Village Chak Raju Singh ਪਿੰਡ ਚੱਕ ਰਾਜੂ ਸਿੰਘ

  • Home
  • India
  • Hoshiarpur
  • Village Chak Raju Singh ਪਿੰਡ ਚੱਕ ਰਾਜੂ ਸਿੰਘ

Village Chak Raju Singh ਪਿੰਡ ਚੱਕ ਰਾਜੂ ਸਿੰਘ Village Chak Raju Singh © Original & Official 2O25 ® █║▌│█│║▌║││█║▌║▌║ It is 11 km from Hoshiarpur, 8.2 km from Pur Hiran and 8.9 km from Ajram.

Village Chak Raju Singh is situated on Hoshiarpur-Jalandhar Road in North Direction and linked to Adda Sandhra & Road coming from Nasrala to Sandhra, District- Hoshiarpur, Punjab, India. Neighbouring Villages include Sandhra, Panjgraiyan, Bainstani, Shahpur, Dhugga,Nainowal Jattan And Randhawa Barota. MOST Population belongs to Sandher Family. This village has more Gotra Daroch, Dhillon, Bhatoye,

Chopra, Phool, Dhaliwal, Dhanda & Banga. The village has Facility of Government Midle School, Health Center , Guru Har Rai Sahib "Sports" Club. Cricket is main Sport of this Village, Our Cricket Team won the match village & District Label. Majority of peoples are Farmers, most Families are Settled in Foreign Countries, CANADA,USA,UK,AUSTRALIA,GERMANY,ITALY,SPAIN,NEWZELAND,DOHA-QATAR,DUBAI,BAHRAIN,KUWAIT.MUSCAT

The Villege is best Example of Unity. It has Three Gurudwaras, Asthan Saheeda, Lalah Wala Peer. The Youth of this Village always take part in different activities like to Langar at Bhora Sahib Anandpur Sahib, Langer At Gurudwara Tapp.Asthan Baba Jawahar Das Village Sussan, Parbhat Pheri & Every Year Organized Nagar Kirtan Guru Gobind Singh Ji Since 1922 By Baba Rann Singh Ji Daroch. Giani Joginder Singh From Village Chak Raju Singh Martyr With Sant Jarnail Singh Khalsa Bhindranwale while leading a band of Sikhs in fighting Indian army at the main entrance of Golden Temple during Dharam Yudh Morcha (Operation Bluestar). Giani Joginder Singh's two Daughter's later married Sant. Jarnail Singh Khalsa Bhindranwale Son Bhai Ishar Singh Ji With Bibi Amandeep Kaur (1991) & Bhai Inderjit Singh Ji with Bibi Harsharan Kaur Ji (1999). Iss Pind Te Parmatma Di Bhut Mehar Aai.

16/08/2026

ੴ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੴ

ਗੁਰੁ ਰੂਪ ਸਾਧ ਸੰਗਤ ਜੀ ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਚੜਿਆ ਹੈ ਜੀ। ਭਾਦੋਂ ਨਾਨਕਸ਼ਾਹੀ-ਸੰਮਤ ਦਾ ਛੇਵਾਂ ਮਹੀਨਾ ਹੈ ਜੀ। ਸਮੂਹ ਨਗਰ ਨਿਵਾਸੀ ਸਾਧ ਸੰਗਤ ਦੇ ਚਰਨਾ ‘ਚ ਬੇਨਤੀ ਹੈ ਕਿ ਗੁਰੂਘਰ ਜਾ ਕੇ ਗੁਰਬਾਣੀ ਸੂਣੋ, ਨਾਮ ਜੱਪੋ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਤੇ ਆਪਣਾ ਜੀਵਨ ਸਫ਼ਲ ਬਣਾਓ ਜੀ।

ਗੁਰੁ ਰੂਪ ਸਾਧ ਸੰਗਤ ਜੀ ਅੱਜ ਭਾਦੋਂ ਦਾ ਪਵਿੱਤਰ ਮਹੀਨਾ ਚੜਿਆ ਹੈ ਜੀ ਸਤਗੁਰ ਜੀ ਕਿਰਪਾ ਕਰਨ ਤੇ ਗੁਰਸਿਖੀ ਜੀਵਨ ਬਖਸ਼ਣ ਜੀ।

ਭਾਦੁਇ ਭਰਮਿ ਭੁਲਾਣੀਆ ਦੂਜੈ ਲਗਾ ਹੇਤੁ ॥ ਲਖ ਸੀਗਾਰ ਬਣਾਇਆ ਕਾਰਜਿ ਨਾਹੀ ਕੇਤੁ ॥ ਜਿਤੁ ਦਿਨਿ ਦੇਹ ਬਿਨਸਸੀ ਤਿਤੁ ਵੇਲੈ ਕਹਸਨਿ ਪ੍ਰੇਤੁ ॥ ਪਕੜਿ ਚਲਾਇਨਿ ਦੂਤ ਜਮ ਕਿਸੈ ਨ ਦੇਨੀ ਭੇਤੁ ॥ ਛਡਿ ਖੜੋਤੇ ਖਿਨੈ ਮਾਹਿ ਜਿਨ ਸਿਉ ਲਗਾ ਹੇਤੁ ॥ ਹਥ ਮਰੋੜੈ ਤਨੁ ਕਪੇ ਸਿਆਹਹੁ ਹੋਆ ਸੇਤੁ ॥ ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥ ਨਾਨਕ ਪ੍ਰਭ ਸਰਣਾਗਤੀ ਚਰਣ ਬੋਹਿਥ ਪ੍ਰਭ ਦੇਤੁ ॥ ਸੇ ਭਾਦੁਇ ਨਰਕਿ ਨ ਪਾਈਅਹਿ ਗੁਰੁ ਰਖਣ ਵਾਲਾ ਹੇਤੁ ॥੭॥

(ਅੰਗ ੧੩੪)

ਪੰਜਾਬੀ ਵਿਚ ਵਿਆਖਿਆ :-

ਭਾਦੋਂ ਦੇ ਮਹੀਨੇ ਦੁਆਰਾ ਗੁਰੂ ਜੀ ਉਪਦੇਸ਼ ਦਿੰਦੇ ਹਨ ਮਨੁੱਖ ਹਉਮੈਂ ਦੇ ਭਰਮ ਕਰਕੇ ਪਰਮੇਸ਼ਰ ਤੋਂ ਭੁੱਲਿਆ ਹੈ ਤੇ ਉਸ ਦਾ ਪ੍ਰੇਮ ਸੰਸਾਰ ਦੇ ਸਾਕ ਸੰਬੰਧਾਂ ਨਾਲ ਪੈ ਗਿਆ ਹੈ। ਉਹ ਪ੍ਰਭੂ ਨੂੰ ਪਾਓਣ ਲਈ ਬੇਦ ਮਤ ਆਦਿ ਦੇ ਕਰਮ/ਧਰਮ/ਧਿਆਨ ਦੇ ਭਾਵੇਂ ਲੱਖਾਂ ਹਾਰ ਸ਼ਿੰਗਾਰ ਕਰੇ, ਉਸ ਦੇ ਕਿਸੇ ਕੰਮ ਨਹੀਂ ਆਓਂਦੇ। ਜਦੋਂ ਮਨੁੱਖ ਮਰ ਜਾਏਗਾ ਤੇ ਦੇਹ ਨਾਸ ਹੋ ਜਾਵੇਗੀ ਉਸ ਦਿਨ ਸਾਰੇ ਸਾਕ-ਅੰਗ ਕਹਿਨਗੇ ਇਹ ਗੁਜ਼ਰ ਗਿਆ ਹੈ ਇਸ ਦੇਹ ਨੂੰ ਬਾਹਰ ਕੱਢੋ। ਜਮਦੂਤ ਜਿੰਦ ਨੂੰ ਫੜ ਕੇ ਲੈ ਜਾਣਗੇ ਤੇ ਕਿਸੇ ਨੂੰ ਭੇਤ ਵੀ ਨਹੀਂ ਦੇਣਗੇ ਕਿ ਕਿੱਥੇ ਲੈ ਚੱਲੇ ਹਨ। ਜਿਨ੍ਹਾਂ ਸੰਬੰਧੀਆਂ ਨਾਲ ਸਾਰੀ ਉਮਰ ਪਿਆਰ ਲਾਇਆ ਸੀ ਉਹ ਪਲ ਵਿੱਚ ਸਾਥ ਛੱਡ ਦਿੰਦੇ ਹਨ। ਮੌਤ ਆਓਨ ਵੇਲੇ ਜੀਵ ਔਖਾ ਹੁੰਦਾ ਹੈ ਤਨ ਰੰਗ ਬਦਲਦਾ ਹੈ ਕਦੇ ਚਿੱਟਾ ਕਦੇ ਕਾਲਾ ਹੁੰਦਾ ਹੈ। ਇਹ ਸਰੀਰ ਕਰਮਾਂ ਦਾ ਖੇਤ ਹੈ ਮਨੁੱਖ ਜੈਸੇ ਕਰਮਾਂ ਦਾ ਬੀਜ ਬੀਜਦਾ ਹੈ ਤੈਸੇ ਹੀ ਫਲ ਉਸ ਨੂੰ ਪ੍ਰਾਪਤ ਹੁੰਦੇ ਹਨ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਜੇਹੜੇ ਮਨੁੱਖ ਪ੍ਰਭੂ ਦੀ ਸ਼ਰਣ ਵਿੱਚ ਆਂਉਦੇ ਹਨ, ਤੇ ਗੁਰਮਤਿ ਨਾਮ ਜਪ/ਸਿਮਰਨ ਦਾ ਨਿਰਮਲ ਕਰਮ ਕਰਦੇ ਹਨ ਉਹਨਾਂ ਲਈ ਗੁਰਸਬਦ ਤੋਂ ਉਤਪੰਨ ਹੋਈ ਧੁਨ ਉਹਨਾਂ ਲਈ ਹਰਿ ਕੇ ਚਰਣ ਬਨ ਜਾਂਦੇ ਹਨ, ਗੁਰਸਬਦੁ ਉਹਨਾਂ ਦੇ ਸੰਸਾਰ ਸਾਗਰ ਤੋਂ ਪਾਰ ਹੋਨ ਲਈ ਜਹਾਜ਼ ਬਨ ਜਾਂਦਾ ਹੈ। ਐਸੇ ਗੁਰਮੁਖਿ ਨਰਕ ਵਿੱਚ ਨਹੀਂ ਪਾਏ ਜਾਂਦੇ ਉਹ ਗੁਰੁ ਕਿਰਪਾ ਤੇ ਗੁਰੂ ਦੇ ਪਿਆਰ ਸਦਕਾ ਦਰਗਾਹ ਵਿੱਚ ਪਰਵਾਨ ਹੋ ਜਾਂਦੇ ਹਨ।

1 ਭਾਦੋਂ, ਦਿਨ ਸੋਮਵਾਰ ( ਸੰਮਤ 558 ਨਾਨਕਸ਼ਾਹੀ) 17 ਅਗਸਤ, 2026

ਪੇਜ ਪ੍ਰਬੰਧਕ:- ਪਰਮਿੰਦਰ ਸਿੰਘ ਸਾਹਨੀ

16/07/2026

ੴ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੴ

ਗੁਰੁ ਰੂਪ ਸਾਧ ਸੰਗਤ ਜੀ ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਚੜਿਆ ਹੈ ਜੀ। ਸਾਵਣ ਨਾਨਕਸ਼ਾਹੀ-ਸੰਮਤ ਦਾ ਪੰਜਵਾਂ ਮਹੀਨਾ ਹੈ ਜੀ। ਸਮੂਹ ਨਗਰ ਨਿਵਾਸੀ ਸਾਧ ਸੰਗਤ ਦੇ ਚਰਨਾ ‘ਚ ਬੇਨਤੀ ਹੈ ਕਿ ਗੁਰੂਘਰ ਜਾ ਕੇ ਗੁਰਬਾਣੀ ਸੂਣੋ, ਨਾਮ ਜੱਪੋ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਤੇ ਆਪਣਾ ਜੀਵਨ ਸਫ਼ਲ ਬਣਾਓ ਜੀ।

ਗੁਰੁ ਰੂਪ ਸਾਧ ਸੰਗਤ ਜੀ ਅੱਜ ਸਾਵਣ ਦਾ ਪਵਿੱਤਰ ਮਹੀਨਾ ਚੜਿਆ ਹੈ ਜੀ ਸਤਗੁਰ ਜੀ ਕਿਰਪਾ ਕਰਨ ਤੇ ਗੁਰਸਿਖੀ ਜੀਵਨ ਬਖਸ਼ਣ ਜੀ।

ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ ॥ ਮਨੁ ਤਨੁਰਤਾ ਸਚ ਰੰਗਿ ਇਕੋ ਨਾਮੁ ਅਧਾਰੁ ॥ ਬਿਖਿਆ ਰੰਗ ਕੂੜਾਵਿਆ ਦਿਸਨਿ ਸਭੇ ਛਾਰੁ ॥ ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲਿ ਸਾਧੂ ਪੀਵਣਹਾਰੁ ॥ ਵਣੁ ਤਿਣੁ ਪ੍ਰਭ ਸੰਗਿ ਮਉਲਿਆ ਸੰਮ੍ਰਥ ਪੁਰਖ ਅਪਾਰੁ ॥ ਹਰਿ ਮਿਲਣੈ ਨੋ ਮਨੁ ਲੋਚਦਾ ਕਰਮਿ ਮਿਲਾਵਣਹਾਰੁ ॥ ਜਿਨੀ ਸਖੀਏ ਪ੍ਰਭੁ ਪਾਇਆ ਹੰਉ ਤਿਨ ਕੈ ਸਦ ਬਲਿਹਾਰ ॥ ਨਾਨਕ ਹਰਿ ਜੀ ਮਇਆ ਕਰਿ ਸਬਦਿ ਸਵਾਰਣਹਾਰੁ ॥ ਸਾਵਣੁ ਤਿਨਾ ਸੁਹਾਗਣੀ ਜਿਨ ਰਾਮ ਨਾਮੁ ਉਰਿ ਹਾਰੁ ॥੬॥

(ਅੰਗ ੧੩੪)

ਪੰਜਾਬੀ ਵਿਚ ਵਿਆਖਿਆ :-
ਜਿਵੇਂ ਸਾਵਣ ਵਿਚ (ਵਰਖਾ ਨਾਲ ਬਨਸਪਤੀ ਹਰਿਆਵਲੀ ਹੋ ਜਾਂਦੀ ਹੈ, ਤਿਵੇਂ ਉਹ) ਜੀਵ-ਇਸਤ੍ਰੀ ਹਰਿਆਵਲੀ ਹੋ ਜਾਂਦੀ ਹੈ (ਭਾਵ, ਉਸ ਜੀਵ ਦਾ ਹਿਰਦਾ ਖਿੜ ਪੈਂਦਾ ਹੈ) ਜਿਸ ਦਾ ਪਿਆਰ ਪ੍ਰਭੂ ਦੇ ਸੁਹਣੇ ਚਰਨਾਂ ਨਾਲ ਬਣ ਜਾਂਦਾ ਹੈ।ਉਸ ਦਾ ਮਨ ਉਸ ਦਾ ਤਨ ਪਰਮਾਤਮਾ ਦੇ ਪਿਆਰ ਵਿਚ ਰੰਗਿਆ ਜਾਂਦਾ ਹੈ, ਪਰਮਾਤਮਾ ਦਾ ਨਾਮ ਹੀ (ਉਸ ਦੀ ਜ਼ਿੰਦਗੀ ਦਾ) ਆਸਰਾ ਬਣ ਜਾਂਦਾ ਹੈ। ਮਾਇਆ ਦੇ ਨਾਸਵੰਤ ਕੌਤਕ ਉਸ ਨੂੰ ਸਾਰੇ ਸੁਆਹ (ਨਿਕੰਮੇ) ਦਿਸਦੇ ਹਨ। ਪੀਣ ਜੋਗਾ ਹੋ ਪੈਂਦਾ ਹੈ (ਪ੍ਰਭੂ ਦੀ ਵਡਿਆਈ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਭੀ ਉਸ ਨੂੰ ਮਿੱਠੀਆਂ ਲੱਗਦੀਆਂ ਹਨ, ਗੁਰੂ ਨੂੰ ਮਿਲ ਕੇ ਬੜੇ ਸ਼ੌਕ ਨਾਲ ਸੁਣਦਾ ਹੈ)। ਜਿਸ ਪ੍ਰਭੂ ਦੇ ਮੇਲ ਨਾਲ ਸਾਰਾ ਜਗਤ (ਬਨਸਪਤੀ ਆਦਿਕ) ਹਰਿਆ-ਭਰਿਆ ਹੋਇਆ ਹੈ, ਜੋ ਪ੍ਰਭੂ ਸਭ ਕੁਝ ਕਰਨ ਜੋਗਾ ਹੈ ਵਿਆਪਕ ਹੈ ਤੇ ਬੇਅੰਤ ਹੈ, ਉਸ ਨੂੰ ਮਿਲਣ ਵਾਸਤੇ ਮੇਰਾ ਮਨ ਭੀ ਤਾਂਘਦਾ ਹੈ, ਪਰ ਉਹ ਪ੍ਰਭੂ ਆਪ ਹੀ ਆਪਣੀ ਮਿਹਰ ਨਾਲ ਮਿਲਾਣ ਦੇ ਸਮਰੱਥ ਹੈ। ਮੈਂ ਉਹਨਾਂ ਗੁਰਮੁਖ ਸਹੇਲੀਆਂ ਤੋਂ ਸਦਕੇ ਹਾਂ, ਸਦਾ ਕੁਰਬਾਨ ਹਾਂ ਜਿਨ੍ਹਾਂ ਨੇ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਹੈ। ਹੇ ਨਾਨਕ! (ਬੇਨਤੀ ਕਰ ਤੇ ਆਖ ਕਿ) ਹੇ ਪ੍ਰਭੂ! ਮੇਰੇ ਉੱਤੇ ਮਿਹਰ ਕਰ, ਤੂੰ ਆਪ ਹੀ ਗੁਰੂ ਦੇ ਸ਼ਬਦ ਦੀ ਰਾਹੀਂ (ਮੇਰੀ ਜਿੰਦ ਨੂੰ) ਸਵਾਰਨ ਜੋਗਾ ਹੈਂ। ਸਾਵਣ ਦਾ ਮਹੀਨਾ ਉਹਨਾਂ ਭਾਗਾਂ ਵਾਲੀਆਂ (ਜੀਵ- ਇਸਤ੍ਰੀਆਂ) ਵਾਸਤੇ (ਖੇੜਾ ਤੇ ਠੰਡ ਲਿਆਉਣ ਵਾਲਾ) ਹੈ ਜਿਨ੍ਹਾਂ ਨੇ ਆਪਣੇ ਹਿਰਦੇ (ਰੂਪ ਗਲ) ਵਿਚ ਪਰਮਾਤਮਾ ਦਾ ਨਾਮ (ਰੂਪ) ਹਾਰ ਪਾਇਆ ਹੋਇਆ ਹੈ ॥੬॥

1 ਸਾਵਣ, ਦਿਨ ਵੀਰਵਾਰ (ਸੰਮਤ 558 ਨਾਨਕਸ਼ਾਹੀ) 16 ਜੁਲਾਈ, 2026

ਪੇਜ ਪ੍ਰਬੰਧਕ:- ਪਰਮਿੰਦਰ ਸਿੰਘ ਸਾਹਨੀ

15/06/2026

ੴ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੴ

ਗੁਰੁ ਰੂਪ ਸਾਧ ਸੰਗਤ ਜੀ ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਚੜਿਆ ਹੈ ਜੀ . ਹਾੜ ਨਾਨਕਸ਼ਾਹੀ-ਸੰਮਤ ਦਾ ਚੌਥਾ ਮਹੀਨਾ ਹੈ ਜੀ. ਸਮੂਹ ਨਗਰ ਨਿਵਾਸੀ ਸਾਧ ਸੰਗਤ ਦੇ ਚਰਨਾ ‘ਚ ਬੇਨਤੀ ਹੈ ਕਿ ਗੁਰੂਘਰ ਜਾ ਕੇ ਗੁਰਬਾਣੀ ਸੂਣੋ, ਨਾਮ ਜੱਪੋ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਤੇ ਆਪਣਾ ਜੀਵਨ ਸਫ਼ਲ ਬਣਾਓ ਜੀ.

ਗੁਰੁ ਰੂਪ ਸਾਧ ਸੰਗਤ ਜੀ ਅੱਜ ਹਾੜ ਦਾ ਦਾ ਪਵਿੱਤਰ ਮਹੀਨਾ ਚੜਿਆ ਹੈ ਜੀ ਸਤਗੁਰ ਜੀ ਕਿਰਪਾ ਕਰਨ ਤੇ ਗੁਰਸਿਖੀ ਜੀਵਨ ਬਖਸ਼ਣ ਜੀ.

ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ ॥ ਜਗਜੀਵਨ ਪੁਰਖੁ ਤਿਆਗਿ ਕੈ ਮਾਣਸ ਸੰਦੀ ਆਸ ॥ ਦੁਯੈ ਭਾਇ ਵਿਗੁਚੀਐ ਗਲਿ ਪਈਸੁ ਜਮ ਕੀ ਫਾਸ ॥ ਜੇਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸੁ ॥ ਰੈਣਿ ਵਿਹਾਣੀ ਪਛੁਤਾਣੀ ਉਠਿ ਚਲੀ ਗਈ ਨਿਰਾਸ ॥ ਜਿਨ ਕੌ ਸਾਧੂ ਭੇਟੀਐ ਸੋ ਦਰਗਹ ਹੋਇ ਖਲਾਸੁ ॥ ਕਰਿ ਕਿਰਪਾ ਪ੍ਰਭ ਆਪਣੀ ਤੇਰੇ ਦਰਸਨ ਹੋਇ ਪਿਆਸ ॥ ਪ੍ਰਭ ਤੁਧੁ ਬਿਨੁ ਦੂਜਾ ਕੋ ਨਹੀ ਨਾਨਕ ਕੀ ਅਰਦਾਸਿ ॥ ਆਸਾੜੁ ਸੁਹੰਦਾ ਤਿਸੁ ਲਗੈ ਜਿਸੁ ਮਨਿ ਹਰਿ ਚਰਣ ਨਿਵਾਸ ॥੫॥
(ਅੰਗ ੧੩੪)

ਪੰਜਾਬੀ ਵਿਚ ਵਿਆਖਿਆ :-

ਹਾੜ ਦਾ ਮਹੀਨਾ ਉਸ ਜੀਵ ਨੂੰ ਤਪਦਾ ਪ੍ਰਤੀਤ ਹੁੰਦਾ ਹੈ (ਉਹ ਬੰਦੇ ਹਾੜ ਦੇ ਮਹੀਨੇ ਵਾਂਗ ਤਪਦੇ-ਕਲਪਦੇ ਰਹਿੰਦੇ ਹਨ) ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ-ਪਤੀ ਨਹੀਂ ਵੱਸਦਾ, ਜੇਹੜੇ ਜਗਤ-ਦੇ-ਸਹਾਰੇ ਪਰਮਾਤਮਾ (ਦਾ ਆਸਰਾ) ਛੱਡ ਕੇ ਬੰਦਿਆਂ ਦੀਆਂ ਆਸਾਂ ਬਣਾਈ ਰੱਖਦੇ ਹਨ। (ਪ੍ਰਭੂ ਤੋਂ ਬਿਨਾ) ਕਿਸੇ ਹੋਰ ਦੇ ਆਸਰੇ ਰਿਹਾਂ ਖ਼ੁਆਰ ਹੀ ਹੋਈਦਾ ਹੈ, (ਜੋ ਭੀ ਕੋਈ ਹੋਰ ਸਹਾਰਾ ਤੱਕਦਾ ਹੈ) ਉਸ ਦੇ ਗਲ ਵਿਚ ਜਮ ਦੀ ਫਾਹੀ ਪੈਂਦੀ ਹੈ (ਉਸ ਦਾ ਜੀਵਨ ਸਦਾ ਸਹਮ ਵਿਚ ਬੀਤਦਾ ਹੈ)। (ਕੁਦਰਤਿ ਦਾ ਨਿਯਮ ਹੀ ਐਸਾ ਹੈ ਕਿ) ਮਨੁੱਖ ਜੇਹਾ ਬੀਜ ਬੀਜਦਾ ਹੈ, (ਕੀਤੇ ਕਰਮਾਂ ਅਨੁਸਾਰ) ਜੇਹੜਾ ਲੇਖ ਉਸਦੇ ਮੱਥੇ ਉੱਤੇ ਲਿਖਿਆ ਜਾਂਦਾ ਹੈ, ਉਹੋ ਜਿਹਾ ਫਲ ਉਹ ਪ੍ਰਾਪਤ ਕਰਦਾ ਹੈ। (ਜਗਜੀਵਨ ਪੁਰਖ ਨੂੰ ਵਿਸਾਰਨ ਵਾਲੀ ਜੀਵ-ਇਸਤ੍ਰੀ ਦੀ) ਸਾਰੀ ਜ਼ਿੰਦਗੀ ਪਛੁਤਾਵਿਆਂ ਵਿਚ ਹੀ ਗੁਜ਼ਰਦੀ ਹੈ, ਉਹ ਜਗਤ ਤੋਂ ਟੁੱਟੇ ਹੋਏ ਦਿਲ ਨਾਲ ਹੀ ਤੁਰ ਪੈਂਦੀ ਹੈ। ਜਿਨ੍ਹਾਂ ਬੰਦਿਆਂ ਨੂੰ ਗੁਰੂ ਮਿਲ ਪੈਂਦਾ ਹੈ, ਉਹ ਪਰਮਾਤਮਾ ਦੀ ਹਜ਼ੂਰੀ ਵਿਚ ਸੁਰਖ਼ਰੂ ਹੁੰਦੇ ਹਨ (ਆਦਰ-ਮਾਣ ਪਾਂਦੇ ਹਨ)। ਹੇ ਪ੍ਰਭੂ! (ਤੇਰੇ ਅੱਗੇ) ਨਾਨਕ ਦੀ ਬੇਨਤੀ ਹੈ-ਆਪਣੀ ਮਿਹਰ ਕਰ, (ਮੇਰੇ ਮਨ ਵਿਚ) ਤੇਰੇ ਦਰਸਨ ਦੀ ਤਾਂਘ ਬਣੀ ਰਹੇ, (ਕਿਉਂਕਿ) ਹੇ ਪ੍ਰਭੂ! ਤੈਥੋਂ ਬਿਨਾ ਮੇਰਾ ਕੋਈ ਹੋਰ ਆਸਰਾ-ਪਰਨਾ ਨਹੀਂ ਹੈ। ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦੇ ਚਰਨਾਂ ਦਾ ਨਿਵਾਸ ਬਣਿਆ ਰਹੇ, ਉਸ ਨੂੰ (ਤਪਦਾ) ਹਾੜ (ਭੀ) ਸੁਹਾਵਣਾ ਜਾਪਦਾ ਹੈ (ਉਸ ਨੂੰ ਦੁਨੀਆ ਦੇ ਦੁੱਖ-ਕਲੇਸ਼ ਭੀ ਦੁਖੀ ਨਹੀਂ ਕਰ ਸਕਦੇ) ॥੫।।

1 ਹਾੜ, ਦਿਨ ਸੋਮਵਾਰ ( ਸੰਮਤ 559 ਨਾਨਕਸ਼ਾਹੀ) 15 ਜੂਨ, 2026

ਪੇਜ ਪ੍ਰਬੰਧਕ:- ਪਰਮਿੰਦਰ ਸਿੰਘ ਸਾਹਨੀ

15/05/2026

ੴ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੴ

ਗੁਰੁ ਰੂਪ ਸਾਧ ਸੰਗਤ ਜੀ ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਚੜਿਆ ਹੈ ਜੀ ।ਜੇਠ ਨਾਨਕਸ਼ਾਹੀ-ਸੰਮਤ ਦਾ ਤੀਸਰਾ ਮਹੀਨਾ ਹੈ ਜੀ. ਸਮੂਹ ਨਗਰ ਨਿਵਾਸੀ ਸਾਧ ਸੰਗਤ ਦੇ ਚਰਨਾ ‘ਚ ਬੇਨਤੀ ਹੈ ਕਿ ਗੁਰੂਘਰ ਜਾ ਕੇ ਗੁਰਬਾਣੀ ਸੂਣੋ, ਨਾਮ ਜੱਪੋ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਤੇ ਆਪਣਾ ਜੀਵਨ ਸਫ਼ਲ ਬਣਾਓ ਜੀ।

ਗੁਰੁ ਰੂਪ ਸਾਧ ਸੰਗਤ ਜੀ ਅੱਜ ਜੇਠ ਦਾ ਪਵਿੱਤਰ ਦਿਹਾੜਾ ਚੜਿਆ ਹੈ ਜੀ ਸਤਗੁਰ ਜੀ ਕਿਰਪਾ ਕਰਨ ਤੇ ਗੁਰਸਿਖੀ ਜੀਵਨ ਬਖਸ਼ਣ ਜੀ।

ਹਰਿ ਜੇਠਿ ਜੁੜੰਦਾ ਲੋੜੀਐ ਜਿਸੁ ਅਗੈ ਸਭਿ ਨਿਵੰਨਿ ॥ ਹਰਿ ਸਜਣ ਦਾਵਣਿ ਲਗਿਆ ਕਿਸੈ ਨ ਦੇਈ ਬੰਨਿ ॥ ਮਾਣਕ ਮੋਤੀ ਨਾਮੁ ਪ੍ਰਭ ਉਨ ਲਗੈ ਨਾਹੀ ਸੰਨਿ ॥ ਰੰਗ ਸਭੇ ਨਾਰਾਇਣੈ ਜੇਤੇ ਮਨਿ ਭਾਵੰਨਿ ॥ ਜੋ ਹਰਿ ਲੋੜੇ ਸੋ ਕਰੇ ਸੋਈ ਜੀਅ ਕਰੰਨਿ ॥ ਜੋ ਪ੍ਰਭਿ ਕੀਤੇ ਆਪਣੇ ਸੇਈ ਕਹੀਅਹਿ ਧੰਨਿ ॥ ਆਪਣ ਲੀਆ ਜੇ ਮਿਲੈ ਵਿਛੁੜਿ ਕਿਉ ਰੋਵੰਨਿ ॥ ਸਾਧੂ ਸੰਗੁ ਪਰਾਪਤੇ ਨਾਨਕ ਰੰਗ ਮਾਣੰਨਿ ॥ ਹਰਿ ਜੇਠੁ ਰੰਗੀਲਾ ਤਿਸੁ ਧਣੀ ਜਿਸ ਕੈ ਭਾਗੁ ਮਥੰਨਿ ॥੪॥

(ਅੰਗ ੧੩੪)

ਪੰਜਾਬੀ ਵਿਚ ਵਿਆਖਿਆ :-

ਜਿਸ ਹਰੀ ਦੇ ਅੱਗੇ ਸਾਰੇ ਜੀਵ ਸਿਰ ਨਿਵਾਂਦੇ ਹਨ, ਜੇਠ ਦੇ ਮਹੀਨੇ ਵਿਚ ਉਸ ਦੇ ਚਰਨਾਂ ਵਿਚ ਜੁੜਨਾ ਚਾਹੀਦਾ ਹੈ।ਜੇ ਹਰੀ ਸੱਜਣ ਦੇ ਲੜ ਲੱਗੇ ਰਹੀਏ ਤਾਂ ਉਹ ਕਿਸੇ (ਜਮ ਆਦਿਕ) ਨੂੰ ਆਗਿਆ ਨਹੀਂ ਦੇਂਦਾ ਕਿ ਬੰਨ੍ਹ ਕੇ ਅੱਗੇ ਲਾ ਲਏ (ਭਾਵ, ਪ੍ਰਭੂ ਦੇ ਲੜ ਲੱਗਿਆਂ ਜਮਾਂ ਦਾ ਡਰ ਨਹੀਂ ਰਹਿ ਜਾਂਦਾ)। (ਲੋਕ ਹੀਰੇ ਮੋਤੀ ਲਾਲ ਆਦਿਕ ਕੀਮਤੀ ਧਨ ਇਕੱਠਾ ਕਰਨ ਲਈ ਦੌੜ-ਭੱਜ ਕਰਦੇ ਹਨ, ਪਰ ਉਸ ਧਨ ਦੇ ਚੋਰੀ ਹੋ ਜਾਣ ਦਾ ਭੀ ਤੌਖ਼ਲਾ ਰਹਿੰਦਾ ਹੈ) ਪਰਮਾਤਮਾ ਦਾ ਨਾਮ ਹੀਰੇ ਮੋਤੀ ਆਦਿਕ ਐਸਾ ਕੀਮਤ ਧਨ ਹੈ ਕਿ ਉਹ ਚੁਰਾਇਆ ਨਹੀਂ ਜਾ ਸਕਦਾ। ਪਰਮਾਤਮਾ ਦੇ ਜਿਤਨੇ ਭੀ ਕੌਤਕ ਹੋ ਰਹੇ ਹਨ, (ਨਾਮ-ਧਨ ਦੀ ਬਰਕਤਿ ਨਾਲ) ਉਹ ਸਾਰੇ ਮਨ ਵਿਚ ਪਿਆਰੇ ਲੱਗਦੇ ਹਨ। (ਇਹ ਭੀ ਸਮਝ ਆ ਜਾਂਦੀ ਹੈ ਕਿ) ਪ੍ਰਭੂ ਆਪ ਤੇ ਉਸ ਦੇ ਪੈਦਾ ਕੀਤੇ ਜੀਵ ਉਹੀ ਕੁਝ ਕਰਦੇ ਹਨ ਜੋ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ। ਜਿਨ੍ਹਾਂ ਬੰਦਿਆਂ ਨੂੰ ਪ੍ਰਭੂ ਨੇ (ਆਪਣੀ ਸਿਫ਼ਤ-ਸਾਲਾਹ ਦੀ ਦਾਤ ਦੇ ਕੇ) ਆਪਣਾ ਬਣਾ ਲਿਆ ਹੈ, ਉਹਨਾਂ ਨੂੰ ਹੀ (ਜਗਤ ਵਿਚ) ਸ਼ਾਬਾਸ਼ੇ ਮਿਲਦੀ ਹੈ। (ਪਰ ਪਰਮਾਤਮਾ ਜੀਵਾਂ ਦੇ ਆਪਣੇ ਉੱਦਮ ਨਾਲ ਨਹੀਂ ਮਿਲ ਸਕਦਾ) ਜੇ ਜੀਵਾਂ ਦੇ ਆਪਣੇ ਉੱਦਮ ਨਾਲ ਮਿਲ ਸਕਦਾ ਹੋਵੇ, ਤਾਂ ਜੀਵ ਉਸ ਤੋਂ ਵਿੱਛੁੜ ਕੇ ਦੁਖੀ ਕਿਉਂ ਹੋਣ? ਹੇ ਨਾਨਕ! (ਪ੍ਰਭੂ ਦੇ ਮਿਲਾਪ ਦੇ) ਆਨੰਦ (ਉਹੀ ਬੰਦੇ) ਮਾਣਦੇ ਹਨ, ਜਿਨ੍ਹਾਂ ਨੂੰ ਗੁਰੂ ਦਾ ਸਾਥ ਮਿਲ ਜਾਏ। ਜਿਸ ਮਨੁੱਖ ਦੇ ਮੱਥੇ ਉੱਤੇ ਭਾਗ ਜਾਗੇ, ਉਸ ਨੂੰ ਜੇਠ ਮਹੀਨਾ ਸੁਹਾਵਣਾ ਲੱਗਦਾ ਹੈ, ਉਸੇ ਨੂੰ ਪ੍ਰਭੂ-ਮਾਲਕ ਮਿਲਦਾ ਹੈ ॥੪॥

1 ਜੇਠ, ਦਿਨ ਸ਼ੁੱਕਰਵਾਰ (ਸੰਮਤ 558 ਨਾਨਕਸ਼ਾਹੀ)
15 ਮਈ, 2026

ਪੇਜ ਪ੍ਰਬੰਧਕ:- ਪਰਮਿੰਦਰ ਸਿੰਘ ਸਾਹਨੀ

14/04/2026

ੴ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੴ

ਗੁਰੁ ਰੂਪ ਸਾਧ ਸੰਗਤ ਜੀ ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਚੜਿਆ ਹੈ ਜੀ। ਵੈਸਾਖ ਨਾਨਕਸ਼ਾਹੀ-ਸੰਮਤ ਦਾ ਦੂਸਰਾ ਮਹੀਨਾ ਹੈ ਜੀ। ਅੱਜ ਦੇ ਦਿਨ ੧੬੯੯ ਦੀ ਵਿਸਾਖੀ ਨੂੰ ਸਾਹਿਬੇ ਕਮਾਲ ਦਸਵੇ ਨਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਨਾ ਕੀਤੀ ਸੀ।

ਸਮੂਹ ਨਗਰ ਨਿਵਾਸੀ ਸਾਧ ਸੰਗਤ ਦੇ ਚਰਨਾ ‘ਚ ਬੇਨਤੀ ਹੈ ਕਿ ਗੁਰੂਘਰ ਜਾ ਕੇ ਗੁਰਬਾਣੀ ਸੂਣੋ, ਨਾਮ ਜੱਪੋ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਤੇ ਆਪਣਾ ਜੀਵਨ ਸਫ਼ਲ ਬਣਾਓ ਜੀ।

ਗੁਰੁ ਰੂਪ ਸਾਧ ਸੰਗਤ ਜੀ ਅੱਜ ਵੈਸਾਖ ਦਾ ਪਵਿੱਤਰ ਮਹੀਨਾ ਚੜਿਆ ਹੈ ਜੀ ਸਤਗੁਰ ਜੀ ਕਿਰਪਾ ਕਰਨ ਤੇ ਗੁਰਸਿਖੀ ਜੀਵਨ ਬਖਸ਼ਣ ਜੀ।

ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ॥ ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ॥ ਪੁਤ੍ਰ ਕਲਤ੍ਰ ਨ ਸੰਗਿ ਧਨਾ ਹਰਿ ਅਵਿਨਾਸੀ ਓਹੁ॥ ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ॥ ਇਕਸੁ ਹਰਿ ਕੇ ਨਾਮ ਬਿਨੁ ਅਗੈ ਲਈਅਹਿ ਖੋਹਿ॥ ਦਯੁ ਵਿਸਾਰਿ ਵਿਗੁਚਣਾ ਪ੍ਰਭ ਬਿਨੁ ਅਵਰੁ ਨ ਕੋਇ॥ ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਇ॥ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪਰਾਪਤਿ ਹੋਇ॥ ਵੈਸਾਖੁ ਸੁਹਾਵਾ ਤਾਂ ਲਗੈ ਜਾ ਸੰਤੁ ਭੇਟੈ ਹਰਿ ਸੋਇ॥ ੩॥

(ਅੰਗ ੧੩੩)

ਪੰਜਾਬੀ ਵਿਚ ਵਿਆਖਿਆ :-

(ਵੈਸਾਖੀ ਵਾਲਾ ਦਿਨ ਹਰੇਕ ਇਸਤ੍ਰੀ ਮਰਦ ਵਾਸਤੇ ਰੀਝਾਂ ਵਾਲਾ ਦਿਨ ਹੁੰਦਾ ਹੈ, ਪਰ) ਵੈਸਾਖ ਵਿਚ ਉਹਨਾਂ ਇਸਤ੍ਰੀਆਂ ਦਾ ਦਿਲ ਕਿਵੇਂ ਖਲੋਵੇ ਜੋ ਪਤੀ ਤੋਂ ਵਿੱਛੁੜੀਆਂ ਪਈਆਂ ਹਨ, ਜਿਨ੍ਹਾਂ ਦੇ ਅੰਦਰ ਪਿਆਰ (ਦੇ ਪ੍ਰਗਟਾਵੇ) ਦੀ ਅਣਹੋਂਦ ਹੈ, (ਇਸ ਤਰ੍ਹਾਂ ਉਸ ਜੀਵ ਨੂੰ ਧੀਰਜ ਕਿਵੇਂ ਆਵੇ ਜਿਸ ਨੂੰ) ਸੱਜਣ-ਪ੍ਰਭੂ ਵਿਸਾਰ ਕੇ ਮਨ-ਮੋਹਣੀ ਮਾਇਆ ਚੰਬੜੀ ਹੋਈ ਹੈ?

14 ਵੈਸਾਖ, ਦਿਨ ਮੰਗਲਵਾਰ (ਸੰਮਤ 558 ਨਾਨਕਸ਼ਾਹੀ) 14 ਅਪ੍ਰੈਲ, 2026

ਪੇਜ ਪ੍ਰਬੰਧਕ:- ਪਰਮਿੰਦਰ ਸਿੰਘ ਸਾਹਨੀ

13/03/2026

ੴ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੴ

ਗੁਰੁ ਰੂਪ ਸਾਧ ਸੰਗਤ ਜੀ ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਚੜਿਆ ਹੈ ਜੀ। ਚੇਤ ਨਾਨਕਸ਼ਾਹੀ-ਸੰਮਤ ਦੇ ਹਿਸਾਬ ਨਾਲ ਪਹਿਲਾਂ ਮਹੀਨਾਂ ਹੈ ਇਸ ਤਰਾਂ ਅੱਜ ਦੇਸੀ ਮਹੀਨੇ ਦੇ ਹਿਸਾਬ ਨਾਲ ਨਵਾਂ ਸਾਲ ਵੀ ਚੜਿਆ ਹੈ ਜੀ।

ਸਮੂਹ ਨਗਰ ਨਿਵਾਸੀ ਸਾਧ ਸੰਗਤ ਦੇ ਚਰਨਾ ‘ਚ ਬੇਨਤੀ ਹੈ ਕਿ ਗੁਰੂਘਰ ਜਾ ਕੇ ਗੁਰਬਾਣੀ ਸੂਣੋ, ਨਾਮ ਜੱਪੋ, ਗੁਰੂਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਤੇ ਆਪਣਾ ਜੀਵਨ ਸਫ਼ਲ ਬਣਾਓ ਜੀ।

ਗੁਰੁ ਰੂਪ ਸਾਧ ਸੰਗਤ ਜੀ ਅੱਜ ਚੇਤ ਦਾ ਪਵਿੱਤਰ ਮਹੀਨਾ ਚੜਿਆ ਹੈ ਜੀ ਸਤਗੁਰ ਜੀ ਕਿਰਪਾ ਕਰਨ ਤੇ ਗੁਰਸਿਖੀ ਜੀਵਨ ਬਖਸ਼ਣ ਜੀ।

ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ॥ ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ॥ ਜਿਨਿ ਪਾਇਆ ਪ੍ਰਭੁ ਆਪਣਾ ਆਏ ਤਿਸਹਿ ਗਣਾ॥ ਇਕੁ ਖਿਨੁ ਤਿਸੁ ਬਿਨੁ ਜੀਵਣਾ ਬਿਰਥਾ ਜਨਮੁ ਜਣਾ॥ ਜਲਿ ਥਲਿ ਮਹੀਅਲਿ ਪੂਰਿਆ ਰਵਿਆ ਵਿਚਿ ਵਣਾ॥ ਸੋ ਪ੍ਰਭੁ ਚਿਤਿ ਨ ਆਵਈ ਕਿਤੜਾ ਦੁਖੁ ਗਣਾ॥ ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗੁ ਮਣਾ॥ ਹਰਿ ਦਰਸਨ ਕੰਉ ਮਨੁ ਲੋਚਦਾ ਨਾਨਕ ਪਿਆਸ ਮਨਾ॥ ਚੇਤਿ ਮਿਲਾਏ ਸੋ ਪ੍ਰਭੂ ਤਿਸ ਕੈ ਪਾਇ ਲਗਾ॥ ੨॥

(ਅੰਗ ੧੩੩)

ਪੰਜਾਬੀ ਵਿਚ ਵਿਆਖਿਆ :-

ਚੇਤ ਵਿਚ (ਬਸੰਤ ਰੁੱਤ ਆਉਂਦੀ ਹੈ, ਹਰ ਪਾਸੇ ਖਿੜੀ ਫੁਲਵਾੜੀ ਮਨ ਨੂੰ ਆਨੰਦ ਦੇਂਦੀ ਹੈ, ਜੇ) ਪਰਮਾਤਮਾ ਨੂੰ ਸਿਮਰੀਏ (ਤਾਂ ਸਿਮਰਨ ਦੀ ਬਰਕਤਿ ਨਾਲ) ਬਹੁਤ ਆਤਮਕ ਆਨੰਦ ਹੋ ਸਕਦਾ ਹੈ। ਪਰ ਜੀਭ ਨਾਲ ਪ੍ਰਭੂ ਦਾ ਨਾਮ ਜਪਣ ਦੀ ਦਾਤ ਸੰਤ ਜਨਾਂ ਨੂੰ ਮਿਲ ਕੇ ਹੀ ਪ੍ਰਾਪਤ ਹੁੰਦੀ ਹੈ।

1 ਚੇਤ, ਦਿੱਨ ਸ਼ਨੀਵਾਰ ( ਸੰਮਤ 558 ਨਾਨਕਸ਼ਾਹੀ) 14 ਮਾਰਚ, 2026

ਪੇਜ ਪ੍ਰਬੰਧਕ:- ਪਰਮਿੰਦਰ ਸਿੰਘ ਸਾਹਨੀ

12/02/2026

ੴ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੴ

ਗੁਰੁ ਰੂਪ ਸਾਧ ਸੰਗਤ ਜੀ ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਚੜਿਆ ਹੈ ਜੀ ਫੱਗਣ ਨਾਨਕਸ਼ਾਹੀ-ਸੰਮਤ ਦਾ ਬਾਰਵਾਂ ਮਹੀਨਾ ਹੈ ਜੀ. ਸਮੂਹ ਨਗਰ ਨਿਵਾਸੀ ਸਾਧ ਸੰਗਤ ਦੇ ਚਰਨਾ ‘ਚ ਬੇਨਤੀ ਹੈ ਕਿ ਗੁਰੂਘਰ ਜਾ ਕੇ ਗੁਰਬਾਣੀ ਸੂਣੋ, ਨਾਮ ਜੱਪੋ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਤੇ ਆਪਣਾ ਜੀਵਨ ਸਫ਼ਲ ਬਣਾਓ ਜੀ.

ਗੁਰੁ ਰੂਪ ਸਾਧ ਸੰਗਤ ਜੀ ਅੱਜ ਫੱਗਣ ਦਾ ਪਵਿੱਤਰ ਮਹੀਨਾ ਚੜਿਆ ਹੈ ਜੀ ਸਤਗੁਰ ਜੀ ਕਿਰਪਾ ਕਰਨ ਤੇ ਗੁਰਸਿਖੀ ਜੀਵਨ ਬਖਸ਼ਣ ਜੀ.

ਫਲਗੁਣਿ ਅਨੰਦ ਉਪਾਰਜਨਾ ਹਰਿ ਸਜਣ ਪ੍ਰਗਟੇ ਆਇ॥ ਸੰਤ ਸਹਾਈ ਰਾਮ ਕੇ ਕਰਿ ਕਿਰਪਾ ਦੀਆ ਮਿਲਾਇ॥ ਸੇਜ ਸੁਹਾਵੀ ਸਰਬ ਸੁਖ ਹੁਣਿ ਦੁਖਾ ਨਾਹੀ ਜਾਇ॥ ਇਛ ਪੁਨੀ ਵਡਭਾਗਣੀ ਵਰੁ ਪਾਇਆ ਹਰਿ ਰਾਇ॥ ਮਿਲਿ ਸਹੀਆ ਮੰਗਲੁ ਗਾਵਹੀ ਗੀਤ ਗੋਵਿੰਦ ਅਲਾਇ॥ ਹਰਿ ਜੇਹਾ ਅਵਰੁ ਨ ਦਿਸਈ ਕੋਈ ਦੂਜਾ ਲਵੈ ਨ ਲਾਇ॥ ਹਲਤੁ ਪਲਤੁ ਸਵਾਰਿਓਨੁ ਨਿਹਚਲ ਦਿਤੀਅਨੁ ਜਾਇ॥ ਸੰਸਾਰ ਸਾਗਰ ਤੇ ਰਖਿਅਨੁ ਬਹੁੜਿ ਨ ਜਨਮੈ ਧਾਇ॥ ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਇ॥ ਫਲਗੁਣਿ ਨਿਤ ਸਲਾਹੀਐ ਜਿਸ ਨੋ ਤਿਲੁ ਨ ਤਮਾਇ॥ ੧੩॥
(ਅੰਗ ੧੩੬)

ਪੰਜਾਬੀ ਵਿਚ ਵਿਆਖਿਆ :-

ਫੱਗਣ ਦੇ ਮਹੀਨੇ ਦੁਆਰਾ ਗੁਰੂ ਜੀ ਉਪਦੇਸ਼ ਦਿੰਦੇ ਹਨ ਕਿ ਜਿਨ੍ਹਾਂ ਜੀਵਇਸਤ੍ਰੀਆਂ ਦਾ ਮੇਲ ਸੱਜਣ ਪੁਰਖ ਪ੍ਰਭੂ ਨਾਲ ਹੋਇਆ ਹੈ ਉਹ ਸਦਾ ਆਨੰਦ ਦੀ ਅਵਸਥਾ ਪ੍ਰਾਪਤ ਕਰ ਲੈਂਦੀਆਂ ਹਨ। ਸੰਤ ਗੁਰੂ ਪਰਮਾਤਮਾਂ ਨਾਲ ਪਿਆਰ ਦੇ ਸਹਾਈ ਹਨ ਉਹ ਕਿਰਪਾ ਕਰਕੇ ਪ੍ਰਭੂ ਪਤੀ ਨਾਲ ਮੇਲ ਕਰਾ ਦਿੰਦੇ ਹਨ| ਉਹਨਾਂ ਦੀ ਹਿਰਦਾ ਰੂਪੀ ਸੇਜ ਸੁੰਦਰ ਬਨ ਜਾਂਦੀ ਹੈ ਤੇ ਉਹਨਾਂ ਨੂੰ ਸਭ ਸੁਖ ਪ੍ਰਾਪਤ ਹਨ ਉੱਥੇ ਦੁਖਾਂ ਲਈ ਕੋਈ ਥਾਂ ਨਹੀਂ। ਵਡਭਾਗੀ ਜੀਵਇਸਤ੍ਰੀ ਦੀ ਇੱਛਾ ਪੂਰੀ ਹੋ ਗਈ ਉਸ ਨੇ ਹਰਿ ਵਰ ਨੂੰ ਪਾ ਲਿਆ| ੳਹ ਵਡਭਾਗੀ ਜੀਵਇਸਤ੍ਰੀਆਂ ਸਤ ਸੰਗੀ ਸਹੇਲੀਆ ਨਾਲ ਮਿਲ ਕੇ ਪ੍ਰਭੂ ਦੀ ਸਿਫ਼ਤ ਸਾਲਾਹ ਦੇ ਗੀਤ ਗਾਓਂਦੀਆਂ ਹਨ। ਉਹ ਹਿਰਦੇ ਵਿੱਚ ਨਾਮ ਜਪ ਸਿਮਰਨ ਕਰਦਿਆਂ ਨਾਮ ਦਾ ਕੀਰਤਨ ਕਰਦੀਆਂ ਹਨ। ਉਹਨਾਂ ਨੂੰ ਪ੍ਰਭੂ ਪਤੀ ਵਰਗਾ ਹੋਰ, ਕਿਤੇ ਨਹੀਂ ਦਿਸਦਾ। ਨਾਮੁ ਜਪ/ਸਿਮਰਨ ਕਰਨ ਵਾਲੀਆਂ ਜੀਵਇਸਤਰੀਆਂ ਦਾ ਲੋਕ ਪਰਲੋਕ ਸਵਾਰ ਦਿੱਤਾ ਤੇ ਉਹਨਾਂ ਨੂੰ ਅਬਿਨਾਸ਼ੀ ਪਦ ਦੀ ਪ੍ਰਾਪਤੀ ਹੋ ਗਈ। ਉਹ ਸੰਸਾਰ ਸਾਗਰ ਤੋਂ ਪਾਰ ਹੋ ਗਈਆਂ ਉਹਨਾਂ ਦਾ ਜਨਮ ਮਰਨ ਦਾ ਗੇੜ ਕੱਟਿਆ ਗਿਆ| ਸਾਡੀ ਜਿਹਵਾ ਇੱਕ ਹੈ ਤੇ ਪਰਮੇਸ਼ਰ ਦੇ ਗੁਣ ਬੇਅੰਤ ਹਨ। ਜਿਹੜੇ ਉਸ ਦੇ ਚਰਨੀਂ ਪੈਂਦੇ ਹਨ ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ। ਫੱਗਨ ਦੇ ਮਹੀਨੇ ਦੁਆਰਾ ਗੁਰੂ ਜੀ ਉਪਦੇਸ਼ ਦਿੰਦੇ ਹਨ ਅਸੀਂ ਉਸ ਨੂੰ ਨਿੱਤ ਹਰ ਵੇਲੇ ਸਲਾਹੀਏ/ਜਪੀਏ/ਸਿਮਰੀਏ ਜਿਸ ਨੂੰ ਆਪਣੀ ਵਡਿਆਈ ਦੀ ਤਿਲ ਜਿੰਨੀਂ ਵੀ ਲਾਲਸਾ ਨਹੀਂ।

1 ਫੱਗਣ, ਦਿਨ ਵੀਰਵਾਰ (ਸੰਮਤ 557 ਨਾਨਕਸ਼ਾਹੀ) 12 ਫਰਵਰੀ, 2026

ਪੇਜ ਪ੍ਰਬੰਧਕ:- ਪਰਮਿੰਦਰ ਸਿੰਘ ਸਾਹਨੀ

14/01/2026

ੴ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੴ

ਗੁਰੁ ਰੂਪ ਸਾਧ ਸੰਗਤ ਜੀ ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਚੜਿਆ ਹੈ ਜੀ ਮਾਘ ਨਾਨਕਸ਼ਾਹੀ-ਸੰਮਤ ਦਾ ਗਿਆਰਵਾਂ ਮਹੀਨਾ ਹੈ ਜੀ। ਸਮੂਹ ਨਗਰ ਨਿਵਾਸੀ ਸਾਧ ਸੰਗਤ ਦੇ ਚਰਨਾ ‘ਚ ਬੇਨਤੀ ਹੈ ਕਿ ਗੁਰੂਘਰ ਜਾ ਕੇ ਗੁਰਬਾਣੀ ਸੂਣੋ, ਨਾਮ ਜੱਪੋ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਤੇ ਆਪਣਾ ਜੀਵਨ ਸਫ਼ਲ ਬਣਾਓ ਜੀ।

ਗੁਰੁ ਰੂਪ ਸਾਧ ਸੰਗਤ ਜੀ ਅੱਜ ਮਾਘ ਦਾ ਪਵਿੱਤਰ ਮਹੀਨਾ ਚੜਿਆ ਹੈ ਜੀ ਸਤਗੁਰ ਜੀ ਕਿਰਪਾ ਕਰਨ ਤੇ ਗੁਰਸਿਖੀ ਜੀਵਨ ਬਖਸ਼ਣ ਜੀ।

ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ॥ ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ॥ ਜਨਮ ਕਰਮ ਮਲੁ ਉਤਰੈ ਮਨ ਤੇ ਜਾਇ ਗੁਮਾਨੁ॥ ਕਾਮਿ ਕਰੋਧਿ ਨ ਮੋਹੀਐ ਬਿਨਸੈ ਲੋਭੁ ਸੁਆਨੁ॥ ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ॥ ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ॥ ਜਿਸ ਨੋ ਦੇਵੈ ਦਇਆ ਕਰਿ ਸੋਈ ਪੁਰਖੁ ਸੁਜਾਨੁ॥ ਜਿਨਾ ਮਿਲਿਆ ਪ੍ਰਭੁ ਆਪਣਾ ਨਾਨਕ ਤਿਨ ਕੁਰਬਾਨੁ॥ ਮਾਘਿ ਸੁਚੇ ਸੇ ਕਾਂਢੀਅਹਿ ਜਿਨ ਪੂਰਾ ਗੁਰੁ ਮਿਹਰਵਾਨੁ॥ ੧੨॥

(ਅੰਗ ੧੩੫)

ਪੰਜਾਬੀ ਵਿਚ ਵਿਆਖਿਆ :-

ਮਾਘ ਦੇ ਮਹੀਨੇ ਦੁਆਰਾ ਗੁਰੂ ਜੀ ਉਪਦੇਸ਼ ਦਿੰਦੇ ਹਨ ਨਾਮ ਜਪ/ਸਿਮਰਨ ਕਰਦਿਆਂ ਉਹਨਾਂ ਦਾ ਮਨ ਸਬਦੁ ਗੁਰੂ ਤੋਂ ਉਪਜੀਆਂ ਧੁਨਾਂ ਵਿੱਚ ਹੁੰਦਾ ਹੈ ਸਾਧ ਗੁਰੂ ਜੀ ਦੀ ਚਰਨ ਧੂੜ ਵਿੱਚ ਹੁੰਦਾ ਹੈ। ਤੂੰ ਵਾਹਿਗੁਰੂ ਨਾਮ ਨੂੰ ਜਪ ਤੇ ਜਪਣ ਤੋਂ ਉਪਜੀ ਧੁਨ ਨੂੰ ਸੁਣ। ਤੂੰ ਨਾਮੁ ਨੂੰ ਸਿਮਰ/ਧਿਆ, ਨਾਮ ਨੂੰ ਸੁਣ ਤੇ ਸਭਨਾਂ ਨੂੰ ਨਾਮ ਦਾ ਦਾਨੁ ਦੇਹ। ਇਸ ਤਰ੍ਹਾਂ ਪਿਛਲੇ ਜਨਮਾਂ ਦੀ ਵਿਕਾਰਾਂ ਦੀ ਮੈਲ ਧੁਲ ਜਾਏਗੀ ਤੇ ਮਨ ਵਿੱਚੋਂ ਹਉਂਮੈਂ ਦੀ ਮਲ ਵੀ ਉਤੱਰ ਜਾਏਗੀ। ਫਿਰ ਤੂੰ ਕਾਮ ਕ੍ਰੋਧ ਆਦਿ ਵਿਕਾਰਾਂ ਦੇ ਵੱਸ ਨਹੀਂ ਹੋਏਂਗਾ ਤੇ ਲੋਭ ਕੁੱਤਾ ਵੀ ਬਿਨਸ ਜਾਏਗਾ। ਨਾਮੁ ਜਪ ਸਿਮਰਨ ਦੇ ਮਾਰਗ ਤੇ ਚਲਦਿਆਂ ਜਗਤ ਸੋਭਾ ਕਰਦਾ ਹੈ। ਨਾਮੁ ਸਿਮਰਨ ਕਰਨ ਨਾਲ ਹਿੰਦੂ ਧਰਮ ਦੇ ਅਠਾਹਠ ਤੀਰਥਾਂ ਦੇ ਇਸ਼ਨਾਨ, ਸਾਰੇ ਪੁੰਨ ਕਰਮ, ਜੀਆਂ ਤੇ ਦਇਆ ਕਰਨੀ ਸਭ ਆ ਜਾਂਦੇ ਹਨ। ਗੁਰੂ ਪਰਮਾਤਮਾਂ ਕਿਰਪਾ ਕਰਕੇ ਜਿਸ ਮਨੁੱਖ ਨੂੰ ਸਿਮਰਨ ਦੀ ਦਾਤ ਬਖਸ਼ਦਾ ਹੈ ਉਹ ਸਿਆਣੇ ਹਨ ਤੇ ਸਿਆਣੇ ਹੋ ਜਾਂਦੇ ਹਨ। ਸਿਮਰਨ ਸਦਕਾ ਜਿਨ੍ਹਾਂ ਨੂੰ ਪ੍ਰਭੂ ਮਿਲ ਜਾਂਦਾ ਹੈ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਮਾਘ ਦੇ ਮਹੀਨੇ ਦੁਆਰਾ ਗੁਰੂ ਜੀ ਉਪਦੇਸ਼ ਦਿੰਦੇ ਹਨ ਉਹੀ ਸੁੱਚੇ ਨਿਰਮਲ ਵਿਕਾਰ ਰਹਿਤ ਤੇ ਗੁਣਾਂ ਵਾਲੇ ਹੁੰਦੇ ਹਨ ਜਿਨ੍ਹਾਂ ਤੇ ਗੁਰੂ ਮਿਹਰਵਾਨ ਹੁੰਦਾ ਹੈ।

1 ਮਾਘ, ਦਿਨ ਬੁੱਧਵਾਰ (ਸੰਮਤ 552 ਨਾਨਕਸ਼ਾਹੀ) 14 ਜਨਵਰੀ, 2026

ਪੇਜ ਪ੍ਰਬੰਧਕ:- ਪਰਮਿੰਦਰ ਸਿੰਘ ਸਾਹਨੀ

15/12/2025

ੴ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੴ

ਗੁਰੁ ਰੂਪ ਸਾਧ ਸੰਗਤ ਜੀ ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਚੜਿਆ ਹੈ ਜੀ ਪੋਹ ਨਾਨਕਸ਼ਾਹੀ-ਸੰਮਤ ਦਾ ਦਸਵਾਂ ਮਹੀਨਾ ਹੈ ਜੀ। ਸਮੂਹ ਨਗਰ ਨਿਵਾਸੀ ਸਾਧ ਸੰਗਤ ਦੇ ਚਰਨਾ ‘ਚ ਬੇਨਤੀ ਹੈ ਕਿ ਗੁਰੂਘਰ ਜਾ ਕੇ ਗੁਰਬਾਣੀ ਸੂਣੋ, ਨਾਮ ਜੱਪੋ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਤੇ ਆਪਣਾ ਜੀਵਨ ਸਫ਼ਲ ਬਣਾਓ ਜੀ।

ਗੁਰੁ ਰੂਪ ਸਾਧ ਸੰਗਤ ਜੀ ਅੱਜ ਪੋਹ ਦਾ ਪਵਿੱਤਰ ਮਹੀਨਾ ਚੜਿਆ ਹੈ ਜੀ ਸਤਗੁਰ ਜੀ ਕਿਰਪਾ ਕਰਨ ਤੇ ਗੁਰਸਿਖੀ ਜੀਵਨ ਬਖਸ਼ਣ ਜੀ।

ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ॥ ਮਨੁ ਬੇਧਿਆ ਚਰਨਾਰਬਿੰਦ ਦਰਸਨਿ ਲਗੜਾ ਸਾਹੁ॥ ਓਟ ਗੋਵਿੰਦ ਗੋਪਾਲ ਰਾਇ ਸੇਵਾ ਸੁਆਮੀ ਲਾਹੁ॥ ਬਿਖਿਆ ਪੋਹਿ ਨ ਸਕਈ ਮਿਲਿ ਸਾਧੂ ਗੁਣ ਗਾਹੁ॥ ਜਹ ਤੇ ਉਪਜੀ ਤਹ ਮਿਲੀ ਸਚੀ ਪ੍ਰੀਤਿ ਸਮਾਹੁ॥ ਕਰੁ ਗਹਿ ਲੀਨੀ ਪਾਰਬ੍ਰਹਮਿ ਬਹੁੜਿ ਨ ਵਿਛੁੜੀਆਹੁ॥ ਬਾਰਿ ਜਾਉ ਲਖ ਬੇਰੀਆ ਹਰਿ ਸਜਣੁ ਅਗਮ ਅਗਾਹੁ॥ ਸਰਮ ਪਈ ਨਾਰਾਇਣੈ ਨਾਨਕ ਦਰਿ ਪਈਆਹੁ॥ ਪੋਖੁ ਸ+ਹੰਦਾ ਸਰਬ ਸੁਖ ਜਿਸੁ ਬਖਸੇ ਵੇਪਰਵਾਹੁ॥ ੧੧॥

(ਅੰਗ ੧੩੫)

ਪੰਜਾਬੀ ਵਿਚ ਵਿਆਖਿਆ :-

ਪੋਹ ਦੇ ਮਹੀਨੇ ਦੁਆਰਾ ਗੁਰੂ ਜੀ ਉਪਦੇਸ਼ ਦਿੰਦੇ ਹਨ ਜਿਨ੍ਹਾਂ ਜੀਵਇਸਤ੍ਰੀਆਂ ਦੇ ਹਿਰਦੇ ਵਿੱਚ ਸਿਮਰਨ ਦੁਆਰਾ ਪਤੀ ਪਰਮੇਸਰ ਨਾਲ ਮੇਲ ਹੋਇਆ ਹੈ ਉਹਨਾਂ ਨੂੰ ਪੋਹ ਦੇ ਮਹੀਨੇ ਦੀ ਠੰਢ ਦੁਖ ਨਹੀਂ ਦਿੰਦੀ। ਉਹਨਾਂ ਦਾ ਮਨ ਪ੍ਰਭੂ ਦੇ ਚਰਣਕਮਲਾਂ ਨਾਲ ਜਾਨੀਂ ਹਿਰਦੇ ਵਿੱਚ ਨਾਮ ਜਪ/ਸਿਮਰਨ ਤੋਂ ਉਪਜੀਆਂ ਧੁਨਾਂ ਵਿੱਚ ਜੁੜਿਆ ਹੁੰਦਾ ਹੈ ਤੇ ਉਹਨਾਂ ਨੂੰ ਪਰਮਾਤਮ ਦਰਸਨ ਦੀ ਤਾਂਘ ਹੁੰਦੀ ਹੈ| ਉਹਨਾਂ ਦਾ ਓਟ ਆਸਰਾ ਪਰਮਾਤਮਾਂ ਹੈ ਉਹ ਸੁਆਮੀ ਪਤੀ ਪਰਮੇਸ਼ਰ ਦੀ ਸੇਵਾ/ਸਿਮਰਨ ਦਾ ਲਾਹਾ ਲੈਂਦੀਆਂ ਹਨ। ਉਹਨਾਂ ਨੂੰ ਬਿਖ ਰੂਪ ਮਾਇਆ ਪੋਹ ਨਹੀਂ ਸਕਦੀ ਦੁੱਖ ਨਹੀਂ ਦਿੰਦੀ। ਉਹ ਸਾਧੁ ਗੁਰੂ ਦੇ ਸੰਗਿ ਵਿੱਚ ਪਤੀ ਪਰਮੇਸ਼ਰ ਦੇ ਗੁਣ ਗਾ ਰਹੀਆਂ ਹਨ। ਨਾਮੁ ਜਪ/ਸਿਮਰਨ ਪਰਮੇਸ਼ਰ ਦੇ ਗੁਣ ਗਾਵਨਾ ਹੈ| ਜੀਵਇਸਤ੍ਰੀ ਜਿਸ ਨਾਮ ਜੋਤਿ ਰੂਪ ਪਤੀ ਪਰਮੇਸਰ ਤੋਂ ਜਨਮੀ ਸੀ ਉਸ ਦੀ ਪ੍ਰੀਤ ਵਿੱਚ ਸਮਾ ਜਾਂਦੀ ਹੈ। ਪਾਰਬ੍ਰਹਮ ਪਤੀ ਪਰਮੇਸ਼ਰ ਹਥੋਂ ਫੜ ਕੇ ਉਸ ਨੂੰ ਆਪਣੇ ਨਾਲ ਮੇਲ ਲੈਂਦਾ ਹੈ, ਉਹ ਮੁੜ ਪਤੀ ਪਰਮੇਸ਼ਰ ਤੋਂ ਵਿਛੁੜਦੀ ਨਹੀਂ। ਮੈਂ ਉਸ ਅਪਹੁੰਚ ਸਜਣੁ ਪੁਰਖ ਤੋਂ ਕੁਰਬਾਨ ਜਾਂਦਾ ਹਾਂ। ਉਹ ਹਰਿ ਦਰੁ ਤੇ ਪਿਆਂ ਦੀ ਲਾਜ ਰੱਖਦਾ ਹੈ। ਪਰਮਾਤਮਾਂ ਜਿਸ ਉੱਤੇ ਬਖਸ਼ੀਸ਼ ਦੀ ਨਦਰ ਕਰਦਾ ਹੈ ਉਹਨਾਂ ਦਾ ਜੀਵਨ ਸੁਹਾਵਣਾ ਬਨ ਜਾਂਦਾ ਹੈ ਤੇ ਉਹਨਾਂ ਨੂੰ ਸਭ ਸੁਖ ਮਿਲਦੇ ਹਨ।

1 ਪੋਹ, ਦਿੱਨ ਸੋਮਵਾਰ ( ਸੰਮਤ 557 ਨਾਨਕਸ਼ਾਹੀ) 15 ਦਸੰਬਰ , 2025

ਪੇਜ ਪ੍ਰਬੰਧਕ:- ਪਰਮਿੰਦਰ ਸਿੰਘ ਸਾਹਨੀ

Address

Sham Chaurasi Road
Hoshiarpur
144105

Website

Alerts

Be the first to know and let us send you an email when Village Chak Raju Singh ਪਿੰਡ ਚੱਕ ਰਾਜੂ ਸਿੰਘ posts news and promotions. Your email address will not be used for any other purpose, and you can unsubscribe at any time.

Shortcuts

Share