03/04/2026
ਜੀਵਨ ਡਾਇਰੀ ਭਾਗ ~7
ਬਹੁਤ ਹੀ ਸਤਿਕਾਰਯੋਗ ਪਿਆਰੇ ਦੋਸਤੋ ਸਤਿ ਸ੍ਰੀ ਅਕਾਲ ਅੱਜ ਗੱਲ ਕਰਦੇ ਹਾ ਮੇਰੇ ਜੀਵਨ ਦੀਆਂ ਕਈ ਮਿਠੀਆਂ ਯਾਦਾਂ ਦੀਆਂ ਉਹ ਗੱਲਾਂ ਜਿਹੜੀਆਂ ਅੱਜ ਯਾਦ ਕਰਕੇ ਆਪਣੇ ਆਪ ਵਿੱਚ ਮਜ਼ਾਕ ਲੱਗਦੀਆਂ ਹਨ ਸਭ ਤੋਂ ਪਹਿਲਾਂ ਤਾਂ ਕਈ ਵਾਰ ਕਿਸੇ ਦਾ ਵਿਆਹ ਜਾਂ ਕਿਸੇ ਦੇ ਘਰੇ ਕੋਈ ਹੋਰ ਪ੍ਰੋਗਰਾਮ ਹੋਣਾ ਜਿਸ ਵਿੱਚ ਕਈ ਵਾਰ ਅਸੀਂ ਸਾਰੇ ਦੋਸਤਾਂ ਨੇ ਰਲ ਕੇ ਮਿਠਿਆਈ ਜਾਂ ਕੁਝ ਹੋਰ ਬਿਨਾਂ ਸੱਦੇ ਬੁਲਾਏ ਤੋਂ ਜਾ ਕੇ ਖਾਣ ਲੱਗ ਜਾਣਾ ਫਿਰ ਕੀ ਸੀ ਕਿ ਪਰਿਵਾਰ ਦਾ ਕੋਈ ਜਿੰਮੇਵਾਰ ਬੰਦਾ ਆਉਂਦਾ ਉਸ ਨੇ ਇੱਕ ਲਰਕਰਾ ਮਾਰ ਕੇ ਭਜਾ ਦੇਣਾ ਅਤੇ ਅਸੀਂ ਬਿਨਾਂ ਉਸ ਦਾ ਗੁੱਸਾ ਕੀਤੇ ਪਲੇਟਾਂ ਵਿੱਚੋਂ ਕੁਝ ਨਾ ਕੁਝ ਚੱਕ ਕੇ ਖਾਂਦੇ ਖਾਂਦੇ ਉਥੋਂ ਭੱਜ ਕੇ ਆ ਜਾਣਾ ਜੀਵਨ ਦੇ ਵਿੱਚ ਕਈ ਵਾਰ ਕਈ ਘਰਾਂ ਦੇ ਵਿੱਚ ਟੈਲੀ ਵਿਜ਼ਨ ਵੇਖਣ ਜਾਣਾ ਉਸ ਸਮੇਂ ਰਮਾਇਣ ਅਤੇ ਅਲਫ ਲੈਲਾ ਵਰਗੇ ਬਹੁਤ ਵਧੀਆ ਪ੍ਰੋਗਰਾਮ ਟੀਵੀ ਵਿੱਚ ਚਲਦੇ ਹੁੰਦੇ ਸੀ ਕੁਝ ਵੀ ਗੱਲ ਨਾ ਸਮਝਦੇ ਹੋਏ ਜਿਸ ਸਮੇਂ ਅਗਲੇ ਦੇ ਘਰੇ ਖਾਣ ਪੀਣ ਦਾ ਸਮਾਂ ਹੋਣਾ ਅਤੇ ਅਸੀਂ ਜਾ ਕੇ ਉਸ ਜਗਹਾ ਤੇ ਚੌੜ ਚੱਪਾ ਕਰਨਾ ਜਿਵੇਂ ਅਸੀਂ ਆਪਣੇ ਘਰੇ ਬੈਠੇ ਹੋਈਏ ਫਿਰ ਕੀ ਸੀ ਕਿ ਉਹੀ ਗੱਲ ਫਿਰ ਹੋਣੀ ਕਿ ਜਾਂ ਤਾਂ ਬਾਂਹ ਫੜ ਕੇ ਘਰੋਂ ਬਾਹਰ ਕੱਢਦਿਆਂ ਜਾਂ ਲਰਕਰਾ ਮਾਰ ਕੇ ਇਹ ਗੱਲ ਆਮ ਜਿਹੀ ਹੁੰਦੀ ਸੀ ਕਿਉਂਕਿ ਉਸ ਸਮੇਂ ਕੁਝ ਖਾਸ ਘਰਾਂ ਦੇ ਵਿੱਚ ਹੀ ਟੀਵੀ ਚੱਲਦਾ ਹੁੰਦਾ ਸੀ ਅੱਜ ਫਿਰ ਉਹ ਮਿੱਠੀਆਂ ਯਾਦਾਂ ਨੂੰ ਯਾਦ ਕਰਕੇ ਉਸੇ ਤਰ੍ਹਾਂ ਉਹ ਚੀਜ਼ਾਂ ਦੁਬਾਰਾ ਹੰਡਾਉਣ ਨੂੰ ਬਹੁਤ ਮਨ ਕਰਦਾ ਕਿਉਂਕਿ ਉਸ ਸਮੇਂ ਪਰਿਵਾਰਾਂ ਦੇ ਵਿੱਚ ਭਾਈਚਾਰਕ ਸਾਂਝ ਬਹੁਤ ਵੱਡੇ ਲੈਵਲ ਤੇ ਹੁੰਦੀ ਸੀ ਘਰਾਂ ਦੇ ਵਿੱਚ ਇਕੱਠੇ ਰਹਿਣਾ ਅਤੇ ਐਤਵਾਰ ਨੂੰ ਇਕੱਠੇ ਬੈਠ ਕੇ ਪ੍ਰੋਗਰਾਮ ਦੇਖਣਾ ਜਾਂ ਇਕੱਠੇ ਬੈਠ ਕੇ ਖੇਡਣਾ ਬਹੁਤ ਵਧੀਆ ਲੱਗਦਾ ਸੀ ਕਈ ਵਾਰ ਤਾਂ ਸ਼ਾਮ ਸਮੇਂ ਕਾਫੀ ਹਨੇਰਾ ਹੋ ਜਾਣਾ ਅਤੇ ਫਿਰ ਕੀ ਸੀ ਮਾਂ ਦਾ ਡੰਡਾ ਤੇ ਪਿਓ ਦਾ ਦਿਲਾਸਾ ਇਹ ਘਰ ਦੇ ਵਿੱਚ ਹਰ ਦੂਜੇ ਤੀਜੇ ਦਿਨ ਚਲਦਾ ਰਹਿੰਦਾ ਸੀ