03/09/2026
ਮਾਨ ਸਰਕਾਰ ਦੀ ਅਗਵਾਈ ਹੇਠ ਪੰਜਾਬ ਦੇ ਸ਼ਹਿਰਾਂ ਨੂੰ ਬਿਹਤਰ ਸਹੂਲਤਾਂ ਅਤੇ ਆਧੁਨਿਕ ਬੁਨਿਆਦੀ ਢਾਂਚਾ ਦੇਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।
ਜਲੰਧਰ ਵਿੱਚ ₹14 ਕਰੋੜ ਦੀ ਲਾਗਤ ਨਾਲ ਪ੍ਰਮੁੱਖ ਜੰਕਸ਼ਨਾਂ ’ਤੇ ਟਰੈਫਿਕ ਸਿਗਨਲਾਂ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਕੈਬਨਿਟ ਮੰਤਰੀ ਮੋਹਿੰਦਰ ਭਗਤ ਜੀ ਵੱਲੋਂ ਰੱਖਿਆ ਗਿਆ। ਇਸ ਮੌਕੇ ਨਗਰ ਨਿਗਮ ਕਮਿਸ਼ਨਰ ਸ੍ਰੀ ਸੰਦੀਪ ਰਿਸ਼ੀ ਜੀ, ਮੇਅਰ ਅਤੇ ਜਲੰਧਰ ਨੌਰਥ ਹਲਕਾ ਇੰਚਾਰਜ ਸ੍ਰੀ ਵਨੀਤ ਧੀਰ ਜੀ, ਜਲੰਧਰ ਸੈਂਟਰਲ ਹਲਕਾ ਇੰਚਾਰਜ ਸ੍ਰੀ ਨਿਤੀਨ ਕੋਹਲੀ ਜੀ, ਸ੍ਰੀਮਤੀ ਰਾਜਵਿੰਦਰ ਥਿਆੜਾ ਜੀ ਅਤੇ ਸਮੂਹ ਕੌਂਸਲਰ ਸਾਹਿਬਾਨ ਹਾਜ਼ਰ ਰਹੇ।
ਆਧੁਨਿਕ ਟਰੈਫਿਕ ਸਿਗਨਲ ਪ੍ਰਣਾਲੀ ਨਾਲ ਜਲੰਧਰ ਦੀ ਆਵਾਜਾਈ ਨੂੰ ਹੋਰ ਸੁਚਾਰੂ ਬਣਾਉਣ ਵੱਲ ਇਹ ਅਹਿਮ ਕਦਮ ਹੈ।