Mera city Dhilwan

Mera city Dhilwan Contact information, map and directions, contact form, opening hours, services, ratings, photos, videos and announcements from Mera city Dhilwan, Public utility company, Kapurthala.

13/01/2025
12/11/2024

#ਢਿੱਲਵਾਂ ਧੰਨ ਧੰਨ ਬਾਬਾ ਬ੍ਰਹਮ ਦਾਸ ਜੀ 🌹🙏🌹
📸 Click : Dhilwan.com

ਅੱਜ ਢਿੱਲਵਾਂ ਤੋਂ ਆਮ ਆਦਮੀ ਪਾਰਟੀ ਆਗੂ ਵੀਰ ਕੁਲਦੀਪ ਪਾਠਕ ਵੱਲੋ ਸਿਹਤ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਨੂੰ ਮਿਲ ਕੇ ਢਿੱਲਵਾਂ ਹਸਪਤਾਲ ਅੱਪਗ੍ਰੇਡ...
13/07/2022

ਅੱਜ ਢਿੱਲਵਾਂ ਤੋਂ ਆਮ ਆਦਮੀ ਪਾਰਟੀ ਆਗੂ ਵੀਰ ਕੁਲਦੀਪ ਪਾਠਕ ਵੱਲੋ ਸਿਹਤ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਨੂੰ ਮਿਲ ਕੇ ਢਿੱਲਵਾਂ ਹਸਪਤਾਲ ਅੱਪਗ੍ਰੇਡ ਕਰਾਉਣ ਲਈ ਕੀਤੀ ਗਈ ਬੇਨਤੀ।

10/07/2022

ਕਪੂਰਥਲਾ, 9 ਜੁਲਾਈ ਡਿਪਟੀ ਕਮਿਸ਼ਨਰ, ਕਪੂਰਥਲਾ ਸ੍ਰੀ ਵਿਸ਼ੇਸ਼ ਸਾਰੰਗਲ ਵਲੋਂ ਦਿੱਤੀ ਮਨਜ਼ੂਰੀ ਤੋਂ ਬਾਅਦ ਕਪੂਰਥਲਾ ਜਿਲ੍ਹੇ ਵਿਚ ਸਾਲ 2022-23 ਲਈ ਜ਼ਮ...

28/06/2022

#ਮੀਂਹ_ਅਪਡੇਟ #ਮਾਨਸੂਨ #ਪੌਣਾ 🌧️

ਲੰਬ ਕੱਡਣ ਵਾਲੀ ਹੁੰਮਸ ਤੋਂ ਬਾਅਦ ਰਾਹਤ ਲੈ ਕੇ ਜਲਦ ਮੌਨਸੂਨ ਪੌਣਾਂ ਖਿੱਤੇ ਪੰਜਾਬ ਚ ਹਾਜ਼ਰ ਹੋਣ ਲਈ ਤਿਆਰ ਹਨ।

👉ਕੱਲ੍ਹ ਤੋਂ ਹੀ ਖਿੱਤੇ ਚ ਟੁੱਟਵੀਂ ਬਰਸਾਤ ਵੇਖੀ ਜਾਵੇਗੀ ਖਾਸਕਰ ਪੂਰਬੀ ਪੰਜਾਬ ਤੇ ਪੁਆਧ ਚ ਪਰ ਕੱਲ੍ਹ ਹੁੰਮਸ ਵਾਲੀ ਗਰਮੀ ਬਣੀ ਰਹੇਗੀ।

ਪਰਸੋਂ 30 ਜੂਨ ਨੂੰ ਖਾੜੀ ਬੰਗਾਲ ਤੋਂ ਆਓੁਦੇ ਤੇਜ ਪੁਰੇ ਨਾਲ ਮਾਨਸੂਨ ਦੀ ਪਹਿਲੀਂ ਬਾਰਿਸ਼ ਬਹੁਤੇ ਪੰਜਾਬ ਚ ਸ਼ੁਰੂ ਹੋ ਜਾਵੇਗੀ, ਇਸੇ ਦਿਨ ਹੀ ਸੂਬੇ ਦੇ ਪੱਛਮੀ ਤੇ ਕੇੰਦਰੀ ਜਿਲ੍ਹਿਆਂ ਚ ਵੀ ਮਾਨਸੂਨੀ ਬਾਰਿਸ਼ ਪੁੱਜ ਜਾਵੇਗੀ। 1 ਜੁਲਾਈ ਤੱਕ ਪੰਜਾਬ ਦੇ ਰਹਿੰਦੇ ਹਿੱਸਿਆਂ ਚ ਵੀ ਮਾਨਸੂਨ ਆਪਣੀ ਹਾਜ਼ਰੀ ਲਗਾਵੇਗੀ।

ਇਸ ਦਿਨ ਕਾਲੀਆਂ ਘਟਾਵਾਂ ਨਾਲ ਕਈ ਜਿਲ੍ਹਿਆਂ ਚ ਭਾਰੀ ਤੇ ਕਿਤੇ ਕਿਤੇ ਬਹੁਤ ਭਾਰੀ ਬਾਰਿਸ਼ ਹੋਵੇਗੀ।

30 ਜੂਨ ਤੋਂ 4 ਜੁਲਾਈ ਦੌਰਾਨ ਮੌਸਮ ਵਿਭਾਗ ਵੀ ਸੂਬੇ ਚ ਮਾਨਸੂਨ ਘੌਸ਼ਿਤ ਕਰ ਦਵੇਗਾ।

ਇੱਕ ਵਾਰੀ ਮਾਨਸੂਨ ਦੀ ਆਮਦ ਤੋਂ ਬਾਅਦ ਜੁਲਾਈ ਦੇ ਪਹਿਲੇ ਦੋ ਹਫ਼ਤੇ ਰੁਕ-ਰੁਕ ਲਗਾਤਾਰ ਰੋਜਾਨਾ ਦੀ ਤਰਜ਼ ਤੇ ਦਰਮਿਆਨੀਆਂ ਤੋਂ ਭਾਰੀ ਬਾਰਿਸ਼ਾ ਪੈਂਦੀਆਂ ਰਹਿਣਗੀਆਂ। ਬਾਰਿਸ਼ ਰੋਜ਼ਾਨਾ ਹੋਣ ਕਾਰਨ ਇਸ ਦੀ ਜਾਣਕਾਰੀ ਹਰ ਦਿਨ ਸ਼ਾਇਦ ਸੰਭਵ ਨਾ ਹੋਵੇ। ਕੁੱਲ੍ਹ ਮਿਲਾ ਕੇ ਜੁਲਾਈ ਚ ਔਸਤ ਤੋਂ ਵਧੇਰੇ ਮੀਂਹ ਪੈਣ ਦੀ ਓੁਮੀਦ ਹੈ।

25/06/2022

ਪੰਜਾਬ ਦੀ ਅਬਾਦੀ ਤਕਰੀਬਨ 3 ਕਰੌੜ ਹੈ । ਜੇ ਮੋਟਾ ਜਿਹਾ ਹਿਸਾਬ ਲਾੲੀੲੇ ਤਾਂ ਘਰਾਂ ਦੀ ਗਿਣਤੀ ਤਕਰੀਬਨ 75 ਲੱਖ ਦੇ ਲੱਗਭੱਗ ਹੈ ।

ਅੱਜ ਦੇ ਸਮੇਂ 75 ਲੱਖ ਘਰਾਂ ਦੀ ਪਾਣੀ ਦੀ ਜਰੂਰਤ ਪੂਰੀ ਕਰਨ ਲੲੀ ਤਕਰੀਬਨ ਹਰ ਘਰ ੳੁੱਤੇ ਪਾਣੀ ਦੀ ਟੈਂਕੀ ਜਰੂਰ ਲੱਗੀ ਹੋੲੀ ਹੈ ।

ਪਰ ਅਫ਼ਸੋਸ ਦੀ ਗੱਲ ੲਿਹ ਹੈ ਕਿ ਜਦੋਂ ਪਾਣੀ ਦੀ ਟੈੰਕੀ ਭਰ ਜਾਂਦੀ ਹੈ ਤਾਂ 99.99% ਲਗੀਆਂ ਟੈਂਕੀਆਂ ਵਿਚੋਂ ਪਾਣੀ ਓਵਰਫ਼ਲੋ ਹੋ ਕੇ ਬਾਹਰ ਨਿਕਲਦਾ ਹੈ। ਪਾਣੀ ਓਵਰਫ਼ਲੋ ਦੱਸਣ ਵਾਲੀ ਅਲਾਰਮ ਬੈੱਲ ਸ਼ਹਿਰਾਂ ਵਿਚ ਕੁਝ ਘਰਾਂ ਵਿਚ ਜਾਂ ਵਿਰਲੇ ਹੀ ਲੱਗੀਆਂ ਹੋਈਆ ਹੁੰਦੀਆਂ ਹਨ। ਪਿੰਡਾਂ ਵਿਚ ਤਾਂ ਨਾ-ਮਾਤਰ ਹੀ ਨੇ।

ਜੇ ਹਿਸਾਬ ਲਾੲੀੲੇ ਤਾਂ ਓਵਰਫ਼ਲੋ ਕਾਰਨ ੲਿਕ ਟੈਂਕੀ ਵਿਚ 50 ਕੂ ਲਿਟਰ ਪਾਣੀ ਮਲੋਮੱਲੀ ਵੇਸਟ ਹੋ ਕੇ ਅਜਾੲੀਂ ਨਾਲੀਆਂ ਵਿਚ ਵਹਿ ਜਾਂਦਾ ਹੈ । ਅਾਪਾਂ ਪੰਜਾਬ ਵਾਸੀ 50 ਲਿਟਰ ਦੇ ਹਿਸਾਬ ਨਾਲ 70 ਲੱਖ ਟੈਂਕੀਅਾਂ ਵਿਚੋਂ ਹਰ ਰੋਜ 35 ਕਰੋੜ ਲਿਟਰ ਪਾਣੀ ਨਾਲੀਆਂ ਵਿਚ ਵਹਾ ਦਿੰਦੇ ਹਾਂ ।

ਜੱਦਕਿ ਓਵਰਫ਼ਲੋ ਦੱਸਣ ਵਾਲੀ ਅਲਾਰਮ ਬੈੱਲ ਦੀ ਕੀਮਤ ਬਜਾਰ ਵਿਚ ਸਿਰਫ਼ 150 ਤੋਂ ਲੈ ਕੇ 250 ਦੀ ਵਧੀਆ ਬੈੱਲ ਮਿਲ ਜਾਂਦੀ ਹੈ ।ੲਿਸ ਦੀ ਇੰਨਸਟਾਲੇਸ਼ਨ ਵੀ ਬਹੁਤ ਹੀ ਅਸਾਨ ਹੈ ੲਿਸ ਅਲਾਰਮ ਬੈੱਲ ਨੂੰ ਖੁਦ ਹੀ ਬੜੀ ਅਸਾਨੀ ਨਾਲ ਲਗਾਇਆ ਜਾ ਸਕਦਾ ਹੈ ।

ਪੰਜਾਬੀਓ...ਜੇ ਅਾਪਾਂ ਅੱਜ ਨਹੀਂ ਜਾਗੇ ਤਾਂ ਕੁਦਰਤ ਵੱਲੋਂ ਮਲੀਆ ਮੇਟ ਹੋਣ ਲੲੀ ਤਿਅਾਰ ਰਹੀੲੇ...ਪਾਣੀ ਦੀ ਹਰ ੲਿਕ ਬੂੰਦ ਕੀਮਤੀ ਹੈ ...ਸਮਾਂ ਹੱਥ ਵਿਚੋਂ ਨਿਕਲਦਾ ਜਾਂਦਾ...ਪਾਣੀ ਨੂੰ ਸਹੀ ਢੰਗ ਨਾਲ ਮੈਨੇਜ ਕਰਨ ਦੀ ਬਹੁਤ ਭਾਰੀ ਲੋੜ ਹੈ ।

ਨੋਟ:- ਪੋਸਟ ਲਾੲੀਕ ੳੁਹੀ ਕਰਨ ਜਿਨਾਂ ਦੀਅਾਂ ਟੈਂਕੀਆਂ 'ਤੇ ਬੈੱਲ ਲੱਗੀ ਹੋੲੀ ਹੈ ਜਾਂ ਫ਼ੇਰ ੳੁਹ ਜੋ ੲਿਹ ਪੋਸਟ ਪੜ ਕੇ ਅਲਾਰਮ ਬੈੱਲ ਲਗਾਉਣਗੇ ।
ਸਾਰਥਿਕ ਪੋਸਟਾਂ ਗਰੁੱਪ

Copied

ਪਿੰਡ  #ਢਿੱਲਵਾ ਵਿਖੇ ਧੰਨ ਧੰਨ ਬਾਬਾ ਬ੍ਰਹਮ ਦਾਸ ਜੀ ਦੇ ਅਸਥਾਨ ਤੇ ਵਿਸਾਖੀ ਮੇਲਾ ਇਲਾਕੇ ਵਿੱਚ ਪ੍ਰਸਿੱਧ ਹੈ। ਮੇਲੇ ਦੇ ਮੁੱਢ  ਦਾ ਪਿਛੋਕੜ ਬਜ਼ੁ...
12/04/2022

ਪਿੰਡ #ਢਿੱਲਵਾ ਵਿਖੇ ਧੰਨ ਧੰਨ ਬਾਬਾ ਬ੍ਰਹਮ ਦਾਸ ਜੀ ਦੇ ਅਸਥਾਨ ਤੇ ਵਿਸਾਖੀ ਮੇਲਾ ਇਲਾਕੇ ਵਿੱਚ ਪ੍ਰਸਿੱਧ ਹੈ। ਮੇਲੇ ਦੇ ਮੁੱਢ ਦਾ ਪਿਛੋਕੜ ਬਜ਼ੁਰਗਾਂ ਵੱਡੇ ਵਡੇਰਿਆਂ ਦੇ ਦੱਸਣ ਅਨੁਸਾਰ ਬਾਬਾ ਬ੍ਰਹਮ ਦਾਸ ਜੀ ਦੇ ਅਸਥਾਨ ਤੇ ਲੰਗਰ ਭੰਡਾਰੇ ਤੋਂ ਸ਼ੁਰੂ ਹੋਇਆ ਮੰਨਿਆ ਜਾ ਸਕਦਾ ਹੈ।ਬਾਬਾ ਬ੍ਰਹਮ ਦਾਸ ਜੀ ਪਰਲੋਕ ਗਮਨ ਕਰਨ ਤੋਂ ਬਾਅਦ ਉਹਨਾਂ ਦੇ ਸ਼ਰਧਾਲੂਆ (ਪਿੰਡ ਵਾਸੀਆਂ) ਵੱਲੋ ਬਾਬਾ ਜੀ ਦੇ ਅਸਥਾਨ ਤੇ ਸ਼ਰਧਾ ਪੂਰਵਕ ਲੰਗਰ ਭੰਡਾਰੇ ਦੀ ਸ਼ੁਰੂਆਤ ਕੀਤੀ ਗਈ । ਹੋਲੀ ਹੋਲੀ ਇਹ ਲੰਗਰ ਭੰਡਾਰੇ ਇੱਕ ਮੇਲੇ ਦਾ ਰੂਪ ਧਾਰਨ ਕਰ ਗਏ।ਬਾਬਾ ਜੀ ਕੁਦਰਤ ਦੇ ਪ੍ਰੇਮੀ ਸਨ ।ਉਹ ਸਰੀਰਕ ਸ਼ਕਤੀ ਤੇ ਭਗਤੀ ਵਿੱਚ ਬਹੁਤ ਵਿਸ਼ਵਾਸ ਰੱਖਦੇ ਸਨ। ਪੁਰਾਣੇ ਸਮਿਆਂ ਵਿੱਚ ਵੀ ਹੁਣ ਵਾਂਗ ਮੇਰੇ ਵਿੱਚ ਭਾਰੀ ਇਕੱਠ ਹੁੰਦਾ ਸੀ। ਉਸ ਵੇਲੇ ਇੱਥੇ ਵੱਖ ਵੱਖ ਪਾਰਟੀਆਂ ਵੱਲੋਂ ਕਾਨਫਰੰਸਾਂ ਵੀ ਹੁੰਦੀਆ ਸਨ। ਰਾਤ ਵੇਲੇ ਵੀ ਭਾਰੀ ਇਕੱਠ ਹੁੰਦਾ ਸੀ। ਨਾਟਕ ਮੰਡਲੀਆਂ ਵੱਲੋਂ ਨਾਟਕ ਵੀ ਖੇਡੇ ਜਾਂਦੇ ਸਨ। ਇੱਥੇ ਖੇਡਾ ਦੀ ਸ਼ੁਰੂਆਤ ਕੁਸ਼ਤੀਆਂ ਤੋਂ ਸ਼ੁਰੂ ਹੋਈ ਮੰਨੀ ਜਾਂਦੀ ਹੈ। ਦੂਰੋਂ ਦੂਰੋਂ ਨਾਮੀ ਪਹਿਲਵਾਨ ਇੱਕ ਦੋ ਦਿਨ ਪਹਿਲਾਂ ਹੀ ਪੁੱਜ ਜਾਂਦੇ ਸਨ। ਮੇਲੇ ਵਾਲੇ ਦਿਨ ਅਖਾੜੇ ਵਿੱਚ ਭਾਰੀ ਇੱਕਠ ਹੁੰਦਾ ਸੀ । ਪਟਕੇ ਦੀ ਕੁਸ਼ਤੀ ਦੇਖਣ ਵਾਲੀ ਹੁੰਦੀ ਸੀ।ਦੁਨੀਆਂ ਸਾਹ ਰੋਕ ਕੇ ਇਹ ਕੁਸ਼ਤੀ ਦੇਖਦੀ ਹੁੰਦੀ ਸੀ।ਬਾਜਗੀਰ ਬਰਾਦਰੀ ਦੇ ਲੋਕ ਆਪਣੀਆਂ ਬਾਜ਼ੀਆਂ ਦੇ ਕਰਤੱਬ ਦਿਖਾਉਂਦੇ ਸਨ।ਇਸ ਤੋ ਇਲਾਵਾ ਬੁਰਜੀ ਜਾ ਪੱਥਰ ਚੁੱਕਣਾ , ਦੰਦਾ ਨਾਲ ਹੱਲ (ਬਲਦਾਂ ਵਾਲਾ) ਚੁੱਕਣਾ, ਰੱਸਾਕਸ਼ੀ, ਇਹ ਖੇਡਾਂ ਵੀ ਮੇਲੇ ਦੀ ਸ਼ਾਨ ਹੁੰਦੇ ਸਨ ਪਰ ਸਮੇਂ ਸਮੇਂ ਅਨੁਸਾਰ ਮੇਲਿਆ ਦੇ ਰੰਗ ਰੂਪ ਵੀ ਬਦਲ ਜਾਂਦੇ ਹਨ। ਐਨ.ਆਰ.ਆਈ ਵੀਰ ਤੇ ਪਿੰਡ ਵਾਸੀ ਵਿਸਾਖੀ ਮੇਲੇ ਤੇ ਬਹੁਤ ਸਹਿਯੋਗ ਦਿੰਦੇ ਹਨ।ਸਾਕ ਸਬੰਧੀ ਤੇ ਰਿਸ਼ਤੇਦਾਰਾਂ ਨੂੰ ਵੀ ਕਈ ਦਿਨਾਂ ਤੋ ਇਸ ਵਿਸਾਖੀ ਮੇਲੇ ਦੀ ਉਡੀਕ ਹੁੰਦੀ ਹੈ। ਪੰਘੂੜੇ ,ਖਿਡਾਉਣਿਆਂ ਦੀਆਂ ਦੁਕਾਨਾਂ ਆਦਿ ਸੱਜ ਚੁੱਕੇ ਹਨ।ਬਾਬਾ ਜੀ ਦੇ ਅਸਥਾਨ ਰਾਤ ਨੂੰ ਬਿਜਲੀਆਂ ਲੜੀਆਂ ਤੇ ਵਧੀਆ ਫੁੱਲ ਬੂਟੇ ਬਹੁਤ ਹੀ ਦੇਖਣ ਯੋਗ ਨਜ਼ਾਰਾ ਪੇਸ਼ ਕਰਦੇ ਹਨ। ਸੰਗਤਾਂ ਵੀ ਤਿੰਨੇ ਦਿਨ ਬਾਬਾ ਜੀ ਦੇ ਅਸਥਾਨ ਤੇ ਲੰਗਰ ਭੰਡਾਰਿਆਂ ਵਿੱਚ ਸੇਵਾ ਕਰਦੀਆਂ ਹਨ । ਅੱਜ ਬਾਬਾ ਬ੍ਰਹਮ ਦਾਸ ਜੀ ਦੇ ਅਸਥਾਨ ਤੇ ਖੇਡ ਗਰਾਊਂਡ ਵਿੱਚ ਵਜ਼ਨੀ ਕਬੱਡੀ ਤੋਂ ਮੇਲੇ ਦੀ ਆਰੰਭਤਾ ਹੋ ਚੁੱਕੀ ਹੈ।ਕੱਲ ਨੂੰ ਵਜ਼ਨੀ ਤੇ ਓਪਨ #ਕਬੱਡੀ ਤੇ #ਵਾਲੀਬਾਲ ਦੇ ਦਿੱਲ ਖਿੱਚਵੇਂ ਮੁਕਾਬਲੇ ਕਰਵਾਏ ਜਾਣਗੇ ਕਬੱਡੀ ਦੇ ਫਾਈਨਲ ਮੁਕਾਬਲੇ14 ਅਪ੍ਰੈਲ ਅਖੀਰਲੇ ਦਿਨ ਕਰਵਾਏ ਜਾਣਗੇ । 14 ਅਪ੍ਰੈਲ ਹੀ ਨੂੰ ਪੰਜਾਬੀ ਗਾਇਕ ੀਰ ਦਾ ਖੁੱਲ੍ਹਾ ਅਖਾੜਾ ਹੋਵੇਗਾ। ਪਹਿਲਾਂ ਦੋ ਸਾਲ ਕਰੌਨਾ ਮਹਾਂਮਾਰੀ ਕਰਕੇ ਇਹ ਮੇਲਾ ਨਹੀਂ ਹੋ ਸਕਿਆ ਪਰ ਇਸ ਵਾਰ ਬਾਬਾ ਜੀ ਦੀ ਅਪਾਰ ਕਿਰਪਾ ਸਦਕਾ ਮੇਲੇ ਵਿੱਚ ਭਾਰੀ ਇਕੱਠ ਦੀ ਉਮੀਦ ਹੈ।ਇਸ ਪਵਿੱਤਰ ਮੌਕੇ ਤੇ ਇਹੀ ਅਰਦਾਸ ਇਹ ਮੇਲੇ ਪੰਜਾਬ ਦੀ ਧਰਤੀ ਇਸੇ ਤਰਾਂ ਖੁਸ਼ੀਆ ਖੇੜਿਆ ਨਾਲ ਲੱਗਦੇ ਰਹਿਣ। ਬਾਬਾ ਬ੍ਰਹਮ ਦਾਸ ਜੀ ਢਿੱਲਵਾ ਨਗਰ ਤੇ ਦੇਸ਼ ਵਿਦੇਸ਼ ਸਾਰੇ ਵੀਰਾਂ ਤੇ ਸਦਾ ਮਿਹਰ ਭਰਿਆ ਹੱਥ ਬਣਾਈ ਰੱਖਣ ਜੀ 🙏

Address

Kapurthala
144601

Telephone

+917889237093

Website

Alerts

Be the first to know and let us send you an email when Mera city Dhilwan posts news and promotions. Your email address will not be used for any other purpose, and you can unsubscribe at any time.

Share