ਜ਼ਿਲ੍ਹਾ ਭਾਸ਼ਾ ਦਫ਼ਤਰ, ਕਪੂਰਥਲਾ

  • Home
  • India
  • Kapurthala
  • ਜ਼ਿਲ੍ਹਾ ਭਾਸ਼ਾ ਦਫ਼ਤਰ, ਕਪੂਰਥਲਾ

ਜ਼ਿਲ੍ਹਾ ਭਾਸ਼ਾ ਦਫ਼ਤਰ, ਕਪੂਰਥਲਾ Contact information, map and directions, contact form, opening hours, services, ratings, photos, videos and announcements from ਜ਼ਿਲ੍ਹਾ ਭਾਸ਼ਾ ਦਫ਼ਤਰ, ਕਪੂਰਥਲਾ, Government Organization, ਕਮਰਾ ਨੰਬਰ 404, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਨੇੜੇ ਜ਼ਿਲ੍ਹਾ ਕਚਹਿਰੀਆਂ, ਨੂਰਪੁਰ ਦੋਨਾ, ਕਪੂਰਥਲਾ, Kapurthala.

ਜ਼ਿਲ੍ਹਾ ਭਾਸ਼ਾ ਦਫ਼ਤਰ, ਕਪੂਰਥਲਾ ਦਾ ਅਧਿਕਾਰਿਤ ਪੰਨਾ

ਯੂਟਿਊਬ - https://youtube.com/?si=oaT3qYHsogi_Y4YV

ਇੰਸਟਾਗ੍ਰਾਮ - https://www.instagram.com/dlokapurthala

14/08/2026
08/08/2026
ਜ਼ਿਲ੍ਹਾ ਭਾਸ਼ਾ ਦਫ਼ਤਰ, ਕਪੂਰਥਲਾ ਵੱਲੋਂ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲਿਆਂ ਲਈ ਅਰਜ਼ੀਆਂ ਦੀ ਮੰਗ।ਡਾਇਰੈਕਟਰ, ਭਾਸ਼ਾ ਵਿਭਾਗ, ...
06/08/2026

ਜ਼ਿਲ੍ਹਾ ਭਾਸ਼ਾ ਦਫ਼ਤਰ, ਕਪੂਰਥਲਾ ਵੱਲੋਂ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲਿਆਂ ਲਈ ਅਰਜ਼ੀਆਂ ਦੀ ਮੰਗ।

ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਜ਼ਿਲ੍ਹਾ ਭਾਸ਼ਾ ਦਫ਼ਤਰ, ਕਪੂਰਥਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜ਼ਿਲ੍ਹਾ ਪੱਧਰ 'ਤੇ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ ਜਾ ਰਹੇ ਹਨ।

ਇਨ੍ਹਾਂ ਮੁਕਾਬਲਿਆਂ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੀਮਤੀ ਜਸਪ੍ਰੀਤ ਕੌਰ, ਜ਼ਿਲ੍ਹਾ ਭਾਸ਼ਾ ਅਫ਼ਸਰ, ਕਪੂਰਥਲਾ ਨੇ ਦੱਸਿਆ ਕਿ ਵਿਦਿਆਰਥੀਆਂ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਪ੍ਰਤੀ ਰੁਚੀ ਉਜਾਗਰ ਤੇ ਵਿਕਸਤ ਕਰਨ ਦੇ ਮੰਤਵ ਨਾਲ ਭਾਸ਼ਾ ਵਿਭਾਗ ਵੱਲੋਂ ਹਰ ਸਾਲ ਇਹ ਮੁਕਾਬਲੇ ਕਰਵਾਏ ਜਾਂਦੇ ਹਨ।

ਇਨ੍ਹਾਂ ਮੁਕਾਬਲਿਆਂ ਵਿੱਚ ਕੇਵਲ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀ ਹੀ ਭਾਗ ਲੈ ਸਕਦੇ ਹਨ। ਇੱਕ ਵਿਦਿਅਕ ਸੰਸਥਾ ਹਰੇਕ ਵਿਧਾ (ਕਵਿਤਾ, ਕਹਾਣੀ, ਲੇਖ ਅਤੇ ਕਵਿਤਾ ਗਾਇਨ) ਵਿੱਚ ਕੇਵਲ ਦੋ-ਦੋ ਵਿਦਿਆਰਥੀਆਂ ਦੇ ਨਾਮ (ਫ਼ਾਰਮ) ਹੀ ਭੇਜ ਸਕਦੀ ਹੈ।

ਇਸ ਮੁਕਾਬਲੇ ਲਈ ਫ਼ਾਰਮ ਆਪਣੀ ਸੰਸਥਾ ਦੇ ਮੁੱਖੀ ਪਾਸੋਂ ਤਸਦੀਕ ਕਰਵਾ ਕੇ ਮਿਤੀ 20 ਅਗਸਤ, 2026 ਤੱਕ ਜ਼ਿਲ੍ਹਾ ਭਾਸ਼ਾ ਦਫ਼ਤਰ, ਕਪੂਰਥਲਾ (ਕਮਰਾ ਨੰ. 404, ਚੌਥੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਕਪੂਰਥਲਾ) ਵਿਖੇ ਦਸਤੀ ਜਾਂ ਈਮੇਲ ਪਤੇ [email protected] 'ਤੇ ਭੇਜੇ ਜਾ ਸਕਦੇ ਹਨ।

ਇਸ ਮੁਕਾਬਲੇ ਦੇ ਜੇਤੂਆਂ ਨੂੰ ਕ੍ਰਮਵਾਰ ਪਹਿਲਾ ਸਥਾਨ: ₹ 1,000/- ਦੂਜਾ ਸਥਾਨ: ₹ 750/- ਅਤੇ ਤੀਜਾ ਸਥਾਨ: ₹ 500/- ਇਹ ਇਨਾਮੀ ਰਾਸ਼ੀ ਨਕਦ ਜਾਂ ਇਸ ਮੁੱਲ ਦੀਆਂ ਭਾਸ਼ਾ ਵਿਭਾਗ ਦੀਆਂ ਪੁਸਤਕਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਜ਼ਿਲ੍ਹਾ ਪੱਧਰ 'ਤੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਜੇਤੂ ਵਿਦਿਆਰਥੀ ਰਾਜ (ਸਟੇਟ) ਪੱਧਰ ਦੇ ਮੁਕਾਬਲਿਆਂ ਵਿੱਚ ਭਾਗ ਲੈਣਗੇ।

ਇਸ ਮੁਕਾਬਲੇ ਲਈ ਫ਼ਾਰਮ/ਰਜਿਸਟਰੇਸ਼ਨ ਅਤੇ ਨਿਯਮਾਂ ਸਬੰਧੀ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਮੋਬਾਇਲ ਨੰ. 62840-61290 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਜ਼ਿਲ੍ਹਾ ਭਾਸ਼ਾ ਦਫ਼ਤਰ, ਕਪੂਰਥਲਾ
ਭਾਸ਼ਾ ਵਿਭਾਗ, ਪੰਜਾਬ

01/08/2026

ਡਾ. ਸੋਹਨ ਸਿੰਘ ਐਸੋਸੀਏਟ ਪ੍ਰੋਫ਼ੈਸਰ ਦਿੱਲੀ ਯੂਨੀਵਰਸਿਟੀ
ਸ. ਨਾਨਕ ਸਿੰਘ ਜੀ ਨੂੰ ਸਮਰਪਿਤ ਸਮਾਗਮ ਦੌਰਾਨ ਆਏ ਹੋਏ ਮਹਿਮਾਨਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ।
ਭਾਸ਼ਾ ਵਿਭਾਗ, ਪੰਜਾਬ
ਜ਼ਿਲ੍ਹਾ ਭਾਸ਼ਾ ਦਫ਼ਤਰ, ਕਪੂਰਥਲਾ

01/08/2026

ਸ. ਨਾਨਕ ਸਿੰਘ ਜੀ ਨੂੰ ਸਮਰਪਿਤ ਸਮਾਗਮ ਦੌਰਾਨ ਡਾ. ਕੁਲਦੀਪ ਚੌਹਾਨ ਵੱਲੋਂ ਬਤੌਰ ਮੰਚ ਸੰਚਾਲਕ ਦੀ ਭੂਮਿਕਾ ਬਾਖੂਬੀ ਨਿਭਾਈ ਗਈ।
ਡਾ. ਕੁਲਦੀਪ ਚੌਹਾਨ
ਜ਼ਿਲ੍ਹਾ ਭਾਸ਼ਾ ਦਫ਼ਤਰ, ਕਪੂਰਥਲਾ

01/08/2026

ਪੰਜਾਬ ਸਰਕਾਰ ਅਤੇ ਭਾਸ਼ਾ ਵਿਭਾਗ ਪੰਜਾਬ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ, ਕਪੂਰਥਲਾ ਵੱਲੋਂ ਹਿੰਦੂ ਕੰਨਿਆ ਕਾਲਜ, ਕਪੂਰਥਲਾ ਦੇ ਸਹਿਯੋਗ ਨਾਲ ਮਹਾਨ ਨਾਵਲਕਾਰ ਨਾਨਕ ਸਿੰਘ ਜੀ ਨੂੰ ਸਮਰਪਿਤ ਇੱਕ ਵਿਸ਼ੇਸ਼ ਵਿਚਾਰ ਗੋਸ਼ਟੀ ਕਮ ਵਰਕਸ਼ਾਪ "ਨਾਨਕ ਸਿੰਘ ਰਚਨਾਵਲੀ - ਚਿੰਤਨ, ਚੇਤਨਾ ਅਤੇ ਵਿਭਿੰਨ ਪਸਾਰ" ਦੌਰਾਨ ਮੁੱਖ ਵਕਤਾ ਡਾ. ਰਵੀ ਰਵਿੰਦਰ (ਡੀਨ, ਦਿੱਲੀ ਯੂਨੀਵਰਸਿਟੀ) ਆਏ ਹੋਏ ਮਹਿਮਾਨਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ। ਇਸ ਸਮਾਗਮ ਦੀ ਪੂਰੀ ਵੀਡਿਓ ਸਾਡੇ ਯੂਟਿਊਬ ਚੈਨਲ ਤੇ ਉਪਲਭਦ ਹੈ।
ਭਾਸ਼ਾ ਵਿਭਾਗ, ਪੰਜਾਬ
ਜ਼ਿਲ੍ਹਾ ਭਾਸ਼ਾ ਦਫ਼ਤਰ, ਕਪੂਰਥਲਾ

01/08/2026

ਪ੍ਰਸਿੱਧ ਨਾਵਲਕਾਰ ਸ. ਨਾਨਕ ਸਿੰਘ ਜੀ ਨੂੰ ਸਮਰਪਿਤ ਸਮਾਗਮ ਦੌਰਾਨ ਮੁੱਖ ਮਹਿਮਾਨ ਸ. ਦਿਲਰਾਜ ਸਿੰਘ ਸੂਰੀ (ਉਹਨਾਂ ਦੇ ਪੋਤੇ) ਹਰਮੋਨਿਕਾ (ਮਾਊਥ ਆਰਗਨ) ਦੀ ਪੇਸ਼ਕਾਰੀ ਕਰਦੇ ਹੋਏ।
ਜ਼ਿਲ੍ਹਾ ਭਾਸ਼ਾ ਦਫ਼ਤਰ, ਕਪੂਰਥਲਾ
ਭਾਸ਼ਾ ਵਿਭਾਗ, ਪੰਜਾਬ

ਸ਼ੁਕਰੀਆ ਮੀਡੀਆ
01/08/2026

ਸ਼ੁਕਰੀਆ ਮੀਡੀਆ

ਪੰਜਾਬ ਸਰਕਾਰ ਅਤੇ ਭਾਸ਼ਾ ਵਿਭਾਗ ਪੰਜਾਬ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਭਾਸ਼ਾ ਅਫ਼ਸਰ ਕਪੂਰਥਲਾ ਵੱਲੋਂ ਮਿਤੀ 30-07-2026 ਨੂੰ ਹਿੰਦੂ ਕੰਨਿਆ ਕਾਲਜ...
31/07/2026

ਪੰਜਾਬ ਸਰਕਾਰ ਅਤੇ ਭਾਸ਼ਾ ਵਿਭਾਗ ਪੰਜਾਬ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਭਾਸ਼ਾ ਅਫ਼ਸਰ ਕਪੂਰਥਲਾ ਵੱਲੋਂ ਮਿਤੀ 30-07-2026 ਨੂੰ ਹਿੰਦੂ ਕੰਨਿਆ ਕਾਲਜ ਕਪੂਰਥਲਾ ਵਿਖੇ ਪ੍ਰਸਿੱਧ ਨਾਵਲਕਾਰ ਸ. ਨਾਨਕ ਸਿੰਘ ਜੀ ਨੂੰ ਸਮਰਪਿਤ ਇੱਕ ਵਿਸ਼ੇਸ਼ ਵਿਚਾਰ ਗੋਸ਼ਟੀ ਕਮ ਵਰਕਸ਼ਾਪ "ਨਾਨਕ ਸਿੰਘ ਰਚਨਾਵਲੀ - ਚਿੰਤਨ, ਚੇਤਨਾ ਅਤੇ ਵਿਭਿੰਨ ਪਸਾਰ" ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੀ ਮੁਕੰਮਲ ਵੀਡਿਓ ਦਫ਼ਤਰ ਦੇ ਯੂਟਿਊਬ ਚੈਨਲ ਤੇ ਉਪਲਭਦ ਹੈ ਜਿਸਦਾ ਲਿੰਕ ਹੇਠਾਂ ਦਿੱਤੇ ਅਨੁਸਾਰ ਹੈ -

ਪੰਜਾਬ ਸਰਕਾਰ ਅਤੇ ਭਾਸ਼ਾ ਵਿਭਾਗ ਪੰਜਾਬ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਭਾਸ਼ਾ ਦਫ਼...

ਪੰਜਾਬ ਸਰਕਾਰ ਅਤੇ ਭਾਸ਼ਾ ਵਿਭਾਗ ਪੰਜਾਬ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ, ਕਪੂਰਥਲਾ ਵੱਲੋਂ ਹਿੰਦੂ ਕੰਨਿਆ ਕਾਲਜ, ਕਪੂਰਥਲਾ ਦੇ ਸਹਿਯੋਗ...
30/07/2026

ਪੰਜਾਬ ਸਰਕਾਰ ਅਤੇ ਭਾਸ਼ਾ ਵਿਭਾਗ ਪੰਜਾਬ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ, ਕਪੂਰਥਲਾ ਵੱਲੋਂ ਹਿੰਦੂ ਕੰਨਿਆ ਕਾਲਜ, ਕਪੂਰਥਲਾ ਦੇ ਸਹਿਯੋਗ ਨਾਲ ਮਹਾਨ ਨਾਵਲਕਾਰ ਸ. ਨਾਨਕ ਸਿੰਘ ਜੀ ਨੂੰ ਸਮਰਪਿਤ ਇੱਕ ਵਿਸ਼ੇਸ਼ ਵਿਚਾਰ ਗੋਸ਼ਟੀ ਕਮ ਵਰਕਸ਼ਾਪ "ਨਾਨਕ ਸਿੰਘ ਰਚਨਾਵਲੀ - ਚਿੰਤਨ, ਚੇਤਨਾ ਅਤੇ ਵਿਭਿੰਨ ਪਸਾਰ" ਦਾ ਆਯੋਜਨ ਕੀਤਾ ਗਿਆ।

ਸਮਾਗਮ ਵਿੱਚ ਸ. ਦਿਲਰਾਜ ਸਿੰਘ ਸੂਰੀ (ਸ. ਨਾਨਕ ਸਿੰਘ ਜੀ ਦੇ ਪੋਤੇ) ਵੱਲੋਂ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਪ੍ਰਧਾਨਗੀ ਡਾ. ਅਰਚਨਾ ਗਰਗ (ਪ੍ਰਿੰਸੀਪਲ, ਹਿੰਦੂ ਕੰਨਿਆ ਕਾਲਜ) ਵੱਲੋਂ ਕੀਤੀ ਗਈ। ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ੍ਰੀਮਤੀ ਪੁਸ਼ਪਿੰਦਰ ਕੌਰ (ਸ. ਨਾਨਕ ਸਿੰਘ ਜੀ ਦੀ ਸਪੁੱਤਰੀ) ਦੇ ਨਾਲ ਉਹਨਾਂ ਦੇ ਪਰਿਵਾਰ ਸ. ਸੁਖਬੀਰ ਸਿੰਘ ਅਤੇ ਸ਼੍ਰੀਮਤੀ ਪ੍ਰਭਦੀਪ ਕੌਰ ਸ਼ਾਮਲ ਹੋਏ।

ਸਮਾਗਮ ਦੇ ਪਹਿਲੇ ਭਾਗ ਉਦਘਾਟਨੀ ਸੈਸ਼ਨ ਦੇ ਮੁੱਖ ਵਕਤਾ ਡਾ. ਰਵੀ ਰਵਿੰਦਰ (ਡੀਨ, ਦਿੱਲੀ ਯੂਨੀਵਰਸਿਟੀ) ਸਨ ਅਤੇ ਅਕਾਦਮਿਕ/ਤਕਨੀਕੀ ਸ਼ੈਸ਼ਨ ਦੀ ਪ੍ਰਧਾਨਗੀ ਡਾ. ਸੋਹਨ ਸਿੰਘ (ਐਸੋਸੀਏਟ ਪ੍ਰੋਫ਼ੈਸਰ, ਦਿੱਲੀ ਯੂਨੀਵਰਸਿਟੀ) ਨੇ ਕੀਤੀ। ਇਸ ਸ਼ੈਸ਼ਨ ਵਿੱਚ ਤਕਨੀਕੀ ਵਕਤਾ ਵਜੋਂ ਡਾ. ਰੰਜੂ ਬਾਲਾ, ਡਾ. ਸਰਦੂਲ ਸਿੰਘ ਔਜਲਾ ਅਤੇ ਡਾ. ਜਸਦੀਪ ਕੌਰ ਨੇ ਆਪਣੇ ਖੋਜ-ਪੱਤਰ ਪੇਸ਼ ਕੀਤੇ।

ਸਮਾਗਮ ਉਪਰੰਤ ਸ਼੍ਰੀਮਤੀ ਜਸਪ੍ਰੀਤ ਕੌਰ ਜ਼ਿਲ੍ਹਾ ਭਾਸ਼ਾ ਅਫ਼ਸਰ, ਪ੍ਰਿੰਸੀਪਲ ਸ਼੍ਰੀਮਤੀ ਅਰਚਨਾ ਗਰਗ, ਵਾਈਸ ਪ੍ਰਿੰਸੀਪਲ ਸ਼੍ਰੀਮਤੀ ਕੁਲਵਿੰਦਰ ਕੌਰ ਦੇ ਨਾਲ ਪ੍ਰਿੰ. ਪ੍ਰੋਮਿਲਾ ਅਰੋੜਾ ਨੇ ਆਈਆਂ ਹੋਈਆਂ ਵਿਸ਼ੇਸ਼ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ।
ਭਾਸ਼ਾ ਵਿਭਾਗ, ਪੰਜਾਬ
ਜ਼ਿਲ੍ਹਾ ਭਾਸ਼ਾ ਦਫ਼ਤਰ, ਕਪੂਰਥਲਾ

Address

ਕਮਰਾ ਨੰਬਰ 404, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਨੇੜੇ ਜ਼ਿਲ੍ਹਾ ਕਚਹਿਰੀਆਂ, ਨੂਰਪੁਰ ਦੋਨਾ, ਕਪੂਰਥਲਾ
Kapurthala
144602

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm

Alerts

Be the first to know and let us send you an email when ਜ਼ਿਲ੍ਹਾ ਭਾਸ਼ਾ ਦਫ਼ਤਰ, ਕਪੂਰਥਲਾ posts news and promotions. Your email address will not be used for any other purpose, and you can unsubscribe at any time.

Shortcuts

Share