Bhanohar - Punjab

Bhanohar - Punjab ਜੰਨਤ ਨਾਲੋਂ ਸੋਹਣੀਆਂ ਮੇਰੇ "ਪਿੰਡ" ਦੀਆਂ ਗਲੀਆਂ ਨੇ

ਸਰਦਾਰ ਸ਼ਹੀਦ ਉਧਮ ਸਿੰਘ ਜੀ ਦੀ ਯਾਦ ਵਿੱਚ ਰੁੱਖ ਦਾਨ ਕੈਂਪ ਪਿੰਡ ਭਨੋਹੜਮਿਤੀ 26 ਜੁਲਾਈ 2026 ਦਿਨ ਐਤਵਾਰ ਨੂੰ
25/07/2026

ਸਰਦਾਰ ਸ਼ਹੀਦ ਉਧਮ ਸਿੰਘ ਜੀ ਦੀ ਯਾਦ ਵਿੱਚ ਰੁੱਖ ਦਾਨ ਕੈਂਪ
ਪਿੰਡ ਭਨੋਹੜ
ਮਿਤੀ 26 ਜੁਲਾਈ 2026 ਦਿਨ ਐਤਵਾਰ ਨੂੰ

18/07/2026

ਝਾੜੂ ਦੇ ਚੇਲਿਓ ਸ਼ਰਮ ਆਉਂਦੀ ਏ?
ਖੇਤੀ ਤਾਂ ਤੁਸੀਂ ਵੀ ਕਰਦੇ ਹੋ,ਕਿਉਂ ਮਿਲ ਗਈ ਪੂਰੀ ਬਿਜਲੀ?
ਖੇਤ ਸੁੱਕੇ ਪਏ ਨੇ ਤੇ ਝਾੜੂ ਦੇ ਲਾਹਨਤੀ ਚੇਲੇ ਭੰਡ ਦੀ ਜੀ ਹਜ਼ੂਰੀ ਕਰਦੇ ਫਿਰਦੇ ਨੇ।

15/07/2026
11/07/2026

ਪਿੰਡ ਦੀ ਪੰਚਾਇਤ ਸੰਬੰਧੀ ਪੋਸਟ,ਟਾਇਮ ਕੱਢ ਕੇ ਜ਼ਰੂਰ ਪੜੋ
ਬਦਲਾਅ ਦੇ ਬੁਖਾਰ ਵਿੱਚ ਬੌਂਦਲੀ ਹੋਈ ‘ਝਾੜੂ’ ਸਰਕਾਰ ਦਾ ਇਹ ਹਾਲ ਹੈ ਕਿ ਪਿੰਡ ਦੀ ਨਵੀਂ ਪੰਚਾਇਤ ਅਕਤੂਬਰ 2024 ਵਿੱਚ ਬਣੀ ਸੀ ਪਰ ਅੱਜ ਤੱਕ ਦੋ ਗਲੀਆਂ ਬਣਾਉਣ ਤੋਂ ਬਿਨਾਂ ਕੋਈ ਕੰਮ ਨਹੀਂ ਕਰ ਸਕੀ ਪਿੰਡ ਦੀ ਪੰਚਾਇਤ। ਵਜ੍ਹਾ ਇਹ ਦੱਸੀ ਜਾਂਦੀ ਹੈ ਕਿ ‘ਉੱਪਰੋਂ’ ਕੰਮ ਬੰਦ ਕਰਵਾ ਦਿੱਤਾ ਗਿਆ। ਇਹ ਜੋ ਦੋ ਗਲੀਆਂ ਬਣੀਆਂ ਨੇ ਇਹਨਾਂ ਵਿੱਚ ਸੀਵਰੇਜ ਵੀ ਪੈਣਾ ਸੀ,ਜਿਸ ਦਾ ਕੰਮ ਹਾਲੇ ਤੱਕ ਅਧੂਰਾ ਪਿਆ।
ਪੰਚਾਇਤ ਦੇ ਖਾਤੇ ਵਿੱਚ 30 ਲੱਖ ਦੇ ਆਸ ਪਾਸ ਫੰਡ ਹੁਣ 2026 ਵਿੱਚ ਆਇਆ ਹੈ (ਪੰਚਾਇਤ ਦੇ ਦੋ ਸਾਲ ਬਣਨ ਤੋਂ ਬਾਅਦ) ਪਰ ਸਰਕਾਰ ਦੇ ਨੁਮਾਇੰਦੇ ਇਹ ਪੈਸਾ ਪਿੰਡ ਦੇ ਕੰਮਾਂ ਵਿੱਚ ਲੱਗਣ ਹੀ ਨਹੀਂ ਦੇ ਰਹੇ।
ਅਕਤੂਬਰ 2024 ਵਿੱਚ ਨਵੀਂ ਪੰਚਾਇਤ ਬਣਨ ਤੋਂ ਬਾਅਦ ਪੰਚਾਇਤ ਨੂੰ ‘ਚਾਰਜ’ ਹੀ ਨੌਂ ਮਹੀਨੇ ਬਾਅਦ ਦਿੱਤਾ ਗਿਆ। ਉਹ ਵੀ ਪੰਚਾਇਤ ਦੇ ਪਤਾ ਨਹੀਂ ਕਿੰਨੇ ਵਾਰ ਬੀ.ਡੀ.ਓ ਦਫਤਰ ਵਿੱਚ ਧਰਨਾ ਦੇਣ ਤੋਂ ਬਾਅਦ। ਹੁਣ ਪਿੰਡ ਵਿੱਚ ਕੋਈ ਕੰਮ ਨਹੀਂ ਹੋ ਰਿਹਾ। ਪਿੰਡ ਦੇ ਸੀਵਰੇਜ ਦਾ ਪਾਣੀ ਬਾਹਰ ਆ ਰਿਹਾ ਗਲੀਆਂ ਭਰੀਆਂ ਹੋਈਆਂ ਨੇ। ਜਦ ਵੀ ਪੰਚਾਇਤ BDO ਜਾਂ ਸੈਕਟਰੀ ਕੋਲ ਜਾਂਦੀ ਏ ਤਾਂ ਇਹੀ ਜਵਾਬ ਮਿਲਦਾ ਹੈ ਕਿ ਹਾਲੇ ਤੱਕ ਸਿਸਟਮ ਨਹੀਂ ਚੱਲ ਰਿਹਾ। ਜਿੱਥੇ ਝਾੜੂ ਦੇ ਸਰਪੰਚ ਨੇ ਉੱਥੇ ਕੰਮ ਬਿਨਾਂ ਕਿਸੇ ਰੁਕਾਵਟ ਦੇ ਚੱਲ ਰਹੇ ਨੇ। ਝਾੜੂ ਦੇ ਹਲਕਾ ਇੰਚਾਰਜ ਕੋਲ ਪੰਚਾਇਤ ਬਹੁਤ ਵਾਰ ਜਾ ਕੇ ਆਈ ਪਰ ਕੋਈ ਸਿੱਟਾ ਨਹੀਂ ਨਿਕਲਿਆ ਅਤੇ ਨਾ ਕੋਈ ਕੰਮ ਚੱਲਿਆ।
ਬਸ ਆਪਣੀ ਫੋਕੀ ਟੌਹਰ ਬਣਾਉਣ ਲਈ ਡਿਸਪੈਂਸਰੀ ਨੂੰ ਅਪਡੇਟ ਕਰਕੇ ਆਮ ਆਦਮੀ ਮਹੁੱਲਾ ਕਲੀਨਿਕ ਬਣਾ ਦਿੱਤਾ ਹੈ।
ਪਿੱਛੇ ਜਿਹੇ ਝਾੜੂ ਸਰਕਾਰ ਨੇ ਅਲੱਗ ਅਲੱਗ ਪੜਾਵਾਂ ਵਿੱਚ ਪਿੰਡ ਦੇ ਗਰਾਊਂਡ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ ਪਰ ਜਿਸ ਪਿੰਡ ਭਨੋਹੜ ਦੀ ਗਰਾਊਂਡ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਹੈਲੀਕਾਪਟਰ ਉਤਰਦਾ ਹੈ ਉਸ ਗਰਾਊਂਡ ਨੂੰ ਬਣਾਉਣ ਦੀ ਵਾਰੀ ਅੱਜ ਤੱਕ ਨਹੀਂ ਆਈ।
ਅੱਜ ਦੇ ਸਮੇਂ ਵਿੱਚ ਪੰਚਾਇਤੀ ਫੰਡ ਹੋਣ ਦੇ ਬਾਵਜੂਦ ਪਿੰਡ ਦਾ ਕੋਈ ਕੰਮ ਨਹੀਂ ਚੱਲ ਰਿਹਾ। ਛੱਪੜਾਂ ਦੀ ਸਫਾਈ ਦੀ ਕੰਮ ਸ਼ੁਰੂ ਹੋਇਆ ਸੀ ਉਹ ਵੀ ਵਿਚਕਾਰ ਰੁੱਕ ਗਿਆ।
ਹਰ ਪਾਰਟੀ ਦੇ ਨੁਮਾਇੰਦੇ ਤੋਂ ਮਦਦ ਲੈ ਕੇ ਦੇਖ ਲਈ ਪਰ ਕੋਈ ਸਿੱਟਾ ਨਹੀਂ ਨਿਕਲਿਆ ਅਤੇ ਪਿੰਡ ਦਾ ਬੁਰਾ ਹਾਲ ਹੁੰਦਾ ਜਾ ਰਿਹਾ ਹੈ।

ਜਰੂਰੀ ਸੂਚਨਾ
27/06/2026

ਜਰੂਰੀ ਸੂਚਨਾ

ਸਮੂਹ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਐਸ ਆਈਆਰ ਦਾ ਕੰਮ 25-06-2026 ਤੋਂ ਸ਼ੁਰੂ ਹੋ ਰਿਹਾ ਹੈ ਹਰ ਪਰਿਵਾਰ ਦੇ ਸਮੂਹ ਵੋਟਰਾਂ ਨੂੰ...
24/06/2026

ਸਮੂਹ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਐਸ ਆਈਆਰ ਦਾ ਕੰਮ 25-06-2026 ਤੋਂ ਸ਼ੁਰੂ ਹੋ ਰਿਹਾ ਹੈ ਹਰ ਪਰਿਵਾਰ ਦੇ ਸਮੂਹ ਵੋਟਰਾਂ ਨੂੰ ਇਲੈਕਸ਼ਨ ਕਮਿਸ਼ਨ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੇ ਆਧਾਰ ਕਾਰਡ ਦੀ ਕਾਪੀ ਅਤੇ ਇੱਕ ਤਾਜ਼ਾ ਪਾਸਪੋਰਟ ਸਾਈਜ਼ ਕਲਰ ਫੋਟੋ ਆਪਣੇ ਕੋਲ ਤਿਆਰ ਰੱਖੋ ਤੁਹਾਡੇ ਪਿੰਡ ਦੇ ਬੀਐਲਓ ਘਰ ਘਰ ਆ ਕੇ ਤੁਹਾਡੇ ਫਾਰਮ ਭਰਨਗੇ ਜਿਸ ਨਾਲ ਤੁਹਾਡੀਆਂ ਵੋਟਾਂ ਵਿੱਚ ਸੋਧ ਹੋ ਕੇ ਨਵੇਂ ਸਿਰੇ ਤੋਂ ਨਵੇਂ ਕਾਰਡ ਆਉਣਗੇ ਇਹ ਸਾਰਾ ਕੰਮ ਆਨਲਾਈਨ ਹੋਣ ਕਰਕੇ ਇੱਕ ਵਾਰ ਹੀ ਕੀਤਾ ਜਾਵੇਗਾ ਜਿਸ ਘਰ ਵਿੱਚ ਇੱਕ ਵਾਰ ਬੀਐਲਓ ਨੇ ਡਾਟਾ ਅਪਡੇਟ ਕਰ ਦਿੱਤਾ ਦੁਬਾਰਾ ਅਪਡੇਟ ਨਹੀਂ ਹੋਵੇਗਾ ਇਸ ਲਈ 25 ਤਰੀਕ ਤੋਂ ਪਹਿਲਾਂ ਪਹਿਲਾਂ ਆਪਣੇ ਕੋਲੇ ਇਹ ਪਰੂਫ ਜਰੂਰ ਰੱਖੋ ਸਰਕਾਰੀ ਹੁਕਮਾਂ ਮੁਤਾਬਕ ਕਾਗਜ਼ ਨਾ ਦੇਣ ਤੇ ਤੁਹਾਡੀ ਵੋਟ ਕੱਟ ਸਕਦੀ ਹੈ ਉਸ ਦੀ ਜਿੰਮੇਵਾਰੀ ਤੁਹਾਡੀ ਹੋਵੇਗੀ

ਦੂਸਰੀ ਬੇਨਤੀ ਖਾਸ ਕਰਕੇ ਐਨ ਆਰ ਆਈ ਭਰਾਵਾਂ ਵਾਸਤੇ ਜੋ ਆਪਣੇ ਪਰਿਵਾਰਾਂ ਸਮੇਤ ਵਿਦੇਸ਼ ਗਏ ਹੋਏ ਹਨ ਉਹਨਾਂ ਦਾ ਕੋਈ ਵੀ ਇੱਕ ਪਰਿਵਾਰਕ ਮੈਂਬਰ ਆ ਕੇ ਉਹਨਾਂ ਦੀ ਵੋਟ ਵੈਰੀਫਾਈ ਕਰਵਾ ਸਕਦਾ ਹੈ ਅਗਰ ਨਹੀਂ ਕਰਵਾਏਗਾ ਵੋਟ ਕੱਟ ਜਾਏਗੀ ਉਹਨਾਂ ਨਾਲ ਸਬੰਧ ਦਾ ਜੋ ਵੀ ਫੈਮਲੀਆਂ ਪਿੰਡ ਵਿੱਚ ਰਹਿੰਦੀਆਂ ਹਨ ਉਹਨਾਂ ਤੱਕ ਮੈਸੇਜ ਪਹੁੰਚਾਇਆ ਜਾਵੇ ਧੰਨਵਾਦ।

06/06/2026

ਸਮੂਹ ਵੋਟਰ ਸਾਹਿਬਾਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ
ਜਿਨਾਂ ਦੀ ਵੋਟ 2003 ਤੋ ਬਾਅਦ ਪਿੰਡ ਭਨੋਹੜ ਵਿੱਚ ਬਣੀ ਹੈ ਉਹ ਆਪਣੇ ਮਾਤਾ ਪਿਤਾ ਜਾਂ ਦਾਦਾ ਦਾਦੀ ਦਾ 2003 ਦਾ ਵੋਟਰ ਲੜੀ ਨੰਬਰ ,ਭਾਗ ਨੰਬਰ ਅਤੇ ਵਿਧਾਨ ਸਭਾ ਹਲਕਾ ਨੰਬਰ ਆਪਣੇ ਪਿੰਡ ਦੇ ਬੀ ਐਲ ਓ ਤੋਂ ਲਿਆ ਕੇ ਦੇਣ । ਜਿਹੜੇ ਬਾਹਰੋਂ ਆ ਕੇ ਰਹਿਣ ਲੱਗੇ ਆ ਉਹ ਵੀ 2003 ਦੀ ਡਿਟੇਲ ਬੀ ਐਲ ਓ ਤੋ ਲਿਆ ਕੇ ਦੇਣ। ਜੇ ਤੁਸੀ ਡਿਟੇਲ ਨਹੀਂ ਲਿਆਕੇ ਦੇਵੋਗੇ ਤਾਂ ਵੋਟ ਕੱਟੀ ਜਾਵੇਗੀ। 07-06-02026 ਦਿਨ ਐਤਵਾਰ ਨੂੰ ਬੀ ਐਲ ਓ 10.00 ਤੋ 4.00 ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਭਨੋਹੜ ਵਿੱਚ ਬੈਠਣਗੇ।
ਆਪੋ ਆਪਣੀ ਡਿਟੇਲ ਜਮਾਂ ਕਰਵਾ ਦਿਉ, ਫੇਰ ਇਤਰਾਜ ਨਾ ਕੀਤਾ ਜਾਵੇ ਕਿ ਜੇ ਵੋਟ ਕੱਟੀ ਗਈ। ਇਸਦੀ ਜ਼ਿੰਮੇਵਾਰੀ ਤੁਹਾਡੀ ਅਪਦੀ ਹੋਵੇਗੀ।

ਛਬੀਲਮਿਤੀ 7 ਜੂਨ 2026ਦਿਨ ਐਤਵਾਰ
05/06/2026

ਛਬੀਲ
ਮਿਤੀ 7 ਜੂਨ 2026
ਦਿਨ ਐਤਵਾਰ

Address

Bhanohar
Ludhiana
141102

Alerts

Be the first to know and let us send you an email when Bhanohar - Punjab posts news and promotions. Your email address will not be used for any other purpose, and you can unsubscribe at any time.

Shortcuts

Share