05/09/2026
ਅਰਦਾਸ ਕਰਿਓ ਅਸੀਂ ਇਸ ਮਾਂ ਦੇ ਪੁੱਤ ਬਣਕੇ ਉਸ ਦੀ ਸੇਵਾ ਕਰਦੇ ਰਹੀਏ !
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
97803-00071, 01615200071
KEEP SUPPORT HUMANITY 🙏
Watch Rescue Video : https://www.facebook.com/mdssociety/videos/1905787813253490
ਵਾਹਿਗੁਰੂ ਜੀ ਦੀ ਮਿਹਰ ਸਦਕਾ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਮਿਤੀ 11-9-2024 ਨੂੰ ਵਕਤ ਦੇ ਮਾਰੇ ਮਾਤਾ #ਮੁੰਨੀ ਅਤੇ ਬਾਪੂ #ਬਾਲਾ ਰਾਮ ਜੀ ਦੀ ਸੇਵਾ ਦਾ ਮੌਕਾ ਕਾਲੀ ਮਾਤਾ ਮੰਦਿਰ ਦੇ ਨੇੜਿਓਂ #ਪਟਿਆਲਾ ਜ਼ਿਲ੍ਹੇ ਤੋਂ ਮਿਲਿਆ ਸੀ। ਜਿੱਥੇ ਕਿ ਇਹ ਦੋਵੇਂ ਸੜਕਾਂ ਦੇ ਉੱਤੇ ਬੇਹੱਦ ਮਾੜੇ ਹਾਲਾਤਾਂ ਦੇ ਵਿੱਚ ਜੀਵਨ ਬਤੀਤ ਕਰ ਰਹੇ ਸਨ। ਇਸ ਬਜ਼ੁਰਗ ਜੋੜੇ ਦਾ ਇੱਕ ਪੁੱਤਰ ਸੀ ਤੇ ਇੱਕ ਧੀ ਸੀ ਪਰ ਪੁੱਤ ਅਕਾਲ ਚਲਾਣਾ ਕਰ ਗਿਆ ਤੇ ਸੜਕਾਂ ਤੇ ਰੁਲਦੇ ਇਸ ਬਜ਼ੁਰਗ ਜੋੜੇ ਦੀ 11 ਸਾਲਾਂ ਧੀ ਨੂੰ ਵੀ ਕੋਈ ਚੁੱਕ ਕੇ ਲਿਆ ਗਿਆ ਤੇ ਪੁਲਿਸ ਨੇ ਵੀ ਕੋਈ ਮਦਦ ਨਹੀਂ ਕੀਤੀ। ਮਾਂ ਮੁੰਨੀ ਦੇ ਸਿਰ ਦਾ ਸਾਈ ਬਾਪੂ ਬਾਲਾ ਰਾਮ ਦੇ ਹੱਥ-ਪੈਰ ਝੜ ਚੁੱਕੇ ਸਨ ਤੇ ਮਾਂ ਉਨ੍ਹਾਂ ਨੂੰ ਰੇੜੀ ਵਿੱਚ ਪਾ ਕੇ ਸਾਰਾ ਦਿਨ ਸੜਕਾਂ ਉੱਤੇ ਫਿਰਦੀ ਰਹਿੰਦੀ ਜੇ ਕੋਈ ਕੁੱਝ ਖਾਣ ਨੂੰ ਦੇ ਦਿੰਦਾ ਤਾਂ ਖਾ ਲੈਂਦੇ ਤੇ ਬੱਸ ਇਸੇ ਤਰ੍ਹਾਂ ਜੀਵਨ ਚੱਲ ਰਿਹਾ ਸੀ। ਚੰਗੇ ਭਵਿੱਖ ਲਈ ਦੋਵਾਂ ਨੂੰ ਸੁਪਨਿਆਂ ਦੇ ਘਰ ਲਿਆਂਦਾ ਗਿਆ। ਬਾਪੂ ਬਾਲਾ ਰਾਮ ਜੀ ਹਸਪਤਾਲ ਦੇ ਵਿੱਚ ਲਾਮਾ ਸਮਾਂ ਦਾਖਿਲ ਰਹੇ ਅਤੇ ਮਿਤੀ 12-08-2025 ਨੂੰ ਤਬੀਅਤ ਜ਼ਿਆਦਾ ਖਰਾਬ ਹੋਣ ਕਾਰਨ ਬਾਪੂ ਜੀ ਦੀ ਮੌ./ਤ ਹੋ ਗਈ I ਪਰ ਸਾਡੀ ਮਾਂ ਹੁਣ ਬਿਲਕੁਲ ਤੰਦਰੁਸਤ ਹੈ ਅਰਦਾਸ ਕਰਿਓ ਕਿ ਮਾਂ ਦਾ ਆਉਣ ਵਾਲਾ ਜੀਵਨ ਖ਼ੁਸ਼ੀਆਂ ਤੇ ਤੰਦਰੁਸਤੀ ਭਰਿਆ ਹੋਵੇ।