Punjab municipal corporation Sevarman Employees Union Reg

Punjab municipal corporation Sevarman Employees Union Reg ਕਾਮਰੇਡ. ਵਿਜੈ ਕੁਮਾਰ ਜੀ ( ਪੰਜਾਬ ਪ੍ਰਧਾਨ )

1 ਸਤੰਬਰ ਬਦਲਾਅ ਰੈਲੀ,ਦਿੱਲੀ ਚੱਲੋ!
31/08/2026

1 ਸਤੰਬਰ ਬਦਲਾਅ ਰੈਲੀ,ਦਿੱਲੀ ਚੱਲੋ!

05/08/2026

ਮੁਲਾਜ਼ਮ ਏਕਤਾ ਜਿੰਦਾਬਾਦ

ਅੱਜ ਨਗਰ ਨਿਗਮ ਲੁਧਿਆਣਾ ਵਿਖੇ ਬਰਨਾਲਾ ਵਿੱਚ ਸਫਾਈ ਸੇਵਕਾਂ ਅਤੇ ਸੀਵਰਮੈਨ ਮੁਲਾਜ਼ਮਾਂ ਉੱਤੇ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਬੇਰਹਿਮ ਲਾਠੀਚਾਰਜ ਦ...
27/07/2026

ਅੱਜ ਨਗਰ ਨਿਗਮ ਲੁਧਿਆਣਾ ਵਿਖੇ ਬਰਨਾਲਾ ਵਿੱਚ ਸਫਾਈ ਸੇਵਕਾਂ ਅਤੇ ਸੀਵਰਮੈਨ ਮੁਲਾਜ਼ਮਾਂ ਉੱਤੇ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਬੇਰਹਿਮ ਲਾਠੀਚਾਰਜ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਦੌਰਾਨ ਪੰਜਾਬ ਮਿਊਨਿਸਿਪਲ ਕਾਰਪੋਰੇਸ਼ਨ ਸੀਵਰਮੈਨ ਇੰਪਲਾਈਜ਼ ਯੂਨੀਅਨ ਵੱਲੋਂ, ਸੂਬਾ ਪ੍ਰਧਾਨ ਕਾਮਰੇਡ ਵਿਜੇ ਕੁਮਾਰ ਜੀ ਦੀ ਅਗਵਾਈ ਹੇਠ, ਆਪਣੀ ਸਮੁੱਚੀ ਟੀਮ ਸਮੇਤ ਪਹੁੰਚ ਕੇ ਸੰਘਰਸ਼ ਕਰ ਰਹੀਆਂ ਸਮੂਹ ਮੁਲਾਜ਼ਮ ਜਥੇਬੰਦੀਆਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਗਿਆ।

ਯੂਨੀਅਨ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਬਰਨਾਲਾ ਲਾਠੀਚਾਰਜ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਨਾ ਕੀਤੀ ਗਈ ਅਤੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਤੁਰੰਤ ਨਾ ਮੰਨਿਆ ਗਿਆ, ਤਾਂ ਇਹ ਸੰਘਰਸ਼ ਹੋਰ ਤੇਜ਼ ਅਤੇ ਵਿਆਪਕ ਕੀਤਾ ਜਾਵੇਗਾ।

ਅਸੀਂ ਮਜ਼ਦੂਰਾਂ ਅਤੇ ਮੁਲਾਜ਼ਮਾਂ ਦੇ ਸਨਮਾਨ, ਹੱਕਾਂ ਅਤੇ ਇਨਸਾਫ਼ ਲਈ ਅੰਤ ਤੱਕ ਡਟੇ ਰਹਾਂਗੇ। ਜੇਕਰ ਸਰਕਾਰ ਨੇ ਆਪਣਾ ਰਵੱਈਆ ਨਾ ਬਦਲਿਆ ਤਾਂ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵਾਲਮੀਕੀ ਭਾਈਚਾਰਾ ਅਤੇ ਮੁਲਾਜ਼ਮ ਵਰਗ ਲੋਕਤੰਤਰੀ ਢੰਗ ਨਾਲ ਆਪਣਾ ਫ਼ੈਸਲਾ ਜ਼ਰੂਰ ਦੇਵੇਗਾ।

ਇਨਸਾਫ਼ ਸਾਡਾ ਹੱਕ ਹੈ – ਅਤੇ ਇਸ ਹੱਕ ਲਈ ਸੰਘਰਸ਼ ਜਾਰੀ ਰਹੇਗਾ।

ਪੰਜਾਬ ਮਿਊਂਸੀਪਲ ਕਾਰਪੋਰੇਸ਼ਨ ਸੀਵਰਮੈਨ ਇੰਪਲਾਈਜ਼ ਯੂਨੀਅਨ (ਸਬੰਧਤ ਏਟਕ) ਰਜਿ.ਨੰ.35 ਵੱਲੋਂ ਮੰਡੀ ਗੋਬਿੰਦਗੜ੍ਹ ਵਿਖੇ ਚੱਲ ਰਹੇ ਰੋਸ਼ ਪ੍ਰਦਰਸ਼ਨ...
18/07/2026

ਪੰਜਾਬ ਮਿਊਂਸੀਪਲ ਕਾਰਪੋਰੇਸ਼ਨ ਸੀਵਰਮੈਨ ਇੰਪਲਾਈਜ਼ ਯੂਨੀਅਨ (ਸਬੰਧਤ ਏਟਕ) ਰਜਿ.ਨੰ.35 ਵੱਲੋਂ ਮੰਡੀ ਗੋਬਿੰਦਗੜ੍ਹ ਵਿਖੇ ਚੱਲ ਰਹੇ ਰੋਸ਼ ਪ੍ਰਦਰਸ਼ਨ ਨੂੰ ਸਮਰਥਨ ਅੱਜ ਨਗਰ ਕੌਂਸਲ ਕਮੇਟੀ ਮੰਡੀ ਗੋਬਿੰਦਗੜ੍ਹ ਵਿਖੇ ਪਿਛਲੇ 10 ਦਿਨਾਂ ਤੋਂ ਚੱਲ ਰਹੇ ਰੋਸ਼ ਪ੍ਰਦਰਸ਼ਨ ਵਿੱਚ ਪੰਜਾਬ ਮਿਊਂਸੀਪਲ ਕਾਰਪੋਰੇਸ਼ਨ ਸੀਵਰਮੈਨ ਇੰਪਲਾਈਜ਼ ਯੂਨੀਅਨ ਦੇ ਪੰਜਾਬ ਪ੍ਰਧਾਨ ਕਾਮਰੇਡ ਵਿਜੇ ਕੁਮਾਰ ਜੀ ਦੀ ਅਗਵਾਈ ਹੇਠ ਸਮੁੱਚੇ ਵਫ਼ਦ ਨੇ ਸ਼ਮੂਲੀਅਤ ਕੀਤੀ। ਕਾਮਰੇਡ ਵਿਜੇ ਕੁਮਾਰ ਨੇ ਸਮੂਹ ਮੁਲਾਜ਼ਮ ਜੱਥੇਬੰਦੀਆਂ ਅਤੇ ਦਰਜਾ ਚਾਰ ਕਰਮਚਾਰੀਆਂ ਨੂੰ ਭਰੋਸਾ ਦਿਵਾਇਆ ਕਿ ਯੂਨੀਅਨ ਹਰ ਮੁਸ਼ਕਿਲ ਘੜੀ ਵਿੱਚ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਪ੍ਰਧਾਨ ਜੀ ਵੱਲੋਂ ਇਸ ਗੱਲ ਦੀ ਨਿਖੇਦੀ ਕੀਤੀ ਗਈ ਕਿ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਉੱਤੇ ਹਰ ਰੋਜ਼ ਕਿਸੇ ਨਾ ਕਿਸੇ ਧਰਨੇ ਦੇ ਉੱਤੇ ਲਾਠੀ ਚਾਰਜ ਕੀਤਾ ਜਾ ਰਿਹਾ ਹੈ। ਪ੍ਰਧਾਨ ਜੀ ਵੱਲੋਂ ਸਖਤ ਸ਼ਬਦਾਂ ਦੇ ਵਿੱਚ ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ 'ਤੇ ਹਮਦਰਦੀ ਨਾਲ ਵਿਚਾਰ ਕਰਨ ਲਈ ਤੁਰੰਤ ਇੱਕ ਵਿਸ਼ੇਸ਼ (ਸਪੈਸ਼ਲ) ਮੀਟਿੰਗ ਬੁਲਾਈ ਜਾਵੇ। ਪ੍ਰਧਾਨ ਜੀ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਜਲਦ ਨਾ ਮੰਨਿਆ ਗਿਆ, ਤਾਂ ਆਉਣ ਵਾਲੀਆਂ 2027 ਦੀਆਂ ਚੋਣਾਂ ਵਿੱਚ ਸਰਕਾਰ ਨੂੰ ਇਸ ਦਾ ਭਾਰੀ ਖਾਮਿਆਜ਼ਾ ਭੁਗਤਣਾ ਪਵੇਗਾ।ਇਸ ਮੌਕੇ ਹਾਜ਼ਰ ਸਮੂਹ ਮੁਲਾਜ਼ਮ ਸਾਥੀਆਂ ਵੱਲੋਂ ਪੰਜਾਬ ਪ੍ਰਧਾਨ ਕਾਮਰੇਡ ਵਿਜੇ ਕੁਮਾਰ ਜੀ ਦਾ ਇਸ ਹਮਾਇਤ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ।

  Rajinder Singh Mand ਦੀ ਅਚਾਨਕ ਮੌਤ ਹੋ ਗਈ ਹੈ। ਜੋ ਬਹੁਤ ਹੀ ਦੁੱਖਦਾਇਕ ਖ਼ਬਰ ਹੈ। ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਹੈ😭😭
17/06/2026

Rajinder Singh Mand
ਦੀ ਅਚਾਨਕ ਮੌਤ ਹੋ ਗਈ ਹੈ। ਜੋ ਬਹੁਤ ਹੀ ਦੁੱਖਦਾਇਕ ਖ਼ਬਰ ਹੈ। ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਹੈ😭😭

ਅਖਿਲ ਭਾਰਤੀ ਟ੍ਰੇਡ ਯੂਨੀਅਨ ਕਾਂਗਰਸ (AITUC) ਦੀ ਜਨਰਲ ਕੌਂਸਲ ਮੀਟਿੰਗ ਵਿੱਚ ਸ਼ਾਮਲ ਹੋ ਰਹੇ ਸਾਰੇ ਮੁਲਾਜ਼ਮ ਸਾਥੀਆਂ ਨੂੰ ਕ੍ਰਾਂਤੀਕਾਰੀ ਲਾਲ ਸਲ...
01/06/2026

ਅਖਿਲ ਭਾਰਤੀ ਟ੍ਰੇਡ ਯੂਨੀਅਨ ਕਾਂਗਰਸ (AITUC) ਦੀ ਜਨਰਲ ਕੌਂਸਲ ਮੀਟਿੰਗ ਵਿੱਚ ਸ਼ਾਮਲ ਹੋ ਰਹੇ ਸਾਰੇ ਮੁਲਾਜ਼ਮ ਸਾਥੀਆਂ ਨੂੰ ਕ੍ਰਾਂਤੀਕਾਰੀ ਲਾਲ ਸਲਾਮ ਤ੍ਰਿਸ਼ੂਰ (ਕੇਰਲਾ) ਵਿਖੇ 1 ਤੋਂ 3 ਜੂਨ 2026 ਤੱਕ ਚੱਲਣ ਵਾਲੀ ਇਸ ਇਤਿਹਾਸਕ ਇਕੱਤਰਤਾ ਵਿੱਚ ਸਾਡੇ ਪੰਜਾਬ ਤੋ ਆਗੂ ਕਾਮਰੇਡ ਵਿਜੇ ਕੁਮਾਰ ਜੀ ਅਤੇ ਸਾਥੀ ਆਦਿ ਸ਼ਾਮਿਲ ਅਤੇ ਦੇਸ਼ ਭਰ ਦੀਆਂ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੇ ਨੁਮਾਇੰਦੇ ਹਿੱਸਾ ਲੈ ਰਹੇ ਹਨ।ਇਹ ਮੀਟਿੰਗ ਸਾਡੇ ਹੱਕਾਂ, ਰੁਜ਼ਗਾਰ ਦੀ ਰਾਖੀ ਅਤੇ ਮਜ਼ਦੂਰ-ਮੁਲਾਜ਼ਮ ਏਕਤਾ ਨੂੰ ਮਜ਼ਬੂਤ ਕਰਨ ਦਾ ਇੱਕ ਵੱਡਾ ਪਲੇਟਫਾਰਮ ਹੈ। ਜਦੋਂ ਤੱਕ ਸਾਡੀ ਏਕਤਾ ਕਾਇਮ ਹੈ, ਸਾਡੇ ਅਧਿਕਾਰ ਸੁਰੱਖਿਅਤ ਹਨ।ਆਓ, ਸਾਰੇ ਇਕਜੁੱਟ ਹੋ ਕੇ ਆਪਣੀ ਆਵਾਜ਼ ਨੂੰ ਹੋਰ ਬੁਲੰਦ ਕਰੀਏ।ਮਜ਼ਦੂਰ-ਮੁਲਾਜ਼ਮ ਏਕਤਾ ਜ਼ਿੰਦਾਬਾਦ! AITUC ਜ਼ਿੰਦਾਬਾਦ!ਕਾਮਰੇਡ ਵਿਜੈ ਕੁਮਾਰ (ਪੰਜਾਬ ਪ੍ਰਧਾਨ PMCSEU ) ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਵੱਲੋਂ :- ਸ੍ਰੀ ਨਰਿੰਦਰ ਕੁਮਾਰ ਸੋਨੀ ਪ੍ਰੈਸ ਸਕੱਤਰ PMCSEU

✊ ਮਜ਼ਦੂਰ-ਮੁਲਾਜ਼ਮ ਏਕਤਾ ਜ਼ਿੰਦਾਬਾਦ! ✊ਅੱਜ ਮੋਹਾਲੀ ਦੀ ਧਰਤੀ 'ਤੇ ਇਤਿਹਾਸਕ ਇਕੱਠ ਹੋਇਆ! ਏਟਕ (AITUC) ਦੀ ਅਗਵਾਈ ਵਿੱਚ ਹਜ਼ਾਰਾਂ ਦੀ ਗਿਣਤੀ ਵ...
19/05/2026

✊ ਮਜ਼ਦੂਰ-ਮੁਲਾਜ਼ਮ ਏਕਤਾ ਜ਼ਿੰਦਾਬਾਦ! ✊
ਅੱਜ ਮੋਹਾਲੀ ਦੀ ਧਰਤੀ 'ਤੇ ਇਤਿਹਾਸਕ ਇਕੱਠ ਹੋਇਆ! ਏਟਕ (AITUC) ਦੀ ਅਗਵਾਈ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਮਜ਼ਦੂਰਾਂ, ਕੱਚੇ ਤੇ ਪੱਕੇ ਮੁਲਾਜ਼ਮਾਂ ਨੇ ਇਕੱਠੇ ਹੋ ਕੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ।
ਮੁੱਖ ਮੰਗਾਂ ਜਿਨ੍ਹਾਂ 'ਤੇ ਜ਼ੋਰ ਦਿੱਤਾ ਗਿਆ:
ਘੱਟੋ-ਘੱਟ ਉਜਰਤ (Minimum Wage) ਲਾਗੂ ਹੋਵੇ
ਠੇਕੇਦਾਰੀ ਪ੍ਰਥਾ ਮੁਕੰਮਲ ਬੰਦ ਕੀਤੀ ਜਾਵੇ
ਸਮੂਹ ਕੱਚੇ ਮੁਲਾਜ਼ਮ ਤੁਰੰਤ ਪੱਕੇ ਕੀਤੇ ਜਾਣ
ਮੁਲਾਜ਼ਮਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਪੂਰੀਆਂ ਹੋਣ
ਇਸ ਵਿਸ਼ਾਲ ਰੈਲੀ ਨੇ ਸਾਬਤ ਕਰ ਦਿੱਤਾ ਹੈ ਕਿ ਜਦੋਂ ਤੱਕ ਲੁੱਟ-ਖਸੁੱਟ ਬੰਦ ਨਹੀਂ ਹੁੰਦੀ, ਸੰਘਰਸ਼ ਜਾਰੀ ਰਹੇਗਾ। ਹੱਕਾਂ ਦੀ ਇਸ ਲੜਾਈ ਵਿੱਚ ਹਿੱਸਾ ਲੈਣ ਵਾਲੇ ਹਰ ਵੀਰ ਅਤੇ ਭੈਣ ਦਾ ਦਿਲੋਂ ਧੰਨਵਾਦ!
🚩 ਸੰਘਰਸ਼ਾਂ ਵਿੱਚੋਂ ਹੀ ਹੱਕ ਨਿਕਲਣਗੇ! 🚩 ਵੱਲੋਂ ਕਾਮਰੇਡ ਵਿਜੈ ਕੁਮਾਰ (ਪੰਜਾਬ ਪ੍ਰਧਾਨ) ਪੰਜਾਬ ਮਿਉਂਸੀਪਲ ਸੀਵਰਮੈਨ ਇਮਪਲਾਈ ਯੂਨੀਅਨ ਰਜਿ.ਨੰ.35 ਪੰਜਾਬ

ਮੁਲਾਜਮ ਏਕਤਾ ਜਿੰਦਾਬਾਦ  ਠੇਕੇਦਾਰ ਬਜਾਓ ਮੁਲਾਜ਼ਮ ਬਚਾਓ
11/05/2026

ਮੁਲਾਜਮ ਏਕਤਾ ਜਿੰਦਾਬਾਦ ਠੇਕੇਦਾਰ ਬਜਾਓ ਮੁਲਾਜ਼ਮ ਬਚਾਓ

Address

Municipal Corporation Office Back Side Car Parking District Ludhiana
Ludhiana
141004

Website

Alerts

Be the first to know and let us send you an email when Punjab municipal corporation Sevarman Employees Union Reg posts news and promotions. Your email address will not be used for any other purpose, and you can unsubscribe at any time.

Shortcuts

Share