Raman ਦੀਪ ਸਿੱਧੂ Makhu

Raman ਦੀਪ ਸਿੱਧੂ Makhu Be a part of Revolution. Join VPD for Save Punjab.

A new political alternative in India to give voice to common wo/man who is being cheated, terrorized and looted by all of the current political parties. The new alternative is about giving power to the people, changing the culture of corrupt politics, promote transparency and pursue grassroots democracy both within and outside the organization.

ਜੇ ਗੱਲ ਟੇਬਲ ਤੇ ਚੱਲੀ ਤਾਂ ਓਥੇ ਖਾਲਸੇ ਵਰਗਾ ਬਿਬੇਕ ਅਤੇ ਸਹਿਣਸ਼ੀਲਤਾ ਨਹੀਂ ਕਿਸੇ ਕੋਲ।  ਤੇ ਜੇ ਗੱਲ ਜੰਗ ਦੇ ਮੈਦਾਨ ਤੱਕ ਚਲੀ ਗਈ ਓਥੇ ਇਹਨਾਂ ...
27/06/2026

ਜੇ ਗੱਲ ਟੇਬਲ ਤੇ ਚੱਲੀ ਤਾਂ ਓਥੇ ਖਾਲਸੇ ਵਰਗਾ ਬਿਬੇਕ ਅਤੇ ਸਹਿਣਸ਼ੀਲਤਾ ਨਹੀਂ ਕਿਸੇ ਕੋਲ। ਤੇ ਜੇ ਗੱਲ ਜੰਗ ਦੇ ਮੈਦਾਨ ਤੱਕ ਚਲੀ ਗਈ ਓਥੇ ਇਹਨਾਂ ਵਰਗਾਂ ਯੋਧਾ ਕੋਈ ਨਹੀਂ, ਸੂਰਮਾਂ ਕੋਈ ਨਹੀਂ।

ਖਾਲਸੇ ਨੇ ਸਾਬਿਤ ਕਰ ਦਿੱਤਾ ਕਿ ਖ਼ਾਲਸਾ ਛੋਟੇ ਮੈਚਾਂ ਦਾ ਖਿਡਾਰੀ ਨਹੀਂ ਜਿੱਥੇ ਮਿਥ ਕੇ ਖੇਡਿਆ ਜਾਂਦਾ ਅਤੇ ਮੈਚ ਫਿਕਸ ਕਰ ਲਏ ਜਾਂਦੇ ਆ। ਖਾਲਸਾ ਹਮੇਸ਼ਾ ਵੱਡੇ ਮੈਂਚਾ ਦਾ ਖਿਡਾਰੀ ਸੀ ਅਤੇ ਰਹੂਗਾ। ਇਹ ਓਦੋਂ ਹੀ ਮੈਦਾਨ ਵਿੱਚ ਆਉਂਦੇ ਆ ਜਦੋਂ ਅੱਗਿਓਂ ਵੰਗਾਰਾਂ ਪੈਣ ਲੱਗ ਜਾਣ। ਇਹ ਗੱਲ ਉੱਤਰਾਖੰਡ ਵਾਲੀ ਘਟਨਾ ਨੇ ਸਾਬਤ ਕਰ ਦਿੱਤੀ ‌।

ਇੱਕ ਗੱਲ ਹੋਰ ਵੀ ਐ ਨਿੱਜੀ ਲੜਾਈਆਂ ਕਿੰਨੀਆ ਮਰਜ਼ੀ ਲੜੀ ਜਾਣ ਪਰ ਦੁਸ਼ਮਣ ਸਾਹਮਣੇ ਇਹ ਸਾਰੇ ਕੱਠੇ ਹੀ ਹੈਨ। ਚਿੱਟੇ ਵਿੱਚ ਮਾਰਨ ਦੀ ਕੋਸ਼ਿਸ਼ ਕੀਤੀ ,ਜੇਲਾਂ ਕੀਤੀਆਂ , ਇਨਕਾਉਂਟਰ ਕੀਤੇ ਪਰ ਆਹ ਪਤਾ ਹੀ ਨਹੀਂ ਕਿੱਥੋਂ ਪ੍ਰਗਟ ਹੋ ਜਾਂਦੇ ਆ।

ਜਿੰਨੀ ਤਾਕਤ ਅੱਜ ਅਮਰੀਕਾ ਕੋਲ ਹੈ ਇਸ ਦੇ ਬਰਾਬਰ ਦਾ ਤਖ਼ਤ ਸੀ ਅਬਦਾਲੀ ਕੋਲ ਉਸ ਸਮੇਂ । ਕੋਈ ਖੱਬੀ ਖਾਨ ਅੱਖ ਨਹੀਂ ਸੀ ਚੱਕਦਾ,, ਜਦੋਂ ਸਿੱਖਾਂ ਨੇ ਮੂਹਰੇ ਲਾ ਲਿਆ ਤਾਂ ਰਣ ਤੱਤੇ ਵਿੱਚੋਂ ਆਪਣੇ ਛਿੱਤਰ ਛੱਡ ਕੇ ਭੱਜਿਆ ਅਤੇ ਲਹੌਰ ਜਾ ਕੇ ਬੈਠ ਗਿਆ, ਕਹਿੰਦੇ ਜਦੋਂ ਸਿੱਖਾਂ ਨਾਲ ਲੜ ਰਿਹਾ ਸੀ ਤਾਂ ਇੱਕ ਦੀ ਜਗਾ ਚਾਰ ਚਾਰ ਦਿਖਾਈ ਦਿੰਦੇ ਸੀ।

ਸੰਤਾ ਨੂੰ ਇੱਕ ਵਾਰ ਕਿਸੇ ਸ਼ਰਾਬੀ ਨੇ ਘੇਰ ਲਿਆ ਕਹੀ ਜਾਵੇ ਕਿ ਆਜਾ ਤੂੰ ਵੱਡਾ ਸੂਰਮਾਂ ਆਪਾਂ ਦੇਖ ਲੈਨੇ ਆ ਅੱਜ,, ਅੱਗੋਂ ਸੰਤਾਂ ਨੇ ਏਨੀ ਗੱਲ ਕਹੀ ਕਿ ਗੁਰਮੁਖਾ ਆਪਸ ਵਿੱਚ ਲੜ ਕੇ ਆਪਾਂ ਇੱਕ ਦੂਜੇ ਨੂੰ ਜਿੱਤ ਨਹੀਂ ਸਕਦੇ। ਆਜਾ ਆਪਾਂ ਗੁਰੂ ਦੇ ਲੜ ਲੱਗ ਕੇ ਮਰ ਜਾਈਏ । ਸੰਤਾ ਦੀ ਗੱਲ ਧੁਰ ਅੰਦਰ ਤੱਕ ਚੀਰ ਗਈ। ਸੰਤਾ ਦੇ ਬੋਲ ਰੂਹ ਤੱਕ ਪਹੁੰਚ ਗਏ। ਅਖੀਰ ਤੱਕ ਸੰਤਾਂ ਦੇ ਨਾਲ ਖੜ ਕੇ ਫ਼ੌਜ ਦੇ ਖਿਲਾਫ ਲੜਾਈ ਲੜੀ ਤੇ ਸਦਾ ਲਈ ਅਮਰ ਹੋ ਗਿਆ।

ਖਾਲਸਾ ਦੁਨੀਆਂ ਦੀ ਉਹ ਅਦਭੁਤ ਸ਼ੈਅ ਆ ਜੋ ਸਮੁੰਦਰ ਦੇ ਐਨ ਵਿਚਕਾਰ ਜਾ ਕੇ ਸ਼ਿਕਾਰ ਚੁੱਕਣ ਦੀ ਜੁਰਤ ਰੱਖਦੈ, ਤੇ ਘੜੇ ਦੀਆਂ ਮੱਛੀਆਂ ਦੀ ਕੀ ਔਕਾਤ ਹੈ ਭਲਾ? ਨਾਂ ਛੇੜਿਆ ਕਰੋ ਇਹਨਾਂ ਨੂੰ ਬੈਠੇ ਰਹਿਣ ਦਿਓ ਸਮਾਧੀ ਵਿੱਚ , ਜੇ ਛੇੜੋਗੇ ਤਾਂ ਇਹਨਾਂ ਨੇ ਪਤਾ ਨਹੀਂ ਕੀ ਕੁੱਝ ਦੱਬ ਲੈਣਾਂ

ਆਜ ਖਾਲਸਾ ਖਾਸ ਭਇਓ
ਸਤਿਗੁਰ ਕੇ ਦਰਬਾਰ

ਰਣਤੇਗ ਸਿੰਘ( ਅਨੰਦਪੁਰ ਤੋਂ ਖੈਹਬਰ )
copied

ਮਹਾਰਾਜਾ ਰਣਜੀਤ ਸਿੰਘ ਪੰਜਾਬ ਦੇ ਇਤਿਹਾਸ ਦੇ ਸਭ ਤੋਂ ਮਹਾਨ ਸ਼ਾਸਕਾਂ ਵਿੱਚੋਂ ਇੱਕ ਸਨ। ਉਨ੍ਹਾਂ ਨੂੰ “ਸ਼ੇਰ-ਏ-ਪੰਜਾਬ” ਦੇ ਨਾਂ ਨਾਲ ਵੀ ਜਾਣਿਆ ਜ...
27/06/2026

ਮਹਾਰਾਜਾ ਰਣਜੀਤ ਸਿੰਘ ਪੰਜਾਬ ਦੇ ਇਤਿਹਾਸ ਦੇ ਸਭ ਤੋਂ ਮਹਾਨ ਸ਼ਾਸਕਾਂ ਵਿੱਚੋਂ ਇੱਕ ਸਨ। ਉਨ੍ਹਾਂ ਨੂੰ “ਸ਼ੇਰ-ਏ-ਪੰਜਾਬ” ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਨੇ 1801 ਵਿੱਚ ਸਿੱਖ ਸਾਮਰਾਜ ਦੀ ਸਥਾਪਨਾ ਕੀਤੀ ਅਤੇ ਵੱਖ-ਵੱਖ ਮਿਸਲਾਂ ਨੂੰ ਇਕਜੁੱਟ ਕਰਕੇ ਇੱਕ ਮਜ਼ਬੂਤ ਰਾਜ ਬਣਾਇਆ।

ਉਨ੍ਹਾਂ ਬਾਰੇ ਕੁਝ ਮਹੱਤਵਪੂਰਨ ਜਾਣਕਾਰੀਆਂ:

* ਜਨਮ: 13 ਨਵੰਬਰ 1780, ਗੁਜਰਾਂਵਾਲਾ (ਮੌਜੂਦਾ ਪਾਕਿਸਤਾਨ)।
* ਪਿਤਾ: ਮਹਾਂ ਸਿੰਘ
* ਮਾਤਾ: ਰਾਜ ਕੌਰ
* ਰਾਜਅਭਿਸ਼ੇਕ: 12 ਅਪ੍ਰੈਲ 1801 ਨੂੰ ਲਾਹੌਰ ਵਿੱਚ ਮਹਾਰਾਜਾ ਬਣੇ।
* ਰਾਜਧਾਨੀ: ਲਾਹੌਰ
* ਉਨ੍ਹਾਂ ਦੇ ਰਾਜ ਵਿੱਚ ਪੰਜਾਬ ਦੀਆਂ ਹੱਦਾਂ ਪੇਸ਼ਾਵਰ ਤੋਂ ਕਸ਼ਮੀਰ ਅਤੇ ਦੱਖਣ ਵੱਲ ਸਤਲੁਜ ਤੱਕ ਫੈਲੀਆਂ ਹੋਈਆਂ ਸਨ।

ਮਹਾਰਾਜਾ ਰਣਜੀਤ ਸਿੰਘ ਆਪਣੀ ਧਾਰਮਿਕ ਸਹਿਣਸ਼ੀਲਤਾ, ਨਿਆਂਪ੍ਰੀਤਾ ਅਤੇ ਮਜ਼ਬੂਤ ਫੌਜ ਲਈ ਪ੍ਰਸਿੱਧ ਸਨ। ਉਨ੍ਹਾਂ ਨੇ ਆਪਣੀ ਫੌਜ ਨੂੰ ਆਧੁਨਿਕ ਬਣਾਇਆ ਅਤੇ ਵੱਖ-ਵੱਖ ਧਰਮਾਂ ਅਤੇ ਭਾਈਚਾਰਿਆਂ ਦੇ ਯੋਗ ਲੋਕਾਂ ਨੂੰ ਉੱਚ ਅਹੁਦਿਆਂ ’ਤੇ ਨਿਯੁਕਤ ਕੀਤਾ।

ਉਨ੍ਹਾਂ ਦਾ ਦੇਹਾਂਤ 27 ਜੂਨ 1839 ਨੂੰ ਲਾਹੌਰ ਵਿੱਚ ਹੋਇਆ। ਅੱਜ ਵੀ ਉਨ੍ਹਾਂ ਨੂੰ ਪੰਜਾਬ ਦੀ ਏਕਤਾ, ਤਾਕਤ ਅਤੇ ਚੰਗੇ ਪ੍ਰਸ਼ਾਸਨ ਦੇ ਪ੍ਰਤੀਕ ਵਜੋਂ ਯਾਦ ਕੀਤਾ ਜਾਂਦਾ ਹੈ।

19/06/2026

ਹਲਕਾ ਜ਼ੀਰਾ ਦੇ ਬਲਾਕ ਮੱਲ੍ਹਾ ਵਾਲੇ ਦੇ ਸਰਕਾਰੀ ਹਸਪਤਾਲ ਦੇ ਅੱਜ ਦੇ ਮੌਜੂਦਾ ਹਾਲਾਤ ਇਹ ਹੈ ਕੇ ਇਥੇ ਕੋਈ ਸਟਾਫ ਕੋਈ ਨਰਸ ਕੋਈ ਡਾਕਟਰ ਕੋਈ ਸਕਿਊਰਟੀ ਸਟਾਫ ਮੌਜੂਦ ਹੀ ਨਹੀਂ ਹੈ। ਸਟਾਫ ਦੇ ਨਾਮ ਤੇ ਇਕ ਬਜ਼ੁਰਗ ਮਾਤਾ ਨੂੰ 100₹ ਮਹੀਨੇ ਤਨਖਾਹ ਤੇ ਰੱਖਿਆ ਹੋਇਆ ਹੈ। ਅੱਜ ਕੱਲ ਦੇ ਜ਼ਮਾਨੇ ਵਿੱਚ ਵੀ 100₹ ਮਹੀਨੇ ਤੇ ਗੁਜ਼ਾਰਾ ਕਰ ਰਹੀ ਹੈ। ਜਿੱਥੇ ਅੱਜ ਕੱਲ ਜਿੱਥੇ ਚੰਗੀ ਰੋਟੀ ਦੀ ਥਾਲੀ ਵੀ 100 ਦੀ ਨਹੀਂ ਆਉਂਦੀ ਜਿੱਥੇ ਪਾਣੀ ਦੀ ਬੋਤਲ ਵੀ 20 ਦੀ ਹੈ। ਉਥੇ ਇਹ ਮਾਤਾ 100 ਮਹੀਨਾ ਤਨਖਾਹ ਤੇ ਕੰਮ ਕਰ ਰਹੀ ਹੈ। ਤੇ ਕਿਹਾ ਗਿਆ ਹੈ ਕੇ ਜੇ ਕੋਈ ਡਿਲੀਵਰੀ ਲਈ ਕੇਸ ਆਉਂਦਾ ਹੈ ਤਾ ਉਹ ਜੋ ਵੀ ਖੁਸ਼ੀ ਵਜੋਂ ਪੈਸੇ ਦੇਣਗੇ ਉਹ ਤੁਸੀਂ ਰੱਖ ਲਿਓ। ਜੇ ਕੋਈ ਐਮਰਜੈਂਸੀ ਕੇਸ ਨੇਰੇ ਸਵੇਰੇ ਆਉਂਦਾ ਹੈ ਤਾ ਓਹਨੂੰ ਵੀ ਇਹ ਬਜ਼ੁਰਗ ਮਾਤਾ ਦੇ ਆਸਰੇ ਹੀ ਛਡਿਆ ਹੋਇਆ ਹੈ। ਹਸਪਤਾਲ ਵਿੱਚ ਸਟਾਫ ਸਿਰਫ 8 ਵਜੇ ਤੋ ਲੈ ਕੇ ਦੁਪਹਿਰ 2 ਵਜੇ ਤੱਕ ਹੁੰਦਾ ਹੈ ਓਸ ਤੋ ਬਾਦ ਇੱਸ ਹਸਪਤਾਲ ਦਾ ਵਾਲੀ ਵਾਰਸ ਰੱਬ ਹੀ ਹੁੰਦਾ।
ਮੁਹੱਲਾ ਕਲੀਨਿਕ ਬਣਾਉਣ ਦੇ ਚੱਕਰ ਚ ਹਸਪਤਾਲ ਦੀਆ ਬਿਲਡਿੰਗ ਖੰਡਰ ਬਣਾ ਦਿਤੀਆ ਗਈਆ,
ਤੇ ਹੁਣ ਖੰਡਰ ਹਸਪਤਾਲ ਦੀ ਇਮਾਰਤ ਨਸ਼ੇੜੀਆ ਦਾ ਅੱਡਾ ਬਣ ਚੁੱਕੀ ਹੈ,ਬਹੁਤ ਬੁਰੇ ਹਾਲਾਤ ਹਨ ਇਲਾਕੇ ਦੇ ਹਸਪਤਾਲਾ ਦੇ ਕੋਈ ਸਾਂਭ ਸੰਭਾਲ ਨਹੀਂ, ਲੋਕਾ ਦੀ ਸਿਹਤ ਤੇ ਸੁਰੱਖਿਆ ਨਾਲ ਖਿਲਵਾੜ ਹੋ ਰਿਹਾ ਹੈ।
ਅਸੀ ਆਪਣਾ ਫਰਜ਼ ਨਿਭਾ ਦਿੱਤਾ ਆਪਣੇ ਲੋਕਾ ਲਈ ਅਵਾਜ਼ ਚੁੱਕ ਕੇ, ਹੁਣ ਸ਼ੇਅਰ ਕਰਕੇ ਸਰਕਾਰ ਦੇ ਕੰਨਾਂ ਤੱਕ ਆਵਾਜ਼ ਤੁਸੀਂ ਪਹੁੰਚਾਓ,
ਧੰਨਵਾਦੀ ਹੋਵਾਂਗਾ,
ਤੁਹਾਡਾ ਆਪਣਾ
ਰਮਨਦੀਪ ਸਿੰਘ ਭਾਊ🙏🏻

ਰਮਨਦੀਪ ਸਿੰਘ ਭਾਊ ਦੇ ਸਹਿਯੋਗ ਨਾਲ  ਪਿੰਡ ਖਡੂਰ ਵਿੱਚ ਲਗਾਈਆ ਗਿਆ ਫ੍ਰੀ ਮੈਡੀਕਲ ਕੈਂਪਸਮਾਜ ਸੇਵਾ ਦੇ ਖੇਤਰ ਵਿੱਚ ਇੱਕ ਹੋਰ ਸ਼ਲਾਘਾਯੋਗ ਉਪਰਾਲਾ ...
19/06/2026

ਰਮਨਦੀਪ ਸਿੰਘ ਭਾਊ ਦੇ ਸਹਿਯੋਗ ਨਾਲ ਪਿੰਡ ਖਡੂਰ ਵਿੱਚ ਲਗਾਈਆ ਗਿਆ ਫ੍ਰੀ ਮੈਡੀਕਲ ਕੈਂਪ

ਸਮਾਜ ਸੇਵਾ ਦੇ ਖੇਤਰ ਵਿੱਚ ਇੱਕ ਹੋਰ ਸ਼ਲਾਘਾਯੋਗ ਉਪਰਾਲਾ ਕਰਦਿਆਂ ਰਮਨਦੀਪ ਸਿੰਘ ਭਾਊ ਦੀ ਸਹਿਯੋਗ ਨਾਲ ਬਾਣੀ ਹਸਪਤਾਲ ਮੱਖੂ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਖਡੂਰ ਵਿੱਚ ਵਿਸ਼ਾਲ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਪਹੁੰਚ ਕਰਕੇ ਆਪਣੀ ਸਿਹਤ ਦੀ ਜਾਂਚ ਕਰਵਾਈ ਅਤੇ ਮੁਫ਼ਤ ਦਵਾਈਆਂ ਪ੍ਰਾਪਤ ਕੀਤੀਆਂ।
ਕੈਂਪ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ। ਲੋਕਾਂ ਦੇ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਹੋਰ ਬਿਮਾਰੀਆਂ ਨਾਲ ਸੰਬੰਧਿਤ ਟੈਸਟ ਵੀ ਕੀਤੇ ਗਏ। ਡਾਕਟਰਾਂ ਨੇ ਮਰੀਜ਼ਾਂ ਨੂੰ ਬਿਮਾਰੀਆਂ ਤੋਂ ਬਚਾਅ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਬਾਰੇ ਵੀ ਜਾਗਰੂਕ ਕੀਤਾ।
ਇਸ ਮੌਕੇ ਰਮਨਦੀਪ ਸਿੰਘ ਭਾਊ ਨੇ ਕਿਹਾ ਕਿ ਪਿੰਡਾਂ ਵਿੱਚ ਰਹਿੰਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਈ ਲੋਕ ਆਰਥਿਕ ਤੰਗੀ ਕਾਰਨ ਸਮੇਂ ਸਿਰ ਇਲਾਜ ਨਹੀਂ ਕਰਵਾ ਸਕਦੇ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਇਹ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅੱਗੇ ਵੀ ਲੋਕ ਭਲਾਈ ਲਈ ਅਜਿਹੇ ਸਮਾਜ ਸੇਵੀ ਕਾਰਜ ਜਾਰੀ ਰਹਿਣਗੇ।
ਪਿੰਡ ਵਾਸੀਆਂ ਨੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਰਮਨਦੀਪ ਸਿੰਘ ਭਾਊ ਅਤੇ ਬਾਣੀ ਹਸਪਤਾਲ ਦੀ ਟੀਮ ਦਾ ਧੰਨਵਾਦ ਕੀਤਾ। ਲੋਕਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੈਂਪਾਂ ਨਾਲ ਪਿੰਡਾਂ ਦੇ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਕਾਫ਼ੀ ਫਾਇਦਾ ਮਿਲਦਾ ਹੈ।

ਕੈਂਪ ਦੌਰਾਨ :- ਸਮਾਜ ਸੇਵੀ ਚੰਦਰ ਕੰਧਾਰੀ ਮੱਖੂ , ਗੈਰੀ ਸੂਦਾ, ਗਗਨਦੀਪ ਸਿੰਘ ਖਾਲਸਾ , ਰੋਹਿਤ ਸ਼ਰਮਾ , ਸੂਰਤ ਖਡੂਰ, ਲਵਪ੍ਰੀਤ ਸਿੰਘ ਖਡੂਰ ਪਿੰਡ ਦੀਆਂ ਪ੍ਰਮੁੱਖ ਸ਼ਖਸੀਅਤਾਂ, ਸਮਾਜ ਸੇਵੀ ਅਤੇ ਇਲਾਕੇ ਦੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਰਹੇ।
ਤਸਵੀਰ :- ਰਮਨਦੀਪ ਸਿੰਘ ਭਾਊ
ਫ੍ਰੀ ਮੈਡੀਕਲ ਕੈਂਪ ਪਿੰਡ ਖਡੂਰ ਦੀ ਫੋਟੋ

18/06/2026

ਇਹ ਵੀਡੀਓ ਦੇ ਕਲਿਪ ਲੈ ਕੇ ਅਪਲੋਡ ਕੀਤੇ ਸੀ ਤਪਦਾ ਸੱਚ ਚੈਨਲ ਤੇ ਇੱਕ ਵਿੱਚ ਬੋਲਿਆ ਸੀ ਸੇਖੋਂ ਬਾਰੇ ਤੇ ਦੂਸਰੇ ਵਿੱਚ ਬੋਲਿਆ ਸੀ ਨਾਮ ਸਿਮਰਨ ਤੇ ਬੰਦੀ ਸਿੰਘਾਂ ਬਾਰੇ,
ਗੁਰਪ੍ਰੀਤ ਸੇਖੋਂ ਵਾਲੇ ਕਲਿੱਪ ਤੇ ਵੀਊ ਆਏ 5 ਲੱਖ ਤੇ ਬੰਦੀ ਸਿੰਘਾਂ ਵਾਲੇ ਤੇ ਆਏ ਸਿਰਫ 10 ਹਜ਼ਾਰ, ਹੁਣ ਤੁਸੀਂ ਖੁਦ ਫੈਂਸਲਾਂ ਕਰੋ ਕਿ ਅਸੀ ਕੀ ਸੁਣਨਾ ਤੇ ਦੇਖਣਾ ਚਾਉਂਦੇ ਹਾਂ, ਤੇ ਕਿੱਦਾ ਦਾ ਸਮਾਜ ਸਿਰਜ ਰਹੇ ਹਾਂ ਅਸੀ,
ਸੇਖੋਂ ਨੂੰ ਬੋਲਣ ਦਾ ਮਤਲਬ ਕੋਈ ਵੰਗਾਰ ਯਾ ਚਣੌਤੀ ਨਹੀਂ ਸੀ, ਸਿਰਫ ਇਕ ਉਦਾਰਹਨ ਸੀ ਕਿ ਸਾਡੀ ਸੋਚ ਦਾ ਪੱਧਰ ਕੀ ਹੈ,
ਤੇ ਅਸੀ ਚਾਉਂਦੇ ਹਾਂ ਕਿ ਸਮਾਜ ਚੋ ਨਸ਼ੇ ਗੈਂਗਸਟਰ ਖਤਮ ਹੋਣ ਤੇ ਚੰਗੇ ਲੀਡਰ ਅੱਗੇ ਆਉਣ, ਪਰ ਅਸੀ ਖ਼ੁਦ ਬਦਲਣਾ ਨਹੀਂ ਚਾਉਂਦੇ,
ਸਾਰੀ ਇੰਟਰਵਿਊ ਸੁਣ ਕੇ ਕਮੈਂਟ ਜ਼ਰੂਰ ਕਰਿਓ ਜੇ ਕੋਈ ਵਿਚਾਰ ਚਰਚਾ ਕਰਨਾ ਚਾਹੁੰਦਾ ਹੈ ਤਾਂ ਇਕ ਕਲਿਪ ਦੇਖ ਕੇ ਮੱਥਾ ਨਾ ਮਾਰਿਓ🙏🏻

https://youtu.be/wr6iAy3mFwk

https://www.facebook.com/share/v/1LGwSTpNJc/
*
ਜੀਰੇ ਦੀ ਸਿਆਸਤ ਵਿਚ ਇਕ ਹੋਰ ਧੁਰੰਧਰ ਦੀ ਐਂਟਰੀ, ਸੰਕਰ ਕਟਾਰੀਆ, ਗੁਰਪ੍ਰੀਤ ਸੇਖੋ,ਕੁਲਬੀਰ ਜੀਰਾ ਸਣੇ ਸਾਰੇ ਹੀ ਰਗੜੇ!*
*ਜੀਰੇ ਦੇ ਸਿਆਸੀ ਮੈਦਾਨ ਵਿੱਚ ਆਕੇ ਮਾਰੀ ਵਿਰੋਧੀਆਂ ਨੂੰ ਧਾਪੀ ਤੇ ਜਨਤਾ ਨੂੰ ਕੀਤੀ ਅਪੀਲ!*
*ਬਹੁਤ ਹੀ ਘੈਂਟ ਇੰਟਰਵਿਊ*

17/06/2026

ਸੀ ਐੱਮ ਭਗਵੰਤ ਮਾਨ V/S ਜਥੇਦਾਰ ਕੁਲਦੀਪ ਸਿੰਘ ਗੜ੍ਹਗੱਜ

ਵੀਡੀਓ ਦੀ ਜਾਂਚ ਸਰਕਾਰ ਨੂੰ ਕਰਾਉਣੀ ਚਾਹੀਦੀ ਸੀ ਜੇਕਰ ਇਹਨਾਂ ਮੁਤਾਬਿਕ ਬੰਦਾ ਹੋਰ ਸੀ ਤਾਂ ਓਸਤੇ ਕਾਰਵਾਈ ਕਰਦੇ ਤੇ ਜੇਕਰ AI ਜਾ Edit ਹੈ ਤਾਂ ਬਨਾਉਣ ਵਾਲ਼ੇ ਤੇ ਕਰਦੇ ਕਾਰਵਾਈ ਪਰ ਸੱਚ ਤੋਂ ਡਰ ਲਗਦਾ, ਹੁਣ ਵੀ ਸੱਚੇ ਨੇ ਤਾਂ ਕੋਰਟ ਵਿੱਚ ਜਾਣ ਤੇ ਲੈਬ ਤੇ ਕਾਰਵਾਈ ਕਰਨ ਕਿਉੰ ਨਹੀਂ ਕਰਦੇ ਕਿਉੰਕਿ ਪਤਾ ਹੈ ਕਿ ਗੰਗਾਧਰ ਹੀ ਸ਼ਕਤੀ ਮਾਨ ਹੈ,
ਬਾਕੀ ਮੈਂ ਭੇਡਾ ਤੇ ਹੈਰਾਨ ਏਨੇ ਕੱਟੜ ਤਾਂ ਬੀਜੇਪੀ ਦੇ ਅੰਨ ਭਗਤ ਨਹੀਂ ਜਿੰਨੇ ਝਾੜੂ ਦੀਆ ਭੇਡਾ, ਠੀਕ ਆ ਜੇ ਤੁਹਾਨੂੰ ਲਗਦਾ ਧੱਕਾ ਹੋ ਰਿਹਾ ਕੇਸ ਕਰੋ ਪੁਲਿਸ ਤੁਹਾਡੀ ਪਾਵਰ ਤੁਹਾਡੇ ਕੋਲ, ਜੇ ਕਿਤੇ ਫੇਕ ਵੀਡੀਓ ਹੁੰਦੀ ਯਾ ਹੋਰ ਬੰਦਾ ਹੁੰਦਾ ਹੁਣ ਨੂੰ ਤਾਂ ਭੰਤੇ ਨੇ ਸਾਰੇ ਪਰਚੇ ਪਾ ਪਾ ਅੰਦਰ ਕਰ ਦੇਣੇ ਸੀ,
ਵੀਡੀਓ ਆਉਣ ਤੋਂ ਬਾਦ ਕੀ ਬਿਆਨ ਦਿੱਤਾ ਮਾਨ ਸਾਬ ਨੇ ਕੇ ਮੈਂ ਪੰਜਾਬ ਲਈ ਬਹੁਤ ਕੰਮ ਕੀਤਾ ਤਾਂ ਕਰ ਕੇ ਮੈਨੂੰ ਬਦਨਾਮ ਕਰ ਰਹੇ, ਕਿਹੜਾ ਕੰਮ ਕੀਤਾ ਮਾਨ ਸਾਬ ਇਹ ਤਾਂ ਦਸ ਦਿਓ, ਨਸ਼ਾ ਜੇਲਾ ਚ ਆਮ ਮਿਲ ਰਿਹਾ, ਨਸ਼ੇ ਨਾਲ ਮੁੰਡੇ ਮਰ ਰਹੇ,
ਗੈਂਗਸਟਰ ਸ਼੍ਰੇਰਆਮ ਗੋਲੀਆ ਮਾਰ ਰਹੇ ਫਿਰੋਤੀਆ ਮੰਗ ਰਹੇ, ਜੰਗਲ ਰਾਜ ਚੱਲ ਰਿਹਾ ਪੰਜਾਬ ਚ,
ਬਾਕੀ ਜਥੇਦਾਰ ਸਾਬ ਤੁਸੀਂ ਵੀ ਖਿਆਲ ਰੱਖੋ ਆਪਣੇ ਅਹੁਦੇ ਦਾ ਤੇ ਬਾਕੀ ਕੌਮ ਦੇ ਗਦਾਰਾਂ ਨੂੰ ਵੀ ਸ਼ੇਕੋ ਪੰਥ ਚੋ,
ਬਾਕੀ ਜੋ ਵੀਡੀਓ ਵਿੱਚ ਮੇਰੇ ਨਿਜ਼ੀ ਵਿਚਾਰ ਹਨ, ਜੇ ਕਿਸੇ ਦਾ ਦਿਲ ਦੁਖਿਆ ਤਾਂ ਮੈਂ ਮਾਫ਼ੀ ਚਾਉਣਾ, ਜੇ ਭੇਡਾ ਦਾ ਦਿਲ ਦੁੱਖਦਾ ਤਾਂ ਓਹਨਾ ਤੋਂ ਕੋਈ ਮਾਫ਼ੀ ਨੀ ਕਿਉ ਕਿ ਤੁਸੀਂ ਤਾਂ ਅੰਨ ਭਗਤੀ ਚ ਵਲੀਨ ਹੋ, ਤੁਹਾਡੇ ਮੁਤਾਬਿਕ ਤਾਂ ਹੁਣ ਪੰਜਾਬ ਚ ਗੋਰੇ ਕੰਮ ਕਰਨ ਆਉਂਦੇ ਤੇ ਪੰਜਾਬ ਕੈਲੀਫੋਰਨੀਆ ਬਣ ਚੁਕਿਆ🙏🏻

16/06/2026

ਦਰਿਆ ਦੇ ਉਪਰੋ ਪੁਲ ਗਾਇਬ, ਸਰਕਾਰ ਵੱਲੋ ਕੋਈ ਸਾਰ ਨਹੀਂ, ਲੋਕ ਦੁੱਖੀ ਹੋਏ ਨਿਕੰਮੀ ਸਰਕਾਰ ਤੋਂ ਤੇ ਨਿਕੰਮੇ ਐੱਮ ਐੱਲ ਏ ਤੋਂ,

ਪਿੰਡ ਝਾਮਕੇ ਦੇ ਸਰਹਿੰਦ ਫੀਡਰ ਤੇ ਟੁੱਟੇ ਹੋਏ ਪੁਲ ਨੂੰ ਅੱਜ ਪੂਰੇ 10 ਮਹੀਨੇ ਹੋ ਚੁੱਕੇ, ਕਈ ਸਰਕਾਰੀ ਨੌਮਾਇੰਦੇ ਵੀ ਹਾਲਾਤ ਦੇਖ ਚੁੱਕੇ, ਪਰ ਕੋਈ ਵੀ ਕੰਮ ਸ਼ੁਰੂ ਨਹੀਂ ਹੋਇਆ, ਇਸ ਪੁਲ ਨਾਲ 25-30 ਪਿੰਡ ਹਾਈਵੇ ਨਾਲ ਜੁੜੇ ਹੋਏ ਸੀ, ਪੁਲ ਹੋਣ ਤੇ ਸਿਰਫ 100-200 ਮੀਟਰ ਦੂਰ ਸੀ ਮੇਨ ਸੜਕ, ਜਿਹੜੇ ਕਿ ਹੁਣ 8 ਕਿਲੋਮੀਟਰ ਦਾ ਘੇਰਾ ਕੱਢ ਕੇ ਮੇਨ ਰੋਡ ਤੇ ਆਉਂਦੇ ਹਨ ,

ਸੈਂਟਰ ਸਰਕਾਰ ਵੱਲੋ 12.5 ਕਰੋੜ ਦੀ ਰਾਸ਼ੀ ਵੀ ਜਾਰੀ ਹੋ ਚੁੱਕੀ ਫੇਰ ਵੀ ਕੰਮ ਵਿੱਚ ਦੇਰੀ ਕਿਉ, ਕਟਾਰੀਆ ਸਾਬ ਸਰਕਾਰ ਦਾ ਟਾਈਮ ਪੂਰਾ ਹੋ ਚੱਲਿਆ 4 ਸਾਲ ਤੁਹਾਨੂੰ ਕੋਈ ਸਵਾਲ ਨਹੀਂ ਪੁੱਛਿਆ,

ਹੁਣ ਤੁਸੀਂ ਆਪ ਹੀ ਦੱਸੋ ਕੌਣ ਜ਼ਿੰਮੇਵਾਰ ਹੈ, ਜਿਹੜਾ ਲੋਕ ਪ੍ਰੇਸ਼ਾਨ ਹੋ ਰਹੇ ਹਨ, ਕੌਣ ਜਵਾਬ ਦੇਵੇਗਾ ਭਗਵੰਤ ਮਾਨ ਸਾਬ ਯਾ ਕੇਜਰੀਵਾਲ ਸਾਬ ਯਾ ਤੁਸੀਂ,
ਹੁਣ ਤਾਂ ਸਰਕਾਰ ਵੀ ਤੁਹਾਡੀ ਐੱਮ ਐੱਲ ਏ ਵੀ ਤੁਸੀਂ ਤੇ ਸਰਪੰਚ ਵੀ ਤੁਹਾਡੇ, ਕੰਮ ਕਰ ਕੇ ਆਪਣੀ ਇੱਜਤ ਬਚਾ ਲਓ ਜਿਹੜਾ ਟਾਈਮ ਬਾਕੀ ਹੈ ਨਹੀਂ ਤਾਂ ਲੋਕਾਂ ਨੇ ਪਿੰਡਾਂ ਚ ਵੜਨ ਨਹੀਂ ਦੇਣਾ,

ਅਸੀ ਆਪਣਾ ਫਰਜ਼ ਨਿਭਾ ਦਿੱਤਾ ਆਪਣੇ ਲੋਕਾ ਲਈ ਅਵਾਜ਼ ਚੁੱਕ ਕੇ, ਹੁਣ ਸ਼ੇਅਰ ਕਰਕੇ ਸਰਕਾਰ ਦੇ ਕੰਨਾਂ ਤੱਕ ਆਵਾਜ਼ ਤੁਸੀਂ ਪਹੁੰਚਾਓ,
ਧੰਨਵਾਦੀ ਹੋਵਾਂਗਾ,
ਤੁਹਾਡਾ ਆਪਣਾ
ਰਮਨਦੀਪ ਸਿੰਘ ਭਾਊ🙏🏻

13/06/2026

ਪਹਿਲੀ ਬਾਰਿਸ਼ ਤੋਂ ਬਾਅਦ ਮੱਖੂ ਦੀ ਮੇਨ ਸੜਕ ਦੇ ਹਾਲਾਤ, ਕਟਾਰੀਆ ਸਾਬ ਤਰਸ ਕਰੋ ਮੱਖੂ ਵਾਸੀਆ ਤੇ,
ਬੁਰਾ ਹਾਲ ਹੋਇਆ ਪਿਆ ਮੱਖੂ ਦਾ ਗਲੀਆ ਨਾਲੀਆ ਟੁੱਟੀਆ ਪਈਆ, ਸੜਕਾ ਤੇ ਪਾਣੀ ਖੜਾ ਕੋਈ ਨਿਕਾਸੀ ਨਹੀਂ ਪਾਣੀ ਦੀ, ਐੱਮ ਐੱਲ ਏ ਸਾਬ ਤੁਹਾਡਾ ਆਵਦਾ ਸ਼ਹਿਰ ਹੈ, ਕੁਝ ਤਾਂ ਸੋਚੋ ਲੋਕਾ ਬਾਰੇ ਸਕੂਲ ਕਾਲਜ ਗਰਾਊਂਡ ਛਡੋ ਤੁਸੀਂ ਸੜਕਾ ਹੀ ਬਣਾ ਦਿਓ, ਹੋਰ ਤਾਂ ਕੋਈ ਉਮੀਦ ਛਡੋ ਕੰਮ ਦੀ,
ਤੁਸੀਂ ਹਮੇਸ਼ਾ ਕਹਿੰਦੇ ਸੀ ਮੇਰੇ ਕੋਲ ਪਾਵਰ ਨਹੀਂ ਆਈ ਕਦੇ, ਜਦੋ ਮੈਂ ਐਮ ਐਲ ਏ ਸੀ ਮੇਰੀ ਸਰਕਾਰ ਨਹੀਂ ਸੀ, ਜਦੋ ਸਰਕਾਰ ਸੀ ਮੈਂ ਉਦੋ ਐਮ ਐਲ ਏ ਨਹੀਂ ਸੀ,ਹੁਣ ਤਾਂ ਉਹ ਬਹਾਨਾ ਵੀ ਨਹੀਂ ਚੱਲਣਾ, ਸਰਕਾਰ ਵੀ ਤੁਹਾਡੀ ਤੇ ਐਮ ਐਲ ਏ ਵੀ ਤੁਸੀਂ, ਸਾਰੀ ਪਾਵਰ ਵੀ ਤੁਹਾਡੇ ਕੋਲ,
ਹੁਣ ਕਮੀ ਕਿਸ ਗੱਲ ਦੀ ਹੈ, ਚਾਰ ਸਾਲ ਨਿਕਲ ਗਏ, ਮੱਖੂ ਦੇ ਹਾਲਾਤ ਉਦਾ ਦੇ ਉਦਾ ਹੀ ਰਹੇ, ਕੋਈ ਫਰਕ ਨਹੀਂ, ਇਹ ਤਾਂ ਤੁਹਾਡਾ ਆਪਣਾ ਸ਼ਹਿਰ ਹੈ ਇਹਦੇ ਕੰਮ ਤਾਂ ਪਹਿਲ ਦੇ ਆਧਾਰ ਤੇ ਹੋਣੇ ਚਾਹੀਦੇ ਸੀ,
ਤਰਸ ਕਰੋ 🙏🏻

Address

Makhu
142044

Telephone

9888884463

Website

Alerts

Be the first to know and let us send you an email when Raman ਦੀਪ ਸਿੱਧੂ Makhu posts news and promotions. Your email address will not be used for any other purpose, and you can unsubscribe at any time.

Contact The Organization

Send a message to Raman ਦੀਪ ਸਿੱਧੂ Makhu:

Shortcuts

Share