Block Bhogiwal

Block Bhogiwal ਸਮਾਜ ਨੂੰ ਸਹੀ ਸੇਧ ਦੇਣ ਲਈ ਨੌਜਵਾਨਾਂ ਨੂੰ ਰਾਜਨੀਤੀ ਚ ਉਤਰਨ ਦੀ ਲੋੜ ਹੈ।

04/10/2025
03/10/2025

ਜਾਣੋ ਦਿਵਾਲੀ ਗੁਰਪੁਰਬ ਨੂੰ ਕਿੰਨਾ ਸਮਾਂ ਵਜਾਉਣੇ ਹਨ ਪਟਾਕੇ,
ਜ਼ਿਲ੍ਹਾ ਮਾਲੇਰਕੋਟਲਾ ਦੀ ਹਦੂਦ ਅੰਦਰ ਬਿਨ੍ਹਾਂ ਲਾਇਸੰਸ ਤੇ ਬਗ਼ੈਰ ਮਨਜ਼ੂਰੀ ਪਟਾਕੇ ਵੇਚਣ ਜਾਂ ਸਟੋਰ ਕਰਨ 'ਤੇ ਪੂਰਨ ਪਾਬੰਦੀ

* ਤਿਉਹਾਰਾਂ ਦੇ ਸੀਜਨ ਮੌਕੇ ਕੇਵਲ ਗਰੀਨ ਪਟਾਕਿਆਂ ਦੀ ਵਰਤੋ ਕਰਨ ਦੀ ਆਗਿਆ – ਜ਼ਿਲਾ ਮੈਜਿਸਟਰੇਟ

* ਦੀਵਾਲੀ, ਗੁਰਪੁਰਬ, ਕ੍ਰਿਸਮਿਸ ਅਤੇ ਨਵੇਂ ਸਾਲ ਵਾਲੇ ਦਿਨ ਵਾਲੇ ਦਿਨ ਪਟਾਕੇ ਚਲਾਉਣ ਦਾ ਸਮਾਂ ਵੀ ਨਿਰਧਾਰਿਤ

ਮਾਲੇਰਕੋਟਲਾ, 02 ਅਕਤੂਬਰ:

ਜ਼ਿਲ੍ਹਾ ਮੈਜਿਸਟਰੇਟ ਵਿਰਾਜ ਐਸ. ਤਿੜਕੇ ਨੇ ਮਾਨਯੋਗ ਸੁਪਰੀਮ ਕੋਰਟ ਆਫ਼ ਇੰਡੀਆ ਵੱਲੋਂ ਜਨ ਹਿਤ ਪਟੀਸ਼ਨ ਨੰਬਰ 728 ਆਫ਼ 2015 ਰਾਹੀਂ ਜਾਰੀ ਹੋਏ ਹੁਕਮਾਂ ਦੇ ਸਨਮੁੱਖ ਸਿਰਫ ਗਰੀਨ ਪਟਾਕਿਆਂ ਦੀ ਵਰਤੋਂ ਦੀ ਆਗਿਆ ਦਿੱਤੀ ਹੈ। ਇਸ ਤੋਂ ਇਲਾਵਾ ਦੀਵਾਲੀ, ਗੁਰਪੁਰਬ ਵਾਲੇ ਦਿਨ ਪਟਾਕੇ ਚਲਾਉਣ ਦੇ ਸਮੇਂ ਸਬੰਧੀ ਅਤੇ ਪਟਾਕਿਆਂ ਦੀ ਸਟੋਰੇਜ਼/ਵੇਚਣ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।

ਜ਼ਿਲ੍ਹਾ ਮੈਜਿਸਟਰੇਟ ਨੇ ਭਾਰਤੀ ਨਾਗਰਿਕ ਸੁਰੱਖਿਆ ਸਹਿੰਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਮਾਨਯੋਗ ਅਦਾਲਤ ਵੱਲੋਂ ਜਾਰੀ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲ੍ਹੇ ਦੀ ਹਦੂਦ ਅੰਦਰ ਕਿਸੇ ਵੀ ਵਿਅਕਤੀ ਵੱਲੋਂ ਜ਼ਿਲ੍ਹਾ ਮੈਜਿਸਟਰੇਟ ਦੀ ਪੂਰਵ-ਪ੍ਰਵਾਨਗੀ ਜਾਂ ਲਾਇਸੰਸ ਬਗ਼ੈਰ ਪਟਾਕੇ ਵੇਚਣ ਅਤੇ ਸਟੋਰ ਕਰਨ 'ਤੇ ਪੂਰਨ ਪਾਬੰਦੀ ਲਗਾਈ ਹੈ।

ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਪਟਾਕਿਆਂ ਦੀ ਵਿਕਰੀ ਲਈ ਸਥਾਨ ਨਿਰਧਾਰਿਤ ਕੀਤੇ ਹਨ । ਹੁਕਮਾਂ ਮੁਤਾਬਕ ਮਾਲੇਰਕੋਟਲਾ ਵਿਖੇ ਪੀ.ਡਬਲਯੂ.ਡੀ. ਰੈਸਟ ਹਾਊਸ ਦੇ ਸਾਹਮਣੇ ਡਿਫੈਂਸ ਵਿਭਾਗ ਦੀ ਖ਼ਾਲੀ ਜਗ੍ਹਾ, ਸਬ ਡਵੀਜ਼ਨ, ਅਹਿਮਦਗੜ੍ਹ ਵਿਖੇ ਗਾਂਧੀ ਸਕੂਲ ਅਹਿਮਦਗੜ੍ਹ ਦੇ ਪਿਛਲੇ ਪਾਸੇ ਅਤੇ ਸਬ ਡਵੀਜ਼ਨ ਅਮਰਗੜ੍ਹ ਵਿਖੇ ਦੁਸਹਿਰਾ ਗਰਾਊਂਡ ਵਿਖੇ ਸਥਾਨ ਨਿਰਧਾਰਿਤ ਕੀਤੇ ਗਏ ਹਨ, ਜਦਕਿ ਹੋਰ ਕਿਸੇ ਵੀ ਜਗ੍ਹਾ 'ਤੇ ਪਟਾਕਿਆਂ ਦੀ ਵਿੱਕਰੀ ਨਹੀਂ ਕੀਤੀ ਜਾਵੇਗੀ। ਇਨਾਂ ਤੋਂ ਇਲਾਵਾ ਇਸੇ ਹੋਰ ਥਾਂ ਤੇ ਪਟਾਕੇ ਚਲਾਉਣ ਅਤੇ ਹੋਰ ਜਲਨਸ਼ੀਲ ਪਦਾਰਥਾਂ ਦੀ ਵਰਤੋਂ 'ਤੇ ਵੀ ਪੂਰਨ ਪਾਬੰਦੀ ਲਗਾਈ ਹੈ।

ਹੁਕਮਾਂ ਵਿੱਚ ਬੇਰੀਅਮ ਸਾਲਟ ਤੇ ਕੰਪਾਊਂਡ ਆਫ਼ ਐਂਟੀਮਨੀ, ਲਿਥੀਅਮ, ਮਰਕਰੀ, ਆਰਸੈਨਿਕ, ਲੈਡ ਆਫ਼ ਸਟਰੋਨਟੀਅਮ ਕਰੋਮੇਟ ਤੋਂ ਬਣੇ ਪਟਾਕੇ ਵੇਚਣ 'ਤੇ ਪੂਰਨ ਪਾਬੰਦੀ ਲਗਾਈ ਹੈ। ਮਾਨਯੋਗ ਅਦਾਲਤ ਵੱਲੋਂ ਜਾਰੀ ਦਿਸ਼ਾ ਨਿਰਦੇਸ਼ ਅਨੁਸਾਰ ਦੀਵਾਲੀ, ਗੁਰਪੁਰਬ, ਕ੍ਰਿਸਮਿਸ ਅਤੇ ਨਵੇਂ ਸਾਲ ਵਾਲੇ ਦਿਨ ਪਟਾਕੇ ਮਿੱਥੇ ਸਮੇਂ 'ਤੇ ਹੀ ਚਲਾਏ ਜਾਣਗੇ। ਇਸ ਤੋਂ ਪਹਿਲਾਂ ਜਾਂ ਬਾਅਦ ਵਿੱਚ ਪਟਾਕੇ ਚਲਾਉਣ ਤੇ ਵੀ ਪੂਰਨ ਤੌਰ ਤੇ ਪਾਬੰਦੀ ਹੋਵੇਗੀ।

ਦੀਵਾਲੀ ਵਾਲੇ ਦਿਨ (20 ਅਕਤੂਬਰ) ਨੂੰ ਪਟਾਕੇ ਰਾਤ 8:00 ਵਜੇ ਤੋਂ ਰਾਤ 10:00 (2 ਘੰਟੇ) ਵਜੇ ਤੱਕ ਅਤੇ ਗੁਰਪੁਰਬ ਵਾਲੇ ਦਿਨ (5 ਨਵੰਬਰ) ਨੂੰ ਪਟਾਕੇ ਚਲਾਉਣ ਦਾ ਸਮਾਂ ਸਵੇਰੇ 04:00 ਵਜੇ ਤੋਂ ਸਵੇਰੇ 05:00 ਵਜੇ ਤੱਕ (ਇੱਕ ਘੰਟਾ) ਅਤੇ ਰਾਤ 09:00 ਵਜੇ ਤੋਂ ਰਾਤ 10:00 ਵਜੇ ਤੱਕ (ਇੱਕ ਘੰਟਾ), ਕ੍ਰਿਸਮਿਸ ਵਾਲੇ ਦਿਨ ( 25 ਤੇ 26 ਦਸੰਬਰ) ਨੂੰ ਪਟਾਕੇ ਚਲਾਉਣ ਦਾ ਸਮਾਂ ਰਾਤ 11:55 ਵਜੇ ਤੋਂ ਸਵੇਰ 12:30 ਵਜੇ ਤੱਕ ਅਤੇ ਨਵਾਂ ਸਾਲ(31 ਦਸੰਬਰ ਤੋਂ 01 ਜਨਵਰੀ ਨੂੰ ਪਟਾਕੇ ਚਲਾਉਣ ਦਾ ਸਮਾਂ ਰਾਤ 11:55 ਵਜੇ ਤੋਂ ਸਵੇਰ 12.30 ਤੱਕ ਲਈ ਸਮਾਂ ਨਿਯਤ ਕੀਤਾ ਹੈ।

ਹੁਕਮਾਂ ਮੁਤਾਬਕ ਤਿਉਹਾਰਾਂ ਦਾ ਸੀਜ਼ਨ ਮੱਦੇ ਨਜ਼ਰ ਪਟਾਕਿਆਂ ਆਦਿ ਦੀ ਵਰਤੋਂ, ਖ਼ਰੀਦੋ ਫ਼ਰੋਖ਼ਤ ਅਤੇ ਸਟੋਰੇਜ ਕੀਤੀ ਜਾਂਦੀ ਹੈ ਪਰੰਤੂ ਮੁਕੰਮਲ ਸਾਵਧਾਨੀ ਨਾ ਵਰਤਣ ਕਾਰਨ ਕਈ ਤਰ੍ਹਾਂ ਦੇ ਹਾਦਸੇ ਪੇਸ਼ ਆਉਂਦੇ ਹਨ,ਜਿਸ ਨਾਲ ਜਾਨੀ ਅਤੇ ਮਾਲੀ ਨੁਕਸਾਨ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਸ ਲਈ ਪਟਾਕਿਆਂ ਦੀ ਵਰਤੋਂ ਕਾਰਨ ਪੇਸ਼ ਆਉਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਜ਼ਿਲ੍ਹਾ ਮੈਜਿਸਟਰੇਟ ਨੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।

03/10/2025
03/10/2025
03/10/2025

ਪੰਜਾਬ ਦੇ ਪਿੰਡਾਂ ਦੇ ਲੋਕਾਂ ਲਈ ਵੱਡੀ ਸੌਗ਼ਾਤ, CM ਮਾਨ ਅੱਜ ਤਰਨਤਾਰਨ ਤੋਂ ਪੰਜਾਬ ਭਰ ਦੀਆਂ 19,492 ਕਿਲੋਮੀਟਰ ਪੇਂਡੂ ਲਿੰਕ ਸੜਕਾਂ ਦੇ ਨਵੇਂ ਨਿਰਮਾਣ ਪ੍ਰੋਜੈਕਟ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ₹3425 ਕਰੋੜ ਦੀ ਲਾਗਤ ਨਾਲ ਇਹ ਸੜਕਾਂ ਦਾ ਕੰਮ ਮੁਕੰਮਲ ਕੀਤਾ ਜਾਵੇਗਾ।

03/10/2025

Address

Vill Bhogiwal
Malerkotla
148019

Website

Alerts

Be the first to know and let us send you an email when Block Bhogiwal posts news and promotions. Your email address will not be used for any other purpose, and you can unsubscribe at any time.

Shortcuts

Share

Category