Mansa PB 31

Mansa PB 31 ਮਿਲਦੇ ਨਾ ਪਲ ਕਦੇ ਖੁਸ਼ੀਆਂ 💕ਚ ਗੁਜਾਰਨ ਲਈ,, ਘੜੀ ⏰ ਦੀਆਂ ਸੂਈਆਂ ਦੀ ਰਫਤਾਰ ਮਸਤ ਬੜੀ,,🛣️

Satnam shri waheguru ji
28/12/2024

Satnam shri waheguru ji

ਬੱਲੇ ਓ ਤੇਰੇ ਮਾਂਨਾ ਕਰ ਗਿਆ ਉਹੀ  ਵੱਡਿਆ ਵਾਲੀ ਕਿਸਾਨਾ ਨੂੰ ਜੱਫ਼ੀਆ ਅਤੇ ਮਜ਼ਦੂਰਾ ਨੂੰ ਜੁੱਤੀਆ ਸਾਇਦ ਤੈਨੂੰ ਚੇਤਾ ਭੁੱਲ ਗਿਆ ਤੂੰ ਆ ਵਾਹਦਾ ਕਰਕ...
02/12/2022

ਬੱਲੇ ਓ ਤੇਰੇ ਮਾਂਨਾ ਕਰ ਗਿਆ ਉਹੀ ਵੱਡਿਆ ਵਾਲੀ ਕਿਸਾਨਾ ਨੂੰ ਜੱਫ਼ੀਆ ਅਤੇ ਮਜ਼ਦੂਰਾ ਨੂੰ ਜੁੱਤੀਆ ਸਾਇਦ ਤੈਨੂੰ ਚੇਤਾ ਭੁੱਲ ਗਿਆ ਤੂੰ ਆ ਵਾਹਦਾ ਕਰਕੇ ਸਤਾ ਚ ਆਇਆ ਸੀ ਵੀ ਮੇਰਾ ਹਰਾ ਪੈੱਨ ਹਰ ਗਰੀਬ ਦੇ ਹੱਕ ਚ ਚੱਲੇਗਾ ਪਰ ਤੂੰ ਤਾ ਸਤਾ ਦੇ ਹੰਕਾਰ ਗਰੀਬ ਲੋਕਾ ਨੂੰ ਹੀ ਭੁੱਲ ਗਿਆ ਪਰ ਜਦੋਂ ਵੀ ਇਤਿਹਾਸ ਵਿੱਚ ਕਾ੍ਂਤੀ ਲਿਆਂਦੀ ਆ ਸਤਾ ਦੇ ਸਤਾਏ ਗਰੀਬ ਲੋਕਾਂ ਨੇ ਲਿਆਦੀ ਆ ਨਾਲੇ ਇਹ ਲੋਕਤੰਤਰ ਆ ਇੱਥੇ ਲੋਕਾਂ ਨਾਲ ਧੱਕਾ ਕਰਨ ਵਾਲੇ ਬਹੁਤਾ ਚਿਰ ਟਿਕਦੇ ਨੀ ਹੁੰਦੇ. ਜਿੱਤ ਲੜਦੇ ਲੋਕਾਂ ਦੀ . ਸੰਘਰਸ ਜਿਦਾਂਬਾਦ.

ਆਪਣਾ ਮਾਨਸਾ ਮਾਨਸਾ/ 57ਵੀਆਂ ਪੰਜਾਬ ਪੁਲਿਸ ਖੇਡਾਂ ਵਿਚ ਮਾਨਸਾ ਪੁਲਿਸ ਦੇ ਕਰਮਚਾਰੀਆਂ ਵੱਲੋਂ ਕਬੱਡੀ ਵਿੱਚ ਦੂਜਾ ਸਥਾਨ ਹਾਸਿਲ ਕਰਨ ਤੇ ਐਸਐਸਪੀ ਮ...
21/11/2022

ਆਪਣਾ ਮਾਨਸਾ
ਮਾਨਸਾ/ 57ਵੀਆਂ ਪੰਜਾਬ ਪੁਲਿਸ ਖੇਡਾਂ ਵਿਚ ਮਾਨਸਾ ਪੁਲਿਸ ਦੇ ਕਰਮਚਾਰੀਆਂ ਵੱਲੋਂ ਕਬੱਡੀ ਵਿੱਚ ਦੂਜਾ ਸਥਾਨ ਹਾਸਿਲ ਕਰਨ ਤੇ ਐਸਐਸਪੀ ਮਾਨਸਾ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਅਤੇ ਵਧਾਈਆਂ ਦਿੱਤੀਆਂ ਗਈਆਂ।

Mansa PB 31 ਮਰਹੂਮ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਮਾਤਾ-ਪਿਤਾ ਇੰਗਲੈਂਡ ਵੱਖ-ਵੱਖ ਯਾਦਗਾਰਾਂ ਦੇ ਕਰ ਰਹੇ ਦਰਸ਼ਨ!
20/11/2022

Mansa PB 31
ਮਰਹੂਮ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਮਾਤਾ-ਪਿਤਾ ਇੰਗਲੈਂਡ ਵੱਖ-ਵੱਖ ਯਾਦਗਾਰਾਂ ਦੇ ਕਰ ਰਹੇ ਦਰਸ਼ਨ!

ਆਪਣਾ ਮਾਨਸਾ ਮਾਨਸਾ / ਤਿੰਨਕੌਣੀ ਮਾਨਸਾ ਤੇ ਕਿਸਾਨਾਂ ਦੇ ਅਣਮਿੱਥੇ ਜਾਮ ਦਾ ਕਾਰਨ ਲੋਕਾਂ ਨੂੰ ਆ ਰਹੀ ਪਰੇਸ਼ਾਨੀ ਦੇ ਚੱਲਦਿਆਂ ਹੁਣ ਸਰਦੂਲਗੜ੍ਹ-ਸਿਰ...
20/11/2022

ਆਪਣਾ ਮਾਨਸਾ
ਮਾਨਸਾ / ਤਿੰਨਕੌਣੀ ਮਾਨਸਾ ਤੇ ਕਿਸਾਨਾਂ ਦੇ ਅਣਮਿੱਥੇ ਜਾਮ ਦਾ ਕਾਰਨ ਲੋਕਾਂ ਨੂੰ ਆ ਰਹੀ ਪਰੇਸ਼ਾਨੀ ਦੇ ਚੱਲਦਿਆਂ ਹੁਣ ਸਰਦੂਲਗੜ੍ਹ-ਸਿਰਸਾ ਸਮੇਤ ਇਸ ਵਾਲੇ ਪਾਸੇ ਪੈਂਦੇ ਪਿੰਡਾਂ ਦੀਆਂ ਬੱਸਾਂ ਤਿੰਨਕੌਣੀ ਓਵਰ ਬਿਰਜ ਵਾਲੇ ਪਾਸੇ ਤੋਂ ਚੱਲਣਗੀਆਂ ਅਤੇ ਬਠਿੰਡਾ-ਬਰਨਾਲਾ 'ਤੇ ਪਟਿਆਲਾ ਅਤੇ ਇਸ ਪਾਸੇ ਪੈਂਦੇ ਪਿੰਡਾਂ ਨੂੰ ਜਾਣ ਵਾਲੀਆਂ ਬੱਸਾਂ ਮਾਨਸਾ ਸਿਰਸਾ ਤੋਂ ਠੂਠਿਆਂ ਵਾਲੀ ਰੋਡ ਟੀ -ਪੁਆਇੰਟ ਤੋਂ ਚੱਲਿਆ ਕਰਨਗੀਆਂ।Mansa PB 31

Today Dr. Nanak Singh IPS assumed the charge as Senior Superintendent of Police, District Mansa.ਅੱਜ ਡਾ. ਨਾਨਕ ਸਿੰਘ ਆਈ.ਪੀ....
14/11/2022

Today Dr. Nanak Singh IPS assumed the charge as Senior Superintendent of Police, District Mansa.

ਅੱਜ ਡਾ. ਨਾਨਕ ਸਿੰਘ ਆਈ.ਪੀ.ਐਸ ਜੀ ਨੇ ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਮਾਨਸਾ ਵਜੋਂ ਅਹੁਦਾ ਸੰਭਾਲਿਆ। PB 31 Mansa

ਜਲਵਾ ਕੁਦਰਤ ਦੀ ਰੰਗੀਨ ਸਿਰਜਣਾ ਦਾ !      ਝੱਖੜ ਨਾਲ ਰੇਲਵੇ ਲਾਇਨ ਉਤੇ ਡਿੱਗੇ ਸਫੈਦੇ ਦੇ ਇਕ ਦਰਖਤ ਨੂੰ ਅੱਗੋਂ ਕੱਟ ਦਿੱਤਾ ਗਿਆ, ਪਰ ਡਿੱਗਣ ਦੇ...
11/11/2022

ਜਲਵਾ ਕੁਦਰਤ ਦੀ ਰੰਗੀਨ ਸਿਰਜਣਾ ਦਾ !
ਝੱਖੜ ਨਾਲ ਰੇਲਵੇ ਲਾਇਨ ਉਤੇ ਡਿੱਗੇ ਸਫੈਦੇ ਦੇ ਇਕ ਦਰਖਤ ਨੂੰ ਅੱਗੋਂ ਕੱਟ ਦਿੱਤਾ ਗਿਆ, ਪਰ ਡਿੱਗਣ ਦੇ ਬਾਵਜੂਦ ਉਸ ਦੀ ਜੜ੍ਹ ਲੱਗੀ ਰਹੀ। ਨਤੀਜਾ ਇਹ ਹੈ ਉਸ ਰੁੱਖ ਦੇ ਕੱਟੇ ਹੋਏ ਮੁੱਢ ਵਿਚੋਂ ਹੋਇਆ ਨਵਾਂ ਫੁਟਾਰਾ ।
6 ਨਵੰਬਰ 2022 ਨੂੰ ਸਵੇਰ ਦੀ ਸੈਰ ਦੌਰਾਨ ਜਦੋਂ ਮੇਰੀ ਨਜ਼ਰ ਕੁਦਰਤ ਦੇ ਇਸ ਰੰਗੀਨ ਨਜ਼ਾਰੇ ਉਤੇ ਪਈ, ਤਾਂ ਮੈਂ ਇਹ ਫੋਟੋ ਖਿੱਚਣੋ ਨਾ ਰਹਿ ਸਕਿਆ !! PB 31 Mansa

ਇਹ ਸਾਡੇ ਪਿੰਡਾਂ ਦੀਆ ਮਾਤਾਵਾਂ ਆ , ਅਸੀ ਪਰ ਅਕਸਰ ਹੀ ਬੇਬੇ ਕਹਿ ਕੇ ਬੁਲਾਉਂਦੇ ਆ , ਇੰਨਾ ਦੀ ਸਾਦਗੀ ਤੇ ਨਿਮਰਤਾ ਦੇ ਤਾ ਕੀ ਕਹਿਣੇ , ਇਹ ਭਾਵੇ ...
04/11/2022

ਇਹ ਸਾਡੇ ਪਿੰਡਾਂ ਦੀਆ ਮਾਤਾਵਾਂ ਆ , ਅਸੀ ਪਰ ਅਕਸਰ ਹੀ ਬੇਬੇ ਕਹਿ ਕੇ ਬੁਲਾਉਂਦੇ ਆ , ਇੰਨਾ ਦੀ ਸਾਦਗੀ ਤੇ ਨਿਮਰਤਾ ਦੇ ਤਾ ਕੀ ਕਹਿਣੇ , ਇਹ ਭਾਵੇ ਇਕੋ ਪਿੰਡ ਦੀਆਂ ਨਾ ਹੋਣ ਪਰ ਆਪਸ ਵਿੱਚ ਗੱਲਾਂ ਬਾਤਾਂ ਕਰਦੀਆਂ ਪਿੰਡ ਵਗੈਰਾ ਪੁਛ ਇਕ ਦੂਸਰੇ ਨਾਲ ਥੋੜੀ ਬਹੁਤ ਜਾਣ ਪਛਾਣ ਕੱਢ ਹੀ ਲੈਂਦੀਆਂ 😀 ਫਿਰ ਪਿੰਡ ਵਾਸੀਆਂ ਦੀ ਸੁਖ ਸਾਦ ਦੀ ਖਬਰ ਵਗੈਰਾ ਲੈਂਦੀਆਂ❤️

ਇਨਾ ਦੀ ਸਾਦਗੀ ਤੇ ਵੇਖੋ ਮੈ ਲੋਂਗੋਵਾਲ ਜਾ ਰਿਹਾ ਸੀ , ਬਡਬਰ ਖੜਾ ਸੀ ਮੈ ਬੱਸ ਲੈਣ ਲਈ ਸੁਨਾਮ ਵਾਲੀ ਇਹਨਾਂ ਨੇ ਵੀ ਉਹੀ ਬੱਸ ਲੈਣੀ ਸੀ , ਉਥੇ ਬੈਠਣ ਲਈ ਕੁਛ ਨਹੀਂ ਸੀ , ਇਹ ਬਿਨਾ ਕਿਸੇ ਫਿਕਰ ਦੇ ਨੀਚੇ ਹੀ ਮਿੱਟੀ ਵਿੱਚ ਬੈਠ ਗਈਆ, ਇਹੀ ਤਾ ਹੁੰਦੀ ਬੇਪਰਵਾਹੀ , ਇਹ ਅੱਜਕਲ੍ਹ ਦੀਆ ਕੁੜੀਆ ਵਾਂਗ ਨਹੀਂ ਕਿ ਪੈਰ ਨੂੰ ਮਿੱਟੀ ਨਹੀਂ ਲੱਗਣ ਦਿੰਦੀਆਂ ਜਿਹੜੀਆਂ, ਇਹਨਾ ਨੂੰ ਕੋਈ ਪਰਵਾਹ ਨਹੀਂ ਕਿ ਇਹਨਾ ਦੇ ਕੱਪੜੇ ਮੈਲੇ ਹੋ ਜਾਣੇ , ਕਿਉਕਿ ਇਹ ਇਸੇ ਮਿੱਟੀ ਵਿੱਚ ਹੀ ਤਾਂ ਖੇਡਦੀਆ ਜ਼ਿੰਮੇਵਾਰੀਆਂ ਸਮਝਦੀਆਂ ਤਾ ਵੱਡੀਆ ਹੋਈਆਂ , ਇਹ ਮਿੱਟੀ ਨਾਲ ਤਾ ਇਹਨਾ ਦਾ ਪੁੱਤ ਮਾ ਵਾਲਾ ਪਿਆਰ ਏ
ਹੁਣ ਤੁਸੀਂ ਇਸਨੂੰ ਕੁਝ ਮਰਜੀ ਸਮਝੋ ਪਰ ਮੇਰੀ ਨਜਰ ਚ ਇਹ ਮਾਸੂਮੀਅਤ ਈ ਹੈ , ਮਿੱਟੀ ਚ ਬੇਫਿਕਰ ਬੈਠੀਆਂ ਹੱਸ ਹੱਸ ਗੱਲਾਂ ਕਰ ਰਹੀਆਂ, ਇਹੀ ਇੰਨਾਂ ਦੀ ਅਮੀਰੀ ਹੈ

ਇਹ ਨਹੀ ਫਿਕਰ ਕਰਦੀਆਂ ਕਿਤੇ ਜਾਣ ਆਉਣ ਲੱਗੇ ਕਿ ਪੈਰਾ ਵਿੱਚ ਕੀ ਪਾਉਣਾ , ਕੱਪੜੇ ਕਿਹੋ ਜਿਹੇ ਪਾਉਣੇ , ਬਸ ਇੰਨਾ ਨੇ ਕਿਤੇ ਜਾਣਾ ਹੁੰਦਾ ਤਾ ਆਪਣੇ ਦਾਜ ਵਾਲੇ ਟਰੰਕ ਚੋ ਆਪਣੇ ਜਿਹੜੇ 2-3 ਬੂਟੀਆਂ ਵਾਲੇ ਹਲਕੇ ਜਿਹੇ ਰੰਗ ਦੇ ਸੂਟ ਪਏ ਹੁੰਦੇ ਉਹੀ ਕੱਢ ਪਾ ਲੈਣੇ , ਟਰੰਕ ਚ ਪਇਆ ਉਹ ਸੂਟਾਂ ਨੂੰ ਭਾਵੇ ਬਹੁਤ ਸਾਲ ਹੋ ਗਏ ਹੋਣ , ਪਰ ਇਹਨਾ ਲਈ ਉਹ ਨਵੇ ਹੀ ਰਹਿੰਦੇ🌹
ਇਕ ਦੋ ਜੋੜੇ ਸਾਦੀਆ ਜਿਹੀਆ ਚੱਪਲਾ ਦੇ ਹੁੰਦੇ ਉਹੀ ਪਾ ਕੇ ਜਿਥੇ ਜਾਣਾ ਚਲ ਪੈਂਦੀਆਂ

ਸਮਾ ਬਦਲਣ ਨਾਲ ਖਾਣ ਪੀਣ ਬਦਲਣ ਨਾਲ ਬਿਮਾਰੀਆਂ ਨੇ ਪਰਿਵਾਰਾਂ ਚ ਘਰ ਕਰ ਲਿਆ , ਬਾਕੀ ਉਮਰ ਦੇ ਹਿਸਾਬ ਨਾਲ ਇਹਨਾਂ ਦੇ ਗੋਡੇ ਇਹਨਾਂ ਦਾ ਸਾਥ ਨਹੀਂ ਦਿੰਦੇ , ਨਹੀ ਤਾ ਇਹ ਇਵੇ ਬੈਠਣ ਵਾਲੀਆਂ ਕਿਥੇ ਸੀ , ਪੁਰਾਣੇ ਸਮਿਆਂ ਵਿੱਚ ਕਈ ਕਈ ਮੀਲ ਰਸਤਾ ਇਹ ਪੈਦਲ ਹੀ ਕੱਢ ਦਿੰਦੀਆਂ ਸੀ 😀
ਹੁਣ ਤੁਸੀ ਸੋਚੋਗੇ ਲੈ ਇਹ ਥੱਕ ਜਾਂਦੀਆਂ ਹੋਣੀਆ ਉਹ ਨਹੀ ਵੀਰੇ/ਭੈਣੇ, ਥਕਾਣ ਤਾ ਇਹਨਾਂ ਦੇ ਨੇੜੇ ਤੇੜੇ ਵੀ ਨਹੀਂ ਫਟਕਦੀ ਸੀ

ਇਕ ਗੱਲ ਬੱਸਾ ਦੇ ਔਰਤਾ ਦਾ ਫਰੀ ਸਫਰ ਵਾਲੀ ਚੰਗੀ ਹੋਈ , ਵਿਚਾਰੀਆਂ ਇਹ ਮਾਤਾਵਾਂ ਪਹਿਲਾ ਪੈਸੇ ਦੀ ਤੰਗੀ ਕਰਕੇ ਜਾ ਕਿਰਾਇਆ ਬਹੁਤੇ ਲਗ ਜਾਣ ਦੇ ਡਰ ਤੋ ਘਰੋਂ ਨਹੀਂ ਸੀ ਛੇਤੀ ਕਿਤੇ ਜਾਂਦੀਆਂ, ਆਪਸ ਵਿੱਚ ਗੱਲਾਂ ਅਕਸਰ ਕਰਦੀਆਂ ਰਹਿੰਦੀਆਂ ਸੀ ਕਿ ਆਪਾ ਨੀਂ ਹੁਣ ਦਰਬਾਰ ਸਾਹਿਬ ਚੱਲ ਕੇ ਆਵਾਂਗੇ, ਬਹੁਤਾ ਚਿਰ ਹੋਗਿਆ ਮੈਨੂੰ ਤਾ ਗਈ ਨੂੰ, ਮੇਰੀ ਤਾ ਇਹੀ ਖਵਾਹਿਸ ਆ ਕਿ ਮਰਨ ਤੋ ਪਹਿਲਾਂ ਦਰਸਨ ਕਰ ਹੀ ਆਵਾ , ਪਰ ਗੱਲਾਂ ਗੱਲਾਂ ਚ ਹੀ ਸੀ ਸਾਰ ਦਿੰਦੀਆਂ ਕਿਉਕਿ ਜੇਬ ਚ ਪੈਸੇ ਨਹੀਂ ਸੀ ਹੁੰਦੇ ਅੱਜਕਲ੍ਹ ਦੇ ਬੱਚੇ ਇੰਨਾ ਇਹਨਾਂ ਵੱਲ ਧਿਆਨ ਨਹੀਂ ਦਿੰਦੇ , ਇਹ ਵੀ ਵਾਹਿਗੁਰੂ ਦਾ ਭਾਣਾ ਮੰਨ ਟਾਇਮ ਕੱਢੀ ਜਾਂਦੀਆਂ ਰਹਿੰਦੀਆਂ
ਪਰ ਹੁਣ ਪੰਜਾਬ ਰੋਡਵੇਜ ਕਿਰਾਇਆ ਮੁਫਤ ਹੋਣ ਕਰਕੇ ਇਹ ਆਪਣੇ ਉਹ ਚਾਅ ਪੂਰੇ ਕਰ ਪਾ ਰਹੀਆਂ, ਜਦ ਵੀ ਇਹਨਾ ਨੂੰ ਸਮਾ ਮਿਲਦਾ 2-4 ਮਹੀਨਿਆ ਬਾਅਦ ਕਿਤੇ ਨਾ ਕਿਤੇ ਜਾ ਆਉਂਦੀਆਂ, ਇਹਨਾ ਨੇ ਬਹੁਤ ਬੈਗ ਬਗੈਰਾ ਤਾ ਚੱਕਣੇ ਨਹੀਂ ਹੁੰਦੇ ਬਸ ਇਕ ਆਪਣਾ ਸਾਦਾ ਜਿਹਾ ਝੋਲਾ ਚੁਕਣਾ ਉਸ ਚ 2-3 ਸੂਟ ਪਾਉਣੇ ਤੇ ਚਲ ਪੈਂਦੀਆਂ 😀, ਇਹਨਾ ਕੋਲ ਪੈਸੇ ਬਹੁਤੇ ਤਾ ਨਹੀ ਹੁੰਦੇ ਆਪਣੀ ਪੈਨਸਨ ਵਾਲੇ ਹੀ ਪੈਸੇ ਸਾਭ ਸਾਭ ਰੱਖਦੀਆਂ ਤੇ ਤੇ ਉਹਨਾ ਨੂੰ ਆਪਣੇ ਛੋਟੇ ਜਿਹੇ ਜਿੱਪ ਵਾਲੇ ਬਟੂਏ ਚ ਸਾਭ ਸਾਭ ਰੱਖਦੀਆਂ ਬਹੁਤ ਵਾਰ ਤਾ ਇਹਨਾ ਤੋ ਬਟੂਏ ਦੀ ਜਿੱਪ ਹੀ ਨਹੀ ਖੁਲਦੀ ਜੇ ਇਹਨਾ ਨੂੰ ਕਹੇ ਲੈ ਮੈ ਖੋਲ ਦਿਨਾ ਤਾ ਕਹਿਣਗੀਆਂ ਨਾ ਮੈ ਆਪੇ ਖੋਲ ਲੂ😆
ਪੈਨਸਨਾ ਦੇ ਥੋੜੇ ਥੋੜੇ ਪੈਸੇ ਇਕੱਠੇ ਕਰਦੀਆਂ ਆਪਸ ਵਿੱਚ ਗੱਲਾਂ ਕਰਦੀਆਂ ਰਹਿੰਦੀਆਂ ਅਗਲੀ ਪੈਨਸਨ ਆ ਜਾਣਦੇ ਫਿਰ ਆਪਾ ਚੱਲਾਗੀਆ , ਫਿਰ 2-4 ਜਾਣੀਆ ਇਕੱਠੀਆਂ ਹੋ ਚਲ ਪੈਂਦੀਆਂ ਇਹਨਾ ਨੂੰ ਬੱਸਾ ਦੀ ਬਹੁਤੀ ਪਛਾਣ ਨਹੀ ਬਸ, ਬੱਸ ਅੱਡੇ ਖੜ ਘੋੜੇ ਵਾਲੀ ਬੱਸ ਤੇ ਨਿਗਾ ਰੱਖਦੀਆਂ ਇਹਨਾ ਨੂੰ ਪਤਾ ਕਿ ਘੋੜੇ ਵਾਲੀ ਬੱਸ ਰੋਡਵੇਜ ਆ ਉਸਤੇ ਨਹੀ ਕਿਰਾਇਆ ਲਗਣਾ😀_ ਫਿਰ ਬੱਸ ਚੜ ਪਹੁੰਚ ਜਾਂਦੀਆਂ ਕਿਤੇ ਹਰਮੰਦਿਰ ਸਾਹਿਬ , ਕਿਤੇ ਆਨੰਦਪੁਰ ਸਾਹਿਬ
ਇਹ ਕਿਤੇ ਘੁੰਮਣ ਫਿਰਨ ਨਹੀ ਜਾਂਦੀਆਂ ਇਹਨਾ ਨੇ ਤਾਂ ਸਿਰਫ ਆਪਣੇ ਗੁਰੂ ਦੁਆਰ ਜਾ ਕੇ ਸਭ ਕੁਝ ਪਾ ਲੈਂਦੀਆਂ, ਉਥੇ ਲੰਗਰ ਹਾਲ ਵਿੱਚ ਤਨ ਮਨ ਨਾਲ ਸੇਵਾ ਕਰਦੀਆਂ ਆਪ ਉਥੇ ਭਾਵੇ ਹਰ ਚੀਜ ਚ ਕੰਜੂਸੀ ਕਰਨ ਪਰ ਘਰ ਵਾਸਤੇ ਆਉਦੇ ਹੋਏ ਕੁਝ ਨਾ ਕੁਝ ਜ਼ਰੂਰ ਲੈ ਆਉਣਗੀਆਂ

ਇਕ ਗੱਲ ਪਰ ਤੁਸੀ ਨੋਟ ਕਰਿਓ ਇਹ ਆਪਣੀ ਪੈਨਸਨ ਦੇ ਪੈਸੇ ਵੀ ਖੁਦ ਤੇ ਨਹੀ ਖਰਚਦੀਆ ਇਹ ਵੀ ਆਪਣੇ ਪਰਿਵਾਰ , ਧੀ ਜਾ ਬੱਚਿਆਂ ਨੂੰ ਦੇ ਦਿੰਦੀਆਂ, ਇਹ ਅਮੀਰੀ ਸਾਡੀ ਇਹੀ ਮਿੱਟੀ ਨੇ ਦਿਤੀ ਹੈ ਸਾਨੂੰ ਜਿਥੇ ਇਹ ਬੈਠਣ ਲੱਗੀਆਂ ਗੁਰੇਜ ਨਹੀ ਕਰਦੀਆਂ, ਇਹ ਮਿੱਟੀ ਨੇ ਬਹੁਤ ਕੁਛ ਸਿਖਾਇਆ ਸਾਨੂੰ
ਸਬਰ ਵੀ , ਸੂਰਬੀਰਤਾ ਵੀ , ਨਿਮਰਤਾ ਵੀ , ਸਾਦਗੀ,ਬੇਫਿਕਰੀ ਵੀ

ਕਮਾਲ ਦਾ ਕਾਰੀਗਰ ਹੈ ਘਰੀਣ, ਕਿਵੇਂ ਪਾਣੀ ਦੀ ਬੂੰਦ ਮੂੰਹ ਚ ਭਰ ਫਿਰ ਮਿੱਟੀ ਲੈ ਗਿਲੀ ਕਰ ਇਹ ਆਪਣਾ ਘਰ ਬਣਾਉਂਦਾ, ਦੋ ਮੰਜ਼ਲਾਂ, ਤਿੰਨ ਮੰਜ਼ਲਾਂ, ...
03/10/2022

ਕਮਾਲ ਦਾ ਕਾਰੀਗਰ ਹੈ ਘਰੀਣ, ਕਿਵੇਂ ਪਾਣੀ ਦੀ ਬੂੰਦ ਮੂੰਹ ਚ ਭਰ ਫਿਰ ਮਿੱਟੀ ਲੈ ਗਿਲੀ ਕਰ ਇਹ ਆਪਣਾ ਘਰ ਬਣਾਉਂਦਾ, ਦੋ ਮੰਜ਼ਲਾਂ, ਤਿੰਨ ਮੰਜ਼ਲਾਂ, ਤੇ ਫੇਰ ਅੰਡੇ ਦੇ ਤੇ ਉਸ ਦੇ ਲਈ ਅੱਧ ਮਰੀ ਸੁੰਡੀ ਜਾ ਹੋਰ ਸ਼ਿਕਾਰ ਰੱਖ ਬੰਦ ਕਰਦਾ, ਤੇ ਫਿਰ ਕੁਦਰਤ ਉਸ ਨੂੰ ਵੱਡਾ ਕਰਦੀ ਉਹ ਘਰ ਤੋੜ ਬਾਹਰ ਨਿਕਲਦਾ, ਕੋਈ ਪਤਾ ਨੀ ਮਾਂ ਦਾ ਬਾਪ ਦਾ , ਕੁਦਰਤ ਦੇ ਰੰਗ ਨਿਆਰੇ

ਕਿਸੇ ਪ੍ਰਤੀ ਫੈਸਲਾ ਲੈਣ ਤੋਂ ਪਹਿਲਾਂ ਸੌ ਵਾਰ ਸੋਚੋ ...ਇਕ ਸੰਤ ਸਵੇਰ ਦੀ ਸੈਰ ਦੌਰਾਨ ਸਮੁੰਦਰੀ ਕੰਢੇ 'ਤੇ ਪਹੁੰਚੇ। ਉੱਥੇ ਉਨ੍ਹਾਂ ਇਕ ਆਦਮੀ ਦੇਖ...
02/10/2022

ਕਿਸੇ ਪ੍ਰਤੀ ਫੈਸਲਾ ਲੈਣ ਤੋਂ ਪਹਿਲਾਂ ਸੌ ਵਾਰ ਸੋਚੋ ...

ਇਕ ਸੰਤ ਸਵੇਰ ਦੀ ਸੈਰ ਦੌਰਾਨ ਸਮੁੰਦਰੀ ਕੰਢੇ 'ਤੇ ਪਹੁੰਚੇ। ਉੱਥੇ ਉਨ੍ਹਾਂ ਇਕ ਆਦਮੀ ਦੇਖਿਆ, ਜੋ ਇਕ ਔਰਤ ਦੀ ਗੋਦ ਵਿਚ ਸਿਰ ਰੱਖ ਕੇ ਸੁੱਤਾ ਪਿਆ ਸੀ। ਨੇੜੇ ਹੀ ਸ਼ਰਾਬ ਦੀ ਖਾਲੀ ਬੋਤਲ ਪਈ ਸੀ।

ਸੰਤ ਬਹੁਤ ਦੁਖੀ ਹੋਏ।ਉਨ੍ਹਾਂ ਵਿਚਾਰ ਕੀਤਾ ਕਿ ਇਹ ਮਨੁੱਖ ਕਿੰਨਾ ਐਸ਼ੋ-ਇਸ਼ਰਤ ਵਾਲਾ ਤੇ ਨਿਕੰਮਾ ਹੈ, ਜੋ ਸਵੇਰ ਵੇਲੇ ਸ਼ਰਾਬ ਪੀ ਕੇ ਔਰਤ ਦੀ ਗੋਦ ਵਿਚ ਸਿਰ ਰੱਖ ਕੇ ਉਸ ਨਾਲ ਪਿਆਰ ਕਰ ਰਿਹਾ ਹੈ।ਇੰਨੇ ਨੂੰ ਸਮੁੰਦਰ ਵਿਚੋਂ ਬਚਾਓ-ਬਚਾਓ ਦੀ ਆਵਾਜ਼ ਆਈ।

ਸੰਤ ਨੇ ਦੇਖਿਆ ਕਿ ਇਕ ਮਨੁੱਖ ਸਮੁੰਦਰ ਵਿਚ ਡੁੱਬ ਰਿਹਾ ਹੈ ਪਰ ਖੁਦ ਤੈਰਨਾ ਨਾ ਆਉਣ ਕਾਰਨ ਸੰਤ ਦੇਖਦੇ ਰਹਿਣ ਤੋਂ ਇਲਾਵਾ ਕੁਝ ਨਹੀਂ ਕਰ ਸਕਦੇ ਸਨ। ਔਰਤ ਦੀ ਗੋਦ ਵਿਚ ਸਿਰ ਰੱਖ ਕੇ ਸੁੱਤਾ ਵਿਅਕਤੀ ਉੱਠਿਆ ਅਤੇ ਉਸ ਨੇ ਡੁੱਬਣ ਵਾਲੇ ਨੂੰ ਬਚਾਉਣ ਲਈ ਪਾਣੀ ਵਿਚ ਛਾਲ ਮਾਰ ਦਿੱਤੀ। ਥੋੜ੍ਹੀ ਦੇਰ ਵਿਚ ਉਸ ਨੇ ਡੁੱਬਣ ਵਾਲੇ ਨੂੰ ਬਚਾਅ ਲਿਆ ਅਤੇ ਕੰਢੇ 'ਤੇ ਲੈ ਆਇਆ।

ਸੰਤ ਸੋਚ ਵਿਚ ਪੈ ਗਏ ਕਿ ਇਸ ਵਿਅਕਤੀ ਨੂੰ ਮਾੜਾ ਕਹੀਏ ਜਾਂ ਚੰਗਾ? ਉਹ ਉਸ ਦੇ ਕੋਲ ਗਏ ਅਤੇ ਬੋਲੇ,''ਭਰਾ, ਤੂੰ ਕੌਣ ਏਂ ਅਤੇ ਇੱਥੇ ਕੀ ਕਰ ਰਿਹਾ ਏਂ?

''ਵਿਅਕਤੀ ਨੇ ਜਵਾਬ ਦਿੱਤਾ,''ਮੈਂ ਮਛੇਰਾ ਹਾਂ। ਅੱਜ ਕਈ ਦਿਨਾਂ ਬਾਅਦ ਸਮੁੰਦਰ ਵਿਚੋਂ ਮੱਛੀਆਂ ਫੜ ਕੇ ਸਵੇਰੇ ਜਲਦੀ ਇੱਥੇ ਮੁੜਿਆ ਹਾਂ। ਮੇਰੀ ਮਾਂ ਮੈਨੂੰ ਲੈਣ ਆਈ ਸੀ ਅਤੇ ਨਾਲ (ਘਰ ਵਿਚ ਕੋਈ ਹੋਰ ਭਾਂਡਾ ਨਾ ਹੋਣ ਕਾਰਨ) ਸ਼ਰਾਬ ਦੀ ਬੋਤਲ ਵਿਚ ਪਾਣੀ ਲੈ ਆਈ।

ਕਈ ਦਿਨਾਂ ਦੀ ਯਾਤਰਾ ਨਾਲ ਮੈਂ ਥੱਕਿਆ ਹੋਇਆ ਸੀ ਅਤੇ ਸੁਹਾਵਣੇ ਵਾਤਾਵਰਣ ਵਿਚ ਪਾਣੀ ਪੀ ਕੇ ਥਕੇਵਾਂ ਘੱਟ ਕਰਨ ਲਈ ਮੈਂ ਮਾਂ ਦੀ ਗੋਦ ਵਿਚ ਸਿਰ ਰੱਖ ਕੇ ਸੌਂ ਗਿਆ।

''ਸੰਤ ਦੀਆਂ ਅੱਖਾਂ ਵਿਚ ਅੱਥਰੂ ਆ ਗਏ ਕਿ ਮੈਂ ਕਿਹੋ ਜਿਹਾ ਮਨੁੱਖ ਹਾਂ, ਜੋ ਦੇਖਿਆ ਉਸ ਬਾਰੇ ਗਲਤ ਵਿਚਾਰ ਕੀਤਾ, ਜਦਕਿ ਅਸਲੀਅਤ ਕੁਝ ਹੋਰ ਸੀ।ਕੋਈ ਵੀ ਗੱਲ ਜੋ ਅਸੀਂ ਦੇਖਦੇ ਹਾਂ, ਹਮੇਸ਼ਾ ਜਿਸ ਤਰ੍ਹਾਂ ਦੀ ਨਜ਼ਰ ਆਉਂਦੀ ਹੈ, ਉਸ ਤਰ੍ਹਾਂ ਦੀ ਨਹੀਂ ਹੁੰਦੀ। ਉਸ ਦਾ ਦੂਜਾ ਪਹਿਲੂ ਵੀ ਹੋ ਸਕਦਾ ਹੈ। ਕਿਸੇ ਪ੍ਰਤੀ ਕੋਈ ਫੈਸਲਾ ਲੈਣ ਤੋਂ ਪਹਿਲਾਂ ਸੌ ਵਾਰ ਸੋਚੋ ਅਤੇ ਫਿਰ ਫੈਸਲਾ ਕਰੋ”

27/09/2022
ਦੁਨੀਆਂ ਗੋਲ ਹੈ ਪਿਆਰੇਕਿਸੇ ਜਗ੍ਹਾ ਸ਼ਰਾਬ ਹਰਾਮ ਹੈ ਤੇ ਕਿਸੇ ਜਗ੍ਹਾ ਸ਼ਰਾਬ ਆਵਦੇ ਦੇਵਤਿਆਂ ਨੂੰ ਖੁਸ਼ ਕਰਨ ਲਈ ਪਿਆਈ ਜਾਂਦੀ ਹੈ।ਕਿਸੇ ਥਾਂ ਤੰਬਾਕ...
26/09/2022

ਦੁਨੀਆਂ ਗੋਲ ਹੈ ਪਿਆਰੇ

ਕਿਸੇ ਜਗ੍ਹਾ ਸ਼ਰਾਬ ਹਰਾਮ ਹੈ ਤੇ ਕਿਸੇ ਜਗ੍ਹਾ ਸ਼ਰਾਬ ਆਵਦੇ ਦੇਵਤਿਆਂ ਨੂੰ ਖੁਸ਼ ਕਰਨ ਲਈ ਪਿਆਈ ਜਾਂਦੀ ਹੈ।
ਕਿਸੇ ਥਾਂ ਤੰਬਾਕੂ ਖਾਣ ਨੂੰ ਸਭ ਤੋਂ ਗਿਰਿਆ ਸਮਝਿਆ ਜਾਂਦਾ ਹੈ ਅਤੇ ਕਿਸੇ ਜਗ੍ਹਾ ਮਹਿੰਗੀ ਸਿਗਰੇਟ ਸ਼ਾਨ ਨਾਲ ਪੀਤੀ ਜਾਂਦੀ ਹੈ ।
ਕਿਸੇ ਜਗ੍ਹਾ ਤੇ ਭੰਗ ਆਮ ਈ ਵੱਟਾਂ ਬੰਨਿਆ ਤੇ ਉੱਗ ਆਉਂਦੀ ਹੈ ਅਤੇ ਕਿਸੇ ਥਾਂ ਇਹੀ ਭੰਗ ਬਹੁਤ ਖ਼ਤਰਨਾਕ ਨਸ਼ਾ ਮੰਨਿਆ ਜਾਂਦਾ ਹੈ।
ਕਿਸੇ ਥਾਂ ਲੰਬੇ ਕੱਪੜੇ ਪਾਉਣੇ ਇੱਜ਼ਤ ਅਤੇ ਸਨਮਾਨ ਦਾ ਚਿੰਨ ਹੈ ਤੇ ਕਿਸੇ ਥਾਂ ਛੋਟੋ ਕੱਪੜੇ ਪਾਉਣਾ ਸੱਭਿਅਤਾ ਹੈ।
ਕਿਸੇ ਥਾਂ ਵਿਧਵਾ ਦੀ ਨਿਸ਼ਾਨੀ ਚਿੱਟੀ ਚੁੰਨੀ ਹੈ ਅਤੇ ਕਿਸੇ ਥਾਂ ਵਿਆਹ ਦਾ ਪਹਿਰਾਵਾ ਚਿੱਟੇ ਕੱਪੜੇ ਹਨ।
ਕਿਸੇ ਥਾਂ ਕਾਲਾ ਰੰਗ ਬਦਸ਼ਗਨੀ ਦਾ ਪ੍ਰਤੀਕ ਹੈ ਕਿਤੇ ਕਾਲੇ ਰੰਗ ਨੂੰ ਸ਼ਗਨਾਂ ਦੇ ਦਿਨ ਵਰਤਿਆ ਜਾਂਦਾ ਹੈ।
ਕਿਸੇ ਜਗ੍ਹਾ ਕੁੜੀਆਂ ਨੂੰ ਪੜ੍ਹਨ ਲਈ ਘਰੋਂ ਨਹੀਂ ਨਿਕਲਣ ਦਿੱਤਾ ਜਾਂਦਾ ਅਤੇ ਕਿਸੇ ਜਗ੍ਹਾ ਕੁੜੀਆਂ ਮਰਦਾਂ ਨੂੰ ਪੜ੍ਹਾਉਂਦੀਆਂ ਨੇ ।
ਕਿਸੇ ਦੇਸ਼ ਦਾ ਸ਼ਹੀਦ ਕਿਸੇ ਦੇਸ਼ ਵਿੱਚ ਅੱਤਵਾਦੀ ਹੋ ਜਾਂਦਾ ਹੈ।
ਕਿਸੇ ਜਗ੍ਹਾ ਪੋਸਤ ਵਰਜਿਤ ਹੈ ਅਤੇ ਸ਼ਰਾਬ ਖੁੱਲੀ ਵਿਕਦੀ ਹੈ ,ਕਿਸੇ ਜਗ੍ਹਾ ਪੋਸਤ ਖੁੱਲਾ ਵਿਕਦਾ ਹੈ ਸ਼ਰਾਬ ਵਰਜਿਤ ਹੈ ।
ਕਿਸੇ ਥਾਂ ਮਾਸ ਖਾਣ ਲਈ ਝਟਕਾ ਸਹੀ ਸਮਝਿਆ ਜਾਂਦਾ ਹੈ ਅਤੇ ਕਿਸੇ ਥਾਂ ਹਲਾਲ ਕਰਨਾ,ਕਿਤੇ ਮਾਸ ਖਾਣਾ ਬਿਲਕੁਲ ਬੰਦ ਹੈ ਕਿਤੇ ਘਰ ਦੇ ਹਰੇਕ ਖਾਣੇ ਵਿੱਚ ਮਾਸ ਰਿੰਨਿਆ ਜਾਂਦਾ ਹੈ ।
ਕੋਈ ਭਗਵਾਨ ਦੀ ਪੂਜਾ ਕਰ ਰਿਹਾ ਹੈ ਕੋਈ ਸ਼ੈਤਾਨ ਦੀ ਪੂਜਾ ਕਰ ਰਿਹਾ ਹੈ ।
ਕਿਤੇ ਰੱਬ ਪਾਉਣ ਲਈ ਕੇਸ ਵਧਾਏ ਜਾਂਦੇ ਹਨ,ਕਿਤੇ ਰੱਬ ਪਾਉਣ ਲਈ ਕੇਸ ਕਟਾਏ ਜਾਂਦੇ ਹਨ।
ਕਿਸੇ ਦੀ ਦੁਕਾਨਦਾਰੀ ਤੰਦਰੁਸਤੀ ਦੀਆਂ ਦੁਆਵਾਂ ਦੇਣ ਕਾਰਨ ਚਲਦੀ ਹੈ ਕਿਸੇ ਦੀ ਲੋਕ ਬਿਮਾਰ ਹੋਣ ਤੇ ਚਲਦੀ ਹੈ ।
ਕੋਈ ਆਪਣੀ ਡਿਗਰੀ ਝੂਠ ਨੂੰ ਸੱਚ ਸਾਬਤ ਕਰਨ ਲਈ ਵਰਤ ਰਿਹਾ ਹੈ ਕੋਈ ਸੱਚ ਨੂੰ ਝੂਠ ਸਾਬਤ ਕਰਨ ਲਈ ਵਰਤ ਰਿਹਾ ਹੈ।
ਕਿਤੇ ਲੋਕਾਂ ਨੂੰ ਜਿਉਂਦੇ ਰੱਖਣ ਲਈ ਅਰਬਾਂ ਰੁਪਈਆਂ ਬਰੂਦ ਖਰੀਦਣ ਤੇ ਲਾਇਆ ਜਾ ਰਿਹਾ ਪਰ ਲੋਕ ਰੋਟੀ ਨਾ ਮਿਲਣ ਦੀ ਵਜਾ ਕਰਕੇ ਮਰ ਰਹੇ ਨੇ ।
ਕਿਸੇ ਕੋਲ ਰੋਟੀ ਵਾਧੂ ਹੈ ਪਰ ਉਹ ਬਰੂਦ ਦੀ ਕਮੀ ਕਾਰਨ ਮਰ ਰਹੇ ਹਨ।

Address

Mansa
Mansa

Website

Alerts

Be the first to know and let us send you an email when Mansa PB 31 posts news and promotions. Your email address will not be used for any other purpose, and you can unsubscribe at any time.

Share

Category