24/03/2023
ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾਣਯੋਗ ਸਿਵਲ ਸਰਜਨ ਡਾਕਟਰ ਅਸ਼ਵਨੀ ਕੁਮਾਰ ਅਤੇ ਜ਼ਿਲਾ ਟੀਬੀ ਅਫ਼ਸਰ ਡਾਕਟਰ ਨਿਸ਼ੀ ਸੂਦ ਦੀ ਰਹਿਨੁਮਾਈ ਹੇਠ ਮਿਤੀ 10-03-2023 ਨੂੰ ਜ਼ਿਲਾ ਟੀਬੀ ਸੈਂਟਰ ਸਿਵਲ ਹਸਪਤਾਲ ਮਾਨਸਾ ਵਿੱਚ ਵੱਖ ਵੱਖ ਪਿੰਡਾਂ ਤੋਂ ਆਏ ਹੋਏ ਮਰੀਜ਼ਾਂ ਨੂੰ ਸੁਰਿੰਦਰ ਕੁਮਾਰ ਸੀਨੀਅਰ ਟਰੀਟਮੈਂਟ ਸੁਪਰਵਾਈਜ਼ਰ ਅਤੇ ਹਰਸਿਮਰਨਜੀਤ ਸਿੰਘ ਡਾਟਸ ਪਲੱਸ ਸੁਪਰਵਾਈਜ਼ਰ ਨੇ ਟੀਬੀ ਸਬੰਧੀ ਜਾਣਕਾਰੀ ਦੇ ਕੇ ਨਿਕਸ਼ੈ ਦਿਵਸ ਮਨਾਇਆ ਗਿਆ । ਟੀਬੀ ਦੇ ਮਰੀਜ਼ਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਇਹ ਵੀ ਦੱਸਿਆ ਗਿਆ ਕਿ ਹਰੇਕ ਟੀਬੀ ਦੇ ਮਰੀਜ਼ ਦਾ ਰਿਕਾਰਡ ਇੱਕ ਨਿਕਸ਼ੇ ਸਾਫ਼ਟ ਵੇਅਰ ਵਿੱਚ ਦਰਜ਼ ਕੀਤਾ ਜਾਂਦਾ ਹੈ।