31/07/2026
ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਮਹਾਨ ਕ੍ਰਾਂਤੀਕਾਰੀ ਅਤੇ ਪੰਜਾਬ ਦੀ ਅਣਖ ਦੇ ਪ੍ਰਤੀਕ ਸ਼ਹੀਦ ਸ. ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਨੂੰ ਸਨਿਮਰ ਪ੍ਰਣਾਮ। ਜਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਨੇ ਉਨ੍ਹਾਂ ਦੇ ਮਨ 'ਤੇ ਅਜਿਹਾ ਅਸਰ ਕੀਤਾ ਕਿ ਉਨ੍ਹਾਂ ਨੇ 21 ਸਾਲ ਤੱਕ ਬਦਲੇ ਦੀ ਅੱਗ ਨੂੰ ਬੁਝਣ ਨਾ ਦਿੱਤਾ। ਆਖ਼ਰਕਾਰ ਲੰਡਨ ਵਿੱਚ ਜਨਰਲ ਮਾਈਕਲ ਓਡਵਾਈਰ ਨੂੰ ਸੋਧ ਕੇ ਉਨ੍ਹਾਂ ਨੇ ਸੈਂਕੜੇ ਨਿਰਦੋਸ਼ਾਂ ਦੇ ਲਹੂ ਦਾ ਹਿਸਾਬ ਲਿਆ।