ਪੰਜ-ਆਬ ਲੋਕ ਆਵਾਜ਼

ਪੰਜ-ਆਬ ਲੋਕ ਆਵਾਜ਼ ਲੋਕ ਆਵਾਜ਼

ਅਜੋਕੇ ਸਮੇਂ ਦਾ ਸਭ ਤੋਂ ਗੰਭੀਰ ਅਤੇ ਸੋਚਣ ਵਾਲਾ ਮੁੱਦਾ.........ਪੰਜਾਬ ਸਰਕਾਰ ਵੱਲੋਂ ਸਕੂਲੀ ਪੱਧਰ 'ਤੇ Artificial Intelligence (AI) ਨੂੰ...
21/08/2026

ਅਜੋਕੇ ਸਮੇਂ ਦਾ ਸਭ ਤੋਂ ਗੰਭੀਰ ਅਤੇ ਸੋਚਣ ਵਾਲਾ ਮੁੱਦਾ.........

ਪੰਜਾਬ ਸਰਕਾਰ ਵੱਲੋਂ ਸਕੂਲੀ ਪੱਧਰ 'ਤੇ Artificial Intelligence (AI) ਨੂੰ ਲਿਆਉਣ ਦਾ ਫੈਸਲਾ ਕੀਤਾ ਗਿਆ ਹੈ। ਤਕਨਾਲੋਜੀ ਦਾ ਗਿਆਨ ਜ਼ਰੂਰੀ ਹੈ, ਪਰ ਸਵਾਲ ਇਹ ਹੈ ਕਿ ਕੀ ਹਰ ਬੱਚੇ ਦੀ ਪੜ੍ਹਾਈ ਵਿੱਚ AI ਨੂੰ ਇੰਨੀ ਛੋਟੀ ਉਮਰ ਤੋਂ ਹੀ ਲਾਜ਼ਮੀ ਕਰਨਾ ਸਹੀ ਦਿਸ਼ਾ ਹੈ?

AI ਬਹੁਤ ਵੱਡੀ ਤਕਨਾਲੋਜੀ ਹੈ, ਪਰ ਇਹ ਬੱਚੇ ਦੇ ਦਿਮਾਗ ਦੀ ਥਾਂ ਨਹੀਂ ਲੈ ਸਕਦੀ।

👉 ਪੰਜਾਬ ਸਰਕਾਰ ਨੂੰ AI ਲਾਗੂ ਕਰਨ ਤੋਂ ਪਹਿਲਾਂ ਇਹ ਵੀ ਸੋਚਣਾ ਚਾਹੀਦਾ ਹੈ ਕਿ ਇਸ ਦਾ ਬੱਚਿਆਂ ਦੀ ਉਮਰ, ਮਾਨਸਿਕ ਵਿਕਾਸ, ਰਚਨਾਤਮਕਤਾ, ਪੜ੍ਹਨ-ਲਿਖਣ ਦੀ ਆਦਤ ਅਤੇ Critical Thinking ਉੱਤੇ ਕੀ ਪ੍ਰਭਾਵ ਪਵੇਗਾ।

ਤਕਨਾਲੋਜੀ ਬੱਚਿਆਂ ਨੂੰ ਚਲਾਉਣ ਵਾਲੀ ਨਹੀਂ, ਬੱਚਿਆਂ ਦੇ ਹੱਥ ਵਿੱਚ ਚੱਲਣ ਵਾਲੀ ਹੋਣੀ ਚਾਹੀਦੀ ਹੈ।
ਬੱਚਿਆਂ ਨੂੰ AI ਸਿਖਾਓ—ਪਰ ਬੱਚਿਆਂ ਦੀ ਆਪਣੀ ਸੋਚ ਨੂੰ AI ਦੇ ਹਵਾਲੇ ਨਾ ਕਰੋ!

ਹਰੀ ਕ੍ਰਾਂਤੀ ਵੀ ਪਹਿਲਾਂ ਪੰਜਾਬ ਵਿੱਚ ਆਈ ਸੀ
ਨਤੀਜਾ
ਬੰਜਰ ਖੇਤ
ਧਰਤੀ ਹੇਠਲਾ ਪਾਣੀ ਖ਼ਤਮ
ਅਸੀਂ ਆਪਣੇ ਵਿਰਸੇ ਤੋਂ ਕੋਹਾਂ ਦੂਰ ਹੋ ਗਏ

ਹਰਿਆਣਾ ਸਾਡੇ ਵਿਚੋਂ ਨਿਕਲਿਆ ਪਰ ਕਿਤੇ ਅੱਗੇ ਪਹੁੰਚ ਗਿਆ
ਉਹਨਾਂ ਦੀ ਖ਼ੁਰਾਕ ਸਾਡੇ ਤੋਂ ਵਧੀਆ
ਖੇਡਾਂ ਵਿੱਚ ਸਾਡੇ ਤੋਂ ਅੱਗੇ
ਉਹ ਅੱਜ ਵੀ ਜੜ੍ਹਾਂ ਨਾਲ ਜੁੜੇ ਹਨ
ਪੰਜਾਬ ਨੂੰ ਦਿਖਾਵਾ ਮਾਰ ਗਿਆ
Mobiles ਨੇ ਬੱਚਿਆਂ ਦਾ ਮਾਨਸਿਕ ਵਿਕਾਸ ਰੋਕ ਦਿੱਤਾ ਹੈ
AI tools mobiles ਤੋਂ ਬਿਨਾ ਕਿੱਦਾਂ ਸਿੱਖੇ ਜਾ ਸਕਣਗੇ?????
ਦੁਨੀਆ ਦੇ ਕਈ ਦੇਸ਼ Smart Classes ਬੰਦ ਕਰ ਰਹੇ ਹਨ ਕਿ traditional ਪੜਾਈ ਠੀਕ ਸੀ
ਪਰ ਸਾਡੀਆਂ ਸਰਕਾਰਾਂ ਕਿਥਰ ਨੂੰ ਜਾ ਰਹੀਆਂ ਹਨ

ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ। ਮਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਸਰਕਾਰ ਨੂੰ ਬੇਨਤੀ ਕਰਦੀ ਹੈ ਕਿ ਵੋਟਾਂ ਤੋਂ ਪਹਿਲਾਂ ਮੁਲਾਜ਼ਮ...
20/08/2026

ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ। ਮਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਸਰਕਾਰ ਨੂੰ ਬੇਨਤੀ ਕਰਦੀ ਹੈ ਕਿ ਵੋਟਾਂ ਤੋਂ ਪਹਿਲਾਂ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਸਰਕਾਰ ਪੂਰੇ ਕਰੇ। ਮਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਜਿੰਦਾਬਾਦ।।

20/08/2026

ਕੱਲ ਮਿਤੀ 21-9-2026 ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ ਦੀ ਕਾਲ ਸੰਬੰਧੀ ਅਡਵਾਈਜਰੀ ਜਾਰੀ।। ਸਾਰੇ ਪੰਜਾਬ ਵਾਸੀਆਂ ਨੂੰ ਇਹਨਾਂ ਗੱਲਾਂ ਤੇ ਅਮਲ ਕਰਨ ਦੀ ਅਪੀਲ।।

ਮਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੀ ਵਿੱਤ ਮੰਤਰੀ ਜੀ ਨਾਲ ਅਹਿਮ ਮੀਟਿੰਗਮਨਰੇਗਾ ਦੇ ਪਿਆਰੇ ਸਾਥੀਓ,ਅੱਜ ਮਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੀ ਮੀਟ...
19/08/2026

ਮਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੀ ਵਿੱਤ ਮੰਤਰੀ ਜੀ ਨਾਲ ਅਹਿਮ ਮੀਟਿੰਗ

ਮਨਰੇਗਾ ਦੇ ਪਿਆਰੇ ਸਾਥੀਓ,

ਅੱਜ ਮਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੀ ਮੀਟਿੰਗ ਮਾਨਯੋਗ ਸਰਦਾਰ ਹਰਪਾਲ ਸਿੰਘ ਚੀਮਾ ਜੀ, ਵਿੱਤ ਮੰਤਰੀ ਪੰਜਾਬ ਸਰਕਾਰ ਨਾਲ ਹੋਈ। ਮੀਟਿੰਗ ਦੌਰਾਨ ਮਨਰੇਗਾ ਕਰਮਚਾਰੀਆਂ ਦੀਆਂ ਵੱਖ-ਵੱਖ ਅਹਿਮ ਮੰਗਾਂ ਸਬੰਧੀ ਵਿਸਥਾਰਪੂਰਵਕ ਵਿਚਾਰ-ਚਰਚਾ ਕੀਤੀ ਗਈ।

ਮੀਟਿੰਗ ਵਿੱਚ ਹੇਠ ਲਿਖੇ ਮੁੱਦਿਆਂ ’ਤੇ ਗੱਲਬਾਤ ਹੋਈ:

1. ਮਨਰੇਗਾ ਕਰਮਚਾਰੀਆਂ ਨੂੰ ਵਿਭਾਗ ਵਿੱਚ ਮਰਜ ਕਰਨ ਸਬੰਧੀ
ਮਨਰੇਗਾ ਕਰਮਚਾਰੀਆਂ ਨੂੰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਿੱਚ ਮਰਜ ਕਰਨ ਵਾਲੀ ਫਾਈਲ ’ਤੇ ਤਿੰਨ ਦਿਨਾਂ ਦੇ ਅੰਦਰ ਕਾਰਵਾਈ ਸ਼ੁਰੂ ਕਰਨ ਸਬੰਧੀ ਭਰੋਸਾ ਦਿੱਤਾ ਗਿਆ।

2. ਬਕਾਇਆ ਤਨਖਾਹਾਂ ਸਬੰਧੀ
ਮਨਰੇਗਾ ਸਟਾਫ ਦੀਆਂ ਪਿਛਲੀਆਂ ਬਕਾਇਆ ਤਨਖਾਹਾਂ ਦਾ ਮੁੱਦਾ ਮਾਨਯੋਗ ਵਿੱਤ ਮੰਤਰੀ ਜੀ ਦੇ ਧਿਆਨ ਵਿੱਚ ਲਿਆਂਦਾ ਗਿਆ। ਵਿਭਾਗ ਵੱਲੋਂ ਦੱਸਿਆ ਗਿਆ ਕਿ ਪਹਿਲੀ ਕਿਸ਼ਤ ਜਾਰੀ ਹੋ ਚੁੱਕੀ ਹੈ, ਜਿਸ ਸਬੰਧੀ ਲੋੜੀਂਦੇ ਪੱਤਰ ਜ਼ਿਲ੍ਹਾ ਪੱਧਰ ’ਤੇ ਜਾਰੀ ਕੀਤੇ ਜਾਣਗੇ। ਇਸ ਤੋਂ ਇਲਾਵਾ ਦੂਜੀ ਕਿਸ਼ਤ ਵੀ ਇਸੇ ਹਫ਼ਤੇ ਭਾਰਤ ਸਰਕਾਰ ਵੱਲੋਂ ਜਾਰੀ ਹੋਣ ਦੀ ਉਮੀਦ ਹੈ।

3. ਆਊਟਸੋਰਸ ਕਰਮਚਾਰੀਆਂ ਨੂੰ ਸਿੱਧੇ ਕੰਟਰੈਕਟ ’ਤੇ ਲੈਣ ਸਬੰਧੀ
ਆਊਟਸੋਰਸ ਰਾਹੀਂ ਕੰਮ ਕਰ ਰਹੇ ਕਰਮਚਾਰੀਆਂ ਨੂੰ ਵਿਭਾਗ ਵਿੱਚ ਸਿੱਧੇ ਕੰਟਰੈਕਟ ’ਤੇ ਲੈਣ ਦੀ ਮੰਗ ਰੱਖੀ ਗਈ। ਮਾਨਯੋਗ ਮੰਤਰੀ ਜੀ ਵੱਲੋਂ ਦੱਸਿਆ ਗਿਆ ਕਿ ਮਨਰੇਗਾ ਕਰਮਚਾਰੀਆਂ ਨੂੰ ਵਿਭਾਗ ਵਿੱਚ ਮਰਜ ਕਰਨ ਵਾਲੀ ਫਾਈਲ ’ਤੇ ਕੰਮ ਕਰਨ ਵਾਲੀ ਕਮੇਟੀ ਹੀ ਆਊਟਸੋਰਸ ਕਰਮਚਾਰੀਆਂ ਸਬੰਧੀ ਫਾਈਲ ’ਤੇ ਵੀ ਵਿਚਾਰ ਕਰੇਗੀ।

4. ਪਿਛਲੇ ਸਮੇਂ ਦੌਰਾਨ ਕੱਢੇ ਗਏ ਕਰਮਚਾਰੀਆਂ ਦੀ ਬਹਾਲੀ
ਜਿਹੜੇ ਕਰਮਚਾਰੀ ਪਿਛਲੇ ਸਾਲਾਂ ਦੌਰਾਨ ਛੋਟੀਆਂ-ਮੋਟੀਆਂ ਗਲਤੀਆਂ ਜਾਂ ਹੋਰ ਕਾਰਨਾਂ ਕਰਕੇ ਵਿਭਾਗ ਤੋਂ ਬਾਹਰ ਕੀਤੇ ਗਏ ਹਨ, ਉਨ੍ਹਾਂ ਦੀ ਲਿਸਟ ਯੂਨੀਅਨ ਤੋਂ ਮੰਗੀ ਗਈ ਹੈ। ਮਾਮਲਿਆਂ ਦੀ ਜ਼ਿਲ੍ਹਾ ਪੱਧਰ ’ਤੇ ਜਾਂਚ ਕਰਵਾ ਕੇ ਯੋਗ ਕਰਮਚਾਰੀਆਂ ਨੂੰ ਬਹਾਲ ਕਰਨ ਸਬੰਧੀ ਸਹਿਮਤੀ ਦਿੱਤੀ ਗਈ।

5. ਨਵੇਂ ਕਰਮਚਾਰੀਆਂ ਦੀ ਬੇਸਿਕ ਤਨਖਾਹ ਵਿੱਚ ਵਾਧਾ
ਨਵੇਂ ਕਰਮਚਾਰੀਆਂ ਦੀ ਬੇਸਿਕ ਤਨਖਾਹ ਵਧਾਉਣ ਦੀ ਮੰਗ ਵੀ ਮਾਨਯੋਗ ਮੰਤਰੀ ਜੀ ਸਾਹਮਣੇ ਰੱਖੀ ਗਈ। ਇਸ ਸਬੰਧੀ ਐਫ.ਸੀ. ਸਾਹਿਬ ਨਾਲ ਵਿਚਾਰ-ਚਰਚਾ ਕਰਨ ਉਪਰੰਤ ਮੁੜ ਇਸ ਮੰਗ ’ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਗਿਆ।

6. ਬੀ.ਐਫ.ਟੀ. ਕੈਟਾਗਰੀ ਦੀਆਂ ਮੰਗਾਂ
ਬੀ.ਐਫ.ਟੀ. ਕਰਮਚਾਰੀਆਂ ਦੀਆਂ ਮੰਗਾਂ, ਜਿਵੇਂ ਕਿ ਹਾਈ ਸਕਿਲਡ ਦਾ ਲਾਭ, ਸਫ਼ਰੀ ਭੱਤੇ ਵਿੱਚ ਵਾਧਾ ਅਤੇ ਮੋਬਾਈਲ ਭੱਤਾ ਆਦਿ ਸਬੰਧੀ ਵੀ ਵਿਸਥਾਰ ਨਾਲ ਵਿਚਾਰ-ਚਰਚਾ ਹੋਈ। ਮਾਨਯੋਗ ਮੰਤਰੀ ਜੀ ਵੱਲੋਂ ਇਨ੍ਹਾਂ ਮੰਗਾਂ ’ਤੇ ਸਹਿਮਤੀ ਪ੍ਰਗਟ ਕਰਦਿਆਂ ਵਿਭਾਗ ਨੂੰ ਅਗਲੇਰੀ ਕਾਰਵਾਈ ਕਰਨ ਲਈ ਕਿਹਾ ਗਿਆ।

ਸਾਥੀਓ, ਅੱਜ ਦੀ ਮੀਟਿੰਗ ਬਹੁਤ ਹੀ ਸਾਰਥਕ ਰਹੀ

ਅੱਜ ਦੀ ਮੀਟਿੰਗ ਦੌਰਾਨ ਕਈ ਅਹਿਮ ਮੰਗਾਂ ’ਤੇ ਸਕਾਰਾਤਮਕ ਭਰੋਸੇ ਅਤੇ ਕਾਰਵਾਈ ਦੀ ਦਿਸ਼ਾ ਸਾਹਮਣੇ ਆਈ ਹੈ। ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਮੰਗਾਂ ’ਤੇ ਹੋਣ ਵਾਲੀ ਕਾਰਵਾਈ ਸਾਡੇ ਲਈ ਬਹੁਤ ਮਹੱਤਵਪੂਰਨ ਹੋਵੇਗੀ।

ਇਸ ਲਈ ਸਮੂਹ ਮਨਰੇਗਾ ਸਾਥੀਆਂ ਨੂੰ ਅਪੀਲ ਹੈ ਕਿ ਆਪਸੀ ਏਕਤਾ ਅਤੇ ਸਾਂਝ ਨੂੰ ਮਜ਼ਬੂਤ ਬਣਾਈ ਰੱਖਿਆ ਜਾਵੇ।

ਮਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਆਪਣੇ ਸਾਥੀਆਂ ਦੇ ਹੱਕਾਂ ਅਤੇ ਮੰਗਾਂ ਲਈ ਲਗਾਤਾਰ ਸੰਘਰਸ਼ ਕਰਦੀ ਰਹੇਗੀ।

ਏਕਤਾ ਜ਼ਿੰਦਾਬਾਦ ✊
ਮਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਜ਼ਿੰਦਾਬਾਦ ✊
ਸਾਥੀਆਂ ਦੀ ਏਕਤਾ — ਸਾਡੀ ਤਾਕਤ

ਪੰਜਾਬ ਸਰਕਾਰ ਵੱਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸਿੰਗਲ ਬੈਂਚ ਤੋਂ ਬਾਅਦ ਡਬਲ ਬੈਂਚ ਦੇ ਆਏ ਫੈਸਲੇ ਨੂੰ ਲਾਗੂ ਨਹੀਂ ਕੀਤਾ ਜਾ ਰ...
18/08/2026

ਪੰਜਾਬ ਸਰਕਾਰ ਵੱਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸਿੰਗਲ ਬੈਂਚ ਤੋਂ ਬਾਅਦ ਡਬਲ ਬੈਂਚ ਦੇ ਆਏ ਫੈਸਲੇ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਜਿਸ ਵਿੱਚ ਮਾਨਯੋਗ ਹਾਈ ਕੋਰਟ ਵੱਲੋਂ ਸਮੁੱਚੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ ਅਤੇ ਇਸ ਦੇ ਪਿਛਲੇ ਬਕਾਏ 15 ਦਿਨਾਂ ਦੇ ਅੰਦਰ ਅਦਾ ਕਰਨ ਦੇ ਆਦੇਸ਼ ਦਿੱਤੇ ਸਨ। ਪ੍ਰੰਤੂ ਸਰਕਾਰ ਵੱਲੋਂ ਮੁਲਾਜ਼ਮ ਵਿਰੋਧੀ ਵਤੀਰਾ ਅਪਣਾਉਂਦੇ ਹੋਏ ਮਾਣਯੋਗ ਕੋਰਟ ਦੇ ਫੈਸਲੇ ਨੂੰ ਟਿੱਚ ਜਾਣਦੇ ਹੋਏ ਇਸਨੂੰ ਲਾਗੂ ਕਰਨ ਤੋਂ ਕੰਨੀ ਕਤਰਾ ਲਈ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਬਦਨੀਤੀ ਦੇ ਚੱਲਦਿਆਂ ਹੁਣ ਵਿੱਤ ਮੰਤਰੀ ਸ੍ਰ ਹਰਪਾਲ ਸਿੰਘ ਚੀਮਾ ਵੱਲੋਂ 7 ਅਗਸਤ ਦੀ "ਚੰਡੀਗੜ੍ਹ ਮਹਾਂ ਰੈਲੀ" ਵਿੱਚ ਸ਼ਾਮਿਲ ਹੋਣ ਵਾਲੀਆਂ ਜਥੇਬੰਦੀਆਂ ਨੂੰ 'ਐਂਟੀ ਸਟੇਟ' ਤੱਕ ਕਹਿਣ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਮਿਤੀ 17-7-2020 ਦਾ ਪੱਤਰ ਵਾਪਸ ਲੈ ਕੇ ਕੇਂਦਰ ਸਰਕਾਰ ਦੇ ਸੱਤਵੇਂ ਤਨਖਾਹ ਕਮਿਸ਼ਨ ਦੀ ਬਜਾਏ ਪੰਜਾਬ ਸਰਕਾਰ ਦਾ ਛੇਵਾਂ ਤਨਖਾਹ ਕਮਿਸ਼ਨ ਲਾਗੂ ਕਰਨ, ਮਿਤੀ 15-01-2015 ਦਾ ਮੁਲਾਜ਼ਮ ਵਿਰੋਧੀ ਪੱਤਰ ਵਾਪਸ ਲੈ ਕੇ ਪ੍ਰੋਬੇਸ਼ਨ ਸਮਾਂ ਘੱਟ ਕਰਕੇ ਇੱਕ ਸਾਲ ਕਰਨ ਅਤੇ ਇਸ ਦੌਰਾਨ ਪੂਰੀ ਤਨਖਾਹ ਤੇ ਭੱਤੇ ਦੇਣ, ਛੇਵੇਂ ਤਨਖਾਹ ਕਮਿਸ਼ਨ ਵੱਲੋਂ ਮੁਲਾਜ਼ਮਾਂ ਦੇ ਭੱਤਿਆਂ ਸਬੰਧੀ ਕੀਤੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਾਉਣ, ਏ ਸੀ ਪੀ ਸਕੀਮ ਤਹਿਤ 4-9-14 ਸਾਲ ਦੀ ਸੇਵਾ ਪੂਰੀ ਹੋਣ ਤੇ ਉੱਚ ਤਨਖਾਹ ਸਕੇਲ ਦੇਣ, ਜਜੀਆ ਟੈਕਸ ਵਾਪਸ ਲੈਣ, ਆਊਟਸੋਰਸ ਅਤੇ ਕੰਟਰੈਕਟ ਤੇ ਕੰਮ ਕਰਦੇ ਸਮੂਹ ਮੁਲਾਜ਼ਮਾਂ ਨੂੰ ਪੱਕੇ ਕਰਨ, ਪੈਨਸ਼ਨਰਾਂ ਦੀ 2.59 ਦੇ ਗੁਣਾਕ ਫਾਰਮੂਲੇ ਨਾਲ ਪੈਨਸ਼ਨ ਫਿਕਸ ਕਰਨ, ਸਟੈਨੋ ਕਾਡਰ ਲਈ ਪਦਉਨਤੀਆਂ ਦੇ ਨਵੇਂ ਮੌਕੇ ਪੈਦਾ ਕਰਨ, ਸਾਲ 2011 ਤੋਂ ਬਾਅਦ ਡਿਊਟੀ ਦੌਰਾਨ ਮ੍ਰਿਤਕ ਮੁਲਾਜਮਾਂ ਦੇ ਆਸ਼ਰਤਾਂ ਅਤੇ ਉਹਨਾਂ ਦੀਆਂ ਵਿਧਵਾਵਾਂ ਨੂੰ ਤਰਸ ਦੇ ਆਧਾਰ ਤੇ ਭਰਤੀ ਕਰਨ ਬਾਅਦ ਲਾਈ ਟਾਈਪ ਟੈਸਟ ਦੀ ਸ਼ਰਤ ਹਟਾ ਕੇ 120 ਘੰਟੇ ਦੀ ਕੰਪਿਊਟਰ ਟ੍ਰੇਨਿੰਗ ਮੁਕੰਮਲ ਕਰਨ ਤੇ ਸਲਾਨਾ ਤਰੱਕੀਆਂ ਬਹਾਲ ਕਰਨ, ਸੀਨੀਅਰ ਸਹਾਇਕਾਂ ਦਾ ਪਦ ਉਨਤੀ ਕੋਟਾ ਸੌ ਫੀਸਦੀ ਕਰਨ, 20 ਸਾਲ ਦੀ ਸੇਵਾ ਪੂਰੀ ਕਰਨ ਤੇ ਸੇਵਾ ਨਵਿਰਤੀ ਲਈ ਪੂਰੇ ਲਾਭ ਦੇਣ, ਵਿਭਾਗਾਂ ਦੀ ਸਰਕਾਰ ਦੇ ਨਿਯਮਾਂ ਅਨੁਸਾਰ ਹਰ 5 ਸਾਲ ਬਾਅਦ ਮੁੜ ਬਣਤਰ ਕਰਨ ਦੇ ਹੁਕਮ ਜਾਰੀ ਕਰਨ ਅਤੇ ਮੌਜੂਦਾ ਸਮੇਂ ਦੀਆਂ ਲੋੜਾਂ ਅਨੁਸਾਰ ਨਵੀਆਂ ਅਸਾਮੀਆਂ ਦੀ ਰਚਨਾ ਕਰਨ, ਮਾਣਭੱਤੇ ਤੇ ਕੰਮ ਕਰਦੀਆਂ ਆਸ਼ਾ ਵਰਕਰਾਂ, ਮਿਡ ਡੇ ਮੀਲ ਅਤੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਘੱਟੋ-ਘੱਟ ਉਜ਼ਰਤਾਂ ਦੇ ਦਾਇਰੇ ਵਿੱਚ ਲਿਆਉਣ ਆਦਿ ਦੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

17/08/2026

ਦੇਸ਼ ਦੀ ਵੰਡ ਸਮੇਂ ਮਾਰੇ ਗਏ ਨਿਰਦੋਸ਼ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਬੇਨਤੀ ਕੀਤੀ ਗਈ।

ਭਾਦੋਂ ਦੀ ਸੰਗਰਾਂਦ ਉਹ ਦਿਨ ਹੈ ਜਦੋਂ ਸੂਰਜ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ ਅਤੇ ਪੰਜਾਬੀ ਨਾਨਕਸ਼ਾਹੀ ਕੈਲੰਡਰ ਅਨੁਸਾਰ ਭਾ...
17/08/2026

ਭਾਦੋਂ ਦੀ ਸੰਗਰਾਂਦ ਉਹ ਦਿਨ ਹੈ ਜਦੋਂ ਸੂਰਜ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ ਅਤੇ ਪੰਜਾਬੀ ਨਾਨਕਸ਼ਾਹੀ ਕੈਲੰਡਰ ਅਨੁਸਾਰ ਭਾਦੋਂ ਮਹੀਨੇ ਦੀ ਸ਼ੁਰੂਆਤ ਹੁੰਦੀ ਹੈ। ਸਿੱਖ ਪਰੰਪਰਾ ਵਿੱਚ ਹਰ ਮਹੀਨੇ ਦੀ ਆਤਮਿਕ ਸਿੱਖਿਆ ਨੂੰ ਸਮਝਣ ਲਈ ਬਾਰਹ ਮਾਹਾ ਦੀ ਬਾਣੀ ਮਹੱਤਵਪੂਰਨ ਹੈ।
ਭਾਦੋਂ ਮਹੀਨੇ ਨਾਲ ਸੰਬੰਧਿਤ ਗੁਰਬਾਣੀ ਮਨੁੱਖ ਨੂੰ ਇਹ ਸੰਦੇਸ਼ ਦਿੰਦੀ ਹੈ ਕਿ ਅਸਲ ਸੁੱਖ ਬਾਹਰੀ ਮੌਸਮ ਜਾਂ ਸੰਸਾਰਕ ਸੁਖਾਂ ਵਿੱਚ ਨਹੀਂ, ਸਗੋਂ ਪ੍ਰਭੂ ਦੀ ਯਾਦ, ਨਾਮ-ਸਿਮਰਨ ਅਤੇ ਗੁਰੂ ਦੀ ਸਿੱਖਿਆ ਅਨੁਸਾਰ ਜੀਵਨ ਬਤੀਤ ਕਰਨ ਵਿੱਚ ਹੈ।
ਮੁੱਖ ਸੰਦੇਸ਼:
ਨਾਮ-ਸਿਮਰਨ ਅਤੇ ਗੁਰਬਾਣੀ ਨਾਲ ਜੁੜਨਾ।
ਹਉਮੈ ਅਤੇ ਵਿਕਾਰਾਂ ਤੋਂ ਬਚਣਾ।
ਗੁਰੂ ਦੀ ਸਿੱਖਿਆ ਨੂੰ ਜੀਵਨ ਵਿੱਚ ਅਪਣਾਉਣਾ।
ਸੇਵਾ, ਨਿਮਰਤਾ ਅਤੇ ਦਇਆ ਦੀ ਭਾਵਨਾ ਰੱਖਣਾ।
ਪਰਿਵਾਰ ਅਤੇ ਸਮਾਜ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਨੀ।
ਭਾਦੋਂ ਦੀ ਸੰਗਰਾਂਦ ਸਾਨੂੰ ਯਾਦ ਕਰਵਾਉਂਦੀ ਹੈ ਕਿ ਮੌਸਮ ਬਦਲਦੇ ਰਹਿੰਦੇ ਹਨ, ਪਰ ਮਨੁੱਖ ਦਾ ਅਸਲ ਆਸਰਾ ਸਦਾ ਗੁਰੂ ਅਤੇ ਪਰਮਾਤਮਾ ਦਾ ਨਾਮ ਹੈ। 🙏

ਜਦੋਂ ਮਹੀਨਿਆਂ ਬੱਧੀ ਮਿਹਨਤ ਕਰਨ ਤੋਂ ਬਾਅਦ ਵੀ ਹੱਕ ਦੀ ਕਮਾਈ ਸਮੇਂ ਸਿਰ ਨਾ ਮਿਲੇ, ਤਾਂ ਵੱਧੀਆਂ ਹੋਈਆਂ ਤਨਖ਼ਾਹਾਂ ਦੇ ਦਾਅਵੇ ਅਤੇ ਕਾਗਜ਼ੀ ਐਲਾਨ...
15/08/2026

ਜਦੋਂ ਮਹੀਨਿਆਂ ਬੱਧੀ ਮਿਹਨਤ ਕਰਨ ਤੋਂ ਬਾਅਦ ਵੀ ਹੱਕ ਦੀ ਕਮਾਈ ਸਮੇਂ ਸਿਰ ਨਾ ਮਿਲੇ, ਤਾਂ ਵੱਧੀਆਂ ਹੋਈਆਂ ਤਨਖ਼ਾਹਾਂ ਦੇ ਦਾਅਵੇ ਅਤੇ ਕਾਗਜ਼ੀ ਐਲਾਨ ਸਭ ਫੋਕੇ ਲੱਗਦੇ ਹਨ।
ਕੰਮ ਪੂਰਾ ਲਿਆ ਜਾਂਦਾ ਹੈ, ਪਰ ਜਦੋਂ ਤਨਖ਼ਾਹ ਜਾਂ ਬਜਟ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਕੱਟ ਜਾਂ ਦੇਰੀ ਉੱਤੇ ਹੀ ਮਾਰੀ ਜਾਂਦੀ ਹੈ। 6-8ਮਹੀਨੇ ਬਿਨਾਂ ਪੈਸਿਆਂ ਤੋਂ ਘਰ ਦਾ ਗੁਜ਼ਾਰਾ ਚਲਾਉਣਾ ਕਿੰਨਾ ਔਖਾ ਹੁੰਦਾ ਹੈ, ਇਹ ਰੋਜ਼ ਦੀ ਖੱਜਲ-ਖੁਆਰੀ ਹੰਢਾਉਣ ਵਾਲਾ ਹੀ ਜਾਣ ਦਾ ।

ਪੰਜਾਬ ਸਰਕਾਰ ਫੇਰ ਰਹੇ ਤਿਆਰ ਆ ਰਹੇ ਆ ਮੁਲਾਜ਼ਮ ਸਮੂਹਿਕ ਛੁੱਟੀ ਲੈ ਕੇ।ਜਿੰਨਾ ਚਿਰ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰਦੀ ...
13/08/2026

ਪੰਜਾਬ ਸਰਕਾਰ ਫੇਰ ਰਹੇ ਤਿਆਰ ਆ ਰਹੇ ਆ ਮੁਲਾਜ਼ਮ ਸਮੂਹਿਕ ਛੁੱਟੀ ਲੈ ਕੇ।ਜਿੰਨਾ ਚਿਰ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਮੁਲਾਜ਼ਮ ਵੀ ਸਰਕਾਰ ਨੂੰ ਚੈਨ ਦੀ ਨੀਂਦ ਨਹੀਂ ਲੈਣ ਦੇਣਗੇ।

Address

MANSA
Mansa
151505

Website

Alerts

Be the first to know and let us send you an email when ਪੰਜ-ਆਬ ਲੋਕ ਆਵਾਜ਼ posts news and promotions. Your email address will not be used for any other purpose, and you can unsubscribe at any time.

Shortcuts

Share