Jas natural farms

Jas natural farms Jas natural farms grow natural food items without any chemical
(4)

ਮੱਕੀ 🌽 ਆਲਾ ਕੰਡਾ ਵੀ 2020 ਤੋਂ ਅੜਿਆ ਹੋਇਆ ਤੇ ਹਜੇ ਤੱਕ ਵੀ ਚੰਗੀ ਤਰ੍ਹਾਂ ਨਹੀਂ ਨਿਕਲਿਆ ਤੇ ਕਿਉਂਕਿ ਇਸ ਵਾਰ ਵੀ ਜੋ ਮੱਕੀ ਪੈਦਾ ਹੋਈ ਆ ਉਹ ਵੀ...
03/09/2026

ਮੱਕੀ 🌽 ਆਲਾ ਕੰਡਾ ਵੀ 2020 ਤੋਂ ਅੜਿਆ ਹੋਇਆ ਤੇ ਹਜੇ ਤੱਕ ਵੀ ਚੰਗੀ ਤਰ੍ਹਾਂ ਨਹੀਂ ਨਿਕਲਿਆ ਤੇ ਕਿਉਂਕਿ ਇਸ ਵਾਰ ਵੀ ਜੋ ਮੱਕੀ ਪੈਦਾ ਹੋਈ ਆ ਉਹ ਵੀ ਇੱਕ ਏਕੜ ਆਪਣੇ ਕੋਲ ਠੇਕੇ ਤੇ ਹੈ ਤੇ ਇਸ ਵਿੱਚ 60 ਕਿੱਲੋ ਯੂਰੀਆ ਵੀ ਵਰਤੀ ਗਈ ਸੀ ਸੋ ਇਸ ਨੂੰ ਨਿਰੋਲ ਕੁਦਰਤੀ ਨਹੀਂ ਕਹਿ ਸਕਦੇ ਬਾਕੀ ਉੱਤੇ ਕਿਸੇ ਵੀ ਤਰ੍ਹਾਂ ਦੇ ਕਿਸੇ ਰਸਾਇਣ ਦੀ ਵਰਤੋਂ ਨਹੀਂ ਕੀਤੀ ਗਈ ਹੈ ਸਿਰਫ ਗੁੜ ਦੀ ਸਪਰੇ ਕੀਤੀ ਹੈ ਜਹਿਰ ਕੋਈ ਨਹੀਂ ਵਰਤੀ ਗਈ ।ਬਾਕੀ ਵਾਹਣ ਤਕੜਾ ਸੀ ਤੇ ਝਾੜ ਵੀ ਠੀਕ ਨਿਕਲਿਆ ਵਾਹਿਗੁਰੂ ਦੀ ਕਿਰਪਾ ਨਾਲ ।ਇੱਕ ਗੱਲ ਪਹਿਲੇ ਦਿਨੋ ਠਾਣ ਕੇ ਚੱਲੇ ਆ ਕੇ ਕੰਮ ਝੂਠ ਬੋਲ ਕੇ ਨਹੀਂ ਕਰਨਾ ਤੇ ਸੱਚ ਦੇ ਰਾਹ ਤੇ ਚੱਲਣ ਲਈ ਕੁਦਰਤ ਵੱਲੋਂ ਮਿਲੇ ਬਲ ਲਈ ਤਹਿ ਦਿਲੋਂ ਧੰਨਵਾਦ ।ਮੱਕੀ ਨਾਲ ਸਬੰਧਤ ਕੁਝ ਖਾਣ ਵਾਲੇ ਪਦਾਰਥ ਤੁਹਾਡੇ ਲਈ ਲੈ ਕੇ ਜਲਦ ਹੀ ਹਾਜ਼ਰ ਹੋਵਾਂਗੇ ।ਧੰਨਵਾਦ ਜੀ ।

03/09/2026

ਸਤੰਬਰ ਦੇ ਮਹੀਨੇ ਵਿੱਚ ਫਲਦਾਰ ਬੂਟੇ ਕਦੋਂ ਤੱਕ ਲਗਾ ਸਕਦੇ ਹਾਂ ਤੇ ਕਿਹੜੀਆਂ ਕਿਸਮਾਂ ਵਧੀਆ ਨੇ ਪੰਜਾਬ ਲਈ ਦੇਖੋ ਵੀਡੀਓ ਰਾਹੀਂ

ਦੇਖਣ ਨੂੰ ਬੜੀ ਘੈਂਟ ਜੀ ਇਹ ਮਸ਼ੀਨ ਠੱਗੀ ਦਾ ਜਾਲ ਬਣ ਗਈ ਆਪਣੇ ਲਈ।ਇਹ ਮਸ਼ੀਨ ਸਾਡੇ ਏਰੀਏ ਦੇ ਕਿਸੇ ਨਾਮਵਰ ਦੁਕਾਨਦਾਰ ਨੇ ਇਹ ਕਹਿ ਕੇ ਦਿੱਤੀ ਸੀ ...
02/09/2026

ਦੇਖਣ ਨੂੰ ਬੜੀ ਘੈਂਟ ਜੀ ਇਹ ਮਸ਼ੀਨ ਠੱਗੀ ਦਾ ਜਾਲ ਬਣ ਗਈ ਆਪਣੇ ਲਈ।ਇਹ ਮਸ਼ੀਨ ਸਾਡੇ ਏਰੀਏ ਦੇ ਕਿਸੇ ਨਾਮਵਰ ਦੁਕਾਨਦਾਰ ਨੇ ਇਹ ਕਹਿ ਕੇ ਦਿੱਤੀ ਸੀ ਕਿ ਖਾਲੀਆਂ ਵਿੱਚ ਨਦੀਨ ਖਤਮ ਕਰਨ ਲਈ ਵਧੀਆ ਮਸ਼ੀਨ ਆ ਤੇ ਕਾਫੀ ਸਬਜ਼ੀਆਂ ਵਾਲੇ ਕਿਸਾਨ ਵਰਤ ਵੀ ਰਹੇ ਆ ਤੇ ਆਪਾਂ ਯਕੀਨ ਵੀ ਕਰ ਲਿਆ ਪਰ ਹੋਇਆ ਧੋਖਾ।ਇੱਕ ਦਿਲ ਤਾਂ ਮੇਰਾ ਇਹ ਕਰਦਾ ਵੀ ਉਸ ਦੁਕਾਨਦਾਰ ਦਾ ਨਾਮ ਲੈ ਦੇਵਾਂ ਤਾਂ ਜੋ ਕੋਈ ਹੋਰ ਠੱਗਾ ਨਾਂ ਹੋਵੇ ਪਰ ਦੂਜੇ ਪਲ ਇਹ ਲੱਗਦਾ ਵੀ ਗਲਤੀ ਆਪਣੀ ਆ ਕਿ ਵਿਸ਼ਵਾਸ ਕਿਉਂ ਕੀਤਾ ।ਛੇਤੀ ਦੁਵਿਧਾ ਵਿੱਚੋਂ ਬਾਹਰ ਆ ਕੇ ਜਵਾਬ ਦੇਵਾਂਗੇ ।

ਚਿਹਰੇ ਤੇ ਹਾਸੇ ਦਾ ਕਾਰਨ ਇਹ ਨਹੀਂ ਕਿ ਕਰੋੜਾਂ ਰੂਪੇ ਕਮਾ ਲਏ ਬਲਕਿ ਇਸ ਦਾ ਕਾਰਨ ਸਕੂਨ ਵੱਲ ਵੱਧਦਾ ਹਰ ਇੱਕ ਕਦਮ ਹੈ ।ਮੈਨੂੰ ਅਕਸਰ ਹੀ ਇਹ ਗੱਲ ਸ...
01/09/2026

ਚਿਹਰੇ ਤੇ ਹਾਸੇ ਦਾ ਕਾਰਨ ਇਹ ਨਹੀਂ ਕਿ ਕਰੋੜਾਂ ਰੂਪੇ ਕਮਾ ਲਏ ਬਲਕਿ ਇਸ ਦਾ ਕਾਰਨ ਸਕੂਨ ਵੱਲ ਵੱਧਦਾ ਹਰ ਇੱਕ ਕਦਮ ਹੈ ।ਮੈਨੂੰ ਅਕਸਰ ਹੀ ਇਹ ਗੱਲ ਸੁਣਨ ਨੂੰ ਮਿਲਦੀ ਹੈ ਕਿ ਜੇ ਤੁਹਾਡਾ ਕੰਮ ਮੇਨ ਰੋਡ ਤੇ ਹੋਵੇ ਤਾਂ ਬਹੁਤ ਚੱਲੇ ਤੇ ਮੇਰਾ ਵੀ ਸਿੱਧਾ ਹੀ ਜਵਾਬ ਹੁੰਦਾ ਕਿ ਮੇਰਾ ਕੰਮ ਸਿੱਧਾ ਸਾਡੇ ਇਸੇ ਖੇਤ ਨਾਲ ਜੁੜਿਆ ਹੋਇਆ ਹੈ ਤੇ ਮੈਂ ਇਸ ਨੂੰ ਛੱਡ ਕੇ ਨਹੀਂ ਜਾ ਸਕਦਾ ।ਬਾਕੀ ਮੋਟਰ ਗੱਡੀਆਂ ਦੀ ਟੀਂ ਟੀਂ ਪੈਂ ਪੈਂ ਤੋਂ ਦੂਰ ਰਹਿਣਾ ਹੀ ਚੰਗਾ ਲੱਗਦਾ ਮੈਨੂੰ ।ਹਰ ਇੱਕ ਦਾ ਸੋਚਣ ਦਾ ਅਪਣਾ ਅਪਣਾ ਨਜ਼ਰੀਆ ਹੈ ਸੋ ਜਿਸਨੂੰ ਜਿਵੇਂ ਜ਼ਿੰਦਗੀ ਦਾ ਨਜਾਰਾ ਆਉਂਦਾ ਉਹੀ ਠੀਕ ਹੈ ।ਧੰਨਵਾਦ ਜੀ ।

01/09/2026

ਪੁਰਾਣੀਆਂ ਯਾਦਾਂ

ਆਹ ਤਸਵੀਰ ਅੱਜ ਰਾਤ 10 ਕੁ ਬਜੇ ਦੀ ਹੈ ਹੋ ਸਕਦਾ ਪਹਿਲੀ ਨਜ਼ਰ ਦੇਖ ਕੇ ਕਿਸੇ ਨੂੰ ਪਤਾ ਵੀ ਨਾ ਲੱਗੇ ਕਿ ਕੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਸੋ...
31/08/2026

ਆਹ ਤਸਵੀਰ ਅੱਜ ਰਾਤ 10 ਕੁ ਬਜੇ ਦੀ ਹੈ ਹੋ ਸਕਦਾ ਪਹਿਲੀ ਨਜ਼ਰ ਦੇਖ ਕੇ ਕਿਸੇ ਨੂੰ ਪਤਾ ਵੀ ਨਾ ਲੱਗੇ ਕਿ ਕੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਪੋਸਟ ਸਾਰੀ ਪੜਿਓ ।ਹਲਾਤ ਹਰ ਕਿਸੇ ਲਈ ਹਰ ਸਮੇਂ ਸੁਖਾਵੇਂ ਨਹੀਂ ਰਹਿੰਦੇ ਇਹੋ ਸਾਡੇ ਨਾਲ ਹੋ ਰਿਹਾ ।ਸਾਉਣ ਦਾ ਪੂਰਾ ਮਹੀਨਾ ਲੰਘ ਗਿਆ ਤੇ ਭਾਦੋਂ ਵੀ ਅੱਧੀ ਲੰਘ ਪਰ ਇੱਕ ਵੀ ਬਰਸਾਤ ਨਹੀਂ ਹੋਈ ਤੇ ਹਲਾਤ ਸੋਕੇ ਆਲੇ ਹੋਏ ਪਏ ਆ।ਹੁਣ ਕਈ ਪੜ੍ਹਨ ਆਲਿਆਂ ਨੇ ਕਹਿਣਾ ਕਿ ਸਾਡੇ ਤਾਂ ਬਹੁਤ ਮੀਂਹ ਪਇਆ ਪਰ ਸਾਡੇ ਤਾਂ ਸੱਚੀ ਸੋਕਾ ਪਇਆ ਹੋਇਆ ਹੈ ।ਚਲੋ ਕੁਦਰਤ ਅੱਗੇ ਜੋਰ ਕੋਈ ਨਹੀਂ ਤਾਂ ਫਸਲ ਤੇ ਫਲਦਾਰ ਪੌਦੇ ਬਚਾਉਣ ਲਈ ਕੋਸ਼ਿਸ਼ ਜਾਰੀ ਨੇ ਤੇ ਸਵੇਰ ਤੋਂ ਸਾਮ ਚੱਕਰੀ ਵੱਜੀਂ ਰਹਿੰਦੀ ਆ ਤੇ ਗਿੱਟੇ ਗੋਡੇ ਲਿੱਬੜੇ ਰਹਿੰਦੇ ਆ ।ਹੁਣ ਵੀ ਪਾਣੀ ਆਲੇ ਡੱਗ ਤੇ ਮੋਟਰ ਪਾਇਪ ਪੱਟੀ ਗਈ ਤੇ ਆ ਹਾਲ ਹੋ ਗਿਆ ।ਕੁੰਮੈਂਟਾਂ ਦਾ ਤੇ ਸੁਨੇਹਿਆਂ ਦਾ ਜਬਾਵ ਨਾ ਦੇ ਪਾਉਣ ਦਾ ਇਹੋ ਮੁੱਖ ਕਾਰਨ ਹੈ ਕਿ ਸੁਰਤ ਬੌਂਦਲੀ ਪਈ ਸੋ ਮਾਫ਼ੀ ਚਾਹੁਣੇ ਆ ਜਵਾਬ ਨਾ ਦੇ ਸਕਣ ਕਰਕੇ ਤੇ ਆੳਣ ਆਲੇ ਸਮੇਂ ਵਿੱਚ ਪੂਰੀ ਕੋਸ਼ਿਸ਼ ਰਹੂ ਜਵਾਬ ਦੇਣ ਦੀ ਸੋ ਉਮੀਦ ਕਰਦੇ ਆ ਕਿ ਤੁਸੀਂ ਸਾਡੀ ਮਬਬੂਰੀ ਨੂੰ ਸਮਝੋਗੇ ।ਧੰਨਵਾਦ ਜੀ ।

ਜਿੱਥੇ ਛਾਂ ਛੇਤੀ ਚਾਹੀਦੀ ਹੈ ਉੱਥੇ ਸੁਹੰਜਨਾ ਦਾ ਬੂਟਾ ਲਾਇਆ ਜਾ ਸਕਦਾ ਹੈ।
30/08/2026

ਜਿੱਥੇ ਛਾਂ ਛੇਤੀ ਚਾਹੀਦੀ ਹੈ ਉੱਥੇ ਸੁਹੰਜਨਾ ਦਾ ਬੂਟਾ ਲਾਇਆ ਜਾ ਸਕਦਾ ਹੈ।

30/08/2026

ਨਿੰਬੂ

ਫਲਦਾਰ ,ਫੁੱਲਦਾਰ ਤੇ ਛਾਂਦਾਰ ਬੂਟੇ ਲਗਾਉਣ ਦੇ ਨਾਲ ਨਾਲ ਕਟਾਈ ਛਾਂਟਾਈ ਵੀ ਭਾਲਦੇ ਆ।ਸਾਡੇ ਘਰ ਨੂੰ ਜਾਂਦੇ ਰਾਹ ਤੇ ਬਹੁਤ ਸਾਰੇ ਪੌਦੇ ਲੱਗੇ ਹੋਏ ਹ...
29/08/2026

ਫਲਦਾਰ ,ਫੁੱਲਦਾਰ ਤੇ ਛਾਂਦਾਰ ਬੂਟੇ ਲਗਾਉਣ ਦੇ ਨਾਲ ਨਾਲ ਕਟਾਈ ਛਾਂਟਾਈ ਵੀ ਭਾਲਦੇ ਆ।ਸਾਡੇ ਘਰ ਨੂੰ ਜਾਂਦੇ ਰਾਹ ਤੇ ਬਹੁਤ ਸਾਰੇ ਪੌਦੇ ਲੱਗੇ ਹੋਏ ਹਨ ਬਲਕਿ ਰਾਹ ਤਾਂ ਸਾਡੇ ਪਿੰਡ ਦੇ 30-40 ਘਰਾਂ ਦੇ ਖੇਤਾਂ ਨੂੰ ਜਾਂਦਾ ਹੈ ਪਰ ਝੋਨਾ ਲੱਗਿਆ ਹੋਣ ਕਰਕੇ ਸਾਰੇ ਬਹੁਤ ਜ਼ਿਆਦਾ ਕੰਮ ਵਿੱਚ ਫਸੇ ਆ ਹੋਏ ਖੁੰਡ ਤੇ ਬੈਠਣਾ ਦਾ ਸਮਾਂ ਵੀ ਨਹੀਂ ਕਿਉਂਕਿ ਝੋਨੇ ਦੀ ਗੋਡਾਈ ਕਰਦੇ ਹੁੰਦੇ ਆ ਸੋ ਸਾਰੇ ਜਣਿਆਂ ਦੀ ਮਜਬੂਰੀ ਸਮਝਦੇ ਆਪਾਂ ਹੀ ਇਹ ਜਿੰਮੇਵਾਰੀ ਚੱਕੀ ਤੇ ਲੰਘਣ ਜੋਗਾ ਥਾਂ ਬਣਾਉਣ ਲੱਗੇ ਪਹੀ ਤੋਂ ।ਫੇਰ ਕੁਝ ਵਿਦਵਾਨ ਸਾਥ ਦੇਣ ਦੀ ਥਾਂ ਕੱਲੀਆਂ ਸਲਾਹਾਂ ਦੇਣ ਪਹੁੰਚੇ ਪਰ ਗਰਮੀ ਜਿਆਦਾ ਹੋਣ ਆਪਣਾ ਮਨ ਸਲਾਹਾਂ ਮੰਨਣ ਦੇ ਅਨੁਕੂਲ ਬਿਲਕੁਲ ਨਹੀਂ ਸੀ ਸੋ ਥੋੜੇ ਸਖਤ ਸ਼ਬਦਾਂ ਨਾਲ ਉਨ੍ਹਾਂ ਨੂੰ ਜਾਣ ਦਾ ਰਾਹ ਦਿਖਾ ਦਿੱਤਾ ਤੇ ਆਪਾਂ ਕੰਮ ਨਿਬੇੜ ਕੇ ਵਾਪਸ ਆ ਗਏ ।ਆਖਰੀ ਸਮੇਂ ਦੌਰਾਨ ਦੋ ਸਾਥੀਆਂ ਦੁਆਰਾ ਦਿੱਤਾ ਸਹਿਯੋਗ ਸ਼ਲਾਘਾਯੋਗ ਸੀ।ਧੰਨਵਾਦ ਜੀ ।

29/08/2026

ਨਾਸ਼ਪਾਤੀ ਬਾਰੇ

Address

Maur Mandi
151509

Website

Alerts

Be the first to know and let us send you an email when Jas natural farms posts news and promotions. Your email address will not be used for any other purpose, and you can unsubscribe at any time.

Contact The Organization

Send a message to Jas natural farms:

Shortcuts

Share