21/08/2026
ਬੰਦੀ ਸਿੰਘਾਂ ਦੀ ਰਿਹਾਈ ਲਈ ਪੂਰਾ ਪੰਜਾਬ ਮੁਕੰਮਲ ਰਿਹਾ ਬੰਦ
ਮੋਗਾ ਜ਼ਿਲ੍ਹੇ ਵਿੱਚ ਵੀ ਬੰਦ ਦਾ ਵਿਆਪਕ ਅਸਰ,ਕੋਟ ਈਸੇ ਖਾਂ ਵਿਖੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕੀਤੀ ਸ਼ਮੂਲੀਅਤ
ਮੋਗਾ/ਕੋਟ ਈਸੇ ਖਾਂ, 21 ਅਗਸਤ ( )ਕੌਮੀ ਇਨਸਾਫ ਮੋਰਚਾ ਮੋਹਾਲੀ ਦੇ ਸੱਦੇ ’ਤੇ ਬੰਦੀ ਸਿੰਘਾਂ ਦੀ ਰਿਹਾਈ ਅਤੇ 15 ਅਗਸਤ ਨੂੰ ਚੰਡੀਗੜ੍ਹ ਵਿਖੇ ਸਿੱਖਾਂ ਨਾਲ ਹੋਏ ਕਥਿਤ ਜੁਲਮ ਦੇ ਵਿਰੋਧ ਵਿੱਚ ਅੱਜ 21 ਅਗਸਤ ਨੂੰ ਪੂਰਾ ਪੰਜਾਬ ਮੁਕੰਮਲ ਤੌਰ ’ਤੇ ਬੰਦ ਰਿਹਾ,ਇਸ ਬੰਦ ਦਾ ਮੋਗਾ ਜ਼ਿਲ੍ਹੇ ਵਿੱਚ ਵੀ ਵਿਆਪਕ ਅਸਰ ਦੇਖਣ ਨੂੰ ਮਿਲਿਆ ਅਤੇ ਜ਼ਿਲ੍ਹੇ ਦੇ ਵੱਖ-ਵੱਖ ਕਸਬਿਆਂ ਤੇ ਮੋਗਾ ਸ਼ਹਿਰ ਵਿੱਚ ਦੁਕਾਨਾਂ ਅਤੇ ਵਪਾਰਕ ਅਦਾਰੇ ਬੰਦ ਰਹੇ,ਮੋਗਾ ਜ਼ਿਲ੍ਹੇ ਦੇ ਧਰਮਕੋਟ,ਕੋਟ ਈਸੇ ਖਾਂ,ਫਤਿਹਗੜ੍ਹ ਪੰਜਤੂਰ,ਅਜੀਤਵਾਲ,ਬੱਧਨੀ ਕਲਾਂ,ਨਿਹਾਲ ਸਿੰਘ ਵਾਲਾ,ਬਾਘਾ ਪੁਰਾਣਾ,ਸਮਾਲਸਰ ਅਤੇ ਮੋਗਾ ਸ਼ਹਿਰ ਵਿੱਚ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ,ਇਸੇ ਕੜੀ ਤਹਿਤ ਕੋਟ ਈਸੇ ਖਾਂ ਚੌਕ ਵਿਖੇ ਕੌਮੀ ਇਨਸਾਫ ਮੋਰਚੇ ਦੀ ਕਾਲ ’ਤੇ ਵੱਖ-ਵੱਖ ਕਿਸਾਨ, ਮਜ਼ਦੂਰ ਅਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਇਕੱਠੇ ਹੋ ਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਬੁਲੰਦ ਕੀਤਾ,ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਬਹਿਰਾਮਕੇ ਦੇ ਸੂਬਾ ਪ੍ਰਧਾਨ ਬਲਵੰਤ ਸਿੰਘ ਬਹਿਰਾਮਕੇ, ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ,ਅਕਾਲੀ ਦਲ ਵਾਰਿਸ ਪੰਜਾਬ ਦੇ ਜਸਵਿੰਦਰ ਸਿੰਘ ਸਿੱਧੂ,ਦਲ ਖਾਲਸਾ ਦੇ ਜਗਜੀਤ ਸਿੰਘ ਖੋਸਾ,ਨਾਮਦੇਵ ਸਭਾ ਦੇ ਪ੍ਰਧਾਨ ਤਰਸੇਮ ਸਿੰਘ ਗਿੱਲ ਕੋਟ ਈਸੇ ਖਾਂ,ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਹੀਰਾ ਸਿੰਘ ਦੌਲੇਵਾਲਾ,ਸ਼ੇਰੇ ਪੰਜਾਬ ਕਿਸਾਨ ਯੂਨੀਅਨ ਦੇ ਕੁਲਵੰਤ ਸਿੰਘ ਫੌਜੀ ਖੋਸਾ,ਪੀ.ਪੀ.ਏ. ਯੂਨੀਅਨ ਤੋਂ ਗੁਰਪ੍ਰੀਤ ਸਿੰਘ ਮਸੀਤਾਂ ਅਤੇ ਲੱਖੋਵਾਲ ਜਥੇਬੰਦੀ ਤੋਂ ਮੋਹਣ ਸਿੰਘ ਜੀਂਦੜਾ ਸਮੇਤ ਹੋਰ ਆਗੂਆਂ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਹਾਜ਼ਰੀ ਲਵਾਈ,ਆਗੂਆਂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਲੰਮੇ ਸਮੇਂ ਤੋਂ ਲਟਕਦਾ ਆ ਰਿਹਾ ਹੈ ਅਤੇ ਜਿਨ੍ਹਾਂ ਸਿੱਖ ਕੈਦੀਆਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ, ਉਨ੍ਹਾਂ ਦੀ ਰਿਹਾਈ ਲਈ ਸਰਕਾਰਾਂ ਨੂੰ ਤੁਰੰਤ ਫੈਸਲਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਅਤੇ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਤੇ ਸੰਗਤ ਨੂੰ ਇਸ ਸੰਘਰਸ਼ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ,ਆਗੂਆਂ ਨੇ 15 ਅਗਸਤ ਨੂੰ ਚੰਡੀਗੜ੍ਹ ਵਿਖੇ ਵਾਪਰੀ ਘਟਨਾ ਸਬੰਧੀ ਵੀ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸ਼ਾਂਤਮਈ ਢੰਗ ਨਾਲ ਆਪਣੀਆਂ ਮੰਗਾਂ ਲਈ ਆਵਾਜ਼ ਉਠਾਉਣ ਵਾਲੀਆਂ ਸੰਗਤਾਂ ਨਾਲ ਕਿਸੇ ਵੀ ਤਰ੍ਹਾਂ ਦਾ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ,ਇਸ ਮੌਕੇ ਪਿੱਪਲ ਸਿੰਘ ਕੋਟ ਸਦਰ ਖਾਂ ਬੀਕੇਯੂ ਤੋਤੇਵਾਲ,ਗੁਰਚਰਨ ਸਿੰਘ ਬੀਕੇਯੂ ਤੋਤੇਵਾਲ,ਲਖਵਿੰਦਰ ਸਿੰਘ ਢੋਲੇਵਾਲ ਬੀਕੇਯੂ ਤੋਤੇਵਾਲ,ਗੁਰਚਰਨ ਨੰਬਰਦਾਰ ਬੀਕੇਯੂ ਤੋਤੇਵਾਲ,ਲੀਡਰ ਨੰਬਰਦਾਰ ਬੀਕੇਯੂ ਤੋਤੇਵਾਲ,ਸਾਰਜ ਸਿੰਘ ਬਹਿਰਾਮਕੇ ਦਲ ਖਾਲਸਾ,ਅੰਗਰੇਜ਼ ਸਿੰਘ ਬੀਕੇਯੂ ਬਹਿਰਾਮਕੇ,ਤੋਤਾ ਸਿੰਘ ਬੀਕੇਯੂ ਬਹਿਰਾਮਕੇ,ਗੁਰਜੀਤ ਸਿੰਘ ਕੜਾਹੇਵਾਲਾ ਬੀਕੇਯੂ ਤੋਤੇਵਾਲ,ਬੇਅੰਤ ਸਿੰਘ ਕੜਾਹੇਵਾਲਾ ਬੀਕੇਯੂ ਤੋਤੇਵਾਲ,ਸੁਰਜੀਤ ਸਿੰਘ ਖਾਲਿਸਤਾਨੀ,ਕਰਮਜੀਤ ਸਿੰਘ ਰਸੂਲਪੁਰ ਅਕਾਲੀਦਲ ਵਾਰਿਸ ਪੰਜਾਬ ਦੇ,ਸਵੱਰਨ ਸਿੰਘ ਕੋਟ ਸਦਰ ਖਾਂ ਬੀਕੇਯੂ ਬਹਿਰਾਮਕੇ,ਬਚਿੱਤਰ ਸਿੰਘ ਮਹਿਲ,ਗੁਰਮੀਤ ਸਿੰਘ ਸੈਕਟਰੀ,ਅਮਰਜੀਤ ਸਿੰਘ ਸਿੱਧੂ,ਮੇਹਰ ਸਿੰਘ,ਰਣਜੀਤ ਸਿੰਘ,ਗੁਰਦੀਪ ਸਿੰਘ ਸੰਘਰਸ਼ ਕਮੇਟੀ,ਮਹਿਲ ਸਿੰਘ ਗਲੋਟੀ ਬੀਕੇਯੂ ਤੋਤੇਵਾਲ,ਰਣਯੋਧ ਸਿੰਘ ਮਸੀਤਾਂ ਬੀਕੇਯੂ ਤੋਤੇਵਾਲ,ਮਨਜੀਤ ਸਿੰਘ ਰਸੂਲਪੁਰ ਬੀਕੇਯੂ ਤੋਤੇਵਾਲ,ਸਰਬਜੀਤ ਸਿੰਘ ਜੀਂਦੜਾ ਬੀਕੇਯੂ ਤੋਤੇਵਾਲ ਦੇ ਆਗੂਆਂ ਨੇ ਹਾਜਰੀ ਲਵਾਈ,ਇਸ ਮੌਕੇ ਸਮੂਹ ਆਗੂਆਂ ਨੇ ਕੌਮੀ ਇਨਸਾਫ ਮੋਰਚੇ ਦੀਆਂ ਮੰਗਾਂ ਦੀ ਹਮਾਇਤ ਕਰਦਿਆਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਤੱਕ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ।
ਵੱਲੋਂ:
ਸਮੂਹ ਕਿਸਾਨ, ਮਜ਼ਦੂਰ ਅਤੇ ਸਿੱਖ ਜਥੇਬੰਦੀਆਂ ਦੇ ਆਗੂ
ਮੋਗਾ ਜ਼ਿਲ੍ਹਾ