ਘੋਲੀਆ ਕਲਾਂ

ਘੋਲੀਆ ਕਲਾਂ ਮੋਗੇ ਜਿਲੇ ਦੀ ਸ਼ਾਨ

*ਕੌਣ ਕਹਿੰਦਾ ਜਾ ਬੱਦਲਾਂ ਨੂੰ -----------*ਕੌਣ ਕਹਿੰਦਾ ਜਾ ਬੱਦਲਾਂ ਨੂੰਕਿ ਔੜਾਂ ਲੱਗੀਆਂ ਨੇ, ਮਾਰੂਥਲਾਂ 'ਚ ਲੋਕੋ ਪਾਣੀ  ਕੌਣ ਪਹੁੰਚਾਉਂਦਾ ਏ...
25/06/2025

*ਕੌਣ ਕਹਿੰਦਾ ਜਾ ਬੱਦਲਾਂ ਨੂੰ -----------*

ਕੌਣ ਕਹਿੰਦਾ ਜਾ ਬੱਦਲਾਂ ਨੂੰ
ਕਿ ਔੜਾਂ ਲੱਗੀਆਂ ਨੇ,
ਮਾਰੂਥਲਾਂ 'ਚ ਲੋਕੋ ਪਾਣੀ
ਕੌਣ ਪਹੁੰਚਾਉਂਦਾ ਏ,

ਕੌਣ ਫੁੱਲਾਂ ਨੂੰ ਕਹਿੰਦਾ
ਮਹਿਕਾਂ ਵੰਡਣ ਲਈ,
ਪੰਛੀਆਂ ਤਾਈਂ ਉੱਡਣਾ
ਗਾਉਣਾ ਕੌਣ ਸਿਖਾਉਂਦਾ ਏ,

ਸਿਰਜਣਹਾਰ ਦੀ ਸਿਰਜੀ
ਦੁਨੀਆਂ ਚੱਲ ਰਹੀ,
ਬੰਦਾ ਤਾਂ ਬਸ ਐਂਵੇਂ
ਝੂਠੇ ਭਰਮ ਪੁਗਾਉਂਦਾ ਏ,

' ਦਿਓਲ 'ਸਦੀਵੀ ਰਹਿਣੇ ਨੇ
ਰੰਗ ਕੁਦਰਤ ਦੇ,
ਬੰਦਾ ਤਾਂ ਬਸ ਦੋ ਦਿਨ
ਮੇਲਾ ਵੇਖਣ ਆਉਂਦਾ ਏ।

ਨਿਰਮਲ ਸਿੰਘ ਦਿਓਲ

ਮੇਰਾ ਤੌਖਲਾ ਸੱਚ ਨਿਕਲਿਆਸੁਘੜ ਸਿਆਣਾਖੱਚ ਨਿਕਲਿਆਕੂਜਾ ਮਿਸ਼ਰੀਵਰਗਾ ਬਾਹਰੋਂਅੰਦਰੋਂ ਕੌੜਾਅੱਕ ਨਿਕਲਿਆਰਹੇ ਸਮਝਦੇ ਹੀਰਾ ਜਿਸਨੂੰਉਹ ਤਾਂ ਕੱਚਾਕੱਚ ...
26/05/2025

ਮੇਰਾ ਤੌਖਲਾ
ਸੱਚ ਨਿਕਲਿਆ
ਸੁਘੜ ਸਿਆਣਾ
ਖੱਚ ਨਿਕਲਿਆ

ਕੂਜਾ ਮਿਸ਼ਰੀ
ਵਰਗਾ ਬਾਹਰੋਂ
ਅੰਦਰੋਂ ਕੌੜਾ
ਅੱਕ ਨਿਕਲਿਆ

ਰਹੇ ਸਮਝਦੇ
ਹੀਰਾ ਜਿਸਨੂੰ
ਉਹ ਤਾਂ ਕੱਚਾ
ਕੱਚ ਨਿਕਲਿਆ

ਬਾਹਰੋਂ ਲਿਫਾਫਾ
ਵੱਡਾ ਲੱਗਿਆ
ਵਿੱਚੋਂ ਨਾ ਪਰ
ਕੱਖ ਨਿਕਲਿਆ

ਅਸੀਂ ਸਮਝਿਆ
ਰੂਹ ਦਾ ਹਾਣੀ
ਉਹ ਬੁੱਕਲ ਦਾ
ਸੱਪ ਨਿਕਲਿਆ

ਦਿਲ ਦੇ ਤਖਤ
ਬਿਠਾਇਆ ਜੀਹਨੂੰ
ਲਾ ਸੀਨੇ ਤੇ
ਪੱਛ ਨਿਕਲਿਆ

ਸ਼ੀਤਲ ਝਰਨਾਂ
ਜਾਪਣ ਵਾਲਾ
ਅੰਦਰੋਂ ਤਪਦਾ
ਭੱਠ ਨਿਕਲਿਆ

ਅਣਜੰਮੀਆਂ ਨੂੰ
ਬੈਠੀ ਰੋਵੇ
ਹੁੱਬਕੇ ਜੰਮਿਆ
ਲੱਥ ਨਿਕਲਿਆ

ਸਮਝਾਵਣ ਖਾਤਰ
ਸੱਦਿਆ ਜੀਹਨੂੰ
ਦੇ ਕੇ ਪੁੱਠੀ
ਮੱਤ ਨਿਕਲਿਆ

ਸੱਚ ਦਾ ਹੋਕਾ
ਦੇਵਣ ਵਾਲਾ
ਆਪ ਲਾਹੌਰੀ
ਗੱਪ ਨਿਕਲਿਆ

ਖੁਦ ਨੂੰ ਪੂਰਾ
ਦੱਸਣ ਵਾਲਾ
ਪੌਣੇ ਤੋਂ ਵੀ
ਘੱਟ ਨਿਕਲਿਆ

ਜਦ ਕੁਲਵਿੰਦਰਾ
ਦਿੱਤੀਆਂ ਜਰ੍ਹਬਾਂ
ਸੋਲਾਂ ਦੂਣੀ
ਅੱਠ ਨਿਕਲਿਆ

ਕੁਲਵਿੰਦਰ ਸਿੱਧੂ ਕਾਮੇ ਕਾ

ਚੇਤ ਦੀ ਸੰਗਰਾਂਦ ਆਉਣੀ ਤਾਂ ..ਸਾਰੀਆਂ ਬੀਬੀਆਂ ਨੇ ਸਵੇਰੇ ਸਵੇਰੇ ਗੋਹੇ ਦੇ ਨਾਲ ਕੰਧਾਂ ,ਕੌਲਿਆਂ ਉੱਤੇ ਚੇਤ ਵਾਹੁਣਾ .. ਗੋਹੇ ਨਾਲ ਪੰਜਾਬੀ ਵਿੱਚ...
14/03/2025

ਚੇਤ ਦੀ ਸੰਗਰਾਂਦ ਆਉਣੀ ਤਾਂ ..ਸਾਰੀਆਂ ਬੀਬੀਆਂ ਨੇ ਸਵੇਰੇ ਸਵੇਰੇ ਗੋਹੇ ਦੇ ਨਾਲ ਕੰਧਾਂ ,ਕੌਲਿਆਂ ਉੱਤੇ ਚੇਤ ਵਾਹੁਣਾ .. ਗੋਹੇ ਨਾਲ ਪੰਜਾਬੀ ਵਿੱਚ ਲਿਖਣਾ ...!
” ਚੜ੍ਹਿਆ ਚੇਤ ਖਿੜ੍ਹਿਆ ਖੇਤ “
ਫੁੱਲ ਬੂਟੇ ਵਾਹੁਣੇ ..!!
ਦਾਦੀ ਨੇ ਕਹਿਣਾ , ਚੇਤ ਵਾਹੁਣਾ ਚੰਗਾ ਸ਼ਗਨ ਹੁੰਦਾ ਹੈ ..ਘਰ ਵਿੱਚ ਬਰਕਤ ਬਣੀ ਰਹਿੰਦੀ ਹੈ ..!!
ਚੇਤ ਦੀ ਬਦਲਦੀ ਰੁੱਤ , ਗਰਮੀ ਦੀ ਸ਼ੁਰੁਆਤ , ਖਿੜ੍ਹੀਆਂ ਸਰੋਂ ...ਕਣਕ ਆਉਣ ਦੀ ਤਿਆਰੀ ਸ਼ੁਰੂ ਕਰ ਦੇਣੀ ..ਸਾਰੇ ਪਾਸੇ ਬਹਾਰ ਹੀ ਬਹਾਰ ਨਜ਼ਰ ਆਉਂਦੀ .. !
ਸਰਦੀਆਂ ਦਾ ਭਾਰੇ ਕੱਪੜਿਆਂ ਦਾ ਬੋਝ ਲਹਿ ਜਾਂਦਾ .. !!

ਬੇਬੇ ਨੇ ਕਹਿਣਾ , “ਭਾਈ ,ਅੱਜ ਮੰਜੇ ਬਾਹਰ ਕੱਢ ਲਵੋ ,
ਰਾਤ ਨੂੰ ,ਫਿਰ ਚੇਤ ਨੀ ਪਾੜ੍ਹਨਾ “
(ਮਤਲਬ ਚੇਤ ਦੇ ਮਹੀਨੇ ਮੰਜੇ ਬਾਹਰ ਨਹੀਂ ਸੀ ਕੱਢਦੇ )

ਰਾਤ ਨੂੰ ਮੰਜਿਆਂ ਦੀਆਂ ਲਾਈਨਾਂ .. .. ਚੰਦ ਚਾਂਦਨੀ ਤੇ ਖਿੜ੍ਹੀਆਂ ਰਾਤਾਂ .. ਰਾਕਟ ਲੱਭਦੇ ਲੱਭਦੇ ..ਪਤਾ ਹੀ ਨਾ ਚੱਲਦਾ ਕਦੋਂ ਸੌਂ ਜਾਂਦੇ .. !

ਕਦੇ ਪੂਛਲ ਤਾਰੇ ਨੂੰ ਲੱਭਣਾ ਤੇ ਕਦੇ ਧਰੂ ਤਾਰੇ ਨੂੰ ...!

ਬਾਹਰ ਖੁੱਲ੍ਹੇ ਅਸਮਾਨ ਹੇਠ ਸੌਦਿਆਂ , ਰੋਜ਼ਾਨਾ (ਬੇਸ਼ੱਕ ਬੱਚੇ ਸੀ )ਪਰ ਤਾਰਿਆਂ ਦੀ ਦੁਨੀਆਂ ਵਿੱਚ ਜਰੂਰ ਖੁੱਭਦੇ ..ਵੱਡਿਆਂ ਤੋਂ ਬ੍ਰਹਿਮੰਡ ਬਾਰੇ ਕੁਝ ਰੋਜ਼ ਨਵਾਂ ਸੁਣਨ ਨੂੰ ਜੀ ਕਰਦਾ ..!

ਹੁਣ ਤਾਰਿਆਂ ਦੀ ਛਾਵੇਂ ਸੌਣਾ ਹੀ ਭੁੱਲ ਗਏ ਹਾਂ ..!

ਪੁਰਖੇ ਚਲੇ ਗਏ ਤਾਂ ,ਰਿਵਾਜ ਤੇ ਸ਼ਗਨ ਵੀ ਖਤਮ ਹੋ ਗਏ .. !!

ਵਕਤ ਬਦਲਣ ਨਾਲ ਅਸੀਂ ਕੋਠੀਆਂ ਦੇ ਗੁਲਾਮ ਹੋ ਗਏ .. !
ਦਿਨ ਰਾਤ ਗਰਮੀ-ਸਰਦੀ , ਇਕੋ ਬੈਡਰੂਮ ,ਕਦੇ ਹੀਟਰ ਅਤੇ ਕਦੇ ਏ ਸੀ.. !!
ਦਰੱਖਤਾਂ ਦੀਆਂ ਛਾਵਾਂ ਹੇਠ ਰਲ-ਮਿਲ ਬੈਠਣਾ ਸੁਫਨਾ ਹੋ ਗਿਆ ਹੈ ..ਬੇਰੌਣਕੇ ਘਰ .. ਹਰ ਘਰ ਵਿੱਚ ਦੋ ,ਤਿੰਨ ਜਾਂ ਚਾਰ ਜੀਅ ਹਨ ..ਖਿੜਖਿੜ੍ਹ ਹੱਸਣ ਵਾਲੀਆਂ ਕੁੜੀਆਂ ਅਲੋਪ ਹੋ ਗਈਆਂ ਹਨ .. ਨਾ ਆਂਢ ਗੁਆਂਢ ਨਾਲ ਕੋਈ ਮੇਲ ਮਿਲਾਪ ਨਾ ,ਚੀਜ਼ ਵਸਤ ਦਾ ਵਟਾਂਦਰਾ , ਬਸ ਆਪਣੇ ਆਪਣੇ ਘਰ ਫੋਨਾਂ ਦੇ ਗੁਲਾਮ .. ਨਿੱਤ ਨਵੀਆਂ ਟੈਸ਼ਨਾਂ ਸਹੇੜਦੇ ਇਕੱਲਤਾ ਦਾ ਸੰਤਾਪ ਭੋਗ ਰਹੇ ਹਾਂ...!

ਘਰਾਂ ਵਿੱਚ ਪਦਾਰਥਾਂ ਦੀ ਬਹੁਤਾਤ , ਬਰੈਡਡ ਕੱਪੜੇ ..ਆਧੁਨਿਕ ਸਹੂਲਤਾਂ ਪਰ ਚਿਹਰੇ ਉਦਾਸ ਤੇ ਮਨ ਨਿਰਾਸ਼ ਹਨ .. ਬਨ੍ਹੇਰਿਆਂ ਤੇ ਕਾਗ ਵੀ ਨਹੀਂ ਬੋਲਦੇ .. ਨਾ ਹੀ ਚਿੜੀਆਂ ਘੁੱਗੀਆਂ ਚੋਗ ਦੀ ਉਡੀਕ ਕਰਦੀਆਂ ਵਿਹੜੇ ਵਿੱਚ ਆਉਂਦੀਆਂ ਹਨ ..ਕਿਉਂਕੇ ਅਸੀਂ ਕੋਠੀਆਂ ਪਾ ਕੇ ਪੰਛੀਆਂ ਨੂੰ ਵੀ ਘਰ ਨਿਕਾਲਾ ਦੇ ਦਿੱਤਾ ਹੈ ..!!

ਬੇਸ਼ੱਕ ਵਿਗਿਆਨ ਤੋਂ ਬਹੁਤ ਕੁਝ ਨਵਾਂ ਜਾਣ ਲਿਆ ਹੈ ਪਰ ..

ਜਿਹੜੀ ਸਾਇੰਸ ਤਾਰਿਆਂ ਨੂੰ ਸ਼ਪਤਰਿਸ਼ੀ ਕਹਿੰਦੀ ਹੈ .. ਕਦੇ ਸਾਡੀ ਬੇਬੇ ਦੇ ਵਿਗਿਆਨ ਵਿੱਚ ਇਹ ਸੱਤ ਤਾਰੇ ..ਮੰਜਾ, ਬੰਦਾ ਕੁੱਤਾ ਤੇ ਚੋਰ ਹੋਇਆ ਕਰਦੇ ਸਨ ... !!

ਵੈਸੇ ਬੇਸ਼ੱਕ ਸਾਡੀਆਂ ਨਾਨੀਆਂ ਦਾਦੀਆਂ ਅਨਪੜ੍ਹ ਹੁੰਦੀਆਂ ਸਨ ਪਰ ਉਹਨਾਂ ਦਾ ਵਿਗਿਆਨ ਬਹੁਤ ਮਨੋਰੰਜਕ ਹੁੰਦਾ ਸੀ ...!!

ਬੀਤੇ ਦੀਆਂ ਬਾਤਾਂ ਹੁਣ ਵਲੂੰਧਰ ਧਰਦੀਆਂ ਹਨ ..!!

ਚੇਤ ਦੀ ਸੰਗਰਾਂਦ ਸਭ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ...!
(ਜਗਦੀਪ ਸਿੰਘ ਗਿੱਲ ਘੋਲੀਆ ਕਨੇਡਾ)

🙏Kabaddi Cup 2025 Gholia Kalan🙏
15/01/2025

🙏Kabaddi Cup 2025 Gholia Kalan🙏

ਸ਼ਹੀਦ ਘੀਲਾ ਸਿੰਘ ਯਾਦਗਾਰੀ ਸਲਾਨਾ ਖੇਡ ਮੇਲਾ ਘੋਲੀਆ ਕਲਾਂ 28/29 ਜਨਵਰੀ 2025।
25/12/2024

ਸ਼ਹੀਦ ਘੀਲਾ ਸਿੰਘ ਯਾਦਗਾਰੀ ਸਲਾਨਾ ਖੇਡ ਮੇਲਾ ਘੋਲੀਆ ਕਲਾਂ 28/29 ਜਨਵਰੀ 2025।

ਅੱਖਾਂ ਦੇ ਟੈਸਟ ਲਈ ਗੋਰਿਆਂ ਦੇ ਇਲਾਕੇ ਵਿਚ ਇੱਕ ਡਾਕਟਰ ਕੋਲੋਂ ਟਾਈਮ ਲੈ ਲਿਆ ਆਖਣ ਲੱਗਾ ਕੇ 85 ਡਾਲਰ ਪੈ ਕਰਨੇ ਪੈਣਗੇ !ਮਿਥੇ ਟਾਈਮ ਸੁਵੇਰੇ ਗਿਆ...
12/12/2024

ਅੱਖਾਂ ਦੇ ਟੈਸਟ ਲਈ ਗੋਰਿਆਂ ਦੇ ਇਲਾਕੇ ਵਿਚ ਇੱਕ ਡਾਕਟਰ ਕੋਲੋਂ ਟਾਈਮ ਲੈ ਲਿਆ
ਆਖਣ ਲੱਗਾ ਕੇ 85 ਡਾਲਰ ਪੈ ਕਰਨੇ ਪੈਣਗੇ !
ਮਿਥੇ ਟਾਈਮ ਸੁਵੇਰੇ ਗਿਆਰਾਂ ਵਜੇ ਓਥੇ ਪਹੁੰਚਿਆ ਤਾਂ ਡਾਕਟਰ ਨੇ ਸਭ ਤੋਂ ਪਹਿਲਾਂ ਨਜਰ ਦੀ ਹਿਸਟਰੀ ਪੁੱਛੀ,ਕੰਮ ਪੁੱਛਿਆ ਤੇ ਮਗਰੋਂ ਕੰਧ ਤੇ ਲਿਖੇ ਛੋਟੇ ਮੋਟੇ ਅੱਖਰ ਪੜਾਏ!
ਫੇਰ ਕਹਿੰਦਾ ਸ਼ਾਮੀਂ ਪੰਜ ਵਜੇ ਫੇਰ ਆਉਣਾ ਪਊ ਕੁਝ ਹੋਰ ਟੈਸਟ ਕਰਨੇ ਨੇ!
ਕਾਊਂਟਰ ਤੇ ਬੈਠੀ ਕੁੜੀ ਚਾਲੀ ਡਾਲਰ ਚਾਰਜ ਕਰ ਆਖਣ ਲੱਗੀ ਕੇ ਬਾਕੀ ਦੇ ਪੰਜਤਾਲੀ ਸ਼ਾਮੀਂ ਪੇ ਕਰ ਦੇਵੀਂ !
ਸ਼ਾਮੀਂ ਇੱਕ ਵਾਰ ਫੇਰ ਪਹੁੰਚਿਆ ਤਾਂ ਡਾਕਟਰ ਨੇ ਜਾਂਦਿਆਂ ਹੀ ਅੱਖਾਂ ਵਿਚ ਦਾਰੂ ਪਾ ਦਿੱਤਾ ਤੇ ਨਾਲ ਹੀ ਖੱਬੀ ਅੱਖ ਢੱਕਣ ਲਈ ਇੱਕ ਕਾਲਾ "ਪੈਚ" ਫੜਾ ਦਿੱਤਾ !
ਹੁਣ ਪੈਚ ਦੇ ਪਿੱਛੇ ਲੱਗਾ ਲਾਸਟਿਕ ਛੋਟਾ ਤੇ ਮੇਰੀ ਪੱਗ ਵੱਡੀ ...ਜਦੋਂ ਪਿੱਛੋਂ ਦੀ ਘੁਮਾ ਕੇ ਲਿਆਵਾਂ ਲਾਸਟਿਕ ਟੁੱਟ ਜਾਇਆ ਕਰੇ ..ਅਗਲਿਆਂ ਦੇ ਇਸੇ ਚੱਕਰ ਵਿਚ ਤਿੰਨ ਚਾਰ ਪੈਚ ਬੇਕਾਰ ਹੋ ਗਏ !
ਹਾਰ ਕੇ ਓਹਨਾ ਅੰਦਰੋਂ ਦੂਜੀ ਮਸ਼ੀਨ ਕੱਢ ਲਿਆਂਦੀ !
ਪਰ ਇਸ ਵਾਰ ਮੇਰੀ ਅੱਠ ਮੀਟਰ ਅੰਮ੍ਰਿਤਸਰੀ ਪੱਗ ਦੀ ਚੁੰਜ ਰੁਕਾਵਟ ਬਣ ਗਈ !
ਅਖੀਰ ਕੋਈ ਗੱਲ ਨਾ ਬਣਦੀ ਦੇਖ ਮੈਂ ਵਾਹਿਗੁਰੂ ਆਖ ਪੱਗ ਲਾਹ ਕੇ ਇੱਕ ਪਾਸੇ ਰੱਖ ਦਿੱਤੀ ਤੇ ਮਗਰੋਂ ਸਾਰੀ ਕਾਰਵਾਈ ਆਸਾਨੀ ਨਾਲ ਪੰਦਰਾਂ ਵੀਹਾਂ ਮਿੰਟਾਂ ਵਿਚ ਨੇਪਰੇ ਚੜ ਗਈ !
ਪੱਗ ਸਿਰ ਤੇ ਧਰ ਬਾਹਰ ਆਇਆ ਤਾਂ ਓਹੀ ਡਾਕਟਰ ਕਾਊਟਰ ਤੇ ਬੈਠੀ ਗੋਰੀ ਦੇ ਕੰਨ ਵਿਚ ਕੁਝ ਆਖ ਰਿਹਾ ਸੀ !
ਮੈਂ ਕਰੈਡਿਟ ਕਾਰਡ ਕੱਢਦਿਆਂ ਅੰਦਾਜਾ ਜਿਹਾ ਲਾ ਲਿਆ ਕੇ ਪੱਕਾ ਆਖਦਾ ਹੋਊ ਕੇ ਇਸ ਤੋਂ ਵੀਹ ਪੰਝੀ ਵੱਧ ਚਾਰਜ ਕਰੀਂ....ਬੜਾ ਚੱਕਰ ਵਿਚ ਪਾਇਆ ਇਸ ਨੇ ਤੇ ਇਸਦੀ ਪੱਗ ਨੇ !
ਪਰ ਅਗਲੀ ਨੇ ਸੁਵੇਰ ਵਾਲੇ ਚਾਰਜ ਕੀਤੇ ਚਾਲੀ ਵੀ ਇਹ ਕਹਿੰਦਿਆਂ ਵਾਪਿਸ ਕਾਰਡ ਵਿਚ ਪਾ ਦਿੱਤੇ ਕੇ ਸਾਡੇ ਕਰਕੇ ਤੈਨੂੰ ਬੜੀ ਤਕਲੀਫ ਹੋਈ ਤੇ ਤੈਨੂੰ ਆਪਣੀ ਟਰਬਨ ਵੀ ਲਾਹੁਣੀ ਪਈ !

ਯਕੀਨ ਜਾਣਿਓ ਪੰਜ ਦਰਿਆਵਾਂ ਦੀ ਆਪਣੀ ਧਰਤੀ ਤੇ ਜਗਾ ਜਗਾ ਆਂਨੇ-ਬਹਾਨੇ ਨਿੱਤ ਦਿਹਾੜੇ ਆਪਣਿਆਂ ਦੇ ਹੱਥੋਂ ਹੀ ਜਲੀਲ ਹੁੰਦੀਆਂ ਅਣਗਿਣਤ ਦਸਤਾਰਾਂ ਅੱਖਾਂ ਅੱਗੇ ਘੁੰਮ ਗਈਆਂ!

ਹਰਪ੍ਰੀਤ ਸਿੰਘ ਜਵੰਦਾ

ਵੇ ਤੈੰ ਝੂਟੇ ਨਾ ਚੰਡੋਲ ਤੇ ਦਵਾਏਮੇਲੇ ਨਾਲ ਮੇਲੋ ਰੁੱਸ ਗਈਕਹਿੰਦੀ ਮੇਲੇ ‘ਚੋਂ ‘ਮਰੂਦ ਨਾ ਖਵਾਏਮੇਲੇ ਨਾਲ ਮੇਲੋ ਰੁੱਸ ਗਈਵੇ ਵਾਅਦੇ ਤੇਰੇ ਗੱਪੀਆਨ...
10/12/2024

ਵੇ ਤੈੰ ਝੂਟੇ ਨਾ ਚੰਡੋਲ ਤੇ ਦਵਾਏ
ਮੇਲੇ ਨਾਲ ਮੇਲੋ ਰੁੱਸ ਗਈ
ਕਹਿੰਦੀ ਮੇਲੇ ‘ਚੋਂ ‘ਮਰੂਦ ਨਾ ਖਵਾਏ
ਮੇਲੇ ਨਾਲ ਮੇਲੋ ਰੁੱਸ ਗਈ

ਵੇ ਵਾਅਦੇ ਤੇਰੇ ਗੱਪੀਆ
ਨਿੱਕਲੇ ਗਪੌੜ ਵੇ
ਨਾ ਜਲੇਬੀਆਂ ਖਵਾਈਆਂ
ਨਾ ਖਵਾਏ ਤੂੰ ਪਤੌੜ ਵੇ
ਲਾਰੇ ਲੀਡਰਾਂ ਵਾਂਗ ਬੱਸ ਲਾਏ
ਮੇਲੇ ਨਾਲ ਮੇਲੋ ਰੁੱਸ ਗਈ
ਕਹਿੰਦੀ ਮੇਲੇ ‘ਚੋਂ ‘ਮਰੂਦ ਨਾ ਖਵਾਏ

ਗਾਨੀ ਗਲ਼ ਦੀ ਦਵਾਉਣ ਵੇਲੇ
ਪੈ’ਗੀਆਂ ਭਸੂੜੀਆਂ
ਵਣਜਾਰੇ ਤੋਂ ਚੜ੍ਹਾਕੇ ਵੇ ਤੂੰ
ਦਿੱਤੀਆਂ ਨਾ ਚੂੜੀਆਂ
ਬਹਿ ਕੇ ਢਾਬ ਤੋਂ ਮੁੜੇ ਤ੍ਰਿਹਾਏ
ਮੇਲੇ ਨਾਲ ਮੇਲੋ ਰੁੱਸ ਗਈ
ਕਹਿੰਦੀ ਮੇਲੇ ‘ਚੋਂ ‘ਮਰੂਦ ਨਾ ਖਵਾਏ

ਕੁਲਵਿੰਦਰਾ ਕਰਾਂ ਕੀ ਦੱਸ
ਮੇਲੇ ਮਰਜਾਣੇ ਦਾ
ਮੇਲੋ ਨੂੰ ਭਾਅ ਪੁੱਤ
ਸੱਸ ਦੇ ਸਿਆਣੇ ਦਾ
ਦੇ ਕੇ ਝਿੜਕਾਂ ਜਵਾਕ ਮੈਂ ਵਰਾਏ
ਮੇਲੇ ਨਾਲ ਮੇਲੋ ਰੁੱਸ ਗਈ
ਕਹਿੰਦੀ ਮੇਲੇ ‘ਚੋਂ ‘ਮਰੂਦ ਨਾ ਖਵਾਏ

ਕੁਲਵਿੰਦਰ ਸਿੱਧੂ ਕਾਮੇ ਕਾ

ਸ਼ਾਤਰ ਸਨ..ਬੱਚਾ ਚੁੱਕ ਲਿਆ..ਮਾਂ ਤੋਂ ਦੂਰ ਘੱਲ ਦਿੱਤਾ..ਮਾਂ ਚੇਤੇ ਕਰਦਾ ਤਾਂ ਖਿਡੌਣੇ ਬਾਜੀਆ ਦੇ ਢੇਰ ਲਾ ਦਿੰਦੇ..ਬਾਈਬਲ ਪੜਾਉਣੀ ਸ਼ੁਰੂ ਕਰ ਦਿੱਤ...
27/10/2024

ਸ਼ਾਤਰ ਸਨ..ਬੱਚਾ ਚੁੱਕ ਲਿਆ..ਮਾਂ ਤੋਂ ਦੂਰ ਘੱਲ ਦਿੱਤਾ..ਮਾਂ ਚੇਤੇ ਕਰਦਾ ਤਾਂ ਖਿਡੌਣੇ ਬਾਜੀਆ ਦੇ ਢੇਰ ਲਾ ਦਿੰਦੇ..ਬਾਈਬਲ ਪੜਾਉਣੀ ਸ਼ੁਰੂ ਕਰ ਦਿੱਤੀ..ਮਾਂ ਦੂਰ ਬੈਠੀ ਰੋਂਦੀ ਕੁਰਲਾਉਂਦੀ ਟਾਹਰਾਂ ਦਿੰਦੀ ਪਰ ਅਵਾਜ ਅੰਦਰ ਹੀ ਦੱਬ ਕੇ ਰਹਿ ਜਾਂਦੀ..ਆਖਿਰ ਜੇਲੋਂ ਦੌੜ ਨੇਪਾਲ ਚੱਲੀ ਗਈ..ਰਾਜੇ ਨੂੰ ਸ਼ੇਰ-ਏ-ਪੰਜਾਬ ਦਾ ਵਾਸਤਾ ਦਿੱਤਾ..ਮੈਂ ਰਾਣੀ ਹਾਂ..ਉਸਨੇ ਪੈਨਸ਼ਨ ਲਾ ਦਿੱਤੀ..ਓਧਰ ਵਲੈਤ ਗਿਆ ਅੰਞਾਣਾ..ਹੁਣ ਜੁਆਨ ਹੋ ਗਿਆ ਸੀ..ਹੁਸਨ ਸ਼ਬਾਬ ਸ਼ਰਾਬ ਅਤੇ ਜਵਾਨੀ ਦੀ ਐਸੀ ਪੱਕੀ ਕੰਧ ਉਸਾਰ ਦਿੱਤੀ ਕੇ ਲਾਹੌਰ ਤਖ਼ਤ ਕੋਹੇਨੂਰ ਸਭ ਕੁਝ ਵਿੱਸਰ ਗਿਆ..!

ਅਖੀਰ ਕਲਕੱਤੇ ਦੋਵੇਂ ਮਾਂ ਪੁੱਤ ਮਿਲੇ..ਪੁੱਤ ਵਿਛੋੜੇ ਵਿਚ ਰੋ ਰੋ ਅੰਨੀ ਹੋ ਗਈ ਨੇ ਸਿਰ ਤੇ ਹੱਥ ਫੇਰਿਆ ਤ੍ਰਾਹ ਨਿੱਕਲ ਗਿਆ..ਬਚੇ ਖੁਚੇ ਹੰਜੂ ਵੀ ਵਗਾ ਸੁੱਟੇ..ਵੇ ਤੇਰਾ ਏਡਾ ਮੋਟਾ ਜੂੜਾ..ਕੀ ਕਹਿਰ ਵਰਤ ਦਿੱਤਾ..ਅਸਲ ਵਿਚ ਮੇਰਾ ਰਣਜੀਤ ਅੱਜ ਮੋਇਆ..ਹੌਕਾ ਲਿਆ..ਹੂਕ ਦਿੱਤੀ ਅੰਬਰ ਪਾਟਨੇ ਲਾ ਦਿੱਤਾ..ਕੋਲ ਖਲੋਤੇ ਚੋਕੰਨ ਹੋ ਗਏ..ਇਹ ਸੁੱਤੀਆਂ ਕਲਾ ਜਗਾਊ..ਵਲੈਤੋਂ ਸੁਨੇਹਾ ਆਇਆ ਦੋਹਾਂ ਨੂੰ ਛੇਤੀ ਵੱਖ ਕਰੋ..ਪਰ ਖਹਿੜੇ ਪੈ ਗਈ ਮੈਂ ਤੇ ਹੁਣ ਬਾਕੀ ਦੀ ਪੁੱਤ ਕੋਲ ਹੀ ਲੰਘਾਊ..ਪੁੱਤ ਅੰਦਰ ਵੀ ਚਿਣਗ ਜਾਗ ਪਈ ਸੀ..ਫੇਰ ਗੋਰਿਆਂ ਸੱਪ ਵੀ ਮਾਰਿਆ ਤੇ ਸੋਟੀ ਵੀ ਬਚਾ ਲਈ..ਚੁੱਪ ਚੁਪੀਤੇ ਇੰਗਲੈਂਡ ਲੈ ਗਏ..ਪਰ ਰਖਿਆ ਵੱਖੋ ਵੱਖ..ਸ਼ਾਇਦ ਹਫਤੇ ਵਿਚ ਦੋ ਦਿਨ ਹੀ ਮਿਲਦੇ..ਗੱਲ ਘੱਟ ਕਰਦੇ ਹੰਜੂ ਜਿਆਦਾ ਵਗਦੇ..ਮੈਨੂੰ ਦਰਦਾਂ ਵਾਲਾ ਦੇਸ਼ ਅਵਾਜਾਂ ਮਾਰਦਾ..ਉਹ ਉਸਦਾ ਜੂੜਾ ਟੋਹਂਦੀ ਰਹਿੰਦੀ..ਭਲਾ ਕਿੱਡਾ ਕੂ ਹੋ ਗਿਆ..ਗੁਰੂ ਗੋਬਿੰਦ ਸਿੰਘ ਸਾਹਿਬਜਾਦੇ ਚਮਕੌਰ ਅਨੰਦਪੁਰ ਸਭ ਕੁਝ ਬਾਰੇ ਬਾਤਾਂ ਪਾਉਂਦੀ..ਕੋਲ ਖਲੋਤਾ ਸੂਹੀਆ ਲੋਗਨ ਸਭ ਕੁਝ ਸੁਣਦਾ..ਗੁੱਸੇ ਵਿਚ ਤਿਲਮਿਲਾ ਉੱਠਦਾ..ਇਹ ਹੁਣ ਮਰ ਹੀ ਕਿਓਂ ਨਹੀਂ ਜਾਂਦੀ..ਪੁੱਠੇ ਪਾਸੇ ਲਾਈ ਜਾਂਦੀ..!

ਫੇਰ ਇੱਕ ਦਿਨ ਮਾਂ ਨੂੰ ਮਿਲਣ ਗਿਆ..ਹਨੇਰੇ ਕਮਰੇ ਵਿਚ ਦੀਵੇ ਦੀ ਲੋ ਵਿਚ ਬਿਸਤਰੇ ਤੇ ਢੋ ਲਾਈ ਲੰਮੇ ਪਈ ਸੀ..ਪਰ ਅੱਜ ਜੂੜਾ ਨਹੀਂ ਟੋਹਿਆ ਨਾ ਹੀ ਕੋਈ ਹਰਕਤ ਕੀਤੀ..ਹਿਲਾਈ ਝੰਜੋੜੀ ਪਰ ਅਡੋਲ..ਕਦੇ ਦੀ ਮੁੱਕ ਗਈ ਸੀ..ਕਹਾਣੀ ਬਿਰਤਾਂਤ ਇਤਿਹਾਸ ਬਣ ਗਿਆ..!

ਇਜਾਜਤ ਮੰਗੀ ਸ਼ੇਰ-ਏ-ਪੰਜਾਬ ਦੀ ਮੜੀ ਕੋਲ ਫੂਕ ਲੈਣ ਦਿਓ..ਆਖਣ ਲੱਗੇ ਭਾਵਨਾਵਾਂ ਭੜਕਣਗੀਆਂ..ਭਾਵਨਾਵਾਂ ਤੋਂ ਯਾਦ ਆਇਆ ਵੀਹ ਕੂ ਵਰੇ ਪਹਿਲੋਂ ਦਰਬਾਰ ਸਾਬ ਇੱਕ ਗੋਰਾ ਗੋਰੀ ਖਹਿੜੇ ਪੈ ਗਏ ਅਖ਼ੇ ਹਮੇਸ਼ਾਂ ਚੁਰਾਸੀ ਚੁਰਾਸੀ ਕੂਕਦੇ ਓ..ਕੋਈ ਨਿਸ਼ਾਨੀ ਤੇ ਵਿਖਾਓ..ਕਮੇਟੀ ਵਾਲੇ ਆਖਣ ਲੱਗੇ ਇੱਕੋ ਥਾਂ ਬਚੀ ਏ ਪਰ ਓਧਰ ਇਜਾਜਤ ਨਹੀਂ..ਪ੍ਰਧਾਨ ਸਾਬ ਆਖਦੇ ਭਾਵਨਾਵਾਂ ਭੜਕਦੀਆਂ..ਖੈਰ ਇਸ ਬਾਰੇ ਕਦੇ ਫੇਰ ਸਹੀ..ਵਲੈਤ ਵਾਲੇ ਨੂੰ ਛੇ ਮਹੀਨੇ ਲਮਕਾਈ ਰੱਖਿਆ..ਫੇਰ ਆਖਣ ਲੱਗੇ ਪੰਜਾਬੋਂ ਡੇਢ ਹਜਾਰ ਕਿਲੋਮੀਟਰ ਦੂਰ ਇੱਕ ਥਾਂ ਹੈ ਓਥੇ ਫੂਕ ਲੈ ਆਪਣੀ ਮਾਂ..ਮਰਦਾ ਕੀ ਨਾ ਕਰਦਾ..!

ਪਰ ਉਹ ਦਿਨੇ ਰਾਤ ਸੁਫਨਿਆਂ ਵਿਚ ਅਉਂਦੀ ਉਸਦਾ ਜੂੜਾ ਟੋਹਂਦੀ..ਫੇਰ ਕੰਨ ਕੋਲ ਫੂਕ ਮਾਰ ਹਵਾ ਹੋ ਜਾਂਦੀ..ਉਹ ਬੇਚੈਨ ਹੋ ਉੱਠਦਾ..ਅਖੀਰ ਇੱਕ ਦਿਨ ਪਾਣੀ ਸਿਰੋਂ ਉੱਪਰ ਹੋ ਗਿਆ..ਪਹਿਰੇਦਾਰ ਨੂੰ ਰਿਸ਼ਵਤ ਦੇ ਕੇ ਬਾਹਰ ਨਿੱਕਲਿਆ..ਸਿੱਧਾ ਓਥੇ ਗਿਆ ਜਿਥੇ ਮਹਾਰਾਜ ਦਾ ਪ੍ਰਕਾਸ਼ ਸੀ..ਆਖਣ ਲੱਗਾ ਅੰਮ੍ਰਿਤਪਾਨ ਕਰਵਾ ਦਿਓ..ਓਹਨਾ ਵੀ ਘੜੀ ਨਾ ਲਾਈ..ਦਲੀਪ ਸਿੰਘ ਗੁਰੂ ਵਾਲਾ ਬਣ ਗਿਆ..ਆਪਣੇ ਖੇਮੇਂ ਮੁੜ ਆਇਆ..ਮਾਂ ਸੁਫ਼ਨੇ ਵਿਚ ਆਈ..ਮੂੰਹ ਚੁੰਮਿਆਂ..ਸਿਰੀ ਸਾਹਿਬ ਮੱਥੇ ਨੂੰ ਲਾਈ ਤੇ ਤੁਰ ਗਈ..ਏਨੀ ਗੱਲ ਆਖਦੀ ਹੋਈ..ਮੇਰਾ ਦਲੀਪ ਗੁਰੂ ਵਾਲਾ ਬਣ ਗਿਆ..ਗੁਰੂ ਦੀ ਛੋਹ ਪ੍ਰਾਪਤ ਕਰਦਿਆਂ ਹੀ ਦਲੀਪ ਹੋਰ ਬੇਚੈਨ ਹੋ ਉੱਠਿਆ..ਆਪਣਾ ਰਾਜ ਵਾਪਿਸ ਲੈਣ ਲਈ ਪਰ ਬਹੁਤ ਕੁਵੇਲਾ ਹੋ ਚੁੱਕਿਆ ਸੀ..ਕਿਸੇ ਕੋਈ ਬਹੁਤੀ ਗੱਲ ਨਾ ਗੌਲੀ ਕਿਓੰਕੇ ਉੱਜੜ ਗਿਆਂ ਦਾ ਦੇਸ਼ ਨਾ ਕੋਈ..ਮਰਿਆਂ ਦੀ ਨਾ ਥਾਂ..ਨਾ ਵੇ ਰੱਬਾ ਨਾ..ਨਾ ਵੇ ਰੱਬਾ ਨਾ..!

ਅੱਜ ਦੇ ਦਿਨ ਯਾਨੀ ਬਾਈ ਅਕਤੂਬਰ ਅਠਾਰਾਂ ਸੌ ਤ੍ਰਿਨਵੇਂ..ਪੈਰਿਸ ਦੇ ਗ੍ਰੈੰਡ ਹੋਟਲ ਦੇ ਇੱਕ ਗੁੰਮਨਾਮ ਕਮਰੇ ਵਿੱਚੋ ਉਡਾਰੀ ਮਾਰ ਆਪਣੀ ਮਾਂ ਕੋਲ ਅੱਪੜ ਗਿਆ..ਸਦੀਵੀਂ ਮੇਲ ਹੋ ਗਏ..ਨਿੱਘੀ ਬੁੱਕਲ ਵਿਚ ਲੁਕੋ ਲਿਆ..!

ਇੱਕ ਗ੍ਰੈੰਡ ਹੋਟਲ ਅੰਮ੍ਰਿਤਸਰ ਰੇਲਵੇ ਟੇਸ਼ਨ ਦੇ ਐਨ ਸਾਮਣੇ ਵੀ ਹੈ..ਲੰਢੇ ਬਜਾਰ ਦੇ ਕੋਲ..ਪਤਾ ਨਹੀਂ ਕਿਓਂ ਪੈਰ ਅਕਸਰ ਹੀ ਓਥੋਂ ਅੱਗੇ ਤੁਰਨੋਂ ਜੁਆਬ ਦੇ ਜਾਂਦੇ..ਹੁਣ ਪਤਾ ਲੱਗਾ ਕਿਓਂ..ਨਿਸ਼ਾਨੀਆਂ ਮੂਹੋਂ ਨਹੀਂ ਬੋਲਦੀਆਂ ਸਿਰਫ ਰਾਹ ਰੋਕ ਲਿਆ ਕਰਦੀਆਂ!
ਹਰਪ੍ਰੀਤ ਸਿੰਘ ਜਵੰਦਾ

ਬਠਿੰਡੇ ਲੱਗੇ ਕਿਸਾਨ ਮੇਲੇ 'ਚੋਂ ਕਣਕ ਦੇਨਵੇਂ ਬੀ ਦੀ ਬੋਰੀ ਖ੍ਰੀਦ ਸਿਰ ਤੇ ਚੱਕੀ ਆਉਦਾ ਬਜ਼ੁਰਗਨਿਕਲਦਿਆਂ ਈ ਘੇਰਿਆ ਜਾਂਦਾ ਸ਼ਹਿਰ ਦੀ ਟ੍ਰੈਫਿਕ 'ਚਤ...
16/10/2024

ਬਠਿੰਡੇ ਲੱਗੇ ਕਿਸਾਨ ਮੇਲੇ 'ਚੋਂ ਕਣਕ ਦੇ
ਨਵੇਂ ਬੀ ਦੀ ਬੋਰੀ ਖ੍ਰੀਦ ਸਿਰ ਤੇ ਚੱਕੀ ਆਉਦਾ ਬਜ਼ੁਰਗ
ਨਿਕਲਦਿਆਂ ਈ ਘੇਰਿਆ ਜਾਂਦਾ ਸ਼ਹਿਰ ਦੀ ਟ੍ਰੈਫਿਕ 'ਚ
ਤੇ ਰਿਕਸ਼ੇ ਆਲੇ ਨੂੰ ਬੋਲ ਨੀਂ ਮਾਰਦਾ ਸਮਾਂ ਦੀ
ਅੱਡੇ ਕੰਨੀਂ ਹੋ ਤੁਰਦਾ ਕਾਹਲੇ ਪੈਂਰੀ ਤੇ ਪਿੰਡ ਆਲ਼ੀ ਮਿੰਨੀ
ਬੱਸ ਦੀ ਪਿਛਲ਼ੀ ਬਾਰੀ 'ਚ ਖੜੋ ਲੰਮੀ ਸੀਟ ਹੇਠਾਂ ਧੱਕ ਦਿੰਦਾ
ਕੁੰਜੀ ਦੀ ਫੋਟੋ ਆਲੀ ਬੋਰੀ
ਤੇ ਪੱਗ ਸੂਤ ਕਰਕੇ ਕੁੜਤੇ ਦੀ ਉਤਲੀ ਜੇਬ ਦਾ ਗਦਾਮ ਖੋਲ੍ਹ
ਬਟੂਆ ਕੱਢਕੇ ਪੀਲੀਆਂ ਜੀਆਂ ਪਰਚੀਆਂ ਚੋਂ ਬੀਹਾਂ ਦਾ ਨੋਟ ਕੱਢਕੇ
ਕੰਡਕਟਰ ਨੂੰ ਕਹਿੰ
ਦਾ,"ਘੁੱਦੇ ਦੀ ਟਿਕਟ ਦਈਂ ਸ਼ੇਰਾ"
ਤੇ ਬੱਸ 'ਚ ਚੱਲਦੇ ਡੈੱਕ ਵੰਨੀਂ ਕੰਨ ਨੀਂ ਕਰਦਾ
ਕੰਨਾਂ 'ਚ ਹੈੱਡਫੂਨ ਲਾਈ ਬੈਠੇ ਪਾਹੜੇ ਉਹਨੂੰ ਜ਼ਹਿਰ ਲੱਗਦੇ ਨੇ
ਉੱਤਲੀ ਪੈਪ ਜੀ ਨੂੰ ਹੱਥ ਪਾ ਸੋਚਦਾ ਮੇਲੇ 'ਚ ਵੇਖੀ
ਆਲੂ ਪੱਟਣ ਆਲੀ ਮਸ਼ੀਨ ਤੇ ਝੋਨਾ ਲਾਉਣ ਆਲੀ ਨਮੀਂ ਤਕਨੀਕ
ਤੇ ਮੁੰਡਿਆਂ 'ਚ ਘਿਰੀ ਖਲੋਤੀ ਕੁੜੀ ਨੂੰ ਕਹਿੰਦਾ
"ਕੁੜੇ 'ਗਾਂਹਾ ਹੋਕੇ ਖੜ੍ਹਜਾ"
ਘਰੇ ਆ ਪਾਣੀ ਦਾ ਘੁੱਟ ਭਰਕੇ ਹੋ-ਹੋ ਕਰਦਾ ਮੈਸਾਂ ਵੱਲ ਨੂੰ ਹੋ ਤੁਰਦਾ
ਤੇ ਗਲੋਂ ਸੰਗਲ ਲਾਹ ਛੱਪੜ ਵੰਨੀਂ ਹੱਕ ਲੈਂਦਾ ਪਸੂਆਂ ਨੂੰ
ਛੋਟੀ ਨੂੰਹ ਦੇ ਕਹਿਣ ਤੇ ਜਵਾਕਾਂ ਨੂੰ ਪੀਲੀ ਜੀ ਵੈਨ ਤੋਂ ਲਾਹ ਕੇ ਲਿਆਉਦਾ
ਜਵਾਕਾਂ ਦੇ ਵੀ ਜੂੜੇ ਤੇ ਰੁਮਾਲ ਦਾ ਫੁੱਲ ਬਣਾਕੇ ਨੀਂ ਪਾਇਆ ਹੁੰਦਾ
ਨਮਾਂ ਸਟੈਲ ਵਿਚਾਲਿਓਂ ਜੇ ਖੜੇ ਵਾਲ
ਆਹੋ ਸਪੈਕੀ ਕਹਿੰਦੇ ਆ ਸ਼ੈਦ ,ਉਹ ਕੀਤਾ ਹੁੰਦਾ
ਤੇ ਆਥਣੇ ਸੱਥ 'ਚ ਕਿਸਾਨ ਮੇਲੇ ਦਾ ਹਾਲ ਸੁਣਾਉਦਾ
ਤੇ ਘਰੇ ਆਕੇ ਸੱਤ ਆਲੀਆਂ ਖਬਰਾਂ ਪਿੱਛੋਂ ਮੰਡੀਆਂ ਦਾ ਭਾਅ ਸੁਣਕੇ
ਸੂਣ ਆਲੀ ਮੱਝ ਕੋਲੇ ਮੰਜਾ ਡਾਹ ਕੇ ਓਨੀਂਦਰੇਂ 'ਚ ਸਾਰੀ ਰਾਤ ਕੱਢਦਾ...............ਅੰਮ੍ਰਿਤ ਪਾਲ ਘੁੱਦਾ

ਏਹਨਾਂ ਨੂੰ CCD ਦਾ ਪਤਾ ਈ ਨੀਂ..ਨਾ ਏਹ ਬਿਲ ਦੇਣ ਵੇਲੇ ਵਾਸ਼ਰੂਮ ਚ ਹੱਥ ਧੋਣ ਜਾਂਦੇ ਨੇ...ਹਾਂ ਪਰ ਖੇਤ ਇੱਟਾਂ ਦੇ ਬਣਾਏ ਚੁੱਲੇ੍ ਤੇ ਰੱਖੀ ਗਿਆਰ...
07/10/2024

ਏਹਨਾਂ ਨੂੰ CCD ਦਾ ਪਤਾ ਈ ਨੀਂ..ਨਾ ਏਹ ਬਿਲ ਦੇਣ ਵੇਲੇ ਵਾਸ਼ਰੂਮ ਚ ਹੱਥ ਧੋਣ ਜਾਂਦੇ ਨੇ...ਹਾਂ ਪਰ ਖੇਤ ਇੱਟਾਂ ਦੇ ਬਣਾਏ ਚੁੱਲੇ੍ ਤੇ ਰੱਖੀ ਗਿਆਰਾਂ ਆਲੀ ਚਾਹ ਵੇਲੇ,ਕੋਲੋੰ ਨੰਘਦੇ ਹਰਿਕ ਨੂੰ ਜਰੂਰ ਕਹਿੰਦੇ ਨੇ...ਆਜਾ ਭਰਧਾਨ ਚਾਹ ਪੀਜਾ ਘੁੱਟ..ਬਣੀ ਪਈ ਆ

ਫਲਾਨਾ ਡੇਅ-ਢਿਮਕਾ ਡੇਅ ਤੇ ਕਾਰਡ ਕੂਰਡ ਦੇਣ ਬਾਰੇ ਏਹ ਘੱਟ ਈ ਜਾਣਦੇ ਨੇ...ਹਾਂ ਪਰ ਜਦੋਂ ਕੁੜੀਆਂ ਕੱਤਰੀਆਂ ਪਿੰਡ ਪਹੁੰਚੀਆਂ ਬੰਨਣ ਆਉਦੀਆਂ ਨੇ ਤਾਂ ਸ਼ਹਿਰ ਬੱਸ ਅੱਡੇ ਚ ਖੜੀ ਬੱਸ ਚ ਵਿਕਦੇ ਤੇ ਦਸਾਂ ਦੇ ਖ੍ਰੀਦੇ ਬਟੂਏ ਚੋਂ ਏਹ ਪਜਾਹਾਂ ਦਾ ਨੋਟ ਜਰੂਰ ਦਿੰਦੇ ਨੇ..

ਏਹਨਾਂ ਨੂੰ ਸ਼ੈਦ ਈ ਪਤਾ ਹੋਵੇ ਬੀ ਫੋਨ ਤੇ ਆਹ ਪੀਜ਼ੇ ਪੂਜ਼ੇ ਘਰੇ ਆ ਜਾਂਦੇ ਨੇ...ਹਾਂ ਪਰ ਜਦੋਂ ਛੇਆਂ ਮੀਅਨੇ ਬਾਦ ਸ਼ੈਹਰ ਕਣਕ ਜਾਂ ਨਰਮਾ ਵੇਚਕੇ ਆਉਦੇਂ ਨੇ ਤਾਂ ਫਾਟਕਾਂ ਕੋਲੇ ਖੜੀ ਰੇਅੜੀ ਤੋਂ ਜਬਾਕਾਂ ਵਾਸਤੇ ਤੀਹਾਂ ਦੇ ਕੇਲੇ ਜਰੂਰ ਲੈ ਲੈਂਦੇ ਨੇ...

ਅੱਜਕੱਲ ਦੇ ਸਿੰਗਲ ਟਰੈਕਾਂ ਬਾਰੇ ਮੈਨੂੰ ਨੀਂ ਲੱਗਦਾ ਬੀ ਏਹਨਾਂ ਨੂੰ ਪਤਾ ਹੋਊ..ਪੱਦ ਘੁਟਵੀਆਂ ਪੈਟਾਂ ਪਾਕੇ ਏਹ ਡੀਜੇਆਂ ਤੇ ਖੱਪ ਨੀਂ ਪੌੰਦੇ...ਹਾਂ ਪਰ ਜਦੋਂ ਬੱਡੇ ਸ਼ਹਿਰ ਬਿਆਹੀ ਭੈਣ ਦੇ ਜੇਠੇ ਮੁੰਡੇ ਦਾ ਬਿਆਹ ਹੁੰਦੈ ਹੈ ਤਾਂ ਏਹ ਪੈਲਸ ਦੀਆਂ ਪਿਛਲੀਆਂ ਕੁਰਸੀਆਂ ਤੇ ਬੈਠੇ ਸੌ ਦਾ ਨੋਟ ਕੱਢਕੇ ਨਿਆਣੇ ਨੂੰ ਕੰਪੂਟਰ ਆਲੇ ਕੋਲੇ ਜਰੂਰ ਏਹ ਕਹਿਕੇ ਭੇਜ ਦਿੰਦੇ ਨੇ ਵੀ ਸਦੀਕ ਦਾ ਸੌ ਦਾ ਨੋਟ ਆਲਾ ਦੋਗਾਣਾ ਲਾਦੇ...

ਏਹ ਖੇਤ ਚ ਕਣਕਾਂ,ਚਰੀਆਂ,ਨਰਮੇ,ਝੋਨੇ,ਬਰਸੀਮ,ਜਵਾਰ,ਖੱਬਲ,ਵੱਤ,ਵੱਟਾਂ,ਓਰੇ,ਦੌੜੀਆਂ,ਕਹੀਆਂ,ਕਰਸੌਲੀਆਂ,ਕਸੀਏ,ਤਿੜਾਂ ਆਦਿ ਦੀਆਂ ਗੱਲਾਂ ਕਰਦੇ ਕਰਦੇ ਬਾਬੇ ਨਾਨਕ ਦੇ ਜਪੁਜੀ ਸਾਹਿਬ ਤੇ ਆਕੇ ਰੁਕ ਜਾਂਦੇ ਨੇ..

ਜੇ ਤੂੰ ਏਹਨਾਂ ਨੂੰ ਕਦੇ ਮਿਲਣਾ ਏ ਤਾਂ ਆਪਣੇ ਮਹਿੰਗੇ ਕੱਪੜਿਆਂ ਤੋਂ ਟੈਗ ਲਾਹਕੇ ਆਈਂ...ਸੰਗਰਾਂਦ ਆਲੇ ਦਿਨ ਥਾਲੀ ਚ ਰੱਖੀ ਕਣਕ ਤੇ ਰੱਖੇ ਪੋਣੇ ਵਰਗੇ ਸੁੱਚੇ ਏਹ ਰੱਬ ਦੇ ਬੰਦੇ..ਸ਼ੈਦ ਹੀ ਤੈਨੂੰ ਕਦੇ ਉਦਾਸ ਮਿਲਣ...ਏਹਨਾਂ ਦੀ ਇੱਕੋ ਗੱਲ ਚ ਸਾਰੀਆਂ ਗੱਲਾਂ ਆ ਜਾਂਦੀਆਂ ਨੇ ਜਦੋਂ ਏਹ ਕਹਿੰਦੇ ਨੇ....'ਚੱਲ ਓਹ ਜਾਣੇ'.....

@ਹਰਵੀਰ ਸਿੰਘ ਗੁਰੂ

Address

Moga
142056

Website

Alerts

Be the first to know and let us send you an email when ਘੋਲੀਆ ਕਲਾਂ posts news and promotions. Your email address will not be used for any other purpose, and you can unsubscribe at any time.

Shortcuts

Share

Category