ਦੇਸ਼ ਪੁਆਧ ਨੌਜਵਾਨ ਸਭਾ

ਦੇਸ਼ ਪੁਆਧ ਨੌਜਵਾਨ ਸਭਾ ਪੁਆਧ - ਪਹਾੜ ਦੇ ਪੈਰਾਂ ਦਾ ਦੇਸ, ਦਾਮਨੇ ਕੋਹ, ਉਹ ਦੇਸ ਜੋ ਖੂਹ ਦੇ ਪਾਣੀ ਨਾਲ ਸਿੰਜਿਆ ਜਾਵੇ।
ਭਾਈ ਕਾਨ੍ਹ ਸਿੰਘ ਨਾਭਾ

15/08/2026

ਅੱਜ ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ੍ਹ ਲੱਗੇ ਕੌਮੀ ਇਨਸਾਫ਼ ਮੋਰਚੇ‌ ਵਿੱਚ ਦੌਰਾਨ ਚੰਡੀਗੜ੍ਹ ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲੇ ਛੱਡੇ ਗਏ! ਵਾਹਿਗੁਰੂ ਮੇਹਰ ਰੱਖੇ 🙏

20/07/2026

ਅਦਾਲਤ ਨੇ ਇਹ ਕਹਿ ਕੇ ਸਾਰੇ ਮੁਲਜ਼ਮਾਂ ਨੂੰ ਕਲੀਨ ਚਿੱਟ ਦੇ ਦਿੱਤੀ ਕਿ 'ਥਾਰ ਜੀਪ ਵਿੱਚ ਕੋਈ ਡਰਾਈਵਰ ਮੌਜੂਦ ਨਹੀਂ ਸੀ', ਅਤੇ ਭਾਜਪਾ ਨੇਤਾ ਅਜੈ ਮਿਸ਼ਰਾ ਟੈਣੀ ਤੇ ਉਸਦੇ ਬੇਟੇ ਨੂੰ ਵੀ ਕਲੀਨ ਚਿੱਟ ਦੇ ਦਿੱਤੀ ਗਈ ਹੈ।
ਜਿਸ ਵਿਅਕਤੀ ਨੇ ਦਿਨ-ਦਿਹਾੜੇ ਆਪਣੀ ਜੀਪ ਨਾਲ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਦਰੜ ਕੇ ਕਤਲ ਕੀਤਾ, ਜਿਸ ਦੀਆਂ ਸਾਰੀਆਂ ਵੀਡੀਓਜ਼ ਵੀ ਮੌਜੂਦ ਹਨ, ਫਿਰ ਵੀ ਉਨ੍ਹਾਂ ਕਾਤਲਾਂ ਨੂੰ ਕਲੀਨ ਚਿੱਟ ਦੇ ਕੇ ਕੀ ਇਹ ਨਿਆਂ ਦਾ ਭੱਦਾ ਮਜ਼ਾਕ ਨਹੀਂ ਉਡਾਇਆ ਗਿਆ?"

14/07/2026

ਅਰਦਾਸ ਕਰਿਆ ਕਰੋ ਕੇ ਅਸੀਂ ਸੱਚੀ ਅਣਖ਼ੀਲੇ ਬਣੇ ਰਹੀਏ ਬਚਨ
ਕੌਮੀ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ

ਪਾਵਨ ਸ਼ਹੀਦੀ ਅਸਥਾਨਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜਸ਼ਹੀਦੀ 1606 ਈਸਵੀ ਵਿੱਚ ਲਾਹੌਰ ਵਿਖੇ ਹੋਈ । ਅੱਜਕਲ੍ਹ ਗੁਰਦੁਆਰਾ ਡੇਹਰਾ ਸਾਹਿਬ...
18/06/2026

ਪਾਵਨ ਸ਼ਹੀਦੀ ਅਸਥਾਨ
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ

ਸ਼ਹੀਦੀ 1606 ਈਸਵੀ ਵਿੱਚ ਲਾਹੌਰ ਵਿਖੇ ਹੋਈ । ਅੱਜਕਲ੍ਹ ਗੁਰਦੁਆਰਾ ਡੇਹਰਾ ਸਾਹਿਬ ਸੁਸ਼ੋਭਿਤ ਹੈ ।

ਸਤਿਗੁਰੂ ਜੀ ਨੂੰ ਪਹਿਲਾਂ ਗਰਮ ਪਾਣੀ ਵਿੱਚ ਉਬਾਲਿਆ ਗਿਆ ।

ਫਿਰ ਗਰਮ ਤਵੀ ਤੇ ਬਿਠਾਇਆ ਗਿਆ ।

ਫਿਰ ਗਰਮ ਰੇਤ ਸੀਸ ਤੇ ਪਾਈ ਗਈ । ਫਿਰ ਰਾਵੀ ਦੇ ਠੰਡੇ ਪਾਣੀ ਵਿੱਚ ਆਪਣਾ ਸਰੀਰ ਜਲ ਪ੍ਰਵਾਹ ਕਰ ਦਿੱਤਾ|

ਭੂਲੇ ਮਾਰਗੁ ਜਿਨਹਿ ਬਤਾਇਆ ॥
ਐਸਾ ਗੁਰੁ ਵਡਭਾਗੀ ਪਾਇਆ ॥


ਧਰਤੀ ਰੋਈ ਅੰਬਰ ਰੋਇਆਰੋਏ ਪਾਣੀ ਪੰਜ ਦਰਿਆਵਾਂ ਦੇ।ਆਲ੍ਹਣਿਆਂ ਚੋਂ ਪੰਛੀ ਰੋਏ,ਗਏ ਸੀਨੇ ਵਿੰਨੇ ਹਵਾਵਾਂ ਦੇ।ਸਰ ਦਾ ਅੰਮ੍ਰਿਤ ਰੱਤੀਂ ਰੱਤਾ,ਟਹਿਲਣ ਝ...
06/06/2026

ਧਰਤੀ ਰੋਈ ਅੰਬਰ ਰੋਇਆ
ਰੋਏ ਪਾਣੀ ਪੰਜ ਦਰਿਆਵਾਂ ਦੇ।
ਆਲ੍ਹਣਿਆਂ ਚੋਂ ਪੰਛੀ ਰੋਏ,
ਗਏ ਸੀਨੇ ਵਿੰਨੇ ਹਵਾਵਾਂ ਦੇ।
ਸਰ ਦਾ ਅੰਮ੍ਰਿਤ ਰੱਤੀਂ ਰੱਤਾ,
ਟਹਿਲਣ ਝੂੰਡ ਕਈ ਕਾਵਾਂ ਦੇ।
ਤੋਪਾਂ ਦਾ ਮੂੰਹ ਮੋੜਨ ਪੈਂਦੇ,
ਕਈ ਭੁੱਜਗੇ ਸੂਰੇ ਪੁੱਤਰ ਮਾਵਾਂ ਦੇ।
ਚਮਕੌਰ ਗੜ੍ਹੀ ਦਾ ਇਤਿਹਾਸ ਦੁਹਰਾਵਣ,
ਲੱਗੇ ਯੋਧੇ ਪੜ੍ਹਦੇ ਬਾਣੀ।
ਤਖਤ ਖੁਦਾ ਦਾ ਢਾਹਵਣ ਆਈ,
ਅੱਜ ਚੜ੍ਹ ਕੇ ਦਿੱਲੀ ਦੀ ਰਾਣੀ।

:-ਹਰਵਿੰਦਰ ਸਿੰਘ ਝਿੰਗੜਾਂ

05/06/2026

ਸੰਤਾਂ ਬਾਰੇ ਕੀ ਬੋਲੇ ਹੰਸ ਰਾਜ ਹੰਸ ? ਭਾਈ ਖਾਲੜਾ ਜੀ ਦਾ ਵੀ ਜ਼ਿਕਰ

05/06/2026

ਹਿਮਾਚਲ ‘ਚ ਪੰਜਾਬੀ ਦੋ ਚੀਜ਼ਾਂ ਹੀ ਖਾਣ ਜਾਂਦੇ ਇਕ ਮੈਗੀ ਤੇ ਦੂਜਾ …………? ਖ਼ਾਲੀ ਥਾਂ ਭਰੋ

04/06/2026

ਤੁਹਾਡੀ ਜੰਗ ਦਾ ਕਿਰਦਾਰ (Character)

ਅੱਜ ਯੂਨੀਵਰਸਿਟੀ ਤੇ ਚੰਡੀਗੜ੍ਹ ਉੱਤੇ ਪੰਜਾਬ ਦੇ ਦਾਅਵੇ ਦੀ ਚਰਚਾ ਹੋ ਰਹੀ ਹੈ ਪਰ "ਕਿਸੇ ਸਮੇਂ ਵੱਖਰੇ ਝੰਡੇ ਅਤੇ  #ਡਲਹੌਜ਼ੀ ਨੂੰ ਵੀ ਪੰਜਾਬ'ਚ ਦ...
15/11/2025

ਅੱਜ ਯੂਨੀਵਰਸਿਟੀ ਤੇ ਚੰਡੀਗੜ੍ਹ ਉੱਤੇ ਪੰਜਾਬ ਦੇ ਦਾਅਵੇ ਦੀ ਚਰਚਾ ਹੋ ਰਹੀ ਹੈ ਪਰ "ਕਿਸੇ ਸਮੇਂ ਵੱਖਰੇ ਝੰਡੇ ਅਤੇ #ਡਲਹੌਜ਼ੀ ਨੂੰ ਵੀ ਪੰਜਾਬ'ਚ ਦੁਬਾਰਾ ਸ਼ਾਮਲ ਕਰਨ ਦੀ ਮੰਗ ਸੀ”

ਅੱਜ ਅਸੀਂ ਕਿਤੇ ਭੁੱਲ ਤਾਂ ਨਹੀਂ ਗਏ ਕਿ ਕਿਹੜੇ-ਕਿਹੜੇ #ਪੰਜਾਬੀ_ਬੋਲਦੇ ਸਿੱਖ ਵਸੋਂ ਵਾਲੇ ਇਲਾਕਿਆਂ ਉੱਤੇ ਪੰਜਾਬ ਦਾ ਹੱਕ ਹੈ ਜਿਨ੍ਹਾਂ ਲਈ ਸਾਡੇ ਬੁਜ਼ਰਗ ਸੰਘਰਸ ਕਰਦੇ ਰਹੇ ਹਨ।
ਹੇਠ ਲਿਖੇ ਇਸ ਮਤੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਹੜੇ-ਕਿਹੜੇ ਇਲਾਕੇ ਕਾਣੀ ਵੰਡ ਰਾਹੀਂ ਪੰਜਾਬ ਵਿੱਚੋਂ ਕੱਢ ਦਿੱਤੇ ਗਏ ਹਨ। 20 ਜੁਲਾਈ 1966 ਨੂੰ ਪਾਸ ਕੀਤੇ ਗਏ ਇਸ ਮਤੇ'ਚ ਪੰਜਾਬ ਨੂੰ ਉਹ ਅਧਿਕਾਰ ਅਤੇ ਪਦਵੀ ਦੀ ਮੰਗ ਵੀ ਕੀਤੀ ਗਈ ਜਿਹੜੀ ਜੰਮੂ ਕਸ਼ਮੀਰ ਰਿਆਸਤ ਨੂੰ ਪ੍ਰਾਪਤ ਹੈ; ਭਾਵ ਪੰਜਾਬ ਦਾ ਆਪਣਾ ‘ਵੱਖਰਾ ਝੰਡਾ , ਵੱਖਰਾ ਪ੍ਰਧਾਨ ਮੰਤਰੀ’ ਹੋਵੇ ਅਤੇ ਕਈ ਹੋਰ ਵੱਧ ਅਧਿਕਾਰ ਹੋਣ।

ਜਿਸ ਜਗਾ'ਤੇ ਅੰਗਰੇਜ਼ਾਂ ਨੇ 1849'ਚ ਪੰਜਾਬ ਨੂੰ ਆਪਣੇ ਕਬਜ਼ੇ'ਚ ਲੈਣ ਤੋਂ ਬਾਅਦ ਡਲਹੌਜ਼ੀ ਵਸਾਇਆ ਸੀ, ਉਹ ਥਾਂ ਉਸ ਸਮੇਂ ਪੰਜਾਬ ਦਾ ਇਲਾਕਾ ਸੀ ਅਤੇ ਬਾਅਦ ਵਿੱਚ ਵੀ ਉਹ ਪੰਜਾਬ ਦਾ ਹੀ ਹਿੱਸਾ ਰਿਹਾ। ਜਦੋਂ ਬੋਲੀ ਦੇ ਅਧਾਰ'ਤੇ ਸੂਬਿਆਂ ਦੀ ਵੰਡ ਕੀਤੀ ਜਾ ਰਹੀ ਸੀ ਤਾਂ ਡਲਹੌਜ਼ੀ ਸਮੇਤ ਹੋਰ ਬਹੁਤ ਸਾਰੇ ਪਹਾੜੀ ਇਲਾਕੇ ਜਿੱਥੋਂ ਦਾ ਸੱਭਿਆਚਾਰ ਪੰਜਾਬੀ ਸੱਭਿਆਚਾਰ ਦੇ ਨੇੜੇ ਸੀ ਅਤੇ ਬੋਲੀ ਵੀ ਪੰਜਾਬੀ ਸੀ ਉਹ ਹਿਮਾਚਲ'ਚ ਸ਼ਾਮਲ ਕਰ ਦਿੱਤੇ ਗਏ ਜਦੋਂ ਕਿ ਵੰਡ ਭਾਸ਼ਾ ਦੇ ਅਧਾਰ ਤੇ ਹੋ ਰਹੀ ਸੀ ਪਹਾੜਾਂ ਦੇ ਅਧਾਰ'ਤੇ ਨਹੀੰ ਅਤੇ ਕਾਫ਼ੀ ਸਾਰੇ ਸਿੱਖ ਵਸੋਂ ਵਾਲੇ ਪੰਜਾਬੀ ਇਲਾਕੇ ਹਰਿਆਣੇ ਅਤੇ ਰਾਜਸਥਾਨ'ਚ ਮਿਲਾ ਦਿੱਤੇ ਗਏ।

ਹੇਠਾਂ ਪੰਜਾਬੀ ਬੋਲਦੇ ਸਿੱਖ ਵਸੋੰ ਵਾਲੇ ਇਲਾਕਿਆਂ ਵਾਰੇ ਉਸ ਸਮੇਂ ਅਕਾਲੀ ਦਲ ਵੱਲੋੰ ਪਾਇਆ ਗਿਆ ਮਤਾ ਸਾਂਝਾ ਕਰ ਰਿਹਾ ਹਾਂ। ਉਸ ਮਤਾ ਦੇ ਅਧਾਰ'ਤੇ ਇਹ ਨਕਸ਼ਾ ਬਣਾਇਆ ਹੈ, ਜਿਸ ਦਾ ਦਾਇਰਾ ਇੱਕ ਲੱਖ ਵਰਗ ਕਿਲੋਮੀਟਰ ਤੋਂ ਜ਼ਿਆਦਾ ਹੈ ਜਦਕਿ ਅੱਜ ਦਾ ਪੰਜਾਬ 50 ਕੁ ਹਜ਼ਾਰ ਵਰਗ ਕਿਲੋਮੀਟਰ ਹੈ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਭਾਰਤ ਵੱਲੋੰ ਕੀਤੀ ਬਾਂਦਰ ਵੰਡ'ਚ ਅੱਧੇ ਤੋਂ ਵੀ ਜ਼ਿਆਦਾ ਪੰਜਾਬੀ ਇਲਾਕਾ ਖੁੱਸ ਗਿਆ ਹੈ।

ਸ਼ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮਤੇ ਨੰਬਰ 2, ਜਿਹੜਾ ਕਿ 20 ਜੁਲਾਈ 1966 ਨੂੰ ਪਾਸ ਕਿਤਾ ਗਿਆ ਉਹ ਮਤਾ ਇਉਂ ਹੈ:

1)ਜਿਹੜੇ ਸਿੱਖ ਇਲਾਕੇ, ਜਾਣ ਬੁਝ ਕੇ ਅਤੇ ਬਿਨਾਂ ਕਾਰਨ, ਨਵੇਂ ਪੰਜਾਬ ਵਿੱਚੋਂ ਕੱਢ ਦਿੱਤੇ ਗਏ ਹਨ ਅਤੇ ਜੋੜੇ ਨਹੀਂ ਗਏ, ਜਿਹਾ ਕਿ ਗੁਰਦਾਸਪੁਰ ਜ਼ਿਲੇ ਦਾ ਇਲਾਕਾ ਜਿਸ ਵਿੱਚ ਕਿ #ਡਲਹੌਜ਼ੀ ਸ਼ਾਮਲ ਹੈ, ਅੰਬਾਲੇ ਦਾ ਜ਼ਿਲਾ, ਸਣੇ #ਚੰਡੀਗੜ੍ਹ, ਪੰਜੋਰ, ਕਾਲਕਾ ਤੇ ਅੰਬਾਲਾ_ਸਦਰ ਦੇ ਅਤੇ ਊਨੇ ਦੀ ਸਾਰੀ ਤਹਿਸੀਲ, ਨਾਲਾਗੜ੍ਹ ਦਾ ਦੇਸ਼ ਨਾਮ ਦਾ ਇਲਾਕਾ, ਸਰਸੇ ਦੀ ਤਹਿਸੀਲ, ਗੂਹਲਾ ਸਬ-ਤਹਿਸੀਲ, ਸਣੇ ਟੋਹਾਣਾ ਅਤੇ ਰਤੀਆ ਬਲਾਕ ਜਿਹੜੇ ਕਿ ਹਿਸਾਰ ਦੇ ਜ਼ਿਲੇ ਵਿੱਚ ਹਨ, ਅਤੇ ਕਰਨਾਲ ਦੇ ਜ਼ਿਲੇ ਦਾ ਸ਼ਾਹਬਾਦ ਬਲਾਕ, ਅਤੇ ਰਾਜਸਥਾਨ ਵਿੱਚ ਗੰਗਾ ਨਗਰ ਦਾ ਜ਼ਿਲਾ। ਇਨ੍ਹਾਂ ਇਲਾਕਿਆਂ ਨੂੰ ਝੱਟ ਪਟ ਪੰਜਾਬ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਕਿ ਸਾਰੇ ਸਿੱਖ ਵਸੋਂ ਦਾ ਇਲਾਕੇ ਇੱਕਠੇ ਹੋ ਸਕਣ। ਜਿਸ ਵਿੱਚ ਸਿੱਖਾਂ ਤੇ ਸਿੱਖੀ ਦੇ ਵਿਸ਼ੇਸ ਹੱਕ ਰਾਖਵੇਂ ਹੋਣ।
2) ਇਸ ਨਵੇਂ ਨਿਰਮਤ ਹੋਏ ਪੰਜਾਬ ਨੂੰ ਉਹੋ ਜਿਹੇ ਅਧਿਕਾਰ ਤੇ ਪਦਵੀ ਦਿੱਤੀ ਜਾਵੇ ਜਿਹੜੀ ਕਿ ਸੰਨ 1950 ਵਿੱਚ ਹਿਦੁਸਤਾਨ ਦੇ ਵਿਧਾਨ ਦੁਆਰਾ ਜੰਮੂ ਤੇ ਕਸ਼ਮੀਰ ਨੂੰ ਰਿਆਸਤ ਨੂੰ ਪ੍ਰਾਪਤ ਹੋਏ ਹਨ।

ਨੋਟ: ਇਹ ਨਕਸ਼ਾ ਮਤੇ'ਚ ਸ਼ਾਮਲ ਇਲਾਕੇ ਨੂੰ ਲੱਭ ਕੇ ਬਣਾਇਆ ਗਿਆ ਹੈ।

- ਸਤਵੰਤ ਸਿੰਘ

Address

Mohali
140109

Telephone

+918699762224

Website

Alerts

Be the first to know and let us send you an email when ਦੇਸ਼ ਪੁਆਧ ਨੌਜਵਾਨ ਸਭਾ posts news and promotions. Your email address will not be used for any other purpose, and you can unsubscribe at any time.

Contact The Organization

Send a message to ਦੇਸ਼ ਪੁਆਧ ਨੌਜਵਾਨ ਸਭਾ:

Shortcuts

Share

Category