Punjab Gau Sewa Commission

Punjab Gau Sewa Commission Contact information, map and directions, contact form, opening hours, services, ratings, photos, videos and announcements from Punjab Gau Sewa Commission, Government Organization, Tower no. 5, 6th floor, forrest complex, sector 68, Mohali.

10/08/2023
ਅੱਜ ਸ਼੍ਰੀ ਅਸ਼ੋਕ ਕੁਮਾਰ ਸਿੰਗਲਾ ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ ਨੇ ਤਹਿਸੀਲ ਮੂਨਕ ਦੇ ਹੜ੍ਹ ਪ੍ਰਭਾਵਿਤ ਇਲਾਕੇ ਅਤੇ ਇਸ ਇਲਾਕੇ ਵਿਚ ਮੌਜੂਦ ਗ...
26/07/2023

ਅੱਜ ਸ਼੍ਰੀ ਅਸ਼ੋਕ ਕੁਮਾਰ ਸਿੰਗਲਾ ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ ਨੇ ਤਹਿਸੀਲ ਮੂਨਕ ਦੇ ਹੜ੍ਹ ਪ੍ਰਭਾਵਿਤ ਇਲਾਕੇ ਅਤੇ ਇਸ ਇਲਾਕੇ ਵਿਚ ਮੌਜੂਦ ਗਊਸ਼ਲਾਵਾਂ ਦਾ ਦੌਰਾ ਕਰਕੇ ਹਾਲਾਤਾਂ ਦਾ ਜ਼ਾਇਜਾ ਲਿਆ ।

ਇਸਤੋਂ ਪਹਿਲਾਂ ਉਨ੍ਹਾਂ ਨੇ ਲਾਰਡ ਸ਼ਿਵਾ ਪਬਲਿਕ ਸਕੂਲ ਹਮੀਰਗੜ੍ਹ ( ਮੂਨਕ ) ਵਿਖੇ ਨੇ ਪਸ਼ੂ ਪਾਲਣ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਹੜਾਂ ਦੇ ਪਾਣੀ ਨਾਲ ਗਊ ਧੰਨ ਅਤੇ ਹੋਰ ਪਸ਼ੂਧਨ ਦੇ ਹੋਏ ਨੁਕਸਾਨ ਸੰਬੰਧੀ ਮੀਟਿੰਗ ਲਈ। ਇਸ ਮੌਕੇ ਡਿਊਟੀ ਤੇ ਮੌਜੂਦ ਅਧਿਕਾਰੀਆਂ ਨੇ ਹਾਲਾਤਾਂ ਤੇ ਬੋਲਦੇ ਆਖਿਆ ਕਿ ਗਊਆਂ ਅਤੇ ਹੋਰ ਜੀਵਾਂ ਨੂੰ ਸੁਰੱਖਿਅਤ ਜਗਹ ਤੇ ਸ਼ਿਫਟ ਕਰਨ ਨਾਲ ਜਾਨੀ ਨੁਕਸਾਨ ਬਹੁਤ ਘੱਟ ਹੈ। ਲੋਕਾਂ ਅਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਪ੍ਰਬੰਧਾਂ ਜਿਵੇਂ ਕਿ ਹਰਾ -ਚਾਰਾਂ, ਫੀਡ ਅਤੇ ਜ਼ਰੂਰੀ ਦਵਾਈਆਂ ਨੂੰ ਜਿਲ੍ਹਾ ਪ੍ਰਸ਼ਾਸ਼ਨ ਅਤੇ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਦਿਨ -ਰਾਤ ਇੱਕ ਕਰ ਬੇਜ਼ੁਬਾਨ ਜੀਵਾਂ ਤੱਕ ਪਹੁੰਚਾਉਣਾ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਮੌਕੇ ਗਊਸ਼ਾਲਾ ਹਮੀਰਗੜ੍ਹ ਅਤੇ ਮੂਨਕ ਦੇ ਮੈਂਬਰਾਂ ਨੇ ਸਰਕਾਰ ਅਤੇ ਅਧਿਕਾਰੀਆ ਵੱਲੋ ਚੁੱਕੇ ਜਾ ਰਹੇ ਜ਼ਰੂਰੀ ਕਦਮਾਂ ਦੀ ਤਾਰੀਫ਼ ਕੀਤੀ। ਅੱਗੇ, ਚੇਅਰਮੈਨ ਲੱਖਾ ਜੀ ਨੇ ਅਧਿਕਾਰੀਆ ਨੂੰ ਸੰਬੋਧਨ ਕਰਦੇ ਕਿਹਾ ਕਿ ਮਹਿਕਮੇ ਅਤੇ ਗਊਸ਼ਾਲਾਵਾਂ ਦੀਆਂ ਹਰ ਜਰੂਰੀ ਮੰਗ ਸਬੰਧੀ ਸਰਕਾਰ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਉਨ੍ਹਾਂ ਮੌਕੇ ਤੇ ਮੌਜੂਦ ਅਧਿਕਾਰੀਆਂ ਨੂੰ ਆਉਣ ਵਾਲ਼ੇ ਦਿਨਾਂ ਵਿੱਚ ਪਾਣੀ ਦਾ ਲੈਵਲ ਠੀਕ ਹੋਣ ਉਪਰੰਤ ਮੱਖੀ ਮੱਛਰ ਤੋ ਬਚਾਅ ਲਈ ਗਊਸ਼ਾਲਾ, ਘਰਾਂ ਅਤੇ ਬੇਸਹਾਰਾ ਗਉਧਨ ਤੇ ਸਪਰੇਅ ਕਰਾਉਣ ਦੇ ਨਾਲ ਬਿਮਾਰੀਆਂ ਦੇ ਰੋਕਥਾਮ ਲਈ ਕੈਂਪ ਲਗਾਉਣ ਦੇ ਹੁਕਮ ਜਾਰੀ ਕੀਤੇ। ਇਸ ਮੌਕੇ ਡਾ. ਰਵੀ ਕਾਂਤ, ਸੀ.ਈ.ਓ ਪੰਜਾਬ ਗਊ ਸੇਵਾ ਕਮਿਸ਼ਨ ਅਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ . ਸੁਖਵਿੰਦਰ ਸਿੰਘ ਵੀ ਇਸ ਮੀਟਿੰਗ ਵਿੱਚ ਸ਼ਾਮਿਲ ਹੋਏ।

ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਅਸ਼ੋਕ ਕੁਮਾਰ ਸਿੰਗਲਾ (ਲੱਖਾ) ਜੀ ਧੂਰੀ ਨੇ ਸ਼੍ਰੀ ਰਾਧਾ ਕ੍ਰਿਸ਼ਨ ਗਊ ਧਾਮ (ਗਊਸ਼ਾਲਾ) ਬਰਨਾਲ਼ਾ ਦ...
26/03/2023

ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਅਸ਼ੋਕ ਕੁਮਾਰ ਸਿੰਗਲਾ (ਲੱਖਾ) ਜੀ ਧੂਰੀ ਨੇ ਸ਼੍ਰੀ ਰਾਧਾ ਕ੍ਰਿਸ਼ਨ ਗਊ ਧਾਮ (ਗਊਸ਼ਾਲਾ) ਬਰਨਾਲ਼ਾ ਦਾ ਦੌਰਾ ਕਰ ਕਮੇਟੀ ਮੈਂਬਰ ਅਤੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆ ਨਾਲ਼ ਮੀਟਿੰਗ ਕਰ ਗਊ ਧੰਨ ਦੇ ਸਬੰਧ ਵਿੱਚ ਆ ਰਹੀਆਂ ਮੁਸ਼ਕਲਾਂ ਉੱਪਰ ਚਰਚਾ ਕੀਤੀ।

ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਲੱਖਾ ਨੇ ਵੱਖ-ਵੱਖ ਗਊਸ਼ਾਲਾਵਾਂ ਦਾ ਕੀਤਾ ਦੌਰਾ
04/02/2023

ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਲੱਖਾ ਨੇ ਵੱਖ-ਵੱਖ ਗਊਸ਼ਾਲਾਵਾਂ ਦਾ ਕੀਤਾ ਦੌਰਾ

Dhuri, Sangrur : ਧੂਰੀ: ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਲੱਖਾ ਨੇ ਵੱਖ-ਵੱਖ ਗਊਸ਼ਾਲਾਵਾਂ ਦਾ ਕੀਤਾ ਦੌਰਾ | Public App

ਅੱਜ ਮਿਤੀ 17/12/2022 ਨੂੰ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ, "ਸ਼੍ਰੀ ਅਸ਼ੋਕ ਕੁਮਾਰ ਲੱਖਾ ਜੀ" ਵੱਲੋਂ  "ਸ਼੍ਰੀ ਗਊਸ਼ਾਲਾ ਮੰਦਰ" ਭਵਾਨੀਗੜ...
17/12/2022

ਅੱਜ ਮਿਤੀ 17/12/2022 ਨੂੰ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ, "ਸ਼੍ਰੀ ਅਸ਼ੋਕ ਕੁਮਾਰ ਲੱਖਾ ਜੀ" ਵੱਲੋਂ "ਸ਼੍ਰੀ ਗਊਸ਼ਾਲਾ ਮੰਦਰ" ਭਵਾਨੀਗੜ੍ਹ ਵਿਖੇ ਗਊਸ਼ਾਲਾ ਪ੍ਰਬੰਧਕ ਕਮੇਟੀ ਵੱਲੋਂ ਸਲਾਨਾ ਕਰਵਾਏ ਜਾਂਦੇ ਭੰਡਾਰੇ ਵਿਖੇ ਹਾਜਰੀ ਲਗਵਾਈ ਗਈ। ਇਸ ਮੌਕੇ ਉਨ੍ਹਾਂ ਨੇ ਪਰਮਾਤਮਾ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਕਮੇਟੀ ਦੇ ਸਾਰੇ ਮੈਂਬਰ ਸਹਿਬਾਨਾਂ ਦਾ ਧੰਨਵਾਦ ਕੀਤਾ।

ਮਿਤੀ 8/12/2022 ਨੂੰ ਸਾਧਵੀ ਬ੍ਰਹਮਕੁਮਾਰੀਆ ਆਸ਼ਰਮ ਧੂਰੀ ਵਿਖੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ।  ਬ੍ਰਹਮਕੁਮਾਰੀਆ  ਨਾਲ ਪਰਮਾਤਮਾ ਦੀ ਚਰਚਾ...
09/12/2022

ਮਿਤੀ 8/12/2022 ਨੂੰ ਸਾਧਵੀ ਬ੍ਰਹਮਕੁਮਾਰੀਆ ਆਸ਼ਰਮ ਧੂਰੀ ਵਿਖੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ।

ਬ੍ਰਹਮਕੁਮਾਰੀਆ ਨਾਲ ਪਰਮਾਤਮਾ ਦੀ ਚਰਚਾ ਕਰਨ ਸਮੇਂ ਭੌਤਿਕ ਚੀਜਾ ਨੂੰ ਛੱਡ ਕੇ ਪਰਮਾਤਮਾ ਨੂੰ ਸਮਾਂ ਦੇਣ ਲਈ ਪ੍ਰੇਰਨਾ ਮਿਲੀ।

ਇਸ ਮੌਕੇ ਗਊ ਦੀ ਰੱਖਿਆ 'ਤੇ ਵੀ ਚਰਚਾ ਹੋਈ ਅਤੇ ਪਰਮਾਤਮਾ ਦੇ ਸੰਗ ਹੋਣ ਦਾ ਮੌਕਾ ਮਿਲਿਆ।

ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ, ਸ਼੍ਰੀ ਅਸ਼ੋਕ ਕੁਮਾਰ ਲੱਖਾ ਜੀ ਵੱਲੋਂ ਕਲਿਆਣ ਗਊਸ਼ਾਲਾ ਸੇਵਾ ਵੈਲਫੇਅਰ ਸੋਸਾਇਟੀ, ਸੁਨਾਮ ਦੇ ਵਿਸ਼ੇਸ਼ ਸੱ...
06/12/2022

ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ, ਸ਼੍ਰੀ ਅਸ਼ੋਕ ਕੁਮਾਰ ਲੱਖਾ ਜੀ ਵੱਲੋਂ ਕਲਿਆਣ ਗਊਸ਼ਾਲਾ ਸੇਵਾ ਵੈਲਫੇਅਰ ਸੋਸਾਇਟੀ, ਸੁਨਾਮ ਦੇ ਵਿਸ਼ੇਸ਼ ਸੱਦੇ ਤੇ ਉਨ੍ਹਾਂ ਵੱਲੋਂ ਗਊਸ਼ਾਲਾ ਵਿਖੇ ਕਰਵਾਈ ਜਾ ਰਹੀ 'ਸ਼੍ਰੀਮਦ ਭਾਗਵਤ ਕਥਾ' ਵਿਖੇ ਹਾਜਰੀ ਲਗਵਾਈ ਅਤੇ ਕਥਾ ਦਾ ਅਨੰਦ ਮਾਣਿਆ।

ਸੋਸਾਇਟੀ ਵੱਲੋਂ ਦਿੱਤੇ ਅਥਾਹ ਸਤਿਕਾਰ ਲਈ ਚੇਅਰਮੈਨ ਸਾਹਿਬ ਨੇ ਉਨ੍ਹਾਂ ਦਾ ਦਿਲੋਂ ਧੰਨਵਾਦ ਕੀਤਾ।

ਅੱਜ ਮਿਤੀ 27/11/2022 ਨੂੰ  ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਅਸ਼ੋਕ ਕੁਮਾਰ ਲੱਖਾ ਜੀ ਵੱਲੋਂ ਸਰਕਾਰੀ ਕੈਟਲ ਪਾਉਂਡ, ਖੋਖਰ (ਜ਼ਿਲ੍ਹ...
27/11/2022

ਅੱਜ ਮਿਤੀ 27/11/2022 ਨੂੰ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਅਸ਼ੋਕ ਕੁਮਾਰ ਲੱਖਾ ਜੀ ਵੱਲੋਂ ਸਰਕਾਰੀ ਕੈਟਲ ਪਾਉਂਡ, ਖੋਖਰ (ਜ਼ਿਲ੍ਹਾ ਮਾਨਸਾ)ਵਿਖੇ ਸ਼ਿਰਕਤ ਕੀਤੀ।

ਇਸ ਮੌਕੇ ਬੀ. ਡੀ. ਪੀ. ਓ. ਸ਼੍ਰੀ ਜਗਤਾਰ ਸਿੰਘ, ਈ.ਓ ਸ਼੍ਰੀ ਵਿਪਨ ਕਾਂਸਲ, ਨਾਇਬ ਤਹਿਸੀਲਦਾਰ ਸ਼੍ਰੀ ਕਰਮਜੀਤ ਸਿੰਘ ਅਤੇ ਡਿਪਟੀ ਡਾਇਰੈਕਟਰ ਮਾਨਸਾ ਡਾਕਟਰ ਕਮਲਪ੍ਰੀਤ ਆਪਣੀ ਟੀਮ ਸਮੇਤ ਹਾਜਰ ਸਨ।

ਚੇਅਰਮੈਨ ਸਾਹਿਬ ਵੱਲੋਂ ਗਊਸ਼ਾਲਾ ਦੇ ਵੱਖ ਵੱਖ ਹਿੱਸਿਆਂ ਦਾ ਦੌਰਾ ਕੀਤਾ ਅਤੇ ਉੱਥੇ ਤੈਨਾਤ ਕਰਮਚਾਰੀਆਂ ਨੂੰ ਸ਼ਾਹੀਵਾਲ ਨਸਲ ਨੂੰ ਵਧਾਵਾ ਦੇਣ ਲਈ ਪ੍ਰੇਰਿਤ ਕੀਤਾ, ਤਾਂ ਜੋਂ ਲੋਕਾਂ ਨੂੰ ਵਧੀਆਂ ਦੁੱਧ ਮਿਲ ਸਕੇ ਅਤੇ ਦੁੱਧ ਦੀ ਪੈਦਾਵਾਰ ਵਿੱਚ ਵੀ ਵਾਧਾ ਕੀਤਾ ਜਾ ਸਕੇ।

20/11/2022

ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਵਜੋਂ, ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ, ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਪੰਜਾਬ ਦੀਆਂ ਰਜਿਸਟਰਡ ਗਊਸ਼ਾਲਾਵਾਂ ਦੇ ਅਕਤੂਬਰ 2022 ਤੱਕ ਦੇ ਬਿਜਲੀ ਬਿੱਲ ਮੁਆਫ ਕਰਨ ਦੇ ਅਹਿਮ ਫੈਸਲੇ ਦਾ ਸੁਆਗਤ ਕਰਦਾ ਹਾਂ।

ਮੈਂ ਨਿੱਜੀ ਤੌਰ 'ਤੇ ਉਨ੍ਹਾਂ ਦਾ ਧੰਨਵਾਦੀ ਹਾਂ ਕਿ ਗਊਸ਼ਾਲਾਵਾਂ ਦੇ ਹਿੱਤ ਵਿੱਚ ਮੇਰੀ ਬੇਨਤੀ ਨੂੰ ਮਾਣਯੋਗ ਮੁੱਖ ਮੰਤਰੀ ਜੀ ਨੇ ਪ੍ਰਵਾਨ ਕਰ ਲਿਆ ਹੈ। ਪੰਜਾਬ ਗਊ ਸੇਵਾ ਕਮਿਸ਼ਨ ਦੀ ਸਥਾਪਨਾ ਤੋਂ ਬਾਅਦ ਕਿਸੇ ਸਰਕਾਰ ਵੱਲੋਂ ਲਿਆ ਗਿਆ ਇਹ ਪਹਿਲਾ ਅਹਿਮ ਫੈਸਲਾ ਹੈ।

ਪਿਛਲੀਆਂ ਸਰਕਾਰਾਂ ਨੇ ਗਊਸ਼ਾਲਾਵਾਂ ਨੂੰ ਅਣਗੋਲਿਆਂ ਕੀਤਾ ਅਤੇ ਇਨ੍ਹਾਂ ਨੂੰ ਵਿਕਸਿਤ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ।

ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਪੂਰਾ ਵਿਸ਼ਵਾਸ ਦਿੱਤਾ ਗਿਆ ਕਿ ਅਜਿਹੇ ਕਈ ਹੋਰ ਫੈਂਸਲੇ ਗਊਵੰਸ਼ ਦੇ ਹੱਕ ਵਿੱਚ ਲਏ ਜਾਣਗੇ ਅਤੇ ਚੰਗੀਆਂ ਨੀਤੀਆ ਰਾਹੀਂ ਪਸ਼ੂ ਪਾਲਣ ਦੇ ਕਿੱਤੇ ਨੂੰ ਮੁੱਖ ਕਿੱਤਾ ਬਣਾਇਆ ਜਾਵੇਗਾ।

ਕੱਲ ਮਿਤੀ 11-11-2022  ਨੂੰ ਸ੍ਰੀ ਅਸ਼ੋਕ ਕੁਮਾਰ ਲੱਖਾਂ ਚੈਅਰਮੇਨ ਗਊ ਸੇਵਾ ਕਮਿਸ਼ਨ ਵੱਲੋਂ ਡਾ.ਅਸ਼ੋਕ ਗੁਪਤਾ ਮੈਮੋਰਿਅਲ ਟੱਰਸਟ ਅਤੇ ਗਉਸ਼ਾਲਾ ਭ...
12/11/2022

ਕੱਲ ਮਿਤੀ 11-11-2022 ਨੂੰ ਸ੍ਰੀ ਅਸ਼ੋਕ ਕੁਮਾਰ ਲੱਖਾਂ ਚੈਅਰਮੇਨ ਗਊ ਸੇਵਾ ਕਮਿਸ਼ਨ ਵੱਲੋਂ ਡਾ.ਅਸ਼ੋਕ ਗੁਪਤਾ ਮੈਮੋਰਿਅਲ ਟੱਰਸਟ ਅਤੇ ਗਉਸ਼ਾਲਾ ਭਦੋੜ ਵਿਖੇ ਹਾਜ਼ਰੀ ਲਗਵਾਈ ਗਈ ।ਉੱਥੇ ਪਹੁੰਚ ਕੇ ਉੱਘੇ ਸਮਾਜ ਸੇਵੀ ਵਿਜੇ ਕੁਮਾਰ ਜੀ ਨਾਲ ਗਉ ਮੁੱਦਿਆਂ ਤੇ ਚਰਚਾ ਕਿਤੀ ਗਈ ਅਤੇ ਵੱਧ ਤੋਂ ਵੱਧ ਸ਼ਾਹੀਵਾਲ ਨਸਲ ਪੈਦਾ ਕਰਨ ਲਈ ਸਾਰੇ ਪੰਜਾਬ ਦੀਆਂ ਗਉਸ਼ਾਲਾ ਨੂੰ ਬੇਨਤੀ ਕਿਤੀ ।

ਕੱਲ ਮਿਤੀ 10-11-022 ਨੂੰ ਸ੍ਰੀ ਅਸ਼ੋਕ ਕੁਮਾਰ ਲੱਖਾਂ ਚੈਅਰਮੇਨ ਗਉ ਸੇਵਾ ਕਮਿਸ਼ਨ ਵੱਲੋਂ ਕਾਮਧੇਨ ਗਉਸ਼ਾਲਾ ਨੁਰ ਮਹਿਲ ਵਿਖੇ ਹਾਜ਼ਰੀ ਲਗਵਾਈ ਗਈ ...
11/11/2022

ਕੱਲ ਮਿਤੀ 10-11-022 ਨੂੰ ਸ੍ਰੀ ਅਸ਼ੋਕ ਕੁਮਾਰ ਲੱਖਾਂ ਚੈਅਰਮੇਨ ਗਉ ਸੇਵਾ ਕਮਿਸ਼ਨ ਵੱਲੋਂ ਕਾਮਧੇਨ ਗਉਸ਼ਾਲਾ ਨੁਰ ਮਹਿਲ ਵਿਖੇ ਹਾਜ਼ਰੀ ਲਗਵਾਈ ਗਈ ।ਉੱਥੇ ਪਹੁੰਚ ਕੇ ਸਵਾਮੀ ਜੀ ਨਾਲ ਗਉ ਮੁੱਦਿਆਂ ਤੇ ਚਰਚਾ ਕਿਤੀ ਗਈ ਅਤੇ ਵੱਧ ਤੋਂ ਵੱਧ ਸ਼ਾਹੀਵਾਲ ਨਸਲ ਪੈਦਾ ਕਰਨ ਲਈ ਸਾਰੇ ਪੰਜਾਬ ਦੀਆਂ ਗਉਸ਼ਾਲਾ ਨੂੰ ਬੇਨਤੀ ਕਿਤੀ ।

ਦੀਵਾਲੀ ਦੇ ਪਵਿੱਤਰ ਮੌਕੇ ਧੂਰੀ ਗਊਸ਼ਾਲਾ ਵਿਖੇ ਆਪ ਆਗੂ ਅਸ਼ੋਕ ਕੁਮਾਰ ਲੱਖਾ (ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ) ਨੇ  ਗਊ ਧੰਨ ਦੀ ਸੇਵਾ ਕਰ ਇੱਕ...
25/10/2022

ਦੀਵਾਲੀ ਦੇ ਪਵਿੱਤਰ ਮੌਕੇ ਧੂਰੀ ਗਊਸ਼ਾਲਾ ਵਿਖੇ ਆਪ ਆਗੂ ਅਸ਼ੋਕ ਕੁਮਾਰ ਲੱਖਾ (ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ) ਨੇ ਗਊ ਧੰਨ ਦੀ ਸੇਵਾ ਕਰ ਇੱਕ ਨਵੀਂ ਰੀਤ ਸ਼ੁਰੂ ਕਰਨ ਦਾ ਉਪਰਾਲਾ ਕੀਤਾ ।

ਨਾਲ ਹੀ ਉਹਨਾਂ ਪੰਜਾਬ ਵਾਸੀਆਂ ਨੂੰ ਵੀ ਅੱਗੇ ਆ ਕੇ ਬੇਸਹਾਰਾ ਜਾਨਵਰਾਂ ਦੀ ਹਰ ਸੰਭਵ ਮਦਦ ਕਰਨ ਦੀ ਅਪੀਲ ਕੀਤੀ।

ਇਸ ਮੌਕੇ ਚੇਅਰਮੈਨ ਸਾਹਿਬ ਦੇ ਨਾਲ ਗਊਸ਼ਾਲਾ ਕਮੇਟੀ ਦੇ ਮੈਂਬਰ ਅਤੇ ਹੋਰ ਸ਼ਹਿਰ ਦੀਆਂ ਨਾਮੀ ਅਤੇ ਸਮਾਜਿਕ ਹਸਤੀਆ ਵੀ ਮੌਜੂਦ ਰਹੀਆ।

Address

Tower No. 5, 6th Floor, Forrest Complex, Sector 68
Mohali
160063

Alerts

Be the first to know and let us send you an email when Punjab Gau Sewa Commission posts news and promotions. Your email address will not be used for any other purpose, and you can unsubscribe at any time.

Contact The Organization

Send a message to Punjab Gau Sewa Commission:

Share