08/10/2025
ਕਿਸੇ ਬੀਬੀ ਦੇ ਕੱਢੇ 'ਬਾਗ' ਵਰਗਾ ਸੀ,,,
ਨਾਨੀ ਦੇ ਹੱਥ ਦੇ ਸਾਗ ਵਰਗਾ ਸੀ,,
ਰਾਤ ਨੂੰ ਜਗਦੇ ਚਿਰਾਗ਼ ਵਰਗਾ ਸੀ,,
ਮੁੱਕਦੀ ਗੱਲ,, ਪੰਜਾਬ ਵਰਗਾ ਸੀ,,,
ਯਾਰ ਜੇ ਕਿਸੇ ਨੂੰ ਦੱਸਣਾ ਹੋਵੇ ਪੰਜਾਬੀ ਕਿਹੋ ਜੇ ਹੁੰਦੇ ਆ,, ਜਵੰਦੇ ਦੀ ਫੋਟੋ ਦਿਖਾ ਦਿਓ,,, ਕੱਦ,, ਸੋਹਣਾ,, ਪੱਗ,, ਸੁਰੀਲਾ,,ਚੰਚਲ,, ਪਰ ਚਲਾਕੀ ਬਿਨ੍ਹਾਂ,,ਹਰ ਗੁਣ ਪੂਰਾ,,, ਕੋਈ ਘਾਟ ਨੀ,, ਲੰਬੀ ਉਮਰ ਤੋਂ ਬਿਨ੍ਹਾਂ,,, ਜਿਵੇਂ ਆਖਕੇ ਆਇਆ ਹੋਵੇ,,, ਘੱਟ ਦੇਦੇ ਪਰ ਸੁਆਦ ਵਾਲੀ ਦੇ,, ਓਵੇਂ,, ਕਦੇ ਕੋਈ ਵਿਵਾਦ ਨੀ ਸੁਣਿਆ,, ਕਦੇ ਕਿਸੇ ਨਾਲ ਸ਼ਿਕਵਾ ਨੀ ਕੀਤਾ,,ਆਪਣਾ ਕੰਮ ਕਰਨਾ, ਬਾਹਦ ਚ ਸ਼ੌਂਕ ਵੱਲ ਹੋ ਜਾਣਾ,,, ਅੱਜ ਡਾਇਰੀ ਤੇ 62 ਅਖਾੜੇ ਬੁੱਕ ਛੱਡ ਕੇ ਗਿਆ,,, ਮਤਲਬ ਦਾਤੇ ਸਾਹਾਂ ਤੋਂ ਵੀ ਜਿਆਦਾ ਕੰਮ ਦਿੱਤਾ ਸੀ ਮੁੰਡੇ ਨੂੰ,,, ਬੜੇ ਐਵੇਂ ਆਖ ਰਹੇ ਆ ਦਾਤੇ ਨੂੰ,,ਐਨੀ ਜਲਦੀ ਕਿਓਂ??? ਕੁੱਝ ਐਵੇਂ ਵੀ ਆਖਦੇ ਹੋਣਗੇ,, ਐਵੇਂ ਦੀ ਐਨੀ ਵੀ ਬੜੀ ਆ,, ਬੜੇ ਲੋਕਾਂ ਨੂੰ ਬੜੇ ਸ਼ਿਕਵੇ ਆ,, ਕਿਸੇ ਨੂੰ ਓਦੇ ਮੋਟਰਸਾਇਕਲ ਤੇ ਜਾਣ ਦੇ,, ਕਿਸੇ ਨੂੰ ਹਸਪਤਾਲ ਤੇ,,
ਕਿਸੇ ਨੂੰ ਅਵਾਰਾ ਪਸ਼ੂਆਂ ਤੇ,,
ਕੀ ਕਰਨ ਲੋਕ ਦੁੱਖ ਸੈਲਬ ਵਾਂਗ ਆ,,
ਕਿਸੇ ਦੇ ਮੂੰਹੋਂ ਸ਼ਿਕਵਾ ਬਣਕੇ ਆ ਰਿਹਾ,,
ਤੇ ਕਿਸੇ ਦੇ ਅੱਖੋਂ,,, ਅਲਵਿਦਾ ਛੋਟੇ ਵੀਰ,,
ਨਰਿੰਦਰ ਸਿੰਘ ਬਰਾੜ