Govtsrsecschool Sarihboys

Govtsrsecschool Sarihboys Govt School

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰੀਂਹ ਲੜਕੇ ਦਾ ਅੱਠਵੀਂ ਜਮਾਤ (ਸੈਸ਼ਨ 2025-26) ਦਾ ਨਤੀਜਾ ਸ਼ਾਨਦਾਰ 100% ਰਿਹਾ ਹੈ। ਇਹ ਨਤੀਜਾ ਮਿਤੀ 10-04-...
17/04/2026

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰੀਂਹ ਲੜਕੇ ਦਾ ਅੱਠਵੀਂ ਜਮਾਤ (ਸੈਸ਼ਨ 2025-26) ਦਾ ਨਤੀਜਾ ਸ਼ਾਨਦਾਰ 100% ਰਿਹਾ ਹੈ। ਇਹ ਨਤੀਜਾ ਮਿਤੀ 10-04-2026 ਨੂੰ ਐਲਾਨਿਆ ਗਿਆ। ਸਾਰੇ ਵਿਦਿਆਰਥੀ ਵਧੀਆ ਅੰਕ ਲੈ ਕੇ ਪਾਸ ਹੋਏ ਹਨ। ਕੁੱਲ 17 ਵਿਦਿਆਰਥੀਆਂ ਵਿੱਚੋ 12 ਪਹਿਲੇ ਦਰਜੇ ਵਿਚ ਪਾਸ ਹੋਏ ਅਤੇ 05 ਵਿਦਿਆਰਥੀ ਦੂਜੇ ਦਰਜੇ 'ਚ ਪਾਸ ਹੋਏ। ਗਗਨਪ੍ਰੀਤ ਨੇ 493/600 (82.2%,) ਅੰਕਾਂ ਨਾਲ ਪਹਿਲਾ ਸਥਾਨ , ਕੁਨਾਲ ਨੇ 476/600 (79.3%) ਅੰਕਾਂ ਨਾਲ ਦੂਜਾ ਸਥਾਨ ਅਤੇ ਵਰਿੰਦਰ ਸਿੰਘ ਨੇ 437/600 (72.8%) ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਪਿੰਡ ਦੇ ਸਰਪੰਚ ਸ.ਦਰਸ਼ਨ ਸਿੰਘ ,ਐਸ.ਐਮ. ਸੀ. ਕਮੇਟੀ ਦੇ ਚੇਅਰਮੈਨ ਸ੍ਰੀ ਪਵਨ ਕੁਮਾਰ, ਸ੍ਰੀ ਕੁਲਵਿੰਦਰ ਸਿੰਘ ਮੈਂਬਰ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬੇ ਸ਼ਹੀਦਾਂ ਦੇ ਸਕੱਤਰ ਸ. ਗਰੀਬ ਸਿੰਘ , ਸਕੂਲ ਇੰਚਾਰਜ ਸ੍ਰੀ ਰਾਜਿੰਦਰ ਕੁਮਾਰ, ਜਮਾਤ ਇੰਚਾਰਜ ਸ੍ਰੀਮਤੀ ਤਨੂਜਾ (ਹਿੰਦੀ ਮਿਸਟ੍ਰੈਸ) ਅਤੇ ਸਮੂਹ ਸਕੂਲ ਸਟਾਫ਼ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਆਉਣ ਵਾਲੇ ਸਮੇਂ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ।

ਮਿਤੀ 07/04/2026 ਨੂੰ ਪੰਜਾਬ ਪ੍ਰਜਾਪਤੀ ਸਭਾ ਜਲੰਧਰ  ਵੱਲੋਂ ਸਸਸਸ ਸਰੀਂਹ ਲੜਕੇ ਵਿਖੇ ਵਿਸ਼ੇਸ਼ ਸਮਾਗਮ ਕੀਤਾ ਗਿਆ ਜਿਸ ਵਿੱਚ ਸ੍ਰੀ ਬਲਵਿੰਦਰ ਸਿ...
08/04/2026

ਮਿਤੀ 07/04/2026 ਨੂੰ ਪੰਜਾਬ ਪ੍ਰਜਾਪਤੀ ਸਭਾ ਜਲੰਧਰ ਵੱਲੋਂ ਸਸਸਸ ਸਰੀਂਹ ਲੜਕੇ ਵਿਖੇ ਵਿਸ਼ੇਸ਼ ਸਮਾਗਮ ਕੀਤਾ ਗਿਆ ਜਿਸ ਵਿੱਚ ਸ੍ਰੀ ਬਲਵਿੰਦਰ ਸਿੰਘ ਪ੍ਰਧਾਨ, ਸ੍ਰੀ ਗੁਰਮੁੱਖ ਸਿੰਘ ਵਾਇਸ ਪ੍ਰਧਾਨ, ਸ੍ਰੀ ਕੇਵਲ ਸਿੰਘ ਚੌਹਾਨ ਚੇਅਰਮੈਨ, ਸ੍ਰੀ ਮੱਖਣ ਸਿੰਘ ਡੱਬ ਜਨਰਲ ਸਕੱਤਰ, ਸ੍ਰੀ ਪ੍ਕਾਸ਼ ਸਿੰਘ ਡੱਬ ਹੈਡ ਕੈਸ਼ੀਅਰ, ਸ੍ਰੀ ਸਿਵਦੇਵ ਸਿੰਘ ਬਹਿਗਲ ਪੈਟਰਨ,ਸ੍ਰੀ ਬਲਜਿੰਦਰ ਸਿੰਘ ਪ੍ਰਧਾਨ ਸਰੀਂਹ ਸਭਾ, ਸ੍ਰੀ ਗੁਰਪ੍ਰੀਤ ਸਿੰਘ ਵਾਇਸ ਪ੍ਰਧਾਨ ਸਰੀਂਹ, ਸ੍ਰੀ ਦਰਸ਼ਨ ਸਿੰਘ ਸਰਪੰਚ ਸਰੀਂਹ, ਸ੍ਰੀ ਚਰਨਜੀਤ ਸਿੰਘ, ਸ੍ਰੀ ਪਰਮਿੰਦਰ ਸਿੰਘ, ਸ੍ਰੀ ਗੁਰਜੋਤ ਸਿੰਘ ਸ਼ਾਮਿਲ ਹੋਏ। ਇਸ ਮੌਕੇ ਸਭਾ ਵੱਲੋਂ ਸਕੂਲ ਨੂੰ 6 ਨਵੇਂ ਪੱਖੇ ਦਾਨ ਵਜੋਂ ਦਿੱਤੇ ਗਏ। ਸਕੂਲ ਇੰਚਾਰਜ ਸ੍ਰੀ ਰਾਜਿੰਦਰ ਕੁਮਾਰ ਨੇ ਸਭਾ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸਹਿਯੋਗ ਦੇਣ ਦੀ ਇੱਛਾ ਪ੍ਰਗਟ ਕੀਤੀ। ਇਸ ਮੌਕੇ ਸਮੂਹ ਸਟਾਫ਼ ਮੌਜੂਦ ਸੀ।

MEGA PTM 2026ਸਲਾਨਾ ਨਤੀਜਾ ਸਾਲ 2025-26 ਅਤੇ ਮਾਪੇ-ਅਧਿਆਪਕ ਮਿਲਣੀ ,ਮਿਤੀ 28-03-2026 ਦਿਨ ਸ਼ਨਿੱਚਰਵਾਰ ਦਾ ਦਿਹਾੜਾ ਤਸਵੀਰਾਂ ਦੀ ਜ਼ੁਬਾਨੀ।...
29/03/2026

MEGA PTM 2026
ਸਲਾਨਾ ਨਤੀਜਾ ਸਾਲ 2025-26 ਅਤੇ ਮਾਪੇ-ਅਧਿਆਪਕ ਮਿਲਣੀ ,ਮਿਤੀ 28-03-2026 ਦਿਨ ਸ਼ਨਿੱਚਰਵਾਰ ਦਾ ਦਿਹਾੜਾ ਤਸਵੀਰਾਂ ਦੀ ਜ਼ੁਬਾਨੀ।

ਅੱਜ ਸ ਸ ਸ ਸ ਸਕੂਲ ਸਰੀਂਹ(ਲ) ਵਿਖੇ ਮਿਤੀ 28-03-2026 ਨੂੰ ਸਲਾਨਾ ਨਤੀਜਾ ਐਲਾਨਿਆ ਗਿਆ । ਇਸ ਮਾਪੇ-ਅਧਿਆਪਕ ਮਿਲਣੀ MEGA PTM ਮੌਕੇ ਵਿਦਿਆਰਥੀਆਂ ਦੇ ਮਾਪਿਆਂ ਅਤੇ ਅਧਿਆਪਕਾਂ ਨੇ ਵਿਦਿਆਰਥੀਆਂ ਦੀ ਚੰਗੀ ਪੜ੍ਹਾਈ ਅਤੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਦੇ ਹੋਏ ਆਪਸ ਵਿੱਚ ਵਿਚਾਰ ਚਰਚਾ ਕੀਤੀ। ਵਿਦਿਆਰਥੀਆਂ ਦੀਆਂ ਵਿੱਦਿਅਕ ਅਤੇ ਹੋਰ ਸਹਾਇਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦੇ ਯਤਨ ਕੀਤੇ ਗਏ। ਮਿਸ਼ਨ ਸਮਰੱਥ ਅਤੇ 100% ਨਤੀਜੇ ਲਈ ਦੱਸਿਆ ਗਿਆ।ਇਸ ਮੌਕੇ ਸ. ਦਰਸ਼ਨ ਸਿੰਘ ਸਰਪੰਚ ,ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬੇ ਸ਼ਹੀਦਾਂ ਦੇ ਸਕੱਤਰ ਸ੍ਰੀ ਗਰੀਬ ਸਿੰਘ , ਸ੍ਰੀ ਕੁਲਵਿੰਦਰ ਸਿੰਘ ( ਮੈਂਬਰ ਪੰਚਾਇਤ),SMC ਦੇ ਚੇਅਰਮੈਨ ਸ੍ਰੀ ਪਵਨ ਕੁਮਾਰ, ਸ੍ਰੀ ਅਮਰਜੀਤ ਸਿੰਘ ਸਿੱਖਿਆ ਕੋਆਰਡੀਨੇਟਰ, ਸ੍ਰੀ ਸਰਬਜੀਤ ਸਹੋਤਾ, ਸ੍ਰੀ ਰਮੇਸ਼ ਸੌਂਧੀ ਕੌਂਸਲਰ ਨਕੋਦਰ ਅਤੇ ਡਾਕਟਰ ਮਦਨ ਗਿੱਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਤੇ ਸਕੂਲ ਇੰਚਾਰਜ ਸ੍ਰੀ ਰਾਜਿੰਦਰ ਕੁਮਾਰ ਨੇ ਆਏ ਹੋਏ ਮਾਪਿਆਂ ਅਤੇ ਪਤਵੰਤੇ ਸੱਜਣਾਂ ਦਾ ਸਵਾਗਤ ਕੀਤਾ।🙏🙏🙏🙏

ਅੱਜ ਮਿਤੀ 13 ਫਰਵਰੀ 2026 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰੀਂਹ (ਲੜਕੇ) ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਬੜੀ ਧੂਮ ਧਾਮ ਨਾਲ ਮਨਾਇਆ ਗਿਆ...
14/02/2026

ਅੱਜ ਮਿਤੀ 13 ਫਰਵਰੀ 2026 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰੀਂਹ (ਲੜਕੇ) ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਸਮਾਰੋਹ ਦਾ ਆਰੰਭ ਸ੍ਰੀ ਸੁਖਮਨੀ ਸਾਹਿਬ ਤੇ ਪਾਠ ਨਾਲ ਹੋਇਆ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬੇ ਸ਼ਹੀਦਾਂ ਦੇ ਸਕੱਤਰ ਸ. ਗਰੀਬ ਸਿੰਘ ਜੀ ਨੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਖੇਡਾਂ ਵਿੱਚ ਹਿੱਸਾ ਲੈਣ ਦੀ ਪ੍ਰੇਰਨਾ ਦਿੰਦੇ ਹੋਏ ਨਸ਼ਿਆਂ ਤੋਂ ਬੱਚਣ ਦੀ ਸਿੱਖਿਆ ਦਿੱਤੀ । ਉਨ੍ਹਾਂ ਨੇ 1000 ਰੁਪਏ ਸਕੂਲ ਨੂੰ ਦਾਨ ਵਜੋਂ ਦਿੱਤੇ। SMC ਕਮੇਟੀ ਦੇ ਚੇਅਰਮੈਨ ਸ੍ਰੀ ਪਵਨ ਕੁਮਾਰ ਨੇ ਬੱਚਿਆਂ ਨੂੰ ਪੜ੍ਹਾਈ ਵਿੱਚ ਇਕਾਗਰਤਾ ਰੱਖਣ ਲਈ ਕਿਹਾ। ਪੜ੍ਹਾਈ, ਖੇਡਾਂ ਅਤੇ ਸਕੂਲ ਗਤੀਵਿਧੀਆਂ ਵਿੱਚ ਸਥਾਨ ਪ੍ਰਾਪਤ ਵਾਲੇ ਵਿਦਿਆਰਥੀਆਂ ਨੂੰ 8000 ਰੁਪਏ ਦੇ ਨਕਦ ਇਨਾਮ ਵੰਡੇ ਗਏ। ਜਿਸਦਾ ਸਾਰਾ ਪ੍ਰਬੰਧ ਸ੍ਰੀ ਸ਼ਿਵਮ ਭਾਰਦਵਾਜ ਕੇਨੈਡਾ ਨਿਵਾਸੀ ਵੱਲੋਂ ਕੀਤਾ ਗਿਆ। ਸ੍ਰੀ ਪਰਮਿੰਦਰ ਨਾਥ ਅਤੇ ਸ਼੍ਰੀਮਤੀ ਆਸ਼ਾ ਰਾਣੀ ਨੇ ਸਮਾਰੋਹ ਵਿੱਚ ਸ਼ਾਮਿਲ ਹੋ ਕੇ ਸਕੂਲ ਨੂੰ 2100, ਰੁਪਏ , ਸ.ਕੁਲਵਿੰਦਰ ਸਿੰਘ ਮੈਂਬਰ ਪੰਚਾਇਤ ਨੇ 1100 ਰੁਪਏ ਅਤੇ ਸਕੂਲ ਸਟਾਫ਼ ਨੇ 30000 ਰੁਪਏ ਦਾਨ ਵਜੋਂ ਦਿੱਤੇ । ਇਸ ਮੌਕੇ ਪਿੰਡ ਦੇ ਸਰਪੰਚ ਸ. ਦਰਸ਼ਨ ਸਿੰਘ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ‌ਸਰੀਂਹ ਦਾ ਸਟਾਫ਼ ਅਤੇ ਸਰਕਾਰੀ ਮਿਡਲ ਸਕੂਲ ਟਾਹਲੀ ਦਾ ਸਟਾਫ਼ ਮੌਜੂਦ ਸੀ। ਅੰਤ ਵਿੱਚ ਸਕੂਲ ਇੰਚਾਰਜ ਸ੍ਰੀ ਰਾਜਿੰਦਰ ਕੁਮਾਰ ਨੇ ਸਾਰੇ ਪਤਵੰਤੇ ਸੱਜਣਾ , ਸਕੂਲ ਸਟਾਫ਼ ਅਤੇ ਬੱਚਿਆਂ ਦਾ ਧੰਨਵਾਦ ਕਰਦੇ ਹੋਏ ਵਿਦਿਆਰਥੀਆਂ ਨੂੰ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ।ਸਟੇਜ ਦਾ ਸੰਚਾਲਨ ਸ. ਹਰਪ੍ਰੀਤ ਸਿੰਘ ਨੇ ਬਾਖੂਬੀ ਨਿਭਾਇਆ ।ਇਸ ਸਮੇਂ ਸਾਰਿਆਂ ਲਈ ਚਾਹ ਅਤੇ ਲੰਗਰ ਅਟੁੱਟ ਵਰਤਾਇਆ ਗਿਆ।

ਪੰਜਾਬ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅੱਜ ਮਿਤੀ 20 ਦਸੰਬਰ 2025 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰੀਂਹ (ਲੜਕੇ) ਵਿਖੇ ਪੀ.ਟੀ.ਐਮ....
20/12/2025

ਪੰਜਾਬ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅੱਜ ਮਿਤੀ 20 ਦਸੰਬਰ 2025 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰੀਂਹ (ਲੜਕੇ) ਵਿਖੇ ਪੀ.ਟੀ.ਐਮ. ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ CEP ਨਾਲ ਸਬੰਧਤ ਅਸਾਈਨਮੈਟਾਂ ਅਤੇ ਬਾਈਮੰਥਲੀ ਨਵੰਬਰ ਟੈਸਟ ਦੇ ਰਿਜਲਟ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਵਿੱਚ ਵਿਦਿਆਰਥੀਆਂ ਦੇ ਮਾਪੇ ,ਐਸ. ਐਮ. ਸੀ. ਮੈਂਬਰ ਅਤੇ ਨਗਰ ਪੰਚਾਇਤ ਨੇ ਸ਼ਿਰਕਤ ਕੀਤੀ। ਇਸ ਮੌਕੇ ਐਸ. ਐਮ. ਸੀ. ਕਮੇਟੀ ਦੇ ਚੇਅਰਮੈਨ ਸ਼੍ਰੀ ਪਵਨ ਕੁਮਾਰ, ਸ੍ਰੀ ਦਰਸ਼ਨ ਸਿੰਘ (ਸਰਪੰਚ),ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬੇ ਸ਼ਹੀਦਾਂ ਦੇ ਸਕੱਤਰ ਸ. ਗਰੀਬ ਸਿੰਘ ਅਤੇ ਸ੍ਰੀ ਕੁਲਵਿੰਦਰ ਸਿੰਘ (ਮੈਂਬਰ ਪੰਚਾਇਤ)ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਸਕੂਲ ਇੰਚਾਰਜ ਸ੍ਰੀ ਰਾਜਿੰਦਰ ਕੁਮਾਰ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਬੱਚਿਆਂ ਦੇ ਮਾਤਾ-ਪਿਤਾ ਨੂੰ ਬੱਚਿਆਂ ਦੀ ਪੜ੍ਹਾਈ ਲਈ ਵਿਸ਼ੇਸ਼ ਧਿਆਨ ਦੇਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਮੂਹ ਸਕੂਲ ਸਟਾਫ਼ ਮੌਜੂਦ ਸੀ।

ਮਿਤੀ 01/12/2025 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰੀਂਹ ਲੜਕੇ ਵਿਖੇ ਏਡਜ਼ ਦਿਵਸ ਮਨਾਇਆ ਗਿਆ। ਸਾਇੰਸ ਅਧਿਆਪਕ ਸ਼੍ਰੀ ਹਰਪ੍ਰੀਤ ਸਿੰਘ ਨੇ ਵ...
01/12/2025

ਮਿਤੀ 01/12/2025 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰੀਂਹ ਲੜਕੇ ਵਿਖੇ ਏਡਜ਼ ਦਿਵਸ ਮਨਾਇਆ ਗਿਆ। ਸਾਇੰਸ ਅਧਿਆਪਕ ਸ਼੍ਰੀ ਹਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਏਡਜ਼ ਸਬੰਧੀ ਜਾਣਕਾਰੀ ਦਿੰਦੇ ਹੋਏ ਇਸ ਦੇ ਲੱਛਣ, ਇਲਾਜ ਅਤੇ ਸਾਵਧਾਨੀਆਂ ਬਾਰੇ ਦੱਸਿਆ। ਸਕੂਲ ਇੰਚਾਰਜ ਸ੍ਰੀ ਰਾਜਿੰਦਰ ਕੁਮਾਰ ਨੇ ਵਿਦਿਆਰਥੀਆਂ ਨੂੰ ਇਸ ਨਾਮੁਰਾਦ ਬਿਮਾਰੀ ਬਾਰੇ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਨ ਦਾ ਸੁਨੇਹਾ ਦਿੱਤਾ। ਇਸ ਮੌਕੇ ਸਮੂਹ ਸਟਾਫ਼ ਮੌਜੂਦ ਸੀ।

ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰੀਂਹ ਲੜਕੇ ਵਿਖੇ ਮਿਤੀ 29 ਨਵੰਬਰ 2025 ਨੂੰ ਬੈਗਲੈਸ ਡੇ ਮਨਾਇਆ ਗਿਆ ਜ...
29/11/2025

ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰੀਂਹ ਲੜਕੇ ਵਿਖੇ ਮਿਤੀ 29 ਨਵੰਬਰ 2025 ਨੂੰ ਬੈਗਲੈਸ ਡੇ ਮਨਾਇਆ ਗਿਆ ਜਿਸ ਵਿੱਚ ਸਮਾਜਿਕ ਸਿੱਖਿਆ ਨਾਲ ਸਬੰਧਤ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਸ਼੍ਰੀਮਤੀ ਕਮਲਜੀਤ ਕੌਰ ਐਸ ਐਸ ਮਿਸਟ੍ਰੈਸ ਨੇ ਵਿਦਿਆਰਥੀਆਂ ਨੂੰ ਬਹੁਤ ਵਧੀਆ ਢੰਗ ਨਾਲ ਗਾਈਡ ਕੀਤਾ। ਇਸ ਮੌਕੇ ਸਕੂਲ ਇੰਚਾਰਜ ਸ੍ਰੀ ਰਾਜਿੰਦਰ ਕੁਮਾਰ ਨੇ ਵਿਦਿਆਰਥੀਆਂ ਨੂੰ ਇਹੋ ਜਿਹੀਆਂ ਗਤੀਵਿਧੀਆਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਸਮੂਹ ਸਟਾਫ਼ ਮੌਜੂਦ ਸੀ।

ਸਿੱਖਿਆ ਵਿਭਾਗ ਵੱਲੋਂ ਦਿੱਤੀਆਂ ਹਿਦਾਇਤਾਂ ਅਨੁਸਾਰ English Circles ਅਧੀਨ Role Play ,Verbal Forms and Poem Recitation ਗਤੀਵਿਧੀਆਂ ਕਰ...
29/11/2025

ਸਿੱਖਿਆ ਵਿਭਾਗ ਵੱਲੋਂ ਦਿੱਤੀਆਂ ਹਿਦਾਇਤਾਂ ਅਨੁਸਾਰ English Circles ਅਧੀਨ Role Play ,Verbal Forms and Poem Recitation ਗਤੀਵਿਧੀਆਂ ਕਰਵਾਈਆਂ ਗਈਆਂ ।ਜਿਸ ਵਿੱਚ ਸਕੂਲ ਅਧਿਆਪਕ ਸ਼੍ਰੀਮਤੀ ਪੁਸ਼ਪਾ ਕੁਮਾਰੀ , ਸ਼੍ਰੀਮਤੀ ਕੁਮਾਰੀ ਕੋਮਲ ਅਤੇ ਸ਼੍ਰੀਮਤੀ ਕਮਲਜੀਤ ਕੌਰ ਨੇ ਵਿਦਿਆਰਥੀਆਂ ਨੂੰ ਇਹਨਾਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਗਾਈਡ ਕੀਤਾ। ਸਕੂਲ ਇੰਚਾਰਜ ਸ੍ਰੀ ਰਾਜਿੰਦਰ ਕੁਮਾਰ ਨੇ ਇਹਨਾਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ । ‎

ਮਿਤੀ 29 ਨਵੰਬਰ 2025 ਨੂੰ ਸ ਸ ਸ ਸਕੂਲ, ਸਰੀਹ ਲੜਕਿਆਂ ਦੇ 6ਵੀਂ ਜਮਾਤ ਦੇ ਵਿਦਿਆਰਥੀਆਂ ਦੇ ਇੱਕ ਸਮੂਹ ਨੇ  ਸੁਲਤਾਨਪੁਰ ਲੋਧੀ ਵਿਖੇ ਪਹਿਲੇ ਪਾਤਸ...
29/11/2025

ਮਿਤੀ 29 ਨਵੰਬਰ 2025 ਨੂੰ ਸ ਸ ਸ ਸਕੂਲ, ਸਰੀਹ ਲੜਕਿਆਂ ਦੇ 6ਵੀਂ ਜਮਾਤ ਦੇ ਵਿਦਿਆਰਥੀਆਂ ਦੇ ਇੱਕ ਸਮੂਹ ਨੇ ਸੁਲਤਾਨਪੁਰ ਲੋਧੀ ਵਿਖੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਾ ਸਾਹਿਬ ਦੀ ਇਤਿਹਾਸਕ ਯਾਤਰਾ ਕੀਤੀ।

ਵਿਦਿਆਰਥੀ ਸਕੂਲ ਤੋਂ ਸਵੇਰੇ 9:30 ਵਜੇ ਯਾਤਰਾ ਲਈ ਰਵਾਨਾ ਹੋਏ। ਇਸ ਮੌਕੇ ਸਕੂਲ ਦੇ ਇੰਚਾਰਜ ਸ੍ਰੀ ਰਾਜਿੰਦਰ ਕੁਮਾਰ ਅਤੇ ਸਮੂਹ ਸਟਾਫ ਹਾਜ਼ਰ ਸੀ। ਸ੍ਰੀ ਹਰਪ੍ਰੀਤ ਸਿੰਘ ਸਾਇੰਸ ਅਧਿਆਪਕ ਵਿਦਿਆਰਥੀਆਂ ਨਾਲ ਟੂਰ ਤੇ ਗਏ। ਸਮੂਹ ਵਿਦਿਆਰਥੀਆਂ ਨੇ ਇਸ ਯਾਤਰਾ ਦੌਰਾਨ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਵੱਖ ਵੱਖ ਗੁਰਦੁਆਰਿਆਂ ਦੇ ਦਰਸ਼ਨ ਕਰਕੇ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।

ਸਾਡਾ ਸੋਹਣਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰੀਂਹ ਲੜਕੇ ( ਜਲੰਧਰ)
27/11/2025

ਸਾਡਾ ਸੋਹਣਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰੀਂਹ ਲੜਕੇ ( ਜਲੰਧਰ)

ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰੀਂਹ ਲੜਕੇ ਵਿਖੇ ਮਿਤੀ 10/11/2025 ਤੋਂ ਮਿਤੀ 27/11/2025 ਤੱਕ ਸਵੇਰ...
27/11/2025

ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰੀਂਹ ਲੜਕੇ ਵਿਖੇ ਮਿਤੀ 10/11/2025 ਤੋਂ ਮਿਤੀ 27/11/2025 ਤੱਕ ਸਵੇਰ ਦੀ ਸਭਾ ਵਿੱਚ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨਾਲ ਸਬੰਧਤ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ। ਸ਼੍ਰੀਮਤੀ ਕਮਲਜੀਤ ਕੌਰ ਐਸ. ਐਸ. ਮਿਸਟੈ੍ਸ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਗੁਜਰੀ ਜੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਨੂੰ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ। ਸਕੂਲ ਇੰਚਾਰਜ ਸ੍ਰੀ ਰਾਜਿੰਦਰ ਕੁਮਾਰ ਨੇ ਬੱਚਿਆਂ ਨੂੰ ਗੁਰੂ ਜੀ ਦੀ ਲਾਸਾਨੀ ਸ਼ਹਾਦਤ ਦਾ ਸੰਦੇਸ਼ ਹਰ ਮਨੁੱਖ ਤੱਕ ਪਹੁੰਚਾਉਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਸਮੂਹ ਸਟਾਫ਼ ਮੌਜੂਦ ਸੀ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰੀਂਹ (ਲੜਕੇ) ਵਿਖੇ 26 ਨਵੰਬਰ 2025 ਨੂੰ ਸੰਵਿਧਾਨ ਨਾਲ ਸਬੰਧਤ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਸ਼੍ਰੀ ਅ...
27/11/2025

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰੀਂਹ (ਲੜਕੇ) ਵਿਖੇ 26 ਨਵੰਬਰ 2025 ਨੂੰ ਸੰਵਿਧਾਨ ਨਾਲ ਸਬੰਧਤ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਸ਼੍ਰੀ ਅਸ਼ੋਕ ਕੁਮਾਰ ( ਲੈਕਚਰਾਰ ਪੋਲ. ਸਾਇੰਸ) ਵੱਲੋਂ ਸਵੇਰ ਦੀ ਸਭਾ ਵਿੱਚ ਸਮੂਹ ਵਿਦਿਆਰਥੀਆਂ ਨੂੰ ਦੇਸ਼ ਦੇ ਸੰਵਿਧਾਨ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦਿਨ ਦੇਸ਼ ਦੇ ਸੰਵਿਧਾਨ ਨਾਲ ਸਬੰਧਤ ਕੁਇਜ਼, ਭਾਸ਼ਣ ਅਤੇ ਸਲੋਗਨ ਮੁਕਾਬਲੇ ਕਰਵਾਏ ਗਏ। ਸਕੂਲ ਇੰਚਾਰਜ ਸ੍ਰੀ ਰਾਜਿੰਦਰ ਕੁਮਾਰ ਨੇ ਵਿਦਿਆਰਥੀਆਂ ਨੂੰ ਸੰਵਿਧਾਨ ਦੀ ਮਹੱਤਤਾ ਅਤੇ ਪਾਲਣਾ ਕਰਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਸਮੂਹ ਸਟਾਫ਼ ਮੌਜੂਦ ਸੀ।

Address

Nakodar

Telephone

+911821247253

Website

Alerts

Be the first to know and let us send you an email when Govtsrsecschool Sarihboys posts news and promotions. Your email address will not be used for any other purpose, and you can unsubscribe at any time.

Contact The Organization

Send a message to Govtsrsecschool Sarihboys:

Share