Mera pind aulakh

Mera pind aulakh village aulakh,nakodar,punjab,india

(11 ਜਨਵਰੀ 1915 ਸ਼ਹੀਦੀ ਦਿਵਸ ਸ੍ਰ ਮੇਵਾ ਸਿੰਘ ਲੋਪੋਕੇ ਔਲੱਖ ਜੱਟ ਸਿੱਖ)              ***********ਭਾਈ ਮੇਵਾ ਸਿੰਘ ਔਲਖ ਜੱਟ ਸਿੱਖ ਜੀ ਦਾ ...
12/01/2026

(11 ਜਨਵਰੀ 1915 ਸ਼ਹੀਦੀ ਦਿਵਸ ਸ੍ਰ ਮੇਵਾ ਸਿੰਘ ਲੋਪੋਕੇ ਔਲੱਖ ਜੱਟ ਸਿੱਖ)
***********
ਭਾਈ ਮੇਵਾ ਸਿੰਘ ਔਲਖ ਜੱਟ ਸਿੱਖ ਜੀ ਦਾ ਜਨਮ 1880 ਨੂੰ ਪਿੰਡ ਲੋਪੋਕੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪਿਤਾ ਨੰਦ ਸਿੰਘ #ਔਲਖ ਜੀ ਦੇ ਗ੍ਰਹਿ ਵਿਖੇ ਹੋਇਆ ਸੀ ਸੀ। ਸ੍ਰ #ਮੇਵਾ_ਸਿੰਘ_ਔਲਖ ਜੀ 1906 ਚ ਕੈਨੇਡਾ ਦੇ ਨਿਊ ਵੈਸਟਮਿਨਸਟਰ ਦੀ ਫਰੇਜਰ ਮਿਲ ਵਿੱਚ ਗਰੀਨ ਚੇਨ ਤੇ ਕੰਮ ਕਰਨ ਲੱਗ ਪਏ। 1907 ਵਿੱਚ ਭਾਈ ਮੇਵਾ ਸਿੰਘ ਔਲਖ ਜੀ ਨੇ ਦੇਖਿਆ ਕਿ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਵਿੱਚ ਭਾਰਤੀ ਪਰਵਾਸੀਆਂ ਦਾ ਵੋਟ ਪਾਉਣ ਦਾ ਹੱਕ ਖੋਹ ਲਿਆ ਗਿਆ ਸੀ। ਏਹਨਾ ਨੇ 1907 ਵਿੱਚ ਏਸ਼ੀਆਈ ਲੋਕਾਂ ਦੇ ਵਿਰੁਧ ਭੜਕੀ ਹਿੰਸਾ ਵੀ ਦੇਖੀ।ਇੱਥੇ ਓਹਨਾ ਦਾ ਮੇਲ ਭਾਈ ਭਾਗ ਸਿੰਘ ਭੀਖੀਵਿੰਡ, ਭਾਈ ਬਲਵੰਤ ਸਿੰਘ ਖੁਰਦਪੁਰ ਤੇ ਹੋਰ ਅਨੇਕਾਂ ਜੱਟ ਸਿੱਖਾਂ ਨਾਲ ਹੋ ਗਿਆ। ਉਨ੍ਹਾਂ ਨੇ ਰਲ-ਮਿਲ ਕੇ ਨਾਰਥ ਅਮਰੀਕਾ ਦੇ ਪਹਿਲੇ ਗੁਰੂ ਘਰ ਦੀ ਸਥਾਪਨਾ ਕੀਤੀ। ਇਸ ਉਪਰੰਤ 28 ਜੂਨ 1908 ਨੂੰ ਖੰਡੇ-ਬਾਟੇ ਦੀ ਪਾਹੁਲ ਲੈ ਕੇ ਉਹ ਅੰਮ੍ਰਿਤਧਾਰੀ ਸਿੰਘ ਸਜ ਗਏ ਅਤੇ ਨਵੇਂ ਬਣੇ ਗੁਰਦੁਆਰੇ ਦੀ ਸੇਵਾ-ਸੰਭਾਲ ਵਿਚ ਸਰਗਰਮ ਭੂਮਿਕਾ ਨਿਭਾਉਣ ਲੱਗ ਪਏ। ਗੁਰਦੁਆਰੇ ਵਿੱਚ ਉਹ ਪਾਠੀ ਦੇ ਤੌਰ ਤੇ ਵੀ ਸੇਵਾ ਨਿਭਾਉਂਦਾ।
21 ਅਕਤੂਬਰ 1914 ਵਾਲੇ ਦਿਨ ਮੁਖਬਰ ਬੇਲਾ ਸਿੰਘ ਦੇ ਚੱਲ ਰਹੇ ਮੁਕਦਮੇ ਦੇ ਦੌਰਾਨ ਭਾਈ ਮੇਵਾ ਸਿੰਘ ਜੀ ਨੇ ਕੈਨੇਡਾ ਦੇ ਵੈਨਕੂਵਰ BC ਦੀ ਕਨੇਡੀਅਨ ਇਮੀਗ੍ਰੇਸ਼ਨ ਬ੍ਰਾਂਚ ਵਿਚ ਇਮੀਗ੍ਰੇਸ਼ਨ ਇੰਸਪੈਕਟਰ ਵਿਲੀਅਮ ਚਾਰਲਸ ਹਾਪਕਿਸਨ ਨੂੰ ਕੋਰਟ ਵਿੱਚ ਹੀ ਗੋਲੀਆਂ ਮਾਰਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ।ਭਾਈ ਮੇਵਾ ਸਿੰਘ ਉਥੋਂ ਭੱਜ ਸਕਦੇ ਸਨ,ਪਰ ਉਨ੍ਹਾਂ ਨੇ ਉਥੇ ਮੇਜ ’ਤੇ ਆਪਣੀ ਪਿਸਤੌਲ ਰੱਖ ਕੇ ਆਤਮ ਸਮਰਪਣ ਕਰ ਦਿੱਤਾ। ਬਾਅਦ ਦੇ ਵਿੱਚ ਜਦੋਂ ਭਾਈ ਮੇਵਾ ਸਿੰਘ ਔਲਖ ਜੀ ਨੂੰ ਹਾਪਕਿਨਸਨ ਨੂੰ ਗੋਲੀ ਮਾਰਨ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਕਿਹਾ,
‘‘ਇਹ ਦੇਸ਼ ਅਤੇ ਧਰਮ ਦੇ ਅਪਮਾਨ ਦਾ ਬਦਲਾ ਹੈ ਅਤੇ ਬਦਲਾ ਹੈ ਭਾਈ ਭਾਗ ਸਿੰਘ ਅਤੇ ਭਾਈ ਬਦਨ ਸਿੰਘ ਦੀ ਸ਼ਹਾਦਤ ਦਾ।’’
ਇਸ ਕੇਸ ਅਧੀਨ ਭਾਈ ਮੇਵਾ ਸਿੰਘ ਲੋਪੋਕੇ ਔਲੱਖ ਜੀ ਨੂੰ ਫਾਂਸੀ ਦੀ ਸਜਾ ਸੁਣਾਈ ਗਈ ਅਤੇ ਅੰਗਰੇਜ਼ ਹਕੂਮਤ ਨੇ ਇਸ ਮਹਾਨ ਸੂਰਬੀਰ ਸਰਦਾਰ ਮੇਵਾ ਸਿੰਘ ਲੋਪੋਕੇ ਔਲੱਖ ਜੀ ਨੂੰ 11 ਜਨਵਰੀ 1915 ਨੂੰ ਵੈਨਕੂਵਰ ਵਿਖੇ ਫ਼ਾਂਸੀ ਦੇ ਫੰਦੇ ਤੇ ਝੁਲਾ ਦਿੱਤਾ।
21 ਅਕਤੂਬਰ,1914 ਦੇ ਦਿਨ ਜਦੋਂ ਮੇਵਾ ਸਿੰਘ ਲੋਪੋਕੇ ਔਲੱਖ ਜੀ ਨੇ ਹਾਪਕਿਨਸਨ ਨੂੰ ਕਤਲ ਕੀਤਾ ਤਾਂ 25 ਅਕਤੂਬਰ,1914 ਨੂੰ ਕੁਝ ਭਾਰਤੀਆਂ (ਗੈਰ ਸਿੱਖ) ਨੇ ਹਾਪਕਿਨਸਨ ਦੀ ਹਮਦਰਦੀ ਦਾ ਮਤਾ ਪਾਸ ਕੀਤਾ ਸੀ।
5 ਅਕਤੂਬਰ,1914 ਵਾਲੇ ਦਿਨ ਗੁਰਦੁਆਰਾ ਸਾਹਿਬ ਵਿਚ ਭਾਈ ਭਾਗ ਸਿੰਘ ਅਤੇ ਭਾਈ ਬਦਨ ਸਿੰਘ ਜੀ ਦੇ ਕਤਲਾਂ ਸਬੰਧੀ ਮੁਕੱਦਮੇ ਵਿਚ ਸਾਰੇ ਭਾਰਤੀ, ਬਾਬੂ, ਸੇਵਾ, ਅਮਰ, ਨੱਥਾ, ਗੰਗੂ ਰਾਮ ਤੇ ਡਾ: ਰਘੂ ਨਾਥ, ਮੁਖਬਰ ਬੇਲਾ ਸਿੰਘ ਦੇ ਹੱਕ ਵਿਚ ਭੁਗਤੇ ਸਨ, ਇਹ ਸਾਰੇ ਉਹ ਸਨ ਜਿਹੜੇ ਕਾਮਾਗਾਟਾ ਜਹਾਜ਼ ਵਿਚ ਅੰਗਰੇਜ਼ਾਂ ਦੇ ਲਈ ਮੁਖਬਰੀ ਕਰਦੇ ਸਨ।
ਇੰਝ ਹੀ ਵੈਨਕੂਵਰ ਵਿਚ ਇਕ ਹੋਰ ਭਾਰਤੀ ਰਾਮ ਚੰਦ ਸੀ ਜੋ ਕਿ ਅੰਗਰੇਜ਼ ਹਾਕਮਾਂ ਦਾ ਟਾਊਟ ਸੀ ਅਤੇ ਸਿੱਖਾਂ ਦੇ ਖ਼ਿਲਾਫ਼ ਰਿਪੋਰਟਾਂ ਕਨੇਡੀਅਨ ਪੁਲੀਸ ਪਾਸ ਪਹੁੰਚਾਇਆ ਕਰਦਾ ਸੀ।ਇਸ ਨੂੰ ਭਾਈ ਰਾਮ ਸਿੰਘ ਨਾਂ ਦੇ ਇਕ ਸਿੱਖ ਨੇ 23 ਅਪਰੈਲ, 1915 ਦੇ ਦਿਨ ਅਦਾਲਤ ਵਿਚ ਗੋਲੀ ਮਾਰ ਕੇ ਮਾਰ ਦਿੱਤਾ ।ਬਾਅਦ ਦੇ ਵਿੱਚ ਭਾਈ ਰਾਮ ਸਿੰਘ ਨੂੰ ਵੀ ਗੋਲੀ ਮਾਰ ਕੇ ਮਾਰ ਦਿੱਤਾ ਗਿਆ।
(ਮਹਾਨ ਜੱਟ ਸਿੱਖ ਸ਼ਹੀਦ ਭਾਈ ਮੇਵਾ ਸਿੰਘ ਔਲਖ ਜੀ ਦੀ ਸਹਾਦਤ ਤੇ ਕੋਟਿ ਕੋਟਿ ਪ੍ਰਣਾਮ 🙏🏼)
Charanjit Singh johal founder & secretary, united jatt federation)
#ਜੱਟ #ਜੱਟਾਂਦਾਇਤਿਹਾਸ #ਮੇਵਾਸਿੰਘਲੋਪੋਕੇ

ਸੁਖਦੇਵ ਮਾਦਪੁਰੀ ਦੀ ਲੋਕ ਕਹਾਣੀ ਦੁੱਲਾ ਭੱਟੀ  #ਪੰਜਾਬੀਕਹਾਣੀ   📚👏🏽💫ਦੁੱਲਾ ਭੱਟੀ : ਲੋਕ ਕਹਾਣੀਕਿਹਾ ਜਾਂਦਾ ਹੈ ਕਿ ਇਕ ਪਿੰਡ ਵਿੱਚ ਇਕ ਗ਼ਰੀਬ ਬ...
04/12/2025

ਸੁਖਦੇਵ ਮਾਦਪੁਰੀ
ਦੀ ਲੋਕ ਕਹਾਣੀ
ਦੁੱਲਾ ਭੱਟੀ
#ਪੰਜਾਬੀਕਹਾਣੀ 📚👏🏽💫

ਦੁੱਲਾ ਭੱਟੀ : ਲੋਕ ਕਹਾਣੀ
ਕਿਹਾ ਜਾਂਦਾ ਹੈ ਕਿ ਇਕ ਪਿੰਡ ਵਿੱਚ ਇਕ ਗ਼ਰੀਬ ਬ੍ਰਾਹਮਣ ਰਹਿੰਦਾ ਸੀ। ਉਸ ਦੇ ਦੋ ਮੁਟਿਆਰ ਧੀਆਂ ਸਨ। ਉਹ ਦੋਨੋ ਮੰਗੀਆਂ ਹੋਈਆਂ ਸਨ, ਪ੍ਰੰਤੂ ਉਹ ਗ਼ਰੀਬੀ ਕਾਰਨ ਉਨ੍ਹਾਂ ਦਾ ਵਿਆਹ ਨਹੀਂ ਸੀ ਕਰ ਸਕਿਆ। ਉਸ ਇਲਾਕੇ ਦਾ ਮੁਗ਼ਲ ਹਾਕਮ ਬੜਾ ਨਿਰਦਈ ਸੀ। ਉਹ ਨੌਜਵਾਨ ਕੁਆਰੀਆਂ ਕੁੜੀਆਂ ਨੂੰ ਜ਼ੋਰੀਂ ਚੁੱਕ ਕੇ ਲੈ ਜਾਇਆ ਕਰਦਾ ਸੀ। ਉਸ ਹਾਕਮ ਦੇ ਕੰਨੀਂ ਸੁੰਦਰੀ-ਮੁੰਦਰੀ ਦੇ ਹੁਸਨ ਦੀ ਕਨਸੋਅ ਪਈ। ਉਸ ਨੇ ਇਨ੍ਹਾਂ ਨੂੰ ਜ਼ੋਰੀਂ ਚੁੱਕਣ ਦੀ ਵਿਉਂਤ ਬਣਾ ਲਈ। ਇਸ ਗੱਲ ਦੀ ਭਿਣਕ ਗ਼ਰੀਬ ਬ੍ਰਾਹਮਣ ਨੂੰ ਵੀ ਪੈ ਗਈ। ਉਹਨੇ ਕੁੜੀਆਂ ਦੇ ਸਹੁਰੇ ਘਰ ਜਾ ਕੇ ਆਖਿਆ ਕਿ ਉਹ ਸੁੰਦਰੀ-ਮੁੰਦਰੀ ਨੂੰ ਬਿਨਾਂ ਵਿਆਹ ਦੇ ਹੀ ਆਪਣੇ ਘਰ ਲੈ ਜਾਣ ਪ੍ਰੰਤੂ ਉਹ ਨਾ ਮੰਨੇ। ਉਹ ਹਾਕਮ ਤੋਂ ਡਰਦੇ ਸਨ ਤੇ ਬਿਨਾਂ ਵਿਆਹ ਤੋਂ ਕੁੜੀਆਂ ਆਪਣੇ ਘਰ ਲਿਜਾਣ ਲਈ ਰਾਜ਼ੀ ਨਾ ਹੋਏ। ਬ੍ਰਾਹਮਣ ਪਾਸ ਉਸ ਸਮੇਂ ਦੋ ਇਕੱਠੇ ਵਿਆਹ ਕਰਨ ਦੀ ਪਰੈਖੋਂ ਨਹੀਂ ਸੀ। ਉਹ ਨਿਰਾਸ਼ ਹੋਇਆ ਘਰ ਨੂੰ ਮੁੜ ਪਿਆ। ਰਾਹ ਵਿੱਚ ਜੰਗਲ ਪੈਂਦਾ ਸੀ, ਜਿੱਥੇ ਦੁੱਲਾ ਭੱਟੀ ਨਾਂ ਦਾ ਸੂਰਮਾ ਡਾਕੂ ਆਮ ਵਿਚਰਦਾ ਸੀ। ਇਸ ਤੋਂ ਸਾਰੇ ਡਰਦੇ ਸਨ। ਦੁੱਲਾ ਭੱਟੀ ਗਰੀਬਾਂ ਦਾ ਬੜਾ ਹਮਦਰਦ ਸੀ। ਉਹ ਅਮੀਰਾਂ ਤੇ ਜਾਬਰਾਂ ਨੂੰ ਲੁੱਟਦਾ ਸੀ ਤੇ ਲੁੱਟ ਦਾ ਮਾਲ ਗ਼ਰੀਬਾਂ ਵਿੱਚ ਵੰਡ ਦਿੰਦਾ ਸੀ। ਉਸ ਬ੍ਰਾਹਮਣ ਨੂੰ ਜੰਗਲ ਵਿੱਚ ਆ ਕੇ ਦੁੱਲਾ ਭੱਟੀ ਦਾ ਖਿਆਲ ਆਇਆ। ਉਹ ਦੁੱਲੇ ਦੀ ਭਾਲ ਕਰਦਾ ਹੋਇਆ ਦੁੱਲੇ ਪਾਸ ਪੁੱਜ ਗਿਆ ਤੇ ਉਸ ਨੂੰ ਆਪਣੀ ਵੇਦਨਾ ਜਾ ਸੁਣਾਈ। ਦੁੱਲੇ ਨੇ ਆਖਿਆ ‘‘ਤੂੰ ਕੋਈ ਫਿਕਰ ਨਾ ਕਰ, ਤੇਰੀਆਂ ਧੀਆਂ ਮੇਰੀਆਂ ਧੀਆਂ ਹਨ। ਮੈਂ ਉਨ੍ਹਾਂ ਦਾ ਵਿਆਹ ਆਪਣੇ ਹੱਥੀਂ ਆਪ ਕਰਾਂਗਾ- ਤੂੰ ਨਿਸਚਿੰਤ ਹੋ ਕੇ ਆਪਣੇ ਘਰ ਨੂੰ ਮੁੜ ਜਾਹ।’’
ਦੁੱਲੇ ਨੇ ਕੁੜੀਆਂ ਦੇ ਬਾਪ ਤੇ ਸਹੁਰੇ ਦਾ ਥਹੁ-ਪਤਾ ਪੁੱਛ ਕੇ ਵਿਆਹ ਦਾ ਦਿਨ ਧਰ ਦਿੱਤਾ। ਕੁੜੀਆਂ ਦੇ ਸਹੁਰਿਆਂ ਨੇ ਹਾਕਮ ਤੋਂ ਡਰਦਿਆਂ ਕਿਹਾ ਕਿ ਉਹ ਰਾਤ ਸਮੇਂ ਹੀ ਵਿਆਹੁਣ ਆਉਣਗੇ। ਪਿੰਡ ਤੋਂ ਬਾਹਰ ਜੰਗਲ ਵਿੱਚ ਵਿਆਹ ਰਚਾਉਣ ਦਾ ਪ੍ਰਬੰਧ ਕੀਤਾ ਗਿਆ। ਰੌਸ਼ਨੀ ਲਈ ਲੱਕੜੀਆਂ ਇਕੱਠੀਆਂ ਕਰ ਕੇ ਅੱਗ ਬਾਲੀ ਗਈ। ਦੁੱਲੇ ਨੇ ਆਲੇ-ਦੁਆਲੇ ਦੇ ਪਿੰਡਾਂ ਤੋਂ ਦਾਨ ਇਕੱਠਾ ਕੀਤਾ। ਪਿੰਡ ਵਿੱਚ ਜਿਨ੍ਹਾਂ ਦੇ ਘਰ ਨਵੇਂ ਵਿਆਹ ਹੋਏ ਸਨ ਜਾਂ ਜਿਨ੍ਹਾਂ ਦੇ ਬਾਲ ਜਨਮੇ ਸਨ ਉਨ੍ਹਾਂ ਨੇ ਵੀ ਸੁੰਦਰ-ਮੁੰਦਰੀ ਦੇ ਵਿਆਹ ’ਤੇ ਆਪਣੇ ਵੱਲੋਂ ਕੁਝ ਨਾ ਕੁਝ ਗੁੜ-ਸ਼ੱਕਰ ਤੇ ਦਾਣੇ ਆਦਿ ਦੇ ਰੂਪ ਵਿੱਚ ਦਾਨ ਦਿੱਤਾ। ਦੁੱਲੇ ਕੋਲ ਕੰਨਿਆ-ਦਾਨ ਦੇਣ ਲਈ ਇਕ ਲੱਪ ਸ਼ੱਕਰ ਦੀ ਹੀ ਸੀ। ਕੁੜੀਆਂ ਦਾ ਡੋਲਾ ਤੁਰ ਗਿਆ ਤੇ ਗ਼ਰੀਬ ਬ੍ਰਾਹਮਣ ਨੇ ਦੁੱਲੇ ਦਾ ਲੱਖ-ਲੱਖ ਸ਼ੁਕਰ ਕੀਤਾ। ਕਿਹਾ ਜਾਂਦਾ ਹੈ ਕਿ ਉਦੋਂ ਤੋਂ ਲੋਹੜੀ ਮਨਾਉਣ ਦਾ ਰਿਵਾਜ ਪੈ ਗਿਆ।
ਸੁੰਦਰ ਮੁੰਦਰੀਏ ਲੋਕ ਗੀਤ ਦੇ ਬੋਲ ਹਨ:
ਸੁੰਦਰ ਮੁੰਦਰੀਏ- ਹੋ
ਤੇਰਾ ਕੌਣ ਵਿਚਾਰਾ- ਹੋ
ਦੁੱਲਾ ਭੱਟੀ ਵਾਲਾ- ਹੋ
ਦੁੱਲੇ ਧੀ ਵਿਆਹੀ- ਹੋ
ਸੇਰ ਸ਼ੱਕਰ ਪਾਈ- ਹੋ
ਕੁੜੀ ਦੇ ਬੋਝੇ ਪਾਈ- ਹੋ
ਕੁੜੀ ਦਾ ਲਾਲ ਪਟਾਕਾ- ਹੋ
ਕੁੜੀ ਦਾ ਸਾਲੂ ਪਾਟਾ- ਹੋ
ਸਾਲੂ ਕੌਣ ਸਮੇਟੇ- ਹੋ
ਚਾਚਾ ਗਾਲੀ ਦੇਸੇ- ਹੋ
ਚਾਚਾ ਚੂਰੀ ਕੁੱਟੀ- ਹੋ
ਜ਼ੀਮੀਂਦਾਰ ਲੁੱਟੀ- ਹੋ
ਜ਼ੀਮੀਂਦਾਰ ਸਦਾਓ- ਹੋ
ਗਿਣ-ਗਿਣ ਪੌਲੇ ਲਾਓ- ਹੋ
ਦੁੱਲਾ ਭੱਟੀ ਪੰਜਾਬੀਆਂ ਦਾ ਹਰਮਨ ਪਿਆਰਾ ਲੋਕ ਨਾਇਕ ਹੈ। ਉਹ ਸਾਂਦਲ ਬਾਰ (ਪੱਛਮੀ ਪੰਜਾਬ ਪਾਕਿਸਤਾਨ) ਦੇ ਇਲਾਕੇ ਦਾ ਸੂਰਬੀਰ ਅਣਖੀ ਯੋਧਾ ਹੋਇਆ ਹੈ, ਜਿਸ ਨੇ ਅਕਬਰ ਜਹੇ ਮੁਗ਼ਲ ਬਾਦਸ਼ਾਹ ਵਿਰੁੱਧ ਬਗ਼ਾਵਤ ਦਾ ਝੰਡਾ ਬੁਲੰਦ ਕਰਕੇ ਆਪਣੇ ਬਾਪ ਤੇ ਦਾਦੇ ਦੀ ਮੌਤ ਦਾ ਬਦਲਾ ਲੈਣ ਲਈ ਆਪਣੀ ਸ਼ਹਾਦਤ ਦੇ ਦਿੱਤੀ ਤੇ ਪੰਜਾਬੀਆਂ ਦੇ ਦਿਲਾਂ ’ਤੇ ਰਾਜ ਕਰਨ ਲੱਗਾ।
ਇਹ ਵਾਰਤਾ ਅਕਬਰ ਸਮਰਾਟ ਦੇ ਰਾਜ ਸਮੇਂ ਦੀ ਹੈ। ਦੁੱਲੇ ਦਾ ਬਾਪ ਫਰੀਦ ਮੁਸਲਮਾਨ ਭੱਟੀ ਰਾਜਪੂਤ ਸੀ। ਉਹ ਲਾਹੌਰ ਦੇ ਲਾਗੇ ਸਾਂਦਲ ਬਾਰ ਦੇ ਇਲਾਕੇ ਵਿੱਚ ਰਹਿੰਦਾ ਸੀ। ਉਹਦਾ ਬਾਪ ਬੜਾ ਬਹਾਦਰ ਅਤੇ ਅੜ੍ਹਬ ਸੁਭਾਅ ਦਾ ਮਾਲਕ ਸੀ। ਉਹ ਮੁਗ਼ਲ ਸਰਕਾਰ ਦੀ ਈਨ ਮੰਨਣ ਤੋਂ ਇਨਕਾਰੀ ਸਨ- ਮਾਰ-ਧਾੜ ਕਰਨੀ ਉਨ੍ਹਾਂ ਦਾ ਮਨ ਭਾਉਂਦਾ ਸ਼ੁਗਲ ਸੀ। ਉਨ੍ਹਾਂ ਨੇ ਬਾਦਸ਼ਾਹ ਨੂੰ ਜ਼ਮੀਨਾਂ ਦਾ ਲਗਾਨ ਦੇਣਾ ਬੰਦ ਕਰ ਦਿੱਤਾ। ਮੁਗ਼ਲ ਸਰਕਾਰ ਦੇ ਕਰਮਚਾਰੀਆਂ ਨੂੰ ਉਹ ਟਿੱਚ ਸਮਝਦੇ ਤੇ ਲੁੱਟ-ਮਾਰ ਕਰਕੇ ਭਜਾ ਦਿੰਦੇ। ਲਗਾਨ ਦੀ ਵਸੂਲੀ ਨਾ ਹੋਣ ਕਰਕੇ ਅਤੇ ਉਨ੍ਹਾਂ ਦੀਆਂ ਮਾਰਧਾੜ ਦੀਆਂ ਖ਼ਬਰਾਂ ਨੇ ਅਕਬਰ ਦੇ ਗੁੱਸੇ ਦਾ ਪਾਰਾ ਚਾੜ੍ਹ ਦਿੱਤਾ। ਅਕਬਰ ਨੇ ਉਨ੍ਹਾਂ ਦੋਨਾਂ ਦੀਆਂ ਮਸ਼ਕਾਂ ਬੰਨ੍ਹ ਕੇ ਦਰਬਾਰ ਵਿੱਚ ਪੇਸ਼ ਕਰਨ ਦੇ ਹੁਕਮ ਦੇ ਦਿੱਤੇ। ਮੁਗ਼ਲ ਫ਼ੌਜਾਂ ਨੇ ਫਰੀਦ ਤੇ ਉਹਦੇ ਬਾਪ ਨੂੰ ਜਾ ਫੜਿਆ ਤੇ ਅਕਬਰ ਦੇ ਲਾਹੌਰ ਦਰਬਾਰ ਵਿੱਚ ਪੇਸ਼ ਕਰ ਦਿੱਤਾ। ਅਕਬਰ ਨੇ ਅੱਗੇ ਲੋਕਾਂ ਵਿੱਚ ਦਹਿਸ਼ਤ ਫੈਲਾਉਣ ਲਈ ਉਨ੍ਹਾਂ ਦੇ ਸਿਰ ਕਲਮ ਕਰਕੇ ਲਾਸ਼ਾਂ ਵਿੱਚ ਫੂਸ ਭਰ ਕੇ ਲਾਹੌਰ ਸ਼ਹਿਰ ਦੇ ਮੁੱਖ ਦੁਆਰ ’ਤੇ ਪੁੱਠੀਆਂ ਲਟਕਾਉਣ ਦਾ ਹੁਕਮ ਦੇ ਦਿੱਤਾ… ਫਰੀਦ ਅਤੇ ਉਸ ਦਾ ਬਾਪ ਬੜ੍ਹਕਾਂ ਮਾਰਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ।
ਫਰੀਦ ਦੀ ਸ਼ਹਾਦਤ ਸਮੇਂ ਉਹਦੀ ਪਤਨੀ ਲੱਧੀ ਪੰਜ ਮਹੀਨੇ ਦੀ ਗਰਭਵਤੀ ਸੀ। ਫਰੀਦ ਦੀ ਮੌਤ ਤੋਂ ਚਾਰ ਮਹੀਨੇ ਪਿੱਛੋਂ ਦੁੱਲੇ ਦਾ ਜਨਮ ਹੋਇਆ। ਉਸ ਦੀ ਦਾਦੀ ਅਤੇ ਮਾਂ ਉਹਦੇ ਚਿਹਰੇ ਨੂੰ ਵੇਖ ਕੇ ਨੂਰੋ-ਨੂਰ ਹੋ ਗਈਆਂ। ਇਕ ਅਨੋਖਾ ਜਲਾਲ ਉਹਦੇ ਮੱਥੇ ’ਤੇ ਟਪਕ ਰਿਹਾ ਸੀ। ਦਾਦੀ ਦੁੱਲੇ ਤੋਂ ਮੋਹਰਾਂ ਵਾਰ-ਵਾਰ ਵੰਡ ਰਹੀ ਸੀ। ਖੁਸ਼ੀ ਸਾਂਭਿਆਂ ਸੰਭਾਲੀ ਨਹੀਂ ਸੀ ਜਾਂਦੀ। ਇਕ ਆਸ, ਇਕ ਸੁਪਨਾ ਉਨ੍ਹਾਂ ਦੇ ਸਾਹਮਣੇ ਸਾਕਾਰ ਹੁੰਦਾ ਨਜ਼ਰੀਂ ਆ ਰਿਹਾ ਸੀ।
ਕੁਦਰਤ ਦੀ ਹੋਣੀ ਵੇਖੋ ਐਨ ਉਸੇ ਦਿਨ ਅਕਬਰ ਦੇ ਘਰ ਵੀ ਪੁੱਤ ਜੰਮਿਆ। ਉਹਦਾ ਨਾਂ ਉਹਨੇ ਸ਼ੇਖੂ ਰੱਖਿਆ ਜੋ ਵੱਡਾ ਹੋ ਕੇ ਜਹਾਂਗੀਰ ਬਾਦਸ਼ਾਹ ਬਣਿਆ। ਅਕਬਰ ਨੇ ਨਜੂਮੀਆਂ ਨੂੰ ਆਖਿਆ, ‘‘ਕੋਈ ਐਸਾ ਉਪਾਅ ਦੱਸੋ ਜਿਸ ਨਾਲ ਸ਼ੇਖੂ ਸੂਰਬੀਰ, ਬਲਵਾਨ ਤੇ ਇਨਸਾਫਪਸੰਦ ਵਿਅਕਤੀ ਬਣੇ।’’
ਇਕ ਨਜੂਮੀ ਨੇ ਆਖਿਆ, ‘‘ਬਾਦਸ਼ਾਹ ਸਲਾਮਤ ਆਪਣੇ ਰਾਜ ਦੀ ਅਜਿਹੀ ਬਹਾਦਰ, ਸਿਹਤਮੰਦ ਰਾਜਪੂਤ ਔਰਤ ਦਾ ਦੁੱਧ ਸ਼ੇਖੂ ਨੂੰ ਚੁੰਘਾਇਆ ਜਾਵੇ, ਜਿਸ ਨੇ ਸ਼ੇਖੂ ਦੇ ਜਨਮ ਵਾਲੇ ਦਿਨ ਹੀ ਆਪਣੇ ਪੁੱਤਰ ਨੂੰ ਜਨਮ ਦਿੱਤਾ ਹੋਵੇ।’’
ਅਜਿਹੀ ਸੂਰਬੀਰ ਮਾਂ ਦੀ ਭਾਲ ਲਈ ਸਾਰੇ ਰਾਜ ਵਿੱਚ ਏਲਚੀ ਭੇਜੇ ਗਏ। ਕਿਸੇ ਲੱਧੀ ਬਾਰੇ ਜਾ ਆਖਿਆ ਕਿ ਉਸ ਨੇ ਪੁੱਤ ਨੂੰ ਜਨਮ ਦਿੱਤਾ ਹੈ।
ਲੱਧੀ ਨੂੰ ਬਾਦਸ਼ਾਹ ਦੇ ਦਰਬਾਰ ਵਿੱਚ ਬੁਲਾਇਆ ਗਿਆ। ਬਾਦਸ਼ਾਹ ਦਾ ਹੁਕਮ ਕਿਵੇਂ ਟਾਲਦੀ… ਸ਼ੇਖੂ ਨੂੰ ਪਾਲਣ ਦੀ ਜ਼ਿੰਮੇਵਾਰੀ ਉਹਨੇ ਲੈ ਲਈ। ਮੁਗ਼ਲ ਸਰਕਾਰ ਵੱਲੋਂ ਲੱਧੀ ਦੇ ਪਿੰਡ ਹੀ ਅਨੇਕਾਂ ਸੁੱਖ ਸਹੂਲਤਾਂ ਮੁਹੱਈਆ ਕੀਤੀਆਂ ਗਈਆਂ। ਦੁੱਲਾ ਤੇ ਸ਼ੇਖੂ ਕੱਠੇ ਪਲਣ ਲੱਗੇ- ਦੋਨੋ ਲੱਧੀ ਦਾ ਸੀਰ ਚੁੰਘਦੇ। ਦੋਹਾਂ ਨੂੰ ਉਹ ਇੱਕੋ ਜਿਹਾ ਪਿਆਰ ਦੇਂਦੀ, ਲਾਡ ਲਡਾਉਂਦੀ। ਸਮਾਂ ਆਪਣੀ ਤੋਰੇ ਤੁਰਦਾ ਰਿਹਾ…। ਸ਼ੇਖੂ ਨੇ ਆਪਣੇ ਬਾਪ ਪਾਸ ਆਖਰ ਜਾਣਾ ਹੀ ਸੀ। ਅਕਬਰ ਨੇ ਦੁੱਲੇ ਤੇ ਸ਼ੇਖੂ ਦੀ ਪ੍ਰੀਖਿਆ ਲਈ। ਘੋੜ ਸਵਾਰੀ, ਨੇਜ਼ਾਬਾਜ਼ੀ ਤੇ ਤੀਰਅੰਦਾਜ਼ੀ ਵਿੱਚ ਦੁੱਲਾ ਸ਼ੇਖੂ ਨੂੰ ਮਾਤ ਦੇ ਗਿਆ…। ਅਕਬਰ ਨੇ ਸੋਚਿਆ ਕਿਤੇ ਲੱਧੀ ਨੇ ਦੁੱਧ ਚੁੰਘਾਉਣ ’ਚ ਵਿਤਕਰਾ ਨਾ ਕੀਤਾ ਹੋਵੇ।
ਲੱਧੀ ਨੇ ਅਕਬਰ ਦੇ ਚਿਹਰੇ ਦੇ ਹਾਵ-ਭਾਵ ਵੇਖ ਕੇ ਆਖਿਆ, ‘‘ਹਜ਼ੂਰ ਮੈਂ ਤਾਂ ਦੋਹਾਂ ਨੂੰ ਇੱਕੋ ਜਿੰਨਾ ਦੁੱਧ ਚੁੰਘਾਇਐ… ।’’
ਅਕਬਰ ਸ਼ੁੱਕਰਗੁਜ਼ਾਰ ਸੀ ਕਿ ਲੱਧੀ ਨੇ ਉਹਦੇ ਪੁੱਤ ਨੂੰ ਆਪਣਾ ਸਰੀਰ ਚੁੰਘਾ ਕੇ ਪਾਲਿਆ ਹੈ। ਉਹਨੇ ਇਨਾਮ ਵਜੋਂ ਬਹੁਤ ਸਾਰੀਆਂ ਮੋਹਰਾਂ ਲੱਧੀ ਦੀ ਝੋਲੀ ਪਾ ਕੇ ਆਖਿਆ,‘‘ਮੈਂ ਤੇਰਾ ਦੇਣਾ ਤਾਂ ਨੀ ਦੇ ਸਕਦਾ। ਆਹ ਕੁਝ ਰਕਮ ਐ ਇਹਦੇ ਨਾਲ ਦੁੱਲੇ ਨੂੰ ਚੰਗੀ ਤਾਲੀਮ ਦੁਆਈਂ। ਵੱਡੇ ਹੋਣ ’ਤੇ ਮੈਂ ਇਹਨੂੰ ਆਪਣੇ ਦਰਬਾਰ ’ਚ ਵੱਡਾ ਰੁਤਬਾ ਦਿਆਂਗਾ।’’
ਲੱਧੀ ਨੇ ਅਕਬਰ ਦਾ ਸ਼ੁਕਰੀਆ ਅਦਾ ਕੀਤਾ ਤੇ ਦੁੱਲੇ ਨੂੰ ਲੈ ਕੇ ਆਪਣੇ ਘਰ ਆ ਗਈ।
ਦੁੱਲੇ ਨੂੰ ਦੀਨੀ ਸਿੱਖਿਆ ਦੇਣ ਲਈ ਕਾਜ਼ੀ ਪਾਸ ਮਸੀਤੇ ਪੜ੍ਹਨੇ ਪਾਇਆ ਗਿਆ… ਉਹਨੂੰ ਨਿਯਮਬੱਧ ਕਰੜੀ ਸਿੱਖਿਆ ਪਸੰਦ ਨਾ ਆਈ। ਉਹ ਇਕ ਦਿਨ ਕਾਜ਼ੀ ਨੂੰ ਕੁੱਟ ਕੇ ਘਰ ਦੌੜ ਆਇਆ ਤੇ ਆਪਣੇ ਹਾਣੀਆਂ ਨਾਲ ਜਾ ਕੇ ਖੇਡਣ ਲੱਗ ਪਿਆ।
ਦੁੱਲਾ ਜਵਾਨੀ ਵਿੱਚ ਪੈਰ ਧਰਨ ਲੱਗਾ… ਉਹ ਅਲਬੇਲੇ ਸੁਭਾਅ ਦਾ ਮਾਲਕ ਸੀ… ਖੁਲ੍ਹੀ ਹਵਾ ਵਿੱਚ ਚੁੰਘੀਆਂ ਭਰਨ ਵਾਲਾ ਹੀਰਾ ਹਰਨ। ਉਹਨੇ ਆਪਣੇ ਪਿੰਡ ਦੇ ਮੁੰਡਿਆਂ ਦੀ ਢਾਣੀ ਬਣਾ ਲਈ ਤੇ ਉਨ੍ਹਾਂ ਦਾ ਸਰਦਾਰ ਬਣ ਕੇ ਲੱਗਾ ਅਨੋਖੀਆਂ ਹਰਕਤਾਂ ਕਰਨ। ਉਹ ਜੰਗਲ ਬੇਲਿਆਂ ਵਿੱਚ ਘੁੰਮਦੇ ਖਰਮਸਤੀਆਂ ਕਰਦੇ। ਦੁੱਲੇ ਦੀ ਚੜ੍ਹਦੀ ਜੁਆਨੀ… ਉਹਦਾ ਸਰੂਆਂ ਵਰਗਾ ਸਰੀਰ, ਗੇਲੀ ਜਿਹਾ ਜੁੱਸਾ… ਦਗ ਦਗ ਕਰਦਾ ਚਿਹਰਾ ਤੇ ਉਸ ਦਾ ਅਮੋੜ ਸੁਭਾਅ ਲੱਧੀ ਨੂੰ ਸੋਚਾਂ ’ਚ ਪਾ ਦੇਂਦਾ। ਉਹ ਇਹ ਜਾਣਦੀ ਸੀ ਕਿ ਉਹਦੇ ਬਾਪ ਫਰੀਦ ਦਾ ਵਿਦਰੋਹੀ ਖੂਨ ਉਹਦੀਆਂ ਰਗਾਂ ’ਚ ਦੌੜ ਰਿਹਾ ਹੈ…। ਇਹ ਖੂਨ ਕਿਸੇ ਵੇਲੇ ਵੀ ਉਬਾਲਾ ਖਾ ਸਕਦਾ ਸੀ। ਉਹਦੀਆਂ ਖਰਮਸਤੀਆਂ ਤੇ ਉਲਾਂਭੇ ਲੱਧੀ ਲਈ ਸੈਆਂ ਮੁਸੀਬਤਾਂ ਖੜ੍ਹੀਆਂ ਕਰ ਸਕਦੇ ਸਨ। ਦੁੱਲੇ ਦਾ ਪਾਣੀ ਭਰਦੀਆਂ ਤੀਵੀਆਂ ਦੇ ਘੜੇ ਗੁਲੇਲਾਂ ਮਾਰ ਕੇ ਭੰਨਣ ਦਾ ਸ਼ੌਕ ਦਿਨੋ ਦਿਨ ਵੱਧ ਰਿਹਾ ਸੀ…। ਨਿੱਤ ਉਲਾਂਭੇ ਮਿਲਦੇ…। ਲੱਧੀ ਨੇ ਜਨਾਨੀਆਂ ਨੂੰ ਮਿੱਟੀ ਦੀਆਂ ਗਾਗਰਾਂ ਦੀ ਥਾਂ ਲੋਹੇ ਦੀਆਂ ਗਾਗਰਾਂ ਲੈ ਦਿੱਤੀਆਂ। ਪ੍ਰੰਤੂ ਉਹ ਲੋਹੇ ਦੀਆਂ ਸਾਗਾਂ ਨਾਲ ਆਪਣਾ ਸ਼ੌਕ ਪੂਰਾ ਕਰਦਾ ਰਿਹਾ। ਆਖਰ ਸਤੀ ਹੋਈ ਨੰਦੀ ਮਿਰਾਸਣ ਨੇ ਇਕ ਦਿਨ ਦੁੱਲੇ ਨੂੰ ਉਹਦੇ ਬਾਪ ਦਾਦੇ ਦਾ ਤਾਹਨਾ ਮਾਰਿਆ:-
ਬੋਲੀ ਮਾਰ ਕੇ ਨੰਦੀ ਫਨਾਹ ਕਰਦੀ
ਸੀਨਾ ਦੁੱਲੇ ਦਾ ਚਾਕ ਹੋ ਜਾਂਵਦਾ ਏ।
ਬਾਪ ਦਾਦੇ ਦਾ ਇਹ ਤੇ ਸੂਰਮਾ ਏ
ਕਾਹਨੂੰ ਨਿੱਤ ਗ਼ਰੀਬ ਦੁਖਾਂਵਦਾ ਏ।
ਏਥੇ ਜ਼ੋਰ ਦਖਾਂਵਦਾ ਔਰਤਾਂ ਨੂੰ
ਤੈਨੂੰ ਰਤੀ ਹਯਾ ਨਾ ਆਂਵਦਾ ਏ।
ਤੇਰੇ ਬਾਪ ਦਾਦੇ ਦੀਆਂ ਸ਼ਾਹ ਅਕਬਰ
ਖੱਲਾਂ ਪੁੱਠੀਆਂ ਚਾ ਲਹਾਂਵਦਾ ਏ।
ਖਲ, ਭੋਹ ਦੇ ਨਾਲ ਭਰਾਇਕੇ ਤੇ
ਉੱਚੇ ਬੁਰਜ ਤੇ ਚਾ ਲਟਕਾਂਵਦਾ ਏ।
ਅੱਜ ਤੀਕ ਲਾਹੌਰ ਵਿੱਚ ਲਟਕ ਰਹੀਆਂ
ਉੱਥੇ ਜ਼ੋਰ ਨਾ ਕਾਸ ਨੂੰ ਜਾਂਵਦਾ ਏ।
(ਕਿਸ਼ਨ ਸਿੰਘ ਆਰਫ)
ਨੰਦੀ ਮਿਰਾਸਣ ਦੇ ਮਿਹਣੇ ਨਾਲ ਦੁੱਲਾ ਝੰਜੋੜਿਆ ਗਿਆ। ਰਾਜਪੂਤੀ ਖੂਨ ਉਹਦੀਆਂ ਰਗਾਂ ਵਿੱਚ ਉਬਾਲੇ ਖਾਣ ਲੱਗਾ। ਉਹ ਸਿੱਧਾ ਆਪਣੀ ਮਾਂ ਲੱਧੀ ਕੋਲ ਜਾ ਕੇ ਗਰਜਿਆ, ‘‘ਮਾਂ ਮੇਰੀਏ ਸੱਚੋ-ਸੱਚ ਦੱਸ ਮੇਰੇ ਬਾਪ ਤੇ ਦਾਦੇ ਦੀ ਮੌਤ ਕਿਵੇਂ ਹੋਈ ਐ…?’’
ਲੱਧੀ ਨੇ ਸਾਰੀ ਹੋਣੀ ਬੀਤੀ ਦੱਸ ਕੇ, ਆਪਣੇ ਘਰ ਦੀ ਅੰਦਰਲੀ ਕੋਠੜੀ ਦਾ ਬੂਹਾ ਖੋਲ੍ਹ ਦੁੱਲ੍ਹੇ ਨੂੰ ਕਿਹਾ, ‘‘ਸੂਰਮਿਆਂ ਪੁੱਤਾ, ਮੈਂ ਏਸੇ ਦਿਨ ਦੀ ਉਡੀਕ ਕਰਦੀ ਸੀ। ਕਦੋਂ ਮੇਰਾ ਪੁੱਤਰ ਹੋਇਆ ਗੱਭਰੂ ਆਪਣੇ ਬਾਪ ਦਾਦੇ ਦੀ ਮੌਤ ਦਾ ਬਦਲਾ ਲੈਣ ਜੋਗਾ। ਇਹ ਹਥਿਆਰ ਤੇਰੇ ਸੂਰਮੇ ਬਾਪ ਦੇ ਨੇ… ਅਣਖ ਨੂੰ ਪਾਲੀਂ ਤੇ ਆਪਣੇ ਬਾਪ ਦੇ ਖੂਨ ਦੀ ਲਾਜ ਰੱਖੀਂ ਜੀਹਨੇ ਕਿਸੇ ਨਾਢੂ ਖਾਂ ਦੀ ਟੈਂ ਨਹੀਂ ਸੀ ਮੰਨੀ। ਕਿਸੇ ਅੱਗੇ ਸਿਰ ਨਹੀਂ ਸੀ ਝੁਕਾਇਆ।’’
ਲਿਸ਼ ਲਿਸ਼ ਕਰਦੇ ਹਥਿਆਰ-ਛਬੀਆਂ, ਗੰਡਾਸੇ, ਨੇਜ਼ੇ, ਟਕੂਏ ਤੇ ਤੀਰ ਕਮਾਨ ਅਤੇ ਇਕ ਨਗਾਰਾ ਵੇਖ ਦੁੱਲੇ ਦਾ ਚਿਹਰਾ ਲਾਲ ਸੂਹਾ ਹੋ ਗਿਆ… ਅਨੋਖੀਆਂ ਤਰਬਾਂ ਨੇ ਉਹਦੇ ਸਰੀਰ ’ਚ ਝਰਨਾਟਾਂ ਛੇੜ ਦਿੱਤੀਆਂ। ਸਰੀਰ ਭਾਫਾਂ ਛੱਡਣ ਲੱਗਾ… ਦੁੱਲੇ ਨਗਾਰੇ ’ਤੇ ਡੱਗਾ ਮਾਰਿਆ… ਨਗਾਰੇ ਦੀ ਧਮਕ ਲਾਹੌਰ ਦੇ ਸ਼ਾਹੀ ਮਹਿਲਾਂ ਨਾਲ ਜਾ ਟਕਰਾਈ ਜੋ ਬਗ਼ਾਵਤ ਦੀ ਸੂਚਕ ਸੀ।
ਦੁੱਲੇ ਨੇ ਪਿੰਡ ਦੇ ਸਾਰੇ ਜਵਾਨ ਕੱਠੇ ਕੀਤੇ, ਤੇ ਸਾਰੇ ਹਥਿਆਰ ਉਨ੍ਹਾਂ ਵਿੱਚ ਵੰਡ ਦਿੱਤੇ। ਉਹਨੇ ਆਪਣੇ ਮਨ ਨਾਲ ਮੁਗ਼ਲਾਂ ਵਿਰੁੱਧ ਬਗ਼ਾਵਤ ਕਰਨ ਦਾ ਫੈਸਲਾ ਕਰ ਲਿਆ। ਹੌਲੇ-ਹੌਲੇ ਪੰਜ ਸੌ ਜਵਾਨ ਉਹਦੇ ਨਾਲ ਜੁੜ ਗਏ। ਸਾਂਦਲ ਬਾਰ ਦੇ ਇਲਾਕੇ ਵਿੱਚ ਉਨ੍ਹਾਂ ਤਰਥੱਲੀ ਮਚਾ ਦਿੱਤੀ। ਜਿਹੜਾ ਵੀ ਜਾਬਰ ਉਧਰੋਂ ਲੰਘਦਾ ਉਹਨੂੰ ਉਹ ਲੁੱਟ ਲੈਂਦੇ ਤੇ ਲੁੱਟ ਦਾ ਮਾਲ ਗ਼ਰੀਬਾਂ ਵਿੱਚ ਵੰਡ ਦਿੰਦੇ। ਦੁੱਲੇ ਦੀ ਬਹਾਦਰੀ, ਨਿਡਰਤਾ, ਦਿਆਲਤਾ ਅਤੇ ਗ਼ਰੀਬ-ਪਰਵਰੀ ਦੀ ਖੁਸ਼ਬੂ ਦੂਰ-ਦੂਰ ਤਕ ਫੈਲ ਰਹੀ ਸੀ। ਉਹ ਬੜੀ ਨਿਡਰਤਾ ਨਾਲ ਸਾਂਦਲ ਬਾਰ ਵਿੱਚ ਘੁੰਮ ਰਿਹਾ ਸੀ…। ਉਸ ਦੀ ਬਹਾਦਰੀ ਦੇ ਨਿੱਤ ਨਵੇਂ ਕਿੱਸੇ ਸੁਣਨ ਨੂੰ ਮਿਲਦੇ…। ਸਾਰਾ ਇਲਾਕਾ ਉਸ ’ਤੇ ਮਾਣ ਕਰ ਰਿਹਾ ਸੀ।
ਦੁੱਲੇ ਦੇ ਬਾਪ ਦੀ ਸ਼ਹਾਦਤ ਦੇ ਅਵਸਰ ’ਤੇ ਲੱਧੀ ਦੇ ਭਰਾਵਾਂ ਨੇ ਉਸ ਦੀ ਕੋਈ ਸਾਰ ਨਹੀਂ ਸੀ ਲਈ। ਇਸ ਕਰਕੇ ਉਸ ਨੂੰ ਆਪਣੇ ਨਾਨਕਿਆਂ ’ਤੇ ਰੋਸ ਸੀ। ਇਸੇ ਰੋਹ ਕਾਰਨ ਉਸ ਨੇ ਪਹਿਲਾ ਹੱਲਾ ਆਪਣੇ ਨਾਨਕਿਆਂ ਦੇ ਪਿੰਡ ਚਦੇੜਾਂ ’ਤੇ ਬੋਲਿਆ ਤੇ ਨਾਨਕਿਆਂ ਦਾ ਵੱਗ ਘੇਰ ਕੇ ਆਪਣੇ ਪਿੰਡ ਲੈ ਆਇਆ ਤੇ ਲਵੇਰੀਆਂ ਗ਼ਰੀਬ ਗੁਰਬਿਆਂ ਤੇ ਲੋੜਵੰਦਾਂ ’ਚ ਵੰਡ ਦਿੱਤੀਆਂ।
ਇਕ ਵਾਰ ਅਲੀ ਨਾਂ ਦਾ ਸੁਦਾਗਰ ਪੰਜ ਸੌ ਘੋੜੇ ਖਰੀਦ ਕੇ ਲਈ ਜਾ ਰਿਹਾ ਸੀ…। ਉਹਨੂੰ ਰਾਤ ਪਿੰਡ ਕੱਟਣੀ ਪੈ ਗਈ। ਦੁੱਲੇ ਨੇ ਉਹਦੇ ਘੋੜੇ ਲੁੱਟ ਕੇ ਆਪਣੇ ਸਾਥੀਆਂ ਵਿੱਚ ਵੰਡ ਦਿੱਤੇ। ਅਲੀ ਬਥੇਰਾ ਰੋਇਆ ਪਿੱਟਿਆ, ਅਕਬਰ ਦਾ ਡਰਾਵਾ ਵੀ ਦਿੱਤਾ…। ਦੁੱਲੇ ਨੇ ਉਹਨੂੰ ਕੁੱਟ-ਕੁੱਟ ਕੇ ਭਜਾ ਦਿੱਤਾ। ਇਸੇ ਤਰ੍ਹਾਂ ਦੁੱਲੇ ਨੇ ਮੋਦੇ ਸ਼ਾਹੂਕਾਰ ਦੀਆਂ ਦੌਲਤ ਨਾਲ ਭਰੀਆਂ ਖੱਚਰਾਂ ਖੋਹ ਲਈਆਂ।
ਇਨ੍ਹਾਂ ਲੁੱਟਾਂ-ਖੋਹਾਂ ਦੀਆਂ ਖ਼ਬਰਾਂ ਮੁਗ਼ਲ ਸਰਕਾਰ ਕੋਲ ਪੁੱਜਦੀਆਂ ਰਹੀਆਂ। ਲੋਕਾਂ ’ਚ ਦੁੱਲੇ ਦਾ ਦਬਦਬਾ ਐਨਾ ਵੱਧ ਗਿਆ ਕਿ ਉਨ੍ਹਾਂ ਨੇ ਸਰਕਾਰੀ ਲਗਾਨ ਦੇਣਾ ਬੰਦ ਕਰ ਦਿੱਤਾ। ਮੁਗ਼ਲ ਅਹਿਲਕਾਰਾਂ ਵਿੱਚ ਭਗਦੜ ਮੱਚ ਗਈ। ਅਕਬਰ ਦੇ ਦਰਬਾਰ ਵਿੱਚ ਦੁੱਲੇ ਵੱਲੋਂ ਮੁਗ਼ਲ ਦਰਬਾਰ ਵਿਰੁੱਧ ਕੀਤੀ ਬਗ਼ਾਵਤ ਦੀ ਸੂਹ ਸੂਹੀਏ ਪੁਚਾਉਂਦੇ ਰਹੇ। ਅਕਬਰ ਨੇ ਇਸ ਬਗ਼ਾਵਤ ਦੀ ਪੜਤਾਲ ਲਈ ਇਕ ਜਾਸੂਸ ਉਚੇਚੇ ਤੌਰ ’ਤੇ ਸਾਂਦਲ ਬਾਰ ਭੇਜਿਆ, ਪ੍ਰੰਤੂ ਦੁੱਲੇ ਨੂੰ ਪਤਾ ਲੱਗਣ ’ਤੇ ਉਸ ਨੇ ਜਾਸੂਸ ਦੀਆਂ ਦਾੜ੍ਹੀ ਮੁੱਛਾਂ ਹੀ ਮੁੰਨ ਦਿੱਤੀਆਂ।
ਅਕਬਰ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਹਨੇ ਦੁੱਲੇ ਨੂੰ ਉਹਦੇ ਪਰਿਵਾਰ ਸਮੇਤ ਮਸ਼ਕਾਂ ਬੰਨ੍ਹ ਕੇ ਦਰਬਾਰ ਵਿੱਚ ਪੇਸ਼ ਕਰਨ ਦਾ ਹੁਕਮ ਸੁਣਾ ਦਿੱਤਾ। ਮਿਰਜ਼ਾ ਨਿਜਾਮਉਦੀਨ ਨੇ ਦੁੱਲੇ ਨੂੰ ਫੜ ਕੇ ਲਿਆਉਣ ਦਾ ਬੀੜਾ ਚੁੱਕ ਲਿਆ। ਮੁਗਲ ਫੌਜਾਂ ਨੇ ਸਾਂਦਲ ਬਾਰ ਵਲ ਕੂਚ ਕਰ ਦਿੱਤਾ।
ਚੜ੍ਹਿਆ ਸੀ ਮਿਰਜ਼ਾ ਨਜ਼ਾਮਦੀਨ
ਹਾਥੀਆਂ ਨੂੰ ਮੱਦਾਂ ਸੀ ਪਿਆਈਆਂ।
ਭਰ ਕੇ ਦਾਰੂ ਦੀਆਂ ਬੋਤਲਾਂ ਲਿਆਂਵਦੇ
ਹਾਥੀਆਂ ਦੇ ਸੁੰਡਾਂ ਵਿੱਚ ਪਾਈਆਂ।
ਜਦੋਂ ਹਾਥੀਆਂ ਨੂੰ ਚੜ੍ਹੀਆਂ ਲੋਰੀਆਂ
ਮਾਰਨ ਚੀਕਾਂ ਤੇ ਖਾਣ ਕਰਲਾਈਆਂ।
ਹੌਲੀ-ਹੌਲੀ ਪਿੰਡੀ ਵਿੱਚ ਜਾ ਵੜੇ
ਟੱਕਰਾਂ ਦਰਸ਼ਨੀ ਦਰਵਾਜ਼ਿਆਂ ਨੂੰ ਲਾਈਆਂ।
ਸਾਰੇ ਬੈਠਕਾਂ ਦੀਵਾਨਖਾਨੇ ਢਾਹ ਸੁੱਟੇ
ਇੱਟਾਂ ਬਣਾ ਕੇ ਵਿੱਚ ਖਿੰਡਾਈਆਂ।
ਟਕੇ ਟਕੇ ਦੇ ਸਿਪਾਹੀ ਅੰਦਰ ਜਾ ਵੜੇ
ਮਾਰਨ ਛਮਕਾਂ ਤੇ ਕਰਨ ਕਰੜਾਈਆਂ।
(ਪਾਲੀ ਸਿੰਘ)
ਮੁਗ਼ਲ ਫੌਜਾਂ ਨੇ ਪਿੰਡੀ ਨੂੰ ਜਾ ਘੇਰਿਆ। ਐਡੀ ਭਾਰੀ ਸੈਨਾ ਦਾ ਮੁਕਾਬਲਾ ਕਰਨਾ ਦੁੱਲੇ ਲਈ ਸੁਖੇਰਾ ਨਹੀਂ ਸੀ। ਦੁੱਲੇ ਦੇ ਛੋਟੇ ਭਾਈ ਮਹਿਰੂ ਅਮਲੀ ਨੇ ਪਹਿਲੇ ਦਿਨ ਮੁਗ਼ਲਾਂ ਨਾਲ ਜਾ ਲੜਾਈ ਕੀਤੀ ਤੇ ਉਨ੍ਹਾਂ ’ਚ ਭਾਜੜਾਂ ਪਾ ਦਿੱਤੀਆਂ। ਅਗਲੇ ਦਿਨ ਬੜੀ ਬਹਾਦਰੀ ਨਾਲ ਲੜਦਾ ਹੋਇਆ ਦੁੱਲਾ ਮੁਗ਼ਲ ਫੌਜ ਦਾ ਘੇਰਾ ਤੋੜ ਕੇ ਮਿਰਜ਼ਾ ਨਿਜ਼ਾਮਉੱਦੀਨ ਦੇ ਗਲ ਜਾ ਪਿਆ।
ਸ਼ਕਤੀਸ਼ਾਲੀ ਹਕੂਮਤ ਵਿਰੁੱਧ ਮੁੱਠੀ ਭਰ ਯੋਧਿਆਂ ਦੀ ਬਗ਼ਾਵਤ ਭਲਾ ਕਿੰਨੇ ਕੁ ਦਿਨ ਕੱਟ ਸਕਦੀ ਸੀ। ਮੁਗ਼ਲ ਫੌਜ ਨੇ ਦੁੱਲੇ ਨੂੰ ਜਿਊਂਦੇ ਜੀ ਗ੍ਰਿਫ਼ਤਾਰ ਕਰਨ ਦਾ ਬੜਾ ਯਤਨ ਕੀਤਾ, ਪ੍ਰੰਤੂ ਉਹ ਉਨ੍ਹਾਂ ਦੇ ਹੱਥ ਆਉਣ ਵਾਲਾ ਕਿੱਥੇ ਸੀ? ਆਖਰ ਦੁੱਲਾ ਆਪਣੀ ਬਹਾਦਰੀ ਦੇ ਜੌਹਰ ਦਿਖਾਉਂਦਾ ਹੋਇਆ ਸ਼ਹੀਦ ਹੋ ਗਿਆ। ਉਸ ਨੇ ਮੁਗ਼ਲਾਂ ਦੀ ਈਨ ਨਾ ਮੰਨੀ, ਪ੍ਰੰਤੂ ਸ਼ਹਾਦਤ ਦਾ ਜਾਮ ਪੀ ਕੇ ਅਮਰ ਹੋ ਗਿਆ। ਦੁੱਲੇ ਦੇ ਅੰਤ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਲੜਾਈ ਵਿੱਚ ਦੁੱਲੇ ਨੇ ਮਿਰਜ਼ਾ ਨਜ਼ਾਮਉੱਦੀਨ ਦੇ ਛੱਕੇ ਛੁਡਾ ਕੇ ਉਹਨੂੰ ਬੰਦੀ ਬਣਾ ਲਿਆ, ਪ੍ਰੰਤੂ ਮਿਰਜ਼ੇ ਨੇ ਲੱਧੀ ਦੇ ਤਰਲੇ ਮਿੰਨਤਾਂ ਕਰ ਕੇ ਆਪਣੀ ਜਾਨ ਬਖਸ਼ਾ ਲਈ ਤੇ ਦੁੱਲੇ ਨੂੰ ਸ਼ੇਖੂ ਨਾਲ ਮੁਲਾਕਾਤ ਕਰਾਉਣ ਦੇ ਬਹਾਨੇ ਆਪਣੇ ਨਾਲ ਲੈ ਗਿਆ ਅਤੇ ਧੋਖੇ ਨਾਲ ਸ਼ਰਾਬ ਪਿਲਾ ਕੇ ਉਸ ਨੂੰ ਕੈਦ ਕਰ ਲਿਆ। ਹੋਸ਼ ਆਉਣ ’ਤੇ ਦੁੱਲੇ ਨੇ ਕੈਦਖਾਨੇ ਵਿੱਚ ਟੱਕਰਾਂ ਮਾਰ-ਮਾਰ ਆਪਣੀ ਜਾਨ ਦੇ ਦਿੱਤੀ ਤੇ ਮੁਗ਼ਲਾਂ ਅੱਗੇ ਸਿਰ ਨਾ ਝੁਕਾਇਆ।
ਭਾਵੇਂ ਪੰਜਾਬ ਦਾ ਅਣਖੀਲਾ ਸੂਰਬੀਰ ਦੁੱਲਾ ਜੰਗ ਦੇ ਮੈਦਾਨ ਵਿੱਚ ਮਾਤ ਖਾ ਗਿਆ, ਪ੍ਰੰਤੂ ਉਹ ਅੱਜ ਵੀ ਪੰਜਾਬੀਆਂ ਦੇ ਦਿਲਾਂ ’ਤੇ ਰਾਜ ਕਰਦਾ ਹੈ…। ਉਸ ਦੀ ਬਹਾਦਰੀ ਦੇ ਕਿੱਸੇ ਪੰਜਾਬੀ ਬੜੀਆਂ ਲਟਕਾਂ ਨਾਲ ਪੜ੍ਹਦੇ ਤੇ ਗਾਉਂਦੇ ਹਨ। ਦੁੱਲੇ ਦੀ ਜੀਵਨ ਗਾਥਾ ਨੂੰ ਪੰਜਾਬ ਦੇ ਕਿੱਸਾਕਾਰਾਂ ਨੇ ਬੜੇ ਅਨੂਠੇ ਅੰਦਾਜ਼ ਵਿੱਚ ਗਾਇਆ ਹੈ। ਕਿਸ਼ਨ ਸਿੰਘ ਆਰਫ ਰਚਿਤ ‘ਕਿੱਸਾ ਦੁੱਲਾ ਭੱਟੀ’ ਅਤੇ ਪਾਲੀ ਸਿੰਘ ਕਵੀਸ਼ਰ ਰਚਿਤ ‘ਆਵਾਜ਼ਾਂ ਦੁੱਲਾ ਭੱਟੀ’ ਪੰਜਾਬੀਆਂ ਦੇ ਹਰਮਨ ਪਿਆਰੇ ਕਿੱਸੇ ਹਨ, ਜਿਨ੍ਹਾਂ ਨੂੰ ਪੜ੍ਹ ਕੇ ਉਹ ਦੁੱਲਾ ਭੱਟੀ ਨੂੰ ਬਾਰਮ-ਬਾਰ ਸਿਜਦਾ ਕਰਦੇ ਹਨ।

ਸੁਖਦੇਵ ਮਾਦਪੁਰੀ

ਮੱਕੀ ਸੈਂਟਰਲ ਅਮਰੀਕਾ ਦੀ ਫ਼ਸਲ ਸੀ ਜਿਸਨੂੰ ਪੁਰਤਗਾਲੀ ਭਾਰਤ ਲੈਕੇ ਆਏ ਤੇ ਸਭ ਤੋਂ ਪਹਿਲਾਂ ਗੋਆ ਵਿੱਚ ਬੀਜਣੀ ਸ਼ੁਰੂ ਕੀਤੀ, ਉਹੀ ਪੁਰਤਗਾਲੀ ਜਿਹਨ...
04/11/2025

ਮੱਕੀ ਸੈਂਟਰਲ ਅਮਰੀਕਾ ਦੀ ਫ਼ਸਲ ਸੀ ਜਿਸਨੂੰ ਪੁਰਤਗਾਲੀ ਭਾਰਤ ਲੈਕੇ ਆਏ ਤੇ ਸਭ ਤੋਂ ਪਹਿਲਾਂ ਗੋਆ ਵਿੱਚ ਬੀਜਣੀ ਸ਼ੁਰੂ ਕੀਤੀ, ਉਹੀ ਪੁਰਤਗਾਲੀ ਜਿਹਨਾਂ ਦੇ ਵੱਡ ਵਡੇਰੇ ਵਾਸਕੋਡੀਗਾਮਾ ਨੇ , ਯੂਰਪ ਤੋਂ ਭਾਰਤ ਤੱਕ ਪਹਿਲਾ ਸਮੁੰਦਰੀ ਰਸਤਾ ਖੋਲ੍ਹਿਆ ਸਿਮ ਗੋਆ ਤੋਂ ਮੱਕੀ ਪੂਰੇ ਭਾਰਤ ਰਾਂਹੀ ਹੁੰਦੀ ਹੋਈ 16ਵੀ ਸਦੀ ਦੇ ਅੱਧ ਚ ਪੰਜਾਬ ਪਹੁੰਚੀ ਸੀ।
ਉਦੋਂ ਪਸ਼ੂ ਚਾਰੇ ਲਈ ਜੁਆਰ ਤੇ ਬਾਜਰਾ ਮੁੱਖ ਸਨ, ਬਾਜ਼ਰੇ ਨੂੰ ਪਸ਼ੂ ਚਾਰੇ ਲਈ ਵਰਤਿਆ ਜਾਂਦਾ ਸੀ ਤੇ ਇਹਦੀ ਰੋਟੀ ਵੀ ਖਾਧੀ ਜਾਂਦੀ ਸੀ, ਬਾਜ਼ਰੇ ਦੀ ਰੋਟੀ ਤੇ ਸਰੋਂ ਦਾ ਸਾਗ ਹੀ ਮੁੱਖ ਭੋਜਨ ਸੀ ਪੰਜਾਬ ਦਾ ਸਿਆਲ ਵਿੱਚ, ਕਪਾਹ ਨਾਲ ਬਾਜਰਾ ਹੀ ਸਾਉਣੀ ਦੀ ਮੁੱਖ ਫ਼ਸਲ ਸੀ।

ਮੱਕੀ ਦੇ ਆਉਣ ਨਾਲ ਪਸ਼ੂਆਂ ਲਈ ਬਾਜ਼ਰੇ ਤੋਂ ਵਧੀਆ ਸਰੋਤ ਮਿਲ ਗਿਆ ਤੇ ਰੋਟੀ ਪਕਾਉਣ ਲਈ ਛੱਲੀਆਂ। ਇੰਝ ਜਿੱਥੇ ਵੀ ਸਿੰਚਾਈ ਦਾ ਪ੍ਰਬੰਧ ਸੀ ਓਥੇ ਪੱਕੇ ਤੌਰ ਤੇ ਮੱਕੀ ਲੱਗਣ ਲੱਗੀ, ਮੱਕੀ ਪੰਜਾਬ ਵਿੱਚ ਸਾਉਣੀ ਦੀ ਪ੍ਰਮੁੱਖ ਫ਼ਸਲ ਬਣ ਗਈ ।
ਇੰਝ ਬਾਜ਼ਰੇ ਨੂੰ ਪਿੱਛੇ ਕਰਕੇ ਮੱਕੀ ਦੀ ਰੋਟੀ ਪੰਜਾਬੀ ਕਲਚਰ ਵਿੱਚ ਇਵੇਂ ਮਿਕਸ ਹੋ ਗਈ ਜਿਵੇਂ ਸਫ਼ੈਦਾ ਹੋਇਆ ਵਾ, ਹੁਣ ਇਹ ਗੱਲ ਕੋਈ ਸੋਚ ਵੀ ਨਹੀਂ ਸਕਦਾ ਕਿ ਇਹ ਚਾਰ ਸਦੀਆਂ ਪਹਿਲਾਂ ਦੀ ਗੱਲ ਹੈ ਤੇ ਮੱਕੀ ਦੀ ਰੋਟੀ ਪੰਜਾਬ ਦੇ ਅਸਲ ਕਲਚਰ ਦਾ ਹਿੱਸਾ ਨਹੀਂ ਰਹੀ ਸਗੋਂ ਹੌਲੀ ਹੌਲੀ ਇਹਦੇ ਚ ਰਚ ਗਈ। ਹਾਲਾਕਿ ਹੈ ਕ੍ਰਾਂਤੀ ਮਗਰੋਂ ਸਾਉਣੀ ਦੀ ਫ਼ਸਲ ਵਜੋਂ ਮੱਕੀ ਦੀ ਬਹੁਤੀ ਥਾਂ ਝੋਨੇ ਨੇ ਲੈ ਲਈ...ਤੇ ਇਹਦਾ ਰਕਬਾ ਘਟਦਾ ਹੀ ਚਲਾ ਗਿਆ ...
ਸੋ ਕਲਚਰ ਹਮੇਸ਼ਾਂ ਇੱਕ ਦੂਸਰੇ ਤੋਂ ਅਦਲ ਬਦਲ ਕਰਕੇ ਆਪਸ ਵਿੱਚ ਰਚਦੇ ਮਿਚਦੇ ਰਹਿੰਦੇ ਹਨ।
ਪੰਜਾਬ ਇੱਕੋ ਇੱਕ ਥਾਂ ਜਿੱਥੇ ਮੱਕੀ ਨੂੰ ਇੰਝ ਇੱਕ ਮੁੱਖ ਅਨਾਜ਼ ਵਜੋਂ ਖਾਧਾ ਜਾਂਦਾ ਉਹ ਵੀ ਇਸ ਲਈ ਕਿ ਸਾਡੇ ਪੁਰਖਿਆਂ ਨੇ ਇਸਤੋਂ ਵੀ ਸਖ਼ਤ ਅਨਾਜ਼ ਬਾਜਰਾ ਖਾਧਾ ਹੋਇਆ ਤੇ ਪਚਾਇਆ ਹੋਇਆ ਹੈ।

ਪਹਿਲੀ ਨਵੰਬਰ 1966 ਵਾਲੇ ਦਿਨ ਭਾਸ਼ਾ ਦੇ ਅਧਾਰ ਤੇ ਪੰਜਾਬ ਦੇ ਤਿੰਨ ਟੁਕੜੇ ਕਰ ਦਿੱਤੇ ਗਏ ਅਤੇ ਇੱਕ ਟੁਕੜੇ ਨੂੰ ਪੰਜਾਬੀ ਸੂਬਾ ਬਣਾ ਦਿੱਤਾ:ਗੁਰਦੀ...
01/11/2025

ਪਹਿਲੀ ਨਵੰਬਰ 1966 ਵਾਲੇ ਦਿਨ ਭਾਸ਼ਾ ਦੇ ਅਧਾਰ ਤੇ ਪੰਜਾਬ ਦੇ ਤਿੰਨ ਟੁਕੜੇ ਕਰ ਦਿੱਤੇ ਗਏ ਅਤੇ ਇੱਕ ਟੁਕੜੇ ਨੂੰ ਪੰਜਾਬੀ ਸੂਬਾ ਬਣਾ ਦਿੱਤਾ:
ਗੁਰਦੀਪ ਸਿੰਘ ਜਗਬੀਰ ( ਡਾ.)
ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ, ਮੋਹਨ ਦਾਸ ਕਰਮ ਚੰਦ ਗਾਂਧੀ ਅਤੇ ਇਨ੍ਹਾਂ ਦੀ ਜੱਥੇਬੰਦੀ ਕਾਂਗਰਸ ਨੇ ਹਿੰਦੋਸਤਾਨ ਦੀ ਆਜ਼ਾਦੀ ਤੋਂ ਪਹਿਲਾਂ ਸਿੱਖਾਂ,ਮੁਸਲਮਾਨਾਂ ਅਤੇ ਹੋਰ ਘਟਗਿਣਤੀਆਂ ਦੇ ਨਾਲ ਬੜੇ ਵੱਡੇ ਵੱਡੇ ਵਾਅਦੇ ਕੀਤੇ ਸਨ ਕਿ ਦੇਸ਼ ਦੀ ਆਜ਼ਾਦੀ ਤੋਂ ਮਗਰੋਂ ਅਜ਼ਾਦ ਭਾਰਤ ਵਿੱਚ ਸਿੱਖਾਂ ਅਤੇ ਮੁਸਲਮਾਨਾਂ ਨੂੰ ਖਾਸ ਅਤੇ ਵਿਸ਼ੇਸ਼ ਅਧਿਕਾਰ ਦਿਤੇ ਜਾਣਗੇ। ਫੁੱਲੀਆਂ ਇਹ ਵੀ ਦਿਤੀਆਂ ਗਈਆਂ ਕੇ ਅਜ਼ਾਦ ਭਾਰਤ ਵਿੱਚ ਕੋਈ ਸੰਵਿਧਾਨ ਜਾਂ ਸਵਿਧਾਨ ਦੀ ਕੋਈ ਧਾਰਾ ਐਸੀ ਨਹੀਂ ਬਣੇ ਗੀ ਜਿਹੜੀ ਸਿੱਖਾਂ ਅਤੇ ਮੁਸਲਮਾਨਾਂ ਨੂੰ ਨਾ- ਮਨਜੂਰ ਹੋਵੇ ਗੀ।
ਸਿੱਖ ਲੀਡਰ ਵਾਅਦਿਆਂ ਦੀ ਫੁੱਲੀਆਂ ਨੂੰ ਨਹੀਂ ਸਮਝ ਸਕੇ, ਪਰ ਇੱਕ ਸਮਾਂ ਐਸਾ ਵੀ ਆਇਆ ਜਦੋਂ ਮੁਸਲਿਮ ਲੀਗ ਨੇ ਵੀ ਇਨ੍ਹਾਂ ਵਾਅਦਿਆਂ ਦੀ ਸ਼ੀਰਨੀ ਨੂੰ ਪ੍ਰਵਾਨ ਕਰ ਲਿਆ ਸੀ,ਨਤੀਜੇ ਵਜੋਂ ਲਖਨਊ ਪੈਕਟ ਤਿਆਰ ਹੋ ਗਿਆ, ਇਸ ਪੈਕਟ ਵਿੱਚ ਸਾਰੇ ਵਾਅਦੇ ਦਰਜ ਸਨ। ਅਸਲ ਵਿੱਚ ਜਵਾਹਰ ਲਾਲ ਨਹਿਰੂ ਅਤੇ ਵਲਭ ਭਾਈ ਪਟੇਲ ਦੋਵੇਂ ਇਸ ਗਲ ਨੂੰ ਸਮਝ ਚੁੱਕੇ ਸਨ ਕਿ ਜੇ ਹਿੰਦੂ ਹੋਣ ਦੇ ਨਾਤੇ ਅਸੀਂ ਇਕੱਲਿਆਂ ਰਾਜ ਕਰਨ ਦਾ ਅਨੰਦ ਮਾਨਣਾ ਹੈ ਤਾਂ ਪਾਕਿਸਤਾਨ ਹੁਣ ਬਣ ਹੀ ਜਾਣਾ ਚਾਹੀਦਾ ਹੈ।
ਸੋ ਦੇਸ਼ ਦੀ ਆਜ਼ਾਦੀ ਦੇ ਝੱਟ ਮਗਰੋਂ ਪੰਡਤ ਜਵਾਹਰ ਲਾਲ ਨਹਿਰੂ ਨੇ ਇਕ ਬਿਆਨ ਦੇ ਕੇ ਉਸ ਵਕਤ ਆਪਣੀ ਮਨਸ਼ਾ ਜ਼ਾਹਿਰ ਕਰ ਦਿੱਤੀ ਸੀ ਕਿ ਲਖਨਊ ਵਿਚ ਇਹ ਜੋ ਵੀ ਫ਼ੈਸਲੇ ਲਏ ਗਏ ਹੋਣ,ਅਖ਼ੀਰ ਹੋਵੇ ਗਾ ਤਾਂ ਉਹੀ ਜੋ ਆਜ਼ਾਦੀ ਮਗਰੋਂ ਹਿੰਦੁ ਬਹੁਗਿਣਤੀ ਸੰਸਦ ਪਾਸ ਕਰੇਗੀ। ਲੀਗੀ ਲੀਡਰ ਇਸ ਗਲ ਨੂੰ ਲੈਕੇ ਭੜਕੇ ਜ਼ਰੂਰ ਕਿ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਕਾਂਗਰਸੀ ਲੀਡਰ ਅਪਣੇ ਵਾਅਦਿਆਂ ਤੇ ਕਦੇ ਵੀ ਕਾਇਮ ਨਹੀਂ ਰਹਿਣਗੇ। ਫਿਰ ਵੀ ਉਹ ਮੁਸਲਮਾਨ ਭਾਈਚਾਰਾ ਜਿਹੜਾ ਭਾਰਤ ਵਿਚ ਰਹਿ ਗਿਆ ਸੀ, ਉਨ੍ਹਾਂ ਨੂੰ ਅਜੇ ਵੀ ਇਸ ਗਲ ਦਾ ਯਕੀਨ ਸੀ ਕਿ ਕਿਉਂਕਿ ਉਨ੍ਹਾਂ ਨੇ ਪਾਸਿਕਤਾਨ ਬਣਾਏ ਜਾਣ ਦੀ ਮੁਖਾਲਫਤ ਕੀਤੀ ਸੀ,ਇਸ ਕਰ ਕੇ ਉਨ੍ਹਾਂ ਦੇ ਨਾਲ ਕੋਈ ਵਿੱਤਕਰਾ ਨਹੀਂ ਹੋਵੇ ਗਾ,ਅਤੇ ਹਿੰਦੁਸਤਾਨ ਦੀ ਹਿੰਦੂ ਬਹੁਗਿਣਤੀ ਸਰਕਾਰ, ਹਿੰਦੋਸਤਾਨ ਵਿੱਚ ਰਹਿ ਗਏ ਮੁਸਲਮਾਨਾਂ ਨਾਲ ਕਦੇ ਵੀ ਜ਼ਿਆਦਤੀ ਨਹੀਂ ਕਰੇਗੀ। ਪਰ ਸੰਵਿਧਾਨ ਬਣਨ ਦੀ ਕਾਰਵਾਈ ਵੇਖ ਕੇ ਹੀ ਮੁਸਲਮਾਨਾਂ ਦੇ ਹੋਸ਼ ਤਾਂ ਉਡੇ ਹੀ ਨਾਲ ਸਿੱਖਾਂ ਦੇ ਵੀ ਹੋਸ਼ ਉੱਡ ਗਏ।
ਹੁਣ ਭਾਰਤ ਦੇਸ਼ ਦੀ ਆਜ਼ਾਦੀ ਤੋਂ ਮਗਰੋਂ ਗਲ਼ ਚਲੀ ਕਾਂਗਰਸ ਦੇ ਉਸ ਵਾਅਦੇ ਦੀ ਜਿਸ ਵਿੱਚ ਕਾਂਗਰਸ ਨੇ ਸਾਰੇ ਦੇਸ਼ ਨੂੰ ਭਾਸ਼ਾਈ ਸੂਬਿਆਂ ਦੇ ਆਧਾਰ ਤੇ ਵੰਡਿਆ ਜਾਏਗਾ।
ਅਕਾਲੀ ਲੀਡਰਾਂ ਨੇ ਇਸ ਖਾਹਿਸ਼ ਦੇ ਨਾਲ ਕਾਂਗਰਸ ਦੀ ਅਗਵਾਹੀ ਵਾਲੀ ਕੇਂਦਰ ਸਰਕਾਰ ਵੱਲ ਝਾਕਣਾ ਸ਼ੁਰੂ ਕਰ ਦਿੱਤਾ ਕਿ ਚਲੋ ਹੋਰ ਕੁਝ ਨਹੀਂ ਤਾਂ ਪੰਜਾਬੀ ਸੂਬਾ ਹੀ ਸਹੀ। ਅਕਾਲੀਆਂ ਨੂੰ ਉਮੀਦ ਜਗੀ ਕੇ ਕੁੱਝ ਤਾਂ ਹਾਲਤ ਬਿਹਤਰ ਹੋਣ ਗੇ। ਪਰ ਅਕਾਲੀਆਂ ਦੀਆਂ ਉਮੀਦਾਂ ਤੇ ਉਸ ਵਕਤ ਪਾਣੀ ਫਿਰ ਗਿਆ ਜਦੋਂ ਕੇਂਦਰ ਸਰਕਾਰ ਨੇ ਸਾਰੇ ਦੇਸ਼ ਵਿਚ ਇਕ-ਭਾਸ਼ਾਈ ਅਧਾਰ ਤੇ ਸੂਬੇ ਬਣਾ ਦਿਤੇ ਪਰ ਪੰਜਾਬ ਨੂੰ ਉਨ੍ਹਾਂ ਦਾ ਬਣਦਾ ਹੱਕ ਪੰਜਾਬੀ ਸੂਬਾ ਦੇਣ ਤੋਂ ਸਾਫ਼ ਨਾਂਹ ਕਰ ਦਿਤੀ ਗਈ।
ਪੰਡਤ ਜਵਾਹਰ ਲਾਲ ਨਹਿਰੂ ਨੇ ਤਾਂ ਲਾਲ ਕਿਲ੍ਹੇ ਦੇ ਪਟਲ ਤੋਂ ਦੇਸ਼ ਨੂੰ ਸੰਬੋਧਨ ਕਰਦਿਆਂ ਹੋਇਆਂ ਅਕਾਲੀਆਂ ਨੂੰ ਸਾਫ ਕਹਿ ਦਿਤਾ ਕੇ ਜਿਹੜਾ' ਪੰਜਾਬੀ ਸੂਬਾ ਤੁਹਾਡੇ ਦਿਮਾਗ਼ ਵਿੱਚ ਹੈ ਉਹ ਕਦੇ ਨਹੀਂ ਬਣੇਗਾ, ਇਹ ਹਮੇਸ਼ਾ ਤੁਹਾਡੇ ਦਿਮਾਗਾਂ ਵਿਚ ਹੀ ਰਹੇਗਾ।ਇਸ ਦੇ ਲਈ ਬਹਾਨਾ ਇਹ ਬਣਾਇਆ ਕਿ ਸਰਕਾਰੀ ਤੌਰ ਤੇ ਸਾਡੀ ਜਾਂਚ ਵਿੱਚ ਇਹ ਪਾਇਆ ਗਿਆ ਹੈ ਕਿ ਪੰਜਾਬ ਦੇ 70 ਪ੍ਰਤੀਸ਼ਤ ਹਿੰਦੂ, ਪੰਜਾਬੀ ਸੂਬੇ ਦੇ ਖ਼ਿਲਾਫ਼ ਹਨ।ਰਿਪੋਰਟ ਦੇ ਮੁਤਾਬਿਕ ਇਹ ਦੇਖਿਆ ਗਿਆ ਹੈ ਕਿ ,ਹਰਿਆਣਾ, ਪੰਜਾਬ ਅਤੇ ਹਿਮਾਚਲ ਵਿਚ 70 ਫੀਸਦੀ ਹਿੰਦੂ ਹਨ ਅਤੇ 30 ਫੀਸਦੀ ਸਿੱਖ ਹਨ। ਹੋਰ ਤ੍ਰਾਸਦੀ ਤਾਂ ਇਹ ਵਾਪਰੀ ਜੋ ਜਲੰਧਰ ਮਿਊਂਸੀਪਲ ਕਮੇਟੀ ਨੇ ਵੀ ਅਪਣੀ ਭਾਸ਼ਾ ਹਿੰਦੀ ਐਲਾਨ ਦਿਤੀ। ਪੰਜਾਬ ਯੂਨੀਵਰਸਟੀ ਵਿੱਚ ਵੀ ਇਹੋ ਹੋਇਆ। ਉਸ ਉਪਰ ਸਿਤਮ ਇਹ ਕੇ ਪੰਜਾਬ ਦੇ ਪੰਜਾਬੀ ਬੋਲਦੇ ਹਿੰਦੂਆਂ ਨੇ ਆਪਣੀ ਭਾਸ਼ਾ ਹਿੰਦੀ ਲਖਵਾ ਦਿੱਤੀ।ਸਾਜਸ਼ ਇਹ ਜਾਪਦੀ ਹੈ ਕੇ ਗਲ਼ ਸਾਂਝੇ ਪੰਜਾਬ ਜਾਂ ਮਹਾਂ ਪੰਜਾਬ ਦੀ,ਤੋਰ ਕੇ ਅਤੇ ਹਿੰਦੀ ਭਾਸ਼ਾ ਨੂੰ '70 ਫੀਸਦੀ ਹਿੰਦੂ ਬਹੁਗਿਣਤੀ' ਦੇ ਨਾਂ ਤੇ, ਇਸ ਨੂੰ ਪੰਜਾਬ ਵਿਚ ਵੀ ਖ਼ਤਮ ਕਰ ਦਿਤਾ ਜਾਵੇ ਅਤੇ ਭਵਿੱਖ ਵਿੱਚ ਆਪਣੀ ਭਾਸ਼ਾ ਤਾਂ ਕੀ ਆਪਣੇ ਵਖਰੇ ਘਰ ਦਾ ਵੀ ਕੋਈ ਰੋਲ੍ਹਾ ਹੀ ਨਹੀਂ ਰਹੇਗਾ।
ਅਸਲ ਵਿੱਚ ਸਾਲ 1953 ਵਿੱਚ ਨਹਿਰੂ ਸਰਕਾਰ ਨੇ ਭਾਸ਼ਾ ਦੇ ਆਧਾਰ’ ਤੇ ਸੂਬਿਆਂ ਦੀ ਹੱਦਬੰਦੀ ਉਲੀਕਣ ਦੇ ਲਈ ਕਮਿਸ਼ਨ ਬਣਾਉਣ ਬਾਰੇ ਫ਼ੈਸਲਾ ਕੀਤਾ । ਸ਼੍ਰੋਮਣੀ ਅਕਾਲੀ ਦਲ ਨੇ ਇਸ ਕਮਿਸ਼ਨ ਦੇ ਅੱਗੇ ਪੰਜਾਬ ਨੂੰ ਵੀ ਪੰਜਾਬੀ ਭਾਸ਼ਾ ਦੇ ਆਧਾਰ’ ਤੇ ਵਖਰਾ ਸੂਬਾ ਬਣਾਉਣ ਦੀ ਮੰਗ ਰੱਖੀ। ਇਸ ਪ੍ਰਸਤਾਵਿਤ ਸੰਭਾਵੀ ਸੂਬੇ ਵਿੱਚ ਪਾਕਿਸਤਾਨ ਨਾਲ ਹੋਈ ਵੰਡ ਤੋ ਬਾਅਦ ਭਾਰਤ ਦੇ ਹਿਸੇ ਵਿਚੋਂ ਆਏ ਪੰਜਾਬ ਦੇ ਵਿਚੋਂ ਰੋਹਤਕ , ਗੁੜਗਾਉਂ , ਮਹਿੰਦਰਗੜ੍ਹ ਆਦਿ ਦੇ ਹਿੰਦੀ ਭਾਸ਼ੀ ਜ਼ਿਲ੍ਹਿਆਂ ਨੂੰ ਵਖ ਕਰਕੇ ਵਖਰਾ ਪੰਜਾਬ ਬਣਾਉਣ ਦੀ ਤਜਵੀਜ਼ ਕੀਤੀ ਗਈ। ਇਨ੍ਹਾਂ ਇਲਾਕਿਆਂ ਨੂੰ ਸੰਨ 1857 ਈ. ਵਿੱਚ ਹੋਈ ਗ਼ਦਰ ਤੋਂ ਬਾਅਦ ਪੰਜਾਬ ਨਾਲ ਜੋੜ ਦਿੱਤਾ ਗਿਆ ਸੀ । ਉਸ ਸਮੇਂ ਦੀ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜ ਰਹੀ ਕਾਂਗ੍ਰਸ ਨੇ ਹੀ ਇਸ ਦਾ ਵਿਰੋਧ ਕੀਤਾ ਸੀ ਕਿਉਂਕਿ ਕਾਂਗਰਸ ਦਾ ਇਹ ਮੰਨਣਾ ਸੀ ਕਿ ਇੰਜ ਇਨ੍ਹਾਂ ਦੀ ਸਿੱਖ ਸਟੇਟ ਦੀ ਮੰਗ ਹੋਰ ਪ੍ਰਬਲ ਹੋ ਜਾਏ ਜੀ।
ਖੈਰ ਜਦੋਂ ਸਿੱਖਾਂ ਦੀ ਇਸ ਪੰਜਾਬੀ ਸੂਬੇ ਦੀ ਜਾਇਜ਼ ਅਤੇ ਸੰਵਿਧਾਨਿਕ ਮੰਗ ਨੂੰ ਠੁਕਰਾਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਲੋਂ ਜਲਸੇ , ਜਲੂਸ ਅਤੇ ਮੁਜ਼ਾਹਰੇ ਅਤੇ ਮੋਰਚਿਆਂ ਦਾ ਦੌਰ ਸ਼ੁਰੂ ਹੋ ਗਿਆ। ਪੰਜਾਬ ਦੇ ਹਿੰਦੂਆਂ ਵਲੋਂ ਇਸ ਦਾ ਸ਼ੁਰੂ ਤੋਂ ਹੀ ਵਿਰੋਧ ਸ਼ੁਰੂ ਹੋ ਗਿਆ ਸੀ ਉਨ੍ਹਾਂ ਨੇ ਉਸੇ ਵਕਤ, ਨਾਲ ਹੀ ਸੋਚੀ ਸਮਝੀ ਸਾਜਸ਼ ਦੇ ਮੁਤਾਬਕ ਮਹਾ ਪੰਜਾਬ ਦੀ ਮੰਗ ਰਖ ਦਿੱਤੀ।
ਪੰਜਾਬ ਦੇ ਵਿੱਚ ਉਸ ਵਕਤ ਕਾਂਗ੍ਰਸੀ ਮੁੱਖ-ਮੰਤਰੀ ਸ੍ਰੀ ਭੀਮ ਸੈਨ ਸਚਰ ਦੀ ਸਰਕਾਰ ਸੀ ਅਤੇ ਉਸ ਨੇ ਪੰਜਾਬ ਸੂਬੇ ਦੇ ਨਾਅਰੇ ਉਪਰ ਵੀ ਪਾਬੰਦੀ ਲਗਾ ਦਿੱਤੀ ਭਾਵ ਤੁਸੀਂ ਪੰਜਾਬੀ ਸੂਬਾ ਜਿੰਦਾਬਾਦ ਵੀ ਨਹੀਂ ਕਹਿ ਸਕਦੇ। ਇਹ ਤਾਂ ਹਦ ਹੀ ਹੋ ਗਈ,ਇਹ ਕਿਸ ਤਰ੍ਹਾਂ ਦੀ ਆਜ਼ਾਦੀ ਹੈ ਜਿੱਥੇ ਤੁਸੀਂ ਆਪਣੀ ਨਾਂ ਕੋਈ ਮੰਗ ਰੱਖ ਸਕਦੇ ਹੋ ਨਾ ਉਸ ਨੂੰ ਜਿੰਦਾਬਾਦ ਹੀ ਕਹਿ ਸਕਦੇ ਹੋ।
ਮਾਸਟਰ ਤਾਰਾ ਸਿੰਘ ਉਸ ਵਕਤ ਦੇ ਸਿੱਖਾਂ ਦੇ ਲੀਡਰ ਸਨ,ਉਨ੍ਹਾਂ ਨੇ ਆਖਰ ਆਪਣੇ ਜੱਥੇ ਸਮੇਤ 10 ਮਈ 1955 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗ੍ਰਿਫ਼ਤਾਰੀ ਦਿੱਤੀ । ਇਸ ਤੋਂ ਬਾਅਦ ਮੋਰਚਾ ਸ਼ੁਰੂ ਹੋਇਆ ਜੋਕਿ ਨਿਰੰਤਰ ਚਲਦਾ ਰਿਹਾ ਅਤੇ ਇਸ ਮੋਰਚੇ ਵਿੱਚ ਦਸ ਹਜ਼ਾਰ ਤੋ ਵੀ ਵੱਧ ਸਿੱਖ ਅੰਦੋਲਨਕਾਰੀਆਂ ਨੂੰ ਜੇਲ੍ਹਾਂ ਵਿਚ ਨਜਰਬੰਦ ਕਰ ਦਿੱਤਾ ਗਿਆ।
ਆਖਰ ਸਿੱਖਾਂ ਦੇ ਰੋਸ ਅੱਗੇ ਝੁਕਦਿਆਂ ਹੋਇਆਂ, 12 ਜੁਲਾਈ 1954 ਈ. ਨੂੰ ਪੰਜਾਬ ਦੇ ਮੁੱਖ- ਮੰਤਰੀ ਭੀਮ ਸੱਚਰ ਨੇ ਇਹ ਪਾਬੰਦੀ ਹਟਾ ਲਈ ਅਤੇ 15 ਸਤੰਬਰ ਤਕ ਸਿੱਖ ਅੰਦੋਲਨਕਾਰੀਆਂ ਦੇ ਮੁਕਦਮੇਂ ਵਾਪਸ ਲੈਂਦਿਆਂ ਹੋਈਆਂ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ । ਪਰ ਫੇਰ ਵੀ ਹੱਦਬੰਦੀ ਕਮਿਸ਼ਨ ਨੇ ਮਰਾਠੀ ਅਤੇ ਪੰਜਾਬੀ ਭਾਸ਼ੀ ਸੂਬੇ, ਭਾਸ਼ਾਈ ਸੂਬਿਆਂ ਵਜੋਂ ਨਾ ਮੰਨੇ , ਪਰ ਬਾਕੀ ਪੂਰੇ ਦੇਸ਼ ਦੇ ਸੂਬਿਆਂ ਦੀ ਭਾਸ਼ਾਵਾਰ ਮੁੜ ਹੱਦਬੰਦੀ ਕਰ ਦਿੱਤੀ ਗਈ ।
ਅਕਾਲੀਆਂ ਨਾਲ ਗੱਲਬਾਤ ਕਰਨ ਲਈ ਨਹਿਰੂ ਸਰਕਾਰ ਨੇ ਸਿੱਖਾਂ ਨੂੰ ਸਦਾ ਦਿੱਤਾ ਅਤੇ ਅਕਤੂਬਰ 1955 ਈ. ਨੂੰ ਮਾਸਟਰ ਤਾਰਾ ਸਿੰਘ ਦੀ ਅਗਵਾਈ ਹੇਠ ਅਕਾਲੀ ਸਿੱਖਾਂ ਦਾ ਇਕ ਵਫਦ ਦਿੱਲੀ ਵਿਖੇ ਗਲ਼ ਬਾਤ ਕਰਣ ਦੇ ਲਈ ਦਿੱਲੀ ਪੁੱਜਾ,ਇਸ ਵਫਦ ਵਿੱਚ ਮਾਸਟਰ ਤਾਰਾ ਸਿੰਘ ਹੁਣਾਂ ਤੋਂ ਇਲਾਵਾ ਸਰਦਾਰ ਹੁਕਮ ਸਿੰਘ , ਗਿਆਨੀ ਕਰਤਾਰ ਸਿੰਘ , ਸਰਦਾਰ ਗਿਆਨ ਸਿੰਘ ਰਾੜੇਵਾਲਾ ਅਤੇ ਭਾਈ ਜੋਧ ਸਿੰਘ ਸ਼ਾਮਲ ਸਨ,ਦੂਸਰੇ ਪਾਸੇ ਸਰਕਾਰ ਵਲੋਂ ਪੰਡਿਤ ਜਵਾਹਰ ਲਾਲ ਨਹਿਰੂ , ਮੌਲਾਨਾ ਆਜ਼ਾਦ ਅਤੇ ਪੰਡਿਤ ਪੰਤ ਸ਼ਾਮਲ ਹੋਏ । ਇਸ ਦੇ ਸਿੱਟੇ ਵਜੋਂ ‘ ਰਿਜਨਲ ਫਾਰਮੂਲਾ ’ ਤੇ ਸਹਿਮਤੀ ਬਣ ਗਈ।
ਸਾਲ 1956 ਵਿੱਚ ਸਰਦਾਰ ਪ੍ਰਤਾਪ ਸਿੰਘ ਕੈਰੋਂ ਪੰਜਾਬ ਦੇ ਮੁੱਖ ਮੰਤਰੀ ਬਣੇ ਅਤੇ 1 ਨਵੰਬਰ 1956 ਨੂੰ ਪੈਪਸੂ ਨੂੰ ਪੰਜਾਬ ਵਿਚ ਮਿਲਾ ਦਿੱਤਾ ਗਿਆ। ਉਧਰ ਨਹਿਰੂ ਸਰਕਾਰ ਨੇ ਰਿਜਨਲ ਫਾਰਮੂਲੇ ਨੂੰ ਲਾਗੂ ਨਾ ਕੀਤਾ ਅਤੇ ਨਾਲ ਹੀ ਹਿੰਦੀ ਰੱਖਿਆ ਸਮਿੱਤੀ ਨੇ ਹਿੰਦੀ ਐਜੀਟਸ਼ਨ ਚਲਾ ਕਿ ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿੜਕਣ ਵਾਲਾ ਕੰਮ ਕੀਤਾ। । ਸ਼੍ਰੋਮਣੀ ਅਕਾਲੀ ਦਲ ਨੇ ਇਨ੍ਹਾਂ ਸਾਰੇ ਮਿਲਭੋਬੇ ਵਿੱਚ 23 ਅਗਸਤ 1958 ਈ. ਨੂੰ ਬਕਾਇਦਾ ਮਤਾ ਪਾਸ ਕਰਕੇ ਪੰਜਾਬੀ ਸੂਬੇ ਦਾ ਮੋਰਚਾ ਮੁੜ ਤੋਂ ਸ਼ੁਰੂ ਕਰ ਦਿੱਤਾ ।
17 ਜਨਵਰੀ 1960 ਈ. ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਨੇ 140 ਸੀਟਾਂ ਵਿਚੋਂ 137 ਸੀਟਾਂ ਤੇ ਜਿੱਤ ਦਰਜ਼ ਕਰਵਾਈ ਜੋ ਕੇ ਉਮੀਦੋਂ ਵੱਧ ਵੱਡੀ ਜਿਤ ਸੀ।ਸਰਦਾਰ ਪ੍ਰਤਾਪ ਸਿੰਘ ਕੈਰੋਂ ਵੱਲੋਂ ਬਣਾਈ ਪਾਰਟੀ‘ ਸਾਧ ਸੰਗਤ ਬੋਡ ’ ਨੂੰ ਸਿਰਫ ਤਿੰਨ ਸੀਟਾਂ ਉਪਰ ਹੀ ਸਬਰ ਕਰਣਾ ਪਿਆ।
22 ਮਈ 1960 ਈ. ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬੀ ਸੂਬਾ ਕਨਵੈਨਸ਼ਨ ਬੁਲਾਈ ਗਈ, ਜਿੱਥੇ ਪੰਜਾਬੀ ਸੂਬਾ ਬਣਾਏ ਜਾਣ ਦਾ ਬਕਾਇਦਾ ਮਤਾ ਪਾਸ ਕੀਤਾ ਗਿਆ। 12 ਜੂਨ 1960 ਈ. ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਲੀ ਵਿਚ ਇਕ ਭਾਰੀ ਜਲੂਸ ਕਢਣ ਦਾ ਐਲਾਨ ਕੀਤਾ ਗਿਆ। ਮਾਸਟਰ ਤਾਰਾ ਸਿੰਘ ਹੁਣਾਂ ਵਲੋਂ 29 ਮਈ 1960 ਨੂੰ ਪਹਿਲੇ ਜੱਥੇ ਦੀ ਅਗਵਾਈ ਕਰਨ ਦਾ ਐਲਾਨ ਕੀਤਾ ਪਰ ਉਨ੍ਹਾਂ ਨੂੰ 24-25 ਮਈ 1960 ਦੀ ਅੱਧੀ ਰਾਤ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗ੍ਰਿਫਤਾਰ ਕਰ ਲਿਆ ਗਿਆ ਅਤੇ ਰਾਤੋ-ਰਾਤ ਹੀ ਹੋਰ ਬਹੁਤ ਸਾਰੇ ਸਿਰਕਢ ਅਕਾਲੀ ਨੇਤਾ ਅਤੇ ਵਰਕਰ ਗ੍ਰਿਫ਼ਤਾਰ ਕਰ ਲਏ । ਅਗਲਾ ਜੱਥਾ 29 ਮਈ 1960 ਨੂੰ ਪ੍ਰਿੰਸੀਪਲ ਸਰਦਾਰ ਇਕਬਾਲ ਸਿੰਘ ਦੀ ਅਗਵਾਈ ਵਿਚ ਸ੍ਰੀ ਆਕਾਲ ਤਖਤ ਸਾਹਿਬ ਤੋਂ ਅਰਦਾਸ ਕਰ ਕੇ ਤੁਰਿਆ ਪਰ ਉਹ ਪੂਰਾ ਜੱਥਾ ਵੀ ਗ੍ਰਿਫ਼ਤਾਰ ਕਰ ਲਿਆ ਗਿਆ । ਸਰਕਾਰ ਵਲੋਂ ਖੜੀਆਂ ਕੀਤੀਆਂ ਜਾ ਰਹੀਆਂ ਅਨੇਕਾਂ ਰੁਕਾਵਟਾਂ ਦੇ ਬਾਵਜੂਦ ਸਿੱਖਾਂ ਵਲੋਂ 12 ਜੂਨ 1960 ਵਾਲੇ ਦਿਨ ਭਖਦੀ ਗਰਮੀ ਵਿਚ ਦਿੱਲੀ ਵਿਖੇ ਬਹੁਤ ਭਾਰੀ ਪਰ ਸ਼ਾਂਤਮਈ ਰੋਸ ਜਲੂਸ ਕੱਢਿਆ ਗਿਆ । ਪੁਲਿਸ ਨੇ ਸਿੱਖਾਂ ਉਪਰ ਜਮ ਕੇ ਲਾਠੀਆਂ ਵਰਾਈਆਂ ਜਿਸ ਕਾਰਣ ਸੈਂਕੜੇ ਸਿੱਖ ਜ਼ਖ਼ਮੀ ਹੋਏ ਅਤੇ ਅਤੇ ਫੇਰ ਰੋਹ ਭਰੇ ਸਿੱਖਾਂ ਉਪਰ ਹੰਝੂ ਗੈਸ ਦੇ ਗੋਲੇ ਅਤੇ ਗੋਲੀਆਂ ਦਾਗੀਆਂ ਗੲੀਅਾਂ ਜਿਸ ਕਰਨ ਦਸ ਸਿੰਘ ਸ਼ਹੀਦ ਹੋ ਗਏ ।
ਨਹਿਰੂ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਾਂ ਦਾ ਇਹ ਮੋਰਚਾ ਫੇਲ੍ਹ ਕਰਣ ਦੇ ਅਨੇਕਾਂ ਜਤਨ ਕੀਤੇ ਗਏ ਪਰ ਬਾਵਜੂਦ ਇਸ ਦੇ ਮੋਰਚਾ ਬਾਦਸਤੂਰ ਚਲਦਾ ਰਿਹਾ। 29 ਅਕਤੂਬਰ 1960 ਨੂੰ ਉਸ ਵਕਤ ਦੇ ਸੰਤ ਅਖਵਾਉਂਦੇ ਸਿੱਖ ਲੀਡਰ ਬਾਬਾ ਫਤਹਿ ਸਿੰਘ ਨੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪੰਜਾਬੀ ਸੂਬੇ ਦੀ ਮੰਗ ਨੂੰ ਲੈਕੇ ਮਰਣ ਵਰਤ ਰਖਣ ਦਾ ਐਲਾਨ ਕਰ ਦਿੱਤਾ। 18 ਦਸੰਬਰ 1960 ਈ. ਨੂੰ ਉਨ੍ਹਾਂ ਵਲੋਂ ਮਰਨ-ਵਰਤ ਸ਼ੁਰੂ ਵੀ ਕੀਤਾ ਗਿਆ ਜੋ ਉਨ੍ਹਾਂ ਨੇ 9 ਜਨਵਰੀ 1961 ਈ ਨੂੰ ਇਸ ਵਰਤ ਨੂੰ ਤੋੜ ਵੀ ਦਿੱਤਾ।
ਉਧਰ ਸਰਕਾਰ ਨੇ 4 ਜਨਵਰੀ 1961 ਈ. ਨੂੰ ਮਾਸਟਰ ਤਾਰਾ ਸਿੰਘ ਨੂੰ ਰਿਹਾਅ ਕਰ ਕੇ ਅਗਲਾ ਪਤਾ ਸੁੱਟਿਆ ਪਰ ਉਹ ਵੀ ਬਿਪਰ ਦੀ ਚਾਲ ਨੂੰ ਨਹੀਂ ਸਮਝ ਸਕੇ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਮਿਲਣ ਦੇ ਲਈ 7 ਜਨਵਰੀ 1961 ਈ. ਨੂੰ ਭਾਵਨਗਰ ਚਲੇ ਗਏ । ਉਨ੍ਹਾ ਦੇ ਨਾਲ ਸਰਦਾਰ ਹਰਬੰਸ ਸਿੰਘ ਗੁਜਰਾਲ , ਸਰਦਾਰ ਲਛਮਣ ਸਿੰਘ ਗਿਲ ਅਤੇ ਸੇਠ ਰਾਮ ਨਾਥ ਵੀ ਗਏ ।ਪੰਡਿਤ ਨਹਿਰੂ ਨੇ ਸਿਰਫ ਇਨ੍ਹਾਂ ਹੀ ਕਿਹਾ ਕਿ ਭਾਸ਼ਾ ਦੇ ਆਧਾਰ’ ਤੇ ਪੰਜਾਬੀ ਸੂਬੇ ਨੂੰ ਲਾਗੂ ਕੀਤਾ ਜਾਵੇਗਾ ਅਤੇ ਸਿੱਖਾਂ ਨਾਲ ਕੋਈ ਵਿਤਕਰਾ ਨਹੀਂ ਹੋਵੇਗਾ । ਇਸ ਬਿਆਨ ਤੇ ਮਾਸਟਰ ਤਾਰਾ ਸਿੰਘ ਸੰਤੁਸ਼ਟ ਹੋ ਗਏ ਅਤੇ ਉਨ੍ਹਾ ਨੇ 9 ਜਨਵਰੀ 1961 ਈ ਨੂੰ ਬਾਬਾ ਫਤਹਿ ਸਿੰਘ ਨੂੰ ਮਰਣ ਵਰਤ ਤੋੜਨ ਦੇ ਲਈ ਟੈਲੀਗ੍ਰਾਂਮ ਭੇਜ ਦਿੱਤੀ ਅੱਗੇ ਸੰਤ ਜੀ ਜਿਵੇਂ ਤਿਆਰ ਬੈਠੇ ਸਨ ਉਨ੍ਹਾਂ ਨੇ ਉਸੇ ਦਿਨ ਵਰਤ ਤੋੜ ਦਿੱਤਾ । ਬਾਅਦ ਵਿਚ ਪੰਡਿਤ ਨਹਿਰੂ ਨੇ ਅਕਾਲੀਆਂ ਨੂੰ ਇਸ ਬਾਬਤ ਕੋਈ ਹੱਥ ਪੱਲਾ ਨਾ ਫੜਾਇਆ । ਇਸ ਅਸਫਲਤਾ ਦਾ ਠੀਕਰਾ ਮਾਸਟਰ ਤਾਰਾ ਸਿੰਘ ਅਤੇ ਸੰਤ ਫਤਹਿ ਸਿੰਘ ਨੇ ਜਦੋਂ ਇਕ ਦੂਜੇ ਉਤੇ ਫੋੜਨਾ ਸ਼ੁਰੂ ਕੀਤਾ ਤਾਂ ਦੋਹਾਂ ਵਿਚਾਲੇ ਇਖ਼ਤਲਾਫ਼ ਸ਼ੁਰੂ ਹੋ ਗਿਆ ਅਤੇ ਸਿੱਟੇ ਵਜੋਂ ਕੌਮ ਦੋਫਾੜ ਹੋ ਗਈ।
17 ਮਈ 1961 ਈ. ਨੂੰ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਹੋਈ ਜਿਸ ਵਿੱਚ ਸੰਤ ਫਤਹਿ ਸਿੰਘ ਵਲੋਂ ਤੋੜੇ ਮਰਨ-ਵਰਤ ਦੀ ਜਦੋਂ ਗੱਲ ਮੁੜ ਚਲੀ ਤਾਂ ਤੈਸ਼ ਵਿੱਚ ਆਏ ਮਾਸਟਰ ਤਾਰਾ ਸਿੰਘ ਨੇ15 ਅਗਸਤ 1961 ਨੂੰ ਮਰਨ-ਵਰਤ ਸ਼ੁਰੂ ਕਰਣ ਦਾ ਐਲਾਨ ਕਰ ਦਿੱਤਾ ਉਨ੍ਹਾਂ ਨੇ ਮਿੱਥੀ ਤਰੀਖ 15 ਅਗਸਤ 1961 ਨੂੰ ਹਿੰਦੁਸਤਾਨ ਦੇ ਗਣਤੰਤਰ ਵਾਲੇ ਦਿਹਾੜੇ ਬਕਾਇਦਾ ਮਰਣ ਵਰਤ ਸ਼ੁਰੂ ਕੀਤਾ ਜੋ 48 ਦਿਨਾਂ ਮਗਰੋਂ 1 ਅਕਤੂਬਰ 1961 ਨੂੰ ਤੋੜ ਦਿੱਤਾ ਗਿਆ। ਇੰਜ ਉਹ ਇਕ ਵਾਰੀ ਫੇਰ ਬਿਪਰ ਦੇ ਵਾਅਦੇ ਦਾ ਸ਼ਿਕਾਰ ਹੋ ਗਏ ਜਿਸ ਵਿੱਚ ਇਹ ਭਰੋਸਾ ਦਿੱਤਾ ਗਿਆ ਸੀ ਕੇ ਸਿੱਖਾਂ ਨਾਲ ਹੋਏ ਅਤੇ ਹੋ ਰਹੇ ਵਿਤਕਰੇ ਬਾਬਤ ਇਕ ਨਿਰਪਖ ਕਮਿਸ਼ਨ ਬਣਾਇਆ ਜਾਵੇਗਾ । ਗਲ਼ ਇਥੋਂ ਤੱਕ ਚੱਲੀ ਕਿ ਸਿੱਖਾਂ ਦੇ ਦਿਲਾਂ ਵਿੱਚੋਂ ਇਨ੍ਹਾਂ ਦੋਨਾਂ ਲੀਡਰਾਂ ਦੇ ਪ੍ਰਤੀ ਵਿਸ਼ਵਾਸ ਖ਼ਤਮ ਹੋ ਗਿਆ। ਮਰਨ -ਵਰਤਾਂ ਨੂੰ ਬਗੈਰ ਕਿਸੇ ਪ੍ਰਾਪਤੀ ਦੇ ਤੋੜਨ ਦੇ ਦੋਸ਼ ਵਜੋਂ ਪੰਥ ਵਲੋਂ ਇਨ੍ਹਾਂ ਦੋਨਾਂ, ਮਾਸਟਰ ਤਾਰਾ ਸਿੰਘ ਅਤੇ ਸੰਤ ਫਤਹਿ ਸਿੰਘ ਨੂੰ ਤਨਖ਼ਾਹੀਆ ਕਰਾਰ ਦੇ ਗਿਆ ।
27 ਮਈ 1964 ਨੂੰ ਪੰਡਿਤ ਜਵਾਹਰ ਲਾਲ ਨਹਿਰੂ ਦੀ ਮੌਤ ਤੋਂ ਅਠਾਰਵੇਂ ਦਿਨ, ਜੂਨ 1964 ਨੂੰ ਪ੍ਰਤਾਪ ਸਿੰਘ ਕੈਰੋਂ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ।
ਪੰਡਤ ਨਹਿਰੂ ਦੀ ਮੌਤ ਮਗਰੋਂ ਲਾਲ ਬਹਾਦਰ ਸ਼ਾਸਤ੍ਰੀ ਪ੍ਰਧਾਨ ਮੰਤਰੀ ਬਣਿਆ ਇਹ ਇਕ ਇਮਾਨਦਾਰ ਸਖਸ਼ੀਅਤ ਦਾ ਮਾਲਕ ਸੀ ਇਸ ਦੇ ਪ੍ਰਧਾਨ ਮੰਤਰੀ ਬਣਨ ਦੇ ਨਾਲ ਸਿੱਖਾਂ ਪ੍ਰਤਿ ਭਾਰਤ ਸਰਕਾਰ ਦੇ ਰਵਈਏ ਵਿਚ ਕਾਫ਼ੀ ਫ਼ਰਕ ਦੇਖਿਆ ਗਿਆ।
ਇਨ੍ਹੇ ਵਿੱਚ ਸਤੰਬਰ 1965 ਨੂੰ ਭਾਰਤ ਦੇ ਪਾਕਿਸਤਾਨ ਨਾਲ ਹੋਈ ਜੰਗ ਵਿਚ ਸਿੱਖਾਂ ਦੀ ਬਹਾਦਰੀ ਅਤੇ ਸਰਹਦੀ ਇਲਾਕਿਆਂ ਵਿੱਚ ਪੰਜਾਬ ਵਿਚਲੇ ਸਿੱਖਾਂ ਵਲੋਂ ਹਿੰਦੋਸਤਾਨ ਦੀ ਫ਼ੌਜ ਦੀ ਸੇਵਾ ਅਤੇ ਮਦਦ ਨੇ ਵੀ ਸਿੱਖਾਂ ਪ੍ਰਤੀ ਸਰਕਾਰ ਦਾ ਵਿਚਾਰ ਬਦਲ ਦਿੱਤਾ। ਇਸ ਤੋਂ ਪਹਿਲਾਂ ਕਿ ਗਲ਼ ਅੱਗੇ ਤੁਰਦੀ,11 ਜਨਵਰੀ 1966 ਵਾਲੇ ਦਿਨ ਲਾਲ ਬਹਾਦਰ ਸ਼ਾਸਤ੍ਰੀ ਤਾਸ਼ਕੰਦ ਵਿਖੇ ਸਰੀਰ ਛੱਡ ਗਿਆ ਅਤੇ 19 ਜਨਵਰੀ 1966 ਨੂੰ ਸਿੱਖਾਂ ਦੀ ਕਥਿਤ ਕਤਲ ਇੰਦਰਾ ਗਾਂਧੀ ਭਾਰਤ ਦੀ ਪਹਿਲੀ ਔਰਤ ਪ੍ਰਧਾਨ ਮੰਤਰੀ ਬਣੀ ।
ਸ਼ੁਰੂ ਸ਼ੁਰੂ ਦੇ ਵਿੱਚ ਬੀਬੀ ਇੰਦਰਾ ਗਾਂਧੀ ਦਾ ਰੁਝਾਨ ਸਿੱਖਾਂ ਦੇ ਪ੍ਰਤੀ ਬਹੁਤ ਅੱਛਾ ਰਿਹਾ ਉਹ ਸਿੱਖਾਂ ਦੇ ਨਾਲ ਬਣਾ ਕੇ ਚੱਲਣਾ ਵੀ ਚਾਹੁੰਦੀ ਸੀ ਇਸ ਕਰਕੇ ਉਸ ਨੇ ਸਾਰੇ ਹਾਲਾਤ ਤੇ ਮੁੜ ਨਜ਼ਰਸਾਨੀ ਕੀਤੀ ਅਤੇ ਉਸ ਨੇ 9 ਮਾਰਚ 1966 ਨੂੰ ਸਰਬ ਹਿੰਦ ਕਾਂਗ੍ਰਸ ਵਿੱਚ ਪੰਜਾਬੀ ਸੂਬੇ ਦੇ ਹਕ ਵਿੱਚ ਮਤਾ ਪਾਸ ਕਰਵਾ ਲਿਆ ਅਤੇ ਇੰਜ ਅਗਸਤ 1966 ਈ. ਨੂੰ ‘ ਪੰਜਾਬ ਰੀਆਰਗਨਾਇਜ਼ੇਸ਼ਨ ਐਕਟ’ ਵੀ ਪਾਸ ਹੋ ਗਿਆ। ਸੋ ਇੰਜ 1 ਨਵੰਬਰ 1966 ਨੂੰ ਪੰਜਾਬੀ ਸੂਬਾ ਤਾਂ ਬਣਿਆ ਪਰ ਇਸ ਦੇ ਤਿੰਨ ਟੁਕੜੇ ਕਰ ਕੇ ਇਸ ਨੂੰ ਸਗੋ ਲੰਗੜਾ ਜਿਹਾ ਬਣਾ ਦਿੱਤਾ । ਅੰਬਾਲਾ , ਕਰਨਾਲ , ਸਿਰਸਾ ਆਦਿ ਜ਼ਿਲ੍ਹੇ ਪੰਜਾਬ ਤੋ ਵੱਖ ਕਰ ਦਿੱਤੇ ਗਏ ਅਤੇ ਚੰਡੀਗੜ੍ਹ ਵੀ ਪੰਜਾਬ ਨੂੰ ਨਾ ਦਿੱਤਾ ਗਿਆ ।
ਹੁਣ ਲੜਾਈ ਚੰਡੀਗੜ੍ਹ ਪ੍ਰਾਪਤ ਕਰਣ ਦੀ ਸ਼ੁਰੂ ਹੋ ਗਈ ਅਤੇ ਚੰਡੀਗੜ੍ਹ ਨੂੰ ਪ੍ਰਾਪਤ ਕਰਨ ਲਈ ਸ਼ਹੀਦ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ 15 ਅਗਸਤ 1969 ਨੂੰ ਇਹ ਕਿਹ ਕੇ ਮਰਨ- ਵਰਤ ਸ਼ੁਰੂ ਕਰਣ ਦੀ ਅਰਦਾਸ ਕੀਤੀ ਕੇ ਜਾਂ ਤਾਂ ਸ਼ਹਾਦਤ ਪਾਵਾਂ ਗਾ ਜਾਂ ਫੇਰ ਚੰਡੀਗੜ੍ਹ ਪੰਜਾਬ ਨੂੰ ਮਿਲੇ ਗਾ। ਆਖਰ ਉਹ ਯੋਧਾ ਆਪਣੀ ਅਰਦਾਸ ਆਪਣੇ ਪ੍ਰਣ ਦਿੱਤੇ ਪ੍ਰਾਣਾਂ ਦੇ ਨਾਲ ਨਿਭਾ ਗਿਆ ਅਤੇ 74ਵੇਂ ਦਿਨ 27 ਅਕਤੂਬਰ 1969 ਨੂੰ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ ਆਪਣੀ ਸ਼ਹਾਦਤ ਦੇ ਦਿੱਤੀ ਜੋ ਮਾਸਟਰ ਤਾਰਾ ਸਿੰਘ ਅਤੇ ਬਾਬਾ ਫਤਹਿ ਸਿੰਘ ਦੋਹਾਂ ਦੇ ਮੂੰਹ ਉੱਪਰ ਇਕ ਕਰਾਰਾ ਥੱਪੜ ਸਾਬਤ ਹੋਈ ।
ਇੰਜ ਬਹੁਤ ਸੰਘਰਸ਼, ਬਹੁਤ ਸਾਰੀਆਂ ਗ੍ਰਿਫ਼ਤਾਰੀਆਂ, ਅਨੇਕਾਂ ਕੁਰਬਾਨੀਆਂ ਅਤੇ ਤਸ਼ਦਤਾ ਦੇ ਦੌਰ, ਬਹੁਤ ਮੋਰਚੇ ਅਤੇ ਅਖ਼ੀਰ ਭਾਰਤ ਨਾਲ 1966 ਦੀ ਪਾਕਿਸਤਾਨ ਨਾਲ ਹੋਈ ਜੰਗ ਦੇ ਕਾਰਣ, ਇਕ ਲੰਗੜਾ ਜਿਹਾ ਪੰਜਾਬੀ ਸੂਬਾ ਬਣਾ ਤਾਂ ਦਿਤਾ ਪਰ ਪੰਜਾਬ ਦੇ ਤਿੰਨ ਟੁਕੜੇ ਕਰ ਦਿੱਤੇ। ਪੰਜਾਬ ਨੂੰ ਅੱਜ ਤੱਕ ਉਨ੍ਹਾਂ ਦੀ ਆਪਣੀ ਐਲਾਨੀ ਰਾਜਧਾਨੀ ਵੀ ਨਹੀਂ ਦਿੱਤੀ ਗਈ। ਪੰਜਾਬ ਦਾ ਅੱਜ ਵੀ ਆਪਣਾ ਕੋਈ ਹਾਈ ਕੋਰਟ ਨਹੀਂ ਹੈ। ਇਲਾਕਿਆਂ ਤੇ ਪਾਣੀਆਂ ਦਾ ਰੋਲ੍ਹਾ ਪਾਕੇ ਪੰਜਾਬ ਨੂੰ ਉਨ੍ਹਾਂ ਦੇ ਅਧਿਕਾਰ ਤੋਂ ਵਿਹੂਣਾ ਰਖਿਆ ਗਿਆ ਹੈ। ਦਿੱਲੀ ਵਾਲਿਆਂ ਨੇ ਤਾਂ, ਜਿਹੜੀ ਜ਼ਿਆਦਤੀ ਕਰਣੀ ਸੀ ਉਹ ਕੀਤੀ ਵੀ। ਪਰ ਅਪਣੇ 'ਸਿੱਖ ਲੀਡਰਾਂ ਜਾਂ 'ਅਕਾਲੀ ਲੀਡਰਾਂ' ਨੇ ਵੀ ਅਪਣਾ ਕੋਈ ਫ਼ਰਜ਼ ਨਹੀਂ ਨਿਭਾਇਆ।
5 ਜੂਨ 1966 ਵਾਲੇ ਦਿਨ ਪੰਜਾਬ ਹੱਦਬੰਦੀ ਕਮਿਸ਼ਨ ਦੇ ਦੋ ਮੈਂਬਰਾਂ ਨੇ ਚੰਡੀਗੜ੍ਹ, ਹਰਿਆਣਾ ਦੇ ਹਵਾਲੇ ਕਰਣ ਦੀ ਸਿਫ਼ਾਰਸ਼ ਕੀਤੀ। ਪੰਜਾਬ ਦੇ ਹਿੰਦੀ ਬੋਲਦੇ ਅਤੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਪੰਜਾਬੀ ਸੂਬੇ ਦੀ ਹੱਦਬੰਦੀ ਤੇ ਤਹਿਤ ਭਾਸ਼ਾ ਦੇ ਆਧਾਰ ਤੇ ਇਲਾਕਿਆਂ 'ਚ ਵੰਡਣ ਦੇ ਲਈ ਹੱਦਬੰਦੀ ਕਮਿਸ਼ਨ ਬਣਾਇਆ ਗਿਆ। ਜਿਸ ਵਲੋਂ ਪੰਜਾਬ ਦੇ ਇਲਾਕੇ ਨੂੰ ਪੰਜਾਬੀ ਸੂਬਾ ਅਤੇ ਹਿੰਦੀ ਬੋੋਲਦੇ ਇਲਾਕਿਆਂ 'ਚ ਵੰਡਿਆ ਜਾਣਾ ਸੀ।
23 ਅਪਰੈਲ 1966 ਵਾਲੇ ਦਿਨ ਭਾਰਤ ਦੀ ਕੇਂਦਰ ਸਰਕਾਰ ਨੇ
ਤਿੰਨ ਮੈਂਬਰੀ, ਪੰਜਾਬ ਹੱਦਬੰਦੀ ਕਮਿਸ਼ਨ ਬਣਾ ਦਿਤਾ,ਜਿਸ ਵਿੱਚ ਜਸਟਿਸ ਸ਼ਾਹ, ਐਮ.ਐਮ. ਫ਼ਿਲਪ ਅਤੇ ਸੁਬਿਮਲ ਦੱਤ ਤਿੰਨ ਮੈਂਬਰ ਲਏ ਗਏ।
5 ਜੂਨ 1966 ਵਾਲੇ ਦਿਨ ਪੰਜਾਬ ਹੱਦਬੰਦੀ ਕਮਿਸ਼ਨ ਨੇ ਆਪਣੀ ਰੀਪੋਰਟ ਭਾਰਤ ਸਰਕਾਰ ਦੇ ਹਵਾਲੇ ਕਰ ਦਿੱਤੀ।ਇਸ ਰਿਪੋਰਟ ਵਿੱਚ 1961 ਦੀ ਭਾਰਤ ਦੀ ਮਰਦਮਸ਼ੁਮਾਰੀ ਨੂੰ ਹੀ ਨਵੇਂ ਪੰਜਾਬ ਦੀ ਹੱਦਬੰਦੀ ਦਾ ਆਧਾਰ ਮੰਨ ਲਿਆ ਗਿਆ।ਜਿਸ ਕਾਰਣ ਇਸ ਰੀਪੋਰਟ ਦੇ ਖ਼ਿਲਾਫ਼ ਸਿੱਖਾਂ ਵਲੋਂ ਆਪਣੇ ਰੋਸ ਦਾ ਪ੍ਰਗਟ ਤਾਂ ਕੀਤਾ ਗਿਆ ਜੋ ਆਖਰ ਦੇ ਵਿੱਚ ਇੱਕ ਕਿਸਮ ਦੇ ਨਾਲ ਬੇਮਾਇਨੇ ਸਾਬਤ ਹੋਇਆ। ਜਦੋਂਕਿ 20 ਅਪ੍ਰੈਲ 1966 ਵਾਲੇ ਦਿਨ ਪੰਜਾਬ ਹੱਦਬੰਦੀ ਕਮਿਸ਼ਨ ਦੇ 2 ਮੈਂਬਰਾਂ ਨੇ ਚੰਡੀਗੜ੍ਹ, ਹਰਿਆਣਾ ਨੂੰ ਦੇਣ ਦੀ ਸਿਫ਼ਾਰਸ਼ ਕੀਤੀ ।ਮਾਰਚ, 1966 ਵਿਚ ਕਾਂਗਰਸ ਨੇ ਭਾਵੇਂ ਪੰਜਾਬੀ ਸੂਬਾ ਬਣਾਉਣਾ ਮੰਨ ਤਾਂ ਲਿਆ ਪਰ ਇੰਦਰਾ ਗਾਂਧੀ ਦੀ ਮਨਜ਼ੂਰੀ ਨਾਲ ਗੁਲਜ਼ਾਰੀ ਲਾਲ ਨੰਦਾ, ਇਸ ਸੂਬੇ ਨੂੰ ਛੋਟਾ ਅਤੇ ਲੰਗੜਾ ਬਣਾਉਣ 'ਤੇ ਬਜਿਦ ਸੀ।15 ਅਪ੍ਰੈਲ, 1960 ਨੂੰ ਕੇਂਦਰੀ ਸਰਕਾਰ ਨੇ ਸੂਬੇ ਦੀ ਹੱਦਬੰਦੀ ਵਾਸਤੇ 1961 ਦੀ ਮਰਦਮਸ਼ੁਮਾਰੀ ਨੂੰ ਆਧਾਰ ਮੰਨ ਲਿਆ।
6 ਅਪ੍ਰੈਲ, 1966 ਨੂੰ ਚੀਫ਼ ਖ਼ਾਲਸਾ ਦੀਵਾਨ ਨੇ 1961 ਦੇ ਆਧਾਰ ਦੀ ਵਿਰੋਧਤਾ ਕੀਤੀ। ਦੂਜੇ ਪਾਸੇ 20 ਅਪ੍ਰੈਲ, 1966 ਨੂੰ ਹਰਿਆਣਵੀ ਨੇਤਾਵਾਂ ਨੇ ਹੱਦਬੰਦੀ ਲਈ 1961 ਨੂੰ ਆਧਾਰ ਮੰਨਣ ਦੀ ਹਮਾਇਤ ਕੀਤੀ।ਇਸ ਵਿੱਚ ਭਾਵੇਂ ਮਾਰਚ, 1966 ਵਿੱਚ ਕਾਂਗਰਸ ਨੇ ਪੰਜਾਬੀ ਸੂਬਾ ਬਣਾਉਣ ਨੂੰ ਤਾਂ ਮਨਜੂਰੀ ਦੇ ਦਿੱਤੀ ਪਰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਰਜ਼ਾਮੰਦੀ ਦੇ ਨਾਲ ਗੁਲਜ਼ਾਰੀ ਲਾਲ ਨੰਦਾ ਨੇ ਸੂਬੇ ਪੰਜਾਬ ਨੂੰ ਛੋਟਾ ਅਤੇ ਲੰਗੜਾ ਜਿਹਾ ਕਰ ਦਿਤਾ।
ਬਾਬਾ ਫ਼ਤਿਹ ਸਿੰਘ ਨੇ 13 ਅਪਰੈਲ 1966 ਵਾਲੇ ਦਿਨ ਪਹਿਲਾਂ ਇਸ ਹੱਦਬੰਦੀ ਦਾ ਆਧਾਰ ਮੰਨਣ ਦਾ ਵਿਰੋਧ ਕੀਤਾ ਫੇਰ 26 ਅਪਰੈਲ 1966 ਵਾਲੇ ਦਿਨ, ਬਾਬਾ ਫਤਿਹ ਸਿੰਘ ਹੁਣਾਂ ਦੀ ਪ੍ਰਧਾਨਗੀ ਹੇਠ ਹੋਈ, ਸ਼ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ 1961 ਨੂੰ ਹੱਦਬੰਦੀ ਦਾ ਆਧਾਰ ਮੰਨਣ ਦੀ ਮੁਖਾਲਫਤ ਕੀਤੀ ਅਤੇ ਹਦਬੰਦੀ ਕਮਿਸ਼ਨ ਅੱਗੇ,ਅਪਣਾ ਕੇਸ ਪੇਸ਼ ਕਰਨ ਦਾ ਫ਼ੈਸਲਾ ਕੀਤਾ। ਮਾਸਟਰ ਤਾਰਾ ਸਿੰਘ ਨੇ ਆਪਣੇ ਸ਼੍ਰੋਮਣੀ ਅਕਾਲੀ ਦਲ ਵਲੋਂ ਇਹ ਐਲਾਨ ਕੀਤਾ ਕਿ ਉਹ ਪੰਜਾਬੀ ਸੂਬੇ ਦੀ ਹੱਦਬੰਦੀ ਬਾਰੇ ਬਣਾਏ ਗਏ ਇਸ ਕਮਿਸ਼ਨ ਦਾ ਬਾਈਕਾਟ ਕਰਨਗੇ ਅਤੇ ਇਸ ਨੂੰ ਲਾਗੂ ਨਹੀਂ ਹੋਣ ਦੇਣ ਗੇ।
15 ਅਗਸਤ 1966 ਭਾਰਤ ਦੇ ਗਣਤੰਤਰ ਦਿਵਸ ਵਾਲੇ ਦਿਨ ਪੰਜਾਬ ਰੀਆਰਗੇਨਾਈਜ਼ੇਸ਼ਨ ਐਕਟ ਪਾਸ ਕੀਤਾ ਗਿਆ। ਇੱਕ ਨਵੰਬਰ 1966 ਨੂੰ ਪੰਜਾਬੀ ਸੂਬਾ ਬਣ ਕੇ ਭਾਸ਼ਾ ਦੇ ਆਧਾਰ ਦਾ ਬਹਾਨਾ ਬਨਾ ਕੇ, ਪੰਜਾਬੀ ਸੂਬੇ ਦੀ ਵੰਡ ਵਕਤ ,ਚੰਡੀਗੜ੍ਹ, ਅੰਬਾਲਾ, ਕਰਨਾਲ, ਸਿਰਸਾ, ਸ੍ਰੀ ਗੰਗਾਨਗਰ ਪੰਜਾਬੀ ਬੋਲਦੇ ਇਲਾਕੇ ਹੋਣ ਦੇ ਬਾਵਜੂਦ ਵੀ, ਪੰਜਾਬ ਤੋਂ ਬਾਹਰ ਕੱਢ ਦਿੱਤੇ ਗਏ। ਉਸ ਸਮੇਂ ਵਿਧਾਨ ਸਭਾ ਹਲਕਿਆਂ ਦੀ ਗਿਣਤੀ 104 ਸੀ। ਇੱਕ ਨਵੰਬਰ 1966 ਨੂੰ ਭਾਸ਼ਾ ਦੇ ਆਧਾਰ ’ਤੇ ਬਣੇ ਪੰਜਾਬ ਸੂਬੇ ਦੇ ਪਹਿਲੇ ਮੁੱਖ ਮੰਤਰੀ ਗਿਆਨੀ ਗੁਰਮੁਖ ਸਿੰਘ ਮੁਸਾਫਿਰ ਬਣੇ।
ਅੱਜ ਕਹਿਣ ਨੂੰ ਤਾਂ ਪੰਜਾਬ ਇਕ ਭਾਸ਼ਾਈ ਸੂਬਾ ਹੈ ਅਤੇ ਪੰਜਾਬੀ ਪੰਜਾਬ ਦੀ ਨਾਮ ਜੋਗੀ ਹੀ ਰਾਜ ਭਾਸ਼ਾ ਬਣ ਕੇ ਰਹਿ ਗਈ , ਅੱਜ ਵੀ ਸਕੂਲਾਂ, ਕਾਲਜਾਂ ਅਤੇ ਯੂਨੀਵਰਸਟੀਆਂ ਵਿਚ ਜਾਂ ਫੇਰ ਪੰਜਾਬ ਦੇ ਦਫ਼ਤਰਾਂ ਵਿਚ ਵੀ, ਅੱਜ ਵੀ ਪੰਜਾਬੀ ਭਾਸ਼ਾ ਦਾ ਹਾਲ ਮਾੜਾ ਹੀ ਹੈ। ਸਰਕਾਰੀ ਸਕੂਲਾਂ ਵਿਚ ਤਾਂ ਕਿਤੇ ਕਿਤੇ ਪੰਜਾਬੀ ਭਾਸ਼ਾ ਪੜ੍ਹਾਈ ਜਾਂਦੀ ਹੈ, ਪਰ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਵਿਚ ਤਾਂ ਪੰਜਾਬੀ ਬੋਲਣ ਤੇ ਜ਼ੁਰਮਾਨਾ ਕਰ ਦਿੱਤਾ ਜਾਂਦਾ ਹੈ। ਇਸ ਪੱਖੋਂ ਪੰਜਾਬ ਦੀ ਲੀਡਰਸ਼ਿਪ ਭਾਵੇਂ ਕਾਂਗਰਸੀ ਹੋਣ ਜਾਂ ਅਕਾਲੀ ਉਹ

🌏🌿🌲    ਜਿੱਥੇ ਅਮਰੀਕਾ ਅਤੇ ਰੂਸ ਸਿਰਫ਼ 4.8 ਕਿਲੋਮੀਟਰ ਦੂਰ ਹਨ,ਪਰ ਸਮੇਂ ਵਿੱਚ 21 ਘੰਟਿਆਂ ਦਾ ਫ਼ਰਕ ਹੈ।🌏🌏    ਦੁਨੀਆਂ ਵਿੱਚ ਇਹ ਇਕ ਅਜਿਹੀ ਵਿ...
16/10/2025

🌏🌿🌲 ਜਿੱਥੇ ਅਮਰੀਕਾ ਅਤੇ ਰੂਸ ਸਿਰਫ਼ 4.8 ਕਿਲੋਮੀਟਰ ਦੂਰ ਹਨ,
ਪਰ ਸਮੇਂ ਵਿੱਚ 21 ਘੰਟਿਆਂ ਦਾ ਫ਼ਰਕ ਹੈ।


🌏🌏 ਦੁਨੀਆਂ ਵਿੱਚ ਇਹ ਇਕ ਅਜਿਹੀ ਵਿਲੱਖਣ ਥਾਂ ਹੈ,

🌏 ਜਿੱਥੇ ਤੁਸੀਂ ਇਕ ਟਾਪੂ 'ਤੇ ਖੜ੍ਹੇ ਹੋ ਕੇ ਦੂਜੇ ਟਾਪੂ ਨੂੰ ਵੇਖ ਕੇ "ਅੱਜ" ਜਾਂ "ਕੱਲ੍ਹ" ਨੂੰ ਦੇਖ ਸਕਦੇ ਹੋ।

🌏 ਇਹ ਦੋ ਟਾਪੂ ਹਨ: ਬਿਗ ਡਾਇਓਮੀਡ (Big Diomede), ਜੋ ਰੂਸ ਦਾ ਹਿੱਸਾ ਹੈ ਅਤੇ ਲਿਟਲ ਡਾਇਓਮੀਡ (Little Diomede), ਜੋ ਅਮਰੀਕਾ ਦਾ ਹਿੱਸਾ ਹੈ।

🌏 ਇਨ੍ਹਾਂ ਦੇ ਵਿਚਕਾਰ ਸਿਰਫ਼ ਲਗਭਗ 4.8 ਕਿਲੋਮੀਟਰ ਦੀ ਦੂਰੀ ਹੈ, ਪਰ ਇਨ੍ਹਾਂ ਵਿਚਕਾਰੋਂ (ਇੰਟਰਨੈਸ਼ਨਲ ਡੇਟ ਲਾਈਨ) ਲੰਘਦੀ ਹੈ। ਇਸੇ ਕਰਕੇ ਇਨ੍ਹਾਂ ਦੋਵਾਂ ਵਿਚਕਾਰ ਲਗਭਗ 21 ਘੰਟਿਆਂ ਦਾ ਸਮੇਂ ਦਾ ਅੰਤਰ ਹੈ।

🌏 ਅਰਥਾਤ, ਜੇ ਤੁਸੀਂ ਅਮਰੀਕਾ ਵਾਲੇ ਟਾਪੂ 'ਤੇ ਖੜੇ ਹੋ, ਤਾਂ ਤੁਸੀਂ ਰੂਸ ਵਾਲੇ ਟਾਪੂ ਨੂੰ ਵੇਖ ਕੇ "ਆਉਣ ਵਾਲੇ ਕੱਲ੍ਹ" ਨੂੰ ਦੇਖ ਰਹੇ ਹੁੰਦੇ ਹੋ।

🌏 ਤੇ ਜੇ ਤੁਸੀਂ ਰੂਸ ਵਾਲੇ ਟਾਪੂ 'ਤੇ ਹੋ, ਤਾਂ ਤੁਸੀਂ "ਬੀਤਿਆ ਹੋਇਆ ਕੱਲ੍ਹ" ਆਪਣੀਆਂ ਅੱਖਾਂ ਨਾਲ ਵੇਖ ਰਹੇ ਹੁੰਦੇ ਹੋ।

🌏🌏 ਸਰਦੀਆਂ ਵਿੱਚ, ਜਦੋਂ ਸਮੁੰਦਰ ਜਮ ਜਾਂਦਾ ਹੈ, ਤਾਂ ਇਨ੍ਹਾਂ ਦੋ ਟਾਪੂਆਂ ਵਿਚਕਾਰ ਬਰਫ਼ ਦੀ ਪਰਤ ਬਣ ਜਾਂਦੀ ਹੈ, ਜਿਸ 'ਤੇ ਤੁਰ ਕੇ ਇਕ ਟਾਪੂ ਤੋਂ ਦੂਜੇ ਟਾਪੂ ਤੱਕ ਪਹੁੰਚਣਾ ਸੰਭਵ ਹੋ ਸਕਦਾ ਹੈ।

🌏🌏🫠 ਹਾਲਾਂਕਿ, ਰੂਸ ਵਾਲਾ ਟਾਪੂ ਇਕ ਸੈਨਾ ਇਲਾਕਾ ਹੈ ਅਤੇ ਉਥੇ ਆਮ ਲੋਕਾਂ ਨੂੰ ਜਾਣ ਦੀ ਇਜਾਜ਼ਤ ਨਹੀਂ।

ਧੰਨਵਾਦ ਸਹਿਤ ਕਾਪੀ ਕੀਤਾ
ਐਡਮਿੰਨ
78/25

ਮਿਰਜ਼ੇ ਦਾ ਪਿਤਾ ਖਰਲਾਂ ਦਾ ਸਰਦਾਰ ਵੰਜ਼ਲ ਜੱਟ ਦਾਨਾਬਾਦ ਦੇ ਰਾਵੀ ਦੇ ਇਲਾਕੇ ਦਾ ਚੌਧਰੀ ਸੀਜਦੋਂ ਮਿਰਜ਼ਾ 5 ਸਾਲ ਦਾ ਹੋਇਆ ਤਾਂ ਉਸਦਾ   ਮਾਮਾ ਖੀਵਾ ...
28/07/2025

ਮਿਰਜ਼ੇ ਦਾ ਪਿਤਾ ਖਰਲਾਂ ਦਾ ਸਰਦਾਰ ਵੰਜ਼ਲ ਜੱਟ ਦਾਨਾਬਾਦ ਦੇ ਰਾਵੀ ਦੇ ਇਲਾਕੇ ਦਾ ਚੌਧਰੀ ਸੀ

ਜਦੋਂ ਮਿਰਜ਼ਾ 5 ਸਾਲ ਦਾ ਹੋਇਆ ਤਾਂ ਉਸਦਾ ਮਾਮਾ ਖੀਵਾ ਖਾਨ ਉਹਨੂੰ ਆਪਣੇ ਪਿੰਡ ਖੀਵੇ ਲੈ ਆਇਆ। ਖੀਵੇ ਦੇ ਘਰ ਕਿਸੇ ਸ਼ੈਅ ਦੀ ਤੋਟ ਨਾ ਸੀ। ਉਹ ਝੰਗ ਸਿਆਲ ਦਾ ਚੌਧਰੀ ਸੀ। ਭੈਣ ਦੀ ਕਿਸੇ ਨਾ ਕਿਸੇ ਪਜ ਮਦਦ ਕਰਨੀ, ਉਹ ਆਪਣਾ ਫਰਜ਼ ਸਮਝਦਾ ਸੀ। ਮਿਰਜ਼ੇ ਦੀ ਪਾਲਣਾ ਉਹਨੇ ਆਪਣੇ ਜ਼ਿੰਮੇ ਲੈ ਲਈ।
ਕੁਝ ਵਰ੍ਹੇ ਪਹਿਲਾਂ ਖੀਵੇ ਖਾਨ ਦੀ ਘਰ ਵਾਲੀ ਦੋ ਪੁੱਤਰ ਤੇ ਇੱਕ ਧੀ ਛੱਡ ਕੇ ਮਰ ਗਈ ਸੀ ਤੇ ਹੁਣ ਉਹਨੇ ਪਿਛਲੇ ਵਰ੍ਹੇ ਦੂਜਾ ਵਿਆਹ ਕਰਵਾ ਲਿਆ ਸੀ। ਪਹਿਲੀ ਤੀਵੀਂ ਦੀ ਸਭ ਤੋਂ ਛੋਟੀ ਧੀ ਸਾਹਿਬਾਂ ਮਿਰਜ਼ੇ ਦੀ ਹਾਣਨ ਸੀ। ਮਿਰਜ਼ੇ ਦਾ ਜੀ ਪਰਚਾਉਣ ਨੂੰ ਸਾਹਿਬਾਂ ਤੋਂ ਪਿਆਰਾ ਸਾਥ ਹੋਰ ਕਿਹੜਾ ਹੋ ਸਕਦਾ ਸੀ? ਪਲਾਂ ਵਿਚ ਦੋ ਪਿਆਰੇ ਬਾਲ ਇਕਮਿਕ ਹੋ ਗਏ ਤੇ ਸਭ ਕੁਝ ਭੁੱਲ ਭੁਲਾ ਕੇ ਬਾਲ ਖੇਡਾਂ ਵਿਚ ਰੁੱਝ ਗਏ। (ਨੋਟ ਮੁਸਲਮਾਨਾਂ ਚਾਚੇ- ਮਾਮਿਆ ਚ ਵਿਆਹ ਕਰ ਸਕਦੇ ਆਪਣੇ ਧਰਮ ਅਨੁਸਾਰ)
ਦੋਹਾਂ ਨੂੰ ਮਸੀਤੇ ਕਾਜ਼ੀ ਪਾਸ ਪੜ੍ਹਨੇ ਪਾ ਦਿੱਤਾ ਗਿਆ। ਦਿਨਾਂ ਦੇ ਦਿਨ, ਮਹੀਨਿਆਂ ਦੇ ਮਹੀਨੇ, ਵਰ੍ਹਿਆਂ ਦੇ ਵਰ੍ਹੇ ਗੁਜ਼ਰਦੇ ਰਹੇ। ਮਿਰਜ਼ਾ-ਸਾਹਿਬਾਂ ਇਕ ਪਲ ਲਈ ਵੀ ਇਕ ਦੂਜੇ ਤੋਂ ਜੁਦਾ ਨਾ ਹੁੰਦੇ, 'ਕੱਠੇ ਪੜ੍ਹਦੇ, 'ਕੱਠੇ ਖੇਡਦੇ।
ਸਾਹਿਬਾਂ ਮੁਟਿਆਰ ਹੋਣ ਲੱਗੀ। ਮਿਰਜ਼ਾ ਗੱਭਰੂ ਹੋਣ ਲੱਗਾ। ਜੇ ਮਿਰਜ਼ੇ ਨੂੰ ਕੋਈ ਗੁਲਾਬ ਦਾ ਫੁੱਲ ਸੱਦਦਾ ਤਾਂ ਸਾਹਿਬਾਂ ਨੂੰ ਚੰਬੇ ਦੀ ਕਲੀ ਆਖਦਾ। ਸਾਹਿਬਾਂ ਦੇ ਤੁਲ ਪਿੰਡ ਵਿਚ ਕੋਈ ਹੋਰ ਮੁਟਿਆਰ ਨਾ ਸੀ ਵਿਖਾਈ ਦਿੰਦੀ ਤੇ ਮਿਰਜ਼ੇ ਦੇ ਮੁਕਾਬਲੇ ਦਾ ਕੋਈ ਗੱਭਰੂ ਨਜ਼ਰ ਨਹੀਂ ਸੀ ਆਉਂਦਾ। ਬਚਪਨ ਦੀ ਮੁਹੱਬਤ ਮੁਟਿਆਰ ਹੋ ਗਈ।
ਮਿਰਜ਼ਾ ਸਾਹਿਬਾਂ ਨੂੰ ਚੰਗਾ ਲੱਗਦਾ ਸੀ ਤੇ ਸਾਹਿਬਾਂ ਮਿਰਜ਼ੇ ਨੂੰ ਪਿਆਰੀ ਲੱਗਦੀ ਸੀ। ਦੋਨੋਂ ਇਕ ਦੂਜੇ ਦੇ ਸਦੱਕੜੇ ਜਾਂਦੇ ਸਨ।
ਦੋ ਜਵਾਨੀਆਂ ਦਾ ਇੱਕ ਦੂਜੇ ਨੂੰ ਚੰਗਾ ਲੱਗਣਾ, ਬੇਮੁਹੱਬਤੇ ਸਮਾਜ ਨੂੰ ਚੰਗਾ ਨਾ ਲੱਗਾ। ਉਨ੍ਹਾਂ ਮਿਰਜ਼ਾ-ਸਾਹਿਬਾਂ ਦੀ ਮੁਹੱਬਤ ਨੂੰ ਨਿੰਦਣਾ ਸ਼ੁਰੂ ਕਰ ਦਿੱਤਾ।
"ਮਿਰਜ਼ਿਆ ਪਤਾ ਨਹੀਂ ਕਿਉਂ ਇਹ ਲੋਕੀਂ ਸਾਨੂੰ ਵੇਖ ਕੇ ਸੜਦੇ ਨੇ। ਸਾਡੀ ਪਾਕ ਮੁਹੱਬਤ ਨੂੰ ਊਜਾਂ ਲਾਉਂਦੇ ਨੇ।"
"ਸਾਹਿਬਾਂ, ਇਹ ਲੋਕੀਂ ਕੀ ਜਾਣਨ, ਸਾਡੀ ਬਚਪਨ ਦੀ ਮੁਹੱਬਤ 'ਚ ਕੋਈ ਫਰਕ ਨਹੀਂ ਪਿਆ, ਅਸੀਂ ਬਚਪਨ 'ਚ ਮੁਹੱਬਤ ਕਰਦੇ ਰਹੇ, ਉਦੋਂ ਕਿਸੇ ਸਾਡੀ ਕੋਈ ਗੱਲ ਨਹੀਂ ਸੀ ਜੋੜੀ ਤੇ ਅੱਜ...।"
"ਮਿਰਜ਼ਿਆ, ਉਦੋਂ ਅਸੀਂ ਬੱਚੇ ਸਾਂ। ਇਹ ਸਮਾਜ ਜਵਾਨ ਮੁਹੱਬਤ ਨੂੰ ਵੇਖ ਕੇ ਸੜਦੈ। ਮੁਟਿਆਰ ਪ੍ਰੀਤਾਂ ਦੇ ਰਾਹਾਂ ਵਿਚ ਕੰਡਿਆਲੀਆਂ ਰਸਮਾਂ ਦੇ ਕੋਟ ਉਸਾਰਨ ਵਿਚ ਫਖਰ ਅਨੁਭਵ ਕਰਦੈ। ਮਿਰਜ਼ਿਆ, ਇਹ ਲੋਕੀਂ ਕੁਝ ਵੀ ਪਏ ਆਖਣ। ਤੂੰ ਮੇਰੀਆਂ ਨਜ਼ਰਾਂ 'ਚ ਰੱਬੀ ਨੂਰ ਏਂ, ਮੇਰੀ ਜ਼ਿੰਦਗੀ ਦਾ ਚਾਨਣ ਏਂ।"
"ਸਾਹਿਬਾਂ ਤੂੰ ਮੇਰਾ ਸਭ ਕੁਝ ਏਂ ਮੇਰੀ ਜਿੰਦ ਤੂੰ ਹੀ ਏਂ, ਮੇਰੀ ਜਾਨ ਤੂੰ ਹੀ ਏਂ।"
ਸਾਹਿਬਾਂ ਦੀ ਮਤਰੇਈ ਮਾਂ ਨੂੰ ਮਿਰਜ਼ਾ-ਸਾਹਿਬਾਂ ਦਾ ਖਿੜ-ਖਿੜ ਹੱਸਣਾ, ਮਿਲ ਬੈਠਣਾ ਚੰਗਾ ਨਹੀਂ ਸੀ ਲੱਗਦਾ। ਉਹਨੇ ਖੀਵੇ ਖਾਨ ਅੱਗੇ ਉਨ੍ਹਾਂ ਬਾਰੇ ਕਈ ਨਾ ਲਾਉਣ ਵਾਲੀਆਂ ਊਜਾਂ ਲਾਈਆਂ ਤੇ ਉਸ ਦੇ ਮਨ ਵਿਚ ਇਸ ਪਿਆਰ ਵਿਚ ਲੀਨ ਹੋਈਆਂ ਜਵਾਨੀਆਂ ਬਾਰੇ ਕਈ ਸ਼ੰਕੇ ਪੈਦਾ ਕਰ ਦਿੱਤੇ ਤੇ ਮਿਰਜ਼ਾ-ਸਾਹਿਬਾਂ ਦੇ ਮੋਹ ਵਿਚ ਮੁਗਧ ਹੋਏ ਉਹਦੇ ਦਿਲ ਵਿਚ ਕਾਂਜੀ ਘੋਲ ਦਿੱਤੀ। ਤੇ ਹੁਣ ਖੀਵੇ ਨੂੰ ਮਿਰਜ਼ਾ-ਸਾਹਿਬਾਂ ਦਾ ਹੱਸਣਾ, ਖੇਡਣਾ, ਉਠਣਾ, ਬੈਠਣਾ ਪਹਿਲਾਂ ਵਰਗਾਂ ਨਿੱਘ ਨਹੀਂ ਸੀ ਦਿੰਦਾ। ਉਸ ਪਾਸੋਂ ਲਾਡਾਂ, ਮਲ੍ਹਾਰਾਂ ਦੀਆਂ ਗੱਲਾਂ ਨਹੀਂ ਸੀ ਕਰਵਾਉਂਦਾ। ਉਸ ਆਪਣੀ ਭੈਣ ਦਾਨਾਬਾਦ ਤੋਂ ਮੰਗਵਾ ਲਈ ਤੇ ਮਿਰਜ਼ੇ ਨੂੰ ਉਹਦੇ ਨਾਲ ਤੋਰ ਦਿੱਤਾ।
ਸਾਹਿਬਾਂ ਤੋਂ ਵਿਛੜ ਜਾਣਾ ਮਿਰਜ਼ੇ ਲਈ ਸੁਖੇਰਾ ਨਹੀਂ ਸੀ। ਉਹਦਾ ਸਕਾ ਮਾਮਾ ਉਹਦੇ ਨਾਲ ਇਸ ਤਰ੍ਹਾਂ ਦਾ ਵਰਤਾਓ ਕਰੇਗਾ? ਮਿਰਜ਼ੇ ਨੂੰ ਇਹਦਾ ਚਿੱਤ ਚੇਤਾ ਵੀ ਨਹੀਂ ਸੀ। ਮਿਰਜ਼ੇ ਨੇ ਦਿਲ 'ਤੇ ਪੱਥਰ ਰੱਖ ਲਿਆ ਤੇ ਉਹ ਸਾਹਿਬਾਂ ਦੀ ਯਾਦ ਦੇ ਸਹਾਰੇ ਆਪਣੇ ਪਿੰਡ ਦਾਨਾਬਾਦ ਆ ਗਿਆ।
ਕੁਸ਼ਤੀ ਕਰਨ, ਨੇਜਾਬਾਜ਼ੀ ਤੇ ਸ਼ਿਕਾਰ ਆਦਿ ਖੇਡਣ ਦੇ ਸ਼ੌਕ ਵੀ ਮਿਰਜ਼ੇ ਦੇ ਮਨ ਨੂੰ ਸਾਹਿਬਾਂ ਵੱਲੋਂ ਨਾ ਮੋੜ ਸਕੇ। ਸਾਹਿਬਾਂ ਨਾਲ ਬਿਤਾਏ ਦਿਨਾਂ ਦੀਆਂ ਯਾਦਾਂ ਮਿਰਜ਼ੇ ਲਈ ਆਫਤਾਂ ਖੜੀਆਂ ਕਰ ਦਿੰਦੀਆਂ। ਉਹਦਾ ਦਿਲ ਕਰਦਾ ਕਿ ਉਹ ਉਡ ਕੇ ਸਾਹਿਬਾਂ ਪਾਸ ਪੁੱਜ ਜਾਵੇ, ਪਰ ਉਹ ਅਜਿਹਾ ਨਾ ਕਰ ਸਕਦਾ। ਉਹਦੀ ਮਾਂ ਦਿਆਂ ਨੈਣਾਂ 'ਚ ਛਲਕਦੇ ਅੱਥਰੂ ਉਹਦਾ ਰਾਹ ਰੋਕ ਲੈਂਦੇ।
ਮਿਰਜ਼ੇ ਬਿਨਾ ਸਾਹਿਬਾਂ ਦਾ ਜਹਾਨ ਸੁੰਨਾ ਹੋ ਗਿਆ। ਉਹ ਬੜੀ ਰੁੰਨੀ, ਸਹੇਲੀਆਂ ਢਾਰਸਾਂ ਬੰਨਾਈਆਂ। ਮਤਰੇਈ ਮਾਂ ਦੇ ਨਿੱਤ ਦੇ ਤਾਹਨੇ ਉਹਨੂੰ ਛਲਣੀ ਕਰਨ ਲੱਗੇ। ਤੇ ਖੀਵਾ ਖਾਨ ਸਾਹਿਬਾਂ ਦੀ ਮੰਗਣੀ ਚੰਧੜਾ ਦੇ ਇੱਕ ਮੁੰਡੇ ਨਾਲ ਕਰ ਆਇਆ ਅਤੇ ਵਿਆਹ ਦੇ ਦਿਨ ਵੀ ਧਰ ਦਿੱਤੇ। ਜਦੋਂ ਆਪਣੇ ਮੰਗਣੇ ਅਤੇ ਵਿਆਹ ਦੀ ਕਨਸੋ ਸਾਹਿਬਾਂ ਦੇ ਕੰਨੀਂ ਪਈ ਤਾਂ ਉਹ ਤੜਪ ਉਠੀ, ਹਨੇਰਾ ਉਹਦੀਆਂ ਅੱਖਾਂ ਅੱਗੇ ਛਾ ਗਿਆ। ਉਹ ਸਾਰੀ ਰਾਤ ਰਜਾਈ ਵਿਚ ਮੂੰਹ ਦਈਂ ਡੁਸਕਈ ਰਹੀ, ਹਟਕੋਰੋ ਭਰਦੀ ਰਹੀ, ਆਪਣੇ ਧੁੰਦਲੇ ਭਵਿੱਖ ਬਾਰੇ ਸੋਚਦੀ ਰਹੀ ਅਤੇ ਆਪਣੀਆਂ ਮੁਟਿਆਰ ਹੋਈਆਂ ਸੱਧਰਾਂ 'ਤੇ ਗੜੇਮਾਰ ਹੁੰਦੀ ਮਹਿਸੂਸ ਕਰਦੀ ਰਹੀ।
ਦੂਜੀ ਭਲਕ ਸਾਹਿਬਾਂ ਨੇ ਆਪਣੇ ਪਿੰਡ ਦੇ ਕਰਮੂ ਪਰੋਹਤ ਕੋਲ ਮਿਰਜ਼ੇ ਲਈ ਸੁਨੇਹਾ ਘਲ ਦਿੱਤਾ, "ਮਿਰਜ਼ਿਆ, ਅਗਲਿਆਂ ਕਸਰ ਨਹੀਂ ਜੇ ਛੱਡੀ। ਮੇਰੇ ਵਿਆਹ ਦੇ ਦਿਨ ਧਰ ਦਿੱਤੇ ਨੇ। ਜੇ ਮੇਰੇ ਨਾਲ ਪਿਆਰ ਹੈ ਤਾਂ ਸੱਭੋ ਕੰਮ ਛੱਡ ਕੇ ਵਿਆਹ ਤੋਂ ਪਹਿਲੋਂ ਆ ਕੇ ਮਿਲ? ਮੈਨੂੰ ਤੇਰੇ ਬਿਨਾ ਚੈਨ ਨਹੀਂ ਆਉਂਦਾ ਪਿਆ। ਜੇ ਨਾ ਆਇਓਂ ਤਾਂ ਮੇਰਾ ਨਿਕਾਹ ਮੇਰੀ ਲਾਸ਼ ਨਾਲ ਹੀ ਹੋਵੇਗਾ।"
ਸਾਹਿਬਾਂ ਦਾ ਸੁਨੇਹਾ ਮਿਲਦੇ ਸਾਰ ਮਿਰਜ਼ਾ ਤੜਪ ਉਠਿਆ। ਉਹਦੇ ਡੌਲੇ ਫਰਕ ਉਠੇ। ਉਸ ਆਪਣਾ ਤੀਰਾਂ ਦਾ ਤਰਕਸ਼, ਕਮਾਣ ਤੇ ਨੇਜ਼ਾ ਸੰਭਾਲਿਆ। ਆਪਣੀ ਪਿਆਰੀ ਬੱਕੀ ਸਿੰਗਾਰੀ ਤੇ ਝੰਗ ਨੂੰ ਟੁਰਨ ਲਈ ਤਿਆਰ ਹੋ ਗਿਆ। ਉਹਦੀ ਮਾਂ ਨੇ ਘੋੜੀ ਦੀ ਵਾਗ ਜਾ ਫੜੀ, "ਪੁੱਤਰ ਮਿਰਜ਼ਿਆ ਘਰ ਭੈਣ ਦੀ ਬਰਾਤ ਢੁੱਕਣ ਵਾਲੀ ਹੈ ਤੇ ਤੂੰ ਘਰੋਂ ਟੁਰ ਪਿਐਂ?" ਤੇ ਖੀਵੀ ਦੀਆਂ ਅੱਖਾਂ ਵਿਚੋਂ ਮਮਤਾ ਦੇ ਅੱਥਰੂ ਵਗ ਟੁਰੇ।
"ਮਾਂ ਜੇ ਅੱਜ ਮੈਂ ਝੰਗ ਨਾ ਅਪੜਿਆ ਤਾਂ ਸਾਹਿਬਾਂ ਕੁਝ ਖਾ ਕੇ ਮਰ ਜਾਵੇਗੀ। ਮੈਂ ਸਾਹਿਬਾਂ ਬਿਨਾ ਜੀ ਨਹੀਂ ਸਕਦਾ। ਮੇਰਾ ਰਾਹ ਛੱਡ ਦੇਹ ਮਾਂ। ਉਹਦੀ ਜਿੰਦ ਬਚਾਉਣਾ ਮੇਰੇ ਲਈ ਬਹੁਤ ਜ਼ਰੂਰੀ ਏ। ਉਹ ਮੇਰਾ ਰਾਹ ਤਕਦੀ ਪਈ ਏ।"
"ਪੁੱਤਰ ਮਿਰਜ਼ਿਆ, ਜਵਾਨੀਆਂ ਮਾਣੇਂ। ਚੰਗਾ, ਦੇਰ ਨਾ ਕਰ ਛੇਤੀ ਜਾਹ। ਪੁੱਤਰਾ ਖਰਲਾਂ ਦੇ ਖੂਨ ਨੂੰ ਦਾਗ ਨਾ ਲਾਈਂ, ਸਾਹਿਬਾਂ ਨੂੰ ਨਾਲ ਲੈ ਕੇ ਮੁੜੀਂ।"
ਤੇ ਮਿਰਜ਼ਾ ਜਦੋਂ ਝੰਗ ਪੁੱਜਾ, ਚਾਰੇ ਬੰਨੇ ਹਨੇਰਾ ਪਸਰਿਆ ਹੋਇਆ ਸੀ। ਸਾਹਿਬਾਂ ਦੀ ਬਰਾਤ ਪਿੰਡ ਪੁੱਜ ਚੁਕੀ ਸੀ ਤੇ ਜਾਂਜੀ ਸ਼ਰਾਬ ਵਿਚ ਮਸਤ ਆਤਸ਼ਬਾਜ਼ੀਆਂ ਚਲਾ ਰਹੇ ਸਨ, ਮੁਜਰੇ ਸੁਣ ਰਹੇ ਸਨ। ਮਿਰਜ਼ੇ ਦਾ ਦਿਲ ਧੜਕਿਆ। ਅੱਜ ਦੀ ਰਾਤ ਸਾਹਿਬਾਂ ਦਾ ਨਿਕਾਹ ਪੜ੍ਹਿਆ ਜਾਣਾ ਸੀ ਤੇ ਸਾਹਿਬਾਂ ਉਹਨੂੰ ਉਡੀਕਦੀ-ਉਡੀਕਦੀ ਬੇਆਸ ਹੋ ਚੁਕੀ ਸੀ।
ਮਿਰਜ਼ਾ ਬੀਬੋ ਨਾਇਣ ਦੇ ਘਰ ਜਾ ਪੁੱਜਾ। ਬੀਬੋ ਲਈ ਜਿਵੇਂ ਚੰਦ ਚੜ੍ਹ ਗਿਆ ਹੋਵੇ। ਉਸ ਸੱਚੇ ਖੁਦਾ ਦਾ ਲੱਖ ਲੱਖ ਸ਼ੁਕਰ ਕੀਤਾ ਤੇ ਉਸੇ ਵੇਲੇ ਸਾਹਿਬਾਂ ਨੂੰ ਮਿਰਜ਼ੇ ਦੇ ਪੁੱਜ ਜਾਣ ਦੀ ਖਬਰ ਦੇ ਆਈ। ਸਾਹਿਬਾਂ ਘਰਦਿਆਂ ਪਾਸੋਂ ਅੱਖ ਬਚਾ ਕੇ ਬੀਬੋ ਦੇ ਘਰ ਪੁੱਜ ਗਈ। ਉਸ ਮਿਰਜ਼ੇ ਦੁਆਲੇ ਬਾਹਾਂ ਵਲ ਦਿੱਤੀਆਂ ਤੇ ਡੁਸਕਣ ਲੱਗ ਪਈ। "ਸਾਹਿਬਾਂ ਰੋ ਕੇ ਕੁਝ ਨਹੀਂ ਜੇ ਬਣਨਾ।
ਹੌਂਸਲਾ ਕਰ। ਤੇਰਾ ਵਿਆਹ ਹੁਣ ਰੁਕ ਨਹੀਂ ਸਕਦਾ। ਮਾਂ ਮੇਰੀ ਬਥੇਰੇ ਵਾਸਤੇ ਪਾ ਚੁਕੀ ਏ, ਮਾਮਾ ਨਹੀਂ ਮੰਨਿਆ। ਇਹ ਝੂਠੀ ਲੋਕ ਲਾਜ, ਇਹ ਝੂਠੀਆਂ ਰਸਮਾਂ ਸਾਡੇ ਰਾਹ ਵਿਚ ਰੋਕਾਂ ਬਣ ਖਲੋਈਆਂ ਨੇ। ਸਾਡਾ ਮਜਹਬ ਤੇਰੇ-ਮੇਰੇ ਵਿਆਹ ਦੀ ਇਜਾਜ਼ਤ ਦਿੰਦਾ ਏ, ਪਰ ਇਹ ਲੋਕ ਨਹੀਂ ਮੰਨਦੇ। ਸਾਡੀਆਂ ਰੂਹਾਂ ਨੂੰ ਕਤਲ ਕਰਕੇ ਹੀ ਇਨ੍ਹਾਂ ਨੂੰ ਸ਼ਾਂਤੀ ਮਿਲਦੀ ਏ।" ਮਿਰਜ਼ਾ ਗੰਭੀਰ ਹੋਇਆ ਸਾਹਿਬਾਂ ਦਾ ਦਿਲ ਧਰਾਉਣ ਲੱਗਾ।
"ਮਿਰਜ਼ਿਆ, ਮੈਂ ਤੇਰੇ ਬਿਨਾ ਕਿਸੇ ਹੋਰ ਨੂੰ ਆਪਣਾ ਨਹੀਂ ਬਣਾ ਸਕਦੀ। ਅੱਧੀ ਰਾਤ ਹੋ ਚੁਕੀ ਏ, ਕੁਝ ਸੋਚ, ਕੋਈ ਰਾਹ ਕੱਢ।"
"ਸਾਹਿਬਾਂ ਮੈਂ ਸਭ ਕੁਝ ਸੋਚ ਕੇ ਹੀ ਆਇਆਂ। ਤੂੰ ਤਾਂ ਮੇਰੀ ਜ਼ਿੰਦਗੀ ਏਂ, ਤੈਨੂੰ ਲੈਣ ਹੀ ਆਇਆਂ। ਉਹ ਕਿਹੜਾ ਸੂਰਮਾ, ਜੋ ਹੁਣ ਤੈਨੂੰ ਮੇਰੇ ਪਾਸੋਂ ਖੋਹ ਲਊ?"
ਬਾਹਰੋਂ ਮਿਰਜ਼ੇ ਦੀ ਬੱਕੀ ਹਿਣਹਣਾਈ।
"ਚੱਲ ਸਾਹਿਬਾਂ ਤੈਨੂੰ ਦਾਨਾਬਾਦ ਲੈ ਚੱਲਾਂ, ਤਿਆਰ ਏਂ ਨਾ ਮੇਰੇ ਨਾਲ ਹੁਣੇ ਟੁਰਨ ਲਈ?"
ਮਿਰਜ਼ਾ ਸਵਾਲੀਆ ਨਿਗਾਹਾਂ ਨਾਲ ਸਾਹਿਬਾਂ ਦੇ ਕੁਮਲਾਏ ਮੁਖੜੇ ਵੱਲ ਤੱਕਣ ਲੱਗਾ।
ਇਕ ਪਲ ਸੋਚ ਕੇ ਸਾਹਿਬਾਂ ਬੋਲੀ,
"ਮਿਰਜ਼ਿਆ ਇਹਦਾ ਜੁਆਬ ਆਪਣੇ ਦਿਲ ਪਾਸੋਂ ਪੁੱਛ। ਮੇਰੀ ਜਿੰਦ ਤੇਰੇ ਹਵਾਲੇ ਹੈ।"
ਤੇ ਮਿਰਜ਼ਾ ਸਾਹਿਬਾਂ ਨੂੰ ਬੱਕੀ 'ਤੇ ਚੜ੍ਹਾ ਕੇ ਦਾਨਾਬਾਦ ਨੂੰ ਲੈ ਟੁਰਿਆ।
ਕਾਜ਼ੀ ਹੋਰੀਂ ਨਿਕਾਹ ਪੜ੍ਹਾਉਣ ਲਈ ਪੁੱਜ ਗਏ। ਖੀਵੇ ਹੋਰਾਂ ਸਾਰਾ ਘਰ ਛਾਣ ਮਾਰਿਆ, ਸਾਹਿਬਾਂ ਕਿਧਰੇ ਨਜ਼ਰ ਨਾ ਆਈ। ਨਮੋਸ਼ੀ ਦੇ ਕਾਰਨ ਖੀਵੇ ਨੂੰ ਗਸ਼ੀਆਂ ਪੈਣ ਲੱਗੀਆਂ। ਸਾਰਾ ਪਿੰਡ ਸਾਹਿਬਾਂ ਦੀ ਭਾਲ ਕਰਨ ਲੱਗਾ। "ਖੌਰੇ ਕਿਸੇ ਖੂਹ ਖਾਤੇ ਵਿਚ ਹੀ ਡੁੱਬ ਮੋਈ ਹੋਵੇ," ਕੋਈ ਆਖਦਾ। ਕਿਸੇ ਆਖਿਆ, "ਰਾਤੀਂ ਮੈਂ ਮਿਰਜ਼ੇ ਨੂੰ ਆਉਂਦੇ ਵੇਖਿਆ ਹੈ। ਹੋ ਸਕਦਾ ਹੈ, ਉਹ ਹੀ ਸਾਹਿਬਾਂ ਨੂੰ ਉਧਾਲ ਕੇ ਲੈ ਗਿਆ ਹੋਵੇ।"
ਇਹ ਸੁਣ ਸਾਹਿਬਾਂ ਦੇ ਭਰਾ ਸ਼ਮੀਰ ਤੇ ਝੁਮਰਾ ਤੈਸ਼ ਵਿਚ ਆ ਗਏ। ਉਹ ਦੋ ਵਾਹਰਾਂ ਬਣਾ ਕੇ ਦਾਨਾਬਾਦ ਦੇ ਰਸਤੇ ਪੈ ਗਏ। ਘੋੜੀਆਂ ਅਤੇ ਊਠਾਂ ਦੀ ਧੂੜ ਇੱਕ ਤੂਫਾਨੀ ਹਨੇਰੀ ਵਾਂਗ ਦਾਨਾਬਾਦ ਵੱਲ ਵਧਣ ਲੱਗੀ। ਮਿਰਜ਼ੇ ਦੀ ਬੱਕੀ ਸਿਰ ਤੋੜ ਦੌੜਦੀ ਦਾਨਾਬਾਦ ਦੇ ਨੇੜੇ ਪੁੱਜ ਗਈ। ਰਾਤ ਦਾ ਉਣੀਂਦਾ, ਸਫਰ ਦਾ ਥਕੇਂਵਾ ਬੱਕੀ 'ਤੇ ਭਾਰੂ ਹੋ ਗਿਆ। ਉਹ ਢੈਲੀ ਪੈਣ ਲੱਗੀ।
"ਹੁਣ ਅਸੀਂ ਵੈਰੀ ਦੀ ਮਾਰ ਤੋਂ ਦੂਰ ਆ ਚੁਕੇ ਆ, ਉਸ ਜੰਡ ਥੱਲੇ ਇਕ ਪਲ ਸੁਸਤਾ ਲਈਏ।" ਮਿਰਜ਼ੇ ਨੇ ਬੱਕੀ ਜੰਡ ਨਾਲ ਬੰਨੀ ਤੇ ਸਾਹਿਬਾਂ ਦੇ ਪੱਟ ਦਾ ਸਰਹਾਣਾ ਲਾ ਕੇ ਸੌਂ ਗਿਆ। ਸਾਹਿਬਾਂ ਨੇ ਕਈ ਵਾਰੀ ਉਹਨੂੰ ਜਗਾਇਆ ਵੀ ਪਰ ਮਿਰਜ਼ਾ ਘੂਕ ਸੁੱਤਾ ਰਿਹਾ। ਘੋੜਿਆਂ ਦੀਆਂ ਟਾਪਾਂ ਨੇੜੇ ਆਉਂਦੀਆਂ ਗਈਆਂ। ਸਾਹਿਬਾਂ ਵੇਖਿਆ, ਉਹਦਾ ਭਰਾ ਸ਼ਮੀਰ ਵਾਹਰ ਸਮੇਤ ਉਨ੍ਹਾਂ ਵੱਲ ਵਧ ਰਿਹਾ ਸੀ। ਉਸ ਮਿਰਜ਼ੇ ਨੂੰ ਹਲੂਣਿਆਂ, "ਮਿਰਜ਼ਿਆ ਜਾਗ ਖੋਲ੍ਹ, ਵੈਰੀ ਸਿਰ 'ਤੇ ਪੁੱਜ ਗਏ ਨੇ।"
ਦੋ ਵਾਹਰਾਂ ਵਿਚਾਲੇ ਉਹ ਘੇਰੇ ਗਏ। ਮਿਰਜ਼ੇ ਨੇ ਬੜੀ ਬਹਾਦਰੀ ਨਾਲ ਉਨ੍ਹਾਂ ਦਾ ਮੁਕਾਬਲਾ ਕੀਤਾ। ਉਹਦਾ ਇਕ-ਇਕ ਤੀਰ ਕਈਆਂ ਦੇ ਹੋਸ਼ ਭੁਲਾ ਦਿੰਦਾ। ਸੈਆਂ ਬਾਹਾਂ ਦਾ ਮੁਕਾਬਲਾ ਉਹ ਕਦੋਂ ਤੱਕ ਕਰਦਾ। ਉਹਦਾ ਗੇਲੀ ਜਿਹਾ ਸੁੰਦਰ ਸਰੀਰ ਤੀਰਾਂ ਨਾਲ ਛਲਣੀ ਛਲਣੀ ਹੋ ਗਿਆ।
ਅੰਤ ਸਾਹਿਬਾਂ ਵੀ ਆਪਣੇ ਪੇਟ ਵਿਚ ਕਟਾਰ ਮਾਰ ਕੇ ਮਿਰਜ਼ੇ ਦੀ ਲੋਥ 'ਤੇ ਜਾ ਡਿੱਗੀ। ਬੱਕੀ ਆਪਣੇ ਪਿਆਰੇ ਮਿਰਜ਼ੇ ਦੀ ਲੋਥ ਕੋਲ ਖੜੀ ਹੰਝੂ ਕੇਰਦੀ ਰਹੀ।
ਤੇ ਇੰਜ ਮਿਰਜ਼ਾ ਪੰਜਾਬ ਦੇ ਲੋਕਾਂ ਦੇ ਦਿਲਾਂ ਦਾ ਨਾਇਕ ਬਣ ਗਿਆ ਤੇ ਉਹਦੀਆਂ ਘਰ ਘਰ ਵਾਰਾਂ ਛਿੜ ਪਈਆਂ। ਕੋਈ ਸਮਾਂ ਸੀ ਜਦੋਂ ਕਿੱਸਾਕਾਰ ਪੀਲੂ ਦੇ ਕਿੱਸੇ 'ਮਿਰਜ਼ਾ-ਸਾਹਿਬਾਂ' ਦੇ ਬੋਲ ਹਰ ਪੰਜਾਬੀ ਦੀ ਜ਼ੁਬਾਨ 'ਤੇ ਹੁੰਦੇ,

ਤੇਰੀ-ਮੇਰੀ ਲੱਗੀ ਦੋਸਤੀ
ਪੜ੍ਹਦਾ ਨਾਲ ਪਿਆਰਾਂ
ਸਾਹਿਬਾਂ ਨਾਲ ਲੜਾਵੇ ਨੇਤਰ
ਕਹਿੰਦੇ ਲੋਕ ਹਜ਼ਾਰਾਂ
ਮਿਰਜ਼ੇ ਯਾਰ ਦੀਆਂ
ਘਰ ਘਰ ਛਿੜੀਆਂ ਵਾਰਾਂ।

ਆਪਣੇ ਪਿਆਰੇ ਮਿਰਜ਼ੇ ਲਈ ਪੰਜਾਬ ਦੀ
ਗੋਰੀ ਗਮਾਂ ਦਾ ਤੰਦੂਰ ਬਾਲਦੀ ਹੈ,
ਹੀਰਿਆ ਹਰਨਾ ਬਾਗੀਂ ਚਰਨਾਂ
ਬਾਗੀਂ ਤਾਂ ਹੋ ਗਈ ਚੋਰੀ
ਪਹਿਲੋ ਲੰਘ ਗਿਆ ਕੈਂਠੇ ਵਾਲਾ
ਮਗਰੋਂ ਲੰਘ ਗਈ ਗੋਰੀ
ਬੁੱਕ-ਬੁੱਕ ਰੋਂਦੀ ਸਾਹਿਬਾਂ ਬਹਿ ਕੇ
ਜਿੰਦ ਗਮਾਂ ਨੇ ਖੋਰੀ
ਕੂਕਾਂ ਪੈਣਗੀਆਂ
ਨਿਹੁੰ ਨਾ ਲਗਦੇ ਜ਼ੋਰੀ।

ਸਾਹਿਬਾ ਨੂੰ ਆਪਣੇ ਮਿਰਜ਼ੇ ਤੋਂ ਬਿਨਾ ਹੋਰ ਕੁਝ ਵੀ ਸੋਹਦਾ ਨਹੀਂ,

ਹੁਜ਼ਰੇ ਸ਼ਾਹ ਹਕੀਮ ਦੇ
ਇੱਕ ਜੱਟੀ ਅਰਜ਼ ਕਰੇ
ਮੈਂ ਬੱਕਰਾਂ ਦੇਨੀ ਆਂ ਪੀਰ ਦਾ
ਮੇਰੇ ਸਿਰ ਦਾ ਸਾਈਂ ਮਰੇ
ਪੰਜ ਸਤ ਮਰਨ ਗਵਾਂਢਣਾਂ
ਰਹਿੰਦੀਆਂ ਨੂੰ ਤਾਪ ਚੜ੍ਹੇ
ਹੱਟੀ ਢਹੇ ਕਰਾੜ ਦੀ
ਜਿੱਥੇ ਦੀਵਾ ਨਿਤ ਬਲੇ
ਕੁੱਤੀ ਮਰੇ ਫਕੀਰ ਦੀ
ਜਿਹੜੀ ਚਊਂ ਚਊਂ ਨਿਤ ਕਰੇ
ਗਲੀਆਂ ਹੋਵਣ ਸੁੰਨੀਆਂ
ਵਿਚ ਮਿਰਜ਼ਾ ਯਾਰ ਫਿਰੇ।

ਮਿਰਜ਼ਾ ਪਾਕ ਮੁਹੱਬਤ ਲਈ ਕੁਰਬਾਨ ਹੋ ਗਿਆ। ਉਹਦੀ ਬਹਾਦਰੀ ਦੀਆਂ ਵਾਰਾਂ ਅੱਜ ਵੀ ਪੰਜਾਬ ਦੇ ਗੱਭਰੂਆਂ ਦੇ ਹੋਠਾਂ 'ਤੇ ਸਜੀਵ ਹਨ,

ਦਖਣ ਦੇ ਵੱਲੋਂ ਚੜ੍ਹੀਆਂ ਨੇ ਨ੍ਹੇਰੀਆਂ
ਉਡਦੇ ਨੇ ਗਰਦ ਗਵਾਰ
ਬੁਲਬਲਾਂ ਵਰਗੀਆਂ ਘੋੜੀਆਂ
ਉਤੇ ਵੀਰਾਂ ਜਿਹੇ ਅਸਵਾਰ
ਹੱਥੀਂ ਤੇਗਾਂ ਨੰਗੀਆਂ
ਕਰਦੇ ਮਾਰੋ ਮਾਰ
ਵੇ ਤੂੰ ਹੇਠਾਂ ਜੰਡ ਦੇ ਸੌਂ ਗਿਐਂ
ਜੱਟਾ ਕਰਕੇ ਆ ਗਿਆ ਵਾਰ
ਤੈਨੂੰ ਭੱਜੇ ਨੂੰ ਜਾਣ ਨਾ ਦੇਣਗੇ
ਜੱਟਾਂ ਜਾਨੋ ਦੇਣਗੇ ਮਾਰ।

ਸਾਹਿਬਾਂ ਦੇ ਭਰਾਵਾਂ ਨਾਲ ਹੋਈ ਮਿਰਜ਼ੇ ਦੀ ਲੜਾਈ ਦੇ ਬਿਰਤਾਂਤ ਨੂੰ ਪੰਜਾਬੀ ਬੜੀਆਂ ਲਟਕਾਂ ਨਾਲ ਗਾਉਂਦੇ ਹਨ,

ਭੱਥੇ 'ਚੋਂ ਕੱਢ ਲਿਆ ਜੱਟ ਨੇ ਫੋਲ ਕੇ
ਰੰਗ ਦਾ ਸੁਨਹਿਰੀ ਤੀਰ
ਮਾਰਿਆ ਜੱਟ ਨੇ ਮੁੱਛਾਂ ਕੋਲੋਂ ਵੱਟ ਕੇ
ਉਡ ਗਿਆ ਵਾਂਗ ਭੰਬੀਰ
ਪੰਜ ਸਤ ਲਾਹ ਲਏ ਘੋੜਿਓਂ
ਨੌਵਾਂ ਲਾਹਿਆਂ ਸਾਹਿਬਾਂ ਦਾ ਵੀਰ
ਸਾਹਿਬਾਂ ਡਿਗਦੇ ਭਰਾਵਾਂ ਨੂੰ ਦੇਖ ਕੇ
ਅੱਖੀਓਂ ਸੁੱਟਦੀ ਨੀਰ
ਆਹ ਕੀ ਕੀਤਾ ਮਿਰਜ਼ਿਆ ਖੂਨੀਆਂ
ਹੋਰ ਨਾ ਚਲਾਈਂ ਐਸਾ ਤੀਰ
ਅਸੀਂ ਇੱਕ ਢਿੱਡ ਲੱਤਾਂ ਦੇ ਲਈਆਂ
ਇਕ ਮਾਂ ਦਾ ਚੁੰਘਿਆ ਸੀਰ।

ਮਿਰਜ਼ਾ ਜੋਧਿਆਂ ਵਾਂਗ ਲੜਿਆ। ਉਹਦੀ ਮੌਤ 'ਤੇ ਪੰਜਾਬ ਦੀ ਆਤਮਾ ਕੁਰਲਾ ਉਠੀ,

ਵਿੰਗ ਤੜਿੰਗੀਏ ਟਾਹਲੀਏ
ਤੇਰੇ ਹੇਠ ਮਿਰਜ਼ੇ ਦੀ ਗੋਰ (ਕਬਰ)
ਜਿੱਥੇ ਮਿਰਜ਼ਾ ਵੱਢਿਆ
ਉਥੇ ਰੋਣ ਤਿੱਤਰ ਤੇ ਮੋਰ
ਮਹਿਲਾਂ 'ਚ ਰੋਂਦੀਆਂ ਰਾਣੀਆਂ
ਕਬਰਾਂ 'ਚ ਰੋਂਦੇ ਚੋਰ।

ਮਿਰਜ਼ਾ ਆਪਣੀ ਬੱਕੀ ਨੂੰ ਬਹੁਤ ਪਿਆਰ ਕਰਦਾ ਸੀ, ਬੱਕੀ ਵੀ ਉਸਦਾ ਵਿਛੋੜਾ ਝੱਲ ਨਾ ਸਕੀ, 3 ਦਿਨਾਂ ਬਾਅਦ ਉਹ ਵੀ ਚੱਲ ਵਸੀ, ਮਿਰਜ਼ੇ- ਸਾਹਿਬਾ ਦੀ ਸਮਾਧ ਦੇ ਬਾਹਰਵਾਰ ਬੱਕੀ ਦੀ ਕਬਰ ਵੀ ਬਣੀ ਹੋਈ ਹੈ

ਸਦੀਆਂ ਬੀਤਣ ਮਗਰੋਂ ਵੀ ਮਿਰਜ਼ਾ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕਰਦਾ ਹੈ। ਮਿਰਜ਼ਾ ਸਾਹਿਬਾਂ ਦੀ ਪ੍ਰੀਤ ਕਹਾਣੀ ਪੰਜਾਬੀ ਸਾਹਿਤ ਦੇ ਵੀਰ ਕਾਵਿ ਅਤੇ ਪ੍ਰੀਤ ਸਾਹਿਤ ਵਿਚ ਇੱਕ ਵਿਲੱਖਣ ਸਥਾਨ ਪ੍ਰਾਪਤ ਕਰ ਗਈ ਹੈ।

ਆਪਣੇ page ਨੂੰ follow ਕਰੋ ਜੀ ਤੇ ਜੁੜੇ ਰਹੋ ਸਾਡੇ ਨਾਲ਼ 🙏

Address

Nakodar
Nakodar
144040

Telephone

+61 401371680

Website

Alerts

Be the first to know and let us send you an email when Mera pind aulakh posts news and promotions. Your email address will not be used for any other purpose, and you can unsubscribe at any time.

Share