13/08/2026
ਐਸ.ਆਈ.ਆਰ.-2026- ਵੋਟਰ ਸੂਚੀ ਦੀ ਡਰਾਫਟ ਪਬਲੀਕੇਸ਼ਨ 13.08.2026 ਅਤੇ ਬੀ.ਐਲ.ਓਜ਼ ਵੱਲੋਂ ਮਿਤੀ 16.08.2026 ਨੂੰ ਸਪੈਸ਼ਲ ਕੈਂਪ ਸਬੰਧੀ ਰਾਜਨੀਤਕ ਪਾਰਟੀਆ ਦੇ ਨੁਮਾਇਦਿਆਂ ਨਾਲ ਜਿਲ੍ਹਾਂ ਚੋਣ ਅਫ਼ਸਰ ਵੱਲੋਂ ਕੀਤੀ ਗਈ ਮੀਟਿੰਗ।
ਸ਼ਹੀਦ ਭਗਤ ਸਿੰਘ ਨਗਰ : ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ' (SIR) ਦੇ ਸ਼ੈਡਿਊਲ ਅਨੁਸਾਰ ਵੋਟਰ ਸੂਚੀ ਦੀ ਮੁਢੱਲੀ ਪ੍ਰਕਾਸ਼ਨਾ ਮਿਤੀ 13.08.2026 ਨੂੰ ਕਰਦੇ ਹੋਏ ਜਿਲ੍ਹਾਂ ਚੋਣ ਅਫ਼ਸਰ -ਕਮ-ਡਿਪਟੀ ਕਮਿਸ਼ਨਰ, ਸ਼.ਭ.ਸ.ਨਗਰ ਵੱਲੋਂ ਜ਼ਿਲ੍ਹੇ ਦੀਆਂ ਸਾਰੀਆਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ। ਜਿਲ੍ਹਾ ਚੋਣ ਅਫ਼ਸਰ ਵੱਲੋਂ ਨੁਮਾਇੰਦਿਆਂ ਨਾਲ ਡਰਾਫਟ ਵੋਟਰ ਸੂਚੀ ਦਾ ਡਾਟਾ ਸਾਂਝਾ ਕਰਦੇ ਹੋਏ ਦੱਸਿਆ ਗਿਆ, ਕਿ ਜਿਲ੍ਹੇ ਵਿੱਚ ਕੁੱਲ 4,46,702 ਵੋਟਰ ਹਨ, ਜਿਨ੍ਹਾ ਵਿੱਚੋਂ 2,33,224 ਮਰਦ, 2,13,464 ਇਸਤਰੀਆਂ ਅਤੇ 14 ਤੀਸਰਾ ਲਿੰਗ ਹਨ। 18-19 ਸਾਲ ਦੇ ਵੋਟਰ ਦੀ ਕੁੱਲ ਗਿਣਤੀ 2901 ਅਤੇ 11923 ਵੋਟਰ 80+ ਹਨ, ਸਰਵਿਸ ਵੋਟਰ ਦੀ ਗਿਣਤੀ 1110 ਹੈ, ਸਰਰਿਕ ਤੌਰ ਤੇ ਅਪੰਗ ਵੋਟਰਾਂ ਦੀ ਗਿਣਤੀ 4513 ਹੈ। ਜਿਲ੍ਹਾ ਚੋਣ ਅਫ਼ਸਰ ਨੇ ਇਹ ਵੀ ਦੱਸਿਆ ਕਿ ਮੁੱਖ ਚੋਣ ਅਫ਼ਸਰ, ਪੰਜਾਬ ਜੀ ਤੋਂ ਪ੍ਰਾਪਤ ਆਦੇਸ਼ ਅਨੁਸਾਰ ਮਿਤੀ 16.08.2026 ਨੂੰ ਸਵੇਰੇ 10.00 ਵਜੇ ਤੋਂ ਬ.ਦ. 01.00 ਵਜੇ ਤੱਕ ਇੰਕ ਸਪੈਸ਼ਲ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਦੌਰਾਨ ਬੀ.ਐਲ.ਓਜ਼ ਆਪਣੇ ਸਬੰਧਤ ਪੋਲਿੰਗ ਬੂਥ ਤੇ ਬੈਠਣਗੇ ਅਤੇ ਵੋਟਰਾਂ ਨੂੰ ਡਰਾਫਟ ਵੋਟਰ ਸੂਚੀ ਵਿੱਚ ਨਾਮ ਚੈੱਕ ਕਰਨ ਵਿੱਚ ਸਹਾਇਤਾ ਕਰਨਗੇ, ਮੁੱਢਲੀ ਪ੍ਰਕਾਸ਼ਨਾ ਉਪਰੰਤ ਕੋਈ ਵੀ ਯੋਗ ਵਿਅਕਤੀ ਜਿਹੜਾ 01.10.2026 ਨੂੰ 18 ਸਾਲ ਦੀ ਉਮਰ ਪੂਰੀ ਕਰਦਾ ਹੈ, ਉਹ ਫਾਰਮ ਨੰਬਰ 6 ਭਰਕੇ ਆਪਣੇ ਸਬੰਧਤ ਬੀ.ਐਲ.ਓਜ਼ ਨੂੰ ਦੇ ਸਕਦਾ ਹੈ, ਮੋਜੂਦਾ ਵੋਟਰ ਕਿਸੇ ਕਾਰਨ ਤੋਂ ਆਪਣੀ ਵੋਟ ਕੱਟਵਾਉਣੀ, ਤਾਂ ਉਹ ਫਾਰਮ ਨੰ. 7 ਭਰਕੇ ਵੋਟ ਕਟਵਾ ਸਕਦਾ ਹੈ। ਇਸੇ ਤਰ੍ਹਾਂ ਜੇਕਰ ਕਿਸੇ ਵੋਟਰ ਦੇ ਨਾਮ ਵਿੱਚ ਸੋਧ ਕਰਵਾਉਣੀ ਚਾਹੁੰਦਾ ਹੈ ਜਾਂ ਟਰਾਂਸਫਰ ਕਰਵਾਉਣੀ ਚਾਹੁੰਦਾ ਹੈ, ਤਾਂ ਉਹ ਫਾਰਮ ਨੰਬਰ 8 ਭਰਕੇ ਆਪਣੇ ਵੇਰਵਿਆ ਵਿੱਚ ਦਰੁੱਸਤੀ ਜਾ ਵੋਟ ਟਰਾਂਸਫਰ ਕਰਵਾ ਸਕਦਾ ਹੈ। ਇਸ ਤੋਂ ਇਲਾਵਾ ਜਿਲ੍ਹਾ ਚੋਣ ਅਫ਼ਸਰ ਵੱਲੋਂ ਦੱਸਿਆ ਗਿਆ, ਕਿ ਐਸ.ਆਈ.ਆਰ. ਦੌਰਾਨ ਜਿਨ੍ਹਾਂ ਵੋਟਰਾ ਵੱਲੋਂ ਆਪਣੀ ਵੋਟ ਦੀ ਮੈਪਿੰਗ ਵੋਟਰ ਸੂਚੀ ਸਾਲ 2003 ਨਾਲ ਨਹੀ ਕਰਵਾਈ ਗਈ ਨੂੰ ਮਿਤੀ 13.08.2026 ਤੋਂ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾ ਵੱਲੋ ਨੋਟਿਸ ਜਾਰੀ ਕੀਤੇ ਜਾਣੇ ਹਨ। ਨੋਟਿਸ ਜਨਰੇਟ ਕਰਨ ਤੋਂ ਲੈ ਕੇ ਪ੍ਰਿਟਿੰਗ ਅਤੇ ਬੀ.ਐਲ.ਓਜ਼ ਵੱਲੋਂ ਨੋਟਿਸ ਵੋਟਰ ਤੱਕ ਵੰਡਣ, ਇਸ ਉਪਰੰਤ ਵੋਟਰ ਵੱਲੋਂ ਭਾਰਤ ਚੋਣ ਕਮਿਸ਼ਨ ਵੱਲੋਂ ਨਿਰਧਿਰਤ 12 ਡਾਕੂਮੈਂਟ ਦੀ ਲਿਸਟ ਵਿੱਚੋਂ ਕੋਈ ਇੱਕ ਡਾਕੂਮੈਂਟ ਪੇਸ਼ ਕਰਨ, ਉਸ ਦੀ ਸਬੰਧਤ ਵਿਭਾਗ ਤੋਂ ਵੈਰੀਵਿਕੇਸ਼ਨ ਕਰਨ ਉਪਰੰਤ ਹੀ ਉਸ ਦੀ ਸਬੰਧਤ ਈ.ਆਰ.ਓਜ਼ ਵੱਲੋਂ ਅਪਰੂਵ ਕੀਤੀ ਜਾਣੀ ਹੈ। ਪ੍ਰਾਪਤ ਦਾਅਵੇ ਇਤਰਾਜਾ ਦਾ ਨਿਪਟਾਰਾ ਮਿਤੀ 12.09.2026 ਤੱਕ ਕੀਤਾ ਜਾਣਾ ਹੈ ਅਤੇ ਜਾਰੀ ਕੀਤੇ ਗਏ ਨੋਟਿਸ ਪੜਾਅ ਦਾ ਨਿਪਟਾਰਾ 08 ਅਕਤੂਬਰ, 2026 ਤੱਕ ਕੀਤਾ ਜਾਣਾ ਹੈ। ਜਿਲ੍ਹਾ ਚੋਣ ਅਫ਼ਸਰ, ਗੁਲਪ੍ਰੀਤ ਸਿੰਘ ਔਲਖ, ਡਿਪਟੀ ਕਮਿਸ਼ਨਰ ਵੱਲੋਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਡਰਾਫਟ ਵੋਟਰ ਸੂਚੀ ਦੇ ਚੋਣ ਹਲਕਾ ਵਾਈਜ਼ ਇੱਕ-ਇੱਕ ਵੋਟਰ ਸੂਚੀ ਦਾ ਸੈੱਟ ਵੀ ਮੁਹਾਇਆ ਕਰਵਾਇਆ ਗਿਆ। ਮੀਟਿੰਗ ਵਿੱਚ ਰਾਜਨੀਤਕ ਪਾਰਟੀਆਂ ਤੋਂ ਆਮ ਆਦਮੀ ਪਾਰਟੀ ਸ਼੍ਰੀ ਗਗਨ ਅਗਨੀਹੋਤਰੀ ਅਤੇ ਕੁਲਜਿੰਦਰ ਸਿੰਘ, ਕਾਂਗਰਸ ਪਾਰਟੀ ਤੋਂ ਸ਼੍ਰੀ ਅਜੈ ਮੰਗੂਪੁਰ, ਸ਼੍ਰੀ ਸੁਭਾਸ਼ ਚੰਦਰ ਅਤੇ ਸ਼੍ਰੀ ਬਲਇੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਤੋਂ ਸ਼੍ਰੀ ਦਿਨੇਸ਼ ਕੁਮਾਰ, ਜ਼ੋਰਵਾਰ ਸਿੰਘ ਅਤੇ ਸ਼੍ਰੀ ਗੁਰਦੀਪ ਸਿੰਘ, ਬੀ.ਜੇ.ਪੀ. ਤੋਂ ਸ਼੍ਰੀ ਮਨੀਸ਼ ਅਗਨੀਹੋਤਰੀ, ਸੀ.ਪੀ.ਆਈ.(ਐਮ.) ਤੋ ਸ਼੍ਰੀ ਚਰਨਜੀਤ ਸਿੰਘ ਅਤੇ ਸ਼੍ਰੀ ਜਸਵਿੰਦਰ ਸਿੰਘ ਤੋਂ ਇਲਾਵਾ ਵਧੀਕ ਜਿਲ੍ਹਾਂ ਚੋਣ ਅਫ਼ਸਰ, ਸ਼੍ਰੀ ਸੰਜੀਵ ਸ਼ਰਮਾ, ਸਹਾਇਕ ਕਮਿਸ਼ਨਰ (ਜ), ਸ਼੍ਰੀ ਰਮਨਜੀਤ ਅਤੇ ਚੋਣ ਤਹਿਸੀਲਦਾਰ ਸ਼੍ਰੀ ਅਮਨਦੀਪ ਸਿੰਘ ਹਾਜ਼ਿਰ ਸਨ।