ਮੇਰਾ ਪਿੰਡ ਬਾਜ਼ੀਦ ਪੁਰ

ਮੇਰਾ ਪਿੰਡ ਬਾਜ਼ੀਦ ਪੁਰ ღ═════ஜ۩۞۩ஜ═════ ღ
{ਸਤਿ ਸ਼੍ਰੀ ਅਕਾਲ ਜੀ} ?

ਜੱਨਤ ਨਾਲੋਂ ਸੋਹਣੀਆਂ ਮੇਰੇ "ਪਿੰਡ " ਦੀਆਂ ਗਲੀਆਂ,
ਗਲੀਆਂ ਦੇ ਵਿੱਚ ਖੇਡ ਕੇ ਕੁੱਝ ਰੀਝਾਂ ਪਲੀਆਂ,
ਹਾਣੀ ਮੇਰੇ ਹਾਣ ਦੇ ਹੋ ਮੇਰੇ ਦਿਲ ਦੇ ਜਾਨੀ,
ਜਿੱਥੇ ਬਚਪਨ ਬੀਤਿਆ ਤੇ ਚੜੀ ਜਵਾਨੀ,
ਬਚਪਨ ਜਿੱਥੇ ਬੀਤਿਆ ਮੈਂ ਕਿੰਵੇਂ ਭੁਲਾਵਾਂ,
ਆਪਣੇ ਸੁਰਗਾਂ ਵਰਗੇ "ਪਿੰਡ " ਤੋਂ ਮੈਂ ਸਦਕੇ ਜਾਵਾਂ,
ਆਪਣੇ ਸੁਰਗਾਂ ਵਰਗੇ "ਪੰਜਾਬ " ਤੋਂ ਮੈਂ ਸਦਕੇ ਜਾਵਾਂ......

10/08/2026
ਅੱਜ  ਬਾਲਾ ਪ੍ਰੀਤਮ ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਦੀਆਂ ਦੇਸ ਵਿਦੇਸ਼ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜ...
07/08/2026

ਅੱਜ ਬਾਲਾ ਪ੍ਰੀਤਮ ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਦੀਆਂ ਦੇਸ ਵਿਦੇਸ਼ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਨੂੰ ਮੁੱਖ ਰੱਖਦੇ ਹੋਏ ਆਪਣੇ ਪਿੰਡ ਬਾਜ਼ੀਦਪੁਰ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਨਗਰ ਨਿਵਾਸੀਆਂ ਅਤੇ ਵਿਦੇਸ਼ ਵਿੱਚ ਰਹਿੰਦੇ ਨਗਰ ਬਾਜ਼ੀਦਪੁਰ ਦੇ ਨੋਜਵਾਨਾਂ, ਵਾਸੀਆਂ ਵਲੋਂ ਆਪਣੀ ਕੀਰਤ ਕਮਾਈ ਨੂੰ ਸਫ਼ਲ ਕਰਦੇ ਹੋਏ ਅੱਜ ਮਿਤੀ 7 ਅਗਸਤ ਦਿਨ ਸ਼ੁੱਕਰਵਾਰ 2026 ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਸ੍ਰੀ ਸੁਭ ਅਖੰਡ ਪਾਠ ਸਵੇਰੇ 10 ਵਜੇ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ ਮਿਤੀ 9 ਅਗਸਤ ਦਿਨ ਐਤਵਾਰ 2026 ਦਿਨ ਐਤਵਾਰ ਨੂੰ ਪੈਣਗੇ ਸਮੂਹ ਨਗਰ ਨਿਵਾਸੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕੇ ਭੋਗ ਤੋਂ ਉਪਰੰਤ ਗੁਰਦੁਆਰਾ ਸਿੰਘ ਸਭਾ ਬਜ਼ੀਦਪੁਰ ਦੇ ਹੈਡ ਗ੍ਰੰਥੀ ਗਿਆਨੀ ਪ੍ਰਕਾਸ਼ ਸਿੰਘ ਅਤੇ ਭਾਈ ਕਰਮਜੀਤ ਸਿੰਘ ਪਿੰਡ ਬਾਜ਼ੀਦਪੁਰ ਅਤੇ ਸੱਚਖੰਡ ਹਰਮੰਦਿਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਕਮਲਜੀਤ ਸਿੰਘ ਜੀ ਗੁਰਬਾਣੀ ਕੀਰਤਨ ਗੁਰਮਤਿ ਵਿਚਾਰਾਂ ਰਾਹੀਂ ਗੁਰੂ ਸਾਹਿਬ ਦੇ ਜੀਵਨ ਤੇ ਗੁਰੂ ਇਤਿਹਾਸ ਸਰਵਣ ਕਰਾਉਣਗੇ ਉਪਰੰਤ ਫਲਦਾਰ,ਛਾਂਦਾਰ ਬੂਟੇ ਵੰਡੇ ਜਾਣਗੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕੇ ਇਸ ਮੌਕੇ ਤੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਦੀ ਕ੍ਰਿਪਾਲਤਾ ਕਰਨੀ ਗੁਰਬਾਣੀ ਸਰਵਣ ਕਰਕੇ ਅਪਣਾ ਜਨਮ ਸਫਲ ਕਰਨਾ ਅਰਦਾਸ ਉਪਰੰਤ ਗੁਰੂ ਕੇ ਮਾਹਲ ਪੂੜੇ ਦੇ ਲੰਗਰ ਅਤੁੱਟ ਵਰਤਾਏ ਜਾਣਗ, ਧੰਨਵਾਦ

ਗੁਰਪੁਰਬ ਮਨਾਈਏ ਬੂਟੇ ਲਗਾਈਏ ਪੰਜਾਬ ਬਚਾਈਏ!ਦੁਆਬੇ ਦੀ ਜੰਨਤ ਪਿੰਡ ਬਜੀਦ ਪੁਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਹਮੇਸ਼ਾ ਉੱਚੀਆਂ ਤੇ ਵਿਸ਼ੇਸ਼ ਖੋਜਾ...
02/08/2026

ਗੁਰਪੁਰਬ ਮਨਾਈਏ ਬੂਟੇ ਲਗਾਈਏ ਪੰਜਾਬ ਬਚਾਈਏ!

ਦੁਆਬੇ ਦੀ ਜੰਨਤ ਪਿੰਡ ਬਜੀਦ ਪੁਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਹਮੇਸ਼ਾ ਉੱਚੀਆਂ ਤੇ ਵਿਸ਼ੇਸ਼ ਖੋਜਾਂ ਕਰਨ ਵਿੱਚ ਪਹਿਲਾਂ ਹੀ ਸਿੱਖ ਰਤਨ ਭਾਈ ਗੁਰਮੇਜ ਸਿੰਘ ਜੀ ਕਰਕੇ ਦੁਨੀਆ ਭਰ ਵਿੱਚ ਨਾਮਣਾ ਕਮਾ ਚੁੱਕਿਆ ਹੈ। ਕੁਝ ਦਿਨ ਪਹਿਲਾਂ ਇਸੇ ਪਿੰਡ ਦੇ ਨੌਜਵਾਨਾਂ ਨੇ ਆਪਣੀ ਕਿਰਤ ਕਮਾਈ ਵਿੱਚੋਂ ਗੁਰਧਾਮਾਂ ਦੀ ਯਾਤਰਾ ਸ਼ੁਰੂ ਕੀਤੀ ਹੈ ਜੋ ਪਿੰਡ ਦੀਆਂ ਸੰਗਤਾਂ ਨੂੰ ਸਮੇਂ ਸਮੇਂ ਤੇ ਪੰਜਾਬ ਦੇ ਇਤਿਹਾਸਕ ਗੁਰਦੁਆਰਿਆਂ ਦੀ ਯਾਤਰਾ ਤੇ ਲੈ ਕੇ ਜਾਵੇਗੀ। ਇਸੇ ਪਿੰਡ ਦੇ ਉੱਚੀ ਸੁੱਚੀ ਸੋਚ ਵਾਲੇ ਨੌਜਵਾਨਾਂ ਨੇ ਸਾਉਣ (ਸਾਵਣ) ਦੇ ਮਹੀਨੇ ਨੂੰ ਵੱਖਰੀ ਤਰਾਂ ਮਨਾਉਣ ਦੀ ਤੇ ਨਵੀਂ ਪਿਰਤ ਪਾਉਣ ਲਈ ਇੱਕ ਬਹੁਤ ਸ਼ਲਾਘਾਯੋਗ ਉਪਰਾਲਾ ਉਲੀਕਿਆ ਹੈ।

ਸਾਡੇ ਅੱਠਵੇਂ ਪਾਤਸ਼ਾਹ ਬਾਲਾ ਪ੍ਰੀਤਮ ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਗੁਰਪੁਰਬ ਨੂੰ ਪਿੰਡ ਦੇ ਗੁਰਦੁਆਰਾ ਸਿੰਘ ਸਾਹਿਬ ਵਿੱਚ 07/08/26 ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ ਤੇ 09/08/26 ਨੂੰ ਭੋਗ ਪਾਏ ਜਾਣਗੇ ਜਿਸ ਵਿੱਚ ਭਾਈ ਕਮਲਜੀਤ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਕਰਮਜੀਤ ਸਿੰਘ ਜੀ ਪਿੰਡ ਬਜੀਦ ਪੁਰ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਭਾਈ ਪ੍ਰਕਾਸ਼ ਸਿੰਘ ਜੀ ਹੈੱਡ ਗ੍ਰੰਥੀ ਪਿੰਡ ਬਜੀਦ ਪੁਰ ਗੁਰਬਾਣੀ ਵਿਚਾਰ ਨਾਲ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਗੇ। ਇਸ ਦਿਨ ਭੋਗ ਪੈਣ ਉਪਰੰਤ ਸਾਉਣ ਮਹੀਨੇ ਨੂੰ ਮੁੱਖ ਰੱਖਦਿਆਂ ਮਾਲ੍ਹ ਪੂੜੇ ਦੇ ਲੰਗਰ ਅਤੇ ਪੰਜਾਬ ਦੇ ਵਿਰਾਸਤੀ ਰੁੱਖ ਜਿਹਨਾਂ ਵਿੱਚ ਟਾਹਲੀ, ਨਿੰਮ, ਸ਼ਰੀਂਹ, ਤੂਤ, ਸੁਹਾਂਜਣਾ, ਬੇਰੀ, ਕਿੱਕਰ, ਅਰਜਨ, ਬੋਹੜ, ਪਿੱਪਲ, ਡੇਕ(ਧਰੇਕ) ਆਦਿ 500+ ਬੂਟਿਆਂ ਦੇ ਲੰਗਰ ਲਗਾਏ ਜਾਣਗੇ। ਸਾਰੀਆਂ ਸੰਗਤਾਂ ਨੂੰ ਪ੍ਰਬੰਧਕਾਂ ਵਲੋਂ ਬੇਨਤੀ ਹੈ ਕਿ ਤੁਸੀਂ ਆਪਣੀ ਮਰਜ਼ੀ ਅਨੁਸਾਰ ਛਾਂ ਦਾਰ, ਫ਼ਲ ਦਾਰ ਬੂਟਾ ਲਓ ਤੇ ਆਪਣੇ ਘਰ ਜਾਂ ਖੇਤ ਵਿੱਚ ਘੱਟ ਤੋਂ ਘੱਟ ਇੱਕ ਰੁੱਖ ਜ਼ਰੂਰ ਲਗਾਓ ਤਾਂ ਜੋ ਅਸੀਂ ਰਲ ਮਿਲ ਕੇ ਪੰਜਾਬ ਨੂੰ ਮੁੜ ਹਰਿਆਂ ਭਰਿਆ ਬਣਾ ਸਕੀਏ। ਬੂਟਿਆਂ ਦੀ ਸੇਵਾ ‘ਆਸ ਸ਼ੋਸ਼ਲ ਵੈਲਫੇਅਰ ਸੋਸਾਇਟੀ ਪੰਜਾਬ’ (ਰਜਿ: ਨੰਬਰ 231), ‘ਕਲਗੀਧਰ ਸਪੋਰਟਸ ਐਂਡ ਵੈਲਫੇਅਰ ਕਲੱਬ’ (ਪਿੰਡ ਬਜੀਦ ਪੁਰ), ‘ਗੁਰਦੁਆਰਾ ਪ੍ਰਬੰਧਕ ਕਮੇਟੀ’ ਅਤੇ ਸਮੂਹ ਐਨ.ਆਰ.ਆਈ. ਪਿੰਡ ਬਜੀਦ ਪੁਰ ਮਿਲ ਕੇ ਕਰ ਰਹੇ ਹਨ। ਸੇਵਾ ਕਰਨ ਵਾਲੇ ਵੀਰਾਂ ਵੱਲੋਂ ਪਿੰਡ ਬਜੀਦ ਪੁਰ ਤੋਂ ਇਲਾਵਾ ਹੋਰ ਲਾਗਲੇ ਪਿੰਡਾਂ ਦੀਆਂ ਸੰਗਤਾਂ ਨੂੰ ਵੀ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ ਕਿ ਸੰਗਤਾਂ ਇਸ ਦਿਨ ਸਾਡੇ ਪਿੰਡ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਨਤਮਸਤਕ ਹੋਣ ਲਈ ਪਹੁੰਚਣ ਤੇ ਸੇਵਾ ਦਾ ਲਾਭ ਉਠਾਉਣ।

ਵੱਧ ਰਹੀ ਗਰਮੀ (ਗਲੋਬਲ ਵਾਰਮਿੰਗ), ਤਾਪਮਾਨ ਦਾ ਵਧਣਾ, ਦੂਸ਼ਿਤ ਹਵਾ, ਪੀਣ ਵਾਲੇ ਪਾਣੀ ਦਾ ਦਿਨੋ-ਦਿਨ ਡੂੰਘਾ ਹੋਣਾ, ਪੀਣ ਵਾਲਾ ਪਾਣੀ ਪੀਣ ਯੋਗ ਨਾ ਰਹਿਣਾ, ਰੁੱਖਾਂ ਦੀ ਕਟਾਈ, ਰੁੱਖਾਂ ਦਾ ਖਾਤਮਾ, ਆਕਸੀਜਨ ਦੀ ਕਮੀ ਹੋਣ ਨਾਲ ਬਜ਼ੁਰਗਾਂ ਤੇ ਬੱਚਿਆਂ ਨੂੰ ਸਾਹ ਲੈਣ ਚ ਤਕਲੀਫ਼, ਪੰਜਾਬ ਵਿੱਚ ਥਾਂ-ਥਾਂ ਤੇ ਮਿੱਟੀ ਨੂੰ ਕੈਂਸਰ ਹੋਣਾ, ਮੀਂਹ ਦੀ ਘਾਟ ਜਾਂ ਸੋਕਾ, ਮਿੱਟੀ ਦਾ ਇਕਦਮ ਖੁਰਨਾ, ਕਦੇ ਪਾਣੀ ਦੀ ਘਾਟ ਤੇ ਕਦੋਂ ਮੀਂਹ ਕਾਰਨ ਪੰਜਾਬ ਵਿੱਚ ਹਰ ਸਾਲ ਹੜ੍ਹਾਂ ਕਾਰਨ ਜਾਨੀ ਮਾਲੀ ਨੁਕਸਾਨ, ਜੰਗਲੀ ਜੀਵਾਂ ਦੇ ਘਰਾਂ ਦੀ ਤਬਾਹੀ ਹੋਣਾ, ਸਬਜ਼ੀਆਂ ਅਤੇ ਫਲਾਂ ਦੀ ਕਮੀ, ਲੱਕੜਾਂ ਅਤੇ ਜੜ੍ਹੀ-ਬੂਟੀਆਂ ਦੀ ਕਮੀ ਕਰਕੇ ਹਵਾ ਵਿੱਚ ਲਗਾਤਾਰ ਪ੍ਰਦੂਸ਼ਣ ਵਿੱਚ ਵਾਧਾ ਆਦਿ ਹਜ਼ਾਰਾਂ ਆਫ਼ਤਾਂ ਦਾ ਇੱਕੋ ਇੱਕ ਸੁਖਾਵਾਂ ਹੱਲ ਹੈ ਕਿ “ਰੁੱਖ ਲਗਾਓ ਸੁੱਖ ਪਾਓ”, “ਰੁੱਖ ਲਗਾਓ ਪੰਜਾਬ ਬਚਾਓ”

ਹਰ ਇੱਕ ਪਿੰਡ ਨੂੰ ਪਿੰਡ ਬਜੀਦ ਪੁਰ ਤੋਂ ਇਸ ਤਰ੍ਹਾਂ ਦੇ ਕਾਰਜਾਂ ਲਈ ਸੇਧ ਲੈਣੀ ਚਾਹੀਦੀ ਹੈ ਤੇ ਇਸ ਤਰ੍ਹਾਂ ਦੇ ਨੇਕ ਉਪਰਾਲੇ ਜ਼ਰੂਰ ਕਰਨੇ ਚਾਹੀਦੇ ਹਨ ਨਾ ਕਿ ਸਰਕਾਰਾਂ ਤੇ ਸਭ ਕੁਝ ਆਸ ਰੱਖ ਕੇ ਆਪਣੇ ਆਲੇ ਦੁਆਲੇ ਦੀ ਤਬਾਹੀ ਕਰਨੀ ਤੇ ਨਵੀਆਂ ਇਮਾਰਤਾਂ ਜਾਂ ਸੜਕਾਂ ਦੀ ਆੜ ਚ ਰੁੱਖਾਂ ਦਾ ਖ਼ਾਤਮਾ ਤੇ ਵਾਤਾਵਰਨ ਦਾ ਉਜਾੜਾ ਕਰਨਾ।

🙏ਪਿੰਡ ਬਜੀਦ ਪੁਰ ਦੇ ਨੌਜਵਾਨਾਂ ਦਾ ਨੇਕ ਉਪਰਾਲਾ🙏ਪੰਜਾਬ ਸਰਕਾਰ ਵੱਲੋਂ ਸੂਬੇ ਦੇ ਬਜ਼ੁਰਗਾਂ ਅਤੇ ਸ਼ਰਧਾਲੂਆਂ ਨੂੰ ਦੇਸ਼ ਭਰ ਦੇ ਪ੍ਰਮੁੱਖ ਧਾਰਮਿਕ ...
21/07/2026

🙏ਪਿੰਡ ਬਜੀਦ ਪੁਰ ਦੇ ਨੌਜਵਾਨਾਂ ਦਾ ਨੇਕ ਉਪਰਾਲਾ🙏

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਬਜ਼ੁਰਗਾਂ ਅਤੇ ਸ਼ਰਧਾਲੂਆਂ ਨੂੰ ਦੇਸ਼ ਭਰ ਦੇ ਪ੍ਰਮੁੱਖ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਦੇ ਮੁਫ਼ਤ ਦਰਸ਼ਨ ਕਰਵਾਉਣ ਲਈ ਸ਼ੁਰੂ ਕੀਤਾ ਗਿਆ ਇੱਕ ਬਹੁਤ ਹੀ ਸ਼ਲਾਘਾਯੋਗ ਅਤੇ ਪਵਿੱਤਰ ਉਪਰਾਲਾ ਹੈ। ਇਸ ਯੋਜਨਾ ਦਾ ਮੁੱਖ ਉਦੇਸ਼ ਉਨ੍ਹਾਂ ਆਰਥਿਕ ਤੌਰ 'ਤੇ ਕਮਜ਼ੋਰ ਜਾਂ ਬਜ਼ੁਰਗ ਨਾਗਰਿਕਾਂ ਤੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਲਈ ਸੰਗਤਾਂ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਹੈ, ਜੋ ਪੈਸੇ ਦੀ ਕਮੀ ਜਾਂ ਹੋਰ ਪ੍ਰਬੰਧਾਂ ਦੀ ਘਾਟ ਕਾਰਨ ਆਪਣੇ ਜੀਵਨ ਵਿੱਚ ਤੀਰਥ ਯਾਤਰਾ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ।

ਪਿੰਡ ਬਜੀਦ ਪੁਰ ਦੇ ਨੌਜਵਾਨਾਂ ਨੇ ਸਮਾਜ ਸੇਵਾ ਅਤੇ ਮਨੁੱਖਤਾ ਦੀ ਇੱਕ ਵਧੀਆ ਮਿਸਾਲ ਪੇਸ਼ ਕਰਦਿਆਂ ਆਪਣੇ ਪਿੰਡ ਦੇ ਲੋੜਵੰਦ ਪਰਿਵਾਰਾਂ ਨੂੰ ਆਪ ਰਲ ਮਿਲ ਕੇ ਤੀਰਥ ਯਾਤਰਾ ਕਰਵਾਉਣ ਦਾ ਨੇਕ ਉਪਰਾਲਾ ਸੁਰੂ ਕੀਤਾ ਹੈ। ਨੌਜਵਾਨਾਂ ਨੇ ਆਪਸੀ ਸਹਿਯੋਗ ਨਾਲ ਲੋੜੀਂਦੇ ਫੰਡ ਇਕੱਠੇ ਕੀਤੇ ਅਤੇ ਯਾਤਰਾ ਲਈ ਬੱਸਾਂ ਵਿੱਚ ਆਉਣ-ਜਾਣ, ਰਹਿਣ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਦਾ ਪ੍ਰਬੰਧ ਕਰਨ ਦਾ ਫੈਸਲਾ ਕਲਗੀਧਰ ਸਪੋਰਟਸ & ਵੈਲਫ਼ੇਅਰ ਕਲੱਬ ਦੀ ਰਹਿਨੁਮਾਈ ਹੇਠ ਕੀਤਾ । ਇਸ ਨੇਕ ਕਾਰਜ ਨਾਲ ਨਾ ਸਿਰਫ਼ ਲੋੜਵੰਦ ਵਿਅਕਤੀ ਦੀ ਧਾਰਮਿਕ ਇੱਛਾ ਪੂਰੀ ਹੋਵੇਗੀ ਸਗੋਂ ਪਿੰਡ ਵਿੱਚ ਸੇਵਾ, ਦਇਆ ਅਤੇ ਭਾਈਚਾਰੇ ਦੀ ਭਾਵਨਾ ਹੋਰ ਜ਼ਿਆਦਾ ਮਜ਼ਬੂਤ ਹੋਵੇਗੀ। ਪਿੰਡ ਬਾਜੀਦ ਪੁਰ ਦੇ ਨੌਜਵਾਨਾਂ ਦਾ ਕਹਿਣਾ ਹੈ ਕਿ ਲੋਕ ਗਾਥਾਵਾਂ ਵਿੱਚ ਸਰਵਣ ਪੁੱਤ ਬਹੁਤ ਜ਼ਿਆਦਾ ਗਰੀਬ ਸੀ ਪਰ ਫੇਰ ਵੀ ਉਸ ਨੇ ਆਪਣੇ ਨੇਤਰਹੀਣ ਮਾਂ-ਬਾਪ ਦੀ ਇੱਛਾ ਪੂਰੀ ਕਰਨ ਲਈ ਉਹਨਾਂ ਨੂੰ ਤੀਰਥ ਯਾਤਰਾ ਕਰਵਾਈ। ਅੱਜ ਅਸੀਂ ਪਰਦੇਸਾਂ ਵਿੱਚ ਆ ਕੇ ਖੂਬ ਕਮਾਈਆਂ ਕੀਤੀਆਂ ਹਨ ਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਸਾਨੂੰ ਜ਼ਿੰਦਗੀ ਜਿਊਣ ਲਈ ਹਰ ਸੁੱਖ ਸਹੂਲਤ ਮਿਲੀ ਹੈ। ਸਭ ਤੋਂ ਪਹਿਲਾਂ ਕੁਝ ਨੌਜਵਾਨਾਂ ਨੇ ਮਿਲ ਕੇ ਪਿੰਡ ਵਿੱਚ ਘਰ ਘਰ ਜਾ ਕੇ ਲੋੜਵੰਦ ਪਰਿਵਾਰਾਂ ਦੀ ਗਿਣਤੀ ਕੀਤੀ ਤੇ ਭਰੋਸਾ ਦਿਵਾਇਆ ਕਿ ਉਹ ਉਹਨਾਂ ਨੂੰ ਵੱਖ-ਵੱਖ ਸਮੇਂ ਤੇ ਵੱਖ-ਵੱਖ ਇਤਿਹਾਸਕ ਸਥਾਨਾਂ ਦੀ ਬੱਸ ਰਾਹੀਂ ਯਾਤਰਾ ਕਰਾਉਣਗੇ। ਇਸੇ ਨੇਕ ਕਾਰਜ ਦੀ ਸ਼ੁਰੂਆਤ ਕਰਦਿਆਂ ਸੰਗਰਾਂਦ ਵਾਲੇ ਦਿਨ ਮਿਤੀ 16/07/2026 ਦਿਨ ਵੀਰਵਾਰ ਨੂੰ ਸਵੇਰੇ ਛੇ ਵਜੇ ਪਿੰਡ ਬਜੀਦ ਪੁਰ ਤੋਂ ਗਿਆਨੀ ਤਰਲੋਚਨ ਸਿੰਘ ਜੀ ਦੇ ਅਰਦਾਸ ਕਰਨ ਉਪਰੰਤ ਸੰਗਤਾਂ ਦੀਆਂ ਭਰੀਆਂ ਦੋ ਬੱਸਾਂ ਸ੍ਰੀ ਅਨੰਦਪੁਰ ਸਾਹਿਬ ਜੀ ਲਈ ਰਵਾਨਾ ਹੋਈਆਂ ਸਨ। ਪਹਿਲਾ ਸੰਗਤਾਂ ਨੇ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਨਤਮਸਤਕ ਹੋ ਕੇ ਲੰਗਰ ਸੇਵਾ ਕੀਤੀ ਜੋ ਪੱਕੀ ਸੇਵਾ ਪਿਛਲੇ 20 ਸਾਲ ਤੋਂ ਪਿੰਡ ਬਜੀਦ ਪੁਰ ਤੋਂ ਹਰ ਸੰਗਰਾਂਦ ਵਾਲੇ ਦਿਨ ਪੱਕੀ ਸੇਵਾ ਜਾਂਦੀ ਹੈ, ਬਾਅਦ ਵਿੱਚ ਗੁਰਦੁਆਰਾ ਤਖ਼ਤ ਸ਼੍ਰੀ ਕੇਸਗੜ ਸਾਹਿਬ, ਗੁਰਦੁਆਰਾ ਟਿੱਬੀ ਸਾਹਿਬ ਰੋਪੜ ਵਿਖੇ ਦਰਸ਼ਨ ਦੀਦਾਰ ਕੀਤੇ ਤੇ ਮੁੜ ਬੱਸਾਂ ਵਿੱਚ ਬੈਠ ਕੇ ਆਪਣੇ ਪਿੰਡ ਖੁਸ਼ੀ ਖੁਸ਼ੀ ਪਰਤੀਆਂ। ਇਸ ਸੰਗਤ ਵਿੱਚ ਦੇਖਣ ਵਾਲੀ ਖਾਸ ਗੱਲ ਇਹ ਸੀ ਕਿ ਸਭ ਤੋਂ ਵੱਡੀ ਉਮਰ ਲਗਭਗ 95 ਸਾਲ ਦੇ ਸਰਦਾਰ ਬਖ਼ਸ਼ੀਸ਼ ਸਿੰਘ ਜੀ ਸਨ ਤੇ ਸਭ ਤੋਂ ਨਿੱਕੀ ਉਮਰ ਦਾ ਬੱਚਾ ਆਪਣੇ ਮਾਤਾ ਜੀ ਨਾਲ ਲਗਭਗ 15 ਮਹੀਨੇ ਦਾ ਸੰਗਤ ਵਿੱਚ ਸ਼ਾਮਲ ਸਨ।

ਕਲਗੀਧਰ ਸਪੋਰਟਸ & ਵੈੱਲਫ਼ੇਅਰ ਕਲੱਬ ਬਾਜੀਦਪੁਰ ਦੇ ਨੌਜਵਾਨਾਂ ਨੇ ਇਹ ਸੰਦੇਸ਼ ਦਿੱਤਾ ਕਿ ਜੇਕਰ ਆਪਣੇ ਸਮਾਜ ਦੇ ਲੋਕ ਮਿਲ ਕੇ ਕੰਮ ਕਰਨ ਤਾਂ ਕਿਸੇ ਵੀ ਲੋੜਵੰਦ ਦੀ ਮਦਦ ਕਰਨਾ ਮੁਸ਼ਕਲ ਨਹੀਂ ਹੁੰਦਾ। ਅਸੀਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਪਿੰਡ ਬਜੀਦ ਪੁਰ ਦੇ ਨੌਜਵਾਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਤੇ ਇਸੇ ਤਰ੍ਹਾਂ ਨੇਕ ਕਾਰਜ ਕਰਦੇ ਰਹਿਣ।
Post@ਸਰਬਜੀਤ ਸਿੰਘ ਜਰਮਨੀ

ੴ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦੀ ਫਤਹਿ.ਗੁਰੂਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਬਾਜ਼ੀਦਪੁਰ ਦੇ ਨਵੇ ਦਰਬਾਰ ਹਾਲ ਦਾ ਉਦਘਾਟਨ ਸਮਾਗਮ ਦਾ ਸ...
16/05/2026

ੴ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦੀ ਫਤਹਿ.ਗੁਰੂਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਬਾਜ਼ੀਦਪੁਰ ਦੇ ਨਵੇ ਦਰਬਾਰ ਹਾਲ ਦਾ ਉਦਘਾਟਨ ਸਮਾਗਮ ਦਾ ਸਿੱਧਾ ਪ੍ਰਸਾਰਣ ਮਿਤੀ 17,5,2026 ਦਿਨ ਐਤਵਾਰ ਕੀਤਾ ਜਾਵੇਗਾ @ ਦੁਆਬੇ ਦੀ ਜੰਨਤ ਬਾਜ਼ੀਦਪੁਰ 🪯

@ ਦੁਆਬੇ ਦੀ ਜੰਨਤ ਪਿੰਡ ਬਾਜ਼ੀਦਪੁਰManjit Studio Nawanshahr 9814325735

16/05/2026

@ ਦੁਆਬੇ ਦੀ ਜੰਨਤ ਪਿੰਡ ਬਾਜ਼ੀਦਪੁਰManjit Studio Nawanshahr 9814325735

Harpreet Singh Bhagat Gurbax Singh Khalsa Tarlochan Singh Tarlochan Singh Gurmukh Singh Gurmukh Singh Garry kulwinder Ni...
12/05/2026

Harpreet Singh Bhagat Gurbax Singh Khalsa Tarlochan Singh Tarlochan Singh Gurmukh Singh Gurmukh Singh Garry kulwinder Nirmal Singh kulwinder Tarlochan Singh Dupalpur Sarbjit Singh Aman Singh Balbir Gahunia

Address

VPO. Bazidpur Distt. SBS Nagar
Nawanshahr Doaba
144518

Website

Alerts

Be the first to know and let us send you an email when ਮੇਰਾ ਪਿੰਡ ਬਾਜ਼ੀਦ ਪੁਰ posts news and promotions. Your email address will not be used for any other purpose, and you can unsubscribe at any time.

Contact The Organization

Send a message to ਮੇਰਾ ਪਿੰਡ ਬਾਜ਼ੀਦ ਪੁਰ:

Shortcuts

Share