ਗ੍ਰਾਮ ਪੰਚਾਇਤ ਪਿੰਡ ਬੱਲੋਵਾਲ

ਗ੍ਰਾਮ ਪੰਚਾਇਤ ਪਿੰਡ ਬੱਲੋਵਾਲ ਗ੍ਰਾਮ ਪੰਚਾਇਤ ( ਬੱਲੋਵਾਲ )

ਗ੍ਰਾਮ ਪੰਚਾਇਤ ਬੱਲੋਵਾਲ ਵਲੋਂ ਅੱਜ ਪਿੰਡ ਦੀਆਂ ਲੋੜਵੰਦ ਮਹਿਲਾਵਾਂ ਨੂੰ ਸਵਰੋਜ਼ਗਾਰ ਵਧਾਉਣ ਦੇ ਉਦੇਸ਼ ਨਾਲ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ।ਇਸ ਮੌ...
29/11/2025

ਗ੍ਰਾਮ ਪੰਚਾਇਤ ਬੱਲੋਵਾਲ ਵਲੋਂ ਅੱਜ ਪਿੰਡ ਦੀਆਂ ਲੋੜਵੰਦ ਮਹਿਲਾਵਾਂ ਨੂੰ ਸਵਰੋਜ਼ਗਾਰ ਵਧਾਉਣ ਦੇ ਉਦੇਸ਼ ਨਾਲ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ।
ਇਸ ਮੌਕੇ ਪਿੰਡ ਦੇ ਸਕੂਲ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਤੀ ਜਾਗਰੂਕਤਾ ਅਤੇ ਉਤਸ਼ਾਹ ਵਧਾਉਣ ਲਈ ਕਾਪੀਆਂ, ਕਿਤਾਬਾਂ ਅਤੇ ਵੱਖ-ਵੱਖ ਸਟੇਸ਼ਨਰੀ ਸਮਾਨ ਵੰਡਿਆ ਗਿਆ। ਪੰਚਾਇਤ ਵਲੋਂ ਇਹ ਵੀ ਐਲਾਨ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਜੋ ਵੀ ਵਿਦਿਆਰਥੀ ਪੜ੍ਹਾਈ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਪਿੰਡ ਦਾ ਨਾਮ ਰੌਸ਼ਨ ਕਰਨਗੇ, ਉਨ੍ਹਾਂ ਨੂੰ ਵਿਸ਼ੇਸ਼ ਨਗਦੀ ਇਨਾਮ ਦੇ ਨਾਲ ਸਨਮਾਨਿਤ ਕਰਨਾ ਅਤੇ ਅੱਗੇ ਦੀ ਪੜ੍ਹਾਈ ਲਈ ਮਦਦ ਕਰਨਾ ਪੰਚਾਇਤ ਦੀ ਪਹਿਲ ਰਹੇਗੀ ।
ਇਸ ਉਪਰਾਲੇ ਰਾਹੀਂ ਗ੍ਰਾਮ ਪੰਚਾਇਤ ਬੱਲੋਵਾਲ ਨੇ ਸਪੱਸ਼ਟ ਕੀਤਾ ਕਿ ਉਹ ਪਿੰਡ ਵਾਸੀਆਂ ਦੀ ਭਲਾਈ, ਉਨ੍ਹਾਂ ਦੀ ਤਰੱਕੀ ਅਤੇ ਪਿੰਡ ਦੇ ਸਮੂਹਕ ਵਿਕਾਸ ਲਈ ਹਮੇਸ਼ਾ ਸਮਰਪਿਤ ਅਤੇ ਵਚਨਬੱਧ ਹੈ।

ਇਸ ਮੌਕੇ ਹਲਕੇ ਦੇ ਮਾਣਯੋਗ MLA ਸ. ਸੁਖਵਿੰਦਰ ਸੁੱਖੀ ਜੀ ਵੀ ਹਾਜ਼ਰ ਸਨ। ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀ ਉਨ੍ਹਾਂ ਦੇ ਪਿੰਡ ਪਹੁੰਚਣ ’ਤੇ ਹਾਰਦਿਕ ਧੰਨਵਾਦ ਕਰਦੇ ਹਾਂ

ਗ੍ਰਾਮ ਪੰਚਾਇਤ ਬੱਲੋਵਾਲ
ਧੰਨਵਾਦ

09/10/2025

ਪੰਚਾਇਤ ਹਮੇਸ਼ਾ ਪਿੰਡ ਦੀ ਭਲਾਈ ਲਈ ਸੱਚ ਅਤੇ ਨਿਆਂ ਦੇ ਨਾਲ ਖੜ੍ਹੀ ਰਹੀ ਹੈ। ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਨਿੱਜੀ ਲਾਭ ਲਈ ਸੋਸ਼ਲ ਮੀਡੀਆ 'ਤੇ ਫੈਲਾਏ ਗਏ ਝੂਠੇ ਬਿਆਨਾਂ ਤੋਂ ਗੁੰਮਰਾਹ ਨਾ ਹੋਣ।
ਸੋਸ਼ਲ ਮੀਡੀਆ 'ਤੇ ਪੰਚਾਇਤ ਬਾਰੇ ਗਲਤ ਜਾਣਕਾਰੀ ਫੈਲਾਉਣਾ ਨਾ ਸਿਰਫ਼ ਅਨੈਤਿਕ ਹੈ ਬਲਕਿ ਕਾਨੂੰਨ ਦੁਆਰਾ ਸਜ਼ਾਯੋਗ ਵੀ ਹੈ। ਅਸੀਂ ਅਜਿਹੇ ਵਿਅਕਤੀਆਂ ਨੂੰ ਕੋਈ ਵੀ ਬੇਬੁਨਿਆਦ ਦਾਅਵਾ ਕਰਨ ਤੋਂ ਪਹਿਲਾਂ ਜ਼ਿੰਮੇਵਾਰੀ ਨਾਲ ਕੰਮ ਕਰਨ ਦੀ ਅਪੀਲ ਕਰਦੇ ਹਾਂ।
ਅਜਿਹੇ ਸਮੇਂ ਜਦੋਂ ਪਿੰਡ ਨੂੰ ਸੋਗ ਵਿੱਚ ਇੱਕਜੁੱਟ ਹੋਣਾ ਚਾਹੀਦਾ ਹੈ, ਕੁੱਝ ਲੋਕਾਂ ਦੁਆਰਾ ਝੂਠ ਰਾਹੀਂ ਵੰਡ ਪਾਉਣ ਦੀ ਕੋਸ਼ਿਸ਼ ਕਰਨਾ ਸ਼ਰਮਨਾਕ ਹੈ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਵਾਹਿਗੁਰੂ ਸਾਰਿਆਂ ਨੂੰ ਸਮਝ ਅਤੇ ਹਮਦਰਦੀ ਬਖਸ਼ੇ।

, ਨੌਜਵਾਨ ਲੜਕੇ ਦੀ ਮੌਤ ਕੁਦਰਤੀ ਕਾਰਨਾਂ (ਦਿਲ ਦਾ ਦੌਰਾ) ਕਾਰਨ ਹੋਈ ਸੀ। ਪੰਚਾਇਤ ਦੀ ਪਰਿਵਾਰ ਨਾਲ ਦਿਲੀ ਹਮਦਰਦੀ ਹੈ ।
ਇਸ ਦੁਖਾਂਤ ਨੂੰ ਕਿਸੇ ਵੀ ਪੰਚਾਇਤੀ ਮਾਮਲੇ ਨਾਲ ਜੋੜਨਾ ਪੂਰੀ ਤਰ੍ਹਾਂ ਗਲਤ ਅਤੇ ਗੁੰਮਰਾਹਕੁੰਨ ਹੈ।
ਪਿੰਡ ਦਾ ਫ਼ਿਕਰ ਕਰਨ ਵਾਲੇ ਦੇਸ਼ ਵਿਦੇਸ਼ ਵਿੱਚ ਵਸਦੇ ਸੱਜਣਾ ਦੇ ਲਗਾਤਾਰ ਫੋਨ ਮੈਸਜ ਆ ਰਹੇ ਹਨ। ਅਸੀਂ ਪਿੰਡ ਵਾਸੀਆਂ ਅਤੇ ਦੇਸ਼ ਵਿਦੇਸ਼ ਵਿੱਚ ਵੱਸਦੇ ਸੱਜਣਾ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਪਿੰਡ ਵਿੱਚ ਕੁਝ ਸ਼ਰਾਰਤੀ ਅਨਸਰਾਂ ਦੀਆਂ ਕੋਝੀਆਂ ਚਾਲਾਂ ਨਹੀਂ ਚੱਲਣ ਦਿੱਤੀਆਂ ਜਾਣਗੀਆਂ ।
ਧੰਨਵਾਦ
ਗ੍ਰਾਮ ਪੰਚਾਇਤ ਬੱਲੋਵਾਲ

ਪਿੰਡ ਦੇ ਆਗਣਵਾੜੀ ਸਕੂਲ ਦੀ ਇਮਾਰਤ ਦੀ ਮੁਰੰਮਤ ਦਾ ਕੰਮ ਪਿੰਡ ਵਾਸੀਆਂ ਦੇ ਸਹਿਯੋਗ ਅਤੇ NRI ਵੀਰਾਂ ਦੀ ਮਦਦ ਨਾਲ ਸ਼ੁਰੂ ਕਰਵਾਇਆ ਗਿਆ । ਗ੍ਰਾਮ ਪ...
29/01/2025

ਪਿੰਡ ਦੇ ਆਗਣਵਾੜੀ ਸਕੂਲ ਦੀ ਇਮਾਰਤ ਦੀ ਮੁਰੰਮਤ ਦਾ ਕੰਮ ਪਿੰਡ ਵਾਸੀਆਂ ਦੇ ਸਹਿਯੋਗ ਅਤੇ NRI ਵੀਰਾਂ ਦੀ ਮਦਦ ਨਾਲ ਸ਼ੁਰੂ ਕਰਵਾਇਆ ਗਿਆ ।
ਗ੍ਰਾਮ ਪੰਚਾਇਤ ਬੱਲੋਵਾਲ

ਬੱਲੋਵਾਲ ਦੀ ਪੰਚਾਇਤ ਵੱਲੋਂ ਪਿੰਡ ਦੀਆਂ ਕੱਚੀਆਂ ਸੜਕਾਂ ਤੇ ਇੰਟਰਲੋਕ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ।
22/01/2025

ਬੱਲੋਵਾਲ ਦੀ ਪੰਚਾਇਤ ਵੱਲੋਂ ਪਿੰਡ ਦੀਆਂ ਕੱਚੀਆਂ ਸੜਕਾਂ ਤੇ ਇੰਟਰਲੋਕ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ।

ਪਿੰਡ ਬੱਲੋਵਾਲ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ  ਪਿੰਡ ਦੇ ਵਿਕਾਸ ਕਾਰਜਾਂ ਲਈ ਮਤੇ ਪਾਏ ਗਏ । ਗ੍ਰਾਮ ਪੰਚਾਇਤ ਬੱਲੋਵਾਲ
21/12/2024

ਪਿੰਡ ਬੱਲੋਵਾਲ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਪਿੰਡ ਦੇ ਵਿਕਾਸ ਕਾਰਜਾਂ ਲਈ ਮਤੇ ਪਾਏ ਗਏ ।
ਗ੍ਰਾਮ ਪੰਚਾਇਤ ਬੱਲੋਵਾਲ

ਪਿੰਡ ਬੱਲੋਵਾਲ ਦੀ ਪੰਚਾਇਤ ਨੇ ਜੋ ਆਪਣੀਆਂ ਪਿੰਡ ਦੇ ਵਿਕਾਸ ਪ੍ਰਤੀ ਯੋਜਨਾਵਾਂ ਅਤੇ ਟੀਚੇ ਪਿੰਡ ਵਾਸੀਆਂ ਸਾਹਮਣੇ ਰੱਖੇ  ਸਨ ਉਨ੍ਹਾਂ ਨੂੰ ਅਮਲ ਵਿੱ...
06/12/2024

ਪਿੰਡ ਬੱਲੋਵਾਲ ਦੀ ਪੰਚਾਇਤ ਨੇ ਜੋ ਆਪਣੀਆਂ ਪਿੰਡ ਦੇ ਵਿਕਾਸ ਪ੍ਰਤੀ ਯੋਜਨਾਵਾਂ ਅਤੇ ਟੀਚੇ ਪਿੰਡ ਵਾਸੀਆਂ ਸਾਹਮਣੇ ਰੱਖੇ ਸਨ ਉਨ੍ਹਾਂ ਨੂੰ ਅਮਲ ਵਿੱਚ ਲਿਆਉਣਾ ਸ਼ੁਰੂ ਕਰ ਦਿੱਤਾ ਗਿਆ ਹੈ ।
ਟੀਚਾ ਨੰ - 10 ਨੂੰ ਮੁੱਖ ਰੱਖਦਿਆਂ ਲੜਕੀਆਂ ਦੇ ਵਿਆਹ ਮੋਕੇ 5100 ਰੁਪਏ ਸ਼ਗਨ ਪੰਚਾਇਤ ਵਲੋਂ ਦਿੱਤੇ ਜਾਣ ਦੀ ਸ਼ੁਰੂਆਤ ਕੀਤੀ ਗਈ ਅਤੇ ਇਸੇ ਤਰਾਂ ਧੀਆਂ ਦੇ ਜਨਮ ਮੌਕੇ 3100 ਰੁਪਏ ਸ਼ਗਨ ਪੰਚਾਇਤ ਵਲੋ ਦਿੱਤਾ ਜਾਵੇਗਾ । ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕੇ ਪਿੰਡ ਦੇ ਵਿਕਾਸ ਲਈ ਹਰ ਸੰਭਵ ਕਾਰਜ ਕਰਨ ਦੀ ਸਮਰੱਥਾ ਬਖਸ਼ਿਸ਼ ਕਰਨ |
ਗ੍ਰਾਮ ਪੰਚਾਇਤ ਬੱਲੋਵਾਲ

ਪਿੰਡ ਬੱਲੋਵਾਲ ਦੀ ਗ੍ਰਾਮ ਪੰਚਾਇਤ ਨੇ ਆਪਣੇ ਹਲਕਾ ਬੰਗਾ ਦੇ ਮਾਣਯੋਗ MLA ਡਾ. ਸੁੱਖਵਿੰਦਰ ਕੁਮਾਰ ਸੁੱਖੀ ਜੀ ਨਾਲ ਮੁਲਾਕਾਤ ਕੀਤੀ ਅਤੇ ਪਿੰਡ ਬੱਲੋ...
04/12/2024

ਪਿੰਡ ਬੱਲੋਵਾਲ ਦੀ ਗ੍ਰਾਮ ਪੰਚਾਇਤ ਨੇ ਆਪਣੇ ਹਲਕਾ ਬੰਗਾ ਦੇ ਮਾਣਯੋਗ MLA ਡਾ. ਸੁੱਖਵਿੰਦਰ ਕੁਮਾਰ ਸੁੱਖੀ ਜੀ ਨਾਲ ਮੁਲਾਕਾਤ ਕੀਤੀ ਅਤੇ ਪਿੰਡ ਬੱਲੋਵਾਲ ਦੇ ਵਿਕਾਸ ਲਈ ਵਿਚਾਰ ਚਰਚਾਵਾਂ ਕੀਤੀਆਂ ਗਈਆਂ ।
( ਗ੍ਰਾਮ ਪੰਚਾਇਤ ਬੱਲੋਵਾਲ )

ਸਾਡੇ ਬਹੁਤ ਹੀ ਸਤਿਕਾਰਯੋਗ ਸ.ਸੋਡੀ ਸਿੰਘ ਪੁੱਤਰ ਸ. ਜਗਿੰਦਰ ਸਿੰਘ ਵਲੋਂ ਸਿੱਖਿਆ ਦੇ ਮੁੱਢ ਪਿੰਡ ਦੇ ਸਕੂਲ ਲਈ ਨਗਦ ਰਾਸ਼ੀ 40,000 ਰੁਪਏ ਪਿੰਡ ਦ...
03/12/2024

ਸਾਡੇ ਬਹੁਤ ਹੀ ਸਤਿਕਾਰਯੋਗ ਸ.ਸੋਡੀ ਸਿੰਘ ਪੁੱਤਰ ਸ. ਜਗਿੰਦਰ ਸਿੰਘ ਵਲੋਂ ਸਿੱਖਿਆ ਦੇ ਮੁੱਢ ਪਿੰਡ ਦੇ ਸਕੂਲ ਲਈ ਨਗਦ ਰਾਸ਼ੀ 40,000 ਰੁਪਏ ਪਿੰਡ ਦੀ ਪੰਚਾਇਤ ਨੂੰ ਦਿੱਤੀ ਗਈ ।
ਗ੍ਰਾਮ ਪੰਚਾਇਤ ਸ. ਜਗਿੰਦਰ ਸਿੰਘ ਦੇ ਪਰਿਵਾਰ ਦਾ ਤਹਿ ਦਿਲੋ ਧੰਨਵਾਦ ਕਰਦੀ ਹੈ ।
( ਗ੍ਰਾਮ ਪੰਚਾਇਤ ਬੱਲੋਵਾਲ )

ਮਿਤੀ 2 ਦਸੰਬਰ 2024 ਨੂੰ ਪਿੰਡ ਬੱਲੋਵਾਲ ਦੀ ਨਵੀਂ ਬਣੀ ਪੰਚਾਇਤ ਨੂੰ ਪੰਜਾਬ ਸਰਕਾਰ ਵਲੋਂ ਚਾਰਜ ਸੰਭਾਲਿਆਂ ਗਿਆ । ਪਿੰਡ ਬੱਲੋਵਾਲ ਦੀ ਪੰਚਾਇਤ ਪਿ...
03/12/2024

ਮਿਤੀ 2 ਦਸੰਬਰ 2024 ਨੂੰ ਪਿੰਡ ਬੱਲੋਵਾਲ ਦੀ ਨਵੀਂ ਬਣੀ ਪੰਚਾਇਤ ਨੂੰ ਪੰਜਾਬ ਸਰਕਾਰ ਵਲੋਂ ਚਾਰਜ ਸੰਭਾਲਿਆਂ ਗਿਆ । ਪਿੰਡ ਬੱਲੋਵਾਲ ਦੀ ਪੰਚਾਇਤ ਪਿੰਡ ਦੇ ਵਿਕਾਸ ਲਈ ਵਚਨਬੱਧ ਰਹੇਗੀ ।
ਗ੍ਰਾਮ ਪੰਚਾਇਤ ਪਿੰਡ ਬੱਲੋਵਾਲ ।

ਪੰਜਾਬ ਸਰਕਾਰ ਵਲੋਂ ਨਵੀਆਂ ਚੁਣੀਆਂ ਗਈਆ ਪੰਚਾਇਤਾ ਨੂੰ ਮਿਤੀ 8 ਨਵੰਬਰ ਦਿਨ ਸ਼ੁੱਕਰਵਾਰ  ਨੂੰ ਪਿੰਡ ਧਨਾਨਸੂ , ਲੁਧਿਆਣਾ ਵਿਖੇ ਸਹੁੰ ਚੁੱਕ ਸਮਾਗਮ...
07/11/2024

ਪੰਜਾਬ ਸਰਕਾਰ ਵਲੋਂ ਨਵੀਆਂ ਚੁਣੀਆਂ ਗਈਆ ਪੰਚਾਇਤਾ ਨੂੰ ਮਿਤੀ 8 ਨਵੰਬਰ ਦਿਨ ਸ਼ੁੱਕਰਵਾਰ ਨੂੰ ਪਿੰਡ ਧਨਾਨਸੂ , ਲੁਧਿਆਣਾ ਵਿਖੇ ਸਹੁੰ ਚੁੱਕ ਸਮਾਗਮ ਕਰਵਾਇਆ ਜਾ ਰਿਹਾ ।ਸਹੁੰ ਚੱਕਣ ਤੋਂ ਬਾਅਦ ਪਿੰਡ ਬੱਲੋਵਾਲ ਦੀ ਨਵੀਂ ਚੁਣੀ ਗਈ ਪੰਚਾਇਤ ਦਾ ਕਾਰਜ ਕਾਲ ਸ਼ੁਰੂ ਹੋਵੇਗਾ ਜੋ ਪਿੰਡ ਦੇ ਵਿਕਾਸ ਲਈ ਵਚਨਬੱਧ ਰਹੇਗੀ
ਧੰਨਵਾਦ - ਸਰਪੰਚ ਬਲਜੀਤ ਸਿੰਘ

Address

Ballowal
Nawanshahr Doaba

Website

Alerts

Be the first to know and let us send you an email when ਗ੍ਰਾਮ ਪੰਚਾਇਤ ਪਿੰਡ ਬੱਲੋਵਾਲ posts news and promotions. Your email address will not be used for any other purpose, and you can unsubscribe at any time.

Shortcuts

Share