03/05/2026
ਸ਼੍ਰੀਮਤੀ ਬਖਸ਼ੋ ਪਤਨੀ ਸ਼੍ਰੀ ਦੀਸ਼ਾ, ਉਮਰ ਤਕਰੀਬਨ 60 ਸਾਲ, ਵਾਸੀ ਪਿੰਡ ਬੱਕਾਪੁਰ (ਬਲਾਚੌਰ), ਬਹੁਤ ਹੀ ਮਾੜੇ ਹਾਲਾਤਾਂ ਵਿੱਚ ਜੀਵਨ ਬਤੀਤ ਕਰ ਰਹੇ ਸਨ। ਉਨ੍ਹਾਂ ਦੀ ਦਿਮਾਗੀ ਅਤੇ ਸ਼ਰੀਰਕ ਹਾਲਤ ਠੀਕ ਨਾ ਹੋਣ ਕਾਰਨ ਉਹ ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਦੇ ਯੋਗ ਵੀ ਨਹੀਂ ਸਨ। ਦਿਮਾਗੀ ਹਾਲਤ ਠੀਕ ਨਾ ਹੋਣ ਦੀ ਵਜ੍ਹਾ ਨਾਲ, ਜਦੋਂ ਉਨ੍ਹਾਂ ਦੇ ਪਤੀ ਕੰਮ ‘ਤੇ ਜਾਂਦੇ ਸਨ, ਤਾਂ ਉਹ ਘਰ ਤੋਂ ਬਾਹਰ ਨਿਕਲ ਜਾਂਦੇ ਅਤੇ ਸਾਰਾ ਦਿਨ ਘਿਸੜ-ਘਿਸੜ ਕੇ ਸੜਕਾਂ ‘ਤੇ ਭਟਕਦੇ ਰਹਿੰਦੇ ਸਨ।
ਅਵਾਜ਼ ਟੀਮ ਬਲਾਚੌਰ ਨੂੰ ਇਸ ਸਬੰਧੀ ਜਾਣਕਾਰੀ PB20 Balachaur ਵੱਲੋਂ ਆਪਣੇ ਚੈਨਲ ‘ਤੇ ਸਾਂਝੀ ਕੀਤੀ ਗਈ ਇੱਕ ਵੀਡੀਓ ( https://www.facebook.com/share/v/1CTM7XqbP2/?mibextid=wwXIfr ) ਰਾਹੀਂ ਪ੍ਰਾਪਤ ਹੋਈ। ਵੀਡੀਓ ਵਿੱਚ ਬਜ਼ੁਰਗ ਮਾਤਾ ਜੀ ਦੀ ਹਾਲਤ ਦੇਖਣ ਉਪਰੰਤ ਅਵਾਜ਼ ਟੀਮ ਬਲਾਚੌਰ ਵੱਲੋਂ ਤੁਰੰਤ ਉਨ੍ਹਾਂ ਦੇ ਘਰ ਪਿੰਡ ਬੱਕਾਪੁਰ ਜਾਣ ਦਾ ਫ਼ੈਸਲਾ ਕੀਤਾ ਗਿਆ।
ਅਵਾਜ਼ ਟੀਮ ਬਲਾਚੌਰ ਦੇ ਨੌਜਵਾਨ ਸਾਥੀ *Master Charanjit Singh Sian Ji* (ਜਨਰਲ ਸਕੱਤਰ, ਅਵਾਜ਼ ਸੰਸਥਾ), *Master Harjit Singh Sahota Ji* (ਮੀਡੀਆ ਕੋਆਰਡੀਨੇਟਰ, ਅਵਾਜ਼ ਸੰਸਥਾ) ਅਤੇ *Sh. Madan Chechi Ji* (ਪ੍ਰਧਾਨ, ਅਵਾਜ਼ ਸੰਸਥਾ) ਦੀ ਸਰਪ੍ਰਸਤੀ ਹੇਠ ਪਿੰਡ ਬੱਕਾਪੁਰ ਪਹੁੰਚੇ। ਉਨ੍ਹਾਂ ਨੇ ਪਿੰਡ ਵਾਸੀਆਂ ਅਤੇ ਪਿੰਡ ਦੀ *ਸਰਪੰਚ ਸ਼੍ਰੀਮਤੀ ਬਲਜਿੰਦਰ ਕੌਰ* ਜੀ ਨਾਲ ਮੁਲਾਕਾਤ ਕਰਕੇ ਸਾਰੇ ਹਾਲਾਤਾਂ ਦੀ ਜਾਣਕਾਰੀ ਪ੍ਰਾਪਤ ਕੀਤੀ।
ਸ਼੍ਰੀਮਤੀ ਬਖਸ਼ੋ ਜੀ ਦੀ ਦਿਮਾਗੀ ਹਾਲਤ ਅਤੇ ਉਨ੍ਹਾਂ ਦੇ ਪਤੀ ਵੱਲੋਂ ਇਕੱਲੇ ਦੇਖਭਾਲ ਕਰਨ ਵਿੱਚ ਅਸਮਰੱਥਤਾ ਨੂੰ ਵੇਖਦੇ ਹੋਏ, ਉਨ੍ਹਾਂ ਨੂੰ *ਗੁਰੂ ਕੀ ਰਸੋਈ, ਬੇਸਹਾਰਿਆਂ ਅਤੇ ਅੰਗਹੀਣਾਂ ਦੀਆਂ ਉਮੀਦਾਂ ਦਾ ਘਰ ਅਤੇ ਨਿਸ਼ਕਾਮ ਟਿੰਫਨ ਸੇਵਾ……ਖੌਰੜ ਅੱਛਰਵਾਲ, ਹੁਸ਼ਿਆਰ ਪੁਰ*, ਵਿਖੇ ਭੇਜਣ ਦਾ ਫ਼ੈਸਲਾ ਲਿਆ ਗਿਆ। ਇਹ ਫ਼ੈਸਲਾ ਉਨ੍ਹਾਂ ਦੇ ਪਤੀ ਦੀ ਰਜ਼ਾਮੰਦੀ ਅਤੇ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਕੀਤਾ ਗਿਆ।
ਇਸ ਲਈ ਗੁਰੂ ਕੀ ਰਸੋਈ, ਖੌਰੜ ਅੱਛਰਵਾਲ, ਹੁਸ਼ਿਆਰਪੁਰ ਦੇ ਪਰਬੰਧਕ *S. Kulwinder Singh* ਜੀ ਨਾਲ ਫੋਨ ਰਾਹੀਂ ਸੰਪਰਕ ਕੀਤਾ ਗਿਆ ਅਤੇ ਬਜ਼ੁਰਗ ਮਾਤਾ ਜੀ ਦੇ ਹਾਲਾਤ ਸਾਂਝੇ ਕੀਤੇ ਗਏ। ਉਨ੍ਹਾਂ ਵੱਲੋਂ ਸਹਿਮਤੀ ਮਿਲਣ ਉਪਰੰਤ, ਅਵਾਜ਼ ਐਂਬੂਲੈਂਸ ਸੇਵਾ ਰਾਹੀਂ ਸ਼੍ਰੀਮਤੀ ਬਖਸ਼ੋ ਜੀ ਨੂੰ ਸੁਰੱਖਿਅਤ ਤੌਰ ‘ਤੇ ਉੱਥੇ ਪਹੁੰਚਾ ਦਿੱਤਾ ਗਿਆ ਹੈ ।
ਅਵਾਜ਼ ਟੀਮ ਵੱਲੋਂ ਬਜ਼ੁਰਗ ਮਾਤਾ ਬਖਸ਼ੋ ਜੀ ਦੀ ਚੰਗੀ ਸਿਹਤ ਅਤੇ ਸੁਖਮਈ ਜੀਵਨ ਲਈ ਅਰਦਾਸ ਬੇਨਤੀ ਕੀਤੀ ਜਾਂਦੀ ਹੈ। 🙏
*ਇਨਸਾਨੀਅਤ ਜ਼ਿੰਦਾਬਾਦ*।