30/09/2026
🏆🏅 ਖੇਡਾਂ ਵਤਨ ਪੰਜਾਬ ਸੀਜ਼ਨ-4 🏅🏆
ਅੱਜ ਪਠਾਨਕੋਟ ਵਿਖੇ ਖੇਡਾਂ ਵਤਨ ਪੰਜਾਬ ਸੀਜ਼ਨ-4 ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣ ਦਾ ਮੌਕਾ ਮਿਲਿਆ। ਇਸ ਮੌਕੇ ਖਿਡਾਰੀਆਂ ਨਾਲ ਮਿਲ ਕੇ ਬੇਹੱਦ ਖੁਸ਼ੀ ਅਤੇ ਮਾਣ ਮਹਿਸੂਸ ਹੋਇਆ।
ਇਸ ਮੌਕੇ ਮੇਰੇ ਨਾਲ ਯੂਥ ਵਿੰਗ ਜ਼ੋਨ ਇੰਚਾਰਜ ਰੋਹਿਤ ਸਰਨਾ, ਸੂਬਾ ਜੁਆਇੰਟ ਸਕੱਤਰ ਰਣਜੀਤ ਰਾਣਾ, ਜ਼ਿਲ੍ਹਾ ਪ੍ਰਧਾਨ ਯੂਥ ਸਾਰਥਕ ਮਹਾਜਨ, ਜ਼ਿਲ੍ਹਾ ਸਕੱਤਰ ਅਭਿਸ਼ੇਕ ਸਲਾਰੀਆ, ਜ਼ਿਲ੍ਹਾ ਸਕੱਤਰ ਅਰਜੁਨ ਕਸ਼ਯਪ, ਜ਼ਿਲ੍ਹਾ ਜੁਆਇੰਟ ਸਕੱਤਰ ਰਜਤ ਮਹਿਰਾ, ਜ਼ਿਲ੍ਹਾ ਜੁਆਇੰਟ ਸਕੱਤਰ ਸੰਨੀ ਮਹਿਰਾ, ਜ਼ਿਲ੍ਹਾ ਜੁਆਇੰਟ ਸਕੱਤਰ ਮੁਕੇਸ਼, ਹਲਕਾ ਸੁਜਾਨਪੁਰ ਕੋਆਰਡੀਨੇਟਰ ਰੋਹਿਤ ਧੀਮਾਨ, ਹਲਕਾ ਪਠਾਨਕੋਟ ਕੋਆਰਡੀਨੇਟਰ ਰੋਹਿਤ ਕੁਮਾਰ, ਹਲਕਾ ਭੋਆ ਕੋਆਰਡੀਨੇਟਰ ਤਰਸੇਮ ਸਿੰਘ ਅਤੇ ਯੂਥ ਵਿੰਗ ਦੇ ਹੋਰ ਸਾਰੇ ਸਾਥੀ ਮੌਜੂਦ ਸਨ।
ਇਸ ਦੌਰਾਨ ਵੱਖ-ਵੱਖ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਮੈਡਲ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਅਤੇ ਸਾਰੇ ਨੌਜਵਾਨ ਖਿਡਾਰੀਆਂ ਨੂੰ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ।
ਖੇਡਾਂ ਸਾਡੇ ਨੌਜਵਾਨਾਂ ਨੂੰ ਅਨੁਸ਼ਾਸਨ, ਮਿਹਨਤ ਅਤੇ ਜਿੱਤ ਦੀ ਭਾਵਨਾ ਸਿਖਾਉਂਦੀਆਂ ਹਨ। ਸਾਡਾ ਉਦੇਸ਼ ਹੈ ਕਿ ਪੰਜਾਬ ਦਾ ਹਰ ਨੌਜਵਾਨ ਖੇਡਾਂ ਨਾਲ ਜੁੜੇ ਅਤੇ ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਹੋਰ ਮਜ਼ਬੂਤ ਬਣਾਏ। 💪🏻🏆
ਰੰਗਲਾ ਪੰਜਾਬ 🌾
ਖੇਡਾਂ ਵਾਲਾ ਪੰਜਾਬ 🏅
ਤੰਦਰੁਸਤ ਪੰਜਾਬ 💪🏻
KhedaPunjab PunjabYouth