02/12/2023
ਪ੍ਰੈਸ ਨੋਟ :-ਡਾ.ਪ੍ਰਸ਼ਾਂਤ ਗੌਤਮ ਨੂੰ ਏ.ਬੀ.ਵੀ.ਪੀ ਦੇ ਨਵੇਂ ਸੂਬਾ ਪ੍ਰਧਾਨ ਅਤੇ ਸ਼੍ਰੀ ਮਨਮੀਤ ਸੋਹਲ ਨੂੰ ਸੂਬਾ ਸੱਕਤਰ ਚੁਣਿਆ ਗਿਆ।
ਡਾ.ਪ੍ਰਸ਼ਾਂਤ ਗੌਤਮ (ਚੰਡੀਗੜ੍ਹ) ਅਤੇ ਸ਼੍ਰੀ ਮਨਮੀਤ ਸੋਹਲ (ਪਟਿਆਲਾ) ਸੈਸ਼ਨ 2023-24 ਲਈ ਦੇਸ਼ ਦੀ ਪ੍ਰਮੁੱਖ ਵਿਦਿਆਰਥੀ ਜਥੇਬੰਦੀ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਕ੍ਰਮਵਾਰ ਸੂਬਾ ਪ੍ਰਧਾਨ ਅਤੇ ਸੂਬਾ ਸੱਕਤਰ ਵਜੋਂ ਨਵੇਂ ਚੁਣੇ ਗਏ ਹਨ। ਇਹ ਘੋਸ਼ਣਾ ਅੱਜ ਏਬੀਵੀਪੀ ਦੇ ਸੂਬਾ ਦਫ਼ਤਰ (ਜਲੰਧਰ) ਵੱਲੋਂ ਕੀਤਾ ਗਿਆ। ਅੱਜ ਏਬੀਵੀਪੀ ਦੇ ਸੂਬਾ ਦਫ਼ਤਰ ਤੋਂ ਚੋਣ ਅਧਿਕਾਰੀ ਸਰਦਾਰ ਹਰਜਿੰਦਰ ਸਿੰਘ ਨਾਗਪਾਲ ਵੱਲੋਂ ਜਾਰੀ ਬਿਆਨ ਅਨੁਸਾਰ ਉਪਰੋਕਤ ਦੋਵੇਂ ਅਹੁਦਿਆਂ ਦਾ ਕਾਰਜਕਾਲ ਇੱਕ ਸਾਲ ਦਾ ਹੋਵੇਗਾ। ਦੋਵੇਂ ਅਧਿਕਾਰੀ ਆਉਣ ਵਾਲੇ 7 ਦਸੰਬਰ ਨੂੰ ਦਿੱਲੀ ਵਿੱਚ ਏਬੀਵੀਪੀ ਦੇ 69ਵੇਂ ਰਾਸ਼ਟਰੀ ਸੰਮੇਲਨ ਚ' ਹੀ ਸੰਪਨ ਹੋਣ ਵਾਲੇ ਪੰਜਾਬ ਸੂਬੇ ਦੇ 55ਵੇਂ ਸੂਬਾ ਸੰਮੇਲਨ ਵਿੱਚ ਅਹੁਦਾ ਸੰਭਾਲਣਗੇ ।
ਡਾ.ਪ੍ਰਸ਼ਾਂਤ ਗੌਤਮ ਮੂਲ ਰੂਪ ਵਿੱਚ ਚੰਡੀਗੜ੍ਹ ਦੇ ਰਹਿਣ ਵਾਲੇ ਹੋ । ਆਪ ਜੀ ਦੀ ਪੜ੍ਹਾਈ ਸੈਰ-ਸਪਾਟਾ ਵਿਸ਼ੇ ਵਿੱਚ ਪੀਐਚਡੀ ਤੱਕ ਹੋਈ ਹੈ। ਵਰਤਮਾਨ ਵਿੱਚ ਆਪ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਸੈਰ ਸਪਾਟਾ ਵਿਭਾਗ ਵਿੱਚ ਪ੍ਰੋਫੈਸਰ ਵਜੋਂ ਕੰਮ ਕਰ ਰਹੇ ਹਨ। ਆਪ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਸੈਨੇਟ ਦੇ ਮੈਂਬਰ ਹਨ। ਆਪ ਜੀ ਦੇ 80 ਤੋਂ ਵੱਧ ਖੋਜ ਪੱਤਰ ਅੰਤਰਰਾਸ਼ਟਰੀ ਖੋਜ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ ਅਤੇ ਆਪ ਜੀ ਦੀਆਂ 15 ਪੁਸਤਕਾਂ ਸੈਰ-ਸਪਾਟੇ ਦੇ ਵਿਸ਼ੇ 'ਤੇ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਆਪ 1998 ਵਿੱਚ ਆਪਣੇ ਵਿਦਿਆਰਥੀ ਜੀਵਨ ਤੋਂ ਹੀ ਏਬੀਵੀਪੀ ਦੇ ਸੰਪਰਕ ਵਿੱਚ ਹੋ । ਅਧਿਆਪਕ ਕਾਰਜਕਰਤਾ ਵਜੋਂ ਤੁਸੀਂ ਹੁਣ ਤੱਕ ਚੰਡੀਗੜ੍ਹ ਜ਼ਿਲ੍ਹਾ ਪ੍ਰਮੁੱਖ ਤੋਂ ਲੈ ਕੇ ਪੰਜਾਬ ਸੂਬਾ ਮੀਤ ਪ੍ਰਧਾਨ ਆਦਿ ਜ਼ਿੰਮੇਵਾਰੀਆਂ ਨਿਭਾ ਚੁੱਕੇ ਹੋ। ਵਰਤਮਾਨ ਚ' ਆਪ ਰਾਸ਼ਟਰੀ ਕਾਰਜਕਾਰੀ ਮੈਂਬਰ ਹੋ। ਆਗਾਮੀ ਸੈਸ਼ਨ 2023-24 ਲਈ ਆਪ ਜੀ ਨੂੰ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਲਈ ਚੁਣਿਆ ਗਿਆ ਹੈ। ਆਪ ਜੀ ਦਾ ਨਿਵਾਸ ਚੰਡੀਗੜ੍ਹ ਹੈ।
ਸ਼੍ਰੀ ਮਨਮੀਤ ਸੋਹਲ ਮੂਲ ਰੂਪ ਵਿੱਚ ਜਲੰਧਰ ਦੇ ਰਹਿਣ ਵਾਲੇ ਹੋ। ਆਪ ਜੀ ਦੀ ਪੜ੍ਹਾਈ ਡੀਏਵੀ ਕਾਲਜ ਜਲੰਧਰ ਤੋਂ B.sc, ਫਾਰਮੇਸੀ ਚ' ਡਿਪਲੋਮਾ ਅਤੇ B.Ed ਤੱਕ ਹੋਈ ਹੈਂ। ਆਪ 2017 ਤੋਂ ਏਬੀਵੀਪੀ ਦੇ ਸੰਪਰਕ ਵਿੱਚ ਹੋ ਅਤੇ 2020 ਤੋਂ ਪੂਰਨਕਾਲਿਕ ਕਾਰਜਕਰਤਾ ਹੋ। ਪੂਰਵ ਚ' ਆਪ ਜਲੰਧਰ ਮਹਾਨਗਰ ਸੱਕਤਰ, ਸੂਬਾ ਸਹਿ-ਸੱਕਤਰ, ਜ਼ਿਲ੍ਹਾ ਸੰਗਠਨ ਮੰਤਰੀ ਵਰਗੀਆਂ ਅਹਿਮ ਜ਼ਿੰਮੇਵਾਰੀਆਂ ਨਿਭਾ ਚੁੱਕੇ ਹੋ । ਵਿਦਿਆਰਥੀ ਪਰਿਸ਼ਦ ਦੁਆਰਾ ਪੰਜਾਬ ਚ' ਚਲਾਏ ਜਾ ਰਹੇ ਨਸ਼ਾ ਵਿਰੋਧੀ ਮੁਹਿੰਮ ਅਤੇ ਕੋਰੋਨਾ ਦੇ ਦੌਰ ਵਿੱਚ ਲੋਕਾਂ ਦੀ ਮਦਦ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਵਰਤਮਾਨ ਚ' ਆਪ ਪਟਿਆਲਾ ਵਿਭਾਗ ਸੰਗਠਨ ਮੰਤਰੀ ਹੋ। ਆਗਾਮੀ ਸੈਸ਼ਨ 2023-24 ਲਈ ਆਪ ਜੀ ਨੂੰ ਸੂਬਾ ਸਕੱਤਰ ਦੀ ਜ਼ਿੰਮੇਵਾਰੀ ਲਈ ਚੁਣਿਆ ਗਿਆ ਹੈ। ਤੁਹਾਡਾ ਕੇਂਦਰ ਪਟਿਆਲਾ ਹੈ।