28/06/2026
ਨੇਤਾ ਜੀ ਅੱਗੇ ਵਧੋ
ਸਾਰਾ ਸ਼ਹਿਰ ਤੁਹਾਡੇ ਨਾਲ ਹੈ
#ਤੁਹਾਡਾ_ਮਹਿਤਾ_ਤੁਹਾਡੇ_ਦੁਆਰ
#ਸ਼ਹਿਰਦਾਨੇਤਾ #ਤੇਜਿੰਦਰਮਹਿਤਾ #ਸ਼ਹਿਰਦਾਨੇਤਾਤੇਜਿੰਦਰਮਹਿਤਾ
#शहरकानेता #तेजिंदरमेहता #शहरकानेतातेजिंदरमेहता Tejinder Mehta Tejinder Mehta Tejinder Mehta Friend’s Page
ਤੁਹਾਡਾ ਮਹਿਤਾ, ਤੁਹਾਡੇ ਦੁਆਰ
ਜਨ-ਸੰਪਰਕ ਅਤੇ ਜਨ-ਸੰਵਾਦ ਮੁਹਿੰਮ
ਮੇਰੇ ਬਹੁਤ ਹੀ ਸਤਿਕਾਰਯੋਗ ਪਟਿਆਲਾ ਸ਼ਹਿਰ ਵਾਸੀਓ,
ਅੱਜ ਤੋਂ ਮੈਂ "ਤੁਹਾਡਾ ਮਹਿਤਾ, ਤੁਹਾਡੇ ਦੁਆਰ" ਜਨ-ਸੰਪਰਕ ਮੁਹਿੰਮ ਦੀ ਸ਼ੁਰੂਆਤ ਕਰ ਰਿਹਾ ਹਾਂ। ਇਸ ਮੁਹਿੰਮ ਦਾ ਉਦੇਸ਼ ਸਿਰਫ਼ ਤੁਹਾਡੇ ਤੱਕ ਪਹੁੰਚਣਾ ਨਹੀਂ, ਸਗੋਂ ਤੁਹਾਡੇ ਨਾਲ ਇੱਕ ਮਜ਼ਬੂਤ ਰਿਸ਼ਤਾ ਕਾਇਮ ਕਰਨਾ, ਤੁਹਾਡੀ ਗੱਲ ਸੁਣਨਾ ਅਤੇ ਪੰਜਾਬ ਸਰਕਾਰ ਦੀਆਂ ਲੋਕ-ਹਿਤੈਸ਼ੀ ਨੀਤੀਆਂ ਨੂੰ ਤੁਹਾਡੇ ਤੱਕ ਪਹੁੰਚਾਉਣਾ ਹੈ।
ਇਸ ਮੁਹਿੰਮ ਦੌਰਾਨ ਮੈਂ ਹਰੇਕ ਪਟਿਆਲਵੀ, ਆਪਣੀ ਪਾਰਟੀ ਦੇ ਨਵੇਂ-ਪੁਰਾਣੇ ਸਾਥੀਆਂ, ਸਾਰੇ ਦੋਸਤਾਂ-ਮਿੱਤਰਾਂ-ਸ਼ੁਭਚਿੰਤਕਾਂ-ਸਨੇਹੀਆਂ ਨਾਲ ਮੁਲਾਕਾਤ ਦੀ ਕੋਸ਼ਿਸ਼ ਕਰਾਂਗਾ। ਹਰ ਘਰ ਤੱਕ ਪਹੁੰਚ ਕੇ ਮਾਣਯੋਗ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਅਤੇ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਲੋਕ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਅਤੇ ਨੀਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਮੇਰਾ ਵਿਸ਼ਵਾਸ ਹੈ ਕਿ ਜਨਤਾ ਦੇ ਵਿਚ ਰਹਿ ਕੇ ਹੀ ਉਨ੍ਹਾਂ ਦੀਆਂ ਉਮੀਦਾਂ, ਸੁਝਾਵਾਂ ਅਤੇ ਸਮੱਸਿਆਵਾਂ ਨੂੰ ਸਹੀ ਢੰਗ ਨਾਲ ਸਮਝਿਆ ਜਾ ਸਕਦਾ ਹੈ। ਇਸ ਲਈ ਇਹ ਮੁਹਿੰਮ ਸਿਰਫ਼ ਸੰਪਰਕ ਦਾ ਸਾਧਨ ਨਹੀਂ, ਸਗੋਂ ਸੰਵਾਦ ਦਾ ਇੱਕ ਮਜ਼ਬੂਤ ਪੁਲ ਬਣੇਗੀ। ਤੁਹਾਡੇ ਸੁਝਾਅ ਅਤੇ ਸਮੱਸਿਆਵਾਂ ਮੇਰੇ ਲਈ ਬਹੁਤ ਮਹੱਤਵਪੂਰਨ ਹਨ ਅਤੇ ਉਨ੍ਹਾਂ ਦੇ ਹੱਲ ਲਈ ਮੈਂ ਹਰ ਸੰਭਵ ਯਤਨ ਕਰਾਂਗਾ।
ਆਓ, ਮਿਲ ਕੇ ਹੋਰ ਮਜ਼ਬੂਤ, ਵਿਕਸਤ ਅਤੇ ਖੁਸ਼ਹਾਲ ਪਟਿਆਲੇ ਦੀ ਸਿਰਜਣਾ ਕਰੀਏ।
🙏🏻🙏🏻🙏🏻🙏🏻🙏🏻ਆਪ ਦਾ ਤੇਜਿੰਦਰ ਮਹਿਤਾ 🙏🏻🙏🏻🙏🏻🙏🏻🙏🏻
ਤੁਹਾਡਾ ਮਹਿਤਾ, ਤੁਹਾਡੇ ਦੁਆਰ #ਤੁਹਾਡਾ_ਮਹਿਤਾ_ਤੁਹਾਡੇ_ਦੁਆਰ