18/10/2022
ਅੱਜ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਦੀ ਚੋਣ ਲਈ ਵੋਟਿੰਗ ਪ੍ਰਕੀਰੀਆ ਬਹੁਤ ਹੀ ਪਾਰਦਰਸ਼ਿਤਾ ਅਤੇ ਸੁਤੰਤਰ ਤਰੀਕੇ ਨਾਲ ਮੁਕੰਮਲ ਹੋਈ। ਪੰਜਾਬ ਕਾਂਗਰਸ ਦੇ ਕੁੱਲ੍ਹ ਡੈਲੀਗੇਟਸ 237 ਵਿੱਚੋਂ 219 ਡੈਲੀਗੇਟਸ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਮੈਂ ਪੰਜਾਬ ਕਾਂਗਰਸ ਦੇ ਸਾਰੇ ਡੈਲੀਗੇਟਸ ਦਾ ਬਹੁਤ ਧੰਨਵਾਦੀ ਹਾਂ ਤੇ ਅਸੀਂ ਸਾਰੇ ਆਉਣ ਵਾਲੇ ਨਵੇਂ ਕਾਂਗਰਸ ਦੇ ਪ੍ਰਧਾਨ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਾਂਗੇ ਅਤੇ ਪਾਰਟੀ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ।