MLA Dalbir Singh Tong

MLA Dalbir Singh Tong MLA | Baba Bakala Sahib | Aam Aadmi Party - Punjab

05/09/2026

'ਖੇਡਾਂ ਵਤਨ ਪੰਜਾਬ ਦੀਆਂ' ਦੇ ਸੀਜ਼ਨ-4 ਦੀ ਸ਼ੁਰੂਆਤ 🏅

10 ਲੱਖ ਤੋਂ ਵੱਧ ਖ਼ਿਡਾਰੀ ਹੋਣਗੇ ਸ਼ਾਮਿਲ, 14 ਸਾਲ ਦੇ ਬੱਚੇ ਤੋਂ ਲੈ ਕੇ 70 ਸਾਲ ਤੱਕ ਦੇ ਬਜ਼ੁਰਗ ਵੀ ਲੈਣਗੇ ਹਿੱਸਾ। ਮਾਨ ਸਰਕਾਰ ਪੰਜਾਬ ਦੇ ਹਰ ਉਮਰ ਦੇ ਵਿਅਕਤੀ ਨੂੰ ਖੇਡਾਂ ਦੇ ਸ਼ਾਨਾਮੱਤੇ ਇਤਿਹਾਸ ਨਾਲ਼ ਜੋੜ ਰਹੀ ਹੈ।

ਅੱਜ ਹਲਕਾ ਬਾਬਾ ਬਕਾਲਾ ਸਾਹਿਬ ਵਿਖੇ ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਲਈ ਕੰਮ ਕਰ ਰ...
05/09/2026

ਅੱਜ ਹਲਕਾ ਬਾਬਾ ਬਕਾਲਾ ਸਾਹਿਬ ਵਿਖੇ ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਲਈ ਕੰਮ ਕਰ ਰਹੀਆਂ ਸਖੀਆਂ ਦੀ ਵਿਸ਼ਾਲ ਮੀਟਿੰਗ ਕਰਵਾਈ ਗਈ। ਮੀਟਿੰਗ ਵਿੱਚ ਹਲਕੇ ਦੀਆਂ ਸਖੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਪੰਜਾਬ ਸਰਕਾਰ ਦੀ ਇਸ ਲੋਕ-ਪੱਖੀ ਮੁਹਿੰਮ ਨੂੰ ਘਰ-ਘਰ ਪਹੁੰਚਾਉਣ ਦਾ ਅਹਿਦ ਲਿਆ।

ਇਸ ਮੌਕੇ ਪੰਜਾਬ ਦੀ ਵਾਈਸ ਪ੍ਰਧਾਨ ਮੈਡਮ ਸੀਮਾ ਸੋਢੀ, ਮਾਝਾ ਜ਼ੋਨ ਪ੍ਰਧਾਨ ਸੁਖਬੀਰ ਕੌਰ, ਜ਼ਿਲ੍ਹਾ ਪ੍ਰਧਾਨ ਗੀਤਾ ਗਿੱਲ ਅਤੇ ਹਲਕਾ ਬਾਬਾ ਬਕਾਲਾ ਸਾਹਿਬ ਦੀ ਪ੍ਰਧਾਨ ਸ਼ਰਨਜੀਤ ਕੌਰ ਸਮੇਤ ਬਲਾਕ ਪ੍ਰਧਾਨਾਂ, ਪਿੰਡ ਪ੍ਰਧਾਨਾਂ ਅਤੇ ਵੱਡੀ ਗਿਣਤੀ ਵਿੱਚ ਸਖੀਆਂ ਨੇ ਹਾਜ਼ਰੀ ਭਰੀ।



05/09/2026

ਸਮਰਾਲਾ ਦੀ ਧਰਤੀ ਤੋਂ ਬਾਦਲ ਪਰਿਵਾਰ ਖ਼ਿਲਾਫ਼ ਮਹਿਲਾਵਾਂ ਨੇ ਬੁਲੰਦ ਕੀਤੀ ਆਵਾਜ਼!

ਦਲਿਤ ਭੈਣ ਨਾਲ ਹੋਈ ਕਥਿਤ ਬਦਸਲੂਕੀ ਦੇ ਵਿਰੋਧ ਵਿੱਚ ਡਾ. ਅਮਨਦੀਪ ਕੌਰ ਅਰੋੜਾ ਦੀ ਅਗਵਾਈ ਹੇਠ ਮਹਿਲਾ ਵਿੰਗ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸੁਖਬੀਰ ਬਾਦਲ ਦਾ ਪੁਤਲਾ ਫੂਕਿਆ ਗਿਆ। ਮਹਿਲਾਵਾਂ ਦੇ ਹੱਕ ਤੇ ਸਨਮਾਨ ਦੀ ਲੜਾਈ ਜਾਰੀ ਰਹੇਗੀ।

05/09/2026
ਧੰਨ-ਧੰਨ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਪਾਵਨ ਜਨਮ ਦਿਹਾੜੇ ਮੌਕੇ ਉਨ੍ਹਾਂ ਦੀ ਲਾਸਾਨੀ ਬਹਾਦਰੀ, ਮਹਾਨ ਕੁਰਬਾਨੀ ਅਤੇ ਗੁਰੂ-ਘਰ ਪ੍ਰਤੀ ਅਟੁੱ...
05/09/2026

ਧੰਨ-ਧੰਨ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਪਾਵਨ ਜਨਮ ਦਿਹਾੜੇ ਮੌਕੇ ਉਨ੍ਹਾਂ ਦੀ ਲਾਸਾਨੀ ਬਹਾਦਰੀ, ਮਹਾਨ ਕੁਰਬਾਨੀ ਅਤੇ ਗੁਰੂ-ਘਰ ਪ੍ਰਤੀ ਅਟੁੱਟ ਸਮਰਪਣ ਨੂੰ ਦਿਲੋਂ ਸਤਿਕਾਰ ਤੇ ਕੋਟਿ-ਕੋਟਿ ਪ੍ਰਣਾਮ। “ਰੰਘਰੇਟੇ ਗੁਰੂ ਕੇ ਬੇਟੇ” ਦਾ ਮਾਣ ਪ੍ਰਾਪਤ ਕਰਨ ਵਾਲੇ ਬਾਬਾ ਜੀਵਨ ਸਿੰਘ ਜੀ ਦਾ ਜੀਵਨ ਸਦਾ ਸਾਨੂੰ ਸੱਚ, ਸੇਵਾ ਅਤੇ ਧਰਮ ਦੀ ਰੱਖਿਆ ਲਈ ਡਟੇ ਰਹਿਣ ਦੀ ਪ੍ਰੇਰਨਾ ਦਿੰਦਾ ਰਹੇਗਾ 🙏

ਭਾਰਤ ਦੇ ਦੂਜੇ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਜੀ ਦੇ ਜਨਮਦਿਨ ਮੌਕੇ ਉਨ੍ਹਾਂ ਨੂੰ ਸਨਿਮਰ ਪ੍ਰਣਾਮ ਅਤੇ ਸਮੂਹ ਅਧਿਆਪਕ ਸਾਹਿਬਾਨਾਂ ਨੂੰ ...
05/09/2026

ਭਾਰਤ ਦੇ ਦੂਜੇ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਜੀ ਦੇ ਜਨਮਦਿਨ ਮੌਕੇ ਉਨ੍ਹਾਂ ਨੂੰ ਸਨਿਮਰ ਪ੍ਰਣਾਮ ਅਤੇ ਸਮੂਹ ਅਧਿਆਪਕ ਸਾਹਿਬਾਨਾਂ ਨੂੰ ‘ਅਧਿਆਪਕ ਦਿਵਸ’ ਦੀਆਂ ਲੱਖ-ਲੱਖ ਮੁਬਾਰਕਾਂ🙏🏻

ਕਿਸਾਨ ਵਿੰਗ ਦੇ ਮਾਝਾ ਜ਼ੋਨ ਪ੍ਰਧਾਨ ਸ. ਕੁਲਦੀਪ ਸਿੰਘ ਮਥਰੇਵਾਲ ਜੀ ਨੂੰ ਮਾਰਕੀਟ ਕਮੇਟੀ ਰਈਆ ਦਾ ਚੇਅਰਮੈਨ ਨਿਯੁਕਤ ਹੋਣ ’ਤੇ ਦਿਲੋਂ ਬਹੁਤ-ਬਹੁਤ ...
04/09/2026

ਕਿਸਾਨ ਵਿੰਗ ਦੇ ਮਾਝਾ ਜ਼ੋਨ ਪ੍ਰਧਾਨ ਸ. ਕੁਲਦੀਪ ਸਿੰਘ ਮਥਰੇਵਾਲ ਜੀ ਨੂੰ ਮਾਰਕੀਟ ਕਮੇਟੀ ਰਈਆ ਦਾ ਚੇਅਰਮੈਨ ਨਿਯੁਕਤ ਹੋਣ ’ਤੇ ਦਿਲੋਂ ਬਹੁਤ-ਬਹੁਤ ਵਧਾਈਆਂ। ਅੱਜ ਉਨ੍ਹਾਂ ਦੇ ਸਾਡੇ ਦਫ਼ਤਰ ਪਹੁੰਚਣ ’ਤੇ ਮੂੰਹ ਮਿੱਠਾ ਕਰਵਾ ਕੇ ਸਨਮਾਨਿਤ ਕੀਤਾ ਅਤੇ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ।

DA ਮਾਮਲੇ 'ਚ ਮਾਨ ਸਰਕਾਰ ਵੱਲੋਂ ਮੁਲਾਜ਼ਮਾਂ ਲਈ ਵੱਡਾ ਤੋਹਫ਼ਾ!
04/09/2026

DA ਮਾਮਲੇ 'ਚ ਮਾਨ ਸਰਕਾਰ ਵੱਲੋਂ ਮੁਲਾਜ਼ਮਾਂ ਲਈ ਵੱਡਾ ਤੋਹਫ਼ਾ!

04/09/2026

ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੀ ਕਾਮਯਾਬੀ ਨੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਵਿਚਲਾ ਫ਼ਰਕ ਮਿਟਾ ਦਿੱਤਾ ਹੈ। ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਮਾਪੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਹਟਾ ਕੇ ਸਰਕਾਰੀ ਸਕੂਲਾਂ ਵਿੱਚ ਲਗਾ ਰਹੇ ਹਨ। ਇਹ ਸਭ ਕੁਝ ਬੱਚਿਆਂ ਦੇ ਬਿਹਤਰ ਭਵਿੱਖ ਲਈ CM ਮਾਨ ਦੀ ਅਗਾਂਹਵਧੂ ਸੋਚ ਕਰਕੇ ਹੀ ਸੰਭਵ ਹੋਇਆ ਹੈ।

Address

Rayya

Alerts

Be the first to know and let us send you an email when MLA Dalbir Singh Tong posts news and promotions. Your email address will not be used for any other purpose, and you can unsubscribe at any time.

Contact The Organization

Send a message to MLA Dalbir Singh Tong:

Shortcuts

Share