21/12/2025
ਅੱਜ ਮਿਤੀ 20 ਦਸੰਬਰ 2025 ਨੂੰ ਸ਼ਹੀਦ ਫਲਾਈਟ ਲੈਫਟੀਨੈਂਟ ਮੋਹਿਤ ਕੁਮਾਰ ਗਰਗ ਸਕੂਲ ਆਫ ਐਮੀਨੈਂਸ ਸਮਾਣਾ ਪਟਿਆਲਾ ਵਿਖੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ MEGA PTM (ਮਾਪੇ ਅਧਿਆਪਕ ਮਿਲਣੀ) ਕਰਵਾਈ ਗਈ ।ਇਸ ਵਾਰ ਦੀ ਮੈਗਾ ਪੀ ਟੀ ਐਮ ਵਿੱਚ ਮਾਪਿਆਂ ਦੀ ਵਰਕਸ਼ਾਪ ਬਣੀ ਖਿੱਚ ਦਾ ਕੇਂਦਰ ।ਮਾਪਿਆਂ ਅਤੇ ਅਧਿਆਪਕਾਂ ਵਿਚਕਾਰ ਬਿਹਤਰ ਤਾਲਮੇਲ ਬਣਾਉਣ ਦਾ ਇਹ ਸਾਰਥਕ ਉਪਰਾਲਾ ਹੈ ।
ਇਸ ਮੌਕੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਹਰਜੋਤ ਕੌਰ ਜੀ ਦੀ ਰਹਿਨੁਮਾਈ ਅਧੀਨ ਪੂਰੇ ਸਟਾਫ ਦੇ ਸਹਿਯੋਗ ਨਾਲ ਮਾਪੇ ਅਧਿਆਪਕ ਮਿਲਣੀ ਦਾ ਸਫਲਤਾ ਪੂਰਵਕ ਆਯੋਜਨ ਕੀਤਾ ਗਿਆ ਇਸ ਮੈਗਾ ਪੀਟੀਐਮ ਵਿੱਚ ਮਾਪਿਆਂ ਨੇ ਬਹੁਤ ਵੱਧ ਚੜ ਕੇ ਹਿੱਸਾ ਲਿਆ ਅਤੇ ਆਪਣੇ ਆਪਣੇ ਬੱਚਿਆਂ ਦੀ ਕਾਰਗੁਜ਼ਾਰੀ ਬਹੁਤ ਹੀ ਉਤਸ਼ਾਹ ਨਾਲ ਦੇਖਣ ਆਏ| ਇਸ ਵਾਰ ਮੈਗਾ ਪੀ ਟੀ ਐਮ ਵਿੱਚ ਖਿੱਚ ਦਾ ਕੇਂਦਰ ਮਾਪਿਆਂ ਦੀ ਵਰਕਸ਼ਾਪ ਰਹੀ ਜਿਸ ਵਿਚ ਬੱਚਿਆਂ ਦੀ ਕਾਰਗੁਜ਼ਾਰੀ ਦੇ ਨਾਲ ਨਾਲ, ਬਲਾਕ ਪੱਧਰ ਟ੍ਰੇਨਿੰਗ ਪ੍ਰਾਪਤ ਅਧਿਆਪਕਾਂ ਨੇ ਮਾਪਿਆਂ ਨੂੰ ਬੱਚਿਆਂ ਦੇ ਦਿਲ, ਦਿਮਾਗ ਅਤੇ ਦਿਸ਼ਾ ਤੇ ਸਕਾਰਾਤਮਕ ਵਿਚਾਰ ਵਟਾਂਦਰਾ ਕੀਤਾ ਗਿਆ ਤਾਂ ਜੋ ਬੱਚਿਆਂ ਦਾ ਸੁਨਿਹਰਾ ਭਵਿੱਖ ਸਿਰਜਿਆ ਜਾ ਸਕੇ|
ਇਸ ਵਰਕਸ਼ਾਪ ਅਧੀਨ ਮਾਪਿਆਂ ਨੂੰ ਬੱਚਿਆਂ ਦੀ ਸਕੂਲ ਅਤੇ ਘਰ ਵਿੱਚ ਸਿੱਖਿਆ ਵਿੱਚ ਮਦਦ ਕਰਨ ਲਈ ਮਾਪਿਆਂ ਦੀ ਭੂਮਿਕਾ ਬਾਰੇ ਵਿਚਾਰ ਵਟਾਂਦਰਾ ਕੀਤਾ|
ਸਕੂਲ ਪ੍ਰਿੰਸੀਪਲ ਸ਼੍ਰੀਮਤੀ ਹਰਜੋਤ ਕੌਰ ਜੀ ਨੇ ਮਾਪਿਆਂ ਨੂੰ ਦੱਸਿਆ ਕਿ ਬੱਚਿਆਂ ਦੀ ਦੇਖਭਾਲ ਪਿਆਰ ਅਤੇ ਭਾਵਨਾਤਮਕ ਤਰੀਕੇ ਨਾਲ ਕਰਨ ਦੀ ਜਰੂਰਤ ਹੈ ਜਿਸ ਨਾਲ ਬੱਚਿਆਂ ਦੀ ਸਿੱਖਿਆ ਅਤੇ ਸ਼ੌਂਕ ਵਿੱਚ ਨਿਖਾਰ ਆਵੇਗਾ ਤੇ ਬੱਚਿਆਂ ਦਾ ਮਾਰਗਦਰਸ਼ਨ ਕਰਕੇ ਉਹਨਾਂ ਦਾ ਸਕੂਲ ਨਾਲ ਸਬੰਧ ਸੁਖਾਵਾਂ ਕਰਨਾ ਹੈ ਤਾਂ ਜੋ ਉਹ ਬੱਚਾ ਆਪਣੇ ਭਵਿੱਖ ਦੀ ਰਾਹ ਚੁਣ ਸਕੇ |
ਅਧਿਆਪਕ ਮਾਪੇ ਮਿਲਣੀ ਦੌਰਾਨ ਬੱਚਿਆਂ ਦੇ ਮਾਤਾ ਪਿਤਾ ਨੂੰ ਸਕੋਲਰਸ਼ਿਪ ਟੈਸਟ ਐਨਐਮਐਮਐਸ ਅਤੇ ਪੀਐਸਟੀਐਸਈ ਦੀ ਜਾਣਕਾਰੀ ਦਿੱਤੀ|ਇਸ ਮੌਕੇ ਸਕੂਲ ਪ੍ਰਿੰਸੀਪਲ ਸ਼੍ਰੀਮਤੀਹਰਜੋਤ ਕੌਰ ਜੀ ਅਤੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੇ ਮਾਪਿਆਂ ਨਾਲ ਵਿਦਿਆਰਥੀਆਂ ਦੀ ਅਕਾਦਮਿਕ ਕਾਰਗੁਜ਼ਾਰੀ ਸਾਂਝੀ ਕਰਨ ਦੇ ਨਾਲ-ਨਾਲ ਉਹਨਾਂ ਦੇ ਸਰੀਰਕ, ਮਾਨਸਿਕ, ਭਾਵਨਾਤਮਕ ਅਤੇ ਸਮਾਜਕ ਵਿਕਾਸ ਬਾਰੇ ਚਰਚਾ, ਆਉਣ ਵਾਲੀਆਂ ਘਰੇਲੂ ਅਤੇ ਸਲਾਨਾ ਪ੍ਰੀਖਿਆਵਾਂ ਲਈ ਘਰ ਅਤੇ ਸਕੂਲ ਵਿੱਚ ਬਿਹਤਰ ਮਾਹੌਲ ਦੀ ਸਿਰਜਣਾ ਅਤੇ ਤਾਲਮੇਲ ਬਾਰੇ ਗੱਲਬਾਤ ਕੀਤੀ ਗਈ। ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਮਾਪਿਆਂ ਅਤੇ ਆਮ ਲੋਕਾਂ ਨਾਲ ਸਕੂਲ ਸਿੱਖਿਆ ਵਿਭਾਗ ਪੰਜਾਬ ਸਰਕਾਰ ਵੱਲੋਂ ਗੁਣਾਤਮਕ ਸਿੱਖਿਆ ਸੁਧਾਰਾਂ ਲਈ ਕੀਤੇ ਜਾ ਰਹੇ ਨਵੇਕਲੇ ਉਪਰਾਲਿਆਂ ਜਿਵੇਂ ਕਿ ਮਿਸ਼ਨ ਸਮਰੱਥ, CEP, RCA,ਬੋਰਡ ਦੀਆਂ ਜਮਾਂਤਾ 8ਵੀਂ, 10ਵੀਂ ਅਤੇ 12ਵੀਂ ਲਈ ਪ੍ਰੀਖਿਆਵਾਂ ਸੰਬੰਧੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਵਿਦਿਆਰਥੀਆਂ ਦੀ ਸਕੂਲ ਵਿੱਚ 100% ਹਾਜ਼ਰੀ ਯਕੀਨੀ ਬਣਾਏ ਜਾਣ ਬਾਰੇ ਚਰਚਾ ਕੀਤੀ ਗਈ।ਸਮੂਹ ਸਟਾਫ ਵੱਲੋ ਸਕੂਲ ਨੂੰ ਬਹੁਤ ਵਧੀਆ ਢੰਗ ਨਾਲ ਸਜਾਇਆ ਗਿਆ।ਵਿਦਿਆਰਥੀਆਂ ਵੱਲੋ ਬਣਾਏ ਮਾਡਲ ,ਚਾਰਟ ਦੀ ਪ੍ਰਦਰਸ਼ਨੀ ਵੀ ਲਗਾਈ ਗਈ।ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਸਮੂਹ ਮੈਬਰਾਂ ਨੇ ਸ਼ਿਰਕਤ ਕੀਤੀ।ਇਸ ਦੇ ਨਾਲ ਹੀ ਸਕੂਲ ਪੱਧਰ ਤੇ ਸਟੇਟ ਖੇਡ ਕੇ ਆਏ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਪ੍ਰਿੰਸੀਪਲ ਅਤੇ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਸਾਰੇ ਹੀ ਮਾਪਿਆਂ ਦਾ ਧੰਨਵਾਦ ਕੀਤਾ ਗਿਆ ਅਤੇ ਅਨੁਸ਼ਾਸਨ ਦੇਖ ਕਿਹਾ ਕਿ ਸਕੂਲ ਦਾ ਸਟਾਫ ਇਸ ਸਫਲਤਾ ਪੂਰਵਕ ਮੈਗਾ ਪੀ ਟੀ ਐਮ ਲਈ ਵਧਾਈ ਦੇ ਪਾਤਰ ਹਨ।ਇਸ ਵਿਸ਼ੇਸ਼ ਮੌਕੇ ਤੇ ਸਮੂਹ ਵਿਦਿਆਰਥੀ ,ਮਾਪੇ ,ਸਟਾਫ ਅਤੇ ਐਸ ਐਮ ਸੀ ਲਈ ਕਾਫੀ ਦਾ ਪ੍ਰਬੰਧ ਵੀ ਕੀਤਾ ਗਿਆ।