'ਹੋਪ ਫ਼ਾਰ ਮਹਿਲ ਕਲਾਂ'(ਮਹਿਲ ਕਲਾਂ ਦੀ ਉਮੀਦ) ਇੱਕ ਸਮਾਜਸੇਵੀ ਮੁਹਿੰਮ ਹੈ।ਦੋਸਤੋ, ਮਹਿਲ ਕਲਾਂ ਦੀ ਧਰਤੀ ਇੱਕ ਇਨਸਾਫ਼ ਪਸੰਦ ਧਰਤੀ ਹੈ,ਜਿੱਥੇ ਜੁਲਮ ਅਤੇ ਅੱਤਿਆਚਾਰ ਦੇ ਖ਼ਿਲਾਫ਼ ਹਮੇਸ਼ਾ ਹੀ ਆਵਾਜ਼ ਬੁਲੰਦ ਹੁੰਦੀ ਰਹੀ ਹੈ।ਸਮਾਜਿਕ ਨਿਆਂ ਲਈ ਇਸ ਇਲਾਕੇ ਦੇ ਸੰਘਰਸ਼ਸ਼ੀਲ ਲੋਕ ਹਮੇਸ਼ਾ ਹੀ ਲਾਮਬੰਦ ਹੋ ਕੇ ਮਿੱਥੇ ਟੀਚਿਆਂ ਦੀ ਪ੍ਰਾਪਤੀ ਲਈ ਲਹੂ-ਵੀਟਵਾਂ ਸੰਘਰਸ਼ ਕਰਦੇ ਰਹੇ ਹਨ ਪਰ ਮਹਿਲ ਕਲਾਂ ਦੀ ਇਹ ਬਦਕਿਸਮਤੀ ਹੀ ਰਹੀ ਕਿ ਇਲਾਕੇ ਦੇ ਸੰਘਰਸ਼ੀ,ਅਣਖੀ ਅਤੇ ਹਿੰਮਤੀ ਲੋਕ ਹਮੇਸ਼ਾ ਹੀ ਯੋਗ, ਪਾਏਦਾਰ ਅਤੇ ਅਸੂਲਪ੍ਰ
ਾਸਤ ਰਾਜਨੀਤਿਕ ਆਗੂ ਤੋਂ ਵਿਰਵੇ ਰਹੇ ਹਨ।ਸਾਡਾ ਇਹ ਯਤਨ ਹੈ ਕਿ ਅਸੀਂ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਲੋਕਾਂ ਦੀ ਇਨਸਾਫ਼ ਦੀ ਲੜਾਈ ਵਿੱਚ ਆਪਣਾ ਤਿਨਕਾ ਮਾਤਰ ਯੋਗਦਾਨ ਪਾ ਸਕੀਏ।ਗਰੀਬ ਵਰਗ ਦੇ ਲੋਕ ਸੰਵਿਧਾਨਿਕ ਹੱਕਾਂ ਬਾਰੇ ਜਾਣਕਾਰੀ ਦੀ ਅਣਹੋਂਦ ਅਤੇ ਰਿਸ਼ਵਤਖ਼ੋਰੀ ਕਾਰਣ ਅਕਸਰ ਹੀ ਆਪਣੇ ਨਿੱਕੇ ਨਿੱਕੇ ਕੰਮਾਂ ਧੰਦਿਆਂ ਲਈ ਸਰਕਾਰੀ ਦਫ਼ਤਰਾਂ ਵਿੱਚ ਮਹੀਨਿਆਂ ਬੱਧੀ ਖੱਜਲ-ਖੁਆਰ ਹੁੰਦੇ ਹਨ।ਸਾਡਾ ਇਹ ਯਤਨ ਰਹੇਗਾ ਕਿ ਸਾਡੀ ਟੀਮ ਨਿਰਸਵਾਰਥ ਭਾਵਨਾ ਨਾਲ ਆਪ ਜੀ ਦੀ ਮੱਦਦ ਕਰ ਸਕੇ। ਉਮੀਦ ਹੈ ਕਿ ਹੱਕ,ਸੱਚ ਅਤੇ ਇਨਸਾਫ਼ ਦੀ ਇਸ ਮੁਹਿੰਮ ਵਿੱਚ ਆਪ ਸਭ ਸਾਡੀ ਇਸ ਮੁਹਿੰਮ 'ਹੋਪ ਫ਼ਾਰ ਮਹਿਲ ਕਲਾਂ' (ਮਹਿਲ ਕਲਾਂ ਦੀ ਉਮੀਦ) ਵਿੱਚ ਵੱਡੀ ਗਿਣਤੀ ਵਿੱਚ ਜੁੜ ਕੇ ਇਸ ਮਹਾਨ ਅਤੇ ਪਰਉਪਕਾਰੀ ਕਾਰਜ ਦਾ ਹਿੱਸਾ ਬਣੋਗੇ।ਬੇ-ਉਮੀਦ ਹੋ ਚੁੱਕੇ ਲੋਕਾਂ ਲਈ ਉਮੀਦ ਦੀ ਇੱਕ ਕਿਰਨ ਬਣ ਸਕੀਏ,ਬੱਸ ਇਹੀ ਸਾਡਾ ਉਦੇਸ਼ ਅਤੇ ਇਹੀ ਸਾਡਾ ਸੰਕਲਪ ਹੈ।
-ਕੁਲਵੰਤ ਸਿੰਘ ਟਿੱਬਾ, ਇੰਚਾਰਜ