Sangruriye PB-13

Sangruriye PB-13 OFFICIAL PAGE OF SANGRUR DISTRICT. SUPPORTING POSITIVE VIBES
DO LIKE, FOLLOW, SUBSCRIBE AND SHARE

ਇਹ 31.03.2026 ਦੇ ਫਾਇਨੈਂਸ਼ਲ ਯੀਅਰ ਕਲੋਜ਼ਿੰਗ ਦੀ ਕੋਈ ਐਮਰਜੈਂਸੀ ਨਹੀਂ ਹੈ। ਇਹ ਜ਼ਬਰਦਸਤੀ ਮਿਹਨਤ ਅਤੇ ਖਰਾਬ ਪ੍ਰਬੰਧਨ ਦੀ ਨਿਸ਼ਾਨੀ ਹੈ।ਇਹ ਹੁ...
25/03/2026

ਇਹ 31.03.2026 ਦੇ ਫਾਇਨੈਂਸ਼ਲ ਯੀਅਰ ਕਲੋਜ਼ਿੰਗ ਦੀ ਕੋਈ ਐਮਰਜੈਂਸੀ ਨਹੀਂ ਹੈ। ਇਹ ਜ਼ਬਰਦਸਤੀ ਮਿਹਨਤ ਅਤੇ ਖਰਾਬ ਪ੍ਰਬੰਧਨ ਦੀ ਨਿਸ਼ਾਨੀ ਹੈ।

ਇਹ ਹੁਕਮ ਅਸਵੀਕਾਰਯੋਗ ਕਿਉਂ ਹੈ:

ਭਾਰਤੀ ਸਰਕਾਰੀ ਬੈਂਕਾਂ ਵਿੱਚ ਪਹਿਲਾਂ ਹੀ ਭਾਰੀ ਬਰਨਆਉਟ ਦੀ ਸਥਿਤੀ ਹੈ: 62% ਕਰਮਚਾਰੀ ਬਰਨਆਉਟ ਦਾ ਸ਼ਿਕਾਰ ਹਨ (ਜੋ ਕਿ ਵਿਸ਼ਵ ਔਸਤ ਨਾਲੋਂ ਤਿੰਨ ਗੁਣਾ ਵੱਧ ਹੈ, ਖਾਸ ਕਰਕੇ ਕੰਮ-ਜੀਵਨ ਸੰਤੁਲਨ ਦੀ ਕਮੀ ਕਾਰਨ)।

ਬੈਂਕ ਕਰਮਚਾਰੀਆਂ ਉੱਤੇ ਹੋਈਆਂ ਸਟਡੀਜ਼ ਦਿਖਾਉਂਦੀਆਂ ਹਨ ਕਿ 61.9% ਲੋਕ ਮੱਧਮ ਤਣਾਅ ਵਿੱਚ ਹਨ, ਉੱਚ ਰਕਤਚਾਪ, ਮਾਸਪੇਸ਼ੀਆਂ ਦੀਆਂ ਸਮੱਸਿਆਵਾਂ ਅਤੇ ਮਾਨਸਿਕ ਥਕਾਵਟ ਦਾ ਸਾਹਮਣਾ ਕਰ ਰਹੇ ਹਨ।

ਪਿਛਲੇ ਦਹਾਕੇ ਵਿੱਚ ਲਗਭਗ 500 ਬੈਂਕ ਕਰਮਚਾਰੀਆਂ ਨੇ ਭਾਰੀ ਕੰਮ ਦੇ ਦਬਾਅ ਅਤੇ ਅਸੰਭਵ ਟਾਰਗਟਾਂ ਕਰਕੇ ਆਤਮਹਤਿਆ ਕੀਤੀ ਹੈ।

ਕਾਨੂੰਨੀ ਤੌਰ 'ਤੇ, ਅਫਸਰਾਂ ਲਈ ਵੀ ਬਿਨਾਂ ਨੋਟਿਸ ਸੇਵਾ ਦੀਆਂ ਸ਼ਰਤਾਂ ਵਿੱਚ ਇਕਤਰਫ਼ਾ ਤਬਦੀਲੀ Industrial Disputes Act ਦੀ ਭਾਵਨਾ ਦਾ ਉਲੰਘਣ ਹੈ।

ਓਵਰਟਾਈਮ ਜਾਂ ਵਾਧੂ ਡਿਊਟੀ ਜ਼ਬਰਦਸਤੀ ਨਹੀਂ ਕਰਵਾਈ ਜਾ ਸਕਦੀ; ਇਨਕਾਰ ਕਰਨ ਦਾ ਅਧਿਕਾਰ ਸੰਵਿਧਾਨ ਦੇ Article 21 ਅਤੇ ਜ਼ਬਰਦਸਤੀ ਮਜ਼ਦੂਰੀ ਦੇ ਮਨਾਹੀ (Article 23) ਤੋਂ ਆਉਂਦਾ ਹੈ। ਅਫਸਰਾਂ ਨੂੰ ਬੰਧੂਆ ਮਜ਼ਦੂਰਾਂ ਵਾਂਗ ਟ੍ਰੀਟ ਕਰਨਾ ਅਤੇ ਵਰਕਮੈਨ ਨੂੰ ਛੂਟ ਦੇਣਾ ਸਾਫ਼ ਪੱਖਪਾਤ ਹੈ।

ਸਾਲ ਦੇ ਅਖੀਰ ਦਾ ਦਬਾਅ ਮਾਨਸਿਕ ਤੇ ਸ਼ਾਰੀਰਿਕ ਸਿਹਤ, ਪਰਿਵਾਰਕ ਸਮੇਂ ਅਤੇ ਮਨੁੱਖੀ ਮਰਿਆਦਾ ਦੀ ਕੀਮਤ 'ਤੇ ਨਹੀਂ ਹੋਣਾ ਚਾਹੀਦਾ।
ਅਫਸਰ ਵਧੀਆ ਸਲੂਕ ਦੇ ਹੱਕਦਾਰ ਹਨ। ਮੈਨੇਜਮੈਂਟ ਨੂੰ RBI ਦੀਆਂ ਛੁੱਟੀਆਂ, ਵਰਕ-ਲਾਈਫ ਬੈਲੈਂਸ ਅਤੇ ਮਜ਼ਦੂਰੀ ਕਾਨੂੰਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਨਾ ਕਿ ਕਠੋਰ ਸਰਕੂਲਰ ਜਾਰੀ ਕਰਨੇ ਚਾਹੀਦੇ ਹਨ।

CO ਬੁਲੰਦਸ਼ਹਿਰ HRD (ZO ਆਗਰਾ ਦੇ ਨਿਰਦੇਸ਼ਾਂ ਅਨੁਸਾਰ) ਵੱਲੋਂ ਇਹ ਹੁਕਮ ਦਿੱਤਾ ਗਿਆ ਹੈ ਕਿ MCC, PLP RAM ਅਤੇ ਸਰਕਲ ਆਫਿਸ ਸਮੇਤ ਸਾਰੇ ਬ੍ਰਾਂਚ 26.03.2026 ਨੂੰ ਖੁੱਲ੍ਹੇ ਰਹਿਣ। ਇਹ ਦਿਨ ਉੱਤਰ ਪ੍ਰਦੇਸ਼ ਅਤੇ ਕਈ RBI-ਲਿਸਟਡ ਸੈਂਟਰਾਂ ਵਿੱਚ Ram Navami ਵਜੋਂ ਮਨਾਇਆ ਜਾਂਦਾ ਹੈ। ਹਰ ਅਫਸਰ ਲਈ ਹਾਜ਼ਰੀ ਲਾਜ਼ਮੀ ਹੈ ਅਤੇ ਆਉਣ ਵਾਲੀਆਂ ਛੁੱਟੀਆਂ ਦੌਰਾਨ ਕੋਈ ਵੀ ਅਧਿਕਾਰੀ ਬਿਨਾਂ ਪਹਿਲਾਂ ਇਜਾਜ਼ਤ ਦੇ ਹੈੱਡਕੁਆਰਟਰ ਨਹੀਂ ਛੱਡ ਸਕਦਾ। ਵਰਕਮੈਨ ਸਟਾਫ ਨੂੰ ਸੁਵਿਧਾਜਨਕ ਤਰੀਕੇ ਨਾਲ ਛੂਟ ਦਿੱਤੀ ਗਈ ਹੈ।

ਕੀ ਤੁਹਾਡੀ ਕੰਪਨੀ ਜਾਂ ਬੈਂਕ ਵਿਚ ਵੀ ਕੋਈ ਅਜਿਹਾ ਆਰਡਰ ਆਇਆ ਹੈ ਤਾਂ ਕੁਮੈਂਟ ਅਤੇ ਸ਼ੇਅਰ ਕਰੋ

ਆ ਔਰਤ ਨੇ ਇੱਕ ਦਿਨ ਸਫਰ ਲਈ ਬਾਈਕ ਬੁੱਕ ਕਰ ਲਈ। ਜਦੋਂ ਉਹ ਬਾਈਕ ‘ਤੇ ਬੈਠ ਕੇ ਆਪਣੇ ਮੰਜ਼ਿਲ ਵੱਲ ਜਾ ਰਹੀ ਸੀ, ਤਦੋਂ ਰਸਤੇ ਵਿੱਚ ਹੀ ਬਾਈਕ ਦਾ ਪੈ...
20/03/2026

ਆ ਔਰਤ ਨੇ ਇੱਕ ਦਿਨ ਸਫਰ ਲਈ ਬਾਈਕ ਬੁੱਕ ਕਰ ਲਈ। ਜਦੋਂ ਉਹ ਬਾਈਕ ‘ਤੇ ਬੈਠ ਕੇ ਆਪਣੇ ਮੰਜ਼ਿਲ ਵੱਲ ਜਾ ਰਹੀ ਸੀ, ਤਦੋਂ ਰਸਤੇ ਵਿੱਚ ਹੀ ਬਾਈਕ ਦਾ ਪੈਟਰੋਲ ਖਤਮ ਹੋ ਗਿਆ। ਬਾਈਕ ਚਲਾਉਣ ਵਾਲੇ ਅੰਕਲ ਜੀ ਉਮਰ ਵਿੱਚ ਕਾਫੀ ਵੱਡੇ ਸਨ, ਲਗਭਗ ਉਸ ਔਰਤ ਦੇ ਪਿਤਾ ਦੀ ਉਮਰ ਦੇ। ਪੈਟਰੋਲ ਖਤਮ ਹੋਣ ਕਾਰਨ ਉਹ ਬਾਈਕ ਨੂੰ ਖਿੱਚ ਕੇ ਅੱਗੇ ਵਧਾਉਣ ਲਈ ਮਜਬੂਰ ਹੋ ਗਏ।

ਹੈਰਾਨੀ ਦੀ ਗੱਲ ਇਹ ਸੀ ਕਿ ਉਹ ਔਰਤ ਬਾਈਕ ਤੋਂ ਉਤਰਣ ਦੀ ਬਜਾਇ ਉਸੇ ‘ਤੇ ਬੈਠੀ ਰਹੀ। ਅੰਕਲ ਜੀ ਪਸੀਨੇ ਨਾਲ ਲਥਪਥ ਹੋ ਰਹੇ ਸਨ, ਥੱਕਾਵਟ ਨਾਲ ਹਾਲਤ ਖਰਾਬ ਹੋ ਰਹੀ ਸੀ, ਪਰ ਫਿਰ ਵੀ ਉਹ ਬਾਈਕ ਨੂੰ ਖਿੱਚਦੇ ਜਾ ਰਹੇ ਸਨ। ਰਸਤੇ ਵਿੱਚੋਂ ਲੰਘਦੇ ਇੱਕ ਵਿਅਕਤੀ ਨੇ ਇਹ ਦ੍ਰਿਸ਼ ਦੇਖਿਆ ਤੇ ਰੁਕ ਕੇ ਪੁੱਛਿਆ ਕਿ ਇਹ ਕੀ ਹੋ ਰਿਹਾ ਹੈ।

ਉਸ ਨੇ ਔਰਤ ਨੂੰ ਕਿਹਾ ਕਿ ਜਦੋਂ ਪੈਟਰੋਲ ਖਤਮ ਹੋ ਗਿਆ ਹੈ ਤਾਂ ਤੁਸੀਂ ਬਾਈਕ ਤੋਂ ਉਤਰ ਜਾਓ ਤਾਂ ਕਿ ਅੰਕਲ ਜੀ ਨੂੰ ਥੋੜੀ ਰਾਹਤ ਮਿਲੇ। ਪਰ ਉਸ ਔਰਤ ਨੇ ਬੜੀ ਬੇਪਰਵਾਹੀ ਨਾਲ ਜਵਾਬ ਦਿੱਤਾ ਕਿ ਉਸ ਨੇ ਪੈਸੇ ਦਿੱਤੇ ਹਨ, ਇਸ ਲਈ ਉਹ ਬਾਈਕ ਤੋਂ ਨਹੀਂ ਉਤਰੇਗੀ ਅਤੇ ਬੈਠ ਕੇ ਹੀ ਜਾਵੇਗੀ। ਇਹ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ।

ਅੰਕਲ ਜੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਹ ਹੱਥ ਜੋੜ ਕੇ ਬੇਨਤੀ ਕਰਨ ਲੱਗ ਪਏ ਕਿ ਉਹ ਥੋੜ੍ਹਾ ਜਿਹਾ ਸਹਿਯੋਗ ਕਰ ਦੇਵੇ, ਪਰ ਔਰਤ ਦੇ ਮਨ ‘ਤੇ ਕੋਈ ਅਸਰ ਨਹੀਂ ਹੋਇਆ। ਉਹ ਆਪਣੇ ਫੈਸਲੇ ‘ਤੇ ਅੱਡੀ ਰਹੀ ਅਤੇ ਉਸਦੀ ਸੋਚ ਵਿੱਚ ਜ਼ਰਾ ਵੀ ਨਰਮੀ ਨਹੀਂ ਆਈ।

ਇਹ ਘਟਨਾ ਦੇਖ ਕੇ ਲੱਗਦਾ ਸੀ ਕਿ ਜਿਵੇਂ ਮਨੁੱਖਤਾ ਕਿਤੇ ਖੋ ਗਈ ਹੋਵੇ। ਪੈਸੇ ਦੇਣ ਨਾਲ ਕਿਸੇ ਨੂੰ ਖਰੀਦ ਨਹੀਂ ਲਿਆ ਜਾਂਦਾ, ਪਰ ਉਸ ਔਰਤ ਦੇ ਵਰਤਾਅ ਤੋਂ ਇਹੀ ਮਹਿਸੂਸ ਹੋ ਰਿਹਾ ਸੀ ਕਿ ਉਹ ਆਪਣੇ ਆਪ ਨੂੰ ਹੱਕਦਾਰ ਸਮਝ ਰਹੀ ਸੀ ਕਿ ਜੋ ਉਹ ਕਹੇਗੀ, ਉਹੀ ਹੋਵੇਗਾ। ਦੂਜੇ ਪਾਸੇ ਅੰਕਲ ਜੀ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਵੀ ਬੇਬਸ ਨਜ਼ਰ ਆ ਰਹੇ ਸਨ।

ਇਹ ਵੀ ਸੱਚ ਹੈ ਕਿ ਬਾਈਕ ਚਲਾਉਣ ਵਾਲੇ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਅਤੇ ਸਫਰ ਤੋਂ ਪਹਿਲਾਂ ਪੈਟਰੋਲ ਪੂਰਾ ਹੋਣਾ ਚਾਹੀਦਾ ਸੀ। ਪਰ ਜਦੋਂ ਹਾਲਾਤ ਖਰਾਬ ਹੋ ਜਾਣ, ਤਾਂ ਮਨੁੱਖਤਾ ਦੇ ਨਾਤੇ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ। ਜੇ ਔਰਤ ਚਾਹੁੰਦੀ ਤਾਂ ਉਹ ਕੁਝ ਦੂਰੀ ਪੈਦਲ ਤੁਰ ਕੇ ਅੰਕਲ ਜੀ ਦੀ ਮਦਦ ਕਰ ਸਕਦੀ ਸੀ, ਜਿਸ ਨਾਲ ਉਹਨਾਂ ਨੂੰ ਵੀ ਸਹੂਲਤ ਮਿਲਦੀ ਅਤੇ ਇਹ ਦ੍ਰਿਸ਼ ਇੰਨਾ ਦੁਖਦਾਈ ਨਾ ਬਣਦਾ।

ਸਾਨੂੰ ਸਿਖਾਉਂਦੀ ਹੈ ਕਿ ਪੈਸਾ ਸਭ ਕੁਝ ਨਹੀਂ ਹੁੰਦਾ। ਇੱਜ਼ਤ, ਸਮਝਦਾਰੀ ਅਤੇ ਦਇਆ ਵੀ ਉਨੀ ਹੀ ਜ਼ਰੂਰੀ ਹਨ। ਮਨੁੱਖਤਾ ਦਾ ਮਤਲਬ ਇਹੀ ਹੈ ਕਿ ਅਸੀਂ ਦੂਜਿਆਂ ਦੀ ਮਜਬੂਰੀ ਨੂੰ ਸਮਝੀਏ ਅਤੇ ਜਿੱਥੇ ਹੋ ਸਕੇ ਉਥੇ ਮਦਦ ਕਰੀਏ। ਵੈਸੇ ਤੁਹਾਡੇ ਅਨੁਸਾਰ ਇਸ ਸਥਿਤੀ ਵਿੱਚ ਸਭ ਤੋਂ ਵੱਡੀ ਗਲਤੀ ਕਿਸਦੀ ਸੀ ਔਰਤ ਦੀ ਜਾਂ ਅੰਕਲ ਜੀ ਦੀ? ਕਮੈਂਟ ਚ ਦੱਸਣਾ ਜਰੂਰ ਜੀ 🙏

ਗੈਸ ਸਿਲੰਡਰਾਂ ਨੇ ਸੰਸਦ ਤੋਂ ਸੜਕਾਂ, ਚੌਕਾਂ ਤੋਂ ਪਿੰਡਾਂ ਤੱਕ ਲੋਕ ਹਿਲਾ ਛੱਡੇ। ਏਜੰਸੀਆਂ ਮੂਹਰੇ ਕਤਾਰਾਂ ਇਉਂ ਦਿਸਦੀਆਂ, ਜਿਵੇਂ ਨੋਟਬੰਦੀ ਵੇਲ਼ੇ...
15/03/2026

ਗੈਸ ਸਿਲੰਡਰਾਂ ਨੇ ਸੰਸਦ ਤੋਂ ਸੜਕਾਂ, ਚੌਕਾਂ ਤੋਂ ਪਿੰਡਾਂ ਤੱਕ ਲੋਕ ਹਿਲਾ ਛੱਡੇ। ਏਜੰਸੀਆਂ ਮੂਹਰੇ ਕਤਾਰਾਂ ਇਉਂ ਦਿਸਦੀਆਂ, ਜਿਵੇਂ ਨੋਟਬੰਦੀ ਵੇਲ਼ੇ ਬੈਂਕਾਂ ਮੂਹਰੇ ਸੀ। ਅੱਜ ਲੁਧਿਆਣਾ ’ਚ ਮੋਟਰਸਾਈਕਲ ਸਵਾਰਾਂ ਨੇ ਸਿਲੰਡਰ ਲੁੱਟ ਲਏ। ਘਰੇਲੂ ਸਿਲੰਡਰ ਬਲੈਕ ’ਚ ਦੋ-ਦੋ ਹਜ਼ਾਰ ਤੱਕ ਤੇ ਕਮਰਸ਼ੀਅਲ ਚਾਰ ਹਜ਼ਾਰ ਤੱਕ ਮਿਲ ਰਿਹਾ।
ਯੂ.ਪੀ. ’ਚ ਪੁਲਸ ਦੀ ਨਿਗਰਾਨੀ ’ਚ ਸਿਲੰਡਰ ਮਿਲ ਰਹੇ। ਸਰਕਾਰ ਕਹਿੰਦੀ ਪਹਿਲਾਂ ਸਾਢੇ ਪੰਦਰਾਂ ਲੱਖ ਸਿਲੰਡਰ ਰੋਜ਼ਾਨਾ ਬੁਕ ਹੁੰਦੇ ਸੀ, ਹੁਣ ਸਾਢੇ ਪਝੱਤਰ ਲੱਖ ਹੋਣ ਲੱਗੇ ਨੇ। ਵਜ੍ਹਾ ਜਮ੍ਹਾਂਖੋਰੀ।
ਐਮਾਜੋਨ ’ਤੇ ਇੱਕੋ ਦਿਨ ’ਚ 1 ਲੱਖ 34 ਹਜ਼ਾਰ ਇੰਡਕਸ਼ਨ ਵਿਕ ਗਏ। ਪਹਿਲਾਂ ਮਹੀਨੇ ’ਚ 1 ਲੱਖ 80 ਹਜ਼ਾਰ ਵਿਕਦੇ ਸੀ। ਕੋਲ਼ਾ ਤੇ ਲੱਕੜ ਮਹਿੰਗੀ ਹੋ ਗਈ। ਹੋਟਲਾਂ, ਢਾਬਿਆਂ ਨੇ ਰੇਟ ਵਧਾ ਦਿੱਤੇ।
ਇਹ ਜੰਗ ਦਾ ਅਸਰ ਹੈ। ਜੰਗ ਸਿੱਧਾ ਬੰਬਾਂ, ਮਜੈਲਾਂ ਨਾਲ ਨਹੀਂ ਡਰਾਉਂਦੀ। ਰੋਜ਼ਮਰ੍ਹਾ ਦੀ ਵਰਤੋਂ ਵਾਲੀਆਂ ਚੀਜ਼ਾਂ ਦੀ ਕਿੱਲਤ ਤੇ ਮਹਿੰਗਾਈ ਨਾਲ ਵੀ ਹਮਲਾ ਕਰਦੀ ਹੈ।
ਜਦੋਂ ਇਹ ਬਿਆਨ ਆਵੇ, ‘ਸਾਡੇ ਕੋਲ ਗੈਸ, ਤੇਲ ਦੇ ਪੂਰੇ ਭੰਡਾਰ ਨੇ, ਚੀਜ਼ ਮਹਿੰਗੀ ਨਹੀਂ ਹੋਣ ਦਿਆਂਗੇ’ ਤਾਂ ਆਪ ਸੋਚਿਆ ਕਰੋ ਕਿ ਇਹ ਕਿਵੇਂ ਹੋ ਸਕਦਾ?
- ਸਵਰਨ ਸਿੰਘ ਟਹਿਣਾ

ਕਲਪਨਾ ਕਰੋ ਕਿ ਤੁਹਾਡਾ ਜਨਮ 1900 ਵਿੱਚ ਹੋਇਆ ਹੈ।ਜਦੋਂ ਤੁਸੀਂ 14 ਸਾਲ ਦੇ ਹੁੰਦੇ ਹੋ, ਪਹਿਲਾ ਵਿਸ਼ਵ ਯੁੱਧ ਸ਼ੁਰੂ ਹੁੰਦਾ ਹੈ,ਅਤੇ 18 ਸਾਲ ਦੀ ਉ...
14/03/2026

ਕਲਪਨਾ ਕਰੋ ਕਿ ਤੁਹਾਡਾ ਜਨਮ 1900 ਵਿੱਚ ਹੋਇਆ ਹੈ।
ਜਦੋਂ ਤੁਸੀਂ 14 ਸਾਲ ਦੇ ਹੁੰਦੇ ਹੋ, ਪਹਿਲਾ ਵਿਸ਼ਵ ਯੁੱਧ ਸ਼ੁਰੂ ਹੁੰਦਾ ਹੈ,
ਅਤੇ 18 ਸਾਲ ਦੀ ਉਮਰ ਦੇ ਹੁੰਦੇ-ਹੁੰਦੇ, ਇਹ ਖਤਮ ਹੁੰਦਾ ਹੈ —
ਇਸ ਵਿੱਚ 2 ਕਰੋੜ 20 ਲੱਖ ਲੋਕ ਮਾਰੇ ਜਾਂਦੇ ਹਨ।

ਇਸਦੇ ਤਰੁੰਤ ਬਾਅਦ, ਇੱਕ ਵਿਸ਼ਵਵਿਆਪੀ ਮਹਾਂਮਾਰੀ ਫੈਲਦੀ ਹੈ—
"ਸਪੈਨਿਸ਼ ਫਲੂ"
ਜੋ 5 ਕਰੋੜ ਲੋਕਾਂ ਦੀ ਜਾਨ ਲੈ ਲੈਂਦੀ ਹੈ।
ਤੁਸੀਂ ਕਿਸੇ ਤਰ੍ਹਾਂ ਬਚ ਜਾਂਦੇ ਹੋ।
ਤੁਸੀਂ ਹੁਣ 20 ਸਾਲ ਦੇ ਹੋ।

ਫਿਰ, 29 ਸਾਲ ਦੀ ਉਮਰ ਵਿੱਚ,
ਤੁਸੀਂ ਇੱਕ ਵਿਸ਼ਵਵਿਆਪੀ ਆਰਥਿਕ ਸੰਕਟ ਦਾ ਸਾਹਮਣਾ ਕਰਦੇ ਹੋ—
ਜੋ ਨਿਊਯਾਰਕ ਸਟਾਕ ਐਕਸਚੇਂਜ ਦੇ ਡਿੱਗਣ ਨਾਲ ਸ਼ੁਰੂ ਹੋਇਆ ਸੀ।
ਇਸ ਨਾਲ ਮਹਿੰਗਾਈ, ਬੇਰੁਜ਼ਗਾਰੀ ਅਤੇ ਭੁੱਖਮਰੀ ਫ਼ੈਲਦੀ ਹੈ।

33 ਸਾਲ ਦੀ ਉਮਰ ਵਿੱਚ ਨਾਜ਼ੀ ਸੱਤਾ ਵਿੱਚ ਆਉਂਦੇ ਹਨ।
ਜਦੋਂ ਤੁਸੀਂ 39 ਸਾਲ ਦੇ ਹੁੰਦੇ ਹੋ,
ਦੂਜਾ ਵਿਸ਼ਵ ਯੁੱਧ ਸ਼ੁਰੂ ਹੁੰਦਾ ਹੈ,
ਅਤੇ 45 ਸਾਲ ਦੀ ਉਮਰ ਤੱਕ ਆਉਂਦਿਆਂ-ਆਉਂਦਿਆਂ ਖਤਮ ਹੁੰਦਾ ਹੈ।
ਹੋਲੋਕਾਸਟ ਵਿੱਚ 60 ਲੱਖ ਯਹੂਦੀ ਮਾਰੇ ਜਾਂਦੇ ਹਨ।
ਕੁੱਲ ਮਿਲਾ ਕੇ, 6 ਕਰੋੜ ਤੋਂ ਵੱਧ ਮਨੁੱਖੀ ਜੀਵਨ ਖ਼ਤਮ ਹੋ ਜਾਂਦੇ ਹਨ।

ਜਦੋਂ ਤੁਸੀਂ 52 ਸਾਲ ਦੇ ਹੁੰਦੇ ਹੋ,
ਕੋਰੀਆਈ ਯੁੱਧ ਸ਼ੁਰੂ ਹੁੰਦਾ ਹੈ।

ਅਤੇ ਜਦੋਂ ਤੁਸੀਂ 64 ਸਾਲ ਦੇ ਹੁੰਦੇ ਹੋ,
ਵਿਅਤਨਾਮ ਯੁੱਧ ਸ਼ੁਰੂ ਹੁੰਦਾ ਹੈ,
ਜੋ ਕਿ 75 ਸਾਲ ਦੀ ਉਮਰ ਵਿੱਚ ਜਾ ਕੇ ਖਤਮ ਹੁੰਦਾ ਹੈ।

---

1985 ਵਿੱਚ ਪੈਦਾ ਹੋਇਆ ਇੱਕ ਮੁੰਡਾ ਸੋਚਦਾ ਹੈ ਕਿ ਉਸਦੇ ਦਾਦਾ-ਦਾਦੀ ਨੂੰ ਕੀ ਪਤਾ ਕਿ ਜ਼ਿੰਦਗੀ ਕਿੰਨੀ ਔਖੀ ਹੈ,
ਪਰ ਉਨ੍ਹਾਂ ਨੇ ਕਈ ਜੰਗਾਂ ਅਤੇ ਭਿਆਨਕ ਸੰਕਟ ਝੱਲੇ ਹਨ —
ਅਤੇ ਫਿਰ ਵੀ ਜਿਉਂਦੇ ਰਹੇ।

2000 ਵਿੱਚ ਜੰਮਿਆ ਇੱਕ ਮੁੰਡਾ, ਜੋ ਹੁਣ 25 ਸਾਲਾਂ ਦਾ ਹੈ,
ਇਹ ਸੋਚ ਕੇ ਪਰੇਸ਼ਾਨ ਹੋ ਜਾਂਦਾ ਹੈ ਕਿ ਦੁਨੀਆ ਖਤਮ ਹੋ ਰਹੀ ਹੈ ਜਦੋਂ ਉਸਦਾ ਐਮਾਜੌਨ ਪਾਰਸਲ ਤਿੰਨ ਦਿਨਾਂ ਤੋਂ ਵੱਧ ਦੇਰੀ ਨਾਲ ਪਹੁੰਚਦਾ ਹੈ
ਜਾਂ ਉਸਦੀ ਫੇਸਬੁੱਕ ਜਾਂ ਇੰਸਟਾਗ੍ਰਾਮ ਫੋਟੋ ਨੂੰ "ਲਾਈਕਸ" ਨਹੀਂ ਮਿਲਦੇ।
---

2025 ਵਿੱਚ, ਸਾਡੇ ਵਿੱਚੋਂ ਜ਼ਿਆਦਾਤਰ ਲੋਕ ਆਰਾਮ ਨਾਲ ਰਹਿ ਰਹੇ ਹਨ।
ਸਾਡੇ ਕੋਲ ਘਰ ਬੈਠਿਆਂ ਮਨੋਰੰਜਨ ਦੇ ਕਈ ਸਾਧਨ ਹਨ।
ਅਕਸਰ ਸਾਡੇ ਕੋਲ ਲੋੜ ਤੋਂ ਵੱਧ ਚੀਜ਼ਾਂ ਹੁੰਦੀਆਂ ਹਨ।
ਫਿਰ ਵੀ ਲੋਕ ਹਰ ਗੱਲ ‘ਤੇ ਸ਼ਿਕਾਇਤ ਕਰਦੇ ਰਹਿੰਦੇ ਹਨ।

ਜਦੋਂ ਕਿ ਉਨ੍ਹਾਂ ਕੋਲ—
ਬਿਜਲੀ ਹੈ, ਫ਼ੋਨ ਹੈ, ਭੋਜਨ ਹੈ, ਗਰਮ ਪਾਣੀ ਹੈ, ਅਤੇ ਸਿਰਾਂ ਉੱਤੇ ਛੱਤ ਹੈ।
ਇਹ ਸਭ ਚੀਜ਼ਾਂ ਪਹਿਲੇ ਲੋਕਾਂ ਕੋਲ਼ ਉਪਲਬਧ ਨਹੀਂ ਸਨ।
ਫਿਰ ਵੀ—
ਮਨੁੱਖਤਾ ਨੇ ਇਸ ਤੋਂ ਕਿਤੇ ਜ਼ਿਆਦਾ ਭਿਆਨਕ ਹਾਲਾਤਾਂ ਦਾ ਸਾਹਮਣਾ ਕੀਤਾ ਹੈ—
ਅਤੇ ਕਦੇ ਜਿਊਣ ਦੀ ਖੁਸ਼ੀ ਨਹੀਂ ਗੁਆਈ।

ਸ਼ਾਇਦ ਹੁਣ ਸਮਾਂ ਹੈ—
ਥੋੜ੍ਹਾ ਘੱਟ ਸੁਆਰਥੀ ਬਣਨ ਦਾ,
ਸ਼ਿਕਾਇਤਾਂ ਬੰਦ ਕਰਨ ਦਾ,
ਅਤੇ ਰੋਣਾ-ਧੋਣਾ ਬੰਦ ਕਰਨ ਦਾ।

(ਇੱਕ ਹਿੰਦੀ ਸੋਸ਼ਲ ਮੀਡੀਆ ਪੋਸਟ ਦਾ ਧੰਨਵਾਦ ਸਹਿਤ ਪੰਜਾਬੀ ਅਨੁਵਾਦ : ਮੀਤ ਅਨਮੋਲ)

08/03/2026

Uk07 Rider Last Ride Live

ਜੇ ਇਹ ਆਦਮੀ ਇੱਕ ਵਾਰ ਕਹਿ ਦੇਵੇ ਕਿ ਤੁਹਾਡੀ ਜੰਗ ਦਾ ਧੂੰਆਂ ਸਾਡੇ ਦੇਸ਼ ਤੱਕ ਪਹੁੰਚ ਰਿਹਾ ਹੈ ਅਤੇ ਇੱਥੇ ਪੰਛੀਆਂ ਨੂੰ ਮਾਰ ਰਿਹਾ ਹੈ...ਮੇਰਾ ਵਿ...
07/03/2026

ਜੇ ਇਹ ਆਦਮੀ ਇੱਕ ਵਾਰ ਕਹਿ ਦੇਵੇ ਕਿ ਤੁਹਾਡੀ ਜੰਗ ਦਾ ਧੂੰਆਂ ਸਾਡੇ ਦੇਸ਼ ਤੱਕ ਪਹੁੰਚ ਰਿਹਾ ਹੈ ਅਤੇ ਇੱਥੇ ਪੰਛੀਆਂ ਨੂੰ ਮਾਰ ਰਿਹਾ ਹੈ...
ਮੇਰਾ ਵਿਸ਼ਵਾਸ ਕਰੋ, ਉਸੇ ਸਮੇਂ ਬੰਦੂਕਾਂ ਚੁੱਪ ਹੋ ਜਾਣਗੀਆਂ, ਅਤੇ ਅਸਲ ਜੰਗ ਜੰਗ ਦੇ ਮੈਦਾਨ ਤੋਂ ਵਟਸਐਪ ਅਤੇ ਫੇਸਬੁੱਕ ਵੱਲ ਵਧ ਜਾਵੇਗੀ।

ਫਿਰ ਕੋਈ ਮਿਜ਼ਾਈਲਾਂ ਨਹੀਂ ਹੋਣਗੀਆਂ, ਸਿਰਫ਼ ਟਵੀਟ ਹੋਣਗੇ...

ਤੋਪਾਂ ਹੁਣ ਗਰਜਣਗੀਆਂ ਨਹੀਂ, ਪਰ ਟੀਵੀ ਬਹਿਸਾਂ ਗਰਜਣਗੀਆਂ।

ਹਰ ਦੇਸ਼ ਤੁਰੰਤ ਸਪੱਸ਼ਟੀਕਰਨ ਜਾਰੀ ਕਰੇਗਾ—
“ਅਸੀਂ ਵਾਤਾਵਰਣ ਦੇ ਵਿਰੁੱਧ ਨਹੀਂ ਹਾਂ… ਅਸੀਂ ਕੁਦਰਤ ਬਾਰੇ ਬਰਾਬਰ ਚਿੰਤਤ ਹਾਂ… ਪੰਛੀਆਂ ਦੀ ਸੁਰੱਖਿਆ ਸਾਡੀ ਤਰਜੀਹ ਹੈ…” 😄
ਇਸ ਤੋਂ ਬਾਅਦ, ਵੱਡੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ, ਬਿਆਨ ਜਾਰੀ ਕੀਤੇ ਜਾਣਗੇ, ਅਤੇ ਯੁੱਧ ਦੀ ਬਜਾਏ, ਸ਼ਬਦਾਂ ਦੀ ਜੰਗ ਸ਼ੁਰੂ ਹੋ ਜਾਵੇਗੀ।

ਇਸ ਆਦਮੀ ਦਾ ਇੰਨਾ ਪ੍ਰਭਾਵ ਅਤੇ ਇੰਨਾ ਡਰ ਹੈ ਕਿ
ਲੋਕ ਟਰਿੱਗਰ ਖਿੱਚਣ ਤੋਂ ਪਹਿਲਾਂ ਸੋਚਣਗੇ—
“ਕੀ ਹੋਇਆ ਜੇ ਉਹ ਉਨ੍ਹਾਂ ਦੀ ਨਜ਼ਰ ਫੜ ਲੈਂਦਾ ਹੈ, ਤਾਂ ਚੀਜ਼ਾਂ ਉਲਟ ਸਕਦੀਆਂ ਹਨ!”
ਇਸ ਲਈ ਅਸਲ ਲੜਾਈ ਜ਼ਮੀਨ 'ਤੇ ਘੱਟ ਅਤੇ ਸੋਸ਼ਲ ਮੀਡੀਆ 'ਤੇ ਜ਼ਿਆਦਾ ਹੁੰਦੀ ਹੈ।

ਇੱਕ ਬਿਆਨ… ਅਤੇ ਦੁਨੀਆ ਦੀਆਂ ਬਹਿਸਾਂ ਸ਼ੁਰੂ ਹੁੰਦੀਆਂ ਹਨ।

ਇਸ ਬੰਦੇ ਕੋਲ ਅਜਿਹਾ ਕਰਿਸ਼ਮਾ ਹੈ ਕਿ ਬੰਦੂਕਾਂ ਚੁੱਪ ਹੋ ਜਾਂਦੀਆਂ ਹਨ ਅਤੇ ਇੰਟਰਨੈੱਟ ਗਰਮ ਹੋ ਜਾਂਦਾ ਹੈ। 😂

03/02/2026

ਜੇ ਸਹਿਮਤ ਹੋ ਤਾਂ ਸੇਅਰ ਕਰ
Sangruriye PB-13

ਦੱਸਣ ਵਾਲੇ ਮੁਤਾਬਿਕ ਵੀਹ-ਪੰਝੀ ਸਾਲ ਪੂਰਾਣੀ ਗੱਲ ਹੈ.....ਦੁਆਬ ਇਲਾਕੇ ਦੀ ਕਾਲਜ ਪੜ੍ਹਦੀ ਇੱਕ ਖੂਬਸੂਰਤ ਮੁਟਿਆਰ ਦਾ ਰਿਸ਼ਤਾ ਯੂਰਪ ਦੇ ਆਸਟਰੀਆ ਨਾ...
25/01/2026

ਦੱਸਣ ਵਾਲੇ ਮੁਤਾਬਿਕ ਵੀਹ-ਪੰਝੀ ਸਾਲ ਪੂਰਾਣੀ ਗੱਲ ਹੈ.....

ਦੁਆਬ ਇਲਾਕੇ ਦੀ ਕਾਲਜ ਪੜ੍ਹਦੀ ਇੱਕ ਖੂਬਸੂਰਤ ਮੁਟਿਆਰ ਦਾ ਰਿਸ਼ਤਾ ਯੂਰਪ ਦੇ ਆਸਟਰੀਆ ਨਾਂਮੀ ਮੁਲਖ ਵਿਚ ਹੋ ਗਿਆ !

ਉਸਦੇ ਹੋਣ ਵਾਲੇ ਸੁਪਨਿਆਂ ਦੇ ਸ਼ਹਿਜ਼ਾਦੇ ਦੀ ਇੱਕ ਰੇਸਟੌਰੈਂਟ ਵਿਚ ਕਿਸੇ ਆਪਣੇ ਦੇਸੀ ਨਾਲ ਹੀ ਅਧੋ-ਅੱਧ ਦੀ ਭਾਈਵਾਲੀ ਸੀ !

ਵਿਆਹ ਮਗਰੋਂ ਜਦੋਂ ਜਹਾਜੇ ਚੜ ਪਹਿਲੀ ਵਾਰ ਏਅਰਪੋਰਟ ਤੇ ਉੱਤਰੀ ਤਾਂ ਅੱਗੋਂ ਲੈਣ ਆਏ ਘਰਵਾਲੇ ਦੇ ਨਾਲ ਖਲੋਤੇ ਭਾਈਵਾਲ ਦੀਆਂ ਨਜਰਾਂ ਉਸਦੀ ਖੂਬਸੂਰਤੀ ਤੇ ਹੁਸਨ ਦੇਖ ਅੱਡੀਆਂ ਦੀਆਂ ਅੱਡੀਆਂ ਹੀ ਰਹਿ ਗਈਆਂ !

ਮਨ ਵਿਚ ਖੋਟਾਂ ਦੀ ਸੁਨਾਮੀ ਆ ਗਈ ਤੇ ਅਗਲਾ ਰਾਤਾਂ ਦੀ ਨੀਂਦ ਤੇ ਦਿਨ ਦਾ ਚੈਨ ਗੁਆ ਇੱਕ ਪਾਸੜ ਖਿੱਚ ਦਾ ਬੁਰੀ ਤਰਾਂ ਭੰਨਿਆਂ ਹੋਇਆ ਇਤਬਾਰ ਵਾਲੀ ਚਾਦਰ ਦੀ ਬੁੱਕਲ ਮਾਰੀ ਦਿਨ-ਰਾਤ ਮਨੋਰਥ ਪੂਰਤੀ ਦੀਆਂ ਗੋਂਦਾ ਗੁੰਦਣ ਲੱਗਾ! ਉਸਨੇ ਆਨੇ ਬਹਾਨੇ ਭਾਈਵਾਲ ਦੇ ਘਰ ਦਾ ਫੇਰਾ ਤੋਰਾ ਵਧਾ ਦਿੱਤਾ ਤੇ ਰੋਜ ਸ਼ਾਮ ਰੇਸਟੌਰੈਂਟ ਜਲਦੀ ਬੰਦ ਹੋਣ ਲੱਗਾ!

ਨਵੀਂ ਵਿਆਹੀ ਦੇ ਵੇਹੜੇ ਵਿਚ ਬੋਤਲਾਂ ਦੇ ਡੱਟ ਖੁੱਲਣ ਲੱਗ ਪਏ ! ਭਾਈਵਾਲੀ ਦੀ ਚਾਦਰ ਹੇਠ ਸੈਨਤਾਂ,ਇਸ਼ਾਰੇ ਹਾਸਾ-ਮਖੌਲ ਅਤੇ ਹੋਰ ਵੀ ਬਹੁਤ ਕੁਝ ਵਾਪਰਨ ਲੱਗਾ!

ਇੱਕ ਦੋ ਪੈਗ ਮਗਰੋਂ ਨਾਲਦਾ ਤਾਂ ਨਸ਼ੇ ਦੇ ਲੋਰ ਵਿਚ ਡੁੱਬ ਕਿਸੇ ਹੋਰ ਹੀ ਜਹਾਨ ਪਹੁੰਚ ਜਾਂਦਾ ਪਰ ਮਨ ਵਿਚ ਕੋਈ ਹੋਰ ਹੀ ਸੱਧਰ ਪਾਲੀ ਬੈਠੇ ਭਾਈਵਾਲ ਦੀਆਂ ਨਜਰਾਂ ਕਿਸੇ ਲਾਲਚ ਵੱਸ ਉਸਦੇ ਵਜੂਦ ਦਾ ਪਿੱਛਾ ਕਰਦਿਆਂ ਰਹਿੰਦੀਆਂ ! ਪਰ ਚੰਗੇ ਘਰੋਂ ਆਈ ਤੇ ਅਸੂਲਾਂ ਦੀ ਪੱਕੀ ਪੀਠੀ ਨੇ ਅਗਲੇ ਨੂੰ ਕਦੀ ਵੀ ਆਪੇ ਖਿੱਚੀ ਮਰਿਆਦਾ ਵਾਲੀ ਲਸ਼ਮਣ ਰੇਖਾ ਨਾ ਟੱਪਣ ਦਿਤੀ !

ਨਾਲੋਂ ਨਾਲ ਉਹ ਆਪਣੇ ਸਿਰ ਦੇ ਸਾਈਂ ਨੂੰ ਅਕਸਰ ਹੀ ਇਸ ਬਾਰੇ ਹਿੰਟ ਦਿੰਦੀ ਹੋਈ ਸੁਚੇਤ ਵੀ ਕਰਦੀ ਰਹਿੰਦੀ !

ਪਰ ਅਗਲਾ ਹਮੇਸ਼ਾ ਹੀ ਇਹ ਆਖ ਪੱਲਾ ਝਾੜ ਦਿਆ ਕਰਦਾ ਕੇ ਇਹ ਪੰਜਾਬ ਨਹੀਂ ਸਗੋਂ ਯੂਰੋਪ ਦੇ ਇੱਕ ਬਹੁਤ ਹੀ ਵਿਕਸਿਤ ਦੇਸ਼ ਦਾ ਅਗਾਂਹ ਵਧੂ ਸ਼ਹਿਰ ਹੈ ਤੇ ਇਥੇ ਇਸ ਤਰਾਂ ਦੀ ਮਾੜੀ ਮੋਟੀ ਊਚ-ਨੀਚ ਆਈ ਗਈ ਕਰ ਦੇਣ ਵਿਚ ਹੀ ਸਮਝਦਾਰੀ ਹੈ !

ਅਖੀਰ ਮਸਲਾ ਸੌ ਹੱਥ ਰੱਸਾ ਸਿਰੇ ਤੇ ਗੰਢ ਵਾਲੀ ਪੁਜੀਸ਼ਨ ਤੱਕ ਜਾ ਅੱਪੜਿਆ ਤੇ ਅਗਲੇ ਨੇ ਇੱਕ ਦਿਨ ਟੇਬਲ ਤੇ ਰੱਖੀ ਬੋਤਲ ਚੋਂ ਪੈਗ ਪਾਉਂਦਿਆਂ ਸਿੱਧੀ ਗੱਲ ਹੀ ਖੋਲ ਦਿੱਤੀ !

ਆਖਣ ਲੱਗਾ ਕੇ "ਜਾਹ ਮਿੱਤਰਾ ਅੱਜ ਤੋਂ ਮੈਂ ਆਪਣੇ ਹਿੱਸੇ ਚੋਂ ਪੰਝੀ ਪੈਸੇ ਵਾਲੀ ਭਾਈਵਾਲੀ ਤੇਰੇ ਖਾਤਿਰ ਛੱਡੀ..ਪਰ ਇਸ ਬਦਲੇ ਤੈਨੂੰ ਮੇਰੀ ਇੱਕ ਸ਼ਰਤ ਮਨਜੂਰ ਕਰਨੀ ਪੈਣੀ ਏ..ਤੇ ਨਾਲ ਹੀ ਆਪਣਾ ਮਨਸੂਬਾ ਜਾਹਿਰ ਕਰ ਦਿੱਤਾ!

ਰਿਸ਼ਤਿਆਂ ਨੂੰ ਹਮੇਸ਼ਾਂ ਹੀ ਨਫ਼ੇ ਨੁਕਸਾਨ ਵਾਲੀ ਤੱਕੜੀ ਵਿਚ ਤੋਲਣ ਦਾ ਆਦੀ ਉਹ ਓਸੇ ਵੇਲੇ ਗਿਣਤੀਆਂ ਮਿਣਤੀਆਂ ਵਿਚ ਪੈ ਗਿਆ ਤੇ ਜਦੋਂ ਮੋਟਾ ਜਿਹਾ ਅੰਦਾਜਾ ਲਾਇਆ ਤਾਂ ਗੱਲ ਓਹਨਾ ਦਿਨਾਂ ਦੇ ਹਿਸਾਬ ਮੁਤਾਬਿਕ ਲੱਖਾਂ ਕਰੋੜਾਂ ਤਕ ਜਾ ਅਪੜੀ ਤੇ ਉਹ ਅੱਖੀਂ ਦੇਖ ਮੱਖੀ ਨਿਗਲਣ ਨੂੰ ਵੀ ਰਾਜੀ ਹੋ ਗਿਆ!

ਓਸੇ ਰਾਤ ਮੁਨਾਫ਼ੇ ਵਾਲੀ ਐਨਕ ਲਾ ਸੁਪਨਿਆਂ ਵਾਲੇ ਸੱਥਰ ਤੇ ਪਏ ਹੋਏ ਨੇ ਨਾਲਦੀ ਦਾ ਹੱਥ ਆਪਣੇ ਹੱਥਾਂ ਵਿਚ ਲੈਂਦੇ ਹੋਏ ਸਹਿੰਦੇ ਸਹਿੰਦੇ ਲਹਿਜੇ ਵਿਚ ਭਾਈਵਾਲ ਵੱਲੋਂ ਮਿਲੀ ਆਫਰ ਦੀਆਂ ਪਰਤਾਂ ਖੋਲ੍ਹਣੀਆਂ ਸ਼ੁਰੂ ਕਰ ਦਿੱਤੀਆਂ !

ਅਗਲੀ ਸਾਰੀ ਗੱਲ ਮੁੱਕਣ ਤੋਂ ਪਹਿਲਾਂ ਹੀ ਪੂਰੀ ਕਹਾਣੀ ਭਾਂਪ ਗਈ ਤੇ ਨਾਲਦੇ ਨੂੰ ਲਾਹਨਤਾਂ ਪਾਉਂਦੀ ਹੋਈ ਨੇ ਓਥੇ ਹੀ ਦੋ-ਟੁੱਕ ਨਾਂਹ ਕਰ ਦਿੱਤੀ ਅਤੇ ਆਪਣਾ ਫੈਸਲਾ ਸੁਣਾ ਦਿੱਤਾ !

ਪਰ ਅਗਲਾ ਹੁਣ ਤੱਕ ਕਰੋੜਾਂ ਵਾਲੀ ਪੰਡ ਚੁੱਕੀ ਏਡੀ ਦੂਰ ਜਾ ਚੁੱਕਿਆ ਸੀ ਕੇ ਵਾਪਿਸ ਮੁੜਨਾ ਮੁਸ਼ਕਿਲ ਸੀ !

ਅਖੀਰ ਆਪਣੀ ਗੱਲ ਮਨਵਾਉਣ ਲਈ ਸਖਤੀ ਤੇ ਡਰਾਉਣ ਧਮਕਾਉਣ ਵਾਲਾ ਰਾਹ ਅਖਤਿਆਰ ਕਰ ਲਿਆ !

ਏਨੇਂ ਨੂੰ ਡਾਕਟਰੀ ਰਿਪੋਰਟਾਂ ਨੇ ਵੀ ਇਹ ਗੱਲ ਕਨਫਰਮ ਕਰ ਦਿੱਤੀ ਕੇ ਛੇਤੀ ਹੀ ਵੇਹੜੇ ਵਿਚ ਤੀਜੇ ਜੀਅ ਦੀਆਂ ਕਿਲਕਾਰੀਆਂ ਵੱਜਣ ਵਾਲੀਆਂ ਨੇ !

ਅਗਲੀ ਨੇ ਰਿਸ਼ਤੇ ਨੂੰ ਬਚਾਉਣ ਖਾਤਿਰ ਬਥੇਰਾ ਜ਼ੋਰ ਲਾਇਆ,ਸਮਝਾਇਆ.ਬੁਝਾਇਆ ਅਤੇ ਆਉਣ ਵਾਲੇ ਜੀ ਦੇ ਵਾਸਤੇ ਵੀ ਪਾਏ ਪਰ ਬੰਦੇ ਦੀ ਮੱਤ ਤੇ ਪੈਸੇ ਵਾਲਾ ਪਿਆ ਪਰਦਾ ਕਿਥੇ ਹੱਟਦਾ ਛੇਤੀ ਕੀਤਿਆਂ!

ਅਖੀਰ ਗੱਲ ਤਲਾਕ ਵਾਲੇ ਅੰਨ੍ਹੇ ਖੂਹ ਵਿਚ ਜਾ ਡਿੱਗੀ ਤੇ ਪੈਸੇ ਅਤੇ ਵਾਸਨਾ ਦੇ ਚਕ੍ਰਵਿਯੂ ਨੇ ਐਸੀ ਖੇਡ ਰਚਾਈ ਕੇ ਅਗਲੀ ਦੇ ਹੱਸਦੇ ਵੱਸਦੇ ਸੁਪਨਿਆਂ ਦਾ ਮਹਿਲ ਸਾੜ ਕੇ ਸੁਆਹ ਕਰ ਦਿੱਤਾ!

ਏਧਰ ਕੁੜੀ ਦੇ ਘਰਦਿਆਂ ਨੂੰ ਰਿਸ਼ਤੇਦਾਰੀ ਅਤੇ ਸਾਕ ਬਰਾਦਰੀ ਵਿਚੋਂ ਮੰਗੀਆਂ-ਅਣਮੰਗੀਆਂ ਸਲਾਹਾਂ ਮਿਲਣ ਲਗੀਆਂ ਕੇ ਢਿੱਡ ਵਿਚ ਪਲਦੇ ਹੋਏ ਆਉਣ ਵਾਲੇ ਜੀਅ ਦੀ ਹੋਂਦ ਮਿਟਾਏ ਬਗੈਰ ਚੰਗੀ ਥਾਵੇਂ ਦੂਜਾ ਵਿਆਹ ਕਰਨਾ ਸ਼ਾਇਦ ਸੰਭਵ ਨਾ ਹੋਵੇ!

ਪਰ ਹਾਲਾਤਾਂ ਦੀਆਂ ਠੋਕਰਾਂ ਖਾ ਖਾ ਪੱਥਰ ਹੋਈ ਨੇ ਸਾਫ ਸਾਫ ਆਖ ਦਿੱਤਾ ਕੇ...ਨਾ ਤੇ ਅਬੋਰਸ਼ਨ ਹੋਊ ਤੇ ਨਾ ਹੀ ਦੂਜਾ ਵਿਆਹ...ਤੇ ਰਹੀ ਗੱਲ ਨਵੇਂ ਆਉਣ ਵਾਲੇ ਦੇ ਪਾਲਣ ਪੋਸ਼ਣ ਤੇ ਹੋਣ ਵਾਲੇ ਖਰਚੇ ਦੀ....ਉਹ ਇਹ ਸਭ ਕੁਝ ਆਪਣੀ ਦਸਾਂ ਨਹੁੰਆਂ ਦੀ ਕਿਰਤ ਵਿਚੋਂ ਖੁਦ ਹੀ ਚੁੱਕੂਗੀ !

ਮੁੱਕਦੀ ਗੱਲ ਅਗਲੀ ਨੇ ਵੱਡਾ ਫੈਸਲਾ ਲੈ ਪਹਾੜ ਜਿਡੀ ਦੁਨੀਆ ਨਾਲ ਮੱਥਾ ਲਾ ਲਿਆ...ਸਾਰੀ ਲੋਕਾਈ ਇੱਕ ਪਾਸੇ ਹੋ ਗਈ ਤੇ ਉਹ ਕੱਲੀ-ਕਾਰੀ ਇੱਕ ਪਾਸੇ !

ਅਖੀਰ ਨਿੱਕੇ ਜਿਹੇ ਪੁੱਤਰ ਨੂੰ ਜਨਮ ਦਿੱਤਾ ..ਮੁੜ ਉਸਦਾ ਪਾਲਣ ਪੋਸ਼ਣ ਵੀ ਆਪ ਹੀ ਕੀਤਾ..ਪੜਾਇਆ ਲਿਖਾਇਆ ਤੇ ਫੇਰ ਉਸਨੂੰ ਚੰਗੀ ਜਿੰਦਗੀ ਜਿਊਣ ਦੇ ਵਲ-ਸ਼ਲ ਵੀ ਚੰਗੀ ਤਰਾਂ ਸਮਝਾਏ .ਤੇ ਜਦੋਂ ਉਹ ਜਿੰਦਗੀ ਦੀਆਂ ਤਲਖ਼ ਹਕੀਕਤਾਂ ਸਮਝਣ ਦੇ ਕਾਬਿਲ ਹੋ ਗਿਆ ਤਾਂ ਉਸਨੂੰ ਆਪਣੇ ਨਾਲ ਵਾਪਰੇ ਤਲਾਕ ਵਾਲੇ ਹਾਦਸੇ ਦੀ ਅਸਲ ਵਜਾ ਵੀ ਚੰਗੀ ਤਰਾਂ ਸਮਝਾਈ !

ਇੱਕ ਕਾਮਯਾਬ ਜਿੰਦਗੀ ਜਿਉਂਦੀ ਹੋਈ ਨੂੰ ਅੱਜ ਵੀ ਆਪਣੇ ਨਾਲ ਹੋਏ ਇਸ ਧੱਕੇ ਦੀ ਕਹਾਣੀ ਕਿਸੇ ਨੂੰ ਦੱਸਣ ਵਿਚ ਨਾ ਤਾਂ ਭੋਰਾ ਜਿੰਨੀ ਹਿਚਕਿਚਾਹਟ ਹੁੰਦੀ ਏ ਤੇ ਨਾ ਹੀ ਕੋਈ ਸ਼ਰਮ ! ਅਗਲੀ ਸਿਰ ਚੁੱਕ ਕੇ ਵਿਚਰਦੀ ਹੈ ਤੇ ਕਿਸੇ ਵੇਲੇ ਪੈਸੇ ਦੀਆਂ ਗਿਣਤੀਆਂ ਮਿਣਤੀਆਂ ਵਿਚ ਗਰਕ ਹੋਏ ਨਾਲਦੇ ਦੀ ਉਸਨੂੰ ਨਾ ਤੇ ਅੱਜ ਕੋਈ ਖਬਰ ਹੀ ਹੈ ਤੇ ਨਾ ਹੀ ਕੋਈ ਪ੍ਰਵਾਹ !

ਸੋ ਦੋਸਤੋ ਇਸ ਹਰ ਪਾਸੇ ਫੈਲ ਚੁਕੇ ਵਿਉਪਾਰਕ ਤਾਣੇ ਬਾਣੇ ਵਾਲੇ ਮਾਹੌਲ ਵਿਚ ਅਜੇ ਵੀ ਕੁਝ "ਹੀਰੇ" ਐਸੇ ਨੇ ਜਿੰਨਾ ਦਾ ਮੁੱਲ ਪਾਉਣਾ ਅਮੀਰ ਤੋਂ ਅਮੀਰ ਇਨਸਾਨ ਦੇ ਵੀ ਵੱਸ ਵਿਚ ਨਹੀਂ ਹੋਇਆ !
(As explained by someone)

#ਧੀਆਂ 🌸

ਪਤੰਗਬਾਜ਼ੀ ਇੱਕ ਖੂਬਸੂਰਤ ਕਲਾ ਹੈ, ਇਸਨੂੰ ਚਾਈਨਾ ਡੋਰ ਨਾਲ ਹਥਿਆਰ ਨਾ ਬਣਾਓਜਿੱਥੇ ਪੁਰਾਣੇ ਸਮੇਂ ਵਿੱਚ ਪਤੰਗਬਾਜ਼ੀ ਇੱਕ ਸਿਹਤਮੰਦ ਅਤੇ ਰਚਨਾਤਮਕ ...
25/01/2026

ਪਤੰਗਬਾਜ਼ੀ ਇੱਕ ਖੂਬਸੂਰਤ ਕਲਾ ਹੈ, ਇਸਨੂੰ ਚਾਈਨਾ ਡੋਰ ਨਾਲ ਹਥਿਆਰ ਨਾ ਬਣਾਓ
ਜਿੱਥੇ ਪੁਰਾਣੇ ਸਮੇਂ ਵਿੱਚ ਪਤੰਗਬਾਜ਼ੀ ਇੱਕ ਸਿਹਤਮੰਦ ਅਤੇ ਰਚਨਾਤਮਕ ਖੇਡ ਸੀ, ਉੱਥੇ ਹੀ ਅੱਜ ਦੇ ਸਮੇਂ ਵਿੱਚ ਕੁਝ ਗਲਤ ਤਰੀਕਿਆਂ ਅਤੇ ਖਤਰਨਾਕ ਸਮੱਗਰੀ ਦੀ ਵਰਤੋਂ ਕਾਰਨ ਇਹ ਖੇਡ ਜਾਨਲੇਵਾ ਬਣਦੀ ਜਾ ਰਹੀ ਹੈ।
ਪੁਰਾਣੇ ਸਮਿਆਂ ਵਿੱਚ ਪਿੰਡਾਂ ਵਿੱਚ ਪਤੰਗਬਾਜ਼ੀ ਅੱਜ ਦੇ ਵਾਂਗ ਸਿਰਫ਼ ਬਾਜ਼ਾਰੂ ਸਮਾਨ 'ਤੇ ਨਿਰਭਰ ਨਹੀਂ ਸੀ। ਉਦੋਂ ਬੱਚੇ ਆਪਣੀ ਮਿਹਨਤ ਅਤੇ ਜੁਗਾੜ ਨਾਲ ਪਤੰਗਾਂ ਤਿਆਰ ਕਰਦੇ ਸਨ, ਜਿਸ ਵਿੱਚ ਇੱਕ ਵੱਖਰਾ ਹੀ ਆਨੰਦ ਹੁੰਦਾ ਸੀ।
​ਪੁਰਾਣੇ ਸਮੇਂ ਦੇ ਪਿੰਡਾਂ ਵਿੱਚ ਪਤੰਗ ਬਣਾਉਣ ਅਤੇ ਚੜ੍ਹਾਉਣ ਦਾ ਜਨੂੰਨ ਅਲੱਗ ਹੀ ਹੁੰਦਾ ਸੀ ਅਕਸਰ ਪੁਰਾਣੇ ਲਿਫਾਫੇ ਹੀ ਵਰਤੇ ਜਾਂਦੇ ਸਨ। ਮਾਵਾਂ ਦੇ ਸੂਟਾਂ ਵਾਲੇ ਲਿਫਾਫੇ ਅਡਵਾਂਸ ਚ ਸੰਭਾਲ ਰੱਖ ਲਏ ਜਾਂਦੇ ਸਨ ਕਈ ਵਾਰ ਰੰਗੀਨ ਪਤੰਗ ਬਣਾਉਣ ਲਈ 'ਗੁੱਡੀ ਕਾਗਜ਼' ਮੰਗਵਾਇਆ ਜਾਂਦਾ ਸੀ।

​ਕਾਨੇ ਦੀਆਂ ਤੀਲਾਂ: ਪਤੰਗ ਦਾ ਢਾਂਚਾ ਬਣਾਉਣ ਲਈ ਸਰਕੰਡੇ (ਕਾਨੇ) ਦੀਆਂ ਬਰੀਕ ਤੀਲਾਂ ਵਰਤੀਆਂ ਜਾਂਦੀਆਂ ਸਨ। ਇੱਕ ਸਿੱਧੀ ਤੀਲ (ਠੱਡਾ) ਅਤੇ ਇੱਕ ਗੋਲ ਮੁੜੀ ਹੋਈ ਤੀਲ (ਕਮਾਣ) ਲਗਾਈ ਜਾਂਦੀ ਸੀ।

​ਪੂੰਛ: ਪਤੰਗ ਨੂੰ ਹਵਾ ਵਿੱਚ ਸੰਤੁਲਿਤ ਰੱਖਣ ਲਈ ਕਾਗਜ਼ ਦੀਆਂ ਲੰਬੀਆਂ ਪੱਟੀਆਂ ਜਾਂ ਤਿਕੋਣੀ ਪੂੰਛ ਲਗਾਈ ਜਾਂਦੀ ਸੀ।

ਡੋਰ ਅਤੇ ਚਰਖੜੀ
* ਸੂਤੀ ਧਾਗਾ: ਉਦੋਂ 'ਚਾਈਨਾ ਡੋਰ' ਦਾ ਨਾਮੋ-ਨਿਸ਼ਾਨ ਨਹੀਂ ਸੀ। ਸਧਾਰਨ ਸੂਤੀ ਰੀਲ ਜਾਂ 'ਭੀਮ ਸੇਨ' ਵਰਗੀ ਮਜ਼ਬੂਤ ਡੋਰ ਵਰਤੀ ਜਾਂਦੀ ਸੀ।

* ਮਾਂਝਾ ਲਾਉਣਾ: ਡੋਰ ਨੂੰ ਪੱਕਾ ਕਰਨ ਲਈ ਬੱਚੇ ਖੁਦ 'ਮਾਂਝਾ' ਤਿਆਰ ਕਰਦੇ ਸਨ। ਕੱਚ ਦੇ ਟੁਕੜਿਆਂ ਨੂੰ ਪੀਸ ਕੇ, ਉਸ ਵਿੱਚ ਲੇਵੀ ਅਤੇ ਰੰਗ ਮਿਲਾ ਕੇ ਡੋਰ 'ਤੇ ਚੜ੍ਹਾਇਆ ਜਾਂਦਾ ਸੀ ਤਾਂ ਜੋ ਦੂਜੇ ਦੀ ਪਤੰਗ ਕੱਟੀ ਜਾ ਸਕੇ।

* ਦੇਸੀ ਚਰਖੜੀ: ਕਈ ਵਾਰ ਲੱਕੜ ਦੀਆਂ ਫੱਟੀਆਂ ਨਾਲ ਖੁਦ ਚਰਖੜੀ ਬਣਾਈ ਜਾਂਦੀ ਸੀ ਜਾਂ ਸਿਰਫ਼ ਹੱਥਾਂ ਨਾਲ ਹੀ ਡੋਰ ਲਪੇਟੀ ਜਾਂਦੀ ਸੀ।ਜਦੋਂ ਬੱਚਿਆਂ ਕੋਲ ਚਰਖੜੀਆਂ ਨਹੀਂ ਸਨ ਹੁੰਦੀਆਂ ਜਾਂ ਡੋਰ ਬਹੁਤ ਜ਼ਿਆਦਾ ਹੁੰਦੀ ਸੀ, ਤਾਂ ਉਹ ਮਿੱਟੀ ਦੇ ਘੜੇ ਦੀ ਵਰਤੋਂ ਕਰਦੇ ਸਨ। ਘੜੇ ਦੇ ਗੋਲ ਆਕਾਰ ਕਾਰਨ ਡੋਰ ਬਹੁਤ ਤੇਜ਼ੀ ਨਾਲ ਵਲੇਟੀ ਅਤੇ ਛੱਡੀ ਜਾ ਸਕਦੀ ਸੀ। ਘੜੇ ਉੱਤੇ ਵਲੇਟੀ ਹੋਈ ਡੋਰ ਨੂੰ ਸੰਭਾਲਣਾ ਵੀ ਸੌਖਾ ਹੁੰਦਾ ਸੀ।

ਪਤੰਗ ਚੜ੍ਹਾਉਣ ਦਾ ਅੰਦਾਜ਼
* ਕੰਨੇ ਪਾਉਣਾ: ਪਤੰਗ ਨੂੰ ਸਹੀ ਉਡਾਉਣ ਲਈ 'ਕੰਨੇ' (ਧਾਗੇ ਦੀਆਂ ਗੰਢਾਂ) ਬਹੁਤ ਸਹੀ ਤਰੀਕੇ ਨਾਲ ਪਾਏ ਜਾਂਦੇ ਸਨ। ਜੇ ਕੰਨੇ ਸਹੀ ਨਾ ਹੋਣ ਤਾਂ ਪਤੰਗ 'ਗੋਤੇ' ਖਾਂਦੀ ਸੀ।
* ਸਾਂਝੀ ਛੱਤ ਜਾਂ ਖੁੱਲ੍ਹੇ ਖੇਤ: ਪਿੰਡਾਂ ਵਿੱਚ ਬੱਚੇ ਘਰਾਂ ਦੀਆਂ ਛੱਤਾਂ 'ਤੇ ਜਾਂ ਖੁੱਲ੍ਹੇ ਮੈਦਾਨਾਂ ਵਿੱਚ ਇਕੱਠੇ ਹੁੰਦੇ ਸਨ।
* ਪੇਚੇ ਲਾਉਣਾ: ਜਦੋਂ ਦੋ ਪਤੰਗਾਂ ਆਪਸ ਵਿੱਚ ਭਿੜਦੀਆਂ ਸਨ, ਤਾਂ ਪੂਰੇ ਪਿੰਡ ਵਿੱਚ 'ਆਈਬੋ...' ਦੇ ਰੌਲੇ ਪੈਂਦੇ ਸਨ। 'ਢਿੱਲ' ਦੇਣੀ ਜਾਂ 'ਖਿੱਚ' ਮਾਰਨੀ, ਇਹ ਦੋ ਮੁੱਖ ਤਕਨੀਕਾਂ ਹੁੰਦੀਆਂ ਸਨ।

ਲੁੱਟੀਆਂ ਹੋਈਆਂ ਪਤੰਗਾਂ
ਪੁਰਾਣੇ ਸਮੇਂ ਵਿੱਚ ਪਤੰਗ ਖਰੀਦਣ ਨਾਲੋਂ 'ਕੱਟੀ ਹੋਈ ਪਤੰਗ' ਨੂੰ ਲੁੱਟਣ ਦਾ ਚਾਅ ਜ਼ਿਆਦਾ ਹੁੰਦਾ ਸੀ। ਬੱਚੇ ਲੰਬੀਆਂ ਬਾਂਸ ਦੀਆਂ ਛੜੀਆਂ (ਲੱਠ) ਲੈ ਕੇ ਪਤੰਗਾਂ ਪਿੱਛੇ ਖੇਤਾਂ ਵਿੱਚ ਦੌੜਦੇ ਸਨ।

ਪਤੰਗ ਬੰਨ੍ਹ ਕੇ ਹੋਰ ਖੇਡਾਂ: ਇਹ ਸਭ ਤੋਂ ਦਿਲਚਸਪ ਹਿੱਸਾ ਹੁੰਦਾ ਸੀ। ਜਦੋਂ ਪਤੰਗ ਉੱਪਰਲੀ ਹਵਾ ਵਿੱਚ ਟਿਕ ਜਾਂਦਾ, ਤਾਂ ਬੱਚੇ ਡੋਰ ਨੂੰ ਕਿਸੇ ਪੱਕੀ ਚੀਜ਼, ਕਿੱਲੇ ਜਾਂ ਰੁੱਖ ਨਾਲ ਬੰਨ੍ਹ ਦਿੰਦੇ ਸਨ। ਪਤੰਗ ਅਸਮਾਨ ਵਿੱਚ ਉੱਡਦਾ ਰਹਿੰਦਾ ਅਤੇ ਬੱਚੇ ਬੇਫਿਕਰ ਹੋ ਕੇ ਹੇਠਾਂ ਬੰਟੇ (ਕੰਚੇ), ਪਿੱਠੂ ਗਰਮ ਜਾਂ ਗੁੱਲੀ-ਡੰਡਾ ਖੇਡਣ ਵਿੱਚ ਮਸਰੂਫ ਹੋ ਜਾਂਦੇ ਸਨ।

* ਸਾਰੀ ਰਾਤ ਪਤੰਗ ਉਡਾਉਣਾ: ਕਈ ਵਾਰ ਹਵਾ ਇੰਨੀ ਵਧੀਆ ਹੁੰਦੀ ਸੀ ਕਿ ਬੱਚੇ ਸ਼ਾਮ ਨੂੰ ਪਤੰਗ ਬੰਨ੍ਹ ਕੇ ਘਰ ਆ ਜਾਂਦੇ ਸਨ ਅਤੇ ਪਤੰਗ ਸਾਰੀ ਰਾਤ ਅਸਮਾਨ ਵਿੱਚ ਰਹਿੰਦਾ ਸੀ। ਸਵੇਰੇ ਉੱਠ ਕੇ ਦੇਖਦੇ ਸੀ ਤਾਂ ਪਤੰਗ ਉਵੇਂ ਹੀ ਹਵਾ ਵਿੱਚ ਲਹਿਰਾ ਰਿਹਾ ਹੁੰਦਾ ਸੀ। ਰਾਤ ਨੂੰ ਕਈ ਵਾਰ ਪਤੰਗ ਦੀ ਡੋਰ ਨਾਲ 'ਕੰਡੀਲ' (ਛੋਟਾ ਦੀਵਾ ਜਾਂ ਰੌਸ਼ਨੀ) ਬੰਨ੍ਹ ਕੇ ਵੀ ਉੱਪਰ ਭੇਜੀ ਜਾਂਦੀ ਸੀ, ਜੋ ਰਾਤ ਦੇ ਹਨੇਰੇ ਵਿੱਚ ਤਾਰੇ ਵਾਂਗ ਚਮਕਦੀ ਸੀ।
ਕੁਝ ਹੋਰ ਦਿਲਚਸਪ ਗੱਲਾਂ:
* ਚਿੱਠੀ ਪਾਉਣੀ : ਬੱਚੇ ਕਾਗਜ਼ ਦੇ ਵਿਚਕਾਰ ਮੋਰੀ ਕਰਕੇ ਉਸਨੂੰ ਡੋਰ ਵਿੱਚ ਪਾ ਦਿੰਦੇ ਸਨ? ਹਵਾ ਦੇ ਦਬਾਅ ਨਾਲ ਉਹ ਕਾਗਜ਼ (ਜਿਸ ਨੂੰ 'ਚਿੱਠੀ' ਜਾਂ 'ਪੱਤਰ' ਕਹਿੰਦੇ ਸਨ) ਹੌਲੀ-ਹੌਲੀ ਉੱਪਰ ਪਤੰਗ ਤੱਕ ਪਹੁੰਚ ਜਾਂਦਾ ਸੀ।

ਉਸ ਸਮੇਂ ਦੀ ਪਤੰਗਬਾਜ਼ੀ ਵਿੱਚ ਸਾਦਗੀ, ਭਾਈਚਾਰਾ ਅਤੇ ਰਚਨਾਤਮਕਤਾ ਹੁੰਦੀ ਸੀ।

ਜਿੱਥੇ ਪੁਰਾਣੇ ਸਮੇਂ ਵਿੱਚ ਪਤੰਗਬਾਜ਼ੀ ਇੱਕ ਸਿਹਤਮੰਦ ਅਤੇ ਰਚਨਾਤਮਕ ਖੇਡ ਸੀ, ਉੱਥੇ ਹੀ ਅੱਜ ਦੇ ਸਮੇਂ ਵਿੱਚ ਕੁਝ ਗਲਤ ਤਰੀਕਿਆਂ ਅਤੇ ਖਤਰਨਾਕ ਸਮੱਗਰੀ ਦੀ ਵਰਤੋਂ ਕਾਰਨ ਇਹ ਖੇਡ ਜਾਨਲੇਵਾ ਬਣਦੀ ਜਾ ਰਹੀ ਹੈ।
ਅੱਜ ਦੇ ਸਮੇਂ ਵਿੱਚ ਪਤੰਗਬਾਜ਼ੀ ਨਾਲ ਹੋਣ ਵਾਲੇ ਮੁੱਖ ਨੁਕਸਾਨ ਹੇਠ ਲਿਖੇ ਹਨ:
ਚਾਈਨਾ ਡੋਰ (ਪਲਾਸਟਿਕ ਡੋਰ) ਦਾ ਖਤਰਾ
ਅੱਜ ਦੇ ਸਮੇਂ ਦਾ ਸਭ ਤੋਂ ਵੱਡਾ ਨੁਕਸਾਨ ਚਾਈਨਾ ਡੋਰ ਹੈ। ਇਹ ਸੂਤੀ ਧਾਗੇ ਦੀ ਬਜਾਏ ਨਾਈਲੋਨ ਜਾਂ ਪਲਾਸਟਿਕ ਦੀ ਬਣੀ ਹੁੰਦੀ ਹੈ, ਜਿਸ 'ਤੇ ਕੱਚ ਅਤੇ ਲੋਹੇ ਦੇ ਕਣਾਂ ਦੀ ਪਰਤ ਚੜ੍ਹਾਈ ਹੁੰਦੀ ਹੈ।
* ਇਨਸਾਨੀ ਜਾਨਾਂ ਨੂੰ ਖਤਰਾ: ਇਹ ਡੋਰ ਇੰਨੀ ਮਜ਼ਬੂਤ ਹੁੰਦੀ ਹੈ ਕਿ ਇਹ ਟੁੱਟਦੀ ਨਹੀਂ, ਸਗੋਂ ਚਮੜੀ ਅਤੇ ਗਰਦਨ ਨੂੰ ਵੱਢ ਦਿੰਦੀ ਹੈ। ਦੋ ਪਹੀਆ ਵਾਹਨ ਚਲਾਉਣ ਵਾਲੇ ਲੋਕ ਅਕਸਰ ਇਸਦਾ ਸ਼ਿਕਾਰ ਹੋ ਕੇ ਆਪਣੀ ਜਾਨ ਗੁਆ ਬੈਠਦੇ ਹਨ।
* ਪੰਛੀਆਂ ਦਾ ਕਤਲੇਆਮ: ਅਸਮਾਨ ਵਿੱਚ ਉੱਡਦੇ ਪੰਛੀ ਇਸ ਡੋਰ ਨੂੰ ਦੇਖ ਨਹੀਂ ਪਾਉਂਦੇ ਅਤੇ ਉਨ੍ਹਾਂ ਦੇ ਖੰਭ ਜਾਂ ਗਰਦਨ ਕੱਟੇ ਜਾਂਦੇ ਹਨ। ਕੱਟੀ ਹੋਈ ਡੋਰ ਰੁੱਖਾਂ ਵਿੱਚ ਫਸ ਜਾਂਦੀ ਹੈ, ਜੋ ਲੰਬੇ ਸਮੇਂ ਤੱਕ ਪੰਛੀਆਂ ਲਈ ਫਾਂਸੀ ਦਾ ਫੰਦਾ ਬਣੀ ਰਹਿੰਦੀ ਹੈ।
ਜੀਵ-ਜੰਤੂਆਂ ਅਤੇ ਵਾਤਾਵਰਣ 'ਤੇ ਅਸਰ
* ਨਾਨ-ਬਾਇਓਡੀਗ੍ਰੇਡੇਬਲ: ਚਾਈਨਾ ਡੋਰ ਕਦੇ ਗਲਦੀ-ਸੜਦੀ ਨਹੀਂ। ਇਹ ਸਾਲਾਂਬੱਧੀ ਵਾਤਾਵਰਣ ਵਿੱਚ ਪਲਾਸਟਿਕ ਦੇ ਕਚਰੇ ਵਜੋਂ ਪਈ ਰਹਿੰਦੀ ਹੈ।
* ਬਿਜਲੀ ਦੇ ਹਾਦਸੇ: ਅੱਜ-ਕੱਲ੍ਹ ਪਤੰਗਾਂ ਵਿੱਚ ਧਾਤੂ (Metallic) ਵਾਲੀ ਡੋਰ ਜਾਂ ਰੰਗਾਂ ਦੀ ਵਰਤੋਂ ਵੀ ਹੋਣ ਲੱਗੀ ਹੈ। ਜਦੋਂ ਇਹ ਡੋਰ ਬਿਜਲੀ ਦੀਆਂ ਹਾਈ-ਵੋਲਟੇਜ ਤਾਰਾਂ ਨਾਲ ਟਕਰਾਉਂਦੀ ਹੈ, ਤਾਂ ਕਰੰਟ ਲੱਗਣ ਕਾਰਨ ਮੌਤ ਹੋ ਸਕਦੀ ਹੈ ਅਤੇ ਸ਼ਹਿਰਾਂ ਵਿੱਚ ਬਿਜਲੀ ਦੇ ਕੱਟ (Short circuit) ਲੱਗਦੇ ਹਨ।
ਸੜਕੀ ਹਾਦਸੇ
* ਪਤੰਗ ਲੁੱਟਣ ਦੀ ਹੋੜ: ਬੱਚੇ ਅਤੇ ਨੌਜਵਾਨ ਕੱਟੀ ਹੋਈ ਪਤੰਗ ਦੇ ਪਿੱਛੇ ਭੱਜਦੇ ਹੋਏ ਸੜਕ 'ਤੇ ਚੱਲਦੇ ਵਾਹਨਾਂ ਦਾ ਧਿਆਨ ਨਹੀਂ ਰੱਖਦੇ। ਇਸ ਨਾਲ ਅਕਸਰ ਭਿਆਨਕ ਸੜਕ ਹਾਦਸੇ ਵਾਪਰਦੇ ਹਨ।
* ਡੋਰ ਦਾ ਉਲਝਣਾ: ਸੜਕਾਂ 'ਤੇ ਡਿੱਗੀ ਹੋਈ ਡੋਰ ਵਾਹਨਾਂ ਦੇ ਪਹੀਆਂ ਵਿੱਚ ਫਸ ਕੇ ਦੁਰਘਟਨਾਵਾਂ ਦਾ ਕਾਰਨ ਬਣਦੀ ਹੈ।
ਛੱਤਾਂ ਤੋਂ ਡਿੱਗਣਾ
ਅੱਜ-ਕੱਲ੍ਹ ਦੀ ਪਤੰਗਬਾਜ਼ੀ ਵਿੱਚ ਬੱਚੇ 'ਪੇਚੇ' ਲਾਉਣ ਵੇਲੇ ਇੰਨੇ ਮਸਰੂਫ ਹੋ ਜਾਂਦੇ ਹਨ ਕਿ ਉਹ ਛੱਤ ਦੇ ਬੰਨੇ (ਕੰਧ) ਦਾ ਧਿਆਨ ਨਹੀਂ ਰੱਖਦੇ। ਹਰ ਸਾਲ ਪਤੰਗ ਉਡਾਉਂਦੇ ਸਮੇਂ ਛੱਤ ਤੋਂ ਡਿੱਗਣ ਕਾਰਨ ਕਈ ਬੱਚੇ ਗੰਭੀਰ ਜ਼ਖਮੀ ਹੋ ਜਾਂਦੇ ਹਨ।
ਪੈਸੇ ਦੀ ਬਰਬਾਦੀ ਅਤੇ ਸ਼ੋਰ-ਸ਼ਰਾਬਾ
* ਪੁਰਾਣੇ ਸਮੇਂ ਵਿੱਚ ਬੱਚੇ ਖੁਦ ਪਤੰਗ ਬਣਾਉਂਦੇ ਸਨ, ਪਰ ਹੁਣ ਮਹਿੰਗੇ-ਮਹਿੰਗੇ ਪਤੰਗ ਅਤੇ ਰੀਲਾਂ ਖਰੀਦੀਆਂ ਜਾਂਦੀਆਂ ਹਨ ਜੋ ਮਿੰਟਾਂ ਵਿੱਚ ਕੱਟੀਆਂ ਜਾਂਦੀਆਂ ਹਨ।
* ਪਤੰਗਬਾਜ਼ੀ ਦੌਰਾਨ ਉੱਚੀ ਆਵਾਜ਼ ਵਿੱਚ ਡੀ.ਜੇ (DJ) ਲਗਾਉਣਾ ਅਤੇ ਹੂਟਿੰਗ ਕਰਨਾ ਵੀ ਗੁਆਂਢੀਆਂ ਅਤੇ ਬਜ਼ੁਰਗਾਂ ਲਈ ਪਰੇਸ਼ਾਨੀ ਦਾ ਸਬੱਬ ਬਣਦਾ ਹੈ।
ਸਿੱਟਾ:
ਪਤੰਗਬਾਜ਼ੀ ਇੱਕ ਖੂਬਸੂਰਤ ਕਲਾ ਹੈ, ਜੇਕਰ ਇਸਨੂੰ ਸੂਤੀ ਡੋਰ (ਸੂਤੀ ਮਾਂਝਾ) ਨਾਲ ਅਤੇ ਸੁਰੱਖਿਅਤ ਥਾਵਾਂ 'ਤੇ ਉਡਾਇਆ ਜਾਵੇ। ਚਾਈਨਾ ਡੋਰ 'ਤੇ ਪਾਬੰਦੀ ਲਗਾਉਣਾ ਅਤੇ ਲੋਕਾਂ ਨੂੰ ਜਾਗਰੂਕ ਕਰਨਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ।

Sangruriye PB-13

ਇਹ ਹੈ ਉਹ ਬੱਚਾ ਪਿੰਡ ਤੁੰਗਾਂ ( ਸੰਗਰੂਰ) ਤੋਂ ਜਿਸਦੀ ਲੋਹੜੀ ਤੋਂ ਇੱਕ ਦਿਨ ਪਹਿਲਾਂ ਪਤੰਗ ਚੜ੍ਹਾਉਣ ਸਮੇਂ ਘਰ ਦੀ ਤੀਜੀ ਮੰਜ਼ਲ ਤੋਂ ਹੇਠਾਂ ਡਿੱਗ...
25/01/2026

ਇਹ ਹੈ ਉਹ ਬੱਚਾ ਪਿੰਡ ਤੁੰਗਾਂ ( ਸੰਗਰੂਰ) ਤੋਂ ਜਿਸਦੀ ਲੋਹੜੀ ਤੋਂ ਇੱਕ ਦਿਨ ਪਹਿਲਾਂ ਪਤੰਗ ਚੜ੍ਹਾਉਣ ਸਮੇਂ ਘਰ ਦੀ ਤੀਜੀ ਮੰਜ਼ਲ ਤੋਂ ਹੇਠਾਂ ਡਿੱਗਣ ਕਾਰਨ ਮੌ ////ਤ ਹੋ ਗਈ ਸੀ, ਮਾਂ ਪਿਓ ਦਾ ਇਕਲੌਤਾ ਪੁੱਤਰ ਸੀ।
ਵਾਹਿਗੁਰੂ ਪ੍ਰੀਵਾਰ ਨੂੰ ਭਾਣਾਂ ਮੰਨਣ ਦਾ ਬਲ ਬਖਸ਼ਣ।।

ਜਨਵਰੀ 1944. ਅਲਸਾਸ (Alsace)। ਚਾਰੇ ਪਾਸੇ ਸਿਆਲ ਦਾ ਕਹਿਰ ਸੀ। ਘੁਪ ਹਨੇਰੇ ਅਤੇ ਜਮਾ ਦੇਣ ਵਾਲੀ ਠੰਡ ਵਿੱਚ, 20 ਸਾਲਾ ਏਲੀਅਨ ਵੌਕਲਰਕ (Éliane...
25/01/2026

ਜਨਵਰੀ 1944. ਅਲਸਾਸ (Alsace)। ਚਾਰੇ ਪਾਸੇ ਸਿਆਲ ਦਾ ਕਹਿਰ ਸੀ। ਘੁਪ ਹਨੇਰੇ ਅਤੇ ਜਮਾ ਦੇਣ ਵਾਲੀ ਠੰਡ ਵਿੱਚ, 20 ਸਾਲਾ ਏਲੀਅਨ ਵੌਕਲਰਕ (Éliane Vauclerc) ਨੂੰ ਦੋ ਦਰੱਖਤਾਂ ਵਿਚਕਾਰ ਬੰਨ੍ਹਿਆ ਹੋਇਆ ਸੀ। ਉਹ ਅੱਠ ਮਹੀਨਿਆਂ ਦੀ ਗਰਭਵਤੀ ਸੀ। ਉਸਦੇ ਮੂੰਹੋਂ ਨਿਕਲਦੇ ਸਾਹ ਵੀ ਬਰਫ਼ ਬਣ ਰਹੇ ਸਨ। ਜਿਸਮ ਦਾ ਹਰ ਹਿੱਸਾ ਦਰਦ ਨਾਲ ਚੀਕ ਰਿਹਾ ਸੀ, ਹਰ ਪਲ ਉਧਾਰ ਦਾ ਲੱਗ ਰਿਹਾ ਸੀ। ਜੰਗ ਨੇ ਪਹਿਲਾਂ ਹੀ ਤੈਅ ਕਰ ਦਿੱਤਾ ਸੀ ਕਿ ਉਹ ਅੱਜ ਦੀ ਰਾਤ ਨਹੀਂ ਬਚੇਗੀ।ਉਹ ਕੋਈ ਫੌਜੀ ਨਹੀਂ ਸੀ। ਉਹ ਕਿਸੇ ਲਈ ਖਤਰਾ ਨਹੀਂ ਸੀ। ਉਹ ਸਿਰਫ਼ ਇੱਕ ਆਮ ਇਨਸਾਨ ਸੀ ਜੋ ਉਸ ਵਹਿਸ਼ੀ ਦੌਰ ਵਿੱਚ ਫਸ ਗਈ ਸੀ ਜਿੱਥੇ ਰਹਿਮ ਦੀ ਕੋਈ ਥਾਂ ਨਹੀਂ ਸੀ।
ਜਦੋਂ ਬਰਫ਼ 'ਤੇ ਬੂਟਾਂ ਦੀ ਆਵਾਜ਼ ਆਈ, ਤਾਂ ਇੱਕ ਨੌਜਵਾਨ ਜਰਮਨ ਫੌਜੀ ਹੱਥ ਵਿੱਚ ਚਾਕੂ ਲੈ ਕੇ ਅੱਗੇ ਵਧਿਆ। ਏਲੀਅਨ ਨੇ ਮੌਤ ਦੇ ਇੰਤਜ਼ਾਰ ਵਿੱਚ ਆਪਣੀਆਂ ਅੱਖਾਂ ਬੰਦ ਕਰ ਲਈਆਂ। ਪਰ ਮੌਤ ਨਹੀਂ ਆਈ।
ਇਸ ਦੀ ਬਜਾਏ, ਰੱਸੀਆਂ ਖੁੱਲ੍ਹ ਗਈਆਂ।
ਉਹ ਫੌਜੀ—ਮੈਥਿਸ ਕੇਲਰ (Mathis Keller)—ਨੇ ਇੱਕ ਅਜਿਹਾ ਫੈਸਲਾ ਲਿਆ ਜੋ ਉਸਦੀ ਆਪਣੀ ਜਾਨ ਵੀ ਲੈ ਸਕਦਾ ਸੀ। ਕੰਬਦੇ ਹੱਥਾਂ ਨਾਲ, ਉਸਨੇ ਏਲੀਅਨ ਨੂੰ ਆਜ਼ਾਦ ਕੀਤਾ ਅਤੇ ਟੁੱਟੀ-ਫੁੱਟੀ ਫ੍ਰੈਂਚ ਵਿੱਚ ਹੌਲੀ ਜਿਹੀ ਕਿਹਾ: "ਭੱਜ ਜਾਓ। ਦਰਿਆ ਦੇ ਨਾਲ-ਨਾਲ ਜਾਓ। ਪਿੱਛੇ ਮੁੜ ਕੇ ਨਾ ਦੇਖਿਓ।" ਉਸਨੇ ਆਪਣੇ ਹਿੱਸੇ ਦੀ ਰੋਟੀ ਉਸਦੇ ਹੱਥ ਵਿੱਚ ਫੜਾ ਦਿੱਤੀ ਅਤੇ ਉਸਨੂੰ ਭਜਾਉਣ ਲਈ ਹਵਾ ਵਿੱਚ ਇੱਕ ਗੋਲੀ ਚਲਾਈ ਤਾਂ ਜੋ ਲੱਗੇ ਕਿ ਉਸਨੇ ਉਸਨੂੰ ਮਾਰ ਦਿੱਤਾ ਹੈ, ਅਤੇ ਫਿਰ ਉਹ ਹਨੇਰੇ ਵਿੱਚ ਗਾਇਬ ਹੋ ਗਿਆ।
ਏਲੀਅਨ ਉਦੋਂ ਤੱਕ ਭੱਜਦੀ ਰਹੀ ਜਦੋਂ ਤੱਕ ਦਰਦ ਦਾ ਅਹਿਸਾਸ ਖਤਮ ਨਹੀਂ ਹੋ ਗਿਆ। ਉਸਨੇ ਠੰਡ ਨੂੰ ਮਾਤ ਦਿੱਤੀ। ਉਹ ਉਸ ਰਾਤ ਬਚ ਗਈ।
ਕੁਝ ਹਫ਼ਤਿਆਂ ਬਾਅਦ, ਉਸਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਜਿਸਨੂੰ ਸ਼ਾਇਦ ਜਿਉਂਦਾ ਨਹੀਂ ਹੋਣਾ ਚਾਹੀਦਾ ਸੀ—ਸਿਰਫ਼ ਇਸ ਲਈ ਕਿਉਂਕਿ ਇੱਕ ਆਦਮੀ ਨੇ ਹੁਕਮਾਂ ਦੀ ਬਜਾਏ ਰਹਿਮ ਨੂੰ ਚੁਣਿਆ ਸੀ।
ਇਤਿਹਾਸ ਅਕਸਰ ਮੈਥਿਸ ਕੇਲਰ ਵਰਗੇ ਨਾਵਾਂ ਨੂੰ ਯਾਦ ਨਹੀਂ ਰੱਖਦਾ। ਏਲੀਅਨ ਨੂੰ ਕਦੇ ਪਤਾ ਨਹੀਂ ਲੱਗਾ ਕਿ ਉਸ ਫੌਜੀ ਦਾ ਕੀ ਬਣਿਆ। ਕੀ ਉਹ ਜੰਗ ਵਿੱਚ ਬਚ ਗਿਆ ਜਾਂ ਉਸਨੂੰ ਉਸਦੀ ਨੇਕੀ ਦੀ ਸਜ਼ਾ ਮਿਲੀ, ਉਹ ਕਦੇ ਨਹੀਂ ਜਾਣ ਸਕੀ। ਪਰ ਉਹ ਸਾਰੀ ਉਮਰ ਉਸਦੇ ਫੈਸਲੇ ਦਾ ਕਰਜ਼ ਚੁੱਕੀ ਫਿਰਦੀ ਰਹੀ—ਹਰ ਜਨਮਦਿਨ 'ਤੇ, ਹਰ ਸਾਹ ਵਿੱਚ, ਅਤੇ ਆਉਣ ਵਾਲੀਆਂ ਪੀੜ੍ਹੀਆਂ ਵਿੱਚ।
ਜੰਗ ਇਨਸਾਨਾਂ ਤੋਂ ਉਨ੍ਹਾਂ ਦੀ ਇਨਸਾਨੀਅਤ ਖੋਹਣ ਲਈ ਬਣੀ ਹੁੰਦੀ ਹੈ। ਪਰ ਇਹ ਕਹਾਣੀ ਸਾਬਤ ਕਰਦੀ ਹੈ ਕਿ ਜੰਗ ਹਮੇਸ਼ਾ ਜਿੱਤਦੀ ਨਹੀਂ। ਕਈ ਵਾਰ, ਇਤਿਹਾਸ ਲੜਾਈਆਂ ਜਾਂ ਝੰਡਿਆਂ ਨਾਲ ਨਹੀਂ ਬਦਲਦਾ, ਸਗੋਂ ਇੱਕ ਆਮ ਇਨਸਾਨ ਦੇ ਫੈਸਲੇ ਨਾਲ ਬਦਲਦਾ ਹੈ ਜੋ ਦੁਨੀਆ ਦੇ ਜ਼ੁਲਮ ਅੱਗੇ ਝੁਕਣ ਤੋਂ ਇਨਕਾਰ ਕਰ ਦਿੰਦਾ ਹੈ।
ਰਹਿਮ ਦਾ ਇੱਕ ਕੰਮ। ਦੋ ਜ਼ਿੰਦਗੀਆਂ ਬਚਾਈਆਂ ਗਈਆਂ। ਇੱਕ ਭਵਿੱਖ ਦੁਬਾਰਾ ਲਿਖਿਆ ਗਿਆ।

Address

Sangrur, Distt
Sangrur
148001

Telephone

+919464894070

Website

Alerts

Be the first to know and let us send you an email when Sangruriye PB-13 posts news and promotions. Your email address will not be used for any other purpose, and you can unsubscribe at any time.

Contact The Organization

Send a message to Sangruriye PB-13:

Share

OFFICIAL SANGRURIYE

Sangrur is a city in the Indian state of Punjab, India. It is the headquarters of the Sangrur district. It is located at the intersection of the roads connecting Jalandhar with Rewari and Chandigarh with Bathinda, at a distance of 77 km from Ludhiana and 58 km from Patiala. The earliest settlement at the site of Sangrur is believed to have begun around 2,300 B.C. Attracted by the fertile soil and availability of water, people from Sindh and Balochistan started moving and following the path of the Satluj or the Ghagger settled at Rohira. They started living in thatched huts on the virgin soil, before long they started building houses of sun-dried bricks. By about 2,000 B.C, a new set of people is believed to have settled at the site. Their pottery was more Surdy and their equipment superior. The houses were well laid out and were fairly spacious. Sangrur is said to have been founded by one Sanghu, a Jatt, about four hundred years back. At one point in history, Sangrur was a part of Nabha state but during the time of Maharaja Ranjit Singh it was forcefully taken from Nabha state and gifted to Jind State. The Maharaja of Jind made Sangrur winter capital of Jind state while its summer capital was Khunga Kothi, a place near Jind. It was part of PEPSU state after the partition of India and was made a district headquarters. It became part of Punjab state after the abolition of PEPSU state. District Sangrur lost a good chunk of its area to Haryana and the remaining district was further subdivided into two when its Barnala tehsil was granted a district status. Sangrur was considered to be the largest district of Punjab before Barnala became the separate district.