Kattu Balian

Kattu Balian kattu balian is village of v.i.p's.............

29/01/2025
'ਮੰਡੀ ਰਹੀਮ ਖਾਂ' ਸੁਖਵਿੰਦਰ ਸਿੰਘ ਬਾਲੀਆ ਦਾ ਦੂਜਾ ਨਾਵਲ ਹੈ। ਇਸ ਨੂੰ ਖੁਸ਼ਵੰਤ ਬਰਗਾੜੀ ਹੋਰਾਂ ਨੇ ਪੀਪਲਜ਼ ਫੋਰਮ ਵੱਲੋਂ ਛਾਪਿਆ ਹੈ।ਦੇਸ ਵੰਡ ਤ...
27/07/2024

'ਮੰਡੀ ਰਹੀਮ ਖਾਂ' ਸੁਖਵਿੰਦਰ ਸਿੰਘ ਬਾਲੀਆ ਦਾ ਦੂਜਾ ਨਾਵਲ ਹੈ। ਇਸ ਨੂੰ ਖੁਸ਼ਵੰਤ ਬਰਗਾੜੀ ਹੋਰਾਂ ਨੇ ਪੀਪਲਜ਼ ਫੋਰਮ ਵੱਲੋਂ ਛਾਪਿਆ ਹੈ।ਦੇਸ ਵੰਡ ਤੋਂ ਪਹਿਲਾਂ ਦੇ ਪੰਜਾਬ ਬਾਰੇ ਲਿਖੀਆਂ ਕਿਤਾਬਾਂ ਨੂੰ ਪੜ੍ਹਨਾ ਮੈਨੂੰ ਬਹੁਤ ਚੰਗਾ ਲੱਗਦਾ ਹੈ। ਮੋਗੇ ਤੋਂ ਵਾਪਸ ਆਉਂਦੇ ਹੋਏ ਮੈਂ ਵਿਸ਼ੇਸ਼ ਤੌਰ ਤੇ ਨਾਵਲ ਲੈਣ ਲਈ ਖੁਸ਼ਵੰਤ ਹੋਰਾਂ ਕੋਲ ਗਿਆ ਸੀ।
ਨਾਵਲ ਪੜ ਕੇ ਮੈਨੂੰ ਇਸ ਲਈ ਕੀਤਾ ਉਪਰਾਲਾ ਛੋਟਾ ਲੱਗਣ ਲੱਗ ਪਿਆ ਕਿਉਂਕਿ ਨਾਵਲ ਬਹੁਤ ਹੀ ਦਿਲਚਸਪ ਹੈ। ਸੁਖਵਿੰਦਰ ਸਿੰਘ ਬਾਲੀਆਂ ਭਾਵੇਂ ਨਾਵਲ ਦੇ ਖੇਤਰ ਵਿੱਚ ਨਵਾਂ ਨਾਮ ਹਨ ਪਰ ਉਹਨਾਂ ਨੇ ਇਸ ਨਾਵਲ ਰਾਹੀਂ ਪੱਕੇ ਪੈਰੀ ਇਸ ਖੇਤਰ ਵਿੱਚ ਪੈਰ ਰੱਖਿਆ ਹੈ। ਪਹਿਲੀ ਵਿਸ਼ਵ ਜੰਗ ਤੋਂ ਬਾਅਦ ਮਾਲਵੇ ਦੇ ਇੱਕ ਪਰਿਵਾਰ ਦਾ ਮੁਲਤਾਨ ਨੇੜਲੇ ਬਾਰ ਦੇ ਇਲਾਕੇ ਵਿੱਚ ਜਮੀਨ ਲੈਣਾ ।ਉਸ ਪਰਿਵਾਰ ਨਾਲ ਗਏ ਇਸ ਨਾਵਲ ਦੇ ਨਾਇਕ ਅਰਜਨ ਵੱਲੋਂ ਦੋ ਮੁਰੱਬੇ ਇਨਾਮ ਵਿੱਚ ਪ੍ਰਾਪਤ ਕਰ ਲੈਣੇ ਤੇ ਫਿਰ ਬਹੁਤ ਸਾਰੀਆਂ ਘਟਨਾਵਾਂ ਦਾ ਭੇਦ ਭਰੇ ਢੰਗ ਨਾਲ ਵਾਪਰਨਾ ਨਾਵਲ ਨੂੰ ਦਿਲਚਸਪ ਬਣਾਉਂਦਾ ਹੈ। ਦੋਸਤੀਆਂ ਦੁਸ਼ਮਣੀਆਂ ਤੇ ਸਥਾਨਕ ਵਾਸੀਆਂ ਦਾ ਵਿਵਹਾਰ ਸਾਨੂੰ ਦੇਖਣ ਨੂੰ ਮਿਲਦਾ। ਇਸਦਾ ਕਥਾਨਕ ਦੇਸ਼ ਵੰਡ ਨਾਲ ਸਮਾਪਤ ਹੁੰਦਾ। ਲੇਖਕ ਨੇ ਹਰ ਘਟਨਾ ਤੇ ਆਲੇ ਦੁਆਲੇ ਨੂੰ ਬਰੀਕੀ ਨਾਲ ਚਿਤਰਿਆ ਹੈ।
ਇਸ ਵਿਸ਼ੇ ਤੇ ਮੈਂ ਕਾਫੀ ਕਿਤਾਬਾਂ ਪੜੀਆਂ ਹਨ। ਹਿੰਦੀ ਲੇਖਕ ਬਲਵੰਤ ਸਿੰਘ ਦੇ ਨਾਵਲ ਦੋ ਅਕਾਲਗੜ, ਚੋਰ ਚਾਦ ਔਰ ਰਾਤ, ਚੱਕ ਪੀਰਾਂ ਦਾ ਜੱਸਾ ਵੀ ਪੜਨ ਯੋਗ ਹਨ । ਅਫਜਲ ਅਹਿਸਨ ਰੰਧਾਵਾ ਨੇ ਵੀ ਕਾਫੀ ਇਸਤੇ ਲਿਖਿਆ ਹੈ।ਪੁਲਵਿੰਦਰ ਖਹਿਰਾ ਦੇ ਹਿੰਦੀ ਵਿੱਚ ਛਪੇ ਨਾਵਲ ਸੁਰਜਨ, ਕਿੱਸਾ ਸਾਂਦਲ ਬਾਰ ਤੇ ਹਰਕੀਰਤ ਸਿੰਘ ਦੀ ਯਾਦ ਮੁਲਕ ਵਾਰਤਕ ਯਾਦਾ ਗੰਜੀ ਬਾਰ ਦੀਆਂ ਨੇ ਮੈਨੂੰ ਬਹੁਤ ਟੁੰਬਿਆ ਸੀ। ਇਹ ਨਾਵਲ ਵੀ ਕਾਫੀ ਹੱਦ ਤੱਕ ਉਹਨਾਂ ਕਿਤਾਬਾਂ ਵਾਂਗ ਪੁਰਾਤਨ ਪੰਜਾਬ ਬਾਰੇ ਕਾਫੀ ਇਤਿਹਾਸਿਕ ਤੇ ਸੱਭਿਆਚਾਰਕ ਜਾਣਕਾਰੀ ਪਾਠਕ ਨੂੰ ਪ੍ਰਦਾਨ ਕਰਦਾ ਹੈ। ਨਾਵਲਕਾਰ ਪੂਰੇ ਨਾਵਲ ਵਿੱਚ ਪਾਠਕ ਨੂੰ ਨਾਲ ਤੋਰੀ ਰੱਖਦਾ ਹੈ ਅਤੇ ਕਿਤੇ ਵੀ ਪਾਠਕ ਅਕੇਵਾਂ ਮਹਿਸੂਸ ਨਹੀਂ ਕਰਦਾ। ਇਸ ਨਾਵਲ ਵਿੱਚ ਥੋੜੀਆਂ ਬਹੁਤੀਆਂ ਗੱਲਾਂ ਵੀ ਰੜਕੀਆਂ ਪਰ ਚੰਗੀ ਰਚਨਾ ਵਿੱਚ ਥੋੜੀ ਬਹੁਤੀ ਘਾਟ ਨੂੰ ਸੌਖਿਆਂ ਹੀ ਅਣਦੇਖਿਆ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਅਣਵੰਡੇ ਪੰਜਾਬ ਖਾਸ ਕਰਕੇ ਬਾਰ ਦੇ ਜੀਵਨ ਨੂੰ ਜਾਨਣਾ ਚਾਹੁੰਦੇ ਹੋ ਤਾਂ ਇਹ ਨਾਵਲ ਤੁਹਾਨੂੰ ਜਰੂਰ ਪੜਨਾ ਚਾਹੀਦਾ ਹੈ।ਸੁਖਵਿੰਦਰ ਸਿੰਘ ਬਾਲੀਆ ਨੂੰ ਸੋਹਣਾ ਨਾਵਲ ਲਿਖਣ ਲਈ ਬਹੁਤ ਬਹੁਤ ਮੁਬਾਰਕ।

ਭੁਪਿੰਦਰ ਸਿੰਘ ਮਾਨ, ਮੌੜ
Bargari
Palvinder Khaira

ਵਾਹ ਉਏ ਸਰਪੰਚਾ ਤੇਰੇ ਜਜਬੇ ਨੂੰ ਸਲਾਮ  ਆ ।  ਖੇਡ  ਸਟੇਡੀਅਮ  ਜਿਸਦੀ ਕਿ ਪਿੰਡ  ਦੇ  ਨੌਜਵਾਨਾਂ  ਨੂੰ  ਬਹੁਤ  ਹੀ  ਜਿਆਦਾ  ਲੋੜ  ਸੀ ਉਸਦਾ  ਨੀ...
27/11/2020

ਵਾਹ ਉਏ ਸਰਪੰਚਾ ਤੇਰੇ ਜਜਬੇ ਨੂੰ ਸਲਾਮ ਆ । ਖੇਡ ਸਟੇਡੀਅਮ ਜਿਸਦੀ ਕਿ ਪਿੰਡ ਦੇ ਨੌਜਵਾਨਾਂ ਨੂੰ ਬਹੁਤ ਹੀ ਜਿਆਦਾ ਲੋੜ ਸੀ ਉਸਦਾ ਨੀਂਹ ਪੱਥਰ ਰੱਖਿਆ ਗਿਆ । ਮੁਬਾਰਕਬਾਦ । Sarpanch Balian

RIP___ @ THE..LEGEND ਇਰਫਾਨ ਖਾਨ
29/04/2020

RIP___ @ THE..LEGEND ਇਰਫਾਨ ਖਾਨ

05/02/2019

RIP ਦਾ ਮਤਲਬ.......??
ਅਸੀਂ ਅਕਸਰ ਦੇਖਦੇ ਆਂ ਕਿ ਜਦੋਂ ਕਿਸੇ ਦੇ ਮਰਨ ਦੀ ਖਬਰ ਕੋਈ ਫੇਸ ਬੁੱਕ ਤੇ ਪੋਸਟ ਕਰਦਾ ਹੈ, ਤਾਂ ਜਿਆਦਾਤਰ ਲੋਕ Rip ਲਿਖ-ਲਿਖ ਕੇ ਭੇਜਣ ਲੱਗ ਜਾਂਦੇ ਹਨ, ਅੱਜਕੱਲ ਚੰਗੇ ਪੜੇ ਲਿਖੇ ਲੋਕ ਵੀ ਸ਼ੋਸ਼ਲ ਮੀਡੀਆ ਤੇ ਇਸ ਦਾ ਅਰਥ ਜਾਣੇ ਤੋਂ ਬਗੈਰ,ਇੱਕ ਦੂਸਰੇ ਨੂੰ ਦੇਖ -ਦੇਖ ਕੇ Rip ਲਿਖਣ ਦੀ ਲਾਈਨ ਵਿੱਚ ਲੱਗ ਜਾਂਦੇ ਹਨ।

ਆਖਰ ਇਹ Rip ਹੈ ਕੀ..??
ਅੱਜਕਲ ਦੇਖਣ ਚ ਆਉਦਾਂ ਹੈ ਕਿ ਕਿਸੇ ਦੇ ਮਰਨ ਤੇ Rip ਲਿਖਣ ਦਾ ਫੈਸ਼ਨ ਜਿਹਾ ਚੱਲ ਪਿਆ ਹੈ। ਇਹ ਇਸ ਲਈ ਹੋ ਰਿਹਾ ਕਿਉਂਕਿ ਗਲਤ ਪ੍ਰਚਾਰ ਤੇ ਵਿਦੇਸ਼ੀਆਂ ਦੀ ਨਕਲ ਕਰਕੇ ਲੋਕ ਆਪਣੇ ਧਰਮ ਦੀਆਂ ਸਾਰੀਆ ਰੀਤਾਂ ਭੁੱਲਦੇ ਜਾ ਰਹੇ ਹਨ।
Rip ਸ਼ਬਦ ਦਾ ਅਰਥ ਹੁੰਦਾ *Rest in peace* ( ਸ਼ਾਂਤੀ ਨਾਲ ਅਰਾਮ ਕਰੋ )ਇਹ ਸ਼ਬਦ ਉਹਨਾਂ ਲਈ ਪ੍ਰਯੋਗ ਕੀਤਾ ਜਾਂਦਾ ਜਿਹਨਾਂ ਨੂੰ ਕਬਰ ਵਿੱਚ ਦਫਨਾਇਆ ਗਿਆ ਹੋਵੇ, ਕਿਉਂਕਿ ਈਸਾਈ ਤੇ ਮੁਸਲਿਮ ਮਾਨਤਾਵਾਂ ਦੇ ਅਨੁਸਾਰ ਜਦੋਂ ਕਦੇ *ਜੱਜਮੈਂਟ ਡੇ* ਅਤੇ *ਕਿਆਮਤ ਦਾ ਦਿਨ ਆਏਗਾ ,ਉਸ ਦਿਨ ਕਬਰ ਵਿੱਚ ਪਏ ਸਾਰੇ ਮੁਰਦੇ, ਜਿਉਂਦੇ ਹੋ ਜਾਣਗੇ, ਉਹਨਾਂ ਲਈ ਕਿਹਾ ਗਿਆ ਹੈ, ਕਿ" ਕਿਆਮਤ ਦੇ ਦਿਨ" ਤੇ "ਜੱਜਮੈਂਟ ਡੇ" ਦੇ ਇੰਤਜ਼ਾਰ ਤੱਕ "ਸ਼ਾਤੀ ਨਾਲ ਅਰਾਮ ਕਰੋ" ।
ਪਰ ਦੂਸਰੇ ਧਰਮਾਂ ਦੀ ਮਾਨਤਾਵਾਂ ਅਨੁਸਾਰ, ਸ਼ਰੀਰ ਨਸ਼ਰ ਹੈ ਤੇ ਆਤਮਾ ਅਮਰ ਹੈ, ਇਸ ਲਈ ਸ਼ਰੀਰ ਨੂੰ ਜਲਾ ਦਿੱਤਾ ਜਾਂਦਾ, ਤੇ ਉਹਨਾਂ ਲਈ Rip (Rest in peace) ਦਾ ਸਵਾਲ ਈ ਨੀ ਉਠਦਾ, ਉਹਨਾਂ ਅਨੁਸਾਰ ਇਨਸਾਨ ਦੀ ਮੌਤ ਤੋਂ ਬਾਅਦ ਸ਼ਰੀਰ ਵਿਚੋਂ ਆਤਮਾ ਨਿਕਲ ਕੇ ਕਿਸੇ ਦੂਸਰੇ ਜੀਵ ਵਿੱਚ ਪਰਵੇਸ਼ ਕਰ ਜਾਂਦੀ ਹੈ,ਤੇ ਉਸ ਆਤਮਾ ਦੀ ਸ਼ਾਂਤੀ ਲਈ ਪਾਠ-ਪੂਜਾ ਕਰਵਾਈ ਜਾਦੀ ਹੈ ।
ਪਰ ਲੋਕ ਸ਼ਰਧਾਂਜਲੀ ਦੇਣ ਸਮੇਂ ਸ਼ੌਟਕੱਟ(?) ਅਪਣਾਉਣ ਦੀ ਆਦਤ ਵਿੱਚ RIP. ਠੋਕ ਦਿੰਦੇ ਆ, ਇਹਨੂੰ ਨਾ ਸਮਝੀ ਤੇ ਜਲਦਬਾਜ਼ੀ ਕੰਹਿਦੇ ਹਨ, ਹੋਰ ਕੁੱਝ ਨਹੀਂ।
ਮੇਰੀ ਇਹ ਪੋਸਟ ਪਾਉਣ ਨਾਲ ਜੇ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਤਾਂ ਮੈ ਮਾਫੀ ਚਾਹਾਂਗਾ,
ਜੇ ਕਿਸੇ ਨੂੰ ਇਹ ਜਾਣਕਾਰੀ ਚੰਗੀ ਲੱਗੀ ਤਾਂ ਪੋਸਟ ਸ਼ੇਅਰ ਜ਼ਰੂਰ ਕਰ ਦਿਉ,

ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਦੇ ਵਿੱਚ ਪਿੰਡ ਬਾਲੀਅਾਂ ਦੀ ਨਵੀ ਚੁਣੀ ਪੰਚਾਇਤ ਤੇ ਸਮੂਹ ਨੌਜਵਾਨ ਵਰਗ ਦੇ ਸਹਿਯੋਗ ਨ...
14/01/2019

ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਦੇ ਵਿੱਚ ਪਿੰਡ ਬਾਲੀਅਾਂ ਦੀ ਨਵੀ ਚੁਣੀ ਪੰਚਾਇਤ ਤੇ ਸਮੂਹ ਨੌਜਵਾਨ ਵਰਗ ਦੇ ਸਹਿਯੋਗ ਨਾਲ ਪਿੰਡ ਦੀਅਾਂ ਗਲੀਅਾਂ ਦੀ ਸਾਫ ਸਫਾਈ ਦਾ ਕੰਮ ਜੋਰਾਂ ਸੋਰਾਂ ਨਾਲ ਚੱਲ ਰਿਹਾ ਹੈ ਜੀ..
ਸਾਰੀ ਸਿੱਖ ਕੌਮ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਦੀਅਾਂ ਲੱਖ ਲੱਖ ਵਧਾਈਅਾਂ ਜੀ......
ਬਹੁਤ ਖੁਸ਼ੀ ਹੋਈ।
ਖੁਸ਼ੀ ਦੁੱਗਣੀ ਉਸ ਦਿਨ ਹੋਊ
ਜਿੱਦਣ ਪਿੰਡ ਵਿੱਚੋਂ ਚਿੱਟੇ ਦੀ ਸਫਾਈ ਹੋਊ।
ਧੰਨਵਾਦ🙏🙏

ਨਵਾਂ ਯੁੱਗ ਨਵੀਂ ਸੋਚ ।
02/01/2019

ਨਵਾਂ ਯੁੱਗ ਨਵੀਂ ਸੋਚ ।

ਪਿੰਡ ਬਾਲੀਆਂ ਦੇ ਬਣੇ ਸਰਪੰਚ ਕੁਲਦੀਪ ਸਿੰਘ ਨੂੰ  ਉਸਦੀ ਮਿਹਨਤ,ਸਾਥੀਆਂ  ਦੀ ਮਿਹਨਤ ਤੇ ਪਿੰਡ ਵਾਸੀਆਂ ਦੀ ਮਿਹਨਤ ਦਾ ਨਤੀਜਾ ਪੱਖ ਵਿਚ ਹੋਣ ਤੇ  ਮ...
31/12/2018

ਪਿੰਡ ਬਾਲੀਆਂ ਦੇ ਬਣੇ ਸਰਪੰਚ ਕੁਲਦੀਪ ਸਿੰਘ ਨੂੰ ਉਸਦੀ ਮਿਹਨਤ,ਸਾਥੀਆਂ ਦੀ ਮਿਹਨਤ ਤੇ ਪਿੰਡ ਵਾਸੀਆਂ ਦੀ ਮਿਹਨਤ ਦਾ ਨਤੀਜਾ ਪੱਖ ਵਿਚ ਹੋਣ ਤੇ ਮੁਬਾਰਕਾਂ । ਪਰਮਾਤਮਾ ਵੀਰ ਨੂੰ ਚੜਦੀ ਕਲਾ ਚ ਰੱਖੇ। ਉਮੀਦ ਹੈ ਕਿ ਹੁਣ ਪਿੰਡ ਤਰੱਕੀ ਦੀ ਰਾਹ ਤੇ ਚਲਦਿਆਂ ਬੁਲੰਦੀਆਂ ਛੂਹੇ ਗਾ।

ਆਜਾ ਮੇਰੇ ਪਿੰਡ ਦੀ ਨੁਹਾਰ ਵੇਖ ਲੈ। ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ।
09/09/2018

ਆਜਾ ਮੇਰੇ ਪਿੰਡ ਦੀ ਨੁਹਾਰ ਵੇਖ ਲੈ। ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ।

11/08/2018

ਇਹ ਤਾਂ ਉਮਰ ਦਾ ਤਕਾਜ਼ਾ ਹੈ
ਜਿਹੜਾ ਅਜਕਲ ਸਰਦੀ ਜੁਕਾਮ ਰਹਿੰਦਾ ਹੈ
ਨਹੀਂ ਤਾਂ ਬਾਰਸ਼ਾਂ ਦੇ ਮੋਸਮ ਚ
ਕਦੇ ਸਾਨੂੰ ਵੀ ਇਸ਼ਕ ਹੋਇਆ ਕਰਦਾ ਸੀ

Address

Balian
Sangrur
148002

Website

Alerts

Be the first to know and let us send you an email when Kattu Balian posts news and promotions. Your email address will not be used for any other purpose, and you can unsubscribe at any time.

Share