Youth Akali Dal Khadur Sahib

Youth Akali Dal Khadur Sahib ਸ਼੍ਰੋਮਣੀ ਅਕਾਲੀ ਦਲ ( ਖਡੂਰ ਸਾਹਿਬ)
ਵਿਧਾਨ ਸਭਾ ਅਤੇ ਲੋਕ ਸਭਾ ਹਲਕਾ
ਨੌਜਵਾਨਾਂ ਦੀ ਪੁਕਾਰ , ਅਕਾਲੀ ਸਰਕਾਰ

05/04/2026
15/03/2026

ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਨਾਲ਼ ਲੰਬੇ ਸਮੇਂ ਤੋਂ ਜੁੜੇ ਹੋਏ ਅਤੇ ਸਾਬਕਾ ਮੰਤਰੀ ਜਥੇਦਾਰ ਸਵ. ਰਣਜੀਤ ਸਿੰਘ ਬ੍ਰਹਮਪੁਰਾ ਜੀ ਦੇ ਨਾਲ਼ ਹਮੇਸ਼ਾ ਡੱਟ ਕੇ ਖੜ੍ਹੇ ਰਹਿਣ ਵਾਲੇ ਪਿੰਡ ਧੂੰਦਾ (ਵਿਧਾਨ ਸਭਾ ਹਲਕਾ ਖਡੂਰ ਸਾਹਿਬ) ਦੇ ਸਾਬਕਾ ਸਰਪੰਚ ਸ. ਜਗਤਾਰ ਸਿੰਘ ਧੁੰਦਾ ਜੀ ਨੂੰ ਜ਼ਿਲ੍ਹਾ ਤਰਨ ਤਾਰਨ ਦਾ ਐੱਸ.ਸੀ ਵਿੰਗ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਜੀ ਅਤੇ ਐੱਸ.ਸੀ ਵਿੰਗ ਪੰਜਾਬ ਦੇ ਪ੍ਰਧਾਨ ਸਾਬਕਾ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਜੀ ਦਾ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਹਨਾਂ ਵੱਲੋਂ ਸ. ਜਗਤਾਰ ਸਿੰਘ ਧੁੰਦਾ ਜੀ ਨੂੰ ਜ਼ਿਲ੍ਹਾ ਤਰਨ ਤਾਰਨ ਦੇ ਐੱਸ.ਸੀ ਵਿੰਗ ਦਾ ਪ੍ਰਧਾਨ ਬਣਾ ਕੇ ਇਹ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸ. ਜਗਤਾਰ ਸਿੰਘ ਧੁੰਦਾ ਜੀ ਪਾਰਟੀ ਦੀਆਂ ਨੀਤੀਆਂ ਨੂੰ ਹੋਰ ਮਜ਼ਬੂਤੀ ਨਾਲ ਲੋਕਾਂ ਤੱਕ ਪਹੁੰਚਾਉਣਗੇ ਅਤੇ ਪਾਰਟੀ ਨੂੰ ਜ਼ਿਲ੍ਹੇ ਵਿੱਚ ਹੋਰ ਮਜ਼ਬੂਤ ਕਰਨ ਲਈ ਅਹਿਮ ਭੂਮਿਕਾ ਨਿਭਾਉਣਗੇ।

ਸ. ਜਗਤਾਰ ਸਿੰਘ ਧੁੰਦਾ ਜੀ ਨੂੰ ਇਸ ਨਵੀਂ ਜ਼ਿੰਮੇਵਾਰੀ ਲਈ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ। 🎉
Sukhbir Singh Badal Shiromani Akali Dal

09/03/2026

ਅੱਜ ਪਿੰਡ ਜਹਾਂਗੀਰ, ਵਿਧਾਨ ਸਭਾ ਹਲਕਾ ਸ਼੍ਰੀ ਖਡੂਰ ਸਾਹਿਬ ਵਿੱਚ ਵਰਕਰ ਮਿਲਣੀਆਂ ਦਾ ਸਿਲਸਿਲਾ ਸ਼ੁਰੂ ਕਰਦੇ ਹੋਏ ਸ. ਦਲਬੀਰ ਸਿੰਘ ਜਹਾਂਗੀਰ (ਮੀਤ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ) ਜੀ ਦੇ ਗ੍ਰਹਿ ਵਿਖੇ ਇਕ ਮਹੱਤਵਪੂਰਨ ਵਰਕਰ ਮੀਟਿੰਗ ਕੀਤੀ ਗਈ।

ਇਸ ਮੌਕੇ ਪਿੰਡ ਜਹਾਂਗੀਰ ਦੇ ਸਮੂਹ ਪਿੰਡ ਵਾਸੀਆਂ ਅਤੇ ਅਕਾਲੀ ਵਰਕਰਾਂ ਨੇ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਉਹ ਹੋਰ ਡੱਟ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਖੜ੍ਹੇ ਰਹਿਣਗੇ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਹੋਰ ਵੱਧ ਮਿਹਨਤ ਕਰਨਗੇ।

ਮੈਨੂੰ ਆਪਣੇ ਹਲਕੇ ਦੇ ਹਰ ਅਕਾਲੀ ਵਰਕਰ 'ਤੇ ਮਾਣ ਹੈ, ਜੋ ਹਮੇਸ਼ਾਂ ਆਪਣੀ ਪਾਰਟੀ ਲਈ ਦਿਨ-ਰਾਤ ਨਿਸ਼ਕਾਮ ਸੇਵਾ ਅਤੇ ਮਿਹਨਤ ਕਰਦੇ ਹਨ। ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਸਾਡਾ ਕਾਫ਼ਲਾ ਹੋਰ ਵੱਡਾ ਹੋਵੇਗਾ ਅਤੇ ਅਸੀਂ ਲੋਕਾਂ ਦੀ ਆਵਾਜ਼ ਨੂੰ ਹੋਰ ਮਜ਼ਬੂਤੀ ਨਾਲ ਉਠਾਉਂਦੇ ਰਹਾਂਗੇ।

04/03/2026

ਖ਼ਾਲਸਾ ਪੰਥ ਦੀ ਆਨ-ਬਾਨ-ਸ਼ਾਨ ਤੇ ਚੜ੍ਹਦੀਕਲਾ ਦੇ ਪ੍ਰਤੀਕ ਹੋਲੇ ਮਹੱਲੇ ਦੇ ਪਾਵਨ ਦਿਹਾੜੇ ਦੀਆਂ ਸਭ ਨੂੰ ਲੱਖ-ਲੱਖ ਵਧਾਈਆਂ।
ਇਹ ਪਵਿੱਤਰ ਤਿਉਹਾਰ ਸਿੱਖ ਕੌਮ ਦੀ ਵਿਲੱਖਣਤਾ ਦਾ ਪ੍ਰਤੀਕ, ਸਿੱਖ ਸਾਸ਼ਤਰ ਕਲਾ ਤੇ ਸਿੱਖਾਂ ਦੇ ਜਾਹੋ-ਜਲਾਲ ਨੂੰ ਦਰਸਾਉਂਦਾ ਹੈ। ਮੇਰੀ ਅਰਦਾਸ ਹੈ ਸੱਚੇ ਪਾਤਸ਼ਾਹ ਜੀ ਸਭ ‘ਤੇ ਮਿਹਰ ਕਰਨ, ਨਾਮ ਦੀ ਦਾਤ ਬਖਸ਼ਣ ਤੇ ਪੰਥ ਤੇ ਪੰਜਾਬ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ।


03/03/2026

Address

Tarn Taran

Alerts

Be the first to know and let us send you an email when Youth Akali Dal Khadur Sahib posts news and promotions. Your email address will not be used for any other purpose, and you can unsubscribe at any time.

Share