VOTT :- Voice of TarnTaran

VOTT :- Voice of TarnTaran This Community is for those people belongs to this City. They can share their Problems, Feedback, Suggestions

05/09/2026

ਅੱਜ ਅਧਿਆਪਕ ਦਿਵਸ ਆ ਇਸ ਮੌਕੇ ਅਪਣੇ ਹੁਣ ਤੱਕ ਦੇ ਸਭ ਤੋਂ ਚੰਗੇ ਅਧਿਆਪਕ ਦਾ ਨਾਂ ਲਿਖੋ

ਜੇਕਰ ਕਾਂਗਰਸ ਐਲਾਨ ਕਰ ਦੇਵੇ ਚੰਨੀ ਮੁੱਖ ਮੰਤਰੀ ਉਮੀਦਵਾਰਫੇਰ ਕੋਈ ਨਹੀਂ ਰੋਕ ਸਕਦਾ ਕਾਂਗਰਸ ਪੰਜਾਬ ਵਿੱਚ ਸਰਕਾਰ ਬਣਾਏਗੀ।  ਬਾਰੇ ਤੁਹਾਡਾ ਕੀ ਖਿ...
05/09/2026

ਜੇਕਰ ਕਾਂਗਰਸ ਐਲਾਨ ਕਰ ਦੇਵੇ
ਚੰਨੀ ਮੁੱਖ ਮੰਤਰੀ ਉਮੀਦਵਾਰ
ਫੇਰ ਕੋਈ ਨਹੀਂ ਰੋਕ ਸਕਦਾ ਕਾਂਗਰਸ ਪੰਜਾਬ ਵਿੱਚ ਸਰਕਾਰ ਬਣਾਏਗੀ।
ਬਾਰੇ ਤੁਹਾਡਾ ਕੀ ਖਿਆਲ ਹੈ ???
ਆਪਣੇ ਵਿਚਾਰ ਦਿਓ।
Rahul Gandhi

ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਦਿਹਾੜੇ ‘ਤੇ ਸਮੂਹ ਦੇਸ਼ ਵਾਸੀਆਂ ਨੂੰ ਜਨਮ ਅਸ਼ਟਮੀ ਦੀਆਂ ਲੱਖ-ਲੱਖ ਵਧਾਈਆਂ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਕ੍ਰਿਪਾ...
04/09/2026

ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਦਿਹਾੜੇ ‘ਤੇ ਸਮੂਹ ਦੇਸ਼ ਵਾਸੀਆਂ ਨੂੰ ਜਨਮ ਅਸ਼ਟਮੀ ਦੀਆਂ ਲੱਖ-ਲੱਖ ਵਧਾਈਆਂ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਕ੍ਰਿਪਾ ਤੁਹਾਡੇ ਸਭ ’ਤੇ ਬਣੀ ਰਹੇ..ਹਰ ਇੱਕ ਘਰ ਵਿੱਚ ਖੁਸ਼ੀਆਂ-ਖੇੜਿਆਂ ਦਾ ਵਾਸਾ ਹੋਵੇ।

ਜਵਾਹਰ ਨਵੋਦਿਆ ਵਿਦਿਆਲਿਆ   ਪ੍ਰਵੇਸ਼ ਪ੍ਰੀਖਿਆ ਲਈ 30 ਤੱਕ ਭਰੇ ਜਾਣਗੇ ਆਨਲਾਈਨ ਫਾਰਮ       ਜਵਾਹਰ ਨਵੋਦਿਆ ਵਿਦਿਆਲਿਆ ਪ੍ਰਵੇਸ਼ ਪ੍ਰੀਖਿਆ ਜਮਾਤ...
03/09/2026

ਜਵਾਹਰ ਨਵੋਦਿਆ ਵਿਦਿਆਲਿਆ ਪ੍ਰਵੇਸ਼ ਪ੍ਰੀਖਿਆ ਲਈ 30 ਤੱਕ ਭਰੇ ਜਾਣਗੇ ਆਨਲਾਈਨ ਫਾਰਮ

ਜਵਾਹਰ ਨਵੋਦਿਆ ਵਿਦਿਆਲਿਆ ਪ੍ਰਵੇਸ਼ ਪ੍ਰੀਖਿਆ ਜਮਾਤ ਨੌਵੀਂ ਅਤੇ ਗਿਆਰਵੀਂ, ਸੈਸ਼ਨ 2027-28, ਜੋ ਕਿ ਮਿਤੀ 10.04.2027 ਨੂੰ ਹੋਵੇਗੀ, ਉਸ ਵਾਸਤੇ ਦੋਵਾਂ ਜਮਾਤਾਂ ਦੇ ਆਨਲਾਈਨ ਫਾਰਮ 1 ਸਤੰਬਰ, 2026 ਤੋਂ ਭਰਨੇ ਸ਼ੁਰੂ ਹੋ ਗਏ ਹਨ। ਇਹ ਜਾਣਕਾਰੀ ਦਿੰਦਿਆਂ #ਜਵਾਹਰਨਵੋਦਿਆਵਿਦਿਆਲਿਆ, ਗੋਇੰਦਵਾਲ ਸਾਹਿਬ ( #ਤਰਨਤਾਰਨ) ਦੇ ਪ੍ਰਿੰਸੀਪਲ ਰਵਿੰਦਰ ਕੁਮਾਰ ਨੇ ਦੱਸਿਆ ਕਿ ਫਾਰਮ ਭਰਨ ਦੀ ਆਖ਼ਰੀ ਮਿਤੀ 30 ਸਤੰਬਰ, 2026 ਹੈ। ਉਨ੍ਹਾਂ ਕਿਹਾ ਕਿ ਉਹ ਉਮੀਦਵਾਰ ਜੋ ਸਿਰਫ਼ ਜ਼ਿਲ੍ਹਾ ਤਰਨ ਤਾਰਨ ਵਿੱਚ ਸ਼ੈਸ਼ਨ 2026-2027 ਵਿੱਚ ਅੱਠਵੀਂ ਅਤੇ ਦਸਵੀਂ ਜਮਾਤ ਵਿੱਚ ਪੜ੍ਹ ਰਹੇ ਹਨ, ਫਾਰਮ ਭਰਨ ਦੇ ਯੋਗ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਨਵੋਦਿਆ ਵਿਦਿਆਲਿਆ ਸਮਿਤੀ (ਐਨ.ਵੀ.ਐਸ) ਦੇ ਪੋਰਟਲ 'ਤੇ ਆਨ ਲਾਈਨ ਫਾਰਮ ਭਰਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਨੌਵੀਂ ਜਮਾਤ ਲਈ ਆਨਲਾਈਨ ਫਾਰਮ ਭਰਨ ਲਈ ਲਿੰਕ
https://cbseitms.nic.in/2026/nvsix_9 ਅਤੇ ਗਿਆਰਵੀਂ ਜਮਾਤ ਲਈ https://cbseitms.nic.in/2026/nvsxi_11 ਉੱਤੇ ਲਾਗਇਨ ਕੀਤਾ ਜਾ ਸਕਦਾ ਹੈ। ਉਨ੍ਹਾਂ ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਆਉਂਦੇ ਵਿੱਦਿਅਕ ਅਦਾਰਿਆਂ ਨੂੰ ਆਪਣੇ ਵਿਦਿਆਰਥੀਆਂ ਨੂੰ ਜਵਾਹਰ ਨਵੋਦਿਆ ਵਿਦਿਆਲਿਆ ਪ੍ਰਵੇਸ਼ ਪ੍ਰੀਖਿਆ ਸਬੰਧੀ ਵੱਧ ਤੋਂ ਵੱਧ ਪ੍ਰੇਰਿਤ ਕਰਨ ਦੀ ਅਪੀਲ ਕੀਤੀ।

03/09/2026
ਵੈਟਨੇਰੀ ਹਸਪਤਾਲ ਤਰਨ ਤਾਰਨ ਦੇ ਬਹਾਰ ਦਾ ਹਾਲ ਚੈੱਕ ਕਰੋ l PCA ਸਕੂਲ ਦੇ ਨੇੜੇ l 1. ਸਿਹਤ ਸੈਨੇਟਰੀ ਇੰਸਪੈਕਟਰ2. EO ਤਰਨ ਤਾਰਨ3. SDM ਤਰਨ ਤਾ...
02/09/2026

ਵੈਟਨੇਰੀ ਹਸਪਤਾਲ ਤਰਨ ਤਾਰਨ ਦੇ ਬਹਾਰ ਦਾ ਹਾਲ ਚੈੱਕ ਕਰੋ l PCA ਸਕੂਲ ਦੇ ਨੇੜੇ l

1. ਸਿਹਤ ਸੈਨੇਟਰੀ ਇੰਸਪੈਕਟਰ
2. EO ਤਰਨ ਤਾਰਨ
3. SDM ਤਰਨ ਤਾਰਨ
ਨੂ ਸਵਾਲ
District Public Relations Office, Tarntaran
Harjot Singh Bains Bhagwant Mann

02/09/2026

ਕੀ ਤੁਸੀਂ ਮਰਨ ਤੋਂ ਬਾਅਦ ਵੀ ਲੋਕਾਂ ਦੇ ਸਟੇਟਸ ਚੈਕ ਕਰਨ ਚਾਉਂਦੇ ਹੋ ਉਹਨਾਂ ਦੀਆਂ ਰੀਲਾਂ ਦੇਖਣਾ ਚਾਉਂਦੇ ਹੋ..
ਤਾਂ ਅੱਜ ਹੀ ਆਪਣੀਆਂ ਅੱਖਾਂ ਦਾਨ ਕਰੋ..

ਆਹ ਕੀ ਐ ਭਲਾਂ .....?ਇਹ ਨੇ ਸੁਖਪਾਲ ਖੈਹਰਾ, ਅੱਜ ਉਹਨਾ ਨੇ ਪ੍ਰੈਸ ਕਾਨਫਰੰਸ ਕਿਤੀ lਤੁਸੀਂ ਆਖੋਗੇ ਸ਼ੀਸ਼ੀ ਜਿਹੀ 'ਚ ਕੀ ਪਾਇਆ ਇਨ੍ਹਾਂ ਨੇ। ਕਿਤ...
02/09/2026

ਆਹ ਕੀ ਐ ਭਲਾਂ .....?

ਇਹ ਨੇ ਸੁਖਪਾਲ ਖੈਹਰਾ, ਅੱਜ ਉਹਨਾ ਨੇ ਪ੍ਰੈਸ ਕਾਨਫਰੰਸ ਕਿਤੀ l
ਤੁਸੀਂ ਆਖੋਗੇ ਸ਼ੀਸ਼ੀ ਜਿਹੀ 'ਚ ਕੀ ਪਾਇਆ ਇਨ੍ਹਾਂ ਨੇ। ਕਿਤੇ ਮ੍ਹਮੀਰੇ ਦਾ ਸੁਰਮਾ ਤਾਂ ਨਹੀਂ ਵੇਚਣ ਲੱਗ ਪਏ। ਨਹੀਂ...ਨਹੀਂ, ਦਰਅਸਲ ਇਨ੍ਹਾਂ ਦੇ ਹੱਥ ਵਿੱਚ ਸਲਫਾਸ ਹੈ। ਇਹ ਕਿਸੇ ਬੰਦੇ ਨੂੰ ਯਾਦ ਕਰਾ ਰਹੇ ਨੇ ਕਿ ਭਲਿਆ ਮਾਣਸਾ ਤੂੰ ਕਦੇ ਕਿਹਾ ਸੀ ਕਿ ਇੱਕ ਪਾਸੇ ਪੰਜਾਬ ਦਾ ਇੱਕ ਰੁਪਈਆ ਪਿਆ ਹੋਵੇ ਤੇ ਦੂਜੇ ਪਾਸੇ ਸਲਫਾਸ, ਮੈਂ ਸਲਫਾਸ ਚੁੱਕੂੰ।

💔 ਅੱਜ 02/09/2026 ਨੂੰ ਤਰਨ ਤਾਰਨ ਦੀ ਗੋਪਾਲ ਗਊਸ਼ਾਲਾ ਵਿੱਚ ਇਹ ਦਰਦਨਾਕ ਹਾਲਤ ਦੇਖ ਕੇ ਦਿਲ ਰੋ ਪਿਆ।   ਸਫ਼ਾਈ ਨਾ ਹੋਣ ਅਤੇ ਗੰਦਗੀ ਵਿੱਚ ਪਏ ਰ...
02/09/2026

💔 ਅੱਜ 02/09/2026 ਨੂੰ ਤਰਨ ਤਾਰਨ ਦੀ ਗੋਪਾਲ ਗਊਸ਼ਾਲਾ ਵਿੱਚ ਇਹ ਦਰਦਨਾਕ ਹਾਲਤ ਦੇਖ ਕੇ ਦਿਲ ਰੋ ਪਿਆ।

ਸਫ਼ਾਈ ਨਾ ਹੋਣ ਅਤੇ ਗੰਦਗੀ ਵਿੱਚ ਪਏ ਰਹਿਣ ਕਰਕੇ ਇਹਨਾਂ ਗਊ ਮਾਤਾਵਾਂ ਦੇ ਪੈਰ ਜਵਾਬ ਦੇ ਗਏ ਹਨ। ਤੁਰਨ-ਫਿਰਨ ਤੋਂ ਵੀ ਅਸਮਰੱਥ ਹੋ ਕੇ ਮਰਨ ਵਾਲੀ ਹਾਲਤ ਵਿੱਚ ਪਈਆਂ ਨੇ। 🐄💔

ਸ਼ਰਮ ਕਰੋ l ਇਹ ਬੇਜ਼ੁਬਾਨ ਆਪਣਾ ਦਰਦ ਬੋਲ ਕੇ ਨਹੀਂ ਦੱਸ ਸਕਦੀਆਂ, ਪਰ ਇਹਨਾਂ ਦੀਆਂ ਆਹਾਂ ਦਾ ਹਿਸਾਬ ਰੱਬ ਦੇ ਦਰਬਾਰ ਵਿੱਚ ਜ਼ਰੂਰ ਹੋਵੇਗਾ। 🙏

ਤਰਨ ਤਾਰਨ ਪ੍ਰਸ਼ਾਸਨ ਨੂੰ ਅਪੀਲ ਹੈ—ਇਸ ਵੱਲ ਤੁਰੰਤ ਧਿਆਨ ਦਿਓ।
🐄 🙏💔
District Public Relations Office, Tarntaran Tarn Taran Police Bhagwant Mann Harmeet Singh Sandhu Narendra Modi Amit Shah Arvind Kejriwal Rajiv Ranjan Singh Lalan Singh Gurmeet Singh Khuddian

Address

Tarn Taran
143401

Website

Alerts

Be the first to know and let us send you an email when VOTT :- Voice of TarnTaran posts news and promotions. Your email address will not be used for any other purpose, and you can unsubscribe at any time.

Shortcuts

Share

Category