Young Sewa Society

Young Sewa Society ਸਤਿਗੁਰ ਕੀ ਸੇਵਾ ਸਫਲਿ ਹੈ ।।

15/09/2025

15/09/2025

ਸੇਵਾ ਅਤੇ ਲੰਗਰਾਂ ਦੀ ਅਸਲ ਸਾਰਥਿਕਤਾ ਨੂੰ ਅਸੀਂ ਖੁਦ ਬਦਲਿਆ ਹੈ। ਇਸ ਵਿੱਚ ਧਰਮ ਦੀ ਕੋਈ ਭੂਮਿਕਾ ਨਹੀਂ ਹੈ।
ਪਿਛਲੇ ਦਿਨੀ ਆਏ ਹੜ੍ਹਾਂ ਦੇ ਕਾਰਨ ਹੜ੍ਹ ਪੀੜਤਾਂ ਦੀ ਮਦਦ ਦੇ ਲਈ ਪਿੰਡ ਵਿਚੋਂ ਸੇਵਾ ਇਕੱਠੀ ਕਰ ਰਹੇ ਸਾਂ। ਲੋਕਾਂ ਦੀ ਉਦਾਸੀਨਤਾ ਉਪਰ ਹੈਰਾਨੀ ਹੋ ਰਹੀ ਸੀ ਕਿ ਕਿਵੇਂ ਪਿੰਡ ਦੇ ਲੋਕ ਦੂਸਰੇ ਦੀ ਮਦਦ ਕਰਨ ਲਈ ਝਿਜਕਦੇ ਹਨ। ਹੈਰਾਨੀ ਹੋਰ ਉਦੋਂ ਵਧ ਹੋਈ ਜਦੋਂ ਇਕ ਘਰ ਗਏ ਤਾਂ ਇਕ ਬਜ਼ੁਰਗ ਬੋਲਿਆ 'ਪੁਤਰਾਂ ਆਹ ਕੰਮ ਤਾਂ ਠੀਕ ਐ' ਪਰ ਲੰਗਰਾਂ ਉਪਰ ਹੋ ਰਹੀ ਪੈਸੇ ਦੀ ਬਰਬਾਦੀ ਨੂੰ ਕਿਵੇਂ ਬਚਾਈਏ ?
ਤਸਵੀਰ ਦਾ ਦੂਜਾ ਸਿਰਾ ਇਹ ਹੈ ਕਿ ਗੁਰੂ ਘਰੋਂ ਆਵਾਜ ਆਉਂਦੀ ਹੈ ਕਿ ਲੰਗਰ ਦੀ ਸੇਵਾ ਲਈ ਮਾਇਆ ਕੱਠੀ ਕਰਨੀ ਐ।
ਇਹ ਵੀ ਠੀਕ ਐ ਆਪ ਲਾਓ ਤੇ ਆਪ ਖਾਓ।
ਵੱਲੋਂ : ਇਕ ਨੌਜਵਾਨ

13/09/2025

13/09/2025

11/09/2025

‘ਮਾਨ’ ਸਾਹਬ ਦਾ ਇੱਕ ਪੁਰਾਣਾ ਚੁਟਕਲਾ ਹੈ, ਕਿ ਕੇਰਾਂ ਇੱਕ ਜੁਆਨ ਕਾਫ਼ੀ ਸਾਲਾਂ ਬਾਅਦ ਆਪਣੀ ਭੂਆ ਨੂੰ ਮਿਲਣ ਚਲਾ ਗਿਆ ਤੇ ਉਹਦਾ ‘ਫੁੱਫੜ’ ਆਥਣੇ ਹਵ...
09/09/2025

‘ਮਾਨ’ ਸਾਹਬ ਦਾ ਇੱਕ ਪੁਰਾਣਾ ਚੁਟਕਲਾ ਹੈ, ਕਿ ਕੇਰਾਂ ਇੱਕ ਜੁਆਨ ਕਾਫ਼ੀ ਸਾਲਾਂ ਬਾਅਦ ਆਪਣੀ ਭੂਆ ਨੂੰ ਮਿਲਣ ਚਲਾ ਗਿਆ ਤੇ ਉਹਦਾ ‘ਫੁੱਫੜ’ ਆਥਣੇ ਹਵਾ ਪਿਆਜ਼ੀ ਹੋਇਆ ਉਹਨੂੰ ਖੇਤ ਲੈ ਗਿਆ ਤੇ ਮੋਟਰ ਆਲੇ ਕੋਠੇ ਦੀ ਛੱਤ ਤੇ ਚੜ੍ਹ ਕੇ ਦੱਸਣ ਲੱਗ ਗਿਆ ‘ਔਹ ਦੋ ਕਿੱਲੇ ਆਪਾਂ ਕਣਕ ਵੇਲੇ ਲਏ ਸੀ…. ਆਹ ਚਾਰ ਕਿੱਲੇ ਜੀਹਦੇ ‘ਚ ਮੋਟਰ ਚੱਲੀ ਜਾਂਦੀ ਆ ਪਿਛਲੇ ਸਾਲ ਲਏ ਸੀ ਤੇ ਔਹ ਦੂਏ ਪਾਸੇ ਆਲੀ ਨਿਆਈਂ ਜੀਹਦੇ ‘ਚ ਮੱਕੀ ਖੜ੍ਹੀ ਆ ‘ਸੱਤ ਕਿੱਲੇ’ ਆਪਾਂ ਚਾਰ ਪੰਜ ਦਿਨ ਹੋਗੇ ‘ਇਸ਼ਟਰੀ’ ਕਰਾਈ ਆ ਤੇ ਦਸਿਹਰੇ ਵੇਲੇ ਕਬਜਾ ਲਵਾਂਗੇ …. ਏਵੇਂ ਘਰੇ ਆ ਕੇ ਪੀ ਕੇ ਲਾਹਣ ਸਾਲੇ ਦੇ ਮੁੰਡੇ ਤੇ ਹਵਾ ਕਰਦਾ ਰਿਹਾ ‘ਵਈ ਥੋਡੀਆਂ ਜ਼ਮੀਨਾਂ ਨਰਮ ਆ ਸਾਡੇ ਬਾਹਣ ਤਕੜੇ ਆ ਭਾਮੇਂ ਬੰਦਾ ਮਾਰ ਕੇ ਦੱਬ ਦੋ ਹਰਾ ਹੋ ਜਾਂਦਾ ‘।
ਚਲੋ ਜੀ ਰੱਬ ਦੀ ਕੁਦਰਤ ਰਾਤ ਨੂੰ ਮੀਂਹ ਲਹਿ ਪਿਆ ਲਹਿੰਦੇ ਆਲੇ ਪਾਸਿਓਂ …. ਮੀਂਹ ਭਾਰਾ ਸੀ ‘ਸਵ੍ਹਾਤ’ ਚਿਓਣ ਲੱਗ ਪਈ …. ਮਾੜ੍ਹਾ ਜਿਹਾ ਹੋਰ ਵਧਿਆ ਤਾਂ ‘ਚਿਉਂਦੇ ਚਿਉਂਦੇ’ ਦੇ ਘਰਾਲੇ ਬਣ ਗਏ ਤੇ ਮੁੰਡਾ ਜਿਹੜਾ ਫੁੱਫੜ ਦੀਆਂ ਪਾਡੀਆਂ ਸੁਣ ਸੁਣ ਅੱਕਿਆ ਪਿਆ ਸੀ, ਉਠ ਕੇ ਕਹਿੰਦਾ ‘ਫੁੱਫੜਾ ਲਿਆ ਨਿਆਈਂ ਆਲੇ ਸੱਤਾਂ ਕਿੱਲਿਆਂ ਦੀ ਇਸ਼ਟਰੀ,ਗੋਲ ਕਰਕੇ ਮੋਂਦਾ ਲਾਈਏ ਖੌਰੇ ਚਿਓਣੋਂ ਹਟ ਜੇ’ ਤੇ ਫੁੱਫੜ ਨਾ ਹੇਠਲੇ ਦੰਦੀਂ ਨਾ ਉਤਲੇ ਦੰਦੀਂ ।
ਏਡੀ ਲੰਬੀ ਚੌੜੀ ਗੱਲਬਾਤ ਦਾ ਸਾਰ ਤੱਤ ਕਈ ਧਿਰਾਂ ਤੇ ਲਾਗੂ ਹੁੰਦਾ, ਸਭ ਤੋਂ ਪਹਿਲਾਂ ‘ਸਰਕਾਰ’ ਤੇ ਜਿਸ ਕੋਲ ਏਨਾ ਤੰਤਰ ਹੋਣ ਦੇ ਬਾਵਜੂਦ ਅਚਾਨਕ ਪਈ ਕਿਸੇ ਆਫ਼ਤ ਲਈ ਫੌਰੀ ਹੱਲ ਹੈਨੀ ਤੇ ਵਡਿਆਈਆਂ ਮਰਾ ਲਓ ਜਿੰਨੀਆਂ ਮਰਜ਼ੀ, ਮਾੜ੍ਹੀ ਜਿਹੀ ਪ੍ਰਾਪਤੀ ਹੋਵੇ ਸਾਡੇ ‘ਇਸ਼ਤਿਹਾਰ ਦਸਾਂ ਸਟੇਟਾਂ’ ਦੇ ਅਖਬਾਰਾਂ ‘ਚ ਛਪਦੇ ਆ ਤੇ ਕਿਉਂ ਨਾ ਅੱਜ ਉਹੀ ਅਖਬਾਰ ਕੱਠੇ ਕਰਕੇ ਕਿਸੇ ਦਰਿਆ ਦਾ ਪਾੜ ਪੂਰ ਦੇਈਏ ‘ ਖੌਰੇ ਕੋਈ ਫਾਇਦਾ ਹੋ ਜਾਵੇ ਤੇ ਲੋਕ ਡੁੱਬਣੋਂ ਬਚ ਜਾਣ । ਦੂਜੀ ਦੋਸ਼ੀ ਧਿਰ ਆ ਉਹ ਲੋਕ ‘ਜਿਹੜੇ ਕਿਸੇ ਸਟੇਟ ਦੇ ਮੁਸਤਕਿਲ ਢਾਂਚੇ ਦੇ ਪ੍ਰਬੰਧਨ ਦੀ ਬਜਾਇ ਮੁਫ਼ਤ ਦੀਆਂ ਸਕੀਮਾਂ ਦੀ ਝਾਕ ਰੱਖਦੇ ਸਰਕਾਰਾਂ ਤੋਂ ‘ ਹੁਣ ਜਦੋਂ ਅਸੀਂ ਮਿੱਟੀ ਦੀਆਂ ਬੋਰੀਆਂ ਭਰ ਭਰ ਬੰਨ੍ਹ ਪੱਕੇ ਕਰ ਰਹੇ ਹਾਂ, ਕਿਉਂ ਨਾ ‘ਆਟੇ ਦਾਲ ਵਾਲੇ ਕਾਰਡ ਲਾ ਕੇ ਦੇਖ ਲਈਏ ਵਹਿਣ ‘ਚ ਜਾਂ ਮੁਫਤ ਬਿਜਲੀ ਵਾਲੇ ਬਿੱਲ ਕੱਠੇ ਕਰਕੇ ਕਿਤੇ ਬੰਨ੍ਹ ‘ਚ ਪਿਆ ਮੋਰਾ ਮੁੰਦ ਲਈਏ’ । ਪਰ ਨਹੀਂ ਇਹ ਸਾਡੀ ਫਾਲਤੂ ਦੀ ਭਕਾਈ ਆ…..ਲੋਕਾਂ ਦੀ ਨਬਜ਼ ਫੜ੍ਹੀ ਬੈਠੇ ਆ ਸਾਡੇ ਲੀਡਰ । ਆਹ ਰੋਜ਼ ਵੀਡੀਓ ਦੇਖਦੇ ਆਂ ਟਰਾਲੀਆਂ ਪਿੱਛੇ ਰਾਸ਼ਨ ਲੈਣ ਲਈ ਭੱਜਦੇ ਲੋਕ ਜਿਹੜੇ ਹੜ ਵਾਲੇ ਏਰੀਏ ‘ਚ ਪੰਜਾਹ ਪੰਜਾਬ ਕਿੱਲੋਮੀਟਰ ਪੈਂਡਾ ਮਾਰ ਕੇ ਆਉਂਦੇ ਜਿਨ੍ਹਾਂ ਦੇ ਆਵਦੇ ਤਿੱਪ ਨੀ ਪਾਣੀ ਦੀ ਏਹਨਾਂ ਲੋਕਾਂ ਨੂੰ ਹੀ ਰਾਜਨੀਤਿਕ ਮਾਹਰਾਂ ਵੱਲੋਂ ‘ਫਲੋਟਿੰਗ ਵੋਟ’ ਕਿਹਾ ਜਾਂਦਾ ਜਿਹੜੇ ਮੁਫ਼ਤ ਦੀ ਦਾਰੂ ਤੇ ਚੰਗੀ ਸਕੀਮ ਤੇ ਡੁੱਲ੍ਹ ਜਾਂਦੇ ਤੇ ਸਾਡੇ ਪੱਲੇ ਪਾ ਦਿੰਦੇ ਓਹ ਸਿਆਸਤਦਾਨ ਜਿਨ੍ਹਾਂ ਲਈ ਸਿਰਫ਼ ਪੈਸਾ ਬਣਾਉਣਾ ਹੀ ਧਰਮ ਹੋ ਜਾਂਦਾ ਤੇ ਓਹ ਸਹੀ ਆ ਬਣਾਉਣ ਵੀ ਕਿਉਂ ਨਾ …. ਜਦੋਂ ਤੁਹਾਨੂੰ ਗੈਰ-ਲੋੜਵੰਦਾਂ ਨੂੰ ਸਰਕਾਰੀ ਟੈਕਸਾਂ ਦਾ ਪੈਸਾ ਅੰਨ੍ਹੇਵਾਹ ਲੁਟਾਉਂਦੇ ਆ ਤਾਂ ਖੁਦ ਕਿਉਂ ਨਾ ਲੁੱਟਣ ….. ਹੱਕ ਬਣਦਾ ਅਗਲਿਆਂ ਦਾ … ਆਖਰ ਓਨ੍ਹਾਂ ਦੀ ਵੀ ਕਰੋੜਾਂ ਦੀ ਇਨਵੈਸਟਮੈਂਟ ਹੁੰਦੀ ।
ਹਾਲੇ ਸ਼ੁਕਰ ਕਰੋ ਏਸ ਮੁਸੀਬਤ ‘ਚ ‘ਲੋਕ ਕੱਠੇ’ ਆ ਇੱਕ ਦੂਜੇ ਦੀ ਮੱਦਦ ਕਰਕੇ ਭੈਣਾਂ ਭਾਈਆਂ ਨੂੰ ਪੈਰਾਂ ਸਿਰ ਕਰ ਲੈਣਗੇ ਜੇ ਤੁਸੀਂ ਸੋਚੋਂ ਸਰਕਾਰਾਂ ਤੁਹਾਡੇ ਨੁਕਸਾਨ ਦੀ ਪੂਰਤੀ ਕਰ ਦੇਣਗੀਆਂ ‘ਭੁੱਲਜੋ’ ।ਆਪਣੀ ਸਰਕਾਰ ਕੋਲ ਤਾਂ ਏਨੇ ਫੰਡ ਹੀ ਹੈਨੀ ਕਿ ਉਹ ਢੰਗ ਸਿਰ ਨੁਕਸਾਨ ਦੀ ਪੂਰਤੀ ਕਰ ਸਕੇ ਤੇ ਸੈਂਟਰ ….. ਸੈਂਟਰ ਨੂੰ ਜਿਹੜੀ ਗੱਲ ਅੱਖ ਤਿਣ ਆ ਓਹਨੇ ਥੋਡਾ ਫਾਇਦਾ ਹੋਣ ਨੀਂ ਦੇਣਾ ਹੁਣ ਤੁਸੀਂ ਪੁੱਛਣਾ ‘ਵਈ ਮਾਹਟਰਾ ਅੱਖ ਤਿਣ ਕੀ ਆ…. ਉਹ ਆ ਥੋਡਾ ਹੌਂਸਲਾ, ਥੋਡੀ ਲੰਗਰ ਦੀ ਪ੍ਰਥਾ…. ਥੋਡਾ ਭਰਾਵਾਂ ਨਾਲ ਖੜ੍ਹਨ ਦਾ ਜਜ਼ਬਾ…. ਤੁਹਾਡੀ ਸਰਕਾਰਾਂ ਤੋਂ ਝਾਕ ਨਾ ਰੱਖਣ ਦੀ ਸੋਚ’ ਕਿਸੇ ਨੂੰ ਡਿੱਗਣ ਨਾ ਦੇਣ ਦੀ ਭਾਵਨਾ । ਭਾਵੇਂ ਕਿਸੇ ਮੁਸੀਬਤ ਵੇਲੇ ਹੀ ਸਹੀ ਇੱਕ ਦੂਜੇ ਨਾਲ ਖੜ੍ਹਦੇ ਤਾਂ ਓਂ……!ਤੇ ਕੇਂਦਰ ਕਹਿੰਦਾ ‘ਦਿਓਰ ਭਾਵੇਂ ਮੱਝ ਚੁੰਘ ਜੇ ਛੜੇ ਜੇਠ ਨੂੰ ਲੱਸੀ ਨੀ ਦੇਣੀ’ ਵਈ ਜਿਹੜਾ ਓਹਨਾਂ ਦੀ ਲੱਤ ਥੱਲੋਂ ਨਾ ਲੰਘਦੇ ਓਹੀ ਗੱਲ ਚੁਭਦੀ ਆ ।
ਪਰ ਇਹ ਸਭ ਕੁਝ ਓਦੋਂ ਵਾਪਰਦਾ ਜਦੋਂ ਬਿਪਤਾ ਪਈ ਹੁੰਦੀ ਕਦੇ ਬਿਪਤਾ ਤੋਂ ਬਿਨਾਂ ਵੀ ਇਕੱਠੇ ਹੋ ਕੇ ਦੇਖੀਏ….. ਬਿਨਾਂ ਇੱਕ ਦੂਜੇ ਦੀਆਂ ਲੱਤਾਂ ਖਿੱਚੇ….ਕਿਉਂਕਿ ਸਾਡੇ ਮਸਲੇ ਵੱਡੇ ਆ ਤੇ ਅਸੀਂ ਛੋਟਿਆਂ ਪਿੱਛੇ ਲੜੀ ਜਾਂਦੇ ਆਂ ।ਕਪੂਰ ਐਂਕਲ ਦੇ ਕਹਿਣ ਵਾਂਗ ‘ਬਹੁਤੀ ਸੋਹਣੀ ਇਸਤਰੀ ਨਾਲ ਵਿਆਹ ਨਾ ਕਰਾਈਏ ਇੱਕ ਤਾ ‘ਰਾਖੀ’ ਬਹੁਤ ਰੱਖਣੀ ਪੈਂਦੀ ਤੇ ਦੂਜਾ ਨਖਰਾ ਵੱਧ ਕਰਦੀ … ਵਸਦੀ ਰਸਦੀ ਵੀ ਔਖਾ ਕਰੀ ਰੱਖਦੀ’ …. ਸੋ ਪੰਜਾਬ ਮਿੱਤਰੋ ਓਹ ਸੋਹਣੀ ਤੀਵੀਂ ਆ ਜੀਹਨੂੰ ਮੇਲੇ ‘ਚ ਲੰਘਦਾ ਹਰੇਕ ਅੱਖ ਮਾਰਦਾ ਤੇ ਹਰੇਕ ਨੂੰ ਐਂ ਆ ਵਈ ਮੇਰਾ ਕਬਜਾ ਹੋਵੇ ਏਹਦੇ ਤੇ ….. ਤੇ ਮਿੱਤਰੋ ਜੇ ਬਚਾ ਲੋਂਗੇ ਤਾਂ ਮੇਰਾ ਦਾਅਵਾ ਆ ‘’ਪੰਜਾਬ ਦੀ ਧਰਤੀ ਨਾ ਥੋਡੀ ਪਿੱਠ ਲੱਗਣ ਦੇਵੇ ਤੇ ਨਾ ਭੁੱਖੇ ਮਰਨ ਦੇਵੇ’’ ।
ਪੇਂਡੂ ਵਿਦਵਾਨ🥸

09/09/2025

08/09/2025

#

08/09/2025

08/09/2025

Address

Village Bute Wala
Zira
152021

Website

Alerts

Be the first to know and let us send you an email when Young Sewa Society posts news and promotions. Your email address will not be used for any other purpose, and you can unsubscribe at any time.

Share

Category