GSSS Makhi Kalan

GSSS Makhi Kalan Contact information, map and directions, contact form, opening hours, services, ratings, photos, videos and announcements from GSSS Makhi Kalan, Government Organization, Makhi Kalan, Bhikhiwind.

22/12/2025

A tribute to Guru Gobind Singh Ji (1666–1708), the tenth and final human Sikh Guru, honors his legacy as a spiritual master, warrior, poet, and philosopher. ...

29/10/2025
ਅੱਜ ਮਿਤੀ 28-10-2025 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਖੀ ਕਲਾਂ ਵਿਖੇ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਦੇ ਮੇਲੇ ਨੂੰ ਆਯੋਜਿਤ ਕੀਤਾ ਗਿਆ ...
29/10/2025

ਅੱਜ ਮਿਤੀ 28-10-2025 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਖੀ ਕਲਾਂ ਵਿਖੇ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਦੇ ਮੇਲੇ ਨੂੰ ਆਯੋਜਿਤ ਕੀਤਾ ਗਿਆ ਜਿਸ ਵਿੱਚ ਬੱਚਿਆਂ ਨੇ ਅਧਿਆਪਕਾਂ ਦੀ ਮਦਦ ਨਾਲ ਨਵੇਂ ਕਿਸਮ ਦੇ ਚਾਰਟ ਤੇ ਮਾਡਲ ਪ੍ਰਦਰਸ਼ਿਤ ਕੀਤੇ ਤੇ ਆਪਣੇ ਹੁਨਰ ਨੂੰ ਪੇਸ਼ ਕੀਤਾ।

27/10/2025

Science and math fair

ਮਿਤੀ 27-10-2025 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਖੀ ਕਲਾਂ ਵਿਖੇ ਵਿਗਿਆਨ ਅਤੇ ਗਣਿਤ ਮੇਲਾ ਲਾਇਆ ਗਿਆ ਜਿਸ ਵਿੱਚ ਵਿਦਿਆਰੀਥੀਆਂ ਨੇ ਵੱਧ ...
27/10/2025

ਮਿਤੀ 27-10-2025 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਖੀ ਕਲਾਂ ਵਿਖੇ ਵਿਗਿਆਨ ਅਤੇ ਗਣਿਤ ਮੇਲਾ ਲਾਇਆ ਗਿਆ ਜਿਸ ਵਿੱਚ ਵਿਦਿਆਰੀਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ | ਅਧਿਆਪਕਾਂ ਦੀ ਮਦਦ ਨਾਲ ਵਿੱਦਿਆਰਥੀਆਂ ਨੇ ਨਵੇਂ ਕਿਸਮ ਦੇ ਮਾਡਲ ਤੇ ਚਾਰਟ ਬਣਾਏ ਤੇ ਆਪਣੀ ਸਿੱਖਿਆ ਦਾ ਚੰਗਾ ਪ੍ਰਦਰਸ਼ਨ ਕੀਤਾ |

ਸਾਡੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਖੀ ਕਲਾਂ ਦੇ ਵਿਦਿਆਰਥੀਆਂ ਨੇ ਜਿਲ੍ਹਾ ਕੁਸ਼ਤੀ ਮੁਕਾਬਲੇ ਵਿੱਚ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਚੰਗੀ...
23/09/2025

ਸਾਡੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਖੀ ਕਲਾਂ ਦੇ ਵਿਦਿਆਰਥੀਆਂ ਨੇ ਜਿਲ੍ਹਾ ਕੁਸ਼ਤੀ ਮੁਕਾਬਲੇ ਵਿੱਚ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਚੰਗੀਆਂ ਪੋਜੀਸ਼ਨਾ ਹਾਸਲ ਕੀਤੀਆਂ | ਜਿਸ ਵਿੱਚ
ਸੁਲਤਾਨ ਸਿੰਘ 1st position (U-17). 71kg
ਸੁਖਮਨਪ੍ਰੀਤ ਸਿੰਘ 2nd position ( U-17) 45kg
ਰਾਜਦੀਪ ਸਿੰਘ. 3rd position. (U-17). 55kg
ਸਾਡੇ ਸਕੂਲ ਤੇ ਇਲਾਕੇ ਲਈ ਬਹੁਤ ਹੀ ਮਾਨ ਵਾਲੀ ਗੱਲ ਹੈ | ਸੁਲਤਾਨ ਸਿੰਘ ਸਟੇਟ ਪੱਧਰੀ ਮੁਕਾਬਲੇ ਖੇਡਣ ਜਾ ਰਿਹਾ ਪ੍ਰਮਾਤਮਾ ਉਸ ਨੂੰ ਮੇਹਨਤ ਤੇ ਕਾਮਯਾਬੀ ਬਖਸ਼ੇ |

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਖੀ ਕਲਾਂ ਵਿਖੇ ਸਰਕਾਰ ਦੀਆਂ ਹਦਾਇਤਾਂ  ਅਨੁਸਾਰ summer camp ਲਗਾਇਆ ਗਿਆ ਜਿਸ ਵਿੱਚ ਵਿੱਦਿਆਰਥੀਆਂ ਨੇ ਵੱਧ ਚ...
02/06/2025

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਖੀ ਕਲਾਂ ਵਿਖੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ summer camp ਲਗਾਇਆ ਗਿਆ ਜਿਸ ਵਿੱਚ ਵਿੱਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ ਤੇ ਤੇਲੁਗੂ ਭਾਸ਼ਾ ਨੂੰ ਸਿੱਖਿਆ | ਸਕੂਲ ਦੇ ਅਧਿਆਪਕਾਂ. ਨੇ ਭਾਸ਼ਾ ਦੇ ਨਾਲ ਵਿਦਿਆਰਥੀਆਂ ਵਿੱਚ ਉਤਸ਼ਾਹ ਭਰਿਆ ਤੇ ਭਵਿੱਖ ਵਿੱਚ ਹੋਰ ਅਜਿਹੇ camp ਲਗਵਾਉਣ ਲਈ ਪ੍ਰੇਰਿਤ ਕੀਤਾ ਗਿਆ |

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਖੀ ਕਲਾਂ ਵਿੱਖੇ ਅੱਜ 14/11/2024 ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰੂਪੁਰਬ ਅਤੇ ਬਾਲ ਦਿਵਸ ਮਨਾਇਆ ਗਿਆ ਜ...
14/11/2024

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਖੀ ਕਲਾਂ ਵਿੱਖੇ ਅੱਜ 14/11/2024 ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰੂਪੁਰਬ ਅਤੇ ਬਾਲ ਦਿਵਸ ਮਨਾਇਆ ਗਿਆ ਜਿਸ ਵਿੱਚ ਸਕੂਲ ਦੇ ਮੁਖੀ ਸਰਦਾਰ ਪਰਮਜੀਤ ਸਿੰਘ ਤੇ ਅਧਿਆਪਕ ਸਾਹਿਬਾਨ ਨੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਬਚਿਆਂ ਨੇ ਖੇਡਾਂ ਵਿੱਚ ਹਿਸਾ ਲਿਆ ਤੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਤੇ ਓਹਨਾ ਵਿਚ ਅੱਗੇ ਵਾਸਤੇ ਉਤਸ਼ਾਹ ਭਰਿਆ ਗਿਆ | ਇਸ ਤਰਾਂ ਇਹ ਦਿਨ ਬਹੁਤ ਹੀ ਵਦੀਆ ਹੋ ਨਿਬੜਿਆ ਸਕੂਲ ਤੇ ਸਕੂਲ ਦੇ ਸਟਾਫ ਵਲੋਂ ਸਾਰਿਆਂ ਨੂੰ ਗੁਰੂਪੁਰਬ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਬਾਲ ਦਿਵਸ ਦੀਆਂ ਮੁਬਾਰਕਾਂ |

ਮਿਤੀ 28-08-2024 ਨੂੰ ਸਰਕਾਰੀ ਸੀਨੀਅਰ ਸੈਕੰਡਰੀ  ਸਕੂਲ ਮੱਖੀ ਕਲਾਂ ਦੀ ਕ੍ਰਿਕੇਟ U 19  ਟੀਮ ਸਕੂਲ  ਮੁੱਖੀ ਸ: ਪ੍ਰਮਜੀਤ ਸਿੰਘ ਦੀ ਅਗਵਾਈ ਹੇਠ ...
29/08/2024

ਮਿਤੀ 28-08-2024 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਖੀ ਕਲਾਂ ਦੀ ਕ੍ਰਿਕੇਟ U 19 ਟੀਮ ਸਕੂਲ ਮੁੱਖੀ ਸ: ਪ੍ਰਮਜੀਤ ਸਿੰਘ ਦੀ ਅਗਵਾਈ ਹੇਠ ਤੇ ਗੁਰਮੀਤ ਸਿੰਘ ਖੇਡ ਇੰਚਾਰਜ ਦੀ ਬਦੋਲਤ ਜ਼ਿਲੇ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ | ਜੋ ਕਿ ਸਾਡੇ ਸਕੂਲ ਤੇ ਸਾਡੇ ਇਲਾਕੇ ਲਈ ਬਹੁਤ ਹੀ ਮਾਨ ਵਾਲੀ ਗੱਲ ਹੈ | ਹੁਣ ਇਹ ਟੀਮ ਸਟੇਟ ਪੱਧਰ ਤੇ ਖੇਡਣ ਜਾ ਰਹੀ ਹੈ ਤੇ ਅਸੀਂ ਆਸ ਕਰਦੇ ਹਾਂ ਇਸ ਤਰਾਂ ਹੀ ਚੰਗਾ ਪ੍ਰਦਰਸ਼ਨ ਕਰਕੇ ਆਵੇਗੀ ਸਾਡੀਆਂ ਸ਼ੁਭਕਾਮਨਾਵਾਂ ਇਹਨਾਂ ਦੇ ਨਾਲ ਹਨ |

ਬਲਾਕ ਪੱਧਰੀ ਪ੍ਰਤਿਭਾ ਖੋਜ ਮੁਕਾਬਲੇ ਵਿਚ ਆਪਣੇ ਸਕੂਲ ਦੇ ਵਿਦਿਆਰਥੀ  ਜੁਗਰਾਜ ਸਿੰਘ ਨੇ ਡਰਾਇੰਗ ਵਿਚ ਪਹਿਲਾ ਸਥਾਨ ਹਾਸਿਲ ਕੀਤਾ ਤੇ ਜਿਲ੍ਹਾ ਪੱਧਰ...
14/05/2024

ਬਲਾਕ ਪੱਧਰੀ ਪ੍ਰਤਿਭਾ ਖੋਜ ਮੁਕਾਬਲੇ ਵਿਚ ਆਪਣੇ ਸਕੂਲ ਦੇ ਵਿਦਿਆਰਥੀ ਜੁਗਰਾਜ ਸਿੰਘ ਨੇ ਡਰਾਇੰਗ ਵਿਚ ਪਹਿਲਾ ਸਥਾਨ ਹਾਸਿਲ ਕੀਤਾ ਤੇ ਜਿਲ੍ਹਾ ਪੱਧਰ ਤੇ ਚੋਣ ਹੋਈ

ਸਾਡੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਖੀ ਕਲਾਂ  ਦਾ ਬਾਰਵੀਂ ਜਮਾਤ ਦਾ ਨਤੀਜਾ ਬਹੁਤ ਸ਼ਾਨਦਾਰ ਰਿਹਾ ਸਾਰੇ ਬੱਚੇ ਬਹੁਤ ਵਧੀਆ ਅੰਕ ਹਾਸਿਲ ਕਰਕੇ ਪ...
02/05/2024

ਸਾਡੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਖੀ ਕਲਾਂ ਦਾ ਬਾਰਵੀਂ ਜਮਾਤ ਦਾ ਨਤੀਜਾ ਬਹੁਤ ਸ਼ਾਨਦਾਰ ਰਿਹਾ ਸਾਰੇ ਬੱਚੇ ਬਹੁਤ ਵਧੀਆ ਅੰਕ ਹਾਸਿਲ ਕਰਕੇ ਪਾਸ ਹੋਏ, ਜਿਸ ਵਿਚੋ ਸਕੂਲ ਵਿੱਚ ਜਸਕਰਨ ਸਿੰਘ ਨੇ ਪਹਿਲਾ ਸਥਾਨ , ਤਮਸਪ੍ਰੀਤ ਕੌਰ ਨੇ ਦੂਸਰਾ ਸਥਾਨ, ਪ੍ਰਭਦੀਪ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ ਇਸ ਨਾਲ ਸਾਡੇ ਸਕੂਲ ਦੇ ਇੰਚਾਰਜ, ਅਧਿਆਪਕ ਸਹਿਬਾਨ ਅਤੇ ਬੱਚਿਆ ਦੇ ਮਾਤਾ ਪਿਤਾ ਵਧਾਈ ਦੇ ਪਾਤਰ ਹਨ। ਇਸ ਤਰਾਂ ਹੋਰ ਸਖਤ ਮਿਹਨਤ ਕਰਨ ਤੇ ਤਰੱਕੀ ਹਾਸਿਲ ਕਰਨ।

Address

Makhi Kalan
Bhikhiwind
143304

Alerts

Be the first to know and let us send you an email when GSSS Makhi Kalan posts news and promotions. Your email address will not be used for any other purpose, and you can unsubscribe at any time.

Share